ਆਸਾਮਹਲਾ੫॥
ਰਾਜਲੀਲਾਤੇਰੈਨਾਮਿਬਨਾਈ॥
ਜੋਗੁਬਨਿਆਤੇਰਾਕੀਰਤਨੁਗਾਈ॥੧॥
ਸਰਬਸੁਖਾਬਨੇਤੇਰੈਓਲ੍ਹੈ॥
ਭ੍ਰਮਕੇਪਰਦੇਸਤਿਗੁਰਖੋਲ੍ਹੇ॥੧॥ਰਹਾਉ॥
ਹੁਕਮੁਬੂਝਿਰੰਗਰਸਮਾਣੇ॥
ਸਤਿਗੁਰਸੇਵਾਮਹਾਨਿਰਬਾਣੇ॥੩॥
ਜਿਨਿਤੂੰਜਾਤਾਸੋਗਿਰਸਤਉਦਾਸੀਪਰਵਾਣੁ॥
ਨਾਮਿਰਤਾਸੋਈਨਿਰਬਾਣੁ॥੨॥
ਜਾਕਉਮਿਲਿਓਨਾਮੁਨਿਧਾਨਾ॥
ਭਨਤਿਨਾਨਕਤਾਕਾਪੂਰਖਜਾਨਾ॥੪॥੬॥੫੭॥
āsā mahalā 5 .
rāj līlā tērai nām banāī .
jōg baniā tērā kīratan gāī .1.
sarab sukhā banē tērai ōlhai .
bhram kē paradē satigur khōlhē .1. rahāu .
hukam būjh rang ras mānē .
satigur sēvā mahā nirabānē .3.
jin tūn jātā sō girasat udāsī paravān .
nām ratā sōī nirabān .2.
jā kau miliō nām nidhānā .
bhanat nānak tā kā pūr khajānā .4.6.57.
Asa 5th Guru.
The royal pomp and show Thy name has made.
I attain to yoga by singing thine praises.
In Thy shelter, I obtain all the comforts.
The True Guru has removed the curtains of doubt. Pause.
Understanding the Lord's will I enjoy pleasure and dainties.
by serving the True Guru, I obtain the supreme bliss.
He who recognises Thee, is approved as a house-holder and an ascetic.
He, who is imbued with the Name is an anchorite.
He who has obtained the Name treasure,
Says Nanak, brimful is the store-house of him.
Aasaa, Fifth Mehl:
The pleasures of royalty are derived from Your Name.
I attain Yoga, singing the Kirtan of Your Praises. ||1||
All comforts are obtained in Your Shelter.
The True Guru has removed the veil of doubt. ||1||Pause||
Understanding the Command of the Lord's Will, I revel in pleasure and joy.
Serving the True Guru, I obtain the supreme state of Nirvaanaa. ||2||
One who recognizes You is recognized as a householder, and as a renunciate.
Imbued with the Naam, the Name of the Lord, he dwells in Nirvaanaa. ||3||
One who has obtained the treasure of the Naam
prays Nanak, his treasurehouse is filled to overflowing. ||4||6||57||
ਆਸਾ ਮਹਲਾ ੫ ॥
(ਹੇ ਪ੍ਰਭੂ!) ਤੇਰੇ ਨਾਮ ਨੇ (ਮੇਰੇ ਲਈ) ਰਾਜ ਦੀ ਮੌਜ ਬਣਾ ਦਿਤੀ ਹੈ।
ਤੇਰਾ ਕੀਰਤਨ ਗਾਇਨ ਕਰਕੇ (ਭਾਵ ਸਿਫਤਿ ਸਾਲਾਹ ਕਰਕੇ ਉਹ) ਜੋਗ ਪ੍ਰਾਪਤ ਕਰ ਲਿਆ ਹੈ (ਜੋ ਜੋਗੀ ਲੋਕ ਕਠਿਨ ਸਾਧਨਾ ਨਾਲ ਵੀ ਪ੍ਰਾਪਤ ਨਹੀਂ ਕਰ ਸਕਦੇ)।੧।
(ਹੇ ਪ੍ਰਭੂ! ਰਾਜ ਤੇ ਜੋਗ ਵਾਲੇ) ਸਾਰੇ ਸੁਖ ਤੇਰੇ ਆਸਰੇ ਕਰਕੇ ਹੀ ਬਣੇ ਹਨ। (ਇਹ ਸਾਰੀ ਬਰਕਤ ਸਤਿਗੁਰੂ ਸਚੇ ਪਾਤਿਸ਼ਾਹ ਦੀ ਹੈ।
ਮਾਇਆ ਮੋਹਣੀ ਦੀ) ਭਟਕਣਾ ਦੇ (ਸਾਰੇ) ਭੇਦ ਸਤਿਗੁਰੂ ਨੇ ਖੋਲ੍ਹ ਦਿਤੇ ਹਨ।੧।ਰਹਾਉ।
ਹੇ ਪ੍ਰਭੂ! ਤੇਰਾ) ਹੁਕਮ ਸਮਝ ਕੇ (ਸਾਰੇ) ਰੰਗ, ਰਸ, ਮਾਣੇ ਹਨ।
(ਆਪ) ਸਤਿਗੁਰੂ ਦੀ ਸੇਵਾ (ਕਰਨ ਨਾਲ) ਵਾਸ਼ਨਾ ਤੋਂ ਰਹਿਤ ਵੱਡੀ ਪਦਵੀ (ਪ੍ਰਾਪਤ ਕੀਤੀ) ਹੈ।੨।
ਹੇ ਪ੍ਰਭੂ!) ਜਿਸ (ਪੁਰਸ਼) ਨੇ ਤੈਨੂੰ ਜਾਣਿਆ ਹੈ (ਚਾਹੇ) ਉਹ ਗ੍ਰਿਹਸਤੀ ਹੈ (ਚਾਹੇ) ਉਹ ਉਦਾਸੀ ਹੈ (ਤੇਰੀ ਨਿਗਾਹ ਵਿਚ) ਉਹ ਪਰਵਾਣ ਹੈ।
(ਜੋ ਨਿਰਾ ਤੇਰੇ) ਨਾਮ ਵਿਚ (ਲੀਨ) ਹੈ (ਸਹੀ ਅਰਥਾਂ ਵਿਚ) ਉਹ (ਪੁਰਸ਼) ਨਿਰਬਾਣ (ਪਦ ਨੂੰ ਪ੍ਰਾਪਤ ਹੋਇਆ ਹੈ)।੩।
ਹੇ ਭਾਈ!) ਜਿਸ (ਮਨੁੱਖ ਨੂੰ) ਨਾਮ ਰੂਪੀ ਖਜ਼ਾਨਾ ਮਿਲਿਆ ਹੈ,
ਨਾਨਕ (ਦਾਸ ਇਹ ਤੱਤ) ਆਖਦਾ ਹੈ ਕਿ ਉਸ ਦਾ ਹਿਰਦਾ ਹਰ ਵੇਲੇ (ਨਾਮ ਨਾਲ) ਭਰਿਆ ਰਹਿੰਦਾ ਹੈ (ਭਾਵ ਉਸ ਵਿਚ ਕਦੇ ਤੋਟ ਨਹੀਂ ਆਉਂਦੀ)।੪।੬।੫੭।
ਹੇ ਪ੍ਰਭੂ! ਤੇਰੇ ਨਾਮ ਨੇ ਮੇਰੇ ਵਾਸਤੇ ਉਹ ਮੌਜ ਬਣਾ ਦਿੱਤੀ ਹੈ ਜੋ ਰਾਜੇ ਲੋਕਾਂ ਨੂੰ ਰਾਜ ਤੋਂ ਮਿਲਦੀ ਪ੍ਰਤੀਤ ਹੁੰਦੀ ਹੈ,
ਜਦੋਂ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹਾਂ ਤਾਂ ਮੈਨੂੰ ਜੋਗੀਆਂ ਵਾਲਾ ਜੋਗ ਪ੍ਰਾਪਤ ਹੋ ਜਾਂਦਾ ਹੈ (ਦੁਨੀਆ ਵਾਲਾ ਸੁਖ ਤੇ ਫ਼ਕੀਰੀ ਵਾਲਾ ਸੁਖ ਦੋਵੇਂ ਹੀ ਮੈਨੂੰ ਤੇਰੀ ਸਿਫ਼ਤਿ-ਸਾਲਾਹ ਵਿਚੋਂ ਮਿਲ ਰਹੇ ਹਨ) ॥੧॥
