ਆਸਾਮਹਲਾ੫॥
ਗੁਰਕੈਸਬਦਿਬਨਾਵਹੁਇਹੁਮਨੁ॥
ਗੁਰਕਾਦਰਸਨੁਸੰਚਹੁਹਰਿਧਨੁ॥੧॥
ਊਤਮਮਤਿਮੇਰੈਰਿਦੈਤੂੰਆਉ॥
ਧਿਆਵਉਗਾਵਉਗੁਣਗੋਵਿੰਦਾਅਤਿਪ੍ਰੀਤਮਮੋਹਿਲਾਗੈਨਾਉ॥੧॥ਰਹਾਉ॥
ਤ੍ਰਿਪਤਿਅਘਾਵਨੁਸਾਚੈਨਾਇ॥
ਅਠਸਠਿਮਜਨੁਸੰਤਧੂਰਾਇ॥੨॥
ਸਭਮਹਿਜਾਨਉਕਰਤਾਏਕ॥
ਸਾਧਸੰਗਤਿਮਿਲਿਬੁਧਿਬਿਬੇਕ॥੩॥
ਦਾਸੁਸਗਲਕਾਛੋਡਿਅਭਿਮਾਨੁ॥
ਨਾਨਕਕਉਗੁਰਿਦੀਨੋਦਾਨੁ॥੪॥੨੫॥
āsā mahalā 5 .
gur kai sabad banāvah ih man .
gur kā darasan sanchah har dhan .1.
ūtam mat mērai ridai tūn āu .
dhiāvau gāvau gun gōvindā at prītam mōh lāgai nāu .1. rahāu .
tripat aghāvan sāchai nāi .
athasath majan sant dhūrāi .2.
sabh mah jānau karatā ēk .
sādhasangat mil budh bibēk .3.
dās sagal kā shōd abhimān .
nānak kau gur dīnō dān .4.25.
Asa 5th Guru.
In the mould of Guru's instruction, I fashion this mind of mine.
I see Guru's sight and amass God's wealth.
O sublime understanding come thou into my mind.
That I may ponder on and sing Lord's praise and exceedingly love His Name. Pause.
Through the True Name I am sated and satiated.
The dust of saints feet is my ablution at the sixty eight shrines.
I realise that the Creator alone is contained amongst all.
By meeting saints society acute becomes my understanding.
Abandoning pride, I have become the servant of all.
Unto Nanak, the great Lord has granted this boon.
Aasaa, Fifth Mehl:
I have shaped this mind in the mold of the Guru's Word.
Beholding the Blessed Vision of the Guru's Darshan, I have gathered the wealth of the Lord. ||1||
O sublime understanding, come, enter into my mind,
that I may meditate and sing the Glorious Praises of the Lord of the Universe, and love so dearly the Lord's Name. ||1||Pause||
I am satisfied and satiated by the True Name.
My cleansing bath at the sixtyeight sacred shrines of pilgrimage is the dust of the Saints. ||2||
I recognize that the One Creator is contained in all.
Joining the Saadh Sangat, the Company of the Holy, my understanding is refined. ||3||
I have become the servant of all; I have renounced my ego and pride.
