ਬੰਧਨ ਕਾਟਿ ਬਿਸਾਰੇ ਅਉਗਨ ਅਪਨਾ ਬਿਰਦੁ ਸਮ੍ਹਾਰਿਆ ॥
ਹੋਏ ਕ੍ਰਿਪਾਲ ਮਾਤ ਪਿਤ ਨਿਆਈ ਬਾਰਿਕ ਜਿਉ ਪ੍ਰਤਿਪਾਰਿਆ ॥੧॥
ਕਾਢਿ ਲੀਏ ਮਹਾ ਭਵਜਲ ਤੇ ਅਪਨੀ ਨਦਰਿ ਨਿਹਾਲਿ ॥੧॥ ਰਹਾਉ ॥
ਜਾ ਕੈ ਸਿਮਰਣਿ ਜਮ ਤੇ ਛੁਟੀਐ ਹਲਤਿ ਪਲਤਿ ਸੁਖੁ ਪਾਈਐ ॥
ਸਾਸਿ ਗਿਰਾਸਿ ਜਪਹੁ ਜਪੁ ਰਸਨਾ ਨੀਤ ਨੀਤ ਗੁਣ ਗਾਈਐ ॥੨॥
ਭਗਤਿ ਪ੍ਰੇਮ ਪਰਮ ਪਦੁ ਪਾਇਆ ਸਾਧਸੰਗਿ ਦੁਖ ਨਾਠੇ ॥
ਛਿਜੈ ਨ ਜਾਇ ਕਿਛੁ ਭਉ ਨ ਬਿਆਪੇ ਹਰਿ ਧਨੁ ਨਿਰਮਲੁ ਗਾਠੇ ॥੩॥
ਆਸਾਮਹਲਾ੫॥
ਬੰਧਨਕਾਟਿਬਿਸਾਰੇਅਉਗਨਅਪਨਾਬਿਰਦੁਸਮ੍ਹਾਰਿਆ॥
ਹੋਏਕ੍ਰਿਪਾਲਮਾਤਪਿਤਨਿਆਈਬਾਰਿਕਜਿਉਪ੍ਰਤਿਪਾਰਿਆ॥੧॥
ਗੁਰਸਿਖਰਾਖੇਗੁਰਗੋਪਾਲਿ॥
ਕਾਢਿਲੀਏਮਹਾਭਵਜਲਤੇਅਪਨੀਨਦਰਿਨਿਹਾਲਿ॥੧॥ਰਹਾਉ॥
ਜਾਕੈਸਿਮਰਣਿਜਮਤੇਛੁਟੀਐਹਲਤਿਪਲਤਿਸੁਖੁਪਾਈਐ॥
ਸਾਸਿਗਿਰਾਸਿਜਪਹੁਜਪੁਰਸਨਾਨੀਤਨੀਤਗੁਣਗਾਈਐ॥੨॥
ਭਗਤਿਪ੍ਰੇਮਪਰਮਪਦੁਪਾਇਆਸਾਧਸੰਗਿਦੁਖਨਾਠੇ॥
ਛਿਜੈਨਜਾਇਕਿਛੁਭਉਨਬਿਆਪੇਹਰਿਧਨੁਨਿਰਮਲੁਗਾਠੇ॥੩॥
ਅੰਤਿਕਾਲਪ੍ਰਭਭਏਸਹਾਈਇਤਉਤਰਾਖਨਹਾਰੇ॥
ਪ੍ਰਾਨਮੀਤਹੀਤਧਨੁਮੇਰੈਨਾਨਕਸਦਬਲਿਹਾਰੇ॥੪॥੬॥੪੫॥
āsā mahalā 5 .
bandhan kāt bisārē augan apanā birad samhāriā .
hōē kripāl māt pit niāī bārik jiu pratipāriā .1.
gurasikh rākhē gur gōpāl .
kādh līē mahā bhavajal tē apanī nadar nihāl .1. rahāu .
jā kai simaran jam tē shutīai halat palat sukh pāīai .
sās girās japah jap rasanā nīt nīt gun gāīai .2.
bhagat prēm param pad pāiā sādhasang dukh nāthē .
shijai n jāi kish bhau n biāpē har dhan niramal gāthē .3.
ant kāl prabh bhaē sahāī it ut rākhanahārē .
prān mīt hīt dhan mērai nānak sad balihārē .4.6.45.