ਹੇ ਪ੍ਰਭੂ! (ਉਦੋਂ ਤੋਂ) ਤੇਰੇ ਆਸਰੇ-ਪਰਨੇ ਰਹਿਣ ਨਾਲ ਮੇਰੇ ਵਾਸਤੇ ਸਾਰੇ ਸੁਖ ਹੀ ਸੁਖ ਬਣ ਗਏ ਹਨ,
(ਜਦੋਂ ਤੋਂ) ਸਤਿਗੁਰੂ ਨੇ (ਮੇਰੇ ਅੰਦਰੋਂ ਮਾਇਆ ਦੀ ਖ਼ਾਤਰ) ਭਟਕਣਾ ਪੈਦਾ ਕਰਨ ਵਾਲੇ ਪੜਦੇ ਖੋਹਲ ਦਿੱਤੇ ਹਨ (ਤੇ ਤੇਰੇ ਨਾਲੋਂ ਮੇਰੀ ਵਿੱਥ ਮੁੱਕ ਗਈ ਹੈ) ॥੧॥ ਰਹਾਉ ॥
ਹੇ ਪ੍ਰਭੂ! ਤੇਰੀ ਰਜ਼ਾ ਨੂੰ ਸਮਝ ਕੇ ਮੈਂ ਸਾਰੇ ਆਤਮਕ ਆਨੰਦ ਮਾਣ ਰਿਹਾ ਹਾਂ,
ਸਤਿਗੁਰੂ ਦੀ (ਦੱਸੀ) ਸੇਵਾ ਦੀ ਬਰਕਤਿ ਨਾਲ ਮੈਨੂੰ ਬੜੀ ਉੱਚੀ ਵਾਸਨਾ-ਰਹਿਤ ਅਵਸਥਾ ਪ੍ਰਾਪਤ ਹੋ ਗਈ ਹੈ ॥੨॥
ਹੇ ਪ੍ਰਭੂ! ਜਿਸ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾ ਲਈ ਉਹ ਚਾਹੇ ਗ੍ਰਿਹਸਤੀ ਹੈ ਚਾਹੇ ਤਿਆਗੀ ਉਹ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ।
ਜੇਹੜਾ ਮਨੁੱਖ, ਹੇ ਪ੍ਰਭੂ! ਤੇਰੇ ਨਾਮ (-ਰੰਗ) ਵਿਚ ਰੰਗਿਆ ਹੋਇਆ ਹੈ ਉਹੀ ਸਦਾ ਦੁਨੀਆ ਦੀਆਂ ਵਾਸਨਾ ਤੋਂ ਬਚਿਆ ਰਹਿੰਦਾ ਹੈ ॥੩॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਨਾਮ-ਖ਼ਜ਼ਾਨਾ ਮਿਲ ਗਿਆ ਹੈ,
ਨਾਨਕ ਆਖਦਾ ਹੈ-ਉਸ ਦਾ (ਉੱਚੇ ਆਤਮਕ ਜੀਵਨ ਦੇ ਗੁਣਾਂ ਦਾ) ਖ਼ਜ਼ਾਨਾ ਸਦਾ ਭਰਿਆ ਰਹਿੰਦਾ ਹੈ ॥੪॥੬॥੫੭॥
ਆਸਾ ਪੰਜਵੀਂ ਪਾਤਸ਼ਾਹੀ।
ਪਾਤਸ਼ਾਹੀ ਸ਼ਾਨ-ਸ਼ੌਕਤ ਤੇਰੇ ਨਾਮ ਨੇ ਬਣਾ ਛੱਡੀ ਹੈ।
ਤੇਰੀ ਕੀਰਤੀ ਗਾਇਨ ਕਰਨ ਦੁਆਰਾ, ਮੈਂ ਯੋਗ ਨੂੰ ਪਰਾਪਤ ਹੋ ਜਾਂਦਾ ਹਾਂ।
ਤੇਰੀ ਸ਼ਰਨ ਅੰਦਰ ਮੈਂ ਸਾਰੇ ਆਰਾਮ ਪਾਉਂਦਾ ਹਾਂ।
ਸੱਚੇ ਗੁਰਾਂ ਨੇ ਵਹਿਮ ਦੇ ਪੜਦੇ ਦੂਰ ਕਰ ਦਿਤੇ ਹਨ। ਠਹਿਰਾਉ।
ਸਾਹਿਬ ਦੀ ਰਜ਼ਾ ਨੂੰ ਸਮਝ ਕੇ ਮੈਂ ਖੁਸ਼ੀਆਂ ਅਤੇ ਨਿਆਮਤਾ ਭੋਗਦਾ ਹਾਂ।
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਪਰਮ ਅਨੰਦ ਨੂੰ ਪਾਉਂਦਾ ਹਾਂ।
ਜੋ ਤੈਨੂੰ ਸਿੰਆਣਦਾ ਹੈ, ਉਹ ਬਤੌਰ ਇਕ ਘਰਬਾਰੀ ਤੇ ਤਿਆਗੀ ਦੇ ਕਬੂਲ ਪੈ ਜਾਂਦਾ ਹੈ।
ਜੋ ਨਾਮ ਨਾਲ ਰੰਗਿਆ ਹੈ, ਉਹੀ ਸੰਨਿਆਸੀ ਹੈ।
ਜਿਸ ਨੂੰ ਨਾਮ ਦਾ ਕੋਸ਼ ਪਰਾਪਤ ਹੋਇਆ ਹੈ,
ਗੁਰੂ ਜੀ ਆਖਦੇ ਹਨ, ਪਰੀ-ਪੂਰਨ ਹੈ ਉਸ ਦਾ ਭੰਡਾਰਾ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.