ਆਸਾਮਹਲਾ੫॥
ਮੀਠੀਆਗਿਆਪਿਰਕੀਲਾਗੀ॥
ਸਉਕਨਿਘਰਕੀਕੰਤਿਤਿਆਗੀ॥
ਪ੍ਰਿਅਸੋਹਾਗਨਿਸੀਗਾਰਿਕਰੀ॥
ਮਨਮੇਰੇਕੀਤਪਤਿਹਰੀ॥੧॥
ਭਲੋਭਇਓਪ੍ਰਿਅਕਹਿਆਮਾਨਿਆ॥
ਸੂਖੁਸਹਜੁਇਸੁਘਰਕਾਜਾਨਿਆ॥ਰਹਾਉ॥
ਹਉਬੰਦੀਪ੍ਰਿਅਖਿਜਮਤਦਾਰ॥
ਓਹੁਅਬਿਨਾਸੀਅਗਮਅਪਾਰ॥
ਲੇਪਖਾਪ੍ਰਿਅਝਲਉਪਾਏ॥
ਭਾਗਿਗਏਪੰਚਦੂਤਲਾਵੇ॥੨॥
ਨਾਮੈਕੁਲੁਨਾਸੋਭਾਵੰਤ॥
ਕਿਆਜਾਨਾਕਿਉਭਾਨੀਕੰਤ॥
ਮੋਹਿਅਨਾਥਗਰੀਬਨਿਮਾਨੀ॥
ਕੰਤਪਕਰਿਹਮਕੀਨੀਰਾਨੀ॥੩॥
ਜਬਮੁਖਿਪ੍ਰੀਤਮੁਸਾਜਨੁਲਾਗਾ॥
ਸੂਖਸਹਜਮੇਰਾਧਨੁਸੋਹਾਗਾ॥
ਕਹੁਨਾਨਕਮੋਰੀਪੂਰਨਆਸਾ॥
ਸਤਿਗੁਰਮੇਲੀਪ੍ਰਭਗੁਣਤਾਸਾ॥੪॥੧॥੯੫॥
āsā mahalā 5 .
mīthī āgiā pir kī lāgī .
saukan ghar kī kant tiāgī .
pri sōhāgan sīgār karī .
man mērē kī tapat harī .1.
bhalō bhaiō pri kahiā māniā .
sūkh sahaj is ghar kā jāniā . rahāu .
hau bandī pri khijamatadār .
ōh abināsī agam apār .
lē pakhā pri jhalau pāē .
bhāg gaē panch dūt lāvē .2.
nā mai kul nā sōbhāvant .
kiā jānā kiu bhānī kant .
mōh anāth garīb nimānī .
kant pakar ham kīnī rānī .3.
jab mukh prītam sājan lāgā .
sūkh sahaj mērā dhan sōhāgā .
kah nānak mōrī pūran āsā .
satigur mēlī prabh gunatāsā .4.1.95.
Asa 5th Guru.
The order of the Beloved is sweet to me.
My Spouse has driven out of the home my co-wife
My Groom has decorated me His happy wife.
He has slaked the burning of my mind.
It is well that I submitted to the bidding of my spouse.
I have realised the peace and poise of this house of mine. Pause.
I am the hand maiden and an attendant of my Beloved.
He is Imperishable Inaccessible and Unlimited
Taking the fan and sitting at His Feet I wave it over my darling Husband.
The five demons my torturers have fled away.
I am not of high family nor am I beauteous.
What know I why I have become pleasing to my husband
I am orphan poor and unhonoured.
My husband took me and made me His queen.
When I saw my Beloved Friend before me,
I obtained happiness and poise and blessed became my married life.
Says Nanak my desire is fulfilled
The True Guru has united me with Lord the Treasure of excellences.
Aasaa, Fifth Mehl:
The Order of my Husband Lord seems so sweet to me.
My Husband Lord has driven out the one who was my rival.
My Beloved Husband has decorated me, His happy soulbride.
He has quieted the burning thirst of my mind. ||1||
It is good that I submitted to the Will of my Beloved Lord.
I have realized celestial peace and poise within this home of mine. ||Pause||
I am the handmaiden, the attendant of my Beloved Lord.
He is eternal and imperishable, inaccessible and infinite.
Holding the fan, sitting at His Feet, I wave it over my Beloved.
