ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥
ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥
ਤੀਰਥੁਤਪੁਦਇਆਦਤੁਦਾਨੁ॥
ਜੇਕੋਪਾਵੈਤਿਲਕਾਮਾਨੁ॥
ਸੁਣਿਆਮੰਨਿਆਮਨਿਕੀਤਾਭਾਉ॥
ਅੰਤਰਗਤਿਤੀਰਥਿਮਲਿਨਾਉ॥
ਸਭਿਗੁਣਤੇਰੇਮੈਨਾਹੀਕੋਇ॥
ਵਿਣੁਗੁਣਕੀਤੇਭਗਤਿਨਹੋਇ॥
ਸੁਅਸਤਿਆਥਿਬਾਣੀਬਰਮਾਉ॥
ਸਤਿਸੁਹਾਣੁਸਦਾਮਨਿਚਾਉ॥
ਕਵਣੁਸੁਵੇਲਾਵਖਤੁਕਵਣੁਕਵਣਥਿਤਿਕਵਣੁਵਾਰੁ॥
ਕਵਣਿਸਿਰੁਤੀਮਾਹੁਕਵਣੁਜਿਤੁਹੋਆਆਕਾਰੁ॥
ਵੇਲਨਪਾਈਆਪੰਡਤੀਜਿਹੋਵੈਲੇਖੁਪੁਰਾਣੁ॥
ਵਖਤੁਨਪਾਇਓਕਾਦੀਆਜਿਲਿਖਨਿਲੇਖੁਕੁਰਾਣੁ॥
ਥਿਤਿਵਾਰੁਨਾਜੋਗੀਜਾਣੈਰੁਤਿਮਾਹੁਨਾਕੋਈ॥
ਜਾਕਰਤਾਸਿਰਠੀਕਉਸਾਜੇਆਪੇਜਾਣੈਸੋਈ॥
ਕਿਵਕਰਿਆਖਾਕਿਵਸਾਲਾਹੀਕਿਉਵਰਨੀਕਿਵਜਾਣਾ॥
ਨਾਨਕਆਖਣਿਸਭੁਕੋਆਖੈਇਕਦੂਇਕੁਸਿਆਣਾ॥
ਵਡਾਸਾਹਿਬੁਵਡੀਨਾਈਕੀਤਾਜਾਕਾਹੋਵੈ॥
ਨਾਨਕਜੇਕੋਆਪੌਜਾਣੈਅਗੈਗਇਆਨਸੋਹੈ॥੨੧॥
tīrath tap daiā dat dān .
jē kō pāvai til kā mān .
suniā manniā man kītā bhāu .
antaragat tīrath mal nāu .
sabh gun tērē mai nāhī kōi .
vin gun kītē bhagat n hōi .
suasat āth bānī baramāu .
sat suhān sadā man chāu .
kavan s vēlā vakhat kavan kavan thit kavan vār .
kavan s rutī māh kavan jit hōā ākār .
vēl n pāīā pandatī j hōvai lēkh purān .
vakhat n pāiō kādīā j likhan lēkh kurān .
thit vār nā jōgī jānai rut māh nā kōī .
jā karatā sirathī kau sājē āpē jānai sōī .
kiv kar ākhā kiv sālāhī kiu varanī kiv jānā .
nānak ākhan sabh kō ākhai ik dū ik siānā .
vadā sāhib vadī nāī kītā jā kā hōvai .
nānak jē kō āpau jānai agai gaiā n sōhai .21.
Pilgrimage, penance, compassion and alms giving,
bring only a sesame (tiny amount) of honour (merit), if any.
Whoever heartily hears, believes and loves God's Name,
obtains salvation by thoroughly bathing in the shrine within himself.
All virtues are Thine, O Lord! I have none.
Without acquiring the virtues, Lord's devotional service can not be performed.
My obeisance is unto God, who Himself is the creator of world and Brahma etc.
He is true and beautiful and rapture ever abides within His mind.
What the time, what movement, what lunar day, what week day,
and what the season and what month, when the creation came into being?
