ਕਾਮ ਕ੍ਰੋਧ ਮਾਇਆ ਮਦ ਮਤਸਰ ਏ ਖੇਲਤ ਸਭਿ ਜੂਐ ਹਾਰੇ ॥
ਸਤੁ ਸੰਤੋਖੁ ਦਇਆ ਧਰਮੁ ਸਚੁ ਇਹ ਅਪੁਨੈ ਗ੍ਰਿਹ ਭੀਤਰਿ ਵਾਰੇ ॥੧॥
ਮਿਲਤ ਸੰਗਿ ਭਇਓ ਮਨੁ ਨਿਰਮਲੁ ਗੁਰਿ ਪੂਰੈ ਲੈ ਖਿਨ ਮਹਿ ਤਾਰੇ ॥੧॥ ਰਹਾਉ ॥
ਸਭ ਕੀ ਰੇਨੁ ਹੋਇ ਰਹੈ ਮਨੂਆ ਸਗਲੇ ਦੀਸਹਿ ਮੀਤ ਪਿਆਰੇ ॥
ਸਭ ਮਧੇ ਰਵਿਆ ਮੇਰਾ ਠਾਕੁਰੁ ਦਾਨੁ ਦੇਤ ਸਭਿ ਜੀਅ ਸਮ੍ਹਾਰੇ ॥੨॥
ਏਕੋ ਏਕੁ ਆਪਿ ਇਕੁ ਏਕੈ ਏਕੈ ਹੈ ਸਗਲਾ ਪਾਸਾਰੇ ॥
ਜਪਿ ਜਪਿ ਹੋਏ ਸਗਲ ਸਾਧ ਜਨ ਏਕੁ ਨਾਮੁ ਧਿਆਇ ਬਹੁਤੁ ਉਧਾਰੇ ॥੩॥
ਗਹਿਰ ਗੰਭੀਰ ਬਿਅੰਤ ਗੁਸਾਈ ਅੰਤੁ ਨਹੀ ਕਿਛੁ ਪਾਰਾਵਾਰੇ ॥
ਤੁਮ੍ਹਰੀ ਕ੍ਰਿਪਾ ਤੇ ਗੁਨ ਗਾਵੈ ਨਾਨਕ ਧਿਆਇ ਧਿਆਇ ਪ੍ਰਭ ਕਉ ਨਮਸਕਾਰੇ ॥੪॥੩੬॥
ਆਸਾਮਹਲਾ੫॥
ਕਾਮਕ੍ਰੋਧਮਾਇਆਮਦਮਤਸਰਏਖੇਲਤਸਭਿਜੂਐਹਾਰੇ॥
ਸਤੁਸੰਤੋਖੁਦਇਆਧਰਮੁਸਚੁਇਹਅਪੁਨੈਗ੍ਰਿਹਭੀਤਰਿਵਾਰੇ॥੧॥
ਜਨਮਮਰਨਚੂਕੇਸਭਿਭਾਰੇ॥
ਮਿਲਤਸੰਗਿਭਇਓਮਨੁਨਿਰਮਲੁਗੁਰਿਪੂਰੈਲੈਖਿਨਮਹਿਤਾਰੇ॥੧॥ਰਹਾਉ॥
ਸਭਕੀਰੇਨੁਹੋਇਰਹੈਮਨੂਆਸਗਲੇਦੀਸਹਿਮੀਤਪਿਆਰੇ॥
ਸਭਮਧੇਰਵਿਆਮੇਰਾਠਾਕੁਰੁਦਾਨੁਦੇਤਸਭਿਜੀਅਸਮ੍ਹਾਰੇ॥੨॥
ਏਕੋਏਕੁਆਪਿਇਕੁਏਕੈਏਕੈਹੈਸਗਲਾਪਾਸਾਰੇ॥
ਜਪਿਜਪਿਹੋਏਸਗਲਸਾਧਜਨਏਕੁਨਾਮੁਧਿਆਇਬਹੁਤੁਉਧਾਰੇ॥੩॥
ਗਹਿਰਗੰਭੀਰਬਿਅੰਤਗੁਸਾਈਅੰਤੁਨਹੀਕਿਛੁਪਾਰਾਵਾਰੇ॥
ਤੁਮ੍ਹਰੀਕ੍ਰਿਪਾਤੇਗੁਨਗਾਵੈਨਾਨਕਧਿਆਇਧਿਆਇਪ੍ਰਭਕਉਨਮਸਕਾਰੇ॥੪॥੩੬॥
āsā mahalā 5 .