The five demons who tortured me have run away. ||2||
I am not from a noble family, and I am not beautiful.
What do I know? Why am I pleasing to my Beloved?
I am a poor orphan, destitute and dishonored.
My Husband took me in, and made me His queen. ||3||
When I saw my Beloved's face before me,
I became so happy and peaceful; my married life was blessed.
Says Nanak, my desires are fulfilled.
The True Guru has united me with God, the treasure of excellence. ||4||1||95||
ਆਸਾ ਮਹਲਾ ੫ ॥
ਹੇ ਮੇਰੀ ਸਖੀ! (ਜਦ ਮੈਨੂੰ ਆਪਣੇ) ਪਤੀ ਦੀ ਆਗਿਆ ਮਿੱਠੀ ਲੱਗੀ
(ਤਾਂ ਮੇਰੇ) ਪਤੀ ਨੇ ਘਰ ਦੀ ਸੌਂਕਣ (ਦੂਜੇ ਭਾਵ ਵਾਲੀ ਮਾਇਕ ਬ੍ਰਿਤੀ ਘਰੋਂ ਬਾਹਰ) ਕੱਢ ਦਿੱਤੀ। ਪ
ਤੀ ਨੇ (ਮੈਨੂੰ) ਸ਼ਿੰਗਾਰ ਕੇ ਸੋਹਾਗਣ ਬਣਾ ਲਿਆ ਹੈ
(ਅਤੇ) ਮੇਰੇ ਮਨ ਦੀ (ਵਿਛੋੜੇ ਵਾਲੀ) ਤਪਸ਼ ਦੂਰ ਕਰ ਦਿੱਤੀ ਹੈ।੧।
ਚੰਗਾ ਹੋਇਆ ਕਿ (ਮੈਂ ਆਪਣੇ) ਪਤੀ ਦਾ ਆਖਿਆ ਹੋਇਆ (ਹੁਕਮ) ਮੰਨ ਲਿਆ
(ਅਤੇ) ਇਸ ਘਰ ਦਾ ਸਹਜ ਸੁਖ ਜਾਣ ਲਿਆ (ਭਾਵ ਸਹਜ ਸੁਖ ਨਾਲ ਸਾਂਝ ਪਾ ਲਈ ਹੈ)।੧।ਰਹਾਉ।
(ਹੁਣ ਮੈਂ ਆਪਣੇ) ਪਿਆਰੇ ਦੀ ਦਾਸੀ ਅਤੇ ਸੇਵਾਦਾਰਨੀ (ਬਣੀ ਹਾਂ)।
ਉਹ (ਪਿਆਰਾ) ਨਾਸ਼ ਤੋਂ ਰਹਿਤ, ਅਪਹੁੰਚ ਅਤੇ ਬੇਅੰਤ ਹੈ।
(ਹੁਣ ਮੈਂ ਉਸ ਦੇ) ਪੈਰਾਂ ਵਿੱਚ (ਖਲੋ ਕੇ ਹੱਥਾਂ ਵਿੱਚ) ਪੱਖਾ ਲੈ ਕੇ ਝੱਲਦੀ ਹਾਂ।
