ਜਿਨ੍ਹ ਕਉ ਨਾਮੁ ਲਿਖਿਆ ਧੁਰਿ ਲੇਖੁ ॥
ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ ॥੧॥ ਰਹਾਉ ॥
ਕਹਿ ਕਹਿ ਕਹਣਾ ਆਖਿ ਸੁਣਾਏ ॥ ਜੇ ਸਉ ਘਾਲੇ ਥਾਇ ਨ ਪਾਏ ॥੩॥
ਜਿਨ੍ਹ ਕੈ ਪੋਤੈ ਪੁੰਨੁ ਤਿਨ੍ਹਾ ਗੁਰੂ ਮਿਲਾਏ ॥
ਆਸਾਮਹਲਾ੩ਪੰਚਪਦੇ॥
ਸਬਦਿਮਰੈਤਿਸੁਸਦਾਅਨੰਦ॥
ਸਤਿਗੁਰਭੇਟੇਗੁਰਗੋਬਿੰਦ॥
ਨਾਫਿਰਿਮਰੈਨਆਵੈਜਾਇ॥
ਪੂਰੇਗੁਰਤੇਸਾਚਿਸਮਾਇ॥੧॥
ਜਿਨ੍ਹਕਉਨਾਮੁਲਿਖਿਆਧੁਰਿਲੇਖੁ॥
ਤੇਅਨਦਿਨੁਨਾਮੁਸਦਾਧਿਆਵਹਿਗੁਰਪੂਰੇਤੇਭਗਤਿਵਿਸੇਖੁ॥੧॥ਰਹਾਉ॥
ਜਿਨ੍ਹਕਉਹਰਿਪ੍ਰਭੁਲਏਮਿਲਾਇ॥
ਤਿਨ੍ਹਕੀਗਹਣਗਤਿਕਹੀਨਜਾਇ॥
ਪੂਰੈਸਤਿਗੁਰਦਿਤੀਵਡਿਆਈ॥
ਊਤਮਪਦਵੀਹਰਿਨਾਮਿਸਮਾਈ॥੨॥
ਜੋਕਿਛੁਕਰੇਸੁਆਪੇਆਪਿ॥
ਏਕਘੜੀਮਹਿਥਾਪਿਉਥਾਪਿ॥
ਕਹਿਕਹਿਕਹਣਾਆਖਿਸੁਣਾਏ॥ਜੇਸਉਘਾਲੇਥਾਇਨਪਾਏ॥੩॥
ਜਿਨ੍ਹਕੈਪੋਤੈਪੁੰਨੁਤਿਨ੍ਹਾਗੁਰੂਮਿਲਾਏ॥
ਸਚੁਬਾਣੀਗੁਰੁਸਬਦੁਸੁਣਾਏ॥
ਜਹਾਂਸਬਦੁਵਸੈਤਹਾਂਦੁਖੁਜਾਏ॥
ਗਿਆਨਿਰਤਨਿਸਾਚੈਸਹਜਿਸਮਾਏ॥੪॥
ਨਾਵੈਜੇਵਡੁਹੋਰੁਧਨੁਨਾਹੀਕੋਇ॥
ਜਿਸਨੋਬਖਸੇਸਾਚਾਸੋਇ॥
ਪੂਰੈਸਬਦਿਮੰਨਿਵਸਾਏ॥
ਨਾਨਕਨਾਮਿਰਤੇਸੁਖੁਪਾਏ॥੫॥੧੧॥੫੦॥
āsā mahalā 3 panchapadē .
sabad marai tis sadā anand .
satigur bhētē gur gōbind .
nā phir marai n āvai jāi .
pūrē gur tē sāch samāi .1.
jinh kau nām likhiā dhur lēkh .
tē anadin nām sadā dhiāvah gur pūrē tē bhagat visēkh .1. rahāu .
jinh kau har prabh laē milāi .
tinh kī gahan gat kahī n jāi .
pūrai satigur ditī vadiāī .
ūtam padavī har nām samāī .2.
jō kish karē s āpē āp .
ēk gharī mah thāp uthāp .
kah kah kahanā ākh sunāē . jē sau ghālē thāi n pāē .3.
jinh kai pōtai punn tinhā gurū milāē .
sach bānī gur sabad sunāē .
jahānh sabad vasai tahānh dukh jāē .
giān ratan sāchai sahaj samāē .4.
nāvai jēvad hōr dhan nāhī kōi .
jis nō bakhasē sāchā sōi .
pūrai sabad mann vasāē .
nānak nām ratē sukh pāē .5.11.50.
Asa 3rd Guru. Panchpade.
He, who dies with the Divine word, is ever in bliss.
He unites with the God-incarnate, the great True Guru.
He dies not again and comes and goes not.
Through the perfect Guru, blends he with the True Lord.
In whose primal writ is recorded the Name,
they, night and day, ever, meditate on the Name, and obtain the gift of Lord's exalted service from the Prefect Guru. Pause.
They, whom he Lord God blends with himself,
their profound condition cannot be told.
The Perfect Satguru has given the greatness,
of exalted order and I am now absorbed in God's Name.
Whatever the Lord does, that He does all by Himself.
In an instant He establishes and disestablishes.
By mere uttering, saying, shouting and preaching about God, man is approved not, even if he tries a hundred times.
They in whose treasure is virtue, them meets the Guru.
By Guru's instruction they hear the True Gurbani.
Where the Name abides, from there pain departs.
By the jewel of gnosis, man is easily absorbed in the True Lord
No other wealth is as great as the Name.
It is received by him, unto whom the True Master grants.
By the prefect instruction the Name abides in the mind.
Nanak, imbued with the Name, man procures bliss.
Aasaa, Third Mehl, PanchPadas:
One who dies in the Word of the Shabad, finds eternal bliss.
He is united with the True Guru, the Guru, the Lord God.
He does not die any more, and he does not come or go.
Through the Perfect Guru, he merges with the True Lord. ||1||
One who has the Naam, the Name of the Lord, written in his preordained destiny,
night and day, meditates forever on the Naam; he obtains the wondrous blessing of devotional love from the Perfect Guru. ||1||Pause||
Those, whom the Lord God has blended with Himself
their Sublime state cannot be described.
The Perfect True Guru has given the Glorious Greatness,
of the most exalted order, and I am absorbed into the Lord's Name. ||2||
Whatever the Lord does, He does all by Himself.
In an instant, He establishes, and disestablishes.
By merely speaking, talking, shouting and preaching about the Lord, even hundreds of times, the mortal is not approved. ||3||
The Guru meets with those, who take virtue as their treasure;
they listen to the True Word of the Guru's Bani, the Shabad.
Pain departs, from that place where the Shabad abides.
By the jewel of spiritual wisdom, one is easily absorbed into the True Lord. ||4||
No other wealth is as great as the Naam.
It is bestowed only by the True Lord.
Through the Perfect Word of the Shabad, it abides in the mind.
O Nanak, imbued with the Naam, peace is obtained. ||5||11||50||
ਆਸਾ ਮਹਲਾ ੩ ਪੰਚਪਦੇ ॥
(ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੁਆਰਾ (ਜੀਵਤ ਭਾਵ ਤੋਂ) ਮਰੇ ਉਸ ਨੂੰ ਸਦਾ (ਥਿਰ ਰਹਿਣ ਵਾਲਾ) ਅਨੰਦ ਮਿਲਦਾ ਹੈ।
ਸਤਿਗੁਰੂ ਜੋ ਗੋਬਿੰਦ ਦਾ ਰੂਪ ਹੈ (ਜਿਹੜਾ ਉਸ ਨੂੰ) ਮਿਲੇ।
(ਉਹ ਮਨੁੱਖ) ਮੁੜ ਕੇ ਆਉਂਦਾ ਜਾਂਦਾ ਨਹੀਂ (ਭਾਵ ਜੰਮਦਾ ਮਰਦਾ ਨਹੀਂ ਹੈ)।
