ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ ॥
ਜਾ ਦੇਖਾ ਪ੍ਰਭੁ ਆਪਣਾ ਪ੍ਰਭਿ ਦੇਖਿਐ ਦੁਖੁ ਜਾਇ ॥
ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ ॥੧॥
ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥
ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥
ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ ॥
ਸਤਿਗੁਰਿ ਹਰਿ ਪ੍ਰਭੁ ਬੁਝਿਆ ਗੁਰ ਜੇਵਡੁ ਅਵਰੁ ਨ ਕੋਇ ॥
ਹਉ ਗੁਰ ਸਰਣਾਈ ਢਹਿ ਪਵਾ ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥
ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ ॥
ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ ॥
ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ ॥੩॥
ਸਭਨਾ ਤੇਰੀ ਆਸ ਪ੍ਰਭੁ ਸਭ ਜੀਅ ਤੇਰੇ ਤੂੰ ਰਾਸਿ ॥
ਸਿਰੀਰਾਗੁਮਹਲਾ੪ਘਰੁ੧॥
ਮੈਮਨਿਤਨਿਬਿਰਹੁਅਤਿਅਗਲਾਕਿਉਪ੍ਰੀਤਮੁਮਿਲੈਘਰਿਆਇ॥
ਜਾਦੇਖਾਪ੍ਰਭੁਆਪਣਾਪ੍ਰਭਿਦੇਖਿਐਦੁਖੁਜਾਇ॥
ਜਾਇਪੁਛਾਤਿਨਸਜਣਾਪ੍ਰਭੁਕਿਤੁਬਿਧਿਮਿਲੈਮਿਲਾਇ॥੧॥
ਮੇਰੇਸਤਿਗੁਰਾਮੈਤੁਝਬਿਨੁਅਵਰੁਨਕੋਇ॥
ਹਮਮੂਰਖਮੁਗਧਸਰਣਾਗਤੀਕਰਿਕਿਰਪਾਮੇਲੇਹਰਿਸੋਇ॥੧॥ਰਹਾਉ॥
ਸਤਿਗੁਰੁਦਾਤਾਹਰਿਨਾਮਕਾਪ੍ਰਭੁਆਪਿਮਿਲਾਵੈਸੋਇ॥
ਸਤਿਗੁਰਿਹਰਿਪ੍ਰਭੁਬੁਝਿਆਗੁਰਜੇਵਡੁਅਵਰੁਨਕੋਇ॥
ਹਉਗੁਰਸਰਣਾਈਢਹਿਪਵਾਕਰਿਦਇਆਮੇਲੇਪ੍ਰਭੁਸੋਇ॥੨॥
ਮਨਹਠਿਕਿਨੈਨਪਾਇਆਕਰਿਉਪਾਵਥਕੇਸਭੁਕੋਇ॥
ਸਹਸਸਿਆਣਪਕਰਿਰਹੇਮਨਿਕੋਰੈਰੰਗੁਨਹੋਇ॥
ਕੂੜਿਕਪਟਿਕਿਨੈਨਪਾਇਓਜੋਬੀਜੈਖਾਵੈਸੋਇ॥੩॥
ਸਭਨਾਤੇਰੀਆਸਪ੍ਰਭੁਸਭਜੀਅਤੇਰੇਤੂੰਰਾਸਿ॥
ਪ੍ਰਭਤੁਧਹੁਖਾਲੀਕੋਨਹੀਦਰਿਗੁਰਮੁਖਾਨੋਸਾਬਾਸਿ॥
ਬਿਖੁਭਉਜਲਡੁਬਦੇਕਢਿਲੈਜਨਨਾਨਕਕੀਅਰਦਾਸਿ॥੪॥੧॥੬੫॥
sirīrāg mahalā 4 ghar 1 .
mai man tan birah at agalā kiu prītam milai ghar āi .
jā dēkhā prabh āpanā prabh dēkhiai dukh jāi .
jāi pushā tin sajanā prabh kit bidh milai milāi .1.
mērē satigurā mai tujh bin avar n kōi .
ham mūrakh mugadh saranāgatī kar kirapā mēlē har sōi .1. rahāu .
satigur dātā har nām kā prabh āp milāvai sōi .
satigur har prabh bujhiā gur jēvad avar n kōi .
hau gur saranāī dhah pavā kar daiā mēlē prabh sōi .2.
manahath kinai n pāiā kar upāv thakē sabh kōi .
sahas siānap kar rahē man kōrai rang n hōi .
kūr kapat kinai n pāiō jō bījai khāvai sōi .3.
sabhanā tērī ās prabh sabh jī tērē tūn rās .
prabh tudhah khālī kō nahī dar guramukhā nō sābās .
bikh bhaujal dubadē kadh lai jan nānak kī aradās .4.1.65.
