ਆਸਾਮਹਲਾ੫॥
ਮਨੁਤ੍ਰਿਪਤਾਨੋਮਿਟੇਜੰਜਾਲ॥
ਪ੍ਰਭੁਅਪੁਨਾਹੋਇਆਕਿਰਪਾਲ॥੧॥
ਸੰਤਪ੍ਰਸਾਦਿਭਲੀਬਨੀ॥
ਜਾਕੈਗ੍ਰਿਹਿਸਭੁਕਿਛੁਹੈਪੂਰਨੁਸੋਭੇਟਿਆਨਿਰਭੈਧਨੀ॥੧॥ਰਹਾਉ॥
ਨਾਮੁਦ੍ਰਿੜਾਇਆਸਾਧਕ੍ਰਿਪਾਲ॥
ਮਿਟਿਗਈਭੂਖਮਹਾਬਿਕਰਾਲ॥੨॥
ਠਾਕੁਰਿਅਪੁਨੈਕੀਨੀਦਾਤਿ॥
ਜਲਨਿਬੁਝੀਮਨਿਹੋਈਸਾਂਤਿ॥੩॥
ਮਿਟਿਗਈਭਾਲਮਨੁਸਹਜਿਸਮਾਨਾ॥
ਨਾਨਕਪਾਇਆਨਾਮਖਜਾਨਾ॥੪॥੨੭॥੭੮॥
āsā mahalā 5 .
man tripatānō mitē janjāl .
prabh apunā hōiā kirapāl .1.
sant prasād bhalī banī .
jā kai grih sabh kish hai pūran sō bhētiā nirabhai dhanī .1. rahāu .
nām drirāiā sādh kripāl .
mit gaī bhūkh mahā bikarāl .2.
thākur apunai kīnī dāt .
jalan bujhī man hōī sānht .3.
mit gaī bhāl man sahaj samānā .
nānak pāiā nām khajānā .4.27.78.
Asa 5th Guru.
My soul is sated and ended are my involvements.
My Lord have become merciful.
Everything has turned out well by the grace of saints.
I have met Him, the Fearless Master, whose house is brimful with all the things. Pause.
The kind saint has implanted the Name in me.
My most dreadful desire has ended.
My master has given me a gift,
wherewith fire of my mind is extinguished and it is at peace.
My search is over, and my soul is absorbed is celestial bliss.
Nanak has obtained the treasure of God's Name.
Aasaa, Fifth Mehl:
My mind is satisfied, and my entanglements have been dissolved.
God has become merciful to me. ||1||
By the Grace of the Saints, everything has turned out well.
His House is overflowing with all things; I have met Him, the Fearless Master. ||1||Pause||
By the Kind Mercy of the Holy Saints, the Naam has been implanted within me.
The most dreadful desires have been eliminated. ||2||
My Master has given me a gift;
the fire has been extinguished, and my mind is now at peace. ||3||
My search has ended, and my mind is absorbed in celestial bliss.
Nanak has obtained the treasure of the Naam, the Name of the Lord. ||4||27||78||
ਆਸਾ ਮਹਲਾ ੫ ॥
ਹੇ ਭਾਈ! ਮੇਰਾ ਸਦਕਾ ਮੇਰੇ ਸਾਰੇ) ਜੰਜਾਲ (ਮਾਇਆ ਦੇ ਧੰਧੇ) ਮੁਕ ਗਏ (ਅਤੇ) ਮਨ (ਪਦਾਰਥਕ ਤ੍ਰਿਸ਼ਨਾ ਵਲੋਂ) ਰਜ ਗਿਆ
ਆਪਣਾ ਪ੍ਰਭੂ (ਮੇਰੇ ਉਤੇ) ਕਿਰਪਾਲ ਹੋਇਆ ।੧।
ਹੇ ਭਾਈ!) ਸੰਤ (ਗੁਰੂ ਦੀ) ਕਿਰਪਾ ਨਾਲ ਚੰਗੀ (ਗੱਲ) ਬਣ ਗਈ।
ਜਿਸ (ਵਾਹਿਗੁਰੂ ਜੀ) ਦੇ ਘਰ ਵਿਚ ਸਭ ਕਿਛੁ ਪੂਰਾ ਹੈ ਉਹ ਭੈ ਤੋਂ ਰਹਿਤ ਮਾਲਕ (ਮੈਨੂੰ) ਮਿਲ ਪਿਆ।੧।ਰਹਾਉ।
ਹੇ ਭਾਈ!) ਸਾਧ (ਗੁਰੂ) ਕਿਰਪਾਲ ਹੋਏ (ਤਾਂ ਮੈਨੂੰ ਪ੍ਰਭੂ ਦਾ) ਨਾਮ ਦ੍ਰਿੜ ਕਰਵਾ ਦਿੱਤਾ।
(ਇਸ ਨਾਮ ਦੇ ਪੱਕੇ ਹੋਣੇ ਨਾਲ) ਮਹਾਂ ਡਰਾਉਣੀ (ਤ੍ਰਿਸ਼ਨਾ ਦੀ) ਭੁੱਖ ਵੀ ਮੁਕ ਗਈ।੨।
ਹੇ ਭਾਈ!) ਆਪਣੇ ਮਾਲਕ ਨੇ (ਇਹ) ਦਾਤ (ਬਖਸ਼ਿਸ਼) ਕੀਤੀ (ਕਿ
ਮਨ ਵਿਚੋਂ ਵਿਸ਼ੇ ਵਿਕਾਰਾਂ ਤੇ ਪਦਾਰਥ ਰੂਪੀ ਤ੍ਰਿਸ਼ਨਾ ਦੀ) ਸੜਨ ਬੁਝਖ ਗਈ (ਮੇਰੇ) ਮਨ ਵਿਚ ਸ਼ਾਂਤੀ ਆ ਵਸੀ।੩।
(ਤਾਂ ਪ੍ਰਭੂ ਨੂੰ ਮਿਲਣ ਦੇ ਹੋਰ ਸਾਧਨਾਂ ਦੀ) ਢੂੰਡ ਖਤਮ ਹੋ ਗਈ (ਅਤੇ ਮੇਰਾ) ਮਨ ਅਡੋਲ ਅਵਸਥਾ ਵਿਚ ਲੀਨ ਹੋ ਗਿਆ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਦੋਂ ਮੈਨੂੰ) ਨਾਮ ਰੂਪੀ ਖਜ਼ਾਨਾ ਪ੍ਰਾਪਤ ਹੋ ਗਿਆ੪।੨੭।੭੮।
(ਹੇ ਭਾਈ!) ਉਸ ਮਨੁੱਖ ਦਾ ਮਨ ਮਾਇਆ ਦੀ ਤ੍ਰਿਸ਼ਨਾ ਵਲੋਂ ਰੱਜ ਜਾਂਦਾ ਹੈ ਉਸ ਦੇ ਮਾਇਆ ਦੇ ਮੋਹ ਦੇ ਸਾਰੇ ਬੰਧਨ ਟੁੱਟ ਜਾਂਦੇ ਹਨ,
ਜਿਸ ਉੱਤੇ ਪਿਆਰਾ ਪ੍ਰਭੂ ਦਇਆਵਾਨ ਹੋ ਜਾਂਦਾ ਹੈ ॥੧॥
(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮੇਰਾ ਭਾਗ ਜਾਗ ਪਿਆ ਹੈ,
ਮੈਨੂੰ ਉਹ ਮਾਲਕ ਮਿਲ ਪਿਆ ਹੈ ਜਿਸ ਨੂੰ ਕਿਸੇ ਪਾਸੋਂ ਕੋਈ ਡਰ ਨਹੀਂ ਤੇ ਜਿਸ ਦੇ ਘਰ ਵਿਚ ਹਰੇਕ ਚੀਜ਼ ਅਮੁੱਕ ਹੈ ॥੧॥ ਰਹਾਉ ॥
(ਹੇ ਭਾਈ!) ਦਇਆ-ਸਰੂਪ ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ) ਨਾਮ ਪੱਕਾ ਕਰ ਦਿੱਤਾ,
(ਉਸ ਦੇ ਅੰਦਰੋਂ) ਬੜੀ ਡਰਾਉਣੀ (ਮਾਇਆ ਦੀ) ਭੁੱਖ ਦੂਰ ਹੋ ਗਈ ॥੨॥
(ਹੇ ਭਾਈ!) ਠਾਕੁਰ-ਪ੍ਰਭੂ ਨੇ ਜਿਸ ਨੂੰ ਆਪਣੇ ਸੇਵਕ ਨਾਮ ਦੀ ਦਾਤਿ ਬਖ਼ਸ਼ੀ,
(ਉਸ ਦੇ ਮਨ ਵਿਚੋਂ ਤ੍ਰਿਸ਼ਨਾ ਦੀ) ਸੜਨ ਬੁੱਝ ਗਈ ਉਸ ਦੇ ਮਨ ਵਿਚ ਠੰਢ ਪੈ ਗਈ ॥੩॥
(ਦੁਨੀਆ ਦੇ ਖ਼ਜ਼ਾਨਿਆਂ ਵਾਸਤੇ ਉਸ ਮਨੁੱਖ ਦੀ) ਢੂੰਢ ਦੂਰ ਹੋ ਗਈ, ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕ ਗਿਆ,
ਹੇ ਨਾਨਕ! (ਜਿਸ ਨੇ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲੱਭ ਲਿਆ ॥੪॥੨੭॥੭੮॥
ਆਸਾ ਪੰਜਵੀਂ ਪਾਤਸ਼ਾਹੀ।
ਮੇਰੀ ਆਤਮਾ ਰੱਜ ਗਈ ਹੈ ਤੇ ਮੁਕ ਗਏ ਹਨ ਮੇਰੇ ਪੁਆੜੇ।
ਮੇਰਾ ਸੁਆਮੀ ਮਿਹਰਬਾਨ ਹੋ ਗਿਆ ਹੈ।
ਸਾਧੂਆਂ ਦੀ ਦਇਆ ਦੁਆਰਾ ਹਰ ਸ਼ੈ ਠੀਕ ਹੋ ਗਈ ਹੈ।
ਮੈਂ ਉਸ ਨਿੱਡਰ ਮਾਲਕ ਨੂੰ ਮਿਲ ਪਿਆ ਹਾਂ, ਜਿਸ ਦਾ ਘਰ ਸਾਰੀਆਂ ਵਸਤੂਆਂ ਨਾਲ ਲਬਾਲਬ ਹੈ। ਠਹਿਰਾਉ।
ਮਾਇਆਵਾਨ ਸੰਤ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ।
ਮੇਰੀ ਮਹਾਂ ਭਿਆਨਕ ਖਾਹਿਸ਼ ਨਾਸ ਹੋ ਗਈ ਹੈ।
ਮੇਰੇ ਮਾਲਕ ਨੇ ਮੈਨੂੰ ਇਕ ਬਖਸ਼ੀਸ਼ ਦਿੱਤੀ ਹੈ,
ਜਿਸ ਦੇ ਨਾਲ ਅੱਗ ਬੁਝ ਗਈ ਹੈ ਅਤੇ ਮੇਰੇ ਚਿੱਤ ਨੂੰ ਠੰਢ ਪੈ ਗਈ ਹੈ।
ਮੇਰੀ ਖੋਜ ਭਾਲ ਮੁੱਕ ਗਈ ਹੈ ਅਤੇ ਮੇਰੀ ਆਤਮਾ ਬੈਕੁੰਠੀ ਅਨੰਦ ਵਿੱਚ ਲੀਨ ਹੋ ਗਈ ਹੈ।
ਨਾਨਕ ਨੂੰ ਵਾਹਿਗੁਰੂ ਦੇ ਨਾਮ ਦਾ ਭੰਡਾਰਾ ਪਰਾਪਤ ਹੋ ਗਿਆ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.