ਆਸਾਮਹਲਾ੩॥
ਭਗਤਿਰਤਾਜਨੁਸਹਜਿਸੁਭਾਇ॥
ਗੁਰਕੈਭੈਸਾਚੈਸਾਚਿਸਮਾਇ॥
ਬਿਨੁਗੁਰਪੂਰੇਭਗਤਿਨਹੋਇ॥
ਮਨਮੁਖਰੁੰਨੇਅਪਨੀਪਤਿਖੋਇ॥੧॥
ਮੇਰੇਮਨਹਰਿਜਪਿਸਦਾਧਿਆਇ॥
ਸਦਾਅਨੰਦੁਹੋਵੈਦਿਨੁਰਾਤੀਜੋਇਛੈਸੋਈਫਲੁਪਾਇ॥੧॥ਰਹਾਉ॥
ਗੁਰਪੂਰੇਤੇਪੂਰਾਪਾਏ॥
ਹਿਰਦੈਸਬਦੁਸਚੁਨਾਮੁਵਸਾਏ॥
ਅੰਤਰੁਨਿਰਮਲੁਅੰਮ੍ਰਿਤਸਰਿਨਾਏ॥
ਸਦਾਸੂਚੇਸਾਚਿਸਮਾਏ॥੨॥
ਹਰਿਪ੍ਰਭੁਵੇਖੈਸਦਾਹਜੂਰਿ॥
ਗੁਰਪਰਸਾਦਿਰਹਿਆਭਰਪੂਰਿ॥
ਜਹਾਜਾਉਤਹਵੇਖਾਸੋਇ॥
ਗੁਰਬਿਨੁਦਾਤਾਅਵਰੁਨਕੋਇ॥੩॥
ਗੁਰੁਸਾਗਰੁਪੂਰਾਭੰਡਾਰ॥
ਊਤਮਰਤਨਜਵਾਹਰਅਪਾਰ॥
ਗੁਰਪਰਸਾਦੀਦੇਵਣਹਾਰੁ॥
ਨਾਨਕਬਖਸੇਬਖਸਣਹਾਰੁ॥੪॥੯॥੪੮॥
āsā mahalā 3 .
bhagat ratā jan sahaj subhāi .
gur kai bhai sāchai sāch samāi .
bin gur pūrē bhagat n hōi .
manamukh runnē apanī pat khōi .1.
mērē man har jap sadā dhiāi .
sadā anand hōvai din rātī jō ishai sōī phal pāi .1. rahāu .
gur pūrē tē pūrā pāē .
hiradai sabad sach nām vasāē .
antar niramal anmrit sar nāē .
sadā sūchē sāch samāē .2.
har prabh vēkhai sadā hajūr .
gur parasād rahiā bharapūr .
jahā jāu tah vēkhā sōi .
gur bin dātā avar n kōi .3.
gur sāgar pūrā bhandār .
ūtam ratan javāhar apār .
gur parasādī dēvanahār .
nānak bakhasē bakhasanahār .4.9.48.
Asa 3rd Guru.
The Lord's slave is died with his devotion, in the natural way,
and through Guru's fear, he is verily, absorbed in the True one.
Without the Perfect Guru, Lord's worship is not performed,
The self-willed ones lose their honour and bewail.
O my soul, repeat God's name and ever, meditated on Him.
Day and night, thou shalt ever obtain bliss, and gather the fruit, which thy heart desires. Pause.
Through the Perfect Guru, the Perfect one is attained,
and the True Name of the Lord is enshrined in the mind.
Pure becomes the mind of him who bathes in the tank of Nectar.
Being for ever pure, he is absorbed in the True Lord.
The Lord-God, he sees ever present.
By Guru's grace he finds God fully-pervading.
Wheresoever I go, I see that Lord there.
Sans the Guru, there is no other donor.
The Guru is an ocean and perfect treasure,
it is full of countless and precious rubies and jewels.
The merciful Guru is the giver of gifts.
Nanak, Guru, the forgiver, forgives all.
Aasaa, Third Mehl:
The Lord's humble servant is imbued with devotional love, effortlessly and spontaneously.
Through awe and fear of the Guru, he is truly absorbed in the True One.
Without the Perfect Guru, devotional love is not obtained.
The selfwilled manmukhs lose their honor, and cry out in pain. ||1||
O my mind, chant the Lord's Name, and meditate on Him forever.
You shall always be in ecstasy, day and night, and you shall obtain the fruits of your desires. ||1||Pause||
Through the Perfect Guru, the Perfect Lord is obtained,
and the Shabad, the True Name, is enshrined in the mind.
One who bathes in the Pool of Ambrosial Nectar becomes immaculately pure within.
He becomes forever sanctified, and is absorbed in the True Lord. ||2||
He sees the Lord God everpresent.
By Guru's Grace, he sees the Lord permeating and pervading everywhere.
Wherever I go, there I see Him.
Without the Guru, there is no other Giver. ||3||
The Guru is the ocean, the perfect treasure,
the most precious jewel and priceless ruby.
By Guru's Grace, the Great Giver blesses us;
O Nanak, the Forgiving Lord forgives us. ||4||9||48||
ਆਸਾ ਮਹਲਾ ੩ ॥
(ਜਿਹੜਾ) ਸੇਵਕ (ਪ੍ਰਭੂ ਦੀ) ਭਗਤੀ ਵਿਚ ਸਹਜ ਸੁਭਾਵਕ ਰੰਗਿਆ ਜਾਂਦਾ ਹੈ
(ਉਹ) ਗੁਰੂ ਦੇ ਭੈ ਵਿਚ ਰਹਿ ਕੇ ਸੱਚ ਦੁਆਰਾ
ਸਦਾ ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ।
(ਦੂਜੇ ਪਾਸੇ) ਮਨਮੁਖ (ਲੋਕ) ਆਪਣੀ ਇਜ਼ਤ ਗਵਾ ਕੇ ਰੋਂਦੇ ਹਨ।੧।
ਹੇ ਮੇਰੇ ਮਨ! (ਤੂੰ) ਹਰੀ ਦਾ (ਨਾਮ) ਜਪ (ਅਤੇ ਉਸ ਹਰੀ ਨੂੰ) ਹਰ ਵੇਲੇ ਧਿਆਉਂਦਾ ਰਹੁ।
ਦਿਨ ਰਾਤ (ਧਿਆਉਣ ਨਾਲ) ਸਦਾ (ਆਤਮਿਕ) ਅਨੰਦ ਬਣਿਆ ਰਹਿੰਦਾ ਹੈ, ਜੋ (ਵਸਤੂ ਕੋਈ) ਚਾਹੁੰਦਾ ਹੈ ਉਹੀ ਫਲ ਪ੍ਰਾਪਤ ਕਰ ਲੈਂਦਾ ਹੈ।੧।ਰਹਾਉ।
(ਹੇ ਭਾਈ! ਜਗਿਆਸੂ ਨੂੰ ਚਾਹੀਦਾ ਹੈ ਕਿ ਉਹ) ਪੂਰੇ ਗੁਰੂ ਪਾਸੋਂ (ਪੂਰਾ) ਪ੍ਰਭੂ ਪ੍ਰਾਪਤ ਕਰੇ
(ਆਪਣੇ) ਹਿਰਦੇ ਵਿਚ ਸ਼ਬਦ, ਸੱਚ (ਅਤੇ) ਨਾਮ (ਇਹ ਤਿੰਨ ਅਮੋਲਕ ਵਸਤਾਂ) ਵਸਾਅ ਲਏ।
(ਜੋ) ਸਤਿਸੰਗ ਰੂਪੀ ਸਰੋਵਰ ਵਿਚ ਇਸ਼ਨਾਨ ਕਰੇ (ਉਸ ਦਾ) ਅੰਤਹਕਰਣ ਨਿਰਮਲ ਹੋ ਜਾਵੇਗਾ।
(ਗੁਰਮਤਿ ਦਾ ਇਹ ਸਿਧਾਂਤ ਹੈ ਜਿਹੜੇ ਮਨੁੱਖ) ਸੱਚ ਵਿਚ ਲੀਨ ਹੋ ਜਾਂਦੇ ਹਨ (ਉਹ ਮਨੁੱਖ) ਸਦਾ ਪਵਿੱਤਰ ਹਨ।੨।
(ਸ਼ਬਦ ਅਭਿਆਸੀ ਮਨੁੱਖ) ਹਰੀ ਪ੍ਰਭੂ ਨੂੰ ਸਦਾ ਹਾਜ਼ਰ ਨਾਜ਼ਰ ਵੇਖਦਾ ਹੈ।
ਗੁਰੂ ਦੀ ਕਿਰਪਾ ਨਾਲ (ਪ੍ਰਭੂ ਉਸ ਨੂੰ ਸਭ ਵਿਚ) ਵਿਆਪਕ ਹੋਇਆ ਦਿਸਦਾ ਹੈ।
(ਉਹ) ਜਿਥੇ ਜਾਂਦਾ ਹੈ ਉਥੇ ਉਸ (ਹਰੀ ਨੂੰ) ਵੇਖਦਾ ਹੈ।
(ਹਰੀ ਦੇ ਦਰਸਨ ਕਰਾਉਣ ਵਾਲਾ) ਗੁਰੂ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ ਹੈ।੩।
(ਹੇ ਭਾਈ!) ਗੁਰੂ ਸਮੁੰਦਰ (ਰੂਪ) ਹੈ
(ਜਿਸ ਵਿਚ ਰਬੀ ਸਿਫਤਾਂ ਦੇ) ਬੇਅੰਤ ਰਤਨ ਤੇ ਜਵਾਹਰ (ਆਦਿ ਮਾਨੋ ਉਸ ਦਾ) ਭੰਡਾਰ ਭਰਿਆ ਹੋਇਆ ਹੈ।
ਗੁਰੂ ਦੀ ਕਿਰਪਾ ਦੁਆਰਾ (ਪ੍ਰਭੂ ਦੇ ਨਾਮ ਰੂਪੀ) ਰਤਨਾਂ ਜਵਾਹਰਾਂ ਦੀ (ਦਾਤ) ਦੇਣ ਵਾਲਾ (ਦਾਤਾ) ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਸ ਜਗਿਆਸੂ ਨੂੰ ਇਹ ਰਤਨ ਜਵਾਹਰ ਪ੍ਰਾਪਤ ਹੁੰਦੇ ਹਨ ਜਿਸ ਨੂੰ) ਬਖਸ਼ਣਹਾਰ (ਪ੍ਰਭੂ ਆਪ) ਬਖਸ਼ ਦੇਵੇ।੪।੯।੪੮।
ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਉਹ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ,
ਗੁਰੂ ਦੇ ਅਦਬ ਵਿਚ ਰਹਿ ਕੇ ਸਦਾ-ਥਿਰ ਪਰਮਾਤਮਾ ਦੇ ਡਰ ਵਿਚ ਰਹਿ ਕੇ ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ।
(ਪਰ) ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।
ਜੇਹੜੇ ਮਨੁੱਖ (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਆਪਣੇ ਮਨ ਦੇ ਪਿਛੇ ਤੁਰਦੇ ਹਨ ਉਹ (ਅੰਤ) ਆਪਣੀ ਇੱਜ਼ਤ ਗਵਾ ਕੇ ਪਛੁਤਾਂਦੇ ਹਨ ॥੧॥
ਹੇ ਮੇਰੇ ਮਨ! ਪਰਮਾਤਮਾ ਦੇ ਗੁਣ ਚੇਤੇ ਕਰ, ਸਦਾ ਪਰਮਾਤਮਾ ਦਾ ਧਿਆਨ ਧਰ।
(ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦੇ ਅੰਦਰ) ਦਿਨ ਰਾਤ ਸਦਾ ਆਤਮਕ ਚਾਉ ਬਣਿਆ ਰਹਿੰਦਾ ਹੈ, ਉਹ ਜਿਸ ਫਲ ਦੀ ਇੱਛਾ ਕਰਦਾ ਹੈ, ਉਹੀ ਫਲ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥
ਪੂਰੇ ਗੁਰੂ ਪਾਸੋਂ ਹੀ ਸਾਰੇ ਗੁਣਾਂ ਦਾ ਮਾਲਕ ਪਰਮਾਤਮਾ ਲੱਭਦਾ ਹੈ,
(ਪੂਰੇ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ) ਹਿਰਦੇ ਵਿਚ ਗੁਰੂ ਦਾ ਸ਼ਬਦ ਵਸਾਂਦਾ ਹੈ, ਪ੍ਰਭੂ ਦਾ ਸਦਾ-ਥਿਰ ਨਾਮ ਵਸਾਂਦਾ ਹੈ,
(ਜਿਉਂ ਜਿਉਂ) ਉਹ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਦਾ ਹੈ ਉਸ ਦਾ ਹਿਰਦਾ ਪਵਿਤ੍ਰ ਹੁੰਦਾ ਜਾਂਦਾ ਹੈ।
(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਹੋ ਕੇ ਮਨੁੱਖ ਸਦਾ ਲਈ ਪਵਿਤ੍ਰ ਹੋ ਜਾਂਦੇ ਹਨ ॥੨॥
(ਹੇ ਮੇਰੇ ਮਨ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਹ) ਪਰਮਾਤਮਾ ਨੂੰ ਸਦਾ ਅੰਗ-ਸੰਗ ਵੱਸਦਾ ਵੇਖਦਾ ਹੈ,
ਗੁਰੂ ਦੀ ਕਿਰਪਾ ਨਾਲ ਉਸ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ।
(ਹੇ ਮੇਰੇ ਮਨ! ਮੇਰੇ ਤੇ ਭੀ ਗੁਰੂ ਨੇ ਮੇਹਰ ਕੀਤੀ ਹੈ, ਤੇ) ਮੈਂ ਜਿਧਰ ਜਾਂਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ।
(ਪਰ) ਗੁਰੂ ਤੋਂ ਬਿਨਾ ਕੋਈ ਹੋਰ ਇਹ (ਉੱਚੀ) ਦਾਤਿ ਦੇਣ ਜੋਗਾ ਨਹੀਂ ਹੈ ॥੩॥
ਗੁਰੂ ਸਮੁੰਦਰ ਹੈ ਅਤੇ ਉਸ ਦਾ ਖ਼ਜ਼ਾਨਾ ਅਖੁੱਟ ਹੈ,
ਜਿਸ ਵਿਚ ਪਰਮਾਤਮਾ ਤੇ ਸਿਫ਼ਤਿ-ਸਾਲਾਹ ਦੇ ਬੇਅੰਤ ਕੀਮਤੀ ਰਤਨ ਜਵਾਹਰ ਭਰੇ ਪਏ ਹਨ।
