ਆਸਾਮਹਲਾ੩॥
ਲਾਲੈਆਪਣੀਜਾਤਿਗਵਾਈ॥
ਤਨੁਮਨੁਅਰਪੇਸਤਿਗੁਰਸਰਣਾਈ॥
ਹਿਰਦੈਨਾਮੁਵਡੀਵਡਿਆਈ॥
ਸਦਾਪ੍ਰੀਤਮੁਪ੍ਰਭੁਹੋਇਸਖਾਈ॥੧॥
ਸੋਲਾਲਾਜੀਵਤੁਮਰੈ॥
ਸੋਗੁਹਰਖੁਦੁਇਸਮਕਰਿਜਾਣੈਗੁਰਪਰਸਾਦੀਸਬਦਿਉਧਰੈ॥੧॥ਰਹਾਉ॥
ਕਰਣੀਕਾਰਧੁਰਹੁਫੁਰਮਾਈ॥
ਬਿਨੁਸਬਦੈਕੋਥਾਇਨਪਾਈ॥
ਕਰਣੀਕੀਰਤਿਨਾਮੁਵਸਾਈ॥
ਆਪੇਦੇਵੈਢਿਲਨਪਾਈ॥੨॥
ਮਨਮੁਖਿਭਰਮਿਭੁਲੈਸੰਸਾਰੁ॥
ਬਿਨੁਰਾਸੀਕੂੜਾਕਰੇਵਾਪਾਰੁ॥
ਵਿਣੁਰਾਸੀਵਖਰੁਪਲੈਨਪਾਇ॥
ਮਨਮੁਖਿਭੁਲਾਜਨਮੁਗਵਾਇ॥੩॥
ਸਤਿਗੁਰੁਸੇਵੇਸੁਲਾਲਾਹੋਇ॥
ਊਤਮਜਾਤੀਊਤਮੁਸੋਇ॥
ਗੁਰਪਉੜੀਸਭਦੂਊਚਾਹੋਇ॥
ਨਾਨਕਨਾਮਿਵਡਾਈਹੋਇ॥੪॥੭॥੪੬॥
āsā mahalā 3 .
lālai āpanī jāt gavāī .
tan man arapē satigur saranāī .
hiradai nām vadī vadiāī .
sadā prītam prabh hōi sakhāī .1.
sō lālā jīvat marai .
sōg harakh dui sam kar jānai gur parasādī sabad udharai .1. rahāu .
karanī kār dhurah phuramāī .
bin sabadai kō thāi n pāī .
karanī kīrat nām vasāī .
āpē dēvai dhil n pāī .2.
manamukh bharam bhulai sansār .
bin rāsī kūrā karē vāpār .
vin rāsī vakhar palai n pāi .
manamukh bhulā janam gavāi .3.
satigur sēvē s lālā hōi .
ūtam jātī ūtam sōi .
gur paurī sabh dū ūchā hōi .
nānak nām vadāī hōi .4.7.46.
Asa 3rd Guru.
Lord's slave lays aside his caste.
He dedicates his body and soul unto the True Guru, and seeks his shelter.
His greatest glory is that he has God's Name in his mind.
The Beloved Lord is, ever, a succourer of his.
He alone is Lord's slave, who remains dead in life.
He deems both woe and weal as alike, and by Guru's favour is saved through God's name. Pause.
He does deeds as is the Lord's primal will.
Without the Lord's Name none is approved.
By singing God's praises the Name is implanted in the mind.
The Lord Himself gives gifts and makes no delay.
Through doubt, an apostate goes astray in the world.
Without capital, he transacts spurious business.
Without capital, merchandise is not obtained.
The erring way-ward, thus, wastes his life.
He, who serves the True Guru, become Lord's slave.
Sublime is his caste and high his reputation.
Mounting Guru's ladder the mortal becomes the most exalted of all.
Through God's Name, O Nanak! greatness is achieved.
Aasaa, Third Mehl:
The Lord's slave sets aside his own social status.
He dedicates his mind and body to the True Guru, and seeks His Sanctuary.
His greatest greatness is that the Naam, the Name of the Lord, is in his heart.
The Beloved Lord God is his constant companion. ||1||
He alone is the Lord's slave, who remains dead while yet alive.
He looks upon pleasure and pain alike; by Guru's Grace, he is saved through the Word of the Shabad. ||1||Pause||
He does his deeds according to the Lord's Primal Command.
