ਆਸਾਮਹਲਾ੫॥
ਜਿਸਕਾਸਭੁਕਿਛੁਤਿਸਕਾਹੋਇ॥
ਤਿਸੁਜਨਲੇਪੁਨਬਿਆਪੈਕੋਇ॥੧॥
ਹਰਿਕਾਸੇਵਕੁਸਦਹੀਮੁਕਤਾ॥
ਜੋਕਿਛੁਕਰੈਸੋਈਭਲਜਨਕੈਅਤਿਨਿਰਮਲਦਾਸਕੀਜੁਗਤਾ॥੧॥ਰਹਾਉ॥
ਸਗਲਤਿਆਗਿਹਰਿਸਰਣੀਆਇਆ॥
ਤਿਸੁਜਨਕਹਾਬਿਆਪੈਮਾਇਆ॥੨॥
ਨਾਮੁਨਿਧਾਨੁਜਾਕੇਮਨਮਾਹਿ॥
ਤਿਸਕਉਚਿੰਤਾਸੁਪਨੈਨਾਹਿ॥੩॥
ਕਹੁਨਾਨਕਗੁਰੁਪੂਰਾਪਾਇਆ॥
ਭਰਮੁਮੋਹੁਸਗਲਬਿਨਸਾਇਆ॥੪॥੨੦॥੭੧॥
āsā mahalā 5 .
jis kā sabh kish tis kā hōi .
tis jan lēp n biāpai kōi .1.
har kā sēvak sad hī mukatā .
jō kish karai sōī bhal jan kai at niramal dās kī jugatā .1. rahāu .
sagal tiāg har saranī āiā .
tis jan kahā biāpai māiā .2.
nām nidhān jā kē man māh .
tis kau chintā supanai nāh .3.
kah nānak gur pūrā pāiā .
bharam mōh sagal binasāiā .4.20.71.
Asa 5th Guru.
He, to whom belongs everything, to him belong thou. O man.
To such a man, no filth, ever, attaches.
God's slave is ever emancipated.
Whatever the Lord does that is pleasing to his serf and very pure is the way of life of Lord serf. Pause.
He, who renouncing everything, has entered God's sanctuary,
how can mammon cling to that man?
He, within whose mind is the Name treasure,
for him there is no anxiety even in dream.
Says Nanak, I have obtained the perfect Guru.
My doubt and worldly attachment are all obliterated.
Aasaa, Fifth Mehl:
All things belong to Him let yourself belong to Him as well.
No stain clings to such a humble being. ||1||
The Lord's servant is liberated forever.
Whatever He does, is pleasing to His servant; the way of life of His slave is immaculately pure. ||1||Pause||
One who renounces everything, and enters the Lord's Sanctuary
how can Maya cling to him? ||2||
With the treasure of the Naam, the Name of the Lord, in his mind,
he suffers no anxiety, even in dreams. ||3||
Says Nanak, I have found the Perfect Guru.
My doubts and attachments have been totally obliterated. ||4||20||71||
ਆਸਾ ਮਹਲਾ ੫ ॥
(ਹੇ ਭਾਈ!) ਜਿਸ (ਪ੍ਰਭੂ) ਦਾ ਸਭ ਕੁਝ ਹੈ (ਜੇ ਮਨੁੱਖ) ਉਸ ਦਾ (ਦਾਸ) ਹੋ ਜਾਵੇ
(ਫਿਰ) ਉਸ ਸੇਵਕ ਨੂੰ (ਮਾਇਆ ਦਾ) ਕੋਈ ਲੇਪ ਨਹੀਂ ਲਗ ਸਕਦਾ (ਭਾਵ ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ)।੧।
ਹੇ ਭਾਈ! ਜਿਹੜਾ) ਹਰੀ ਦਾ ਸੇਵਕ ਹੈ (ਉਹ) ਸਦਾ ਹੀ (ਮਾਇਆ ਦੇ ਬੰਧਨਾਂ ਤੋਂ) ਮੁਕਤ ਹੈ।
ਜੋ ਕੁਝ (ਪ੍ਰਭੂ) ਕਰਦਾ ਹੈ, ਸੇਵਕ ਲਈ (ਉਹ) ਭਲਾ ਹੀ ਹੈ (ਭਾਵ ਉਸ ਨੂੰ ਚੰਗਾ ਕਰਕੇ ਮੰਨਦਾ ਹੈ, ਇਸ ਤਰ੍ਹਾਂ) ਸੇਵਕ ਦੀ (ਜੀਵਨ) ਜੁਗਤੀ (ਰਹਿਣੀ ਬਹਿਣੀ) ਬਹੁਤ ਹੀ ਨਿਰਮਲ ਹੁੰਦੀ ਹੈ।੧।ਰਹਾਉ।
ਹੇ ਭਾਈ! ਜਿਹੜਾ ਮਨੁੱਖ ਹੋਰ) ਸਾਰੇ (ਆਸਰੇ) ਛੱਡ ਕੇ ਹਰੀ ਦੀ ਸ਼ਰਨੀ ਆਇਆ ਹੈ,
ਉਸ ਮਨੁੱਖ ਨੂੰ ਮਾਇਆ ਕਿਥੇ ਲਗ ਸਕਦੀ ਹੈ? (ਭਾਵ ਨਹੀਂ ਲਗ ਸਕਦੀ)।੨।
ਜਿਸ ਮਨੁੱਖ ਦੇ ਮਨ ਵਿਚ ਨਾਮ ਰੂਪੀ ਖਜ਼ਾਨਾ ਹੈ,
ਉਸ ਨੂੰ ਸੁਪਨੇ ਵਿਚ ਭੀ ਚਿੰਤਾ ਨਹੀਂ (ਵਿਆਪ) ਸਕਦੀ।੩।
ਨਾਨਕ! ਆਖ (ਕਿ ਜਿਸ ਮਨੁੱਖ ਨੇ) ਪੂਰਾ ਗੁਰੂ ਪਾ ਲਿਆ
(ਉਸ ਦਾ ਸਾਰਾ) ਭਰਮ ਮੋਹ ਨਾਸ਼ ਹੋ ਗਿਆ।੪।੨੦।੭੧।
(ਹੇ ਭਾਈ! ਜੇਹੜਾ ਮਨੁੱਖ) ਉਸ ਪਰਮਾਤਮਾ ਦਾ (ਸੇਵਕ) ਬਣਿਆ ਰਹਿੰਦਾ ਹੈ ਜਿਸ ਦਾ ਇਹ ਸਾਰਾ ਜਗਤ ਰਚਿਆ ਹੋਇਆ ਹੈ,
ਉਸ ਮਨੁੱਖ ਉਤੇ ਮਾਇਆ ਦਾ ਕਿਸੇ ਤਰ੍ਹਾਂ ਦਾ ਭੀ ਪ੍ਰਭਾਵ ਨਹੀਂ ਪੈ ਸਕਦਾ ॥੧॥
(ਹੇ ਭਾਈ!) ਪਰਮਾਤਮਾ ਦਾ ਭਗਤ ਸਦਾ ਹੀ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਆਜ਼ਾਦ ਰਹਿੰਦਾ ਹੈ,
ਪਰਮਾਤਮਾ ਜੋ ਕੁਝ ਕਰਦਾ ਹੈ ਸੇਵਕ ਨੂੰ ਉਹ ਸਦਾ ਭਲਾਈ ਹੀ ਭਲਾਈ ਪ੍ਰਤੀਤ ਹੁੰਦੀ ਹੈ, ਸੇਵਕ ਦੀ ਜੀਵਨ-ਰਹਿਤ ਬਹੁਤ ਹੀ ਪਵਿਤ੍ਰ ਹੁੰਦੀ ਹੈ ॥੧॥ ਰਹਾਉ ॥
(ਹੇ ਭਾਈ! ਜੇਹੜਾ ਮਨੁੱਖ ਹੋਰ) ਸਾਰੇ (ਆਸਰੇ) ਛੱਡ ਕੇ ਪਰਮਾਤਮਾ ਦੀ ਸਰਨ ਆ ਪੈਂਦਾ ਹੈ,
ਮਾਇਆ ਉਸ ਮਨੁੱਖ ਉਤੇ ਕਦੇ ਭੀ ਆਪਣਾ ਪ੍ਰਭਾਵ ਨਹੀਂ ਪਾ ਸਕਦੀ ॥੨॥
(ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਟਿਕਿਆ ਰਹਿੰਦਾ ਹੈ,
ਉਸ ਨੂੰ ਕਦੇ ਭੀ ਕੋਈ ਚਿੰਤਾ ਪੋਹ ਨਹੀਂ ਸਕਦੀ ॥੩॥
ਨਾਨਕ ਆਖਦਾ ਹੈ- ਜੇਹੜਾ ਮਨੁੱਖ ਪੂਰਾ ਗੁਰੂ ਲੱਭ ਲੈਂਦਾ ਹੈ,
ਉਸ ਦੇ ਅੰਦਰੋਂ (ਮਾਇਆ ਦੀ ਖ਼ਾਤਰ) ਭਟਕਣਾ ਦੂਰ ਹੋ ਜਾਂਦੀ ਹੈ (ਉਸ ਦੇ ਮਨ ਵਿਚੋਂ ਮਾਇਆ ਦਾ) ਸਾਰਾ ਮੋਹ ਦੂਰ ਹੋ ਜਾਂਦਾ ਹੈ ॥੪॥੨੦॥੭੧॥
ਆਸਾ ਪੰਜਵੀਂ ਪਾਤਸ਼ਾਹੀ।
ਹਰ ਸ਼ੈ ਜਿਸ ਦੀ ਮਲਕੀਅਤ ਹੈ, ਉਸ ਦੀ ਮਲਕੀਅਤ ਹੀ ਤੂੰ ਬਣ ਜਾ, ਹੇ ਬੰਦੇ!
ਐਸੇ ਪੁਰਸ਼ ਨੂੰ ਕਦਾਚਿਤ ਕੋਈ ਮੈਲ ਨਹੀਂ ਚਿਮੜਦੀ।
ਰੱਬ ਦਾ ਗੋਲਾ ਹਮੇਸ਼ਾਂ ਹੀ ਬੰਦ-ਖਲਾਸ ਹੁੰਦਾ ਹੈ।
ਜੋ ਕੁਝ ਸੁਆਮੀ ਕਰਦਾ ਹੈ, ਉਹ ਉਸ ਦੇ ਗੋਲੇ ਨੂੰ ਚੰਗਾ ਲੱਗਦਾ ਹੈ, ਪਰਮ ਪਵਿੱਤਰ ਹੈ ਸਾਹਿਬ ਦੇ ਨਫਰ ਦੀ ਜੀਵਨ ਰਹੁ- ਰੀਤੀ। ਠਹਿਰਾਉ।
ਜਿਸ ਨੇ ਸਾਰਾ ਕੁਛ ਛੱਡ ਕੇ ਵਾਹਿਗੁਰੂ ਦੀ ਸ਼ਰਣਾਗਤ ਸੰਭਾਲੀ ਹੈ,
ਉਸ ਇਨਸਾਨ ਨੂੰ ਮੋਹਨੀ ਕਿਸ ਤਰ੍ਹਾਂ ਚਿਮੜ ਸਕਦੀ ਹੈ?
ਜਿਸ ਦੇ ਚਿੱਤ ਵਿੱਚ ਨਾਮ ਦਾ ਖਜਾਨਾ ਹੈ,
ਉਸ ਨੂੰ ਸੁਫ਼ਨੇ ਵਿੱਚ ਭੀ ਫਿਕਰ ਨਹੀਂ ਹੁੰਦਾ।
ਨਾਨਕ ਜੀ ਫੁਰਮਾਉਂਦੇ ਹਨ, ਮੈਂ ਪੂਰਨ ਗੁਰਦੇਵ ਜੀ ਨੂੰ ਪਰਾਪਤ ਕਰ ਲਿਆ ਹੈ।
ਮੇਰਾ ਸੰਦੇਹ ਅਤੇ ਸੰਸਾਰੀ ਮਮਤਾ ਸਭ ਨਾਸ ਹੋ ਗਏ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.