ਜਿਨਿ ਲਾਈ ਪ੍ਰੀਤਿ ਸੋਈ ਫਿਰਿ ਖਾਇਆ ॥
ਜਿਨਿ ਸੁਖਿ ਬੈਠਾਲੀ ਤਿਸੁ ਭਉ ਬਹੁਤੁ ਦਿਖਾਇਆ ॥
ਸਾਧਿਕ ਸਿਧ ਸੁਰਦੇਵ ਮਨੁਖਾ ਬਿਨੁ ਸਾਧੂ ਸਭਿ ਧ੍ਰੋਹਨਿ ਧ੍ਰੋਹੇ ॥੧॥ ਰਹਾਉ ॥
ਇਕਿ ਫਿਰਹਿ ਉਦਾਸੀ ਤਿਨ੍ਹ ਕਾਮਿ ਵਿਆਪੈ ॥
ਇਕਿ ਸੰਚਹਿ ਗਿਰਹੀ ਤਿਨ੍ਹ ਹੋਇ ਨ ਆਪੈ ॥
ਇਕਿ ਸਤੀ ਕਹਾਵਹਿ ਤਿਨ੍ਹ ਬਹੁਤੁ ਕਲਪਾਵੈ ॥
ਹਮ ਹਰਿ ਰਾਖੇ ਲਗਿ ਸਤਿਗੁਰ ਪਾਵੈ ॥੨॥
ਰਾਗੁਆਸਾਘਰੁ੨ਮਹਲਾ੫
ੴਸਤਿਗੁਰਪ੍ਰਸਾਦਿ॥
ਜਿਨਿਲਾਈਪ੍ਰੀਤਿਸੋਈਫਿਰਿਖਾਇਆ॥
ਜਿਨਿਸੁਖਿਬੈਠਾਲੀਤਿਸੁਭਉਬਹੁਤੁਦਿਖਾਇਆ॥
ਭਾਈਮੀਤਕੁਟੰਬਦੇਖਿਬਿਬਾਦੇ॥
ਹਮਆਈਵਸਗਤਿਗੁਰਪਰਸਾਦੇ॥੧॥
ਐਸਾਦੇਖਿਬਿਮੋਹਿਤਹੋਏ॥
ਸਾਧਿਕਸਿਧਸੁਰਦੇਵਮਨੁਖਾਬਿਨੁਸਾਧੂਸਭਿਧ੍ਰੋਹਨਿਧ੍ਰੋਹੇ॥੧॥ਰਹਾਉ॥
ਇਕਿਫਿਰਹਿਉਦਾਸੀਤਿਨ੍ਹਕਾਮਿਵਿਆਪੈ॥
ਇਕਿਸੰਚਹਿਗਿਰਹੀਤਿਨ੍ਹਹੋਇਨਆਪੈ॥
ਇਕਿਸਤੀਕਹਾਵਹਿਤਿਨ੍ਹਬਹੁਤੁਕਲਪਾਵੈ॥
ਹਮਹਰਿਰਾਖੇਲਗਿਸਤਿਗੁਰਪਾਵੈ॥੨॥
ਤਪੁਕਰਤੇਤਪਸੀਭੂਲਾਏ॥
ਪੰਡਿਤਮੋਹੇਲੋਭਿਸਬਾਏ॥
ਤ੍ਰੈਗੁਣਮੋਹੇਮੋਹਿਆਆਕਾਸੁ॥
ਹਮਸਤਿਗੁਰਰਾਖੇਦੇਕਰਿਹਾਥੁ॥੩॥
ਗਿਆਨੀਕੀਹੋਇਵਰਤੀਦਾਸਿ॥
ਕਰਜੋੜੇਸੇਵਾਕਰੇਅਰਦਾਸਿ॥
ਜੋਤੂੰਕਹਹਿਸੁਕਾਰਕਮਾਵਾ॥
ਜਨਨਾਨਕਗੁਰਮੁਖਨੇੜਿਨਆਵਾ॥੪॥੧॥
rāg āsā ghar 2 mahalā 5
ik ōunkār satigur prasād .
jin lāī prīt sōī phir khāiā .
jin sukh baithālī tis bhau bahut dikhāiā .
bhāī mīt kutanb dēkh bibādē .
ham āī vasagat gur parasādē .1.
aisā dēkh bimōhit hōē .
sādhik sidh suradēv manukhā bin sādhū sabh dhrōhan dhrōhē .1. rahāu .
ik phirah udāsī tinh kām viāpai .
ik sanchah girahī tinh hōi n āpai .
ik satī kahāvah tinh bahut kalapāvai .
ham har rākhē lag satigur pāvai .2.
tap karatē tapasī bhūlāē .
pandit mōhē lōbh sabāē .
trai gun mōhē mōhiā ākās .
ham satigur rākhē dē kar hāth .3.
giānī kī hōi varatī dās .
kar jōrē sēvā karē aradās .
jō tūn kahah s kār kamāvā .
jan nānak guramukh nēr n āvā .4.1.
Asa Measure 5th Guru.
There is but one God. By True Guru's grace He is obtained.
He who loves mammon, him she ultimately devours.
He, who seats her comfortably, him she greatly terrifies.
Brother, friends and family beholding her, indulge in strife.
But, by Guru's grace, she has come under my control.
Seeing such a power of hers, bewitched are,
the strivers, the men of miracles, gods, super human beings and mortals. Excepting the saints, all are deceived by her deceit. Pause.
Some wander about as ascetics. But they are harassed by lust.
Some, as family men, amass wealth, but she becomes not their own.
Some who call themselves as greatly torments.
God has saved me by attaching me to the True Guru's feet.
She leads astray the penitents who practise penance.
All the scholarly Brahmans are seduced by greed.
Bewitched are the men of three qualities and bewitched is the heaven.
The True Guru has preserved me by giving his hand.
To the divine, she acts as a servant.