The Pundits find not the time, even though it be mentioned in the Pura's texts.
Nor do the Qazis, who scribe the writing of Quran, Know the time.
Neither the yogi nor any one else knows the lunar day, week day season and the month.
The Creator who creates the world, He Himself Knows (the time).
How to express, how to praise, how to describe and how to know Thee, O Lord?
Nanak! All describe Thy discourse and each is wiser then the other.
Great is the Master and great His Name and what he does, comes to pass.
Nanak! if someone deems himself potent to do, He shall not look adorned on his arrival in the world hereafter.
Pilgrimages, austere discipline, compassion and charity
these, by themselves, bring only an iota of merit.
Listening and believing with love and humility in your mind,
cleanse yourself with the Name, at the sacred shrine deep within.
All virtues are Yours, Lord, I have none at all.
Without virtue, there is no devotional worship.
I bow to the Lord of the World, to His Word, to Brahma the Creator.
He is Beautiful, True and Eternally Joyful.
What was that time, and what was that moment? What was that day, and what was that date?
What was that season, and what was that month, when the Universe was created?
The Pandits, the religious scholars, cannot find that time, even if it is written in the Puraanas.
That time is not known to the Qazis, who study the Koran.
The day and the date are not known to the Yogis, nor is the month or the season.
The Creator who created this creationonly He Himself knows.
How can we speak of Him? How can we praise Him? How can we describe Him? How can we know Him?
O Nanak, everyone speaks of Him, each one wiser than the rest.
Great is the Master, Great is His Name. Whatever happens is according to His Will.
O Nanak, one who claims to know everything shall not be decorated in the world hereafter. ||21||
ਤੀਰਥ (ਯਾਤਰਾ), ਤਪ (ਸਾਧਨ), ਤਰਸ (ਜੀਅ ਦਇਆ), ਦੇਣ ਯੋਗ ਦਾਨ, ਜੇ ਕੋਈ (ਮਨੁੱਖ ਇਨ੍ਹਾਂ ਸਾਰੇ ਕਰਮਾਂ ਨੂੰ) ਪ੍ਰਾਪਤ ਕਰਦਾ ਹੈ
(ਤਾਂ ਉਸਦਾ ਫਲ) ਤਿਲ ਜਿੰਨਾ (ਥੋੜੇ ਸਮੇਂ) ਦਾ ਆਦਰ-ਸਤਿਕਾਰ ਹੈ (ਭਾਵ ਤੁਛ ਵਡਿਆਈ ਹੈ) ।
(ਪਰ ਜਿਸ ਮਨੁੱਖ ਨੇ ਪਹਿਲਾਂ ਸਤਿਨਾਮੁ) ਸੁਣਿਆ, (ਫਿਰ ਉਸ ਨੂੰ) ਮੰਨਿਆ, (ਫਿਰ) ਆਪਣੇ ਮਨ ਵਿਚ (ਨਾਮ ਨੂੰ) ਪਿਆਰ ਕੀਤਾ ਹੈ,
(ਇਹ ਸਮਝੋ ਕੀ ਉਸ ਨੇ) ਅੰਤਰਗਤਿ (ਭਾਵ ਹਿਰਦੇ ਰੂਪੀ) ਤਿਰਥ ਉਤੇ ਮਲ ਕੇ (ਚੰਗੀ ਤਰ੍ਹਾਂ) ਇਸ਼ਨਾਨ ਕਰ ਲਿਆ ਹੈ (ਭਾਵ ਉਸਨੇ ਆਪਣੇ ਅੰਤਸ਼ ਕਰਨ ਨੂੰ ਸ਼ੁੱਧ ਕਰ ਲਿਆ ਹੈ) ।
(ਅਜਿਹਾ ਮਨੁੱਖ ਫਿਰ ਸ਼ੁੱਧ ਹਿਰਦੇ ਨਾਲ ਆਪਣੇ ਸਾਹਿਬ ਅਗੇ ਜੋੜਦੀ ਕਰਦਾ ਹੈ, ਹੇ ਸਾਹਿਬ ਜੀ !) ਸਾਰੇ ਗੁਣ ਤੇਰੇ (ਹੀ ਬਖ਼ਸ਼ੇ ਹੋਏ ਮਿਲਦੇ ਹਨ) ਪਰ ਮੇਰੇ ਵਿਚ ਕੋਈ ਗੁਣ ਨਹੀਂ ਹੈ
ਪਰ ਮੇਰੇ ਵਿਚ ਕੋਈ ਗੁਣ ਨਹੀਂ ਹੈ (ਮੈਨੂੰ ਭਗਤੀ ਕਰਨ ਦਾ ਚਾਅ ਤਾਂ ਉਠਦਾਹੈ ਪਰ) ਗੁਣਾਂ ਦਾ (ਸੰਗ੍ਰਹਿ) ਕੀਤੇ ਬਿਨਾਂ (ਤੇਰੀ) ਭਗਤੀ ਨਹੀਂ ਹੋ ਸਕਦੀ ।
