ਆਸਾਮਹਲਾ੫॥
ਅਨਦਬਿਨੋਦਭਰੇਪੁਰਿਧਾਰਿਆ॥
ਅਪੁਨਾਕਾਰਜੁਆਪਿਸਵਾਰਿਆ॥੧॥
ਪੂਰਸਮਗ੍ਰੀਪੂਰੇਠਾਕੁਰਕੀ॥
ਭਰਿਪੁਰਿਧਾਰਿਰਹੀਸੋਭਜਾਕੀ॥੧॥ਰਹਾਉ॥
ਨਾਮੁਨਿਧਾਨੁਜਾਕੀਨਿਰਮਲਸੋਇ॥
ਆਪੇਕਰਤਾਅਵਰੁਨਕੋਇ॥੨॥
ਜੀਅਜੰਤਸਭਿਤਾਕੈਹਾਥਿ॥
ਰਵਿਰਹਿਆਪ੍ਰਭੁਸਭਕੈਸਾਥਿ॥੩॥
ਪੂਰਾਗੁਰੁਪੂਰੀਬਣਤਬਣਾਈ॥
ਨਾਨਕਭਗਤਮਿਲੀਵਡਿਆਈ॥੪॥੨੪॥
āsā mahalā 5 .
anad binōd bharēpur dhāriā .
apunā kāraj āp savāriā .1.
pūr samagrī pūrē thākur kī .
bharipur dhār rahī sōbh jā kī .1. rahāu .
nām nidhān jā kī niramal sōi .
āpē karatā avar n kōi .2.
jī jant sabh tā kai hāth .
rav rahiā prabh sabh kai sāth .3.
pūrā gur pūrī banat banāī .
nānak bhagat milī vadiāī .4.24.
Asa 5th Guru.
Joys and merry-makings the All-pervading Lord has established.
His affair, He Himself has adjusted.
Perfect is the creation of the Perfect Lord.
His magnificence is filling and pervading all. Pause.
His Name is the treasure, whose repute is immaculate.
He Himself is the Creator and there is not any other.
All the living beings are in His hands.
The Lord is contained amongst all and is with them.
The Perfect Guru has made the perfect make.
O Nanak, the Lord's devotees are blessed with honour.
Aasaa, Fifth Mehl:
The Allpervading Lord has established joys and celebrations.
He Himself embellishes His own works. ||1||
Perfect is the Creation of the Perfect Lord Master.
His magnificent greatness is totally allpervading. ||1||Pause||
His Name is the treasure; His reputation is immaculate.
He Himself is the Creator; there is no other. ||2||
All beings and creatures are in His Hands.
God is pervading in all, and is always with them. ||3||
The Perfect Guru has fashioned His perfect fashion.
O Nanak, the Lord's devotees are blessed with glorious greatness. ||4||24||
ਆਸਾ ਮਹਲਾ ੫ ॥
ਹੇ ਭਾਈ!) ਭਰਪੂਰ ਪ੍ਰਭੂ ਨੇ (ਜਿਤਨੇ) ਅਨੰਦ ਅਤੇ ਤਮਾਸ਼ੇ ਹਨ (ਸਭ ਨੂੰ) ਰਚਿਆ ਹੈ।
(ਸੰਸਾਰਕ ਰਚਨਾ ਵਾਲਾ) ਆਪਣਾ ਕੰਮ ਆਪ ਹੀ ਸਵਾਰਿਆ ਹੈ।੧।
ਪੂਰੇ ਮਾਲਕ ਦੀ (ਸਾਰੀ) ਸਮੱਗਰੀ ਪੂਰੀ ਹੈ।
