ਆਸਾਮਹਲਾ੫॥
ਦੂਖੁਘਨੋਜਬਹੋਤੇਦੂਰਿ॥
ਅਬਮਸਲਤਿਮੋਹਿਮਿਲੀਹਦੂਰਿ॥੧॥
ਚੁਕਾਨਿਹੋਰਾਸਖੀਸਹੇਰੀ॥
ਭਰਮੁਗਇਆਗੁਰਿਪਿਰਸੰਗਿਮੇਰੀ॥੧॥ਰਹਾਉ॥
ਨਿਕਟਿਆਨਿਪ੍ਰਿਅਸੇਜਧਰੀ॥
ਕਾਣਿਕਢਨਤੇਛੂਟਿਪਰੀ॥੨॥
ਮੰਦਰਿਮੇਰੈਸਬਦਿਉਜਾਰਾ॥
ਅਨਦਬਿਨੋਦੀਖਸਮੁਹਮਾਰਾ॥੩॥
ਮਸਤਕਿਭਾਗੁਮੈਪਿਰੁਘਰਿਆਇਆ॥
ਥਿਰੁਸੋਹਾਗੁਨਾਨਕਜਨਪਾਇਆ॥੪॥੨॥੫੩॥
āsā mahalā 5 .
dūkh ghanō jab hōtē dūr .
ab masalat mōh milī hadūr .1.
chukā nihōrā sakhī sahērī .
bharam gaiā gur pir sang mērī .1. rahāu .
nikat ān pri sēj dharī .
kān kadhan tē shūt parī .2.
mandar mērai sabad ujārā .
anad binōdī khasam hamārā .3.
masatak bhāg mai pir ghar āiā .
thir sōhāg nānak jan pāiā .4.2.53.
Asa 5th Guru.
when thou wert distant, I suffered much pain.
Now, from Lord s presence, I have received the instruction of the name.
Gone is the up-braiding of my friends and mates.
My doubt is dispelled and the Guru has united me with my beloved. Pause.
My beloved, drawing near me, has seaten me on the couch,
and I have escaped the people's subservience.
In my mansion (heart) is the light of God's Name.
My spouse is Joyful and sportive.
Through the good destiny, recorded on my brow, my groom has come home to me.
Slave Nanak has obtained lasting wedded life.
Aasaa, Fifth Mehl:
I suffered in pain, when I thought He was far away;
but now, He is Everpresent, and I receive His instructions. ||1||
My pride is gone, O friends and companions;
my doubt is dispelled, and the Guru has united me with my Beloved. ||1||Pause||
My Beloved has drawn me near to Him, and seated me on His Bed;
I have escaped the clutches of others. ||2||
In the mansion of my heart, shines the Light of the Shabad.
My Husband Lord is blissful and playful. ||3||
According to the destiny written upon my forehead, my Husband Lord has come home to me.
Servant Nanak has obtained the eternal marriage. ||4||2||53||
ਆਸਾ ਮਹਲਾ ੫ ॥
(ਹੇ ਸਖੀ!) ਜਦੋਂ (ਮੇਰੇ ਪਤੀ ਮੈਥੋਂ) ਪਰੇ ਹੁੰਦੇ ਸਨ (ਤਦ) ਮੈਨੂੰ ਵਿਛੋੜੇ ਦਾ ਬਹੁਤ ਦੁਖ (ਹੁੰਦਾ ਸੀ,
ਪਰ) ਹੁਣ (ਮੈਨੂੰ ਗੁਰੂ ਪਾਸੋਂ ਪਤੀ ਦੀ) ਹਜ਼ੂਰੀ ਵਿਚ (ਰਹਿਣ ਦੀ ਚੰਗੀ ਸਿਖਿਆ) ਸਾਲਾਹ ਮਿਲ ਗਈ ਹੈ (ਜਿਸ ਨੇ ਮੇਰੇ ਜੀਵਨ ਵਿਚ ਪਲਟਾ ਲਿਆ ਦਿੱਤਾ ਹੈ)।੧।
ਹੇ ਸਖੀ ਸਹੇਲੀਏ! (ਹੁਣ) ਮੇਰਾ ਤਰਲਾ ਮੁਕ ਗਿਆ ਹੈ
(ਕਿਉਂਕਿ) ਗੁਰੂ ਨੇ (ਮੈਨੂੰ) ਪਤੀ ਪਰਮੇਸ਼ਰ ਨਾਲ ਮੇਲ ਦਿੱਤਾ ਹੈ (ਅਤੇ ਮੇਰਾ ਹਰ ਪ੍ਰਕਾਰ ਦਾ) ਭਰਮ ਦੂਰ ਹੋ ਗਿਆ ਹੈ।੧।ਰਹਾਉ।
(ਹੇ ਸਖੀ! ਹੁਣ ਮੈਨੂੰ ਗੁਰੂ ਨੇ) ਨੇੜੇ ਹੀ (ਪ੍ਰਭੂ ਦੀ) ਸੇਜ ਉਤੇ ਲਿਆ ਕੇ ਬਿਠਾ ਦਿੱਤਾ ਹੈ
(ਇਸ ਲਈ ਮੈਂ ਹੋਰਨਾਂ ਦੀ) ਮੁਥਾਜੀ ਕਰਨ ਤੋਂ ਛੁੱਟ ਗਈ ਹਾਂ।੨।
(ਗੁਰੂ ਦੇ) ਸ਼ਬਦ ਦੁਆਰਾ ਮੇਰੇ (ਹਿਰਦੇ ਰੂਪੀ) ਮੰਦਰ ਵਿਚ (ਗੁਰੂ ਗਿਆਨ ਦਾ) ਪ੍ਰਕਾਸ਼ ਹੋ ਗਿਆ ਹੈ।
ਸਾਰੇ ਚੋਜ ਤਮਾਸ਼ੇ ਕਰਨ ਵਾਲਾ ਅਨੰਦੀ (ਸਾਹਿਬ) ਮੇਰਾ ਮਾਲਕ ਹੈ।੩।
(ਹੇ ਸਖੀ!) ਮੇਰੇ ਮੱਥੇ ਉਤੇ (ਲਿਖੇ ਹੋਏ) ਭਾਗ (ਜਾਗ ਪਏ ਹਨ ਅਤੇ) ਮੇਰਾ ਪਤੀ (ਮੇਰੇ) ਘਰ ਵਿਚ ਆ ਗਿਆ ਹੈ।
ਨਾਨਕ ਦਾਸ (ਆਖਦਾ ਹੈ ਕਿ ਮੈਨੂੰ) ਅਟਲ ਸੁਹਾਗ ਪ੍ਰਾਪਤ ਹੋ ਗਿਆ ਹੈ।੪।੨।੫੩।
ਹੇ ਸਖੀ! ਹੇ ਸਹੇਲੀ! ਜਦੋਂ ਮੈਂ ਪ੍ਰਭੂ-ਚਰਨਾਂ ਤੋਂ ਦੂਰ ਰਹਿੰਦੀ ਸਾਂ ਮੈਨੂੰ ਬਹੁਤ ਦੁੱਖ (ਵਾਪਰਦਾ ਰਹਿੰਦਾ ਸੀ।)
ਹੁਣ (ਗੁਰੂ ਦੀ) ਸਿੱਖਿਆ ਦੀ ਬਰਕਤਿ ਨਾਲ ਮੈਨੂੰ (ਪ੍ਰਭੂ ਦੀ) ਹਜ਼ੂਰੀ ਪ੍ਰਾਪਤ ਹੋ ਗਈ ਹੈ (ਮੈਂ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹਾਂ, ਇਸ ਵਾਸਤੇ ਕੋਈ ਦੁੱਖ-ਕਲੇਸ਼ ਮੈਨੂੰ ਪੋਹ ਨਹੀਂ ਸਕਦਾ) ॥੧॥