Without the Shabad, no one is approved.
Singing the Kirtan of the Lord's Praises, the Naam abides within the mind.
He Himself gives His gifts, without hesitation. ||2||
The selfwilled manmukh wanders around the world in doubt.
Without any capital, he makes false transactions.
Without any capital, he does not obtain any merchandise.
The mistaken manmukh wastes away his life. ||3||
One who serves the True Guru is the Lord's slave.
His social status is exalted, and his reputation is exalted.
Climbing the Guru's Ladder, he becomes the most exalted of all.
O Nanak, through the Naam, the Name of the Lord, greatness is obtained. ||4||7||46||
ਆਸਾ ਮਹਲਾ ੩ ॥
ਸੇਵਕ ਨੇ ਆਪਣੀ ਜਾਤ ਮਿਟਾ ਦਿੱਤੀ ਹੈ
(ਕਿਉਂਕਿ ਉਹ ਆਪਣਾ) ਤਨ ਮਨ ਭੇਟਾ ਕਰਕੇ ਸਤਿਗੁਰੂ ਦੀ ਸ਼ਰਣ ਵਿਚ ਪੈ ਗਿਆ ਹੈ।
(ਉਸ ਦੇ) ਹਿਰਦੇ ਵਿਚ (ਪ੍ਰਭੂ ਦਾ) ਨਾਮ (ਵਸ ਗਿਆ ਹੈ,
ਇਹ ਸਭ ਤੋਂ) ਵੱਡੀ ਵਡਿਆਈ (ਵਾਲੀ ਗੱਲ ਹੈ ਕਿਉਂਕਿ ਜਿਹੜਾ) ਪ੍ਰਭੂ ਸਦਾ ਹੀ (ਸਭ ਦਾ ਪਿਆਰਾ ਹੈ (ਉਹ ਸਦਾ ਲਈ) ਸਾਥੀ (ਬਣ ਗਿਆ ਹੈ)।੧।
(ਹੇ ਭਾਈ! ਸਹੀ ਅਰਥਾਂ ਵਿੱਚ) ਉਹੀ (ਗੁਰੂ ਘਰ ਦਾ) ਸੇਵਕ ਹੈ ਜੋ ਜੀਵਤ ਭਾਵ ਤੋਂ ਮਰਦਾ ਹੈ (ਭਾਵ ਦੁਨੀਆ ਦੇ ਕਾਰ ਵਿਹਾਰ ਕਰਦਾ ਹੋਇਆ, ਵਾਸ਼ਨਾ ਤੋਂ ਰਹਿਤ ਹੋ ਜਾਂਦਾ ਹੈ)।
ਗ਼ਮੀ ਅਤੇ ਖੁਸ਼ੀ ਦੋਹਾਂ ਨੂੰ ਇਕੋ ਜਿਹਾ ਕਰਕੇ ਜਾਣਦਾ ਹੈ (ਅਤੇ) ਗੁਰੂ ਦੀ ਕਿਰਪਾ ਨਾਲ (ਉਹ) ਸ਼ਬਦ (ਕਮਾਈ) ਦੁਆਰਾ (ਸੰਸਾਰ ਸਾਗਰ ਤੋਂ) ਤਰ ਜਾਂਦਾ ਹੈ।੧।ਰਹਾਉ।
