ਆਸਾਮਹਲਾ੫ਪੰਚਪਦਾ॥
ਜਿਹਪੈਡੈਲੂਟੀਪਨਿਹਾਰੀ॥
ਸੋਮਾਰਗੁਸੰਤਨਦੂਰਾਰੀ॥੧॥
ਸਤਿਗੁਰਪੂਰੈਸਾਚੁਕਹਿਆ॥
ਨਾਮਤੇਰੇਕੀਮੁਕਤੇਬੀਥੀਜਮਕਾਮਾਰਗੁਦੂਰਿਰਹਿਆ॥੧॥ਰਹਾਉ॥
ਜਹਲਾਲਚਜਾਗਾਤੀਘਾਟ॥
ਦੂਰਿਰਹੀਉਹਜਨਤੇਬਾਟ॥੨॥
ਜਹਆਵਟੇਬਹੁਤਘਨਸਾਥ॥
ਪਾਰਬ੍ਰਹਮਕੇਸੰਗੀਸਾਧ॥੩॥
ਚਿਤ੍ਰਗੁਪਤੁਸਭਲਿਖਤੇਲੇਖਾ॥
ਭਗਤਜਨਾਕਉਦ੍ਰਿਸਟਿਨਪੇਖਾ॥੪॥
ਕਹੁਨਾਨਕਜਿਸੁਸਤਿਗੁਰੁਪੂਰਾ॥
ਵਾਜੇਤਾਕੈਅਨਹਦਤੂਰਾ॥੫॥੪੦॥੯੧॥
āsā mahalā 5 panchapadā .
jih paidai lūtī panihārī .
sō mārag santan dūrārī .1.
satigur pūrai sāch kahiā .
nām tērē kī mukatē bīthī jam kā mārag dūr rahiā .1. rahāu .
jah lālach jāgātī ghāt .
dūr rahī uh jan tē bāt .2.
jah āvatē bahut ghan sāth .
pārabraham kē sangī sādh .3.
chitr gupat sabh likhatē lēkhā .
bhagat janā kau drisat n pēkhā .4.
kah nānak jis satigur pūrā .
vājē tā kai anahad tūrā .5.40.91.
Asa 5th Guru. Panchpada.
The highway on which she carrier of the water of passions is plundered,
that road is far from the saints.
The True Guru has told the truth.
The Name, O Lord, is the way of salvation, and the road of death's couriers is far away from it. Pause.
The place where the greedy toll-gatherer taxes the mortals,
that path is removed away from Lord's slave.
Where very many caravans of men are tortured,
there the saints remain in the company of the transcendent Lord.
The recording angels write the accounts of all the mortals,
but the saintly persons, they see not with the eye.
Says Nanak, whose Satguru is perfect,
for him, the unblown trumpets of bliss play.
Aasaa, Fifth Mehl, PanchPada:
That highway, upon which the watercarrier is plundered
that way is far removed from the Saints. ||1||
The True Guru has spoken the Truth.
Your Name, O Lord, is the Way to Salvation; the road of the Messenger of Death is far away. ||1||Pause||
That place, where the greedy tollcollector dwells
that path remains far removed from the Lord's humble servant. ||2||
There, where so very many caravans of men are caught,
the Holy Saints remain with the Supreme Lord. ||3||
Chitra and Gupat, the recording angels of the conscious and the unconscious, write the accounts of all mortal beings,
but they cannot even see the Lord's humble devotees. ||4||
Says Nanak, one whose True Guru is Perfect
the unblown bugles of ecstasy vibrate for him. ||5||40||91||
ਆਸਾ ਮਹਲਾ ੫ ਪੰਚਪਦਾ ॥
(ਹੇ ਭਾਈ!) ਜਿਸ ਰਸਤੇ ਵਿਚ ਪਾਣੀ ਭਰਨ ਵਾਲੀ (ਸੰਸਾਰਕ ਬ੍ਰਿਤੀ ਵਾਲੀ ਜੀਵ ਇਸਤਰੀ) ਲੁੱਟੀ ਜਾਂਦੀ ਹੈ,
ਉਹ ਰਸਤਾ (ਰੱਬੀ) ਸੰਤਾਂ ਤੋਂ ਦੂਰ ਰਹਿ ਜਾਂਦਾ ਹੈ।੧।
ਪੂਰੇ ਸਤਿਗੁਰੂ ਨੇ ਸਚ ਆਖਿਆ ਹੈ।
(ਹੇ ਪ੍ਰਭੂ! ਜਿਹੜੇ ਸੰਤ) ਤੇਰੇ ਨਾਮ ਦੀ ਮੋਕਲੀ ਗਲੀ ਵਿਚ ਚਲਦੇ ਹਨ, ਉਨ੍ਹਾਂ ਤੋਂ ਜਮ ਦਾ ਰਸਤਾ ਦੂਰ ਰਹਿ ਗਿਆ ਹੈ।੧।ਰਹਾਉ।
ਜਿਸ ਪੱਤਣ ਤੇ ਮਸੂਲ (ਚੂੰਗੀ) ਲੈਣ ਵਾਲੇ ਲੋਭੀ ਹਨ।
ਉਹ ਪਗ-ਡੰਡੀ (ਤੇਰੇ ਸੰਤ) ਜਨਾਂ ਤੋਂ ਦੂਰ ਰਹਿ ਗਈ ਹੈ (ਭਾਵ ਉਸ ਰਸਤੇ ਉਤੇ ਉਹ ਨਹੀਂ ਚਲਦੇ)।੨।
ਜਿਥੇ ਬਹੁਤੇ ਸੰਘਣੇ ਕਾਫਲੇ ਤਪਾਏ (ਦੁੱਖੀ ਕੀਤੇ ਜਾਂਦੇ) ਹਨ,
ਉਥੇ ਸਾਧੂ ਲੋਕ ਪਾਰਬ੍ਰਹਮ ਦੇ ਸੰਗੀ ਹੁੰਦੇ ਹਨ (ਭਾਵ ਹਰੀ ਉਨ੍ਹਾਂ ਦੇ ਅੰਗ-ਸੰਗ ਹੁੰਦਾ ਹੈ)।੩।
(ਧਰਮ ਰਾਜ ਦੇ ਮੁਨਸ਼ੀ) ਚਿਤਰ ਗੁਪਤ (ਜੋ) ਸਭ ਦੇ (ਕਰਮਾਂ ਦਾ) ਲੇਖਾ ਲਿਖਦੇ ਹਨ
(ਉਹ) ਭਗਤ ਜਨਾਂ ਵਲ ਅੱਖ ਭਰ ਕੇ ਵੀ ਨਹੀਂ ਵੇਖ ਸਕਦੇ।੪।
ਨਾਨਕ! ਆਖ ਜਿਸ (ਮਨੁੱਖ) ਨੂੰ ਪੂਰਾ ਸਤਿਗੁਰੂ ਮਿਲਦਾ ਹੈ,
ਉਸ (ਮਨੁੱਖ) ਦੇ (ਹਿਰਦੇ ਵਿਚ) ਅਨੰਦ (ਸ਼ਬਦ) ਦੇ ਵਾਜੇ (ਵਜਦੇ ਹਨ)।੫।੪੦।੯੧।
(ਹੇ ਭਾਈ!) ਵਿਕਾਰਾਂ ਵਿਚ ਫਸੀ ਹੋਈ ਜੀਵ-ਇਸਤ੍ਰੀ ਜਿਸ ਜੀਵਨ-ਰਸਤੇ ਵਿਚ (ਆਤਮਕ ਜੀਵਨ ਦੀ ਰਾਸ-ਪੂੰਜੀ) ਲੁਟਾ ਬੈਠਦੀ ਹੈ,
ਉਹ ਰਸਤਾ ਸੰਤ ਜਨਾਂ ਤੋਂ ਦੁਰੇਡਾ ਰਹਿ ਜਾਂਦਾ ਹੈ ॥੧॥
ਹੇ ਪ੍ਰਭੂ! ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਤੇਰਾ ਸਦਾ-ਥਿਰ ਨਾਮ ਉਪਦੇਸ਼ ਦੇ ਦਿੱਤਾ,
ਜਮ-ਦੂਤਾਂ (ਆਤਮਕ ਮੌਤ) ਵਾਲਾ ਰਸਤਾ ਉਸ ਮਨੁੱਖ ਤੋਂ ਦੂਰ ਪਰੇ ਰਹਿ ਜਾਂਦਾ ਹੈ ਉਸ ਨੂੰ ਤੇਰੇ ਨਾਮ ਦੀ ਬਰਕਤਿ ਨਾਲ ਜੀਵਨ-ਸਫ਼ਰ ਵਿਚ ਖੁਲ੍ਹਾ ਰਸਤਾ ਲੱਭ ਪੈਂਦਾ ਹੈ ॥੧॥ ਰਹਾਉ ॥
(ਹੇ ਭਾਈ!) ਜਿਥੇ ਲਾਲਚੀ ਮਸੂਲੀਆਂ ਦਾ ਪੱਤਣ ਹੈ (ਜਿਥੇ ਜਮ-ਮਸੂਲੀਏ ਕੀਤੇ ਮੰਦ-ਕਰਮਾਂ ਬਾਰੇ ਤਾੜਨਾ ਕਰਦੇ ਹਨ),
ਉਹ ਰਸਤਾ ਸੰਤ ਜਨਾਂ ਤੋਂ ਦੂਰ ਪਰੇ ਰਹਿ ਜਾਂਦਾ ਹੈ ॥੨॥
(ਹੇ ਭਾਈ!) ਜਿਸ ਜੀਵਨ-ਸਫ਼ਰ ਵਿਚ (ਮਾਇਆ-ਵੇੜ੍ਹੇ ਜੀਵਾਂ ਦੇ) ਅਨੇਕਾਂ ਹੀ ਕਾਫ਼ਲੇ (ਕੀਤੇ ਮੰਦ ਕਰਮਾਂ ਦੇ ਕਾਰਨ) ਦੁਖੀ ਹੁੰਦੇ ਰਹਿੰਦੇ ਹਨ,
ਗੁਰਮੁਖਿ ਮਨੁੱਖ (ਉਸ ਸਫ਼ਰ ਵਿਚ) ਪਰਮਾਤਮਾ ਦੇ ਸਤਸੰਗੀ ਬਣੇ ਰਹਿੰਦੇ ਹਨ (ਇਸ ਕਰਕੇ ਗੁਰਮੁਖਾਂ ਨੂੰ ਕੋਈ ਦੁੱਖ ਨਹੀਂ ਪੋਂਹਦਾ) ॥੩॥
(ਹੇ ਭਾਈ! ਮਾਇਆ-ਵੇੜ੍ਹੇ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ ਵਾਲੇ) ਚਿਤ੍ਰ ਗੁਪਤ ਸਭ ਜੀਵਾਂ ਦੇ ਕੀਤੇ ਕਰਮਾਂ ਦਾ ਹਿਸਾਬ ਲਿਖਦੇ ਰਹਿੰਦੇ ਹਨ,
ਪਰ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਵਲ ਉਹ ਅੱਖ ਪੁੱਟ ਕੇ ਭੀ ਨਹੀਂ ਤੱਕ ਸਕਦੇ ॥੪॥
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ,
ਉਸ ਦੇ ਹਿਰਦੇ ਵਿਚ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ (ਇਸ ਵਾਸਤੇ) ਉਸ ਨੂੰ ਵਿਕਾਰਾਂ ਦੀ ਪ੍ਰੇਰਨਾ ਸੁਣੀ ਹੀ ਨਹੀਂ ਜਾਂਦੀ) ॥੫॥੪੦॥੯੧॥
ਆਸਾ ਪੰਜਵੀਂ ਪਾਤਸ਼ਾਹੀ। ਪੰਚਪਦਾ।
ਜਿਸ ਸੜਕ ਤੇ ਵਿਸ਼ਿਆਂ ਵਿਕਾਰਾਂ ਦਾ ਪਾਣੀ ਭਰਨ ਵਾਲੀ ਲੁੱਟੀ ਗਈ ਹੈ,
ਉਹ ਰਸਤਾ ਸਾਧੂਆਂ ਕੋਲੋਂ ਦੂਰ ਹੈ।
ਸੱਚੇ ਗੁਰਾਂ ਨੇ ਸੱਚ ਆਖਿਆ ਹੈ।
ਤੇਰਾ ਨਾਮ ਹੇ ਪ੍ਰਭੂ! ਮੋਖਸ਼ ਦਾ ਰਸਤਾ ਹੈ ਅਤੇ ਮੌਤ ਦੇ ਦੂਤ ਦਾ ਰਾਹ ਇਸ ਤੋਂ ਬਹੁਤ ਦੁਰੇਡੇ ਰਹਿ ਜਾਂਦਾ ਹੈ। ਠਹਿਰਾਉ।
ਪੱਤਣ, ਜਿਥੇ ਲਾਲਚੀ ਮਸੂਲੀਆਂ, ਪ੍ਰਾਣੀਆਂ ਪਾਸੋਂ ਚੁੰਗੀ ਵਸੂਲ ਕਰਦਾ ਹੈ,
ਉਹ ਰਾਹ ਸੁਆਮੀ ਦੇ ਗੋਲੇ ਪਾਸੋਂ ਦੁਰੇਡੇ ਰਹਿ ਜਾਂਦਾ ਹੈ।
ਜਿਥੇ ਬੰਦਿਆਂ ਦੇ ਖਰੇ ਹੀ ਜ਼ਿਆਦਾ ਕਾਫਲਿਆਂ ਨੂੰ ਤਸੀਹੇ ਦਿਤੇ ਜਾਂਦੇ ਹਨ,
ਉਥੇ ਸੰਤ ਪਰਮ ਪ੍ਰਭੂ ਦੀ ਸੰਗਤ ਅੰਦਰ ਵਿਚਰਦੇ ਹਨ।
ਲਿਖਣ ਵਾਲੇ ਫ਼ਰਿਸ਼ਤੇ ਸਾਰਿਆਂ ਜੀਵਾਂ ਦੇ ਹਿਸਾਬ ਕਿਤਾਬ ਲਿਖਦੇ ਹਨ,
ਪਰ ਨੇਕ ਪੁਰਸ਼ ਨੂੰ ਅੱਖ ਨਾਲ ਨਹੀਂ ਵੇਖਦੇ।
ਗੁਰੂ ਜੀ ਆਖਦੇ ਹਨ, ਜਿਸ ਦਾ ਸਤਿਗੁਰੂ ਪੁਰਨ ਹੈ,
ਉਸ ਲਈ ਖੁਸ਼ੀ ਦੇ ਬਿਗਲ ਬਿਨਾ ਵਜਾਏ ਵੱਜਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.