Asa 5th Guru.
The Guru has cut of my fetters, overlooked my shortfalls and there by honoured his creed.
He has become merciful to me like mother and father, and has cherished me like his own child.
The Lord Incarnate Guru preserves his disciples.
Casting his kind glance, he rescues them from the very terrible world ocean. Pause.
Meditating on him, we escape from deaths courier and obtain peace here and hereafter.
Breathing and eating, with thy tongue, utter and repeat thou God's Name, and ever, ever sing his praise.
By devotional service, supreme status is obtained and in the society of saints the sorrow flee.
With the wealth of God's pure Name in purse, the man is neither worn off, nor he dies, and nor is he stricken with fear.
Lord, the saviour of man here and hereafter, becomes his helper at the last moment.
The Lord is my very life, friend, well-wisher and wealth, Nanak, says: I am ever, a sacrifice unto him.
Aasaa, Fifth Mehl:
He has cut away my bonds, and overlooked my shortcomings, and so He has confirmed His nature.
Becoming merciful to me, like a mother or a father, he has come to cherish me as His own child. ||1||
The GurSikhs are preserved by the Guru, by the Lord of the Universe.
He rescues them from the terrible world ocean, casting His Glance of Grace upon them. ||1||Pause||
Meditating in remembrance on Him, we escape from the Messenger of Death; here and hereafter, we obtain peace.