ਹੇ ਭਾਈ! ਸੇਵਕ ਨੇ ਉਹ) ਕਾਰ ਕਰਨੀ ਹੈ (ਜੋ ਉਸ ਨੂੰ ਮਾਲਕ ਨੇ) ਧੁਰ ਤੋਂ ਫੁਰਮਾ ਦਿੱਤੀ ਹੈ।
ਸਿਵਾਏ (ਗੁਰੂ ਦੇ) ਸ਼ਬਦ ਤੋਂ (ਹੋਰ ਕਿਸੇ ਕਿਸਮ ਦੀ ਕਰਣੀ ਪ੍ਰਭੂ) ਕਬੂਲ ਨਹੀਂ ਕਰਦਾ।
(ਇਸ ਲਈ ਸੇਵਕ) ਸਿਫਤਿ ਸਾਲਾਹ ਵਾਲੀ ਕਰਣੀ ਦੁਆਰਾ (ਆਪਣੇ ਮਨ ਵਿਚ) ਨਾਮ ਵਸਾਈ ਰਖਦਾ ਹੈ।
(ਇਸ ਦੇ ਫਲ ਸਰੂਪ ਪ੍ਰਭੂ) ਆਪ ਹੀ (ਨਾਮ ਦੀ ਦਾਤਿ) ਦਿੰਦਾ ਹੈ, ਦੇਰੀ ਨਹੀਂ ਲਾਉਂਦਾ।੨।
ਆਪ-ਹੁਦਰਾ ਮਨੁੱਖ ਸੰਸਾਰ ਦੇ ਭਰਮ ਵਿਚ ਪਿਆ ਭੁਲਦਾ (ਫਿਰਦਾ) ਹੈ।
(ਨਾਮ ਦੀ) ਪੂੰਜੀ ਤੋਂ ਬਿਨਾਂ ਕੂੜਾ ਵਪਾਰ ਕਰਦਾ ਹੈ।
ਬਿਨਾਂ (ਨਾਮ) ਪੂੰਜੀ ਤੋਂ (ਸੱਚਾ) ਸੌਦਾ ਪੱਲੇ ਨਹੀਂ ਪੈਂਦਾ।
(ਇਸ ਲਈ) ਆਪ ਹੁਦਰਾ (ਮਨੁੱਖ) ਭੁਲਾ ਹੋਇਆ (ਆਪਣਾ ਮਨੁੱਖਾ) ਜਨਮ (ਵਿਅਰਥ) ਗੁਆ ਲੈਂਦਾ ਹੈ।੩।
ਜਿਹੜਾ (ਮਨੁੱਖ) ਸਤਿਗੁਰੂ ਨੂੰ ਸੇਂਵਦਾ ਹੈ, ਉਹ (ਸੱਚਾ) ਸੇਵਕ ਹੁੰਦਾ ਹੈ।
ਉਹ ਉਤਮ ਜਾਤੀ ਵਾਲਾ (ਅਤੇ) ਉਤਮ ਸੋਭਾ ਵਾਲਾ (ਹੋ ਜਾਂਦਾ) ਹੈ।
ਗੁਰੂ ਦੀ (ਉਪਦੇਸ਼ ਰੂਪੀ) ਪਉੜੀ ਤੇ (ਚੜ੍ਹ ਕੇ) ਸਭ ਤੋਂ ਉਚਾ ਹੋ ਜਾਂਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਨਾਮ (ਸਿਮਰਨ) ਦੁਆਰਾ (ਉਸ ਸੇਵਕ ਦੀ) ਵਡਿਆਈ ਹੁੰਦੀ ਹੈ।੪।੭।੪੬।
ਸੇਵਕ ਨੇ ਆਪਣੀ (ਵੱਖਰੀ) ਹਸਤੀ ਮਿਟਾ ਲਈ ਹੁੰਦੀ ਹੈ,
ਆਪਣਾ ਮਨ ਆਪਣਾ ਸਰੀਰ ਗੁਰੂ ਦੇ ਹਵਾਲੇ ਕਰ ਕੇ ਤੇ ਗੁਰੂ ਦੀ ਸਰਨ ਪੈ ਜਾਂਦਾ ਹੈ।
(ਪ੍ਰਭੂ ਤੋਂ ਵਿਕਿਆ ਹੋਏ ਦਾਸ ਵਾਸਤੇ) ਇਹੀ ਸਭ ਤੋਂ ਵੱਡੀ ਇੱਜ਼ਤ ਹੈ ਕਿ ਉਹ ਉਸ ਪ੍ਰਭੂ ਦਾ ਨਾਮ ਦਾਸ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,
ਜੇਹੜਾ ਪਰਮਾਤਮਾ ਸਭ ਦਾ ਪਿਆਰਾ ਹੈ ਤੇ ਸਭ ਦਾ ਸਾਥੀ-ਮਿੱਤਰ ਹੈ ॥੧॥
(ਹੇ ਭਾਈ!) ਅਸਲੀ ਦਾਸ ਉਹ ਹੈ (ਅਸਲੀ ਵਿਕਿਆ ਹੋਇਆ ਉਹ ਮਨੁੱਖ ਹੈ) ਜੋ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਦੁਨੀਆ ਦੀਆਂ ਵਾਸਨਾਂ ਵਲੋਂ ਮਰਿਆ ਹੋਇਆ ਹੈ।