ਹੇ ਸਖੀ! ਹੇ ਸਹੇਲੀ! (ਪ੍ਰਭੂ-ਚਰਨਾਂ ਤੋਂ ਪਹਿਲੇ ਵਿਛੋੜੇ ਦੇ ਕਾਰਨ ਪੈਦਾ ਹੋਏ ਦੁੱਖਾਂ ਕਲੇਸ਼ਾਂ ਦਾ) ਉਲਾਹਮਾ ਦੇਣਾ ਮੁੱਕ ਗਿਆ ਹੈ।
ਹੁਣ ਮੇਰੀ ਭਟਕਣਾ ਦੂਰ ਹੋ ਗਈ ਹੈ। ਮੈਨੂੰ ਗੁਰੂ ਨੇ ਪਤੀ-ਪ੍ਰਭੂ ਦੇ ਨਾਲ ਮਿਲਾ ਦਿੱਤਾ ਹੈ ॥੧॥ ਰਹਾਉ ॥
ਹੇ ਸਖੀ! (ਗੁਰੂ ਨੇ) ਮੈਨੂੰ ਪ੍ਰਭੂ-ਚਰਨਾਂ ਦੇ ਨੇੜੇ ਲਿਆ ਕੇ ਪਿਆਰੇ ਪ੍ਰਭੂ-ਪਤੀ ਦੀ ਸੇਜ ਉਤੇ ਬਿਠਾਲ ਦਿੱਤਾ ਹੈ (ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ)।
ਹੁਣ (ਧਿਰ ਧਿਰ ਦੀ) ਮੁਥਾਜੀ ਕਰਨ ਤੋਂ ਮੈਂ ਬਚ ਗਈ ਹਾਂ ॥੨॥
(ਹੇ ਸਖੀ! ਹੇ ਸਹੇਲੀ!) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੇਰੇ ਹਿਰਦੇ-ਮੰਦਰ ਵਿਚ (ਸਹੀ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ।
ਸਾਰੇ ਆਨੰਦਾਂ ਤੇ ਚੋਜ-ਤਮਾਸ਼ਿਆਂ ਦਾ ਮਾਲਕ ਮੇਰਾ ਖਸਮ-ਪ੍ਰਭੂ (ਮੈਨੂੰ ਮਿਲ ਗਿਆ ਹੈ) ॥੩॥
(ਹੇ ਸਖੀ!) ਮੇਰੇ ਮੱਥੇ ਉਤੇ (ਦਾ) ਭਾਗ ਜਾਗ ਪਿਆ ਹੈ (ਕਿਉਂਕਿ) ਮੇਰਾ ਪਤੀ-ਪ੍ਰਭੂ ਮੇਰੇ (ਹਿਰਦੇ-) ਘਰ ਵਿਚ ਆ ਗਿਆ ਹੈ,
ਹੇ ਦਾਸ ਨਾਨਕ! (ਆਖ) ਮੈਂ ਹੁਣ ਉਹ ਸੁਹਾਗ ਲੱਭ ਲਿਆ ਹੈ ॥੪॥੨॥੫੩॥
ਆਸਾ ਪੰਜਵੀਂ ਪਾਤਸ਼ਾਹੀ।
ਜਦ ਤੂੰ ਦੁਰੇਡਾ ਸੈਂ, ਮੈਂ ਬਹੁਤ ਹੀ ਤਕਲੀਫ ਉਠਾਉਂਦਾ ਸਾਂ।
ਹੁਣ ਸੁਆਮੀ ਦੀ ਹਜੂਰੀ ਵਿਚੋਂ ਮੈਨੂੰ ਨਾਮ ਦਾ ਉਪਦੇਸ਼ ਮਿਲਿਆ ਹੈ।
ਮੇਰੀਆਂ ਸੱਜਣੀਆਂ ਤੇ ਸਹੇਲੀਆਂ ਦਾ ਸ਼ਿਕਵਾ ਸ਼ਿਕਾਇਤ ਮੁੱਕ ਗਿਆ ਹੈ।
ਮੇਰਾ ਸੰਦੇਹ ਦੂਰ ਹੋ ਗਿਆ ਹੈ। ਗੁਰਾਂ ਨੇ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦਿੱਤਾ ਹੈ। ਠਹਿਰਾਉ।
ਮੇਰੇ ਪ੍ਰੀਤਮ ਨੇ ਲਾਗੇ ਆ ਕੇ ਮੈਨੂੰ ਪਲੰਘ ਉਤੇ ਬਹਾਲ ਦਿਤਾ ਹੈ,
ਅਤੇ ਮੈਂ ਲੋਕਾਂ ਦੀ ਮੁਹਤਾਜੀ ਤੋਂ ਛੁਟ ਗਈ ਹਾਂ।
ਮੈਡੇ ਮਹਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਚਾਨਣ ਹੈ।
ਮੇਰਾ ਕੰਤ ਹਸਮੁਖ ਅਤੇ ਖੇਲੰਦੜਾ ਹੈ।
ਮੇਰੇ ਮੱਥੇ ਤੇ ਚੰਗੇ ਕਰਮ ਲਿਖੇ ਹੋਣ ਕਾਰਨ ਮੇਰਾ ਲਾੜ੍ਹਾ ਮੇਰੇ ਗ੍ਰਹਿ, ਮੇਰੇ ਕੋਲ ਆ ਗਿਆ ਹੈ।
ਗੋਲੇ ਨਾਨਕ ਨੂੰ ਸਦੀਵੀ ਵਿਆਹੁਲਾ ਜੀਵਨ ਪ੍ਰਾਪਤ ਹੋਇਆ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.