With every breath and morsel of food, meditate, and chant with your tongue, continually, each and every day; sing the Glorious Praises of the Lord. ||2||
Through loving devotional worship, the supreme status is obtained, and in the Saadh Sangat, the Company of the Holy, sorrows are dispelled.
I am not worn down, I do not die, and nothing strikes fear in me, since I have the wealth of the Lord's Immaculate Name in my purse. ||3||
At the very last moment, God becomes the mortal's Help and Support; here and hereafter, He is the Savior Lord.
He is my breath of life, my friend, support and wealth; O Nanak, I am forever a sacrifice to Him. ||4||6||45||
ਆਸਾ ਮਹਲਾ ੫ ॥
(ਗੁਰੂ ਨੇ ਜਦ ਆਪਣਾ ਬਿਰਦ ਸੰਭਾਲਿਆ ਤਾਂ ਸਿੱਖ ਦੇ ਸਾਰੇ) ਅਉਗਣ ਭੁਲਾ ਦਿੱਤੇ (ਤੇ ਮਾਇਆ ਮੋਹ ਦੇ) ਬੰਧਨ ਕੱਟ ਦਿੱਤੇ।
ਮਾਤਾ ਪਿਤਾ ਵਾਂਗ (ਗੁਰੂ ਕਿਰਪਾਲ ਹੋਏ (ਜਿਸ ਤਰ੍ਹਾਂ) ਬਾਲਕ ਨੂੰ ਪਾਲਿਆ ਜਾਂਦਾ ਹੈ (ਤਿਵੇਂ ਗੁਰੂ ਨੇ ਸਿੱਖ ਨੂੰ ਪਾਲਿਆ)।੧।
ਗੁਰੂ ਗੋਪਾਲ ਨੇ ਗੁਰਸਿੱਖ (ਬੱਚੇ) ਰਖ ਲਏ।
ਆਪਣੀ (ਮਿਹਰ ਦੀ) ਨਜ਼ਰ ਨਾਲ ਵੇਖ ਕੇ ਮਹਾਂ ਡਰਾਉਣੇ (ਸੰਸਾਰ) ਸਾਗਰ ਤੋਂ ਕੱਢ ਲਏ।੧।ਰਹਾਉ।
(ਹੇ ਭਾਈ!) ਜਿਸ (ਗੁਰੂ ਪਰਮੇਸ਼ਰ ਦੇ) ਸਿਮਰਨ ਨਾਲ ਜਮਾਂ ਤੋਂ ਛੁੱਟ ਜਾਈਦਾ ਹੈ (ਅਤੇ) ਲੋਕ ਪਰਲੋਕ ਦਾ ਸੁਖ ਪਾਈਦਾ ਹੈ,
(ਹਰੇਕ) ਸੁਆਸ ਨਾਲ (ਹਰੇਕ) ਗਿਰਾਹੀ ਨਾਲ (ਉਸ ਦੇ ਨਾਮ ਦਾ) ਜਾਪ ਰਸਨਾ ਨਾਲ ਜਪਦੇ ਰਹੋ, (ਜੀਵਨ ਦੀ ਸਫਲਤਾ ਲਈ) ਸਦਾ ਉਸ ਦੇ ਗੁਣ ਗਾਉਣੇ ਚਾਹੀਦੇ ਹਨ।੨।
ਹੇ ਭਾਈ! ਜਿਸ ਜੀਵ ਨੇ ਗੁਰੂ ਦੇ ਗੁਣ ਗਾ ਕੇ) ਪ੍ਰੇਮਾ-ਭਗਤੀ ਦੁਆਰਾ ਪਰਮਪਦ ਪਾ ਲਿਆ, ਸਾਧ ਸੰਗਤ ਦੁਆਰਾ (ਉਸ ਦੇ ਸਾਰੇ) ਦੁਖ ਭੱਜ ਗਏ।
