ਆਸਾਮਹਲਾ੫॥
ਪੁਤਰੀਤੇਰੀਬਿਧਿਕਰਿਥਾਟੀ॥
ਜਾਨੁਸਤਿਕਰਿਹੋਇਗੀਮਾਟੀ॥੧॥
ਮੂਲੁਸਮਾਲਹੁਅਚੇਤਗਵਾਰਾ॥
ਇਤਨੇਕਉਤੁਮ੍ਹਕਿਆਗਰਬੇ॥੧॥ਰਹਾਉ॥
ਤੀਨਿਸੇਰਕਾਦਿਹਾੜੀਮਿਹਮਾਨੁ॥
ਅਵਰਵਸਤੁਤੁਝਪਾਹਿਅਮਾਨ॥੨॥
ਬਿਸਟਾਅਸਤਰਕਤੁਪਰੇਟੇਚਾਮ॥
ਇਸੁਊਪਰਿਲੇਰਾਖਿਓਗੁਮਾਨ॥੩॥
ਏਕਵਸਤੁਬੂਝਹਿਤਾਹੋਵਹਿਪਾਕ॥
ਬਿਨੁਬੂਝੇਤੂੰਸਦਾਨਾਪਾਕ॥੪॥
ਕਹੁਨਾਨਕਗੁਰਕਉਕੁਰਬਾਨੁ॥
ਜਿਸਤੇਪਾਈਐਹਰਿਪੁਰਖੁਸੁਜਾਨੁ॥੫॥੧੪॥
āsā mahalā 5 .
putarī tērī bidh kar thātī .
jān sat kar hōigī mātī .1.
mūl samālah achēt gavārā .
itanē kau tumh kiā garabē .1. rahāu .
tīn sēr kā dihārī mihamān .
avar vasat tujh pāh amān .2.
bisatā asat rakat parētē chām .
is ūpar lē rākhiō gumān .3.
ēk vasat būjhah tā hōvah pāk .
bin būjhē tūn sadā nāpāk .4.
kah nānak gur kau kurabān .
jis tē pāīai har purakh sujān .5.14.
Asa 5th Guru.
Thy body-doll has been constructed with skill.
Know it for certain that it shall become dust.
Remember thy origin O thoughtless fool.
why art thou proud of this much of thyself? Pause.
Thou art a guest of three seers of corn a day.
Others goods are but a trust with thee.
Thou art ordure, bones and blood wrapped up in skin.
It is on this that thou art harbouring pride.
If thou understandest one Thing, then, alone thou shalt be pure.
Without knowing the Lord, thou shalt ever be impure.
Says Nanak, I am a sacrifice unto the Guru.
Through whom, God, the Omniscient Lord is attained.
Aasaa, Fifth Mehl:
The puppet of the body has been fashioned with great skill.
Know for sure that it shall turn to dust. ||1||
Remember your origins, O thoughtless fool.
Why are you so proud of yourself? ||1||Pause||
You are a guest, given three meals a day;
other things are entrusted to you. ||2||
you are just excrement, bones and blood, wrapped up in ski
this is what you are taking such pride in! ||3||
If you could understand even one thing, then you would be pure.
Without understanding, you shall be forever impure. ||4||
Says Nanak, I am a sacrifice to the Guru;
through Him, I obtain the Lord, the Allknowing Primal Being. ||5||14||
ਆਸਾ ਮਹਲਾ ੫ ॥
(ਹੇ ਗਾਫ਼ਲ ਅਤੇ ਬੇ-ਸਮਝ ਮਨੁੱਖ!) ਤੇਰੀ ਦੇਹੀ ਜੁਗਤੀ ਨਾਲ (ਭਾਵ ਪੰਜਾਂ ਤੱਤਾਂ ਦੇ ਸੁਮੇਲ ਕਰਕੇ) ਬਣਾਈ ਗਈ ਹੈ
(ਪਰ ਇਹ ਗੱਲ) ਸੱਚ ਕਰਕੇ ਸਮਝ ਲੈ (ਕਿ ਇਹ ਦੇਹੀ) ਮਿੱਟੀ (ਭਾਵ ਨਾਸ਼) ਹੋ ਜਾਵੇਗੀ।੧।
(ਇਸ ਲਈ) ਹੇ ਅਚੇਤ ਅਤੇ ਮੂਰਖ ਜੀਵ! (ਆਪਣਾ) ਮੂਲ (‘ਮਾ ਕੀ ਰਕਤ ਪਿਤਾ ਬਿਦ ਧਾਰ’) ਜਿਸ ਤੋਂ ਬਣਿਆ ਹੈਂ) ਚੇਤੇ ਕਰ।
ਇਤਨੇ ਕਉ (ਭਾਵ ਇਸ ਕੱਚੀ ਦੇਹੀ ਦਾ) ਤੂੰ ਕਿਉਂ ਹੰਕਾਰ ਕਰਦਾ ਹੈਂ?।੧।ਰਹਾਉ।
(ਤੂੰ ਸਾਰੇ) ਦਿਨ ਵਿਚ ਤਿੰਨ ਸੇਰ (ਅੰਨ ਆਦਿ) ਖਾਣ ਵਾਲਾ ਪ੍ਰਾਹੁਣਾ ਹੈਂ।
ਹੋਰ (ਜਿਤਨੀ) ਵਸਤੂ ਹੈ (ਉਹ) ਤੇਰੇ ਪਾਸ (ਇਕ) ਅਮਾਨਤ ਵਾਂਗ (ਪਈ ਹੈ)।੨।
ਵਿਸ਼ਟਾ, ਹੱਡੀਆਂ ਅਤੇ ਲਹੂ (ਜੋ ਗੰਦਗੀ ਰੂਪ ਹਨ, ਸਾਰੇ) ਚੰਮ ਵਿਚ ਲਪੇਟੇ ਹੋਏ ਹਨ।
(ਤੂੰ) ਇਸ (ਅਜਿਹੀ ਗੰਦੀ ਦੇਹੀ) ਉਤੇ ਹੰਕਾਰ ਕਰ ਰਿਹਾ ਹੈਂ?।੩।
ਹੇ ਭਾਈ! ਜੇ ਤੂੰ) ਇਕ (ਆਤਮਿਕ) ਵਸਤੂ (ਨਾਮ ਨੂੰ) ਸਮਝ ਲਏ
ਤਾਂ (ਤੂੰ) ਪਵਿੱਤਰ ਹੋ ਜਾਏਂ (ਪਰ ਨਾਮ ਵਸਤੂ ਨੂੰ) ਸਮਝੇ ਬਿਨਾਂ ਤੂੰ ਸਦਾ ਹੀ ਅਪਵਿੱਤਰ ਹੈਂ।੪।
ਨਾਨਕ! ਆਖ (ਉਸ) ਗੁਰੂ ਤੋਂ ਕੁਰਬਾਨ (ਹੋਣਾ) ਚਾਹੀਦਾ ਹੈ,
ਜਿਸ (ਗੁਰੂ) ਦੁਆਰਾ ਪੁਰਖ ਸੁਜਾਣ (ਭਾਵ ਵਾਹਿਗੁਰੂ) ਪਾਈਦਾ ਹੈ।੫।੧੪।
(ਇਹ ਠੀਕ ਹੈ ਕਿ ਪਰਮਾਤਮਾ ਨੇ) ਤੇਰਾ ਇਹ ਸਰੀਰ ਬੜੀ ਸਿਆਣਪ ਨਾਲ ਬਣਾਇਆ ਹੈ,