Sri Rag Fourth Guru.
Within mind and body is an exceedingly great pang of separation, How shall my Beloved come to meet me in my home?
When I see my Lord, by seeing Him, my anguish is ended.
I go and ask those friends the way, by which, the Lord is met and introduced?
O my true Guru! without Thee, I have none else.
I am foolish and ignorant and have sought thine sanctuary. Take pity on me and unite me with that God. Pause.
The true Guru is the giver of God's Name, Himself, he causes me to meet the Lord.
The True Guru has understood the Lord God. None else is as great as the Guru.
I go and fall under Guru's protection. By his grace he unites me with that Lord.0
Through mind's obstinacy none has obtained the Lord. All have grown weary of making efforts.
By adopting thousands of cleverness the mortals have failed. The unimpressionable mind embraces not Lord's love.
Through falsehood and deceit no one has gained God. Whatever one shows that he eats.
My master! thou art the hope of all. All the beings are Thine and Thou art their wealth.
From Thou, O Lord! none is empty handed. At Thy door, the Guru's beloved, get applause.
Slave Nanak makes an supplication, men are being drowned in the dreadful ocean of vice, do Thou drag them out.
Siree Raag, Fourth Mehl, First House:
Within my mind and body is the intense pain of separation; how can my Beloved come to meet me in my home?
When I see my God, seeing God Himself, my pain is taken away.
I go and ask my friends, "How can I meet and merge with God?"||1||
O my True Guru, without You I have no other at all.
I am foolish and ignorant; I seek Your Sanctuary. Please be Merciful and unite me with the Lord. ||1||Pause||
The True Guru is the Giver of the Name of the Lord. God Himself causes us to meet Him.
The True Guru understands the Lord God. There is no other as Great as the Guru.
I have come and collapsed in the Guru's Sanctuary. In His Kindness, He has united me with God. ||2||
No one has found Him by stubbornmindedness. All have grown weary of the effort.
Thousands of clever mental tricks have been tried, but still, the raw and undisciplined mind does not absorb the Color of the Lord's Love.
By falsehood and deception, none have found Him. Whatever you plant, you shall eat. ||3||
O God, You are the Hope of all. All beings are Yours; You are the Wealth of all.
O God, none return from You emptyhanded; at Your Door, the Gurmukhs are praised and acclaimed.
In the terrifying worldocean of poison, people are drowningplease lift them up and save them! This is servant Nanak's humble prayer. ||4||1||65||
ਸਿਰੀਰਾਗੁ ਮਹਲਾ ੪ ਘਰੁ ੧ ॥