kām krōdh māiā mad matasar ē khēlat sabh jūai hārē .
sat santōkh daiā dharam sach ih apunai grih bhītar vārē .1.
janam maran chūkē sabh bhārē .
milat sang bhaiō man niramal gur pūrai lai khin mah tārē .1. rahāu .
sabh kī rēn hōi rahai manūā sagalē dīsah mīt piārē .
sabh madhē raviā mērā thākur dān dēt sabh jī samhārē .2.
ēkō ēk āp ik ēkai ēkai hai sagalā pāsārē .
jap jap hōē sagal sādh jan ēk nām dhiāi bahut udhārē .3.
gahir ganbhīr biant gusāī ant nahī kish pārāvārē .
tumharī kripā tē gun gāvai nānak dhiāi dhiāi prabh kau namasakārē .4.36.
Asa 5th Guru.
Lust, wrath, conceit of wealth and jealousy, all these I have lost in the game of gamble.
Chastity, contentment, compassion, faith and truthfulness, these I have admitted into my home.
So all the load of my birth and death is removed.
By joining the saints guild, my soul is rendered pure, the perfect Guru has saved me in an instant. Pause.
My mind has become the dust of all and to me every one seems to be my sweet friend.
My Lord is contained among all. He gives gift to all the beings and preserves them.
He is alone, he is but one and from the one is the entire creation.
Remembering, remembering the Lord, all have become pious persons and by contemplating over the one Name many have been saved.
The Lord of the universe is deep profound and infinite and there is no limit to his this or that end.
By thy grace, O Lord Nanak sings Thy praise and by meditating and pondering on Thee he makes an obeisance unto Thee.