(ਪਰ ਇਹ ਭੀ) ਸੱਚ ਕਰ ਕੇ ਸਮਝ ਕਿ (ਇਸ ਸਰੀਰ ਨੇ ਆਖ਼ਿਰ) ਮਿੱਟੀ ਹੋ ਜਾਣਾ ਹੈ ॥੧॥
ਹੇ ਗ਼ਾਫ਼ਿਲ ਜੀਵ! ਹੇ ਮੂਰਖ ਜੀਵ! (ਜਿਸ ਤੋਂ ਤੂੰ ਪੈਦਾ ਹੋਇਆ ਹੈਂ ਉਸ) ਮੁੱਢ (ਪ੍ਰਭੂ) ਨੂੰ (ਹਿਰਦੇ ਵਿਚ ਸਦਾ) ਸਾਂਭ ਕੇ ਰੱਖ।
ਇਸ ਹੋਛੀ ਪਾਂਇਆਂ ਵਾਲੇ ਸਰੀਰ ਦੀ ਖ਼ਾਤਰ ਕੀਹ ਮਾਣ ਕਰਦਾ ਹੈਂ? ॥੧॥ ਰਹਾਉ ॥
(ਤੂੰ ਜਗਤ ਵਿਚ ਇਕ) ਪਰਾਹੁਣਾ ਹੈਂ ਜਿਸ ਨੂੰ ਰੋਜ਼ ਦਾ ਤਿੰਨ ਸੇਰ (ਕੱਚੇ ਆਟਾ ਆਦਿਕ) ਮਿਲਦਾ ਹੈ।
ਹੋਰ ਸਾਰੀ ਚੀਜ਼ ਤੇਰੇ ਪਾਸ ਅਮਾਨਤ (ਵਾਂਗ ਹੀ ਪਈ) ਹੈ ॥੨॥
(ਤੇਰੇ ਅੰਦਰ ਦੇ) ਵਿਸ਼ਟਾ ਹੱਡੀਆਂ ਤੇ ਲਹੂ (ਆਦਿਕ ਬਾਹਰਲੇ) ਚੰਮ ਨਾਲ ਲਪੇਟੇ ਹੋਏ ਹਨ,
ਪਰ ਤੂੰ ਇਸੇ ਉਤੇ ਹੀ ਮਾਣ ਕਰੀ ਜਾ ਰਿਹਾ ਹੈਂ ॥੩॥
ਜੇ ਤੂੰ ਇਕ ਪ੍ਰਭੂ ਦੇ ਨਾਮ-ਪਦਾਰਥ ਨਾਲ ਸਾਂਝ ਪਾ ਲਏਂ ਤਾਂ ਤੂੰ ਪਵਿਤ੍ਰ ਜੀਵਨ ਵਾਲਾ ਹੋ ਜਾਏਂ।
ਪ੍ਰਭੂ ਦੇ ਨਾਮ ਨਾਲ ਸਾਂਝ ਪਾਣ ਤੋਂ ਬਿਨਾ ਤੂੰ ਸਦਾ ਹੀ ਅਪਵਿਤ੍ਰ ਹੈਂ ॥੪॥
ਨਾਨਕ ਆਖਦਾ ਹੈ- (ਹੇ ਮੂਰਖ ਜੀਵ!) ਉਸ ਗੁਰੂ ਤੋਂ ਸਦਕੇ ਹੋ,
ਜਿਸ ਦੀ ਰਾਹੀਂ ਸਭ ਦੇ ਦਿਲ ਦੀ ਜਾਣਨ ਵਾਲਾ ਸਰਬ-ਵਿਆਪਕ ਪਰਮਾਤਮਾ ਮਿਲ ਸਕਦਾ ਹੈ ॥੫॥੧੪॥
ਆਸਾ ਪੰਜਵੀਂ ਪਾਤਸ਼ਾਹੀ।
ਤੈਂਡੇਸਰੀਰ ਦੀ ਪੁਤਲੀ ਹੁਨਰ ਨਾਲ ਸਾਜੀ ਗਈ ਹੈ।
ਸੱਚ ਜਾਣ ਲੈ ਕਿ ਇਹ ਮਿੱਟੀ ਹੋ ਜਾਊਗੀ।
ਆਪਣੇ ਮੁਢ ਨੂੰ ਯਾਦ ਕਰ ਹੇ ਬੇਸਮਝ ਮੂਰਖ।
ਤੂੰ ਆਪਣੇ ਆਪ ਦੇ ਐਨੇ ਕੁ ਜਿੰਨੇ ਦਾ ਕਿਉਂ ਹੰਕਾਰ ਕਰਦਾ ਹੈਂ? ਠਹਿਰਾਉ।
ਤੂੰ ਤਿੰਨ ਸੇਰ ਹਰ ਰੋਜ਼ ਦੇ ਅਨਾਜ ਦਾ ਪ੍ਰਾਹੁਣਾ ਹੈਂ।
ਹੋਰ ਚੀਜਾਂ ਤੇਰੇ ਕੋਲ ਕੇਵਲ ਅਮਾਨਤ ਹਨ।
ਤੂੰ ਗੰਦਗੀ, ਹੱਡੀਆਂ ਅਤੇ ਲਹੂ, ਖੱਲ ਵਿੱਚ ਲਪੇਟਿਆ ਹੋਇਆ ਹੈਂ।
ਇਸ ਉੱਤੇ ਤੂੰ ਹੰਕਾਰ ਧਾਰੀ ਬੈਠਾ ਹੈਂ।
ਜੇਕਰ ਤੂੰ ਇਕ ਚੀਜ਼ ਨੂੰ ਜਾਣ ਲਵੇਂ, ਕੇਵਲ ਤਦ ਹੀ ਤੂੰ ਪਵਿੱਤ੍ਰ ਹੋਵੇਗਾਂ।
ਸਾਹਿਬ ਨੂੰ ਜਾਨਣ ਦੇ ਬਾਝੋਂ ਤੂੰ ਸਦੀਵ ਹੀ ਗਲੀਜ਼ ਹੋਵੇਗਾਂ।
ਗੁਰੂ ਜੀ ਆਖਦੇ ਹਨ, ਮੈਂ ਗੁਰਾਂ ਉਤੋਂ ਬਲਿਹਾਰਨੇ ਜਾਂਦਾ ਹਾਂ।
ਜਿੰਨ੍ਹਾਂ ਦੇ ਰਾਹੀਂ ਵਾਹਿਗੁਰੂ, ਸਰਬੱਗ ਸੁਆਮੀ ਪਾਇਆ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.