(ਅਜੇਹਾ ਦਾਸ) ਖ਼ੁਸ਼ੀ ਗ਼ਮੀ ਦੋਹਾਂ ਨੂੰ ਇਕੋ ਜਿਹਾ ਸਮਝਦਾ ਹੈ, ਤੇ ਗੁਰੂ ਦੀ ਕਿਰਪਾ ਨਾਲ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਦੁਨੀਆ ਦੀਆਂ ਵਾਸਨਾਂ ਤੋਂ) ਬਚਿਆ ਰਹਿੰਦਾ ਹੈ ॥੧॥ ਰਹਾਉ ॥
ਪਰਮਾਤਮਾ ਨੇ ਆਪਣੇ ਦਾਸ ਨੂੰ ਸਿਮਰਨ ਦੀ ਹੀ ਕਰਨ-ਜੋਗ ਕਾਰ ਆਪਣੀ ਹਜ਼ੂਰੀ ਤੋਂ ਦੱਸੀ ਹੋਈ ਹੈ।
(ਪਰਮਾਤਮਾ ਨੇ ਉਸ ਨੂੰ ਹੁਕਮ ਕੀਤਾ ਹੋਇਆ ਹੈ ਕਿ) ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਕੋਈ ਮਨੁੱਖ (ਉਸ ਦੇ ਦਰ ਤੇ) ਕਬੂਲ ਨਹੀਂ ਹੋ ਸਕਦਾ।
ਇਸ ਵਾਸਤੇ ਸੇਵਕ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦਾ ਨਾਮ (ਆਪਣੇ ਮਨ ਵਿਚ) ਵਸਾਈ ਰੱਖਦਾ ਹੈ-ਇਹੀ ਉਸ ਦੇ ਵਾਸਤੇ ਕਰਨ-ਜੋਗ ਕਾਰ ਹੈ।
(ਪਰ ਇਹ ਦਾਤਿ ਪ੍ਰਭੂ) ਆਪ ਹੀ (ਆਪਣੇ ਦਾਸ ਨੂੰ) ਦੇਂਦਾ ਹੈ (ਤੇ ਦੇਂਦਿਆਂ) ਚਿਰ ਨਹੀਂ ਲਾਂਦਾ ॥੨॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ,
(ਜਿਵੇਂ ਕੋਈ ਵਪਾਰੀ) ਸਰਮਾਏ ਤੋਂ ਬਿਨਾ ਠੱਗੀ ਦਾ ਹੀ ਵਪਾਰ ਕਰਦਾ ਹੈ।
ਜਿਸ ਦੇ ਪਾਸ ਸਰਮਾਇਆ ਨਹੀਂ ਉਸ ਨੂੰ ਸੌਦਾ ਨਹੀਂ ਮਿਲ ਸਕਦਾ।
(ਇਸੇ ਤਰ੍ਹਾਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਸਹੀ ਜੀਵਨ-ਰਾਹ ਤੋਂ) ਖੁੰਝਾ ਹੋਇਆ ਆਪਣੀ ਜ਼ਿੰਦਗੀ ਬਰਬਾਦ ਕਰਦਾ ਹੈ ॥੩॥
(ਪ੍ਰਭੂ ਦੇ ਦਰ ਤੇ ਵਿੱਕਿਆ ਹੋਇਆ ਅਸਲੀ) ਦਾਸ ਉਹੀ ਹੈ ਜੋ ਸਤਿਗੁਰੂ ਦੀ ਸਰਨ ਪੈਂਦਾ ਹੈ,
ਉਹੀ ਉੱਚੀ ਹਸਤੀ ਵਾਲਾ ਬਣ ਜਾਂਦਾ ਹੈ ਉਹੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ,
ਗੁਰੂ ਦੀ (ਦਿੱਤੀ ਹੋਈ ਨਾਮ-ਸਿਮਰਨ ਦੀ) ਪਉੜੀ ਦਾ ਆਸਰਾ ਲੈ ਕੇ ਉਹ ਸਭਨਾਂ ਨਾਲੋਂ ਉੱਚਾ ਹੋ ਜਾਂਦਾ ਹੈ।
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਨ ਵਿਚ ਹੀ ਇੱਜ਼ਤ ਹੈ ॥੪॥੭॥੪੬॥
ਆਸਾ ਤੀਜੀ ਪਾਤਸ਼ਾਹੀ।
ਸਾਹਿਬ ਦਾ ਗੋਲਾ ਆਪਣੀ ਜਾਤੀ ਗਵਾ ਦਿੰਦਾ ਹੈ।
ਉਹ ਆਪਣੀ ਦੇਹਿ ਤੇ ਆਤਮਾਂ ਸੱਚੇ ਗੁਰਾਂ ਦੇ ਸਮਰਪਣ ਕਰ ਦਿੰਦਾ ਹੈ ਅਤੇ ਉਨ੍ਹਾਂ ਦੀ ਪਨਾਹ ਲੈਂਦਾ ਹੈ।
ਉਸ ਦੀ ਮਹਾਨ ਵਿਸ਼ਾਲਤਾ ਇਹ ਹੈ, ਕਿ ਉਸ ਦੇ ਮਨ ਅੰਦਰ ਹਰੀ ਦਾ ਨਾਮ ਹੈ।
ਪਿਆਰਾ ਸੁਆਮੀ ਹਮੇਸ਼ਾਂ ਲਈ ਉਸ ਦਾ ਮਦਦਗਾਰ ਹੈ।
ਕੇਵਲ ਓਹੀ ਸਾਈਂ ਦਾ ਗੋਲਾ ਹੈ, ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ।
ਉਹ ਗ਼ਮੀ ਅਤੇ ਖੁਸ਼ੀ, ਦੋਹਾਂ ਨੂੰ, ਇਕ ਸਮਾਨ ਕਰਕੇ ਜਾਣਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਹਰੀ ਦੇ ਨਾਮ ਦੇ ਰਾਹੀਂ ਪਾਰ ਉਤਰ ਜਾਂਦਾ ਹੈ। ਠਹਿਰਾਉ।
ਉਹ ਸਾਈਂ ਦੀ ਆਦੀ ਰਜ਼ਾ ਅਨੁਸਾਰ ਕਰਮ ਕਮਾਉਂਦਾ ਹੈ।
ਸੁਆਮੀ ਦੇ ਨਾਮ ਦੇ ਬਗੈਰ ਕੋਈ ਵੀ ਕਬੂਲ ਨਹੀਂ ਪੈਂਦਾ।
ਵਾਹਿਗੁਰੂ ਦਾ ਜੱਸ ਕਰਨ ਦੁਆਰਾ ਨਾਮ ਚਿੱਤ ਅੰਦਰ ਵਸ ਜਾਂਦਾ ਹੈ।
ਪ੍ਰਭੂ ਖੁਦ ਦਾਤਾਂ ਦਿੰਦਾ ਹੈ ਅਤੇ ਦੇਰ ਨਹੀਂ ਲਾਉਂਦਾ।
ਸੰਦੇਹ ਦੇ ਰਾਹੀਂ ਅਧਰਮੀ ਜਗ ਅੰਦਰ ਕੁਰਾਹੇ ਪੈ ਜਾਂਦਾ ਹੈ।
ਪੂੰਜੀ ਦੇ ਬਾਝੋਂ ਉਹ ਝੂਠਾ ਵਣਜ ਕਰਦਾ ਹੈ।
ਪੂੰਜੀ ਦੇ ਬਗ਼ੈਰ ਸੌਦਾ-ਸੂਤ ਪਰਾਪਤ ਨਹੀਂ ਹੁੰਦਾ।
ਭੁੱਲਿਆ ਹੋਇਆ ਆਪ-ਹੁਦਰਾ ਇਸ ਤਰ੍ਹਾਂ ਆਪਣਾ ਜੀਵਨ ਵੰਞਾ ਲੈਂਦਾ ਹੈ।
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਉਹ ਪ੍ਰਭੂ ਦਾ ਚਾਕਰ ਥੀ ਵੰਞਦਾ ਹੈ।
ਸ਼੍ਰੇਸ਼ਟ ਹੈ ਉਸ ਦਾ ਵਰਣ ਅਤੇ ਉੱਚੀ ਹੈ ਉਸ ਦੀ ਸ਼ੁਹਰਤ।
ਗੁਰਾਂ ਦੀ ਪਉੜੀ ਚੜ੍ਹ ਕੇ, ਪ੍ਰਾਣੀ ਸਾਰਿਆਂ ਨਾਲੋਂ ਉਤਕ੍ਰਿਸ਼ਟ ਹੋ ਜਾਂਦਾ ਹੈ।
ਵਾਹਿਗੁਰੂ ਦੇ ਨਾਮ ਰਾਹੀਂ, ਹੇ ਨਾਨਕ! ਬਜ਼ੁਰਗੀ ਪਰਾਪਤ ਹੁੰਦੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.