ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ ॥
ਇਕੁ ਪਲੁ ਦਿਨਸੁ ਮੋ ਕਉ ਕਬਹੁ ਨ ਬਿਹਾਵੈ ॥
ਦਰਸਨ ਕੀ ਮਨਿ ਆਸ ਘਨੇਰੀ ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ ॥੧॥ ਰਹਾਉ ॥
ਆਸਾਮਹਲਾ੫ਇਕਤੁਕੇਚਉਪਦੇ॥
ਇਕਘੜੀਦਿਨਸੁਮੋਕਉਬਹੁਤੁਦਿਹਾਰੇ॥
ਮਨੁਨਰਹੈਕੈਸੇਮਿਲਉਪਿਆਰੇ॥੧॥
ਇਕੁਪਲੁਦਿਨਸੁਮੋਕਉਕਬਹੁਨਬਿਹਾਵੈ॥
ਦਰਸਨਕੀਮਨਿਆਸਘਨੇਰੀਕੋਈਐਸਾਸੰਤੁਮੋਕਉਪਿਰਹਿਮਿਲਾਵੈ॥੧॥ਰਹਾਉ॥
ਚਾਰਿਪਹਰਚਹੁਜੁਗਹਸਮਾਨੇ॥
ਰੈਣਿਭਈਤਬਅੰਤੁਨਜਾਨੇ॥੨॥
ਪੰਚਦੂਤਮਿਲਿਪਿਰਹੁਵਿਛੋੜੀ॥
ਭ੍ਰਮਿਭ੍ਰਮਿਰੋਵੈਹਾਥਪਛੋੜੀ॥੩॥
ਜਨਨਾਨਕਕਉਹਰਿਦਰਸੁਦਿਖਾਇਆ॥
ਆਤਮੁਚੀਨ੍ਹਿਪਰਮਸੁਖੁਪਾਇਆ॥੪॥੧੫॥
āsā mahalā 5 ikatukē chaupadē .
ik gharī dinas mō kau bahut dihārē .
man n rahai kaisē milau piārē .1.
ik pal dinas mō kau kabah n bihāvai .
darasan kī man ās ghanērī kōī aisā sant mō kau pirah milāvai .1. rahāu .
chār pahar chah jugah samānē .
rain bhaī tab ant n jānē .2.
panch dūt mil pirah vishōrī .
bhram bhram rōvai hāth pashōrī .3.
jan nānak kau har daras dikhāiā .
ātam chīnh param sukh pāiā .4.15.
Asa 5th Guru. Chaupade.
One moment and one day of separation to me, is equal to many days.
My soul cannot live without Him. How should I meet my Beloved?
An instant and a day, I can never pass without Him.
Great is my mind's desire to have a sight of Him. Is there any such saint as will cause me to meet my beloved? Pause.
The four watches of the day are like the four ages.
When the night comes, I think, then, that it shall never end.
The five demons have jointly separated me, from my spouse.
Wandering and wandering, I bewail and wring my hands.
Unto slave Nanak, God has shown His sight.
Realising his own self, he has obtained supreme bliss.
Aasaa, Fifth Mehl, IkTukas, ChauPadas:
One moment, one day, is for me many days.
My mind cannot survive how can I meet my Beloved? ||1||
I cannot endure one day, even one instant without Him.
My mind's desire for the Blessed Vision of His Darshan is so great. Is there any Saint who can lead me to meet my Beloved? ||1||Pause||
The four watches of the day are like the four ages.
And when night comes, I think that it shall never end. ||2||
The five demons have joined together, to separate me from my Husband Lord.
Wandering and rambling, I cry out and wring my hands. ||3||
The Lord has revealed the Blessed Vision of His Darshan to servant Nanak;
realizing his own self, he has obtained supreme peace. ||4||15||
ਆਸਾ ਮਹਲਾ ੫ ਇਕਤੁਕੇ ਚਉਪਦੇ ॥
(ਹੇ ਭਾਈ! ਪਤੀ ਦੇ ਵਿਛੋੜੇ ਵਿਚ) ਇਕ ਘੜੀ, ਮੈਨੂੰ (ਇਕ) ਦਿਨ (ਬਰਾਬਰ ਹੀ ਨਹੀਂ ਸਗੋਂ) ਬਹੁਤ ਦਿਹਾੜਿਆਂ (ਦਿਨਾਂ ਦੇ ਬਰਾਬਰ ਲਗਦੀ ਹੈ)।
(ਮੇਰਾ) ਮਨ (ਪਤੀ ਦਰਸ਼ਨ ਤੋਂ ਬਿਨਾਂ) ਟਿਕਦਾ ਨਹੀਂ (ਪਰ ਮੈਂ ਆਪਣੇ) ਪਿਆਰੇ ਨੂੰ ਕਿਵੇਂ ਮਿਲਾਂ?।੧।
(ਹੇ ਭਾਈ!) ਮੈਨੂੰ ਇਕ ਪਲ (ਜੋ ਇਕ) ਦਿਨ (ਬਰਾਬਰ ਲਗਦਾ ਹੈ) ਕਦੇ ਬੀਤਣ ਵਿਚ ਹੀ ਨਹੀਂ ਆਉਂਦਾ।
(ਮੇਰੇ) ਮਨ ਵਿਚ (ਪਤੀ ਦੇ) ਦਰਸ਼ਨ ਦੀ ਬਹੁਤ ਤਾਂਘ (ਲੱਗੀ ਹੋਈ ਹੈ)। ਕੋਈ ਅਜਿਹਾ ਸੰਤ (ਹੋਵੇ ਜੋ) ਮੈਨੂੰ (ਆਪਣੇ) ਪਤੀ ਪਰਮੇਸ਼ਰ ਨਾਲ ਮਿਲਾ ਦੇਵੇ।੧।ਰਹਾਉ।
ਹੇ ਭਾਈ!) ਅਜਿਹੀ ਦਸ਼ਾ ਵਿਚ ਮੈਨੂੰ ਚਾਰ ਪਹਿਰ ਚਾਰ ਜੁਗਾਂ ਦੇ ਬਰਾਬਰ (ਲੱਗਦੇ ਹਨ)।
(ਜਦੋਂ) ਰਾਤ ਪੈ ਜਾਂਦੀ ਹੈ ਤਦ (ਉਸ ਰਾਤ ਦਾ) ਅੰਤ ਨਹੀਂ ਜਾਣਿਆ ਜਾਂਦਾ (ਭਾਵ ਰਾਤ ਮੁਕਣ ਵਿਚ ਹੀ ਨਹੀਂ ਆਉਂਦੀ)।੨।
ਪੰਜ (ਕਾਮ, ਕ੍ਰੋਧ ਆਦਿਕ) ਵੈਰੀਆਂ ਨੇ ਮਿਲ ਕੇ (ਜੀਵ ਇਸਤਰੀ ਨੂੰ) ਪਤੀ ਪਰਮੇਸ਼ਰ ਤੋਂ ਵਿਛੋੜਿਆ ਹੈ
(ਜਿਸ ਕਾਰਨ ਇਹ) ਭਟਕ ਭਟਕ ਕੇ ਰੋਂਦੀ ਅਤੇ ਹੱਥ ਮਲਦੀ ਹੇ (ਭਾਵਵ ਪਛਤਾਵਾ ਕਰਦੀ ਹੈ)।੩।
ਦਾਸ ਨਾਨਕ ਨੂੰ ਹਰੀ ਨੇ (ਆਪਣਾ) ਦਰਸ਼ਨ ਦਿਖਾ ਦਿੱਤਾ
(ਜਿਸ ਦਾ ਸਦਕਾ ਦਾਸ ਨੇ) ਆਤਮਾ ਨੂੰ ਪਛਾਣ ਕੇ ਭਾਵ ਸੋਝੀ ਪ੍ਰਾਪਤ ਕਰਕੇ ਵੱਡਾ (ਆਤਮਿਕ) ਸੁਖ ਪਾ ਲਿਆ ਹੈ।੪।੧੫।
(ਹੇ ਭਾਈ!) ਦਿਨ ਦੀ ਇਕ ਘੜੀ ਭੀ (ਪ੍ਰਭੂ-ਪਤੀ ਦੇ ਵਿਛੋੜੇ ਵਿਚ) ਮੈਨੂੰ ਕਈ ਦਿਨਾਂ ਬਰਾਬਰ ਜਾਪਦੀ ਹੈ,
(ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ) ਮੇਰਾ ਮਨ ਧੀਰਜ ਨਹੀਂ ਫੜਦਾ (ਮੈਂ ਹਰ ਵੇਲੇ ਸੋਚਦੀ ਰਹਿੰਦੀ ਹਾਂ ਕਿ) ਪਿਆਰੇ ਨੂੰ ਕਿਵੇਂ ਮਿਲਾਂ ॥੧॥