(ਇਸ ਸੇਵਾ ਦਾ ਸਦਕਾ ਕਾਮ ਕ੍ਰੋਧ ਆਦਿ) ਪੰਜ ਵੈਰੀ (ਮੇਰੇ ਘਰ ਚੋਂ) ਭੱਜ ਗਏ ਹਨ।੨।
(ਹੇ ਸਖੀ!) ਨਾ ਮੇਰੀ (ਉਚੀ) ਕੁਲ ਸੀ, ਨਾ ਮੈਂ (ਕੋਈ) ਸੋਭਾ ਵਾਲੀ ਸਾਂ।
(ਮੈਂ) ਕੀ ਜਾਣਾ (ਭਾਵ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ) ਪਤੀ ਨੂੰ ਕਿਉਂ ਚੰਗੀ ਲੱਗ ਗਈ ਹਾਂ?।
ਮੈਂ ਯਤੀਮ, ਗਰੀਬ ਨਿਮਾਣੀ (ਜਿਹੀ) ਸਾਂ।
ਕੰਤ ਨੇ (ਆਪੇ ਹੀ) ਪਕੜ ਕੇ ਮੈਨੂੰ ਰਾਣੀ (ਬਣਾ ਲਿਆ)।੩।
(ਹੇ ਸਖੀ!) ਜਦ (ਮੇਰਾ) ਪ੍ਰੀਤਮ ਸੱਜਣ (ਮੇਰੇ) ਮੂੰਹ ਲੱਗਾ, ਭਾਵ ਦਰਸ਼ਨ ਦਿੱਤੇ
ਤਾਂ ਜਾਣੋ ਮੈਨੂੰ ਸੁਖ ਸਹਜ (ਆ ਗਿਆ ਅਤੇ) ਮੇਰਾ ਸੁਹਾਗ (ਭਾਗ ਭਾਵ ਪਤੀ ਦਾ ਮੇਲ) ਧੰਨਤਾ ਯੋਗ ਹੋ ਗਿਆ।
ਨਾਨਕ! ਆਖ ਕਿ ਹੁਣ ਮੇਰੀ ਆਸਾ ਪੂਰੀ ਹੋ ਗਈ ਹੈ।
(ਮੈਨੂੰ) ਸਤਿਗੁਰੂ ਨੇ ਗੁਣਾਂ ਦੇ ਖਜ਼ਾਨੇ ਪ੍ਰਭੂ ਨਾਲ ਮੇਲ ਲਿਆ ਹੈ।੪।੧।੯੫।
(ਹੇ ਸਖੀ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਮੈਨੂੰ ਪ੍ਰਭੂ-ਪਤੀ ਦੀ ਰਜ਼ਾ ਮਿੱਠੀ ਲੱਗ ਰਹੀ ਹੈ,
(ਤਦੋਂ ਤੋਂ) ਪ੍ਰਭੂ-ਪਤੀ ਨੇ ਮੇਰਾ ਹਿਰਦਾ-ਘਰ ਮੱਲ ਕੇ ਬੈਠੀ ਮੇਰੀ ਸੌਂਕਣ (ਮਾਇਆ) ਤੋਂ ਖ਼ਲਾਸੀ ਕਰਾ ਦਿੱਤੀ ਹੈ।
ਪਿਆਰੇ ਨੇ ਸੁਹਾਗਣ ਬਣਾ ਕੇ ਮੈਨੂੰ (ਮੇਰੇ ਆਤਮਕ ਜੀਵਨ ਨੂੰ) ਸੁੰਦਰ ਬਣਾ ਦਿੱਤਾ ਹੈ,
ਤੇ ਮੇਰੇ ਮਨ ਦੀ (ਤ੍ਰਿਸ਼ਨਾ ਦੀ) ਤਪਸ਼ ਦੂਰ ਕਰ ਦਿੱਤੀ ਹੈ ॥੧॥
(ਹੇ ਸਖੀ!) ਮੇਰੇ ਭਾਗ ਜਾਗ ਪਏ ਹਨ (ਕਿ ਗੁਰੂ ਦੀ ਕਿਰਪਾ ਨਾਲ) ਮੈਂ ਪਿਆਰੇ (ਪ੍ਰਭੂ-ਪਤੀ) ਦੀ ਰਜ਼ਾ (ਮਿੱਠੀ ਕਰ ਕੇ) ਮੰਨਣੀ ਸ਼ੁਰੂ ਕਰ ਦਿੱਤੀ ਹੈ,