ਗੁਰੂ ਦੀ ਕਿਰਪਾ ਦੀ ਰਾਹੀਂ ਉਹ ਪ੍ਰਭੂ-ਦਾਤਾਰ ਸਿਫ਼ਤਿ-ਸਾਲਾਹ ਦੇ ਕੀਮਤੀ ਰਤਨ ਜਵਾਹਰ ਦੇਂਦਾ ਹੈ।
ਹੇ ਨਾਨਕ! ਜੀਵਾਂ ਦੀ ਬਖ਼ਸ਼ਸ਼ ਕਰਨ ਵਾਲਾ ਪਰਮਾਤਮਾ ਬਖ਼ਸ਼ਸ਼ ਕਰਦਾ ਹੈ (ਤੇ ਇਹ ਕੀਮਤੀ ਖ਼ਜ਼ਾਨੇ ਦੇਂਦਾ ਹੈ) ॥੪॥੯॥੪੮॥
ਆਸਾ ਤੀਸਰੀ ਪਾਤਸ਼ਾਹੀ।
ਸੁਆਮੀ ਦਾ ਗੋਲਾ ਕੁਦਰਤੀ ਤੌਰ ਤੇ ਉਸ ਦੇ ਅਨੁਰਾਗ ਨਾਲ ਰੰਗਿਆ ਹੋਇਆ ਹੈ,
ਅਤੇ ਗੁਰਾਂ ਦੇ ਡਰ ਰਾਹੀਂ ਉਹ ਨਿਸਚਿਤ ਹੀ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ।
ਪੂਰਨ ਗੁਰਾਂ ਦੇ ਬਾਝੋਂ ਸੁਆਮੀ ਦੀ ਸੇਵਾ ਨਹੀਂ ਹੁੰਦੀ,
ਅਤੇ ਆਪ ਹੁੰਦਰੇ ਪ੍ਰਾਣੀ ਆਪਣੀ ਇੱਜ਼ਤ ਗੁਆ ਕੇ ਵਿਰਲਾਪ ਕਰਦੇ ਹਨ।
ਹੇ ਮੇਰੀ ਜਿੰਦੇ! ਵਾਹਿਗੁਰੂ ਨੂੰ ਚੇਤੇ ਕਰ ਅਤੇ ਹਮੇਸ਼ਾਂ ਉਸ ਦਾ ਸਿਮਰਨ ਕਰ।
ਦਿਹੁੰ ਰੈਣ ਤੂੰ ਸਦੀਵ ਹੀ ਖੁਸ਼ੀ ਹਾਸਲ ਕਰੇਗੀਂ ਅਤੇ ਤੂੰ ਉਹ ਮੇਵਾ ਪਾ ਲਵੇਗੀ ਜਿਹੜਾ ਤੇਰਾ ਦਿਲ ਚਾਹੁੰਦਾ ਹੈ। ਠਹਿਰਾਉ।
ਪੂਰਨ ਗੁਰਾਂ ਦੇ ਰਾਹੀਂ ਪੂਰਨ ਪੁਰਖ ਪਰਾਪਤ ਹੁੰਦਾ ਹੈ,
ਅਤੇ ਸੁਆਮੀ ਦਾ ਸੱਚਾ ਨਾਮ ਅੰਤਸ਼ਕਰਨ ਅੰਦਰ ਟਿਕ ਜਾਂਦਾ ਹੈ।
ਜੋ ਅੰਮ੍ਰਿਤ ਦੇ ਸਰੋਵਰ ਅੰਦਰ ਇਸ਼ਨਾਨ ਕਰਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ।
ਹਮੇਸ਼ਾਂ ਲਈ ਪਵਿੱਤਰ ਹੋਣ ਕਰ ਕੇ ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
ਵਾਹਿਗੁਰੂ ਸੁਆਮੀ ਨੂੰ ਉਹ ਹਮੇਸ਼ਾਂ ਹਾਜ਼ਰ ਨਾਜ਼ਰ ਦੇਖਦਾ ਹੈ।
ਗੁਰਾਂ ਦੀ ਮਿਹਰ ਸਦਕਾ ਉਹ ਹਰੀ ਨੂੰ ਪਰੀਪੂਰਨ ਪਾਉਂਦਾ ਹੈ।
ਜਿੱਥੇ ਕਿਤੇ ਮੈਂ ਜਾਂਦਾ ਹਾਂ, ਉੱਥੇ ਮੈਂ ਉਸ ਸਾਈਂ ਨੂੰ ਦੇਖਦਾ ਹਾਂ।
ਗੁਰਾਂ ਦੇ ਬਗੈਰ ਹੋਰ ਕੋਈ ਦਾਤਾਰ ਨਹੀਂ।
ਗੁਰੂ ਸਮੁੰਦਰ ਹੈ, ਉਸ ਦਾ ਪੂਰਨ ਖ਼ਜ਼ਾਨਾ ਅਨਗਿਣਤ,
ਅਤੇ ਵਡਮੁਲੇ ਲਾਲਾਂ ਤੇ ਜਵੇਹਰਾਂ ਨਾਲ ਪਰੀਪੂਰਨ ਹੈ।
ਮਿਹਰਬਾਨ ਗੁਰੂ ਦਾਤਾਂ ਦੇਣ ਵਾਲਾ ਹੈ।
ਨਾਨਕ ਮਾਫੀ ਦੇਣ ਵਾਲੇ ਗੁਰੂ ਜੀ ਸਾਰਿਆਂ ਨੂੰ ਮਾਫ ਕਰ ਦਿੰਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.