ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ ॥੧॥ ਰਹਾਉ ॥
ਸੋ ਸਚੁ ਸਾਹੁ ਜਿਸੁ ਘਰਿ ਹਰਿ ਧਨੁ ਸੰਚਾਣਾ ॥
ਆਸਾਮਹਲਾ੫॥
ਕਰਿਕਿਰਪਾਹਰਿਪਰਗਟੀਆਇਆ॥
ਮਿਲਿਸਤਿਗੁਰਧਨੁਪੂਰਾਪਾਇਆ॥੧॥
ਐਸਾਹਰਿਧਨੁਸੰਚੀਐਭਾਈ॥
ਭਾਹਿਨਜਾਲੈਜਲਿਨਹੀਡੂਬੈਸੰਗੁਛੋਡਿਕਰਿਕਤਹੁਨਜਾਈ॥੧॥ਰਹਾਉ॥
ਤੋਟਿਨਆਵੈਨਿਖੁਟਿਨਜਾਇ॥
ਖਾਇਖਰਚਿਮਨੁਰਹਿਆਅਘਾਇ॥੨॥
ਸੋਸਚੁਸਾਹੁਜਿਸੁਘਰਿਹਰਿਧਨੁਸੰਚਾਣਾ॥
ਇਸੁਧਨਤੇਸਭੁਜਗੁਵਰਸਾਣਾ॥੩॥
ਤਿਨਿਹਰਿਧਨੁਪਾਇਆਜਿਸੁਪੁਰਬਲਿਖੇਕਾਲਹਣਾ॥
ਜਨਨਾਨਕਅੰਤਿਵਾਰਨਾਮੁਗਹਣਾ॥੪॥੧੮॥
āsā mahalā 5 .
kar kirapā har paragatī āiā .
mil satigur dhan pūrā pāiā .1.
aisā har dhan sanchīai bhāī .
bhāh n jālai jal nahī dūbai sang shōd kar katah n jāī .1. rahāu .
tōt n āvai nikhut n jāi .
khāi kharach man rahiā aghāi .2.
sō sach sāh jis ghar har dhan sanchānā .
is dhan tē sabh jag varasānā .3.
tin har dhan pāiā jis purab likhē kā lahanā .
jan nānak ant vār nām gahanā .4.18.
Asa 5th Guru.
Showing His mercy, God has revealed Himself unto me.
Meeting the True Guru, I have received the perfect wealth.
Such a Divine wealth, one should amass, O brother.
Fire burns it not, nor does water drown it and deserting the company of man it goes not anywhere. Pause.
It suffers not deficiency, nor is it exhausted.
Eating and expending it, the mind remains satiated.
He is the true banker, who amasses God's wealth in his home.
With this wealth the whole world is profited.
He alone receives God's wealth, who is pre-ordained to receive it.
O Serf Nanak, at the last moment the Name is the mortal's decoration.
Aasaa, Fifth Mehl:
Showing His Mercy, the Lord has revealed Himself to me.
Meeting the True Guru, I have received the perfect wealth. ||1||
Gather such a wealth of the Lord, O Siblings of Destiny.
It cannot be burned by fire, and water cannot drown it; it does not forsake society, or go anywhere else. ||1||Pause||
It does not run short, and it does not run out.
Eating and consuming it, the mind remains satisfied. ||2||
He is the true banker, who gathers the wealth of the Lord within his own home.
With this wealth, the whole world profits. ||3||
He alone receives the Lord's wealth, who is preordained to receive it.