ਮੇਰੇ ਮਨ ਅਤੇ ਸਰੀਰ ਵਿਚ (ਪ੍ਰੀਤਮ) ਦਾ ਵਿਛੋੜਾ ਬਹੁਤ ਹੀ ਜ਼ਿਆਦਾ ਹੈ। (ਮੇਰੀ ਲੋਚਾ ਹੈ ਕਿ) ਕਿਵੇਂ ਮੇਰਾ ਪ੍ਰੀਤਮ (ਪ੍ਰਭੂ ਮੈਨੂੰ) ਘਰ (ਹਿਰਦੇ) ਵਿਚ ਆ ਕੇ ਮਿਲ ਪਵੇ।
ਜਦੋਂ (ਮੈਂ) ਆਪਣਾ ਪ੍ਰਭੂ ਦੇਖਾਂਗਾ (ਤਾਂ) ਪ੍ਰਭੂ ਦੇ ਦਰਸ਼ਨ ਕਰਨ ਨਾਲ (ਮੇਰਾ ਵਿਛੋੜੇ ਦਾ) ਦੁਖ ਦੂਰ ਹੋ ਜਾਵੇਗਾ।
(ਮੈਂ) ਉਨ੍ਹਾਂ (ਸਤਿਸੰਗੀ) ਸੱਜਣਾਂ (ਕੋਲ) ਜਾ ਕੇ ਪੁੱਛਦਾ ਹਾਂ (ਕਿ ਉਹ) ਪ੍ਰਭੂ ਪਿਆਰਾ ਕਿਸ ਤਰੀਕੇ ਨਾਲ ਮਿਲਦਾ ਹੈ (ਮੈਨੂੰ ਕੋਈ) ਮਿਲਾ ਦੇਵੇ।੧।
ਮੇਰੇ ਸਤਿਗੁਰ ਜੀ ! ਮੇਰਾ ਤੇਰੇ ਬਿਨਾਂ ਹੋਰ ਕੋਈ (ਆਸਰਾ) ਨਹੀਂ ਹੈ।
ਅਸੀਂ ਮੂਰਖ ਮੁਗਧ (ਆਪ ਜੀ ਦੀ) ਸਰਣ ਵਿਚ ਆਏ ਹਾਂ (ਆਸ ਹੈ ਕਿ) ਉਹ ਪ੍ਰਭੂ (ਆਪਣੀ) ਕਿਰਪਾ ਕਰਕੇ (ਸਾਨੂੰ ਆਪਣੇ ਨਾਲ) ਮੇਲ ਲਵੇਗਾ।੧।ਰਹਾਉ।
(ਸਤਿਗੁਰੂ ਦੀ ਇਹ ਵਡਿਆਈ ਹੈ ਕਿ) ਸਤਿਗੁਰੂ ਹਰੀ-ਨਾਮ ਦਾ ਦਾਤਾ ਹੈ (ਅਤੇ) ਪ੍ਰਭੂ ਆਪ ਹੀ (ਐਸੇ ਸਤਿਗੁਰੂ ਦਾ) ਮੇਲ ਕਰਾਉਂਦਾ ਹੈ।
ਸਤਿਗੁਰੂ ਨੇ ਹਰੀ ਪ੍ਰਭੂ ਨੂੰ ਸਮਝ ਲਿਆ ਹੈ (ਇਸ ਕਰਕੇ) ਗੁਰੂ ਵਰਗਾ ਹੋਰ ਕੋਈ ਵੱਡਾ (ਦਾਤਾ) ਨਹੀਂ ਹੈ।
(ਮੇਰਾ ਜੀਅ ਕਰਦਾ ਹੈ ਕਿ) ਮੈਂ (ਵੀ) ਅਜਿਹੇ (ਸਮਰੱਥ ਦਾਤੇ) ਗੁਰੂ ਦੀ ਸਰਣ ਵਿਚ ਡਿਗ ਪਵਾਂ (ਭਾਵ ਆਪਣਾ ਆਪ ਉਸ ਦੇ ਹਵਾਲੇ ਕਰ ਦੇਵਾਂ ਫਿਰ ਉਹ) ਤਰਸ ਕਰਕੇ ਉਸ ਪ੍ਰਭੂ ਨੂੰ ਮਿਲਾ ਦੇਵੇਗਾ।੨।
ਮਨ ਦੇ ਹਠ ਕਰਕੇ ਕਿਸੇ (ਵਿਅਕਤੀ) ਨੇ ਵੀ (ਪ੍ਰਭੂ) ਨਹੀਂ ਪਾਇਆ, ਸਭ ਕੋਈ (ਭਾਵ ਬਥੇਰੇ ਲੋਕ ਅਜਿਹੇ) ਉਪਰਾਲੇ ਕਰ ਕਰ ਕੇ ਥਕ ਗਏ।
(ਉਹ) ਹਜ਼ਾਰਾਂ ਸਿਆਣਪਾਂ (ਚਤੁਰਾਈਆਂ) ਕਰ ਕਰ ਕੇ ਵੀ ਰਹਿ ਗਏ (ਪਰ ਉਨ੍ਹਾਂ ਦੇ ਮਨ, ਪ੍ਰਭੂ-ਪ੍ਰੇਮ ਵੱਲੋਂ ਕੋਰੇ ਹੀ ਰਹੇ ਅਤੇ) ਕੋਰੇ ਮਨ ਉਤੇ (ਪ੍ਰਭੂ-ਪ੍ਰੇਮ ਰੂਪੀ) ਰੰਗ ਨਹੀਂ ਚੜ੍ਹਦਾ।
(ਇਸ ਪ੍ਰਕਾਰ) ਕੂੜ ਵਿਚ (ਫਸ ਕੇ) ਅਤੇ ਛਲ-ਫ਼ਰੇਬ ਰਾਹੀਂ ਕਿਸੇ ਨੇ ਵੀ ਪ੍ਰਭੂ ਨੂੰ ਨਹੀਂ ਪਾਇਆ (ਕਿਉਂਕਿ ਇਹ ਕਰਤਾਰੀ ਨੇਮ ਹੈ ਕਿ) ਜੋ ਕੁਝ (ਵੀ ਮਨੁੱਖ) ਬੀਜਦਾ ਹੈ (ਭਾਵ ਕਰਮ ਕਰਦਾ ਹੈ) ਓਹੀ ਕੁਝ ਖਾਂਦਾ ਹੈ (ਭਾਵ ਫਲ ਪਾਉਂਦਾ ਹੈ)।੩।