(ਇਸ ਲਈ ਮੈਂ ਉਪਰੋਕਤ ਕਰਮਾਂ ਨੂੰ ਛੋੜ ਕੇ ਤੈਥੋਂ ਭਗਤੀ ਕਰਨ ਵਾਲੇ ਸ਼ੁੱਭ ਗੁਣਾਂ ਦਾ ਦਾਨ ਮੰਗਦਾ ਹਾਂ, ਕਿਉਂਕਿ ਹੇ ਪ੍ਰਭੂ ! ਤੁੰ ਹੀ) ਕਲਿਆਣ ਸਰੂਪ ਹੈਂ, (ਭਾਵ ਮੁਕਤੀ ਸਰੂਪ ਹੈਂ, ਤੂੰ ਹੀ) ਸੁੰਦਰ ਰੂਪ ਹੈਂ,
(ਤੂੰ ਹੀ) ਬਾਣੀ ਰੂਪ ਹੈਂ, (ਤੂੰ ਹੀ) ਬ੍ਰਹਮ ਰੂਪ ਹੈਂ, (ਤੁੰ ਹੀ)ਸਤਿ -ਸਰੂਪ ਹੈਂ, (ਤੁੰ ਹੀ) ਸੁੰਦਰ ਰੂਪ ਹੈਂ, (ਅਤੇ ਤੂੰ ਹੀ) ਸਦਾ ਖਿੜੇ ਹੋਏ ਮਨ ਵਾਲਾ ਹੈਂ (ਭਾਵ ਤੂੰ ਸਤ ਚਿਤ ਅਨੰਦ ਹੈਂ, ਮਾਇਆ ਬਾਣੀ ਅਤੇ ਬ੍ਰਹਮਾ, ਸਭ ਤੇਰੀ ਰਚਨਾ ਹੈ) ।
ਪੰਡਤਾਂ ਨੇ (ਉਸ) ਵੇਲੇ (ਦੀ ਸਾਰ) ਨਹੀਂ ਪਾਈ ਜਿਹੜਾ (ਪ੍ਰਮਾਣ) ਪੁਰਾਣ ਰੂਪੀ ਲੇਖ ਤੋਂ (ਸਿਧ ਹੁੰਦਾ) ਹੋਵੇ । (ਉਸ) ਵਕਤ (ਸਮੇਂ) ਨੂੰ ਕਾਜ਼ੀਆਂ ਨੇ ਵੀ ਨਹੀਂ ਬੁਝਿਆ, ਜੇ ਬੁਝਿਆ ਹੁੰਦਾ ਤਾਂ ਓੁਹ ਇਸ ਬਾਰੇ ਕੁਰਾਨ ਰੁਪੀ ਲੇਖ (ਸ਼ਰ੍ਹਾ) ਲਿਖ ਦੇਂਦੇ । (ਕੋਈ) ਜੋਗੀ ਵੀ (ਜਗਤ ਰਚਨਾ ਬਾਰੇ) ਥਿਤ, ਵਾਰ ਨਹੀਂ ਜਾਣਦਾ (ਅਤੇ) ਨਾ ਕੋਈ (ਹੋਰ ਸਿਆਣਾ) ਰੁੱਤ, ਮਹੀਨਾ (ਦਸ ਸਕਦਾ ਹੈ) । (ਸਿਧਾਂਤ ਇਹ ਹੈ ਕਿ) ਜਿਸ ਵੇਲੇ ਕਰਤਾ (ਪੁਰਖ) ਸ੍ਰਿਸ਼ਟੀ ਸਿਰਜਦਾ ਹੈ (ਉਸ ਸਮੇਂ ਨੂੰ ਕੇਵਲ) ਉਹ ਆਪ ਹੀ ਜਾਣਦਾ ਹੈ (ਬਾਕੀ ਸਭ ਕਥਨੀ ਮਨੁੱਖੀ-ਕਲਪਨਾ ਹੈ) ।
(ਮੈਂ ਉਸ ਕਰਤੇ ਦੀ ਸ੍ਰਿਸ਼ਟੀ ਰਚਨਾ ਦਾ ਆਰੰਭ) ਕਿਸ ਤਰ੍ਹਾਂ ਦਸਾਂ?
ਪੰਡਤਾਂ ਨੇ (ਉਸ) ਵੇਲੇ (ਦੀ ਸਾਰ) ਨਹੀਂ ਪਾਈ ਜਿਹੜਾ (ਪ੍ਰਮਾਣ) ਪੁਰਾਣ ਰੂਪੀ ਲੇਖ ਤੋਂ (ਸਿਧ ਹੁੰਦਾ) ਹੋਵੇ ।
(ਉਸ) ਵਕਤ (ਸਮੇਂ) ਨੂੰ ਕਾਜ਼ੀਆਂ ਨੇ ਵੀ ਨਹੀਂ ਬੁਝਿਆ, ਜੇ ਬੁਝਿਆ ਹੁੰਦਾ ਤਾਂ ਓੁਹ ਇਸ ਬਾਰੇ ਕੁਰਾਨ ਰੁਪੀ ਲੇਖ (ਸ਼ਰ੍ਹਾ) ਲਿਖ ਦੇਂਦੇ ।
(ਕੋਈ) ਜੋਗੀ ਵੀ (ਜਗਤ ਰਚਨਾ ਬਾਰੇ) ਥਿਤ, ਵਾਰ ਨਹੀਂ ਜਾਣਦਾ (ਅਤੇ) ਨਾ ਕੋਈ (ਹੋਰ ਸਿਆਣਾ) ਰੁੱਤ, ਮਹੀਨਾ (ਦਸ ਸਕਦਾ ਹੈ) ।
ਕਿਸ ਤਰ੍ਹਾਂ (ਉਸ ਦਾ ਵਿਸਥਾਰ ਸਹਿਤ) ਵਰਨਣ ਕਰਾਂ? ਅਤੇ ਕਿਸਕਿ ਤਰ੍ਹਾਂ (ਉਸ ਬੇਅੰਤ ਮਾਲਕ ਨੂੰ) ਜਾਣਾਂ-ਪਛਾਣਾਂ?
ਕਿਸ ਤਰ੍ਹਾਂ (ਉਸ ਕਰਤੇ ਦੀ) ਸਿਫਤ-ਸ਼ਲਾਘਾ ਕਰਾਂ? ਕਿਸ ਤਰ੍ਹਾਂ (ਉਸ ਦਾ ਵਿਸਥਾਰ ਸਹਿਤ) ਵਰਨਣ ਕਰਾਂ?