ਹਰੀ (ਨਾਮ ਦਾ) ਨਿਰਮਲ ਧਨ (ਜਿਸ ਮਨੁੱਖ ਦੀ) ਜੇਬ ਵਿਚ ਪੈ ਗਿਆ, (ਉਸ ਪਾਸੋਂ ਇਹ ਧਨ) ਨਾ ਛਿਜਦਾ ਹੈ (ਨਾ ਕਿਤੇ) ਜਾਂਦਾ ਹੈ (ਅਤੇ) ਨਾ ਹੀ ਕਿਸੇ ਪ੍ਰਕਾਰ ਦਾ ਉਸ ਨੂੰ ਡਰ ਵਾਪਰਦਾ ਹੈ)।੩।
ਜੋ ਪ੍ਰਭੂ ਜੀ) ਇਥੇ ਉਥੇ (ਭਾਵ ਲੋਕ ਪਰਲੋਕ ਵਿਚ) ਰਖਿਆ ਕਰਨ ਵਾਲੇ ਹਨ, ਅੰਤ ਸਮੇਂ (ਵੀ ਉਹ) ਪ੍ਰਭੂ (ਆਪਣੇ ਗੁਰਸਿਖਾਂ ਦੇ) ਸਹਾਈ ਹੋਏ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਮੇਰੇ ਲਈ (ਉਹ ਗੁਰੂ ਗੋਪਾਲ) ਪ੍ਰਾਣ (ਅਧਾਰ) ਮਿੱਤਰ (ਅਤੇ) ਪਿਆਰੇ ਹਨ, (ਮੈਂ ਉਨ੍ਹਾਂ ਤੋਂ) ਸਦਾ ਸਦਕੇ ਕੁਰਬਾਨ ਜਾਂਦਾ ਹਾਂ।੪।੬।੪੫।
(ਹੇ ਭਾਈ! ਗੁਰੂ ਦੀ ਸਰਨ ਆਏ ਸਿੱਖਾਂ ਦੇ ਮਾਇਆ ਦੇ) ਬੰਧਨ ਕੱਟ ਕੇ ਪਰਮਾਤਮਾ (ਉਹਨਾਂ ਦੇ ਪਿਛਲੇ ਕੀਤੇ) ਔਗੁਣਾਂ ਨੂੰ ਭੁਲਾ ਦੇਂਦਾ ਹੈ (ਤੇ ਇਸ ਤਰ੍ਹਾਂ) ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਚੇਤੇ ਰੱਖਦਾ ਹੈ,
ਮਾਂ ਪਿਉ ਵਾਂਗ ਉਹਨਾਂ ਉਤੇ ਦਇਆਵਾਨ ਹੁੰਦਾ ਹੈ ਅਤੇ ਬੱਚਿਆਂ ਵਾਂਗ ਉਹਨਾਂ ਨੂੰ ਪਾਲਦਾ ਹੈ ॥੧॥
(ਹੇ ਭਾਈ!) ਗੁਰੂ ਦੀ ਸਰਨ ਪੈਣ ਵਾਲੇ (ਵਡ-ਭਾਗੀ) ਸਿੱਖਾਂ ਨੂੰ ਸਭ ਤੋਂ ਵੱਡਾ ਜਗਤ-ਪਾਲਕ ਪ੍ਰਭੂ (ਵਿਕਾਰਾਂ ਤੋਂ) ਬਚਾ ਲੈਂਦਾ ਹੈ।
ਆਪਣੀ ਮੇਹਰ ਦੀ ਨਜ਼ਰ ਨਾਲ ਤੱਕ ਕੇ ਉਹਨਾਂ ਨੂੰ ਵੱਡੇ ਸੰਸਾਰ-ਸਮੁੰਦਰ ਵਿਚੋਂ ਕੱਢ ਲੈਂਦਾ ਹੈ ॥੧॥ ਰਹਾਉ ॥
ਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਜਮਾਂ ਤੋਂ (ਆਤਮਕ ਮੌਤ ਤੋਂ) ਖ਼ਲਾਸੀ ਪਾਈਦੀ ਹੈ, ਇਸ ਲੋਕ ਤੇ ਪਰਲੋਕ ਵਿਚ ਸੁਖ ਮਾਣੀਦਾ ਹੈ,
(ਹੇ ਭਾਈ!) ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਉਸ ਦਾ ਨਾਮ ਆਪਣੀ ਜੀਭ ਨਾਲ ਜਪਿਆ ਕਰੋ। ਆਉ, ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹੀਏ ॥੨॥
ਹੇ ਭਾਈ! ਪਰਮਾਤਮਾ ਦੇ ਪ੍ਰੇਮ ਤੇ ਭਗਤੀ ਦੀ ਬਰਕਤਿ ਨਾਲ (ਗੁਰੂ ਦੀ ਸਰਨ ਆਉਣ ਵਾਲੇ) ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਸਾਧ ਸੰਗਤਿ ਵਿਚ ਆ ਕੇ (ਉਹਨਾਂ ਗੁਰਸਿੱਖਾਂ ਦੇ ਸਾਰੇ) ਦੁੱਖ ਦੂਰ ਹੋ ਜਾਂਦੇ ਹਨ।
ਉਨ੍ਹਾਂ ਦੇ ਪਾਸ ਪਰਮਾਤਮਾ ਦੇ ਨਾਮ ਦਾ ਪਵਿਤ੍ਰ ਧਨ ਇਕੱਠਾ ਹੋ ਜਾਂਦਾ ਹੈ। (ਉਸ ਧਨ ਨੂੰ ਕਿਸੇ ਚੋਰ ਆਦਿਕ ਦਾ) ਡਰ ਨਹੀਂ ਵਿਆਪਦਾ, ਉਹ ਧਨ ਘਟਦਾ ਨਹੀਂ, ਉਹ ਧਨ ਗੁਆਚਦਾ ਨਹੀਂ ॥੩॥
(ਹੇ ਭਾਈ!) ਪ੍ਰਭੂ ਜੀ (ਗੁਰਸਿੱਖਾਂ ਦੇ) ਅੰਤ ਸਮੇਂ ਭੀ ਮਦਦਗਾਰ ਬਣਦੇ ਹਨ, ਇਸ ਲੋਕ ਤੇ ਪਰਲੋਕ ਵਿਚ ਰੱਖਿਆ ਕਰਦੇ ਹਨ।
ਹੇ ਨਾਨਕ! (ਆਖ-) ਮੈਂ ਪਰਮਾਤਮਾ ਤੋਂ ਸਦਾ ਕੁਰਬਾਨ ਜਾਂਦਾ ਹਾਂ ਉਸ ਦਾ ਨਾਮ ਹੀ ਮੇਰੇ ਪਾਸ ਐਸਾ ਧਨ ਹੈ ਜੋ ਮੇਰੀ ਜਿੰਦ ਦਾ ਹਿਤੂ ਤੇ ਮੇਰਾ ਮਿੱਤਰ ਹੈ ॥੪॥੬॥੪੫॥
ਆਸਾ ਪੰਜਵੀਂ ਪਾਤਸ਼ਾਹੀ।
ਗੁਰਾਂ ਨੇ ਮੇਰੀਆਂ ਬੇੜੀਆਂ ਵੱਢ ਛੱਡੀਆਂ ਹਨ, ਮੇਰੇ ਪਾਪ ਭੁਲਾ ਦਿੰਤੇ ਹਨ ਅਤੇ ਇਸ ਤਰ੍ਹਾਂ ਆਪਣਾ ਧਰਮ ਪਾ ਲਿਆ ਹੈ।
ਉਹ ਮਾਂ ਤੇ ਪਿਉ ਦੀ ਤਰ੍ਹਾਂ ਮੇਰੇ ਉਤੇ ਮਿਹਰਬਾਨ ਹੋਏ ਹਨ ਅਤੇ ਉਨ੍ਹਾਂ ਨੇ ਆਪਣੇ ਬੱਚੇ ਦੀ ਮਾਨਿੰਦ ਮੇਰੀ ਪਾਲਣਾ ਪੋਸਣਾ ਕੀਤੀ ਹੈ।
ਸੁਆਮੀ ਸਰੂਪ ਗੁਰਦੇਵ ਜੀ ਆਪਣੇ ਮੁਰੀਦ ਦੀ ਰੱਖਿਆ ਕਰਦੇ ਹਨ।
ਆਪਣੀ ਮਿਹਰ ਨਾਲ ਤੱਕ ਕੇ, ਉਹ ਉਨ੍ਹਾਂ ਨੂੰ ਪਰਮ ਭਿਆਨਕ ਸੰਸਾਰ ਸਮੁੰਦਰ ਵਿੱਚੋਂ ਬਾਹਰ ਧੂ ਲੈਂਦੇ ਹਨ। ਠਹਿਰਾਉ।
ਜਿਸ ਦੇ ਆਰਾਧਨ ਦੁਆਰਾ ਅਸੀਂ ਮੌਤ ਦੇ ਦੂਤ ਤੋਂ ਬਚ ਜਾਂਦੇ ਹਾਂ ਅਤੇ ਐਥੇ ਤੇ ਓਥੇ ਆਰਾਮ ਪਾਉਂਦੇ ਹਾਂ।
ਸਾਹ ਲੈਦਿਆਂ ਅਤੇ ਖਾਂਦਿਆਂ ਆਪਣੀ ਜੀਭਾ ਨਾਲ ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਤੇ ਵਰਣਨ ਕਰ, ਅਤੇ ਸਦਾ ਸਦਾ ਹੀ ਉਸ ਦਾ ਜੱਸ ਗਾਇਨ ਕਰ।
ਪ੍ਰੀਤ ਭਾਵਨਾ ਵਾਲੀ ਸੇਵਾ ਦੁਆਰਾ ਮਹਾਨ ਮਰਤਬਾ ਪ੍ਰਾਪਤ ਹੁੰਦਾ ਹੈ ਅਤੇ ਸਤਿਸੰਗਤ ਅੰਦਰੋਂ ਗਮ ਦੌੜ ਜਾਂਦੇ ਹਨ।
ਰੱਬ ਦੇ ਨਾਮ ਦੀ ਪਵਿੱਤਰ ਦੌਲਤ ਗੰਢ ਵਿੱਚ ਹੋਣ ਨਾਲ ਆਦਮੀ ਨਾਂ ਖੁਰਦਾ ਹੈ, ਨਾਂ ਮਰਦਾ ਹੈ ਅਤੇ ਨਾਂ ਹੀ ਉਸ ਦਾ ਡਰ ਚਿਮੜਦਾ ਹੈ।
ਏਥੇ ਅਤੇ ਓਥੇ ਬੰਦੇ ਨੂੰ ਰੱਖਣ ਵਾਲਾ ਸੁਆਮੀ ਅਖੀਰ ਦੇ ਵੇਲੇ ਉਸ ਦਾ ਮਦਦਗਾਰ ਹੁੰਦਾ ਹੈ।
ਸਾਹਿਬ ਮੇਰੀ ਜਿੰਦ ਜਾਨ, ਮਿਤ੍ਰ, ਸ਼ੁਭ-ਚਿੰਤਕ, ਅਤੇ ਮਾਲ-ਦੌਲਤ ਹੈ। ਹੇ ਨਾਨਕ (ਆਖ) ਮੈਂ ਹਮੇਸ਼ਾਂ ਹੀ ਉਸ ਤੋਂ ਕੁਰਬਾਨ ਜਾਂਦਾ ਹਾਂ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.