O servant Nanak, at that very last moment, the Naam shall be your only decoration. ||4||18||
ਆਸਾ ਮਹਲਾ ੫ ॥
ਹੇ ਭਾਈ! ਜਿਸ ਜਗਿਆਸੂ ਨੇ) ਸਤਿਗੁਰੂ ਨੂੰ ਮਿਲ ਕੇ ਪੂਰਾ (ਨਾਮ) ਧਨ ਪਾ ਲਿਆ
(ਫਿਰ) ਕਿਰਪਾ ਕਰਕੇ ਹਰੀ (ਆਪ ਹੀ ਉਸਦੇ ਹਿਰਦੇ ਵਿਚ) ਪ੍ਰਗਟ ਹੋਇਆ ਹੈ।੧।
ਹੇ ਭਾਈ!) ਇਹੋ ਜਿਹਾ ਹਰੀ ਦਾ (ਨਾਮ) ਧਨ ਇਕਠਾ ਕਰਨਾ ਚਾਹੀਦਾ ਹੈ
(ਜਿਸ ਨੂੰ) ਅੱਗ ਸਾੜ ਨਹੀਂ ਸਕਦੀ, ਪਾਣੀ ਵਿਚ ਡੁਬਦਾ ਨਹੀਂ (ਅਤੇ) ਸਾਥ ਛੋੜ ਕੇ ਕਿਸੇ ਥਾਂ ਤੇ ਨਹੀਂ ਜਾਂਦਾ।੧।ਰਹਾਉ।
ਹੇ ਭਾਈ! ਨਾਮ ਧਨ ਦਾ ਕਦੇ) ਤੋਟਾ ਨਹੀਂ ਆਉਂਦਾ (ਭਾਵ) ਘਾਟਾ ਨਹੀਂ ਪੈਂਦਾ (ਅਤੇ) ਨਾ (ਖਰਚਿਆਂ) ਮੁਕਦਾ ਹੈ।
(ਇਸ ਧਨ ਦੀ ਐਨੀ ਬਰਕਤ ਹੈ ਕਿ ਇਹ ਕਦੇ ਵੀ ਨਿਖੁਟਦਾ ਨਹੀਂ, ਅਤੇ) ਖਾ ਕੇ, (ਹੋਰਨਾਂ ਵਿਚ) ਵਰਤਾ ਕੇ ਮਨ (ਸਦਾ) ਰੱਜਿਆ ਰਹਿੰਦਾ ਹੈ।੨।
ਸਹੀ ਅਰਥਾਂ ਵਿੱਚ) ਉਹ (ਜਗਿਆਸੂ ਹੀ) ਸੱਚਾ ਸ਼ਾਹ ਹੈ ਜਿਸ ਦੇ ਘਰ (ਹਿਰਦੇ) ਵਿਚ ਹਰੀ ਦਾ ਧਨ ਇਕੱਠਾ ਹੋਇਆ ਹੈ।
ਇਸ ਧਨ ਤੋਂ (ਫਿਰ) ਸਾਰਾ ਜਗਤ ਲਾਭ ਉਠਾਂਦਾ ਹੈ।੩।
ਹੇ ਭਾਈ! ਉਸ ਮਨੁੱਖ ਨੇ ਹਰੀ (ਨਾਮ) ਧਨ ਪ੍ਰਾਪਤ ਕੀਤਾ ਹੈ ਜਿਸ ਨੇ ਪਹਿਲੋਂ ਦੇ ਲਿਖੇ ਹੋਏ (ਭਾਗਾਂ ਅਨੁਸਾਰ) ਲਹਿਣਾ ਹੁੰਦਾ ਹੈ।
ਦਾਸ ਨਾਨਕ (ਜੀ ਕਥਨ ਕਰਦੇ ਹਨ ਕਿ) ਅੰਤ ਵੇਲੇ ਨਾਮ ਰੂਪੀ ਗਹਿਣਾ (ਭਾਵ ਸੱਚਾ ਧਨ ਹੀ ਜੀਵ ਦੇ ਨਾਲ ਜਾਂਦਾ ਹੈ)।੪।੧੮।
(ਹੇ ਵੀਰ!) ਪਰਮਾਤਮਾ ਕਿਰਪਾ ਕਰ ਕੇ ਉਸ ਮਨੁੱਖ ਦੇ ਅੰਦਰ ਆਪ ਆ ਪਰਤੱਖ ਹੁੰਦਾ ਹੈ,
ਜਿਸ ਨੇ ਸਤਿਗੁਰੂ ਨੂੰ ਮਿਲ ਕੇ ਕਦੇ ਨਾਹ ਘਟਣ ਵਾਲਾ ਨਾਮ-ਧਨ ਹਾਸਲ ਕਰ ਲਿਆ ॥੧॥
ਹੇ ਵੀਰ! ਇਹੋ ਜਿਹਾ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ,
ਜਿਸ ਨੂੰ ਅੱਗ ਸਾੜ ਨਹੀਂ ਸਕਦੀ, ਜੋ ਪਾਣੀ ਵਿਚ ਡੁੱਬਦਾ ਨਹੀਂ ਅਤੇ ਜੋ ਸਾਥ ਛੱਡ ਕੇ ਕਿਸੇ ਭੀ ਹੋਰ ਥਾਂ ਨਹੀਂ ਜਾਂਦਾ ॥੧॥ ਰਹਾਉ ॥
(ਹੇ ਭਾਈ! ਪਰਮਾਤਮਾ ਦਾ ਨਾਮ ਐਸਾ ਧਨ ਹੈ ਜਿਸ ਵਿਚ) ਕਦੇ ਘਾਟਾ ਨਹੀਂ ਪੈਂਦਾ ਜੋ ਕਦੇ ਨਹੀਂ ਮੁੱਕਦਾ।
ਇਹ ਧਨ ਆਪ ਵਰਤ ਕੇ ਹੋਰਨਾਂ ਨੂੰ ਵੰਡ ਕੇ (ਮਨੁੱਖ ਦਾ) ਮਨ (ਦੁਨੀਆ ਦੇ ਧਨ ਦੀ ਲਾਲਸਾ ਵਲੋਂ) ਰੱਜਿਆ ਰਹਿੰਦਾ ਹੈ ॥੨॥
(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਪਰਮਾਤਮਾ ਦਾ ਨਾਮ-ਧਨ ਜਮ੍ਹਾਂ ਹੋ ਜਾਂਦਾ ਹੈ ਉਹੀ ਮਨੁੱਖ ਸਦਾ ਲਈ ਸਾਹੂਕਾਰ ਬਣ ਜਾਂਦਾ ਹੈ।
ਉਸ ਦੇ ਇਸ ਧਨ ਤੋਂ ਸਾਰਾ ਜਗਤ ਲਾਭ ਉਠਾਂਦਾ ਹੈ ॥੩॥
(ਪਰ, ਹੇ ਭਾਈ!) ਉਸ ਮਨੁੱਖ ਨੇ ਇਹ ਹਰਿ-ਨਾਮ-ਧਨ ਹਾਸਲ ਕੀਤਾ ਹੈ, ਜਿਸ ਦੇ ਭਾਗਾਂ ਵਿਚ ਪੂਰਬਲੇ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ।
ਹੇ ਦਾਸ ਨਾਨਕ! (ਆਖ-) ਪਰਮਾਤਮਾ ਦਾ ਨਾਮ-ਧਨ (ਮਨੁੱਖ ਦੀ ਜਿੰਦ ਵਾਸਤੇ) ਅਖ਼ੀਰਲੇ ਵੇਲੇ ਦਾ ਗਹਣਾ ਹੈ ॥੪॥੧੮॥
ਆਸਾ ਪੰਜਵੀਂ ਪਾਤਸ਼ਾਹੀ।
ਵਾਹਿਗੁਰੂ ਨੇ ਮਿਹਰ ਧਾਰ ਕੇ ਆਪਣੇ ਆਪ ਨੂੰ ਮੇਰੇ ਤੇ ਜ਼ਾਹਰ ਕੀਤਾ ਹੈ।
ਸੱਚੇ ਗੁਰਾਂ ਨੂੰ ਭੇਟ ਕੇ ਮੈਂ ਪੂਰਨ ਪਦਾਰਥ ਪਰਾਪਤ ਕੀਤਾ ਹੈ।
ਐਹੋ ਜੇਹੀ ਰੱਬੀ ਦੌਲਤ ਬੰਦੇ ਨੂੰ ਇਕੱਤਰ ਕਰਨੀ ਚਾਹੀਦੀ ਹੈ, ਹੇ ਵੀਰ!
ਅੱਗ ਇਸ ਨੂੰ ਸਾੜਦੀ ਨਹੀਂ, ਨਾਂ ਹੀ ਪਾਣੀ ਇਸ ਨੂੰ ਡੋਬਦਾ ਹੈ। ਇਨਸਾਨ ਦਾ ਸਾਥ ਤਿਆਗ ਕੇ ਇਹ ਕਿਧਰੇ ਨਹੀਂ ਜਾਂਦੀ। ਠਹਿਰਾਉ।
ਇਸ ਨੂੰ ਕਮੀ ਨਹੀਂ ਵਾਪਰਦੀ ਅਤੇ ਨਾਂ ਇਹ ਮੁੱਕਦੀ ਹੈ।
ਇਸ ਨੂੰ ਖਾਂਦਾ ਅਤੇ ਖਰਚਦਾ ਹੋਇਆ ਚਿੱਤ ਤ੍ਰਿਪਤ ਰਹਿੰਦਾ ਹੈ।
ਉਹੀ ਸੱਚਾ ਸ਼ਾਹੂਕਾਰ ਹੈ, ਜੋ ਵਾਹਿਗੁਰੂ ਦੇ ਪਦਾਰਥ ਨੂੰ ਆਪਣੇ ਗ੍ਰਹਿ ਅੰਦਰ ਜਮ੍ਹਾਂ ਕਰਦਾ ਹੈ।
ਇਸ ਮਾਲ-ਦੌਲਤ ਤੋਂ ਸਾਰਾ ਜਹਾਨ ਲਾਭ ਉਠਾਉਂਦਾ ਹੈ।
ਕੇਵਲ ਉਹੀ ਵਾਹਿਗੁਰੂ ਦੀ ਦੌਲਤ ਨੂੰ ਪਾਉਂਦਾ ਹੈ, ਜਿਸ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਮੁੱਢ ਤੋਂ ਲਿਖੀ ਹੋਈ ਹੈ।
ਹੇ ਨਫਰ ਨਾਨਕ! ਅਖੀਰ ਦੇ ਵੇਲੇ, ਨਾਮ ਹੀ ਪ੍ਰਾਣੀ ਦਾ ਸ਼ਿੰਗਾਰ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.