(ਹੇ ਭਾਈ! ਪ੍ਰਭੂ-ਪਤੀ ਦੇ ਵਿਛੋੜੇ ਵਿਚ) ਇਕ ਪਲ ਭੀ ਇਕ ਦਿਨ ਭੀ ਮੈਨੂੰ (ਇਉਂ ਜਾਪਦਾ ਹੈ ਕਿ) ਕਦੇ ਮੁੱਕਦਾ ਹੀ ਨਹੀਂ।
ਮੇਰੇ ਮਨ ਵਿਚ ਬੜੀ ਤਾਂਘ ਲੱਗੀ ਰਹਿੰਦੀ ਹੈ ਕਿ ਮੈਨੂੰ ਕੋਈ ਅਜੇਹਾ ਸੰਤ ਮਿਲ ਪਏ ਜੇਹੜਾ ਮੈਨੂੰ ਪ੍ਰਭੂ-ਪਤੀ ਨਾਲ ਮਿਲਾ ਦੇਵੇ ॥੧॥ ਰਹਾਉ ॥
(ਦਿਨ ਦੇ) ਚਾਰ ਪਹਰ (ਵਿਛੋੜੇ ਵਿਚ ਮੈਨੂੰ) ਚਾਰ ਜੁਗਾਂ ਦੇ ਬਰਾਬਰ ਜਾਪਦੇ ਹਨ,
ਜਦੋਂ ਰਾਤ ਆ ਪੈਂਦੀ ਹੈ ਤਦੋਂ ਤਾਂ ਉਹ ਮੁੱਕਣ ਵਿਚ ਨਹੀਂ ਆਉਂਦੀ ॥੨॥
(ਕਾਮਾਦਿਕ) ਪੰਜਾਂ ਵੈਰੀਆਂ ਨੇ ਮਿਲ ਕੇ (ਜਿਸ ਭੀ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਤੋਂ ਵਿਛੋੜਿਆ ਹੈ,
ਉਹ ਭਟਕ ਭਟਕ ਕੇ ਰੋਂਦੀ ਹੈ ਤੇ ਪਛੁਤਾਂਦੀ ਹੈ ॥੩॥
ਹੇ ਦਾਸ ਨਾਨਕ! (ਜਿਸ ਜੀਵ ਨੂੰ) ਪਰਮਾਤਮਾ ਨੇ ਦਰਸਨ ਦਿੱਤਾ,
ਉਸ ਨੇ ਆਪਣੇ ਆਤਮਕ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ ॥੪॥੧੫॥
ਆਸਾ ਪੰਜਵੀਂ ਪਾਤਸ਼ਾਹੀ। ਚਉਪਦੇ।
ਵਿਛੋੜੇ ਦਾ ਇਕ ਮੁਹਤ, ਇਕ ਦਿਨ ਮੇਰੇ ਲਈ ਘਣੇਰਿਆਂ ਦਿਨਾਂ ਦੇ ਬਰਾਬਰ ਹੈ।
ਮੇਰੀ ਆਤਮਾ ਉਸ ਦੇ ਬਗੈਰ ਰਹਿ ਨਹੀਂ ਸਕਦੀ। ਮੈਂ ਆਪਣੇ ਪ੍ਰੀਤਮ ਨੂੰ ਕਿਸ ਤਰ੍ਹਾਂ ਮਿਲਾਂਗੀ?
ਇਕ ਛਿੰਨ ਅਤੇ ਇਕ ਦਿਹਾੜਾ ਮੈਂ ਉਸ ਦੇ ਬਾਝੋਂ ਕਦਾਚਿਤ ਨਹੀਂ ਗੁਜਾਰ ਸਕਦੀ।
ਮੇਰੇ ਹਿਰਦੇ ਅੰਦਰ ਬਹੁਤੀ ਹੈ, ਖਾਹਿਸ਼, ਉਸ ਦੇ ਦੀਦਾਰ ਦੀ। ਕੀ ਕੋਈ ਐਹੋ ਜੇਹਾ ਸਾਧੂ ਹੈ, ਜੋ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇਵੇ। ਠਹਿਰਾਉ।
ਦਿਨ ਦੇ ਚਾਰੇ ਪਹਿਰ ਚਹੁੰ ਜੁਗਾਂ ਦੇ ਮਾਨੰਦ ਹਨ।
ਜਦ ਰਾਤ ਆਉਂਦੀ ਹੈ, ਤਦ ਮੈਂ ਖਿਆਲ ਕਰਦਾ ਹਾਂ ਕਿ ਇਸ ਦਾ ਅਖੀਰ ਹੋਣਾ ਹੀ ਨਹੀਂ।
ਪੰਜਾਂ ਭੂਤਨਿਆਂ ਨੇ ਇਕੱਠੇ ਹੋ ਮੈਨੂੰ ਮੇਰੇ ਕੰਤ ਨਾਲੋਂ ਵੱਖਰਾ ਕੀਤਾ ਹੈ।
ਭਟਕ ਭਟਕ ਕੇ ਮੈਂ ਵਿਰਲਾਪ ਕਰਦੀ ਅਤੇ ਆਪਣੇ ਹੱਥ ਮਰੋੜਦੀ ਹਾਂ।
ਗੋਲੇ ਨਾਨਕ ਨੂੰ, ਵਾਹਿਗੁਰੂ ਨੇ ਆਪਣਾ ਦਰਸ਼ਨ ਵਿਖਾਲਿਆ ਹੈ।
ਆਪਣੇ ਆਪੇ ਨੂੰ ਅਨੁਭਵ ਕਰਕੇ, ਉਸ ਨੂੰ ਮਹਾਨ ਅਨੰਦ ਪਰਾਪਤ ਹੋਇਆ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.