With clasped hands she serves him and makes the supplication.
What thou orderest that work I shall do,
and I shall not draw near the Guru-ward, says she. O slave Nanak.
Raag Aasaa, Second House, Fifth Mehl:
One Universal Creator God. By The Grace Of The True Guru:
One who loves her, is ultimately devoured.
One who seats her in comfort, is totally terrified by her.
Siblings, friends and family, beholding her, argue.
But she has come under my control, by Guru's Grace. ||1||
Beholding her, all are bewitched:
the strivers, the Siddhas, the demigods, angels and mortals. All, except the Saadhus, are deceived by her deception. ||1||Pause||
Some wander around as renunciates, but they are engrossed in sexual desire.
Some grow rich as householders, but she does not belong to them.
Some call themselves men of charity, and she torments them terribly.
The Lord has saved me, by attaching me to the Feet of the True Guru. ||2||
She leads astray the penitents who practice penance.
The scholarly Pandits are all seduced by greed.
The world of the three qualities is enticed, and the heavens are enticed.
The True Guru has saved me, by giving me His Hand. ||3||
She is the slave of those who are spiritually wise.
With her palms pressed together, she serves them and offers her prayer:
Whatever you wish, that is what I shall do.
O servant Nanak, she does not draw near to the Gurmukh. ||4||1||
ਰਾਗੁ ਆਸਾ ਘਰੁ ੨ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਇਕ ਰਸ ਸਰਬ ਵਿਆਪੀ (ਵਾਹਿਗੁਰੂ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜਿਸ (ਮਨੁੱਖ) ਨੇ (ਮਾਇਆ ਨਾਲ) ਪ੍ਰੀਤ ਲਾਈ ਹੈ (ਇਸ ਨੇ) ਮੁੜ ਕੇ ਉਸੇ ਨੂੰ ਖਾਧਾ ਹੈ (ਭਾਵ ਕਾਬੂ ਕਰ ਲਿਆ ਹੈ)।
ਜਿਸ ਨੇ (ਇਸ ਨੂੰ) ਸੁਖ ਨਾਲ ਬਿਠਾਇਆ (ਭਾਵ ਆਦਰ ਨਾਲ ਸੇਫ਼ ਵਿੱਚ ਲੁਕਾ ਕੇ ਰੱਖਿਆ), ਉਸ ਨੂੰ (ਆਪਣਾ) ਬਹੁਤ ਡਰ ਵਿਖਾਇਆ ਹੈ।
ਭਾਈ, ਮਿੱਤਰ ਤੇ ਪਰਵਾਰ ਦੇ (ਜੀਵ ਮਾਇਆ ਨੂੰ) ਵੇਖ ਕੇ (ਇਕ ਦੂਜੇ ਨਾਲ) ਝਗੜਦੇ ਰਹਿੰਦੇ ਹਨ।
(ਇਹ ਮਾਇਆ) ਗੁਰੂ ਦੀ ਕਿਰਪਾ ਨਾਲ ਸਾਡੇ ਵੱਸ ਵਿੱਚ ਆ ਗਈ ਹੈ।੧।
(ਮਾਇਆ ਨਾਲ ਝਗੜੇ, ਭੈ ਆਦਿ ਦੁੱਖ ਵੱਧਦਾ ਹੈ ਪ੍ਰੰਤੂ) ਐਸਾ ਵੇਖ ਕੇ (ਵੀ ਲੋਕ ਮਾਇਆ ਤੇ) ਚੰਗੀ ਤਰ੍ਹਾਂ ਮੋਹਿਤ ਹੋਏ ਪਏ ਹਨ।
(ਇਕ ਗੁਰੂ) ਸਾਧੂ ਤੋਂ ਬਿਨਾਂ ਸਾਰੇ ਸਾਧਨਾ ਕਰਨ ਵਾਲੇ, ਸਿੱਧ, ਦੇਵਤੇ ਅਤੇ ਮਨੁੱਖ (ਆਦਿ ਇਸ) ਧ੍ਰੋਹ (ਧੋਖਾ) ਕਰਨ ਵਾਲੀ ਮਾਇਆ ਨੇ ਠੱਗ ਲਏ ਹਨ।੧।ਰਹਾਉ।
ਕਈ (ਮਨੁੱਖ ਇਸ ਮਾਇਆ ਤੋਂ) ਉਦਾਸ ਹੋ ਕੇ (ਤੀਰਥਾਂ ਤੇ) ਫਿਰਦੇ ਹਨ, ਉਨ੍ਹਾਂ ਨੂੰ ਕਾਮ (ਵਾਸ਼ਨਾ) ਦੁਆਰਾ ਜਾ ਚੰਬੜਦੀ ਹੈ।
ਕਈ ਗ੍ਰਿਹਸਤੀ ਹੋ ਕੇ (ਇਸ ਨੂੰ) ਇਕੱਠਾ ਕਰਦੇ ਹਨ (ਪਰ ਇਹ) ਉਨ੍ਹਾਂ ਦੀ ਆਪਣੀ ਨਹੀਂ ਬਣਦੀ।
ਕਈ (ਆਪਣੇ ਆਪ ਨੂੰ) ਦਾਨੀ ਕਹਾਉਂਦੇ ਹਨ ਉਨ੍ਹਾਂ ਨੂੰ ਵੀ ਕਲਪਾਂਦੀ ਭਾਵ ਬਹੁਤ ਦੁਖ ਦਿੰਦੀ ਹੈ।
(ਪਰ) ਸਤਿਗੁਰੂ ਦੀ ਚਰਨੀ ਲੱਗਣ ਕਰਕੇ (ਹਰੀ ਨੇ) ਸਾਨੂੰ (ਇਸ ਮਾਇਆ ਦੀ ਮਾਰ ਤੋਂ) ਬਚਾਅ ਲਿਆ ਹੈ।੨।
(ਇਸ ਮਾਇਆ ਨੇ) ਤਪ ਕਰਦੇ ਤਪੱਸਵੀ ਭੁਲਾ ਦਿੱਤੇ ਹਨ।
ਲੋਭ ਵਿਚ (ਫਸਾ ਕੇ) ਸਾਰੇ ਪੰਡਿਤ ਠੱਗ ਲਏ ਹਨ।
(ਧਰਤੀ ਤੇ ਰਹਿਣ ਵਾਲੇ) ਤ੍ਰੈ ਗੁਣੀ ਜੀਵ (ਅਤੇਟ) ਆਕਾਸ਼ ਤੇ ਰਹਿਣ ਵਾਲੇ ਦੇਵਤਿਆਂ ਨੂੰ) ਠੱਗ ਲਿਆ ਹੈ
(ਪਰ) ਸਾਨੂੰ ਸਤਿਗੁਰਾਂ ਹੱਥ ਦੇ ਕੇ (ਮਾਇਆ ਤੋਂ) ਬਚਾਅ ਲਿਆ।੩।
ਦਾਸ ਨਾਨਕ (ਇਹ ਆਖਦੇ ਹਨ ਕਿ) ਗਿਆਨੀ (ਪੁਰਸ਼) ਦੀ (ਮਾਇਆ) ਦਾਸੀ ਹੋ ਕੇ ਵਰਤਦੀ ਹੈ।
(ਉਸ ਅੱਗੇ) ਹੱਥ ਜੋੜ ਕੇ ਸੇਵਾ ਤੇ ਬੇਨਤੀ ਕਰਦੀ ਹੈ
(ਹੇ ਗਿਆਨੀ ਪੁਰਸ਼!) ਜੋ ਤੂੰ (ਮੈਨੂੰ ਆਖੇਂ, ਹੁਕਮ ਦੇਵੇਂ ਮੈਂ) ਉਹੀ ਕਾਰ ਕਰਾਂਗੀ
ਗੁਰਮੁਖ (ਜਨ) ਦੇ ਨੇੜੇ ਨਹੀਂ ਆਵਾਂਗੀ (ਭਾਵ ਉਸ ਤੇ ਆਪਣਾ ਦਬ-ਦਬਾ ਨਹੀਂ ਪਾਵਾਂਗੀ)।੪।੧।
ਰਾਗ ਆਸਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਸ ਮਨੁੱਖ ਨੇ (ਇਸ ਮਾਇਆ ਨਾਲ) ਪਿਆਰ ਪਾਇਆ, ਉਹੀ ਪਰਤ ਕੇ ਖਾਧਾ ਗਿਆ (ਮਾਇਆ ਨੇ ਉਸੇ ਨੂੰ ਹੀ ਖਾ ਲਿਆ)।
ਜਿਸ ਨੇ (ਇਸ ਨੂੰ) ਆਦਰ ਦੇ ਕੇ ਆਪਣੇ ਕੋਲ ਬਿਠਾਇਆ ਉਸ ਨੂੰ (ਇਸ ਮਾਇਆ ਨੇ) ਬੜਾ ਡਰ ਵਿਖਾਲਿਆ।
ਭਰਾ ਮਿੱਤਰ ਪਰਵਾਰ (ਦੇ ਜੀਵ, ਸਾਰੇ ਹੀ ਇਸ ਮਾਇਆ ਨੂੰ) ਵੇਖ ਕੇ (ਆਪੋ ਵਿਚ) ਲੜ ਪੈਂਦੇ ਹਨ।
ਗੁਰੂ ਦੀ ਕਿਰਪਾ ਨਾਲ ਇਹ ਸਾਡੇ ਵੱਸ ਵਿਚ ਆ ਗਈ ਹੈ ॥੧॥
(ਮਾਇਆ ਨੂੰ) ਵੇਖ ਕੇ ਇਹ ਸਾਰੇ ਬਹੁਤ ਮਸਤ ਹੋ ਜਾਂਦੇ ਹਨ-
ਸਾਧਨ ਕਰਨ ਵਾਲੇ ਜੋਗੀ, ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਦੇਵਤੇ, ਮਨੁੱਖ (ਸਭ ਦੀ ਇਹ ਹਾਲਤ ਹੈ।) ਗੁਰੂ ਤੋਂ ਬਿਨਾ ਹੋਰ ਇਹ ਸਾਰੇ ਠਗਣੀ (ਮਾਇਆ) ਦੇ ਹੱਥੀਂ ਠੱਗੇ ਜਾਂਦੇ ਹਨ ॥੧॥ ਰਹਾਉ ॥
ਅਨੇਕਾਂ ਬੰਦੇ ਤਿਆਗੀ ਬਣ ਕੇ ਤੁਰੇ ਫਿਰਦੇ ਹਨ (ਪਰ) ਉਹਨਾਂ ਨੂੰ (ਇਹ ਮਾਇਆ) ਕਾਮ-ਵਾਸ਼ਨਾ ਦੀ ਸ਼ਕਲ ਵਿਚ ਆ ਦਬਾਂਦੀ ਹੈ।
ਇੱਕ ਗ੍ਰਿਹਸਤੀ ਹੋ ਕੇ (ਮਾਇਆ) ਇਕੱਠੀ ਕਰਦੇ ਹਨ, ਪਰ (ਇਹ ਮਾਇਆ) ਉਨ੍ਹਾਂ ਦੀ ਆਪਣੀ ਨਹੀਂ ਬਣਦੀ।
ਅਨੇਕਾਂ ਬੰਦੇ (ਆਪਣੇ ਆਪ ਨੂੰ) ਦਾਨੀ ਅਖਵਾਂਦੇ ਹਨ, ਉਹਨਾਂ ਨੂੰ (ਭੀ) ਇਹ ਬਹੁਤ ਦੁਖੀ ਕਰਦੀ ਹੈ।
ਸਤਿਗੁਰੂ ਦੇ ਚਰਨੀ ਲਗਣ ਕਰ ਕੇ ਸਾਨੂੰ ਪਰਮਾਤਮਾ ਨੇ (ਇਸ ਮਾਇਆ ਦੇ ਪੰਜੇ ਤੋਂ) ਬਚਾ ਲਿਆ ਹੈ ॥੨॥
ਤਪ ਕਰ ਰਹੇ ਤਪਸ੍ਵੀਆਂ ਨੂੰ (ਇਸ ਮਾਇਆ ਨੇ) ਕੁਰਾਹੇ ਪਾ ਦਿੱਤਾ ਹੈ।
ਸਾਰੇ ਵਿਦਵਾਨ ਪੰਡਿਤ ਲੋਕ ਲੋਭ ਵਿਚ ਫਸ ਕੇ (ਮਾਇਆ ਦੀ ਹੱਥੀਂ) ਠੱਗੇ ਗਏ।
ਸਾਰੇ ਤ੍ਰੈ-ਗੁਣੀ ਜੀਵ ਠੱਗੇ ਜਾ ਰਹੇ ਹਨ, ਦੇਵਤੇ ਭੀ ਠੱਗੇ ਜਾ ਰਹੇ ਹਨ।
ਸਾਨੂੰ ਤਾਂ ਗੁਰੂ ਨੇ ਆਪਣਾ ਹੱਥ ਦੇ ਕੇ (ਇਸ ਪਾਸੋਂ) ਬਚਾ ਲਿਆ ਹੈ ॥੩॥
ਜੇਹੜਾ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ (ਇਹ ਮਾਇਆ) ਉਸ ਦੀ ਦਾਸੀ ਬਣ ਕੇ ਕਾਰ ਕਰਦੀ ਹੈ,
ਉਸ ਦੇ ਅੱਗੇ (ਦੋਵੇਂ) ਹੱਥ ਜੋੜਦੀ ਹੈ ਉਸ ਦੀ ਸੇਵਾ ਕਰਦੀ ਹੈ, ਉਸ ਅੱਗੇ ਬੇਨਤੀ ਕਰਦੀ ਹੈ,