ਜਿਸ ਦੀ ਸ਼ੋਭਾ (ਹਰ ਥਾਂ) ਭਰਪੂਰ ਹੋ ਕੇ (ਕੁਦਰਤਿ ਨੂੰ) ਧਾਰਨ ਕਰ ਰਹੀ ਹੈ।੧।ਰਹਾਉ।
ਜਿਸ (ਪ੍ਰਭੂ ਦਾ) ਨਾਮ ਰੂਪੀ ਖਜ਼ਾਨਾ ਹੈ (ਉਸ ਦੀ) ਨਿਰਮਲ ਸ਼ੋਭਾ ਹੈ।
(ਇਸ ਖਜ਼ਾਨੇ ਦਾ ਉਹ) ਆਪ ਹੀ ਕਰਤਾ (ਧਰਤਾ ਹੈ ਅਤੇ ਉਸ ਤੋਂ ਬਿਨਾਂ) ਹੋਰ ਕੋਈ (ਕਰਤਾ) ਨਹੀਂ ਹੈ।੨।
ਸਾਰੇ (ਛੋਟੇ ਵੱਡੇ) ਜੀਵ ਜੰਤੂ ਉਸ (ਪ੍ਰਭੂ ਦੇ) ਹੱਥ ਵਿਚ (ਭਾਵ ਵਸ ਵਿਚ) ਹਨ।
(ਉਹ) ਪ੍ਰਭੂ ਹਰੇਕ (ਜੀਵ ਜੰਤੂ) ਦੇ ਨਾਲ (ਅੰਗ ਸੰਗ) ਹੈ।੩।
ਉਹ) ਪ੍ਰਭੂ ਪੂਰਾ ਹੈ (ਜਿਸ ਨੇ) ਪੂਰੀ ਬਣਤ (ਰਚਨਾ) ਬਣਾਈ ਹੈ
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ (ਅਤੇ ਜੋ ਉਸ ਦੇ) ਭਗਤ ਹਨ (ਉਨ੍ਹਾਂ ਨੂੰ) ਵਡਿਆਈ ਪ੍ਰਾਪਤ ਹੋਈ ਹੈ।੪।੨੪।
ਜਗਤ ਦੇ ਸਾਰੇ ਕੌਤਕ-ਤਮਾਸ਼ੇ ਉਸ ਸਰਬ-ਵਿਆਪਕ ਪਰਮਾਤਮਾ ਦੇ ਹੀ ਰਚੇ ਹੋਏ ਹਨ,
ਆਪਣੇ ਰਚੇ ਹੋਏ ਸੰਸਾਰ ਨੂੰ ਉਸ ਨੇ ਆਪ ਹੀ (ਇਹਨਾਂ ਕੌਤਕ-ਤਮਾਸ਼ਿਆਂ ਨਾਲ) ਸੋਹਣਾ ਬਣਾਇਆ ਹੈ ॥੧॥
ਇਹ ਸਾਰੇ ਜਗਤ-ਪਦਾਰਥ ਉਸ ਅਭੁੱਲ ਪਰਮਾਤਮਾ ਦੇ ਹੀ ਬਣਾਏ ਹੋਏ ਹਨ,
ਜਿਸ ਪਰਮਾਤਮਾ ਦੀ ਸੋਭਾ-ਵਡਿਆਈ (ਸਾਰੇ ਸੰਸਾਰ ਵਿਚ) ਹਰ ਥਾਂ ਖਿੱਲਰ ਰਹੀ ਹੈ ॥੧॥ ਰਹਾਉ ॥
ਜਿਸ (ਪਰਮਾਤਮਾ) ਦੀ (ਕੀਤੀ ਹੋਈ) ਸਿਫ਼ਤਿ-ਸਾਲਾਹ (ਸਾਰੇ ਜੀਵਾਂ ਨੂੰ) ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ, ਜਿਸ ਦਾ ਨਾਮ (ਸਾਰੇ ਜੀਵਾਂ ਵਾਸਤੇ) ਖ਼ਜ਼ਾਨਾ ਹੈ,
ਉਹ ਆਪ ਹੀ ਸਭ ਦੇ ਪੈਦਾ ਕਰਨ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ॥੨॥
(ਹੇ ਭਾਈ! ਜਗਤ ਦੇ) ਸਾਰੇ ਜੀਅ ਜੰਤ ਉਸ ਪਰਮਾਤਮਾ ਦੇ ਹੀ ਹੱਥ ਵਿਚ ਹਨ,
ਉਹ ਪਰਮਾਤਮਾ ਸਭ ਥਾਈਂ ਵੱਸ ਰਿਹਾ ਹੈ, ਹਰੇਕ ਜੀਵ ਦੇ ਅੰਗ-ਸੰਗ ਵੱਸਦਾ ਹੈ ॥੩॥
ਪਰਮਾਤਮਾ ਸਭ ਤੋਂ ਵੱਡਾ ਹੈ ਉਸ ਵਿਚ ਕੋਈ ਉਕਾਈ ਨਹੀਂ ਹੈ। ਉਸ ਦੀ ਬਣਾਈ ਹੋਈ ਰਚਨਾ ਭੀ ਉਕਾਈ-ਹੀਣ ਹੈ।
ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੪॥੨੪॥
ਆਸਾ ਪੰਜਵੀਂ ਪਾਤਸ਼ਾਹੀ।
ਖੁਸ਼ੀਆਂ ਅਤੇ ਮੌਜ ਬਹਾਰਾਂ ਸਰਬ-ਵਿਆਪਕ ਸੁਆਮੀ ਨੇ ਅਸਥਾਪਨ ਕੀਤੀਆਂ ਹਨ।
ਆਪਣਾ ਕੰਮ ਉਸਨੇ ਆਪੇ ਹੀ ਰਾਸ ਕੀਤਾ ਹੈ।
ਪੂਰਨ ਹੈ ਰਚਨਾ ਪੂਰਨ ਸਾਹਿਬ ਦੀ।
ਉਸ ਦਾ ਪਰਤਾਪ ਸਾਰਿਆਂ ਵਿੱਚ ਪਰੀ ਪੂਰਨ ਅਤੇ ਵਿਆਪਕ ਹੋ ਰਿਹਾ ਹੈ। ਠਹਿਰਾਉ।
ਉਸ ਦਾ ਨਾਮ ਖ਼ਜ਼ਾਨਾ ਹੈ, ਜਿਸ ਦੀ ਸੋਭਾ ਪਵਿੱਤ੍ਰ ਹੈ।
ਉਹ ਖੁਦ ਹੀ ਸਿਰਜਣਹਾਰ ਹੈ। ਹੋਰ ਕੋਈ ਹੈ ਹੀ ਨਹੀਂ।
ਸਾਰੇ ਪ੍ਰਾਣਧਾਰੀ ਉਸਦੇ ਹੱਥਾਂ ਵਿੱਚ ਹਨ।
ਸੁਆਮੀ ਸਾਰਿਆਂ ਅੰਦਰ ਵਿਆਪਕ ਹੈ ਅਤੇ ਉਨ੍ਹਾਂ ਦੇ ਨਾਲ ਹੈ।
ਪੂਰਨ ਗੁਰੂ ਨੇ ਪੂਰਨ ਘਾੜਤ ਘੜੀ ਹੈ।
ਹੇ ਨਾਨਕ! ਪ੍ਰਭੂ ਦੇ ਭਗਤਾਂ ਨੂੰ ਇੱਜ਼ਤ ਦੀ ਦਾਤ ਮਿਲੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.