ਹੁਣ ਮੇਰੇ ਇਸ ਹਿਰਦੇ-ਘਰ ਵਿਚ ਵੱਸਦੇ ਸੁਖ ਤੇ ਆਤਮਕ ਅਡੋਲਤਾ ਨਾਲ ਮੇਰੀ ਡੂੰਘੀ ਸਾਂਝ ਬਣ ਗਈ ਹੈ ਰਹਾਉ॥
(ਹੇ ਸਖੀ! ਹੁਣ) ਮੈਂ ਪਿਆਰੇ ਪ੍ਰਭੂ-ਪਤੀ ਦੀ ਦਾਸੀ ਬਣ ਗਈ ਹਾਂ ਸੇਵਾਦਾਰਨੀ ਬਣ ਗਈ ਹਾਂ।
(ਹੇ ਸਖੀ! ਮੇਰਾ) ਉਹ (ਪਤੀ) ਕਦੇ ਮਰਨ ਵਾਲਾ ਨਹੀਂ, ਅਪਹੁੰਚ ਤੇ ਬੇਅੰਤ ਹੈ।
(ਹੇ ਸਖੀ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਪੱਖਾ (ਹੱਥ ਵਿਚ) ਫੜ ਕੇ ਉਸ ਦੇ ਪੈਰਾਂ ਵਿਚ ਖਲੋ ਕੇ ਮੈਂ ਉਸ ਪਿਆਰੇ ਨੂੰ ਝੱਲਦੀ ਰਹਿੰਦੀ ਹਾਂ,
(ਤਦੋਂ ਤੋਂ ਮੇਰੇ ਆਤਮਕ ਜੀਵਨ ਦੀਆਂ ਜੜ੍ਹਾਂ) ਕੱਟਣ ਵਾਲੇ ਕਾਮਾਦਿਕ ਪੰਜੇ ਵੈਰੀ ਭੱਜ ਗਏ ਹਨ ॥੨॥
(ਹੇ ਸਖੀ!) ਨਾਹ ਮੇਰਾ ਕੋਈ ਉੱਚਾ ਖ਼ਾਨਦਾਨ ਹੈ, ਨਾਹ (ਕਿਸੇ ਗੁਣਾਂ ਦੀ ਬਰਕਤਿ ਨਾਲ) ਮੈਂ ਸੋਭਾ ਦੀ ਮਾਲਕ ਹਾਂ,
ਮੈਨੂੰ ਪਤਾ ਨਹੀਂ ਮੈਂ ਕਿਵੇਂ ਪ੍ਰਭੂ-ਪਤੀ ਨੂੰ ਚੰਗੀ ਲੱਗ ਰਹੀ ਹਾਂ।
(ਹੇ ਸਖੀ! ਇਹ ਗੁਰੂ ਪਾਤਿਸ਼ਾਹ ਦੀ ਹੀ ਮੇਹਰ ਹੈ ਕਿ) ਮੈਨੂੰ ਅਨਾਥ ਨੂੰ ਗ਼ਰੀਬਣੀ ਨੂੰ ਨਿਮਾਣੀ ਨੂੰ-
ਕੰਤ-ਪ੍ਰਭੂ ਨੇ (ਬਾਹੋਂ) ਫੜ ਕੇ ਆਪਣੀ ਰਾਣੀ ਬਣਾ ਲਿਆ ਹੈ ॥੩॥
(ਹੇ ਸਹੇਲੀਏ! ਜਦੋਂ ਤੋਂ) ਮੈਨੂੰ ਮੇਰਾ ਸੱਜਣ ਪ੍ਰੀਤਮ ਮਿਲਿਆ ਹੈ,
ਮੇਰੇ ਅੰਦਰ ਆਨੰਦ ਬਣ ਰਿਹਾ ਹੈ ਆਤਮਕ ਅਡੋਲਤਾ ਪੈਦਾ ਹੋ ਗਈ ਹੈ, ਮੇਰੇ ਭਾਗ ਜਾਗ ਪਏ ਹਨ।
ਨਾਨਕ ਆਖਦਾ ਹੈ- (ਹੇ ਸਹੇਲੀਏ! ਪ੍ਰਭੂ-ਪਤੀ ਦੇ ਮਿਲਾਪ ਦੀ) ਮੇਰੀ ਆਸ ਪੂਰੀ ਹੋ ਗਈ ਹੈ,
ਸਤਿਗੁਰੂ ਨੇ ਹੀ ਮੈਨੂੰ ਗੁਣਾਂ ਦੇ ਖ਼ਜ਼ਾਨੇ ਉਸ ਪ੍ਰਭੂ ਨਾਲ ਮਿਲਾਇਆ ਹੈ ॥੪॥੧॥੯੫॥
ਆਸਾ ਪੰਜਵੀਂ ਪਾਤਸ਼ਾਹੀ।
ਪ੍ਰੀਤਮ ਦਾ ਹੁਕਮ ਮੈਨੂੰ ਮਿੱਠਾ ਲੱਗਦਾ ਹੈ।
ਮੇਰੇ ਪਤੀ ਨੇ ਮੇਰੀ ਸੌਂਕਣ ਨੂੰ ਘਰੋਂ ਕੱਢ ਦਿੱਤਾ ਹੈ।
ਮੇਰੇ ਕੰਤ ਨੇ, ਮੈਂ, ਆਪਣੀ ਸੁਖੀ ਪਤਨੀ ਨੂੰ ਸਸ਼ੋਭਤ ਕਰ ਦਿੱਤਾ ਹੈ।
ਉਸ ਨੇ ਮੇਰੇ ਚਿੱਤ ਦੀ ਜਲਨ ਨੂੰ ਸ਼ਾਂਤ ਕਰ ਦਿੱਤਾ ਹੈ।
ਚੰਗਾ ਹੋਇਆ ਕਿ ਮੈਂ ਆਪਣੇ ਪਤੀ ਦਾ ਆਖਿਆ ਮੰਨ ਲਿਆ।
ਮੈਂ ਇਸ ਆਪਣੇ ਗ੍ਰਹਿ ਦੇ ਆਰਾਮ ਅਤੇ ਸ਼ਾਂਤੀ ਨੂੰ ਅਨੁਭਵ ਕਰ ਲਿਆ ਹੈ। ਠਹਿਰਾਉ।
ਮੈਂ ਆਪਣੇ ਪ੍ਰੀਤਮ ਦੀ ਬਾਂਦੀ ਅਤੇ ਟਹਿਲਣ ਹਾਂ।
ਉਹ ਨਾਸ਼-ਰਹਿਤ ਪਹੁੰਚ ਤੋਂ ਪਰ੍ਹੇ ਅਤੇ ਬਿਅੰਤ ਹੈ।
ਪੱਖੀ ਲੈ ਕੇ ਅਤੇ ਉਸ ਦੇ ਪੈਰਾਂ ਵਿੱਚ ਬੈਠ ਕੇ ਮੈਂ ਇਸ ਨੂੰ ਆਪਣੇ ਪਿਆਰੇ ਪਤੀ ਨੂੰ ਝੱਲਦੀ ਹਾਂ।
ਮੈਨੂੰ ਵੱਢਣ ਵਾਲੇ ਪੰਜ ਭੂਤਨੇ ਭੱਜ ਗਏ ਹਨ।
ਨਾਂ ਮੈਂ ਉਚੇ ਘਰਾਣੇ ਦੀ ਹਾਂ, ਨਾਂ ਹੀ ਮੈਂ ਸੁੰਦਰ ਹਾਂ।
ਮੈਂ ਕੀ ਜਾਣਦੀ ਹਾਂ ਕਿ ਮੈਂ ਕਿਉਂ ਆਪਣੇ ਭਰਤੇ ਨੂੰ ਚੰਗੀ ਲੱਗਣ ਲੱਗ ਗਈ ਹਾਂ।
ਮੈਂ ਯਤੀਮ, ਕੰਗਾਲਣੀ ਅਤੇ ਬੇਪਤੀ ਹਾਂ।
ਮੈਨੂੰ ਪਕੜ ਕੇ ਮੇਰੇ ਖਸਮ ਨੇ ਮੈਨੂੰ ਆਪਣੀ ਮਹਾਰਾਣੀ ਬਣਾ ਲਿਆ।
ਜਦ ਮੈਂ ਆਪਣਾ ਪਿਆਰਾ ਮਿਤ੍ਰ ਆਪਣੇ ਮੂਹਰੇ ਤੱਕ ਲਿਆ,
ਮੈਨੂੰ ਖੁਸ਼ੀ ਅਤੇ ਸ਼ਾਂਤੀ ਪਰਾਪਤ ਹੋ ਗਈ ਅਤੇ ਸੁਭਾਗਾ ਹੋ ਗਿਆ ਮੇਰਾ ਵਿਆਹੁਤਾ ਜੀਵਨ।
ਗੁਰੂ ਜੀ ਆਖਦੇ ਹਨ, ਮੇਰੀ ਖਾਹਿਸ਼ ਪੂਰੀ ਹੋ ਗਈ ਹੈ।
ਸੱਚੇ ਗੁਰਾਂ ਨੇ ਮੈਨੂੰ ਖੂਬੀਆਂ ਦੇ ਖਜਾਨੇ ਸੁਆਮੀ ਨਾਲ ਮਿਲਾ ਦਿੱਤਾ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.