(ਤੇ ਆਖਦੀ ਹੈ-) ਮੈਂ ਉਹੀ ਕਾਰ ਕਰਾਂਗੀ ਜੇਹੜੀ ਤੂੰ ਆਖੇਂ।
ਹੇ ਦਾਸ ਨਾਨਕ! (ਮਾਇਆ ਆਖਦੀ ਹੈ) ਮੈਂ ਉਸ ਮਨੁੱਖ ਦੇ ਨੇੜੇ ਨਹੀਂ ਢੁਕਾਂਗੀ (ਮੈਂ ਉਸ ਮਨੁੱਖ ਉਤੇ ਆਪਣਾ ਦਬਾਉ ਨਹੀਂ ਪਾਵਾਂਗੀ) ਜਿਹੜਾ ਗੁਰੂ ਦੀ ਸਰਨ ਪੈਂਦਾ ਹੈ ॥੪॥੧॥
ਆਸਾ ਪੰਜਵੀਂ ਪਾਤਸ਼ਾਹੀ।
ਵਾਹਿਗੁਰੂ ਕੇਵਲ ਇਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਜੋ ਮਾਇਆ ਨੂੰ ਪਿਆਰ ਕਰਦਾ ਹੈ, ਉਸ ਨੂੰ ਇਹ ਆਖਰਕਾਰ ਖਾ ਜਾਂਦੀ ਹੈ।
ਜੋ ਇਸ ਨੂੰ ਆਰਾਮ ਵਿੱਚ ਬਹਾਲਦਾ ਹੈ, ਉਸ ਨੂੰ ਇਹ ਘਣਾ ਡਰਾਉਂਦੀ ਹੈ।
ਭਰਾ, ਮਿੱਤ੍ਰ ਤੇ ਸਾਕ-ਸੈਨ, ਇਸ ਨੂੰ ਤੱਕ ਕੇ ਝਗੜਾ ਕਰਦੇ ਹਨ।
ਪਰ ਗੁਰਾਂ ਦੀ ਦਇਆ ਦੁਆਰਾ ਉਹ ਮੇਰੇ ਕਾਬੂ ਵਿੱਚ ਆ ਗਈ ਹੈ।
ਉਸ ਦੀ ਐਹੋ ਜੈਹੀ ਤਾਕਤ ਵੇਖ ਕੇ ਮੋਹਤ ਹੋ ਗਏ ਹਨ,
ਅਭਿਆਸੀ ਕਰਾਮਾਤੀ ਬੰਦੇ, ਦੇਵਤੇ, ਆਕਾਸ਼ੀ ਜੀਵ ਅਤੇ ਪ੍ਰਾਨੀ। ਸੰਤਾਂ ਦੇ ਬਗੈਰ, ਹੋਰ ਸਾਰੇ ਉਸ ਦੇ ਛਲ ਦੁਆਰਾ ਛਲੇ ਗਏ ਹਨ। ਠਹਿਰਾਉ।
ਕਈ ਬਿਰੱਤਕ ਬਣ ਰਮਤੇ ਫਿਰਦੇ ਹਨ: ਪ੍ਰੰਤੂ, ਭੋਗ ਬਿਲਾਸ ਉਨ੍ਹਾਂ ਨੂੰ ਦੁਖੀ ਕਰਦਾ ਹੈ।
ਕਈ ਘਰਬਾਰੀ ਹੋ ਮਾਇਆ ਨੂੰ ਇਕੱਤਰ ਕਰਦੇ ਹਨ; ਪ੍ਰੰਤੂ ਇਹ ਉਨ੍ਹਾਂ ਦੀ ਨਿੱਜ ਦੀ ਨਹੀਂ ਬਣਦੀ।
ਕਈ, ਜੋ ਆਪਣੇ ਆਪ ਨੂੰ ਦਾਨੀ ਅਖਵਾਉਂਦੇ ਹਨ, ਉਨ੍ਹਾਂ ਨੂੰ ਇਹ ਖਰਾ ਸਤਾਉਂਦੀ ਹੈ।
ਵਾਹਿਗੁਰੂ ਨੇ ਮੈਨੂੰ ਸੱਚੇ ਗੁਰਾਂ ਦੇ ਪੈਰਾਂ ਨਾਲ ਜੋੜ ਕੇ ਬਚਾ ਲਿਆ ਹੈ।
ਤਪੱਸਿਆ ਕਰਦੇ ਹੋਇਆਂ ਤੱਪੀਆਂ ਨੂੰ ਇਹ ਕੁਰਾਹੇ ਪਾ ਦਿੰਦੀ ਹੈ।
ਸਮੂਹ ਵਿਦਵਾਨ ਬ੍ਰਾਹਮਣ ਲਾਲਚ ਨੇ ਮੋਹ ਲਏ ਹਨ।
ਲੱਟੂ ਹੋਏ ਹੋਏ ਹਨ, ਤਿੰਨਾਂ ਸੁਭਾਵਾਂ ਵਾਲੇ ਬੰਦੇ ਅਤੇ ਲੱਟੂ ਹੋਇਆ ਹੋਇਆ ਹੈ ਅਸਮਾਨ।
ਸੱਚੇ ਗੁਰਾਂ ਨੇ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ।
ਬ੍ਰਹਮ ਬੇਤਾ ਅੱਗੇ ਉਹ ਨੌਕਰ ਹੋ ਕੰਮ ਕਰਦੀ ਹੈ।
ਹੱਥ ਬੰਨ੍ਹ ਕੇ ਉਹ ਉਸ ਦੀ ਟਹਿਲ ਕਮਾਉਂਦੀ ਹੈ ਅਤੇ ਬੇਨਤੀ ਕਰਦੀ ਹੈ:
ਜਿਹੜਾ ਤੂੰ ਹੁਕਮ ਦਿੰਦਾ ਹੈ ਮੈਂ ਓਹੀ ਕੰਮ ਕਰਾਂਗੀ,
ਅਤੇ ਮੈਂ ਗੁਰੂ-ਸਮਰਪਣ ਦੇ ਲਾਗੇ ਨਹੀਂ ਲੱਗਾਂਗੀ', ਹੇ ਗੋਲੇ ਨਾਨਕ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.