(ਉਹ) ਪੂਰੇ ਗੁਰੂ ਰਾਹੀਂ ਸਦਾ ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ।੧।
(ਜਿਨ੍ਹਾਂ ਮਨੁੱਖਾਂ ਦੇ) ਮਸਤਕ ਤੇ ਧੁਰੋਂ ਹੀ (ਨਾਮ ਪ੍ਰਾਪਤੀ ਦਾ) ਲੇਖ ਲਿਖਿਆ ਹੋਇਆ ਹੈ, ਉਹ (ਮਨੁੱਖ) ਦਿਨ-ਰਾਤ ਸਦਾ ਹੀ ਨਾਮ ਸਿਮਰਦੇ ਰਹਿੰਦੇ ਹਨ।
ਪੂਰੇ ਗੁਰੂ ਪਾਸੋਂ ਉਹਨਾਂ ਨੂੰ ਵਿਸ਼ੇਸ਼ ਭਗਤੀ ਪ੍ਰਾਪਤ ਹੋ ਜਾਂਦੀ ਹੈ।੧।ਰਹਾਉ।
ਜਿਨ੍ਹਾਂ (ਮਨੁੱਖਾਂ) ਨੂੰ ਹਰੀ ਪ੍ਰਭੂ (ਆਪਣੇ ਨਾਲ) ਮਿਲਾ ਲੈਂਦਾ ਹੈ
ਉਹਨਾਂ ਦੀ ਡੂੰਘੀ ਆਤਮਿਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ।
(ਜਿਨ੍ਹਾਂ ਨੂੰ) ਪੂਰੇ ਸਤਿਗੁਰੂ ਨੇ (ਨਾਮ ਦੀ) ਵਡਿਆਈ ਬਖਸ਼ ਦਿੱਤੀ ਹੈ,
(ਉਨ੍ਹਾਂ ਨੂੰ) ਹਰੀ ਦੇ ਨਾਮ ਵਿਚ ਸਮਾਈ ਹੋਣ ਕਰਕੇ ਉਤਮ ਪਦਵੀ ਪ੍ਰਾਪਤ ਹੋ ਗਈ ਹੈ।੨।
(ਵਾਹਿਗੁਰੂ) ਜੋ ਕੁਝ ਕਰਦਾ ਹੈ ਉਹ ਆਪਣੇ ਆਪ ਹੀ ਕਰਦਾ ਹੈ।
ਇਕ ਘੜੀ ਵਿਚ ਬਣਾ ਕੇ ਨਾਸ਼ ਕਰ ਦਿੰਦਾ ਹੈ।
(ਜਿਹੜਾ ਮਨੁੱਖ ਨਿਰਾ ਇਹੋ) ਆਖ ਆਖ ਕੇ ਵਖਿਆਨ ਕਰ ਰਿਹਾ ਹੈ (ਅਤੇ ਲੋਕਾਂ ਨੂੰ) ਸੁਣਾ ਰਿਹਾ ਹੈ (ਇਸ ਤਰ੍ਹਾਂ ਦੀਆਂ) ਜੇ ਸੈਂਕੜੇ (ਹੋਰ ਕਥਨੀਆਂ) ਕਰਾਈਆਂ ਜਾਣ (ਇਹ ਪ੍ਰਭੂ ਦੇ ਦਰ ਉਤੇ) ਕਬੂਲ ਨਹੀਂ ਪੈਂਦੀਆਂ।੩।
ਜਿਨ੍ਹਾਂ ਦੇ (ਭਾਗਾਂ ਰੂਪੀ) ਖਜਾਨੇ ਵਿਚ ਚੰਗੇ ਸੰਸਕਾਰ ਹੋਣ ਉਨ੍ਹਾਂ ਨੂੰ ਗੁਰੂ ਮਿਲਦਾ ਹੈ,
ਗੁਰੂ ਉਨ੍ਹਾਂ ਨੂੰ ਸੱਚ ਰੂਪ ਬਾਣੀ ਸੁਣਾਂਦਾ ਹੈ।
ਜਿਸ ਥਾਂ ਤੇ (ਭਾਵ ਜਿਸ ਹਿਰਦੇ ਵਿਚ ਗੁਰੂ) ਸ਼ਬਦ ਵਸਦਾ ਹੈ ਉਥੋਂ ਦੁਖ ਨੱਸ ਜਾਂਦਾ ਹੈ।
(ਉਹ ਗੁਰੂ ਦੇ) ਗਿਆਨ ਰਤਨ ਦੁਆਰਾ ਸਦਾ ਸੱਚ ਅਤੇ ਸਹਜ ਵਿਚ ਅਲੋਪ ਹੋ ਜਾਂਦਾ ਹੈ।੪।
ਨਾਮ ਜਿਤਨਾ ਵੱਡਾ ਹੋਰ ਕੋਈ ਧਨ ਨਹੀਂ ਹੈ (ਪਰ ਇਹ ਮਿਲਦਾ ਉਸ ਨੂੰ ਹੈ)
ਜਿਸ ਨੂੰ ਉਹ ਸੱਚਾ ਸਾਹਿਬ ਆਪ) ਬਖਸ਼ਦਾ ਹੈ।
ਪੂਰੇ (ਗੁਰੂ ਦੇ) ਸ਼ਬਦ ਦੁਆਰਾ (ਉਹ ਪਰਮਾਤਮਾ) ਨੂੰ ਮਨ ਵਿਚ ਵਸਾਉਂਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਨਾਮ ਵਿਚ ਰੰਗੀਜ਼ ਕੇ (ਮਨੁੱਖ ਸੱਚਾ) ਸੁਖ ਪ੍ਰਾਪਤ ਕਰਦਾ ਹੈ।੫।੧੧।੫੦।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਾਇਆ ਦੇ ਮੋਹ ਵਲੋਂ) ਮਰਦਾ ਹੈ ਉਸ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਪਰਮਾਤਮਾ ਦਾ ਆਸਰਾ ਲੈਂਦਾ ਹੈ,
ਉਹ ਮੁੜ ਆਤਮਕ ਮੌਤੇ ਨਹੀਂ ਮਰਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ।
ਪੂਰੇ ਗੁਰੂ ਦੀ ਕਿਰਪਾ ਨਾਲ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੧॥
(ਹੇ ਭਾਈ! ਪਿਛਲੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਨੇ) ਜਿਨ੍ਹਾਂ ਦੇ ਮੱਥੇ ਤੇ ਨਾਮ-ਸਿਮਰਨ ਦਾ ਲੇਖ ਲਿਖ ਦਿੱਤਾ,
ਉਹ ਮਨੁੱਖ ਹਰ ਵੇਲੇ, ਸਦਾ ਹੀ ਨਾਮ ਸਿਮਰਦੇ ਹਨ, ਪੂਰੇ ਗੁਰੂ ਪਾਸੋਂ ਉਹਨਾਂ ਨੂੰ ਪ੍ਰਭੂ-ਭਗਤੀ ਦਾ ਟਿੱਕਾ (ਮੱਥੇ ਉਤੇ) ਮਿਲਦਾ ਹੈ ॥੧॥ ਰਹਾਉ ॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ,
ਉਹਨਾਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ।
ਜਿਨ੍ਹਾਂ ਨੂੰ ਪੂਰੇ ਗੁਰੂ ਨੇ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਇਹ) ਵਡਿਆਈ ਬਖ਼ਸ਼ੀ ਉਹਨਾਂ ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਗਈ,
ਪਰਮਾਤਮਾ ਦੇ ਨਾਮ ਵਿਚ ਉਹਨਾਂ ਦੀ ਹਰ ਵੇਲੇ ਲੀਨਤਾ ਹੋ ਗਈ ॥੨॥
'ਜੋ ਕੁਝ ਕਰਦਾ ਹੈ ਪਰਮਾਤਮਾ ਆਪੇ ਹੀ ਕਰਦਾ ਹੈ।
ਪਰਮਾਤਮਾ ਇਕ ਘੜੀ ਵਿਚ ਪੈਦਾ ਕਰ ਕੇ ਤੁਰਤ ਨਾਸ ਭੀ ਕਰ ਸਕਦਾ ਹੈ'-
ਜੇਹੜਾ ਮਨੁੱਖ ਮੁੜ ਮੁੜ ਇਹੀ ਆਖ ਕੇ ਲੋਕਾਂ ਨੂੰ ਸੁਣਾ ਦੇਂਦਾ ਹੈ (ਪਰ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਦੇ ਨਹੀਂ ਕਰਦਾ, ਅਜੇਹਾ ਮਨੁੱਖ) ਜੇ ਇਹੋ ਜਿਹੀ (ਨਿਰੀ ਹੋਰਨਾਂ ਨੂੰ ਕਹਣ ਦੀ) ਸੌ ਘਾਲਣਾ ਭੀ ਘਾਲੇ ਤਾਂ ਭੀ ਉਸ ਦੀ ਅਜੇਹੀ ਕੋਈ ਮੇਹਨਤ (ਪਰਮਾਤਮਾ ਦੇ ਦਰ ਤੇ) ਕਬੂਲ ਨਹੀਂ ਪੈਂਦੀ ॥੩॥
(ਪਿਛਲੇ ਕੀਤੇ ਕਰਮਾਂ ਅਨੁਸਾਰ) ਜਿਨ੍ਹਾਂ ਦੇ ਪੱਲੇ (ਸਿਮਰਨ ਦੇ) ਚੰਗੇ ਸੰਸਕਾਰ ਹਨ, ਉਹਨਾਂ ਨੂੰ ਪਰਮਾਤਮਾ ਗੁਰੂ ਮਿਲਾਂਦਾ ਹੈ,
ਗੁਰੂ ਉਹਨਾਂ ਨੂੰ ਸਿਫ਼ਤਿ-ਸਾਲਾਹ ਦੀ ਬਾਣੀ ਸੁਣਾਂਦਾ ਹੈ। ਸਦਾ-ਥਿਰ ਪ੍ਰਭੂ ਦਾ ਨਾਮ ਸੁਣਾਂਦਾ ਹੈ, ਸਿਫ਼ਤਿ-ਸਾਲਾਹ ਦਾ ਸ਼ਬਦ ਸੁਣਾਂਦਾ ਹੈ।
(ਹੇ ਭਾਈ!) ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਥੋਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ।
ਗੁਰੂ ਦੇ ਬਖ਼ਸ਼ੇ ਗਿਆਨ-ਰਤਨ ਦੀ ਬਰਕਤਿ ਨਾਲ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਜੁੜਿਆ ਰਹਿੰਦਾ ਹੈ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੪॥
(ਹੇ ਭਾਈ!) ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਧਨ ਨਹੀਂ ਹੈ
(ਪਰ ਇਹ ਧਨ ਸਿਰਫ਼ ਉਸ ਮਨੁੱਖ ਨੂੰ ਮਿਲਦਾ ਹੈ) ਜਿਸ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਬਖ਼ਸ਼ਦਾ ਹੈ।