The Guru has given this gift to Nanak. ||4||25||
ਆਸਾ ਮਹਲਾ ੫ ॥
(ਹੇ ਭਾਈ!) ਗੁਰੂ ਦੇ ਸ਼ਬਦ ਦੁਆਰਾ (ਆਪਣੇ) ਇਸ ਮਨ ਨੂੰ (ਨਾਮ ਵਸਤੂ ਲੈਣ ਲਈ) ਤਿਆਰ ਕਰੋ।
(ਇਸ ਤਰ੍ਹਾਂ) ਗੁਰੂ ਦੇ ਦਰਸ਼ਨ (ਵਾਲਾ) ਹਰਿ (ਨਾਮ ਰੂਪੀ ਸੱਚਾ) ਧਨ ਇਕੱਠਾ ਕਰੋ।੧।
ਹੇ ਸ੍ਰੇਸ਼ਟ ਮਤਿ! ਤੂੰ ਮੇਰੇ ਹਿਰਦੇ ਵਿਚ ਆ ਜਾ।
(ਤਾਂ ਜੋ ਉਸ ਦੀ ਬਰਕਤ ਨਾਲ ਮੈਂ) ਪ੍ਰਭੂ ਦੇ ਗੁਣ ਗਾਵਾਂ। (ਉਸ ਦਾ) ਧਿਆਨ ਧਰਾਂ (ਕਿਉਂਕਿ) ਮੈਨੂੰ (ਪ੍ਰਭੂ ਦਾ) ਨਾਮ ਬਹੁਤ ਪਿਆਰਾ ਲਗਦਾ ਹੈ।੧।ਰਹਾਉ।
(ਹੇ ਭਾਈ! ਪੂਰੀ ਤਰ੍ਹਾਂ) ਤ੍ਰਿਪਤੀ (ਅਤੇ) ਰਜੇਵਾਂ ਸੱਚੇ ਨਾਮ ਨਾਲ ਹੁੰਦਾ ਹੈ।
ਸੰਤਾਂ ਦੀ ਧੂੜੀ ਵਿਚ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।੨।
ਮੈਂ ਸਾਰਿਆਂ ਵਿਚ ਇਕੋ ਕਰਤਾ (ਪੁਰਖ ਨੂੰ ਵਸਦਾ) ਜਾਣਦਾ ਹਾਂ।
ਸਾਧ ਸੰਗਤ ਨਾਲ ਮਿਲ ਕੇ ਗਿਆਨ ਵਾਲੀ ਬੁਧੀ (ਪ੍ਰਾਪਤੀ ਹੁੰਦੀ) ਹੈ।੩।
ਗੁਰੂ ਨੇ (ਮੈਨੂੰ ਨਾਮ) ਦਾਨ (ਬਖਸ਼ਿਸ਼ ਕਰ) ਦਿੱਤਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ)(ਉਸ ਦੇ ਫਲ ਸਰੂਪ ਮੈਂ) ਅਹੰਕਾਰ ਛੋੜ ਕੇ ਸਭ ਦਾ ਦਾਸ (ਬਣ ਗਿਆ ਹਾਂ)।੪।੨੫।
(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ) ਇਸ ਮਨ ਨੂੰ ਨਵੇਂ ਸਿਰੇ ਘੜੋ।
(ਗੁਰੂ ਦਾ ਸ਼ਬਦ ਹੀ) ਗੁਰੂ ਦਾ ਦੀਦਾਰ ਹੈ (ਇਸ ਸ਼ਬਦ ਦੀ ਬਰਕਤਿ ਨਾਲ) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ ॥੧॥
ਹੇ ਸ੍ਰੇਸ਼ਟ ਮਤਿ! (ਜੇ ਗੁਰੂ ਮੇਹਰ ਕਰੇ ਤਾਂ) ਤੂੰ ਮੇਰੇ ਅੰਦਰ ਆ ਵੱਸ,
ਤਾ ਕਿ ਮੈਂ ਪਰਮਾਤਮਾ ਦੇ ਗੁਣ ਗਾਵਾਂ ਪਰਮਾਤਮਾ ਦਾ ਧਿਆਨ ਧਰਾਂ ਤੇ ਪਰਮਾਤਮਾ ਦਾ ਨਾਮ ਮੈਨੂੰ ਬਹੁਤ ਪਿਆਰਾ ਲੱਗ ਪਏ ॥੧॥ ਰਹਾਉ ॥