(ਹੁਣ ਗੁਰਦੇਵ ਜੀ ਪ੍ਰਭੂ ਅੱਗੇ ਜੋਦੜੀ ਕਰਕੇ ਹਨ ਕਿ) ਹੇ ਪ੍ਰਭੂ ! ਸਭ ਜੀਆਂ ਨੂੰ ਤੇਰੀ ਹੀ ਆਸ ਹੈ, ਸਾਰੇ ਜੀਵ ਤੇਰੇ ਹੀ (ਕੀਤੇ ਹੋਏ ਹਨ), ਤੂੰ ਹੀ (ਸਭ ਜੀਆਂ ਦੀ ਜੀਵਨ) ਪੂੰਜੀ ਹੈ।
ਹੇ ਪ੍ਰਭੂ! ਤੇਰੇ ਪਾਸੋਂ ਕੋਈ (ਮੰਗਤਾ) ਖਾਲੀ ਨਹੀਂ ਜਾਂਦਾ, (ਤੇਰੇ) ਦਰ ਉਤੇ ਗੁਰਮੁਖਾਂ ਨੂੰ ਸ਼ਾਬਾਸ਼ ਮਿਲਦੀ ਹੈ।
(ਤੇਰੇ) ਦਾਸ ਨਾਨਕ ਦੀ ਇਹ ਜੋਦੜੀ (ਹੈ ਕਿ) ਵਿਸ਼ੇ ਰੂਪ ਸੰਸਾਰ (ਵਿੱਚ) ਡੁਬ ਰਹੇ (ਜੀਵ) ਨੂੰ (ਬਾਹੋਂ ਫੜ) ਕੇ (ਬਾਹਰ) ਕੱਢ ਲਵੋ ਜੀ।੪।੧।੬੫।
ਮੇਰੇ ਮਨ ਵਿਚ ਸਰੀਰ ਵਿਚ (ਪ੍ਰੀਤਮ-ਪ੍ਰਭੂ ਦੇ) ਵਿਛੋੜੇ ਦਾ ਭਾਰੀ ਦਰਦ ਹੈ (ਮੇਰਾ ਮਨ ਤੜਪ ਰਿਹਾ ਹੈ ਕਿ) ਕਿਵੇਂ ਪ੍ਰੀਤਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਮੈਨੂੰ ਆ ਮਿਲੇ।
ਜਦੋਂ ਮੈਂ ਪਿਆਰੇ ਪ੍ਰਭੂ ਦਾ ਦਰਸ਼ਨ ਕਰਦਾ ਹਾਂ, ਪ੍ਰਭੂ ਦਾ ਦਰਸ਼ਨ ਕੀਤਿਆਂ ਮੇਰਾ (ਵਿਛੋੜੇ ਦਾ) ਦੁੱਖ ਦੂਰ ਹੋ ਜਾਂਦਾ ਹੈ।
(ਜਿਨ੍ਹਾਂ ਸਤਸੰਗੀ ਸੱਜਣਾਂ ਨੇ ਪ੍ਰੀਤਮ-ਪ੍ਰਭੂ ਦਾ ਦਰਸ਼ਨ ਕੀਤਾ ਹੈ) ਮੈਂ ਉਹਨਾਂ ਸੱਜਣਾਂ ਨੂੰ ਜਾ ਕੇ ਪੁੱਛਦਾ ਹਾਂ ਕਿ ਪ੍ਰਭੂ ਕਿਸ ਤਰੀਕੇ ਨਾਲ ਮਿਲਾਇਆਂ ਮਿਲਦਾ ਹੈ ॥੧॥
ਹੇ ਮੇਰੇ ਸਤਿਗੁਰ! ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ।
ਅਸੀਂ ਜੀਵ ਮੂਰਖ ਹਾਂ, ਅੰਞਾਣ ਹਾਂ, (ਪਰ) ਤੇਰੀ ਸਰਨ ਆਏ ਹਨ (ਜੇਹੜਾ ਭਾਗਾਂ ਵਾਲਾ ਗੁਰੂ ਦੀ ਸਰਨ ਆਉਂਦਾ ਹੈ ਉਸ ਨੂੰ) ਉਹ ਪਰਮਾਤਮਾ ਆਪ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੧॥ ਰਹਾਉ ॥
ਗੁਰੂ ਹਰਿ ਨਾਮ ਦੀ ਦਾਤ ਦੇਣ ਵਾਲਾ ਹੈ (ਜਿਸ ਨੂੰ ਗੁਰੂ ਪਾਸੋਂ ਇਹ ਦਾਤ ਮਿਲਦੀ ਹੈ ਉਸ ਨੂੰ) ਉਹ ਪ੍ਰਭੂ ਆਪ ਆਪਣੇ ਨਾਲ ਮਿਲਾ ਲੈਂਦਾ ਹੈ।
ਗੁਰੂ ਨੇ ਹਰੀ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ (ਇਸ ਵਾਸਤੇ) ਗੁਰੂ ਜੇਡਾ (ਉੱਚੀ ਆਤਮਕ ਅਵਸਥਾ ਵਾਲਾ) ਹੋਰ ਕੋਈ ਨਹੀਂ।
(ਮੇਰੀ ਇਹੀ ਤਾਂਘ ਹੈ ਕਿ) ਮੈਂ ਗੁਰੂ ਦੀ ਸਰਨ, ਆਪਾ-ਭਾਵ ਮਿਟਾ ਕੇ, ਆ ਪਵਾਂ। (ਗੁਰੂ ਦੀ ਸਰਨ ਪਿਆਂ ਹੀ) ਉਹ ਪ੍ਰਭੂ ਮਿਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ ॥੨॥