ਪੂਰੇ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਉਹ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦਾ ਹੈ।
ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ ਮਨੁੱਖ (ਸਦਾ) ਆਤਮਕ ਆਨੰਦ ਮਾਣਦਾ ਹੈ ॥੫॥੧੧॥੫੦॥
ਆਸਾ ਤੀਜੀ ਪਾਤਸ਼ਾਹੀ ਪੰਚਪਦੇ।
ਜੋ ਰੱਬੀ ਕਲਾਮ ਨਾਲ ਮਰਦਾ ਹੈ, ਉਹ ਹਮੇਸ਼ਾਂ ਖੁਸ਼ੀ ਮਾਣਦਾ ਹੈ।
ਉਹ ਰੱਬ ਰੂਪ ਵੱਡੇ ਸੱਚੇ ਗੁਰਾਂ ਨਾਲ ਜੁੜ ਜਾਂਦਾ ਹੈ।
ਉਹ ਮੁੜ ਮਰਦਾ ਨਹੀਂ ਅਤੇ ਆਉਂਦਾ ਤੇ ਜਾਂਦਾ ਭੀ ਨਹੀਂ।
ਪੂਰਨ ਗੁਰਾਂ ਦੇ ਰਾਹੀਂ ਉਹ ਸੱਚੇ ਸੁਆਮੀ ਨਾਲ ਅਭੇਦ ਹੋ ਜਾਂਦਾ ਹੈ।
ਜਿਨ੍ਹਾਂ ਦੀ ਮੁੱਢ ਦੀ ਲਿਖਤਾਕਾਰ ਅੰਦਰ ਨਾਮ ਲਿਖਿਆ ਹੋਇਆ ਹੈ,
ਉਹ ਰੈਣ ਦਿਹੁੰ ਨਾਮ ਦਾ ਸਿਮਰਨ ਕਰਦੇ ਹਨ ਅਤੇ ਪੂਰਨ ਗੁਰਾਂ ਪਾਸੋਂ ਸੁਆਮੀ ਦੀ ਉਤਕ੍ਰਿਸ਼ਟ (ਉੱਚੀ) ਸੇਵਾ ਦੀ ਦਾਤ ਪਰਾਪਤ ਕਰਦੇ ਹਨ। ਠਹਿਰਾਉ।
ਜਿਨ੍ਹਾਂ ਨੂੰ ਵਾਹਿਗੁਰੂ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ,
ਉਨ੍ਹਾਂ ਦੀ ਗੰਭੀਰ ਅਵਸਥਾ ਦੱਸੀ ਨਹੀਂ ਜਾ ਸਕਦੀ।
ਪੂਰਨ ਸਤਿਗੁਰਾਂ ਨੇ ਬਜੁਰਗੀ ਪ੍ਰਦਾਨ ਕੀਤੀ ਹੈ,
ਉਤਕ੍ਰਿਸ਼ਟ ਦਰਜੇ ਦੀ ਅਤੇ ਮੈਂ ਹੁਣ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ।
ਜੋ ਕੁਛ ਸਾਈਂ ਕਰਦਾ ਹੈ, ਉਸ ਨੂੰ ਉਹ ਖੁਦ-ਬ-ਖੁਦ ਹੀ ਕਰਦਾ ਹੈ।
ਇਕ ਮੁਹਤ ਵਿੱਚ ਉਹ ਬਣਾ ਅਤੇ ਢਾਹ ਦਿੰਦਾ ਹੈ।
ਨਿਰੇ ਪੁਰੇ ਕਹਿਣ ਤੇ ਆਖਣ ਅਤੇ ਵਾਹਿਗੁਰੂ ਬਾਰੇ ਕੂਕਣ ਅਤੇ ਪਰਚਾਰ ਕਰਨ ਦੁਆਰਾ, ਬੰਦਾ ਕਬੂਲ ਨਹੀਂ ਪੈਦਾ, ਭਾਵੇਂ ਉਹ ਸੈਕੜੇ ਵਾਰੀ ਕੋਸ਼ਿਸ਼ ਪਿਆ ਕਰੇ।
ਜਿਨ੍ਹਾਂ ਦੇ ਖ਼ਜ਼ਾਨੇ ਵਿੱਚ ਨੇਕੀ ਹੈ, ਉਨ੍ਹਾਂ ਨੂੰ ਗੁਰੂ ਜੀ ਮਿਲਦੇ ਹਨ।
ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੱਚੀ ਗੁਰਬਾਣੀ ਸ੍ਰਵਣ ਕਰਦੇ ਹਨ।
ਜਿਥੇ ਨਾਮ ਵਸਦਾ ਹੈ, ਉੱਥੋ ਰੰਜ ਗ਼ਮ ਟੁਰ ਜਾਂਦਾ ਹੈ।
ਬ੍ਰਹਿਮ ਵੀਚਾਰ ਦੇ ਜਵਾਹਰ ਦੇ ਜ਼ਰੀਏ ਆਦਮੀ ਸੁਖੈਨ ਹੀ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
ਕੋਈ ਹੋਰ ਦੌਲਤ ਨਾਮ ਜਿੰਨੀ ਵੱਡੀ ਨਹੀਂ।
ਇਹ ਉਸ ਨੂੰ ਪਰਾਪਤ ਹੁੰਦਾ ਹੈ, ਜਿਸ ਨੂੰ ਉਹ ਸੱਚਾ ਮਾਲਕ ਪਰਦਾਨ ਕਰਦਾ ਹੈ।
ਪੂਰਨ ਉਪਦੇਸ਼ ਦੁਆਰਾ ਨਾਮ ਚਿੱਤ ਵਿੱਚ ਟਿਕਦਾ ਹੈ।
ਨਾਨਕ, ਨਾਮ ਨਾਲ ਰੰਗੀਜਣ ਦੁਆਰਾ ਇਨਸਾਨ ਆਰਾਮ ਪਾਉਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.