(ਹੇ ਭਾਈ!) ਗੁਰੂ ਦੇ ਚਰਨਾਂ ਦੀ ਧੂੜ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।
(ਗੁਰੂ ਦੀ ਰਾਹੀਂ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਤ੍ਰਿਸ਼ਨਾ ਮੁੱਕ ਜਾਂਦੀ ਹੈ ਮਨ ਰੱਜ ਜਾਂਦਾ ਹੈ ॥੨॥
(ਹੇ ਭਾਈ!) ਮੈਂ ਹੁਣ ਸਭਨਾਂ ਵਿਚ ਇਕ ਕਰਤਾਰ ਨੂੰ ਹੀ ਵੱਸਦਾ ਪਛਾਣਦਾ ਹਾਂ।
ਗੁਰੂ ਦੀ ਸੰਗਤਿ ਵਿਚ ਮਿਲ ਕੇ ਮੈਂ ਚੰਗੇ ਮੰਦੇ ਦੀ ਪਰਖ ਕਰਨ ਵਾਲੀ ਅਕਲ ਪ੍ਰਾਪਤ ਕਰ ਲਈ ਹੈ ॥੩॥
(ਹੇ ਭਾਈ!) ਮੈਂ ਅਹੰਕਾਰ ਛੱਡ ਕੇ ਸਭਨਾਂ ਦਾ ਦਾਸ ਬਣ ਗਿਆ ਹਾਂ।
(ਮੈਨੂੰ) ਨਾਨਕ ਨੂੰ ਗੁਰੂ ਨੇ (ਬਿਬੇਕ ਬੁਧਿ ਦੀ ਅਜੇਹੀ) ਦਾਤਿ ਬਖ਼ਸ਼ੀ ਹੈ ਕਿ ਮੈਂ ਅਹੰਕਾਰ ਛੱਡ ਕੇ ਸਭਨਾਂ ਦਾ ਦਾਸ ਬਣ ਗਿਆ ਹਾਂ ॥੪॥੨੫॥
ਆਸਾ ਪੰਜਵੀਂ ਪਾਤਸ਼ਾਹੀ।
ਗੁਰਾਂ ਦੇ ਉਪਦੇਸ਼ ਦੇ ਸਾਂਚੇ ਵਿੱਚ ਮੈਂ ਆਪਣੇ ਇਸ ਮਨੂਏ ਨੂੰ ਘੜਦਾ ਹਾਂ।
ਮੈਂ ਗੁਰਾਂ ਦਾ ਦੀਦਾਰ ਦੇਖਦਾ ਅਤੇ ਵਾਹਿਗੁਰੂ ਦੀ ਦੌਲਤ ਇਕੱਤਰ ਕਰਦਾ ਹਾਂ।
ਹੇ ਸ਼੍ਰੇਸ਼ਟ ਸਮਝ! ਤੂੰ ਮੈਡੇ ਮਨ ਅੰਦਰ ਪ੍ਰਵੇਸ਼ ਕਰ।
ਤਾਂ ਜੋ ਮੈਂ ਸੁਆਮੀ ਦੀ ਕੀਰਤੀ ਦਾ ਚਿੰਤਨ ਤੇ ਗਾਇਨ ਕਰਾਂ ਅਤੇ ਮੈਨੂੰ ਉਸ ਦਾ ਨਾਮ ਪਰਮ ਪਿਆਰਾ ਲੱਗੇ। ਠਹਿਰਾਉ।
ਸੱਚੇ ਨਾਮ ਦੁਆਰਾ ਮੈਂ ਰੱਜ ਤੇ ਧ੍ਰਾਪ (ਰੱਜ ਪੁੱਜ) ਗਿਆ ਹਾਂ।
ਸਾਧੂਆਂ ਦੇ ਪੈਰਾਂ ਦੀ ਧੂੜ ਮੇਰਾ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।
ਮੈਂ ਕੇਵਲ ਕਰਤਾਰ ਨੂੰ ਸਾਰਿਆਂ ਅੰਦਰ ਰਮਿਆ ਹੋਇਆ ਅਨੁਭਵ ਕਰਦਾ ਹਾਂ।
ਸਤਿ ਸੰਗਤ ਨਾਲ ਜੁੜ ਕੇ ਪ੍ਰਬੀਨ ਹੋ ਗਈ ਹੈ ਮੇਰੀ ਸਮਝ।
ਹੰਕਾਰ ਨੂੰ ਤਿਆਗ ਕੇ ਮੈਂ ਸਾਰਿਆਂ ਦਾ ਸੇਵਕ ਹੋ ਗਿਆ ਹਾਂ।
ਨਾਨਕ ਨੂੰ ਵਿਸ਼ਾਲ ਸੁਆਮੀ ਨੇ ਇਹ ਦਾਤ ਬਖ਼ਸ਼ੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.