ਮਨ ਦੇ ਹਠ ਨਾਲ (ਕੀਤੇ ਤਪ ਆਦਿਕ ਸਾਧਨਾਂ ਨਾਲ) ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹੋ ਜਿਹੇ) ਅਨੇਕਾਂ ਉਪਾਵ ਕਰ ਕੇ ਸਭ ਥੱਕ ਹੀ ਜਾਂਦੇ ਹਨ।
(ਤਪ ਆਦਿਕ ਵਾਲੀਆਂ) ਹਜ਼ਾਰਾਂ ਸਿਆਣਪਾਂ (ਜੇਹੜੇ ਲੋਕ) ਕਰਦੇ ਹਨ (ਉਹਨਾਂ ਦਾ ਮਨ ਪ੍ਰਭੂ-ਪ੍ਰੇਮ ਵਲੋਂ ਕੋਰਾ ਹੀ ਰਹਿੰਦਾ ਹੈ, ਤੇ) ਜੇ ਮਨ (ਪ੍ਰਭੂ-ਪ੍ਰੇਮ ਤੋਂ) ਕੋਰਾ ਹੀ ਰਹੇ ਤਾਂ ਨਾਮ ਰੰਗ ਨਹੀਂ ਚੜ੍ਹਦਾ।
ਮਾਇਆ ਦੇ ਮੋਹ ਵਿਚ ਫਸੇ ਰਹਿ ਕੇ (ਬਾਹਰੋਂ ਹਠ-ਕਰਮਾਂ ਦੀ) ਠੱਗੀ ਨਾਲ ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹ ਪੱਕਾ ਨਿਯਮ ਹੈ ਕਿ) ਜੋ ਕੁਝ ਕੋਈ ਬੀਜਦਾ ਹੈ ਉਹੀ ਉਹ ਖਾਂਦਾ ਹੈ ॥੩॥
ਹੇ ਪ੍ਰਭੂ! (ਸੰਸਾਰ-ਸਮੁੰਦਰ ਤੋਂ ਬਚਣ ਵਾਸਤੇ) ਸਭ ਜੀਵਾਂ ਨੂੰ ਤੇਰੀ (ਸਹੈਤਾ ਦੀ) ਹੀ ਆਸ ਹੈ, ਸਭ ਜੀਵ ਤੇਰੇ ਹੀ (ਪੈਦਾ ਕੀਤੇ ਹੋਏ) ਹਨ, ਤੂੰ ਹੀ (ਸਭ ਜੀਵਾਂ ਦੀ ਆਤਮਕ) ਰਾਸ ਪੂੰਜੀ ਹੈਂ।
ਹੇ ਪ੍ਰਭੂ! ਤੇਰੇ ਦਰ ਤੋਂ ਕੋਈ ਖ਼ਾਲੀ ਨਹੀਂ ਮੁੜਦਾ, ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਨੂੰ ਤੇਰੇ ਦਰ ਤੇ ਆਦਰ ਮਾਣ ਮਿਲਦਾ ਹੈ।
ਹੇ ਪ੍ਰਭੂ! ਤੇਰੇ ਦਾਸ ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਤੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਜ਼ਹਰ ਵਿਚ ਡੁੱਬਦੇ ਜੀਵਾਂ ਨੂੰ ਆਪ ਕੱਢ ਲੈ ॥੪॥੧॥੬੫॥{39-40}
ਸਿਰੀ ਰਾਗ, ਚਊਥੀ ਪਾਤਸ਼ਾਹੀ।
ਮੇਰੀ ਆਤਮਾ ਤੇ ਦੇਹਿ ਅੰਦਰ ਇਕ ਨਿਹਾਇਤ ਹੀ ਘਣਾ ਵਿਛੋੜੇ ਦਾ ਦੁੱਖ ਹੈ। ਮੇਰਾ ਪਿਆਰਾ ਕਿਸ ਤਰ੍ਹਾਂ ਮੇਰੇ ਗ੍ਰਹਿ ਆ ਕੇ ਮੈਨੂੰ ਮਿਲੇਗਾ?
ਜਦ ਮੈਂ ਆਪਣੇ ਸਿਰ ਦੇ ਸਾਈਂ ਨੂੰ ਵੇਖਦੀ ਹਾਂ, ਸਾਈਂ ਨੂੰ ਵੇਖਣ ਦੁਆਰਾ ਮੇਰੀ ਤਕਲੀਫ ਦੂਰ ਹੋ ਜਾਂਦੀ ਹੈ।
ਮੈਂ ਜਾ ਕੇ ਉਨ੍ਹਾਂ ਮਿੱਤ੍ਰਾਂ ਪਾਸੋਂ ਪਤਾ ਕਰਦੀ ਹਾਂ ਕਿ ਸੁਆਮੀ ਕਿਸ ਤਰੀਕੇ ਨਾਲ ਮਿਲਦਾ ਤੇ ਮਿਲਾਇਆ ਜਾਂਦਾ ਹੈ?
ਹੇ ਮੇਰੇ ਸੱਚੇ ਗੁਰਦੇਵ ਜੀ! ਤੇਰੇ ਬਗੈਰ ਮੇਰਾ ਹੋਰ-ਕਈ ਨਹੀਂ।
ਮੈਂ ਬੇਵਕੂਫ ਤੇ ਬੇ-ਸਮਝ ਹਾਂ ਅਤੇ ਮੈਂ ਤੇਰੀ ਸ਼ਰਣ ਸੰਭਾਲੀ ਹੈ। ਮੇਰੇ ਉਤੇ ਤਰਸ ਕਰ ਅਤੇ ਮੈਨੂੰ ਉਸ ਵਾਹਿਗੁਰੂ ਨਾਲ ਜੋੜ ਦੇ। ਠਹਿਰਾਉ।
ਸੱਚਾ ਗੁਰੂ ਵਾਹਿਗੁਰੂ ਦੇ ਨਾਮ ਦਾ ਦਾਤਾਰ ਹੈ। ਖ਼ੁਦ ਹੀ ਉਹ ਮੈਨੂੰ ਉਸ ਸਾਹਿਬ ਨਾਲ ਮਿਲਾਉਂਦਾ ਹੈ।
ਸੱਚੇ ਗੁਰਾਂ ਨੇ ਵਾਹਿਗੁਰੂ-ਸੁਆਮੀ ਨੂੰ ਸਮਝਿਆ ਹੈ। ਗੁਰਾਂ ਜਿੰਨਾ ਵੱਡਾ ਹੋਰ ਕੋਈ ਨਹੀਂ।
ਮੈਂ ਜਾ ਕੇ ਗੁਰਾਂ ਦੀ ਪਨਾਹ ਵਿੱਚ ਡਿੱਗ ਪੈਦਾ ਹਾਂ। ਆਪਣੀ ਰਹਿਮਤ ਸਦਕਾ ਉਹ ਮੈਨੂੰ ਉਸ ਸਾਈਂ ਨਾਲ ਮਿਲਾ ਦਿੰਦਾ ਹੈ।
ਚਿੱਤ ਦੀ ਜਿੱਦ ਰਾਹੀਂ ਕਿਸੇ ਨੂੰ ਭੀ ਸਾਹਿਬ ਪਰਾਪਤ ਨਹੀਂ ਹੋਇਆ। ਸਾਰੇ ਜਣੇ ਉਪਰਾਲੇ ਕਰ ਕੇ ਹਾਰ-ਟੁਟ ਗਏ ਹਨ।
ਹਜ਼ਾਰਾਂ ਹੀ ਚਤਰਾਈਆਂ ਕਰ ਕੇ ਪ੍ਰਾਣੀ ਨਾਕਾਮਯਾਬ ਹੋ ਗਏ ਹਨ। ਅਣਭਿੱਜ ਮਨੂਆ ਪ੍ਰਭੂ ਦੀ ਪ੍ਰੀਤ ਨੂੰ ਧਾਰਨ ਨਹੀਂ ਕਰਦਾ।
ਝੂਠ ਤੇ ਛਲ ਰਾਹੀਂ ਕੋਈ ਭੀ ਵਾਹਿਗੁਰੂ ਨੂੰ ਪਰਾਪਤ ਨਹੀਂ ਹੋਇਆ। ਜੋ ਮੁਛ ਜੀਵ ਬੀਜਦਾ ਹੈ, ਉਹੀ ਉਹ ਖਾਂਦਾ ਹੈ।
ਮੇਰੇ ਮਾਲਕ! ਤੂੰ ਸਮੂਹ ਦੀ ਆਸ ਉਮੀਦ ਹੈਂ। ਸਾਰੇ ਜੀਵ ਤੇਰੇ ਹਨ ਅਤੇ ਤੂੰ ਸਾਰਿਆਂ ਦੀ ਰਾਸ-ਪੂੰਜੀ ਹੈਂ।
ਤੇਰੇ ਪਾਸੋਂ ਹੈ ਸਾਹਿਬ! ਕੋਈ ਭੀ ਸੱਖਣੀ ਹੱਥੀਂ ਨਹੀਂ ਹੈ। ਤੇਰੇ ਬੂਹੇ ਤੇ ਗੁਰੂ-ਪਿਆਰਿਆਂ ਨੂੰ ਆਫ਼ਰੀਨ ਮਿਲਦੀ ਹੈ।
ਨਫਰ ਨਾਲਕ ਇਕ ਪ੍ਰਾਰਥਨਾ ਕਰਦਾ ਹੈ, ਇਨਸਾਨ ਪਾਪਾਂ ਦੇ ਭਿਆਨਕ ਸਮੁੰਦਰ ਅੰਦਰ ਡੁਬ ਰਹੇ ਹਨ, ਤੂੰ ਉਹਨਾਂ ਨੂੰ ਬਾਹਰ ਧੂਹ ਲੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.