Aasaa, Fifth Mehl:
Sexual desire, anger, intoxication with Maya and jealousy I have lost all of these in the game of chance.
Purity, contentment, compassion, faith and truthfulness I have ushered these into the home of my self. ||1||
All the loads of birth and death have been removed.
Joining the Saints' Society, my mind has become pure; the Perfect Guru has saved me in an instant. ||1||Pause||
My mind has become the dust of all, and everyone seems a sweet friend to me.
My Lord and Master is contained in all. He gives His Gifts to all beings, and cherishes them. ||2||
He Himself is the One and only; from the One, the One and only, came the expanse of the entire creation.
Chanting and meditating, all the humble beings have become Holy; meditating on the Naam, the Name of the Lord, so many have been saved. ||3||
The Lord of the Universe is deep, profound and infinite; He has no end or limitation.
By Your Grace, Nanak sings Your Glorious Praises; meditating, meditating, he humbly bows to God. ||4||36||
ਆਸਾ ਮਹਲਾ ੫ ॥
(ਹੇ ਭਾਈ!) ਕਾਮ, ਕ੍ਰੋਧ ਅਤੇ ਮਾਇਆ ਦੀ ਮਸਤੀ, ਈਰਖਾ (ਇਹ) ਸਾਰੇ (ਵਿਕਾਰ ਜੀਵਨ ਬਾਜ਼ੀ) ਖੇਡਦਿਆਂ ਜੂਏ ਵਿਚ ਹਾਰ ਦਿੱਤੇ ਹਨ
(ਅਤੇ ਇਸ ਦੀ ਥਾਂ) ਸਤ, ਸੰਤੋਖ, ਦਇਆ, ਧਰਮ ਅਤੇ ਸੱਚ ਇਹ (ਸ੍ਰੇਸ਼ਟ ਗੁਣ) ਆਪਣੇ (ਹਿਰਦੇ ਰੂਪੀ) ਘਰ ਵਿਚ ਵਾੜ ਲਏ ਹਨ।੧।
(ਹੁਣ ਜਨਮ ਮਰਨ ਦੇ) ਸਾਰੇ ਭਾਰੇ ਮੁਕ ਗਏ ਹਨ
(ਕਿਉਂਕਿ ਗੁਰੂ ਦੀ) ਸੰਗਤ ਮਿਲਦਿਆਂ ਹੀ ਮਨ ਪਵਿੱਤਰ ਹੋ ਗਿਆ ਹੈ (ਅਤੇ) ਪੂਰੇ ਗੁਰੂ ਨੇ (ਬਿਖੇ ਸਾਗਰ ਤੋਂ ਮੈਨੂੰ) ਇਕ ਖਿਨ ਵਿਚ ਤਾਰ ਲਿਆ ਹੈ।੧।ਰਹਾਉ।
(ਹੁਣ ਮੇਰਾ) ਮਨ ਸਭ ਦੀ (ਚਰਨ) ਧੂੜ ਹੋਇਆ ਰਹਿੰਦਾ ਹੈ (ਅਤੇ) ਸਾਰੇ ਹੀ (ਮਿਲਣ ਵਾਲੇ ਮੈਨੂੰ) ਮਿੱਤਰ, ਪਿਆਰੇ ਦਿਸਦੇ ਹਨ।
ਮੇਰਾ ਮਾਲਕ ਸਾਰਿਆਂਆਨ ਵਿਚ ਵਿਆਪਕ ਹੋ ਰਿਹਾ ਹੈ (ਜੋ ਸਭ ਨੂੰ) ਦਾਨ ਦਿੰਦਾ ਹੈ (ਅਤੇ) ਸਾਰੇ ਜੀਆਂ ਦੀ ਸੰਭਾਲ ਕਰਦਾ ਹੈ।੨।
ਉਹ ਪਰਮੇਸ਼ਰ) ਆਪ ਹੀ ਇਕੋ ਇਕ ਹੈ (ਅਤੇ ਉਹੀ) ਇਕੋ ਹੋਵੇਗਾ। ਸਾਰੇ ਪਸਾਰੇ ਵਿਚ (ਉਹ) ਇਕੋ ਹੀ ਪਸਰ ਰਿਹਾ ਹੈ।
(ਉਸ ਪਰਮਾਤਮਾ ਦਾ ਨਾਮ) ਜਪ ਜਪ ਕੇ ਸਾਰੇ ਸਾਧੂ ਜਨ ਬਣ ਗਏ ਹਨ (ਅਤੇ ਉਨ੍ਹਾ ਨੇ) ਇਕ ਨਾਮ ਸਿਮਰ ਕੇ (ਹੋਰ) ਬਹੁਤ (ਲੋਕ ਵਿਕਾਰਾਂ ਤੋਂ) ਬਚਾਅ ਲਏ ਹਨ।੩।
ਹੇ ਬਹੁਤ ਹੀ ਡੂੰਘੇ ਅਤੇ ਸੰਜੀਦਾ ਸੁਭਾਅ ਵਾਲੇ ਬੇਅੰਤ ਮਾਲਕ! (ਤੇਰੇ ਗੁਣਾਂ ਅਤੇ ਰਚਨਾ ਦੇ) ਉਰਾਰ ਪਾਰ ਦਾ ਕੋਈ ਅੰਤ ਨਹੀਂ ਹੈ।
ਤੇਰੀ ਕਿਰਪਾ ਤੇ ਨਾਨਕ (ਤੇਰੇ) ਗੁਣ ਗਾਉਂਦਾ ਹੈ (ਤੇ) ਤੇਰਾ ਨਾਮ ਸਿਮਰ ਸਿਮਰ ਕੇ (ਤੁਧ) ਪ੍ਰਭੂ ਨੂੰ ਨਮਸਕਾਰ ਕਰਦਾ ਹੈ।੪।੩੬।
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਬੈਠਦਾ ਹੈ ਉਹ) ਕਾਮ, ਕ੍ਰੋਧ, ਮਾਇਆ ਦਾ ਮੋਹ, ਅਹੰਕਾਰ, ਈਰਖਾ-ਇਹਨਾਂ ਸਾਰੇ ਵਿਕਾਰਾਂ ਨੂੰ (ਮਾਨੋ) ਜੂਏ ਦੀ ਬਾਜ਼ੀ ਵਿਚ ਖੇਡ ਕੇ ਹਾਰ ਦੇਂਦਾ ਹੈ,
ਅਤੇ ਸਤ ਸੰਤੋਖ ਦਇਆ ਧਰਮ ਸੱਚ-ਇਹਨਾਂ ਗੁਣਾਂ ਨੂੰ ਆਪਣੇ ਹਿਰਦੇ-ਘਰ ਵਿਚ ਲੈ ਆਉਂਦਾ ਹੈ ॥੧॥
(ਹੇ ਭਾਈ!) ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ਉਸ ਦੀਆਂ (ਆਪਣੇ ਆਪ ਆਪਣੇ ਸਿਰ ਉਤੇ ਲਈਆਂ) ਜ਼ਿੰਮੇਵਾਰੀਆਂ ਮੁੱਕ ਗਈਆਂ।
ਸਾਧ ਸੰਗਤਿ ਵਿਚ ਮਿਲ ਬੈਠਿਆਂ ਮਨ ਪਵਿਤ੍ਰ ਹੋ ਜਾਂਦਾ ਹੈ, (ਸਾਧ ਸੰਗਤਿ ਵਿਚ ਬੈਠਣ ਵਾਲੇ ਨੂੰ) ਪੂਰੇ ਗੁਰੂ ਨੇ ਇਕ ਖਿਨ ਵਿਚ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲਿਆ ॥੧॥ ਰਹਾਉ ॥
(ਹੇ ਭਾਈ! ਜੇਹੜਾ ਮਨੁੱਖ ਸੰਗਤਿ ਵਿਚ ਬੈਠਦਾ ਹੈ ਉਸ ਦਾ) ਮਨ ਸਭਨਾਂ ਦੀ ਚਰਨ-ਧੂੜ ਬਣ ਜਾਂਦਾ ਹੈ ਉਸ ਨੂੰ (ਸ੍ਰਿਸ਼ਟੀ ਦੇ) ਸਾਰੇ ਜੀਵ ਪਿਆਰੇ ਮਿੱਤਰ ਦਿੱਸਦੇ ਹਨ।
(ਉਸ ਨੂੰ ਪ੍ਰਤੱਖ ਦਿੱਸਦਾ ਹੈ ਕਿ) ਪਿਆਰਾ ਪਾਲਣਹਾਰ ਪ੍ਰਭੂ ਸਭ ਜੀਵਾਂ ਵਿਚ ਮੌਜੂਦ ਹੈ ਤੇ ਸਭ ਜੀਵਾਂ ਨੂੰ ਦਾਤਾਂ ਦੇ ਦੇ ਕੇ ਸਭ ਦੀ ਸੰਭਾਲ ਕਰ ਰਿਹਾ ਹੈ ॥੨॥
(ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਆਉਂਦੇ ਹਨ ਉਹਨਾਂ ਨੂੰ ਨਿਸ਼ਚਾ ਬਣ ਜਾਂਦਾ ਹੈ ਕਿ ਸਾਰੇ ਸੰਸਾਰ ਵਿਚ) ਪਰਮਾਤਮਾ ਆਪ ਹੀ ਆਪ ਵੱਸ ਰਿਹਾ ਹੈ, ਇਹ ਸਾਰਾ ਜਗਤ ਉਸ ਇੱਕ ਪਰਮਾਤਮਾ ਦਾ ਹੀ ਖਿਲਾਰਾ ਹੈ।
ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹ ਸਾਰੇ ਮਨੁੱਖ ਗੁਰਮੁਖਿ ਬਣ ਜਾਂਦੇ ਹਨ, ਇਕ ਪਰਮਾਤਮਾ ਦੇ ਨਾਮ ਦਾ ਧਿਆਨ ਧਰ ਕੇ ਉਹ ਹੋਰ ਅਨੇਕਾਂ ਨੂੰ ਵਿਕਾਰਾਂ ਤੋਂ ਬਚਾ ਲੈਂਦੇ ਹਨ ॥੩॥
ਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਹੇ ਬੇਅੰਤ ਗੁਸਾਈਂ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੀ ਹਸਤੀ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਹੇ ਨਾਨਕ! (ਆਖ-) ਜੇਹੜਾ ਭੀ ਕੋਈ ਜੀਵ ਤੇਰੇ ਗੁਣ ਗਾਂਦਾ ਹੈ, ਜੇਹੜਾ ਭੀ ਕੋਈ ਤੇਰਾ ਨਾਮ ਸਿਮਰ ਸਿਮਰ ਕੇ ਤੇਰੇ ਅੱਗੇ ਸਿਰ ਨਿਵਾਂਦਾ ਹੈ ਉਹ ਇਹ ਸਭ ਕੁਝ ਤੇਰੀ ਮੇਹਰ ਨਾਲ ਹੀ ਕਰਦਾ ਹੈ ॥੪॥੩੬॥
ਆਸਾ ਪੰਜਵੀਂ ਪਾਤਸ਼ਾਹੀ।
ਜਨਾਹਕਾਰੀ, ਗੁੱਸਾ ਧਨ-ਦੌਲਤ ਦਾ ਹੰਕਾਰ ਅਤੇ ਈਰਖਾ, ਇਹ ਸਾਰੇ ਮੈਂ ਜੂਏ ਦੀ ਖੇਡ ਵਿੱਚ ਹਾਰ ਦਿਤੇ ਹਨ।
ਪਵਿੱਤ੍ਰਤਾ, ਸੰਤੁਸ਼ਟਤਾ, ਰਹਿਮ, ਈਮਾਨ ਅਤੇ ਸੱਚਾਈ, ਇਨ੍ਹਾਂ ਨੂੰ ਮੈਂ ਆਪਣੇ ਘਰ ਵਿੱਚ ਵਾੜ ਲਿਆ ਹੈ।
ਇਸ ਲਈ ਮੇਰੀ ਪੈਦਾਇਸ਼ ਅਤੇ ਮੌਤ ਦਾ ਸਮੂਹ ਬੋਝ ਉੱਤਰ ਗਿਆ ਹੈ।
ਸਤਿ ਸੰਗਤ ਨਾਲ ਜੁੜ ਕੇ ਮੇਰੀ ਆਤਮਾ ਪਵਿੱਤਰ ਹੋ ਗਈ ਹੈ। ਪੂਰਨ ਗੁਰਾਂ ਨੇ ਇਕ ਮੁਹਤ ਅੰਦਰ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ। ਠਹਿਰਾਉ।
ਮੇਰਾ ਮਨ ਸਾਰਿਆਂ ਦੀ ਧੂੜ ਹੋ ਗਿਆ ਹੈ। ਮੈਨੂੰ ਹਰ ਕੋਈ ਆਪਣਾ ਮਿੱਠੜਾ ਮਿਤ੍ਰ ਦਿੱਸਦਾ ਹੈ।
ਸਾਰਿਆਂ ਅੰਦਰ ਮੈਡਾ ਮਾਲਕ ਰਮਿਆ ਹੋਇਆ ਹੈ। ਉਹ ਸਮੂਹ ਜੀਵਾਂ ਨੂੰ ਦਾਤਾ ਦਿੰਦਾ ਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ।
ਉਹ ਕੱਲਮਕੱਲਾ ਹੀ ਹੈ, ਉਹ ਕੇਵਲ ਇਕ ਹੀ ਹੈ। ਇਕ ਤੋਂ ਹੀ ਸਾਰੀ ਰਚਨਾ ਹੈ।
ਸੁਆਮੀ ਨੂੰ ਸਿਮਰ, ਸਿਮਰ ਕੇ, ਸਾਰੇ ਪਵਿੱਤ੍ਰ ਪੁਰਸ਼ ਹੋ ਗਏ ਹਨ। ਇਕ ਨਾਮ ਦਾ ਆਰਾਧਨ ਕਰਨ ਦੁਆਰਾ ਘਣੇਰੇ ਪਾਰ ਉਤਰ ਗਏ ਹਨ।
ਆਲਮ ਦਾ ਸੁਆਮੀ ਡੂੰਘਾ, ਅਗਾਧ ਅਤੇ ਬੇਅੰਦਾਜ਼ ਹੈ। ਉਸ ਦੇ ਇਸ ਅਤੇ ਉਸ ਕਿਨਾਰੇ ਦਾ ਕੋਈ ਓੜਕ ਨਹੀਂ।
ਤੇਰੀ ਦਇਆ ਦੁਆਰਾ, ਹੇ ਸੁਆਮੀ! ਨਾਨਕ ਤੇਰੀ ਉਪਮਾ ਗਾਇਨ ਕਰਦਾ ਹੈ। ਤੇਰਾ ਸਿਮਰਨ ਅਤੇ ਆਰਾਧਨ ਕਰਕੇ ਉਹ ਤੈਨੂੰ ਪ੍ਰਣਾਮ ਕਰਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.