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਆਪਣੇ ਵਲੋਂ) ਹਰ ਕੋਈ (ਮਨੁੱਖ ਆਪਣੇ) ਆਪ ਨੂੰ ਇਕ ਦੂਜੇ (ਨਾਲੋਂ) ਸਿਆਣਾ (ਸਮਝ ਕੇ ਉਸ ਦੀ ਕੁਦਰਤ ਦਾ) ਵਖਿਆਨ ਕਰਦਾ ਹੈ, (ਪਰ ਉਸ ਦਾ ਭੇਦ ਕੋਈ ਵੀ ਨਹੀਂ ਪਾ ਸਕਿਆ ਕਿਉਂਕਿ 'ਕੁਦਰਤਿ ਕੀਮ ਨ ਜਾਣੀਐ, ਕਾਦਰ ਕਿਨ ਪਾਯਾ' ।
ਜਿਸ (ਪਰਮੇਸ਼ਰ) ਦਾ ਕੀਤਾ ਹੋਇਆ (ਸਭ ਕੁਝ) ਹੁੰਦਾ ਹੈ, (ਉਹ) ਵੱਡਾ ਸਾਹਿਬ ਹੈ (ਉਸ ਦੀ) ਵਡਿਆਈ ਵੱਡੀ ਹੈ ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ) ਜੇ ਕੋਈ (ਮਨੁੱਖ) ਆਪਣੇ ਆਪ ਨੂੰ (ਵੱਡਾ) ਜਾਣਦਾ ਹੈ (ਤਾਂ ਉਹ) ਅਗੇ (ਸਾਹਿਬ ਦੇ ਦਰਬਾਰ ਵਿਚ) ਗਿਆ ਹੋਇਆ ਸੋਭਾ ਨਹੀਂ ਪਾਉਂਦਾ ।21।
ਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ (ਇਹਨਾਂ ਕਰਮਾਂ ਦੇ ਵੱਟੇ);
ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਭੀ ਜਾਏ, ਤਾਂ ਰਤਾ-ਮਾਤਰ ਹੀ ਮਿਲਦੀ ਹੈ।
(ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿਚ) ਸੁਰਤ ਜੋੜੀ ਹੈ, (ਜਿਸ ਦਾ ਮਨ ਨਾਮ ਵਿਚ) ਪਤੀਜ ਗਿਆ ਹੈ. (ਅਤੇ ਜਿਸ ਨੇ ਆਪਣੇ ਮਨ) ਵਿਚ (ਅਕਾਲ ਪੁਰਖ ਦਾ) ਪਿਆਰ ਜਮਾਇਆ ਹੈ,
ਉਸ ਮਨੁੱਖ ਨੇ (ਮਾਨੋ) ਆਪਣੇ ਅੰਦਰਲੇ ਤੀਰਥ ਵਿਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ (ਭਾਵ, ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਅਕਾਲ ਪੁਰਖ ਵਿਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾਹ ਲਈ ਹੈ)।
ਮੇਰੀ ਕੋਈ ਪਾਂਇਆਂ ਨਹੀਂ (ਕਿ ਮੈਂ ਤੇਰੇ ਗੁਣ ਗਾ ਸਕਾਂ), ਇਹ ਸਭ ਤੇਰੀਆਂ ਹੀ ਵਡਿਆਈਆਂ ਹਨ।
(ਹੇ ਅਕਾਲ ਪੁਰਖ!) ਜੇ ਤੂੰ (ਆਪ ਆਪਣੇ) ਗੁਣ (ਮੇਰੇ ਵਿਚ) ਪੈਦਾ ਨਾਹ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ।
(ਹੇ ਨਿਰੰਕਾਰ!) ਤੇਰੀ ਸਦਾ ਜੈ ਹੋਵੇ! ਤੂੰ ਆਪ ਹੀ ਮਾਇਆ ਹੈਂ, ਤੂੰ ਆਪ ਹੀ ਬਾਣੀ ਹੈਂ, ਤੂੰ ਆਪ ਹੀ ਬ੍ਰਹਮਾ ਹੈਂ (ਭਾਵ, ਇਸ ਸ੍ਰਿਸ਼ਟੀ ਨੂੰ ਬਣਾਨ ਵਾਲੇ ਮਾਇਆ, ਬਾਣੀ ਜਾਂ ਬ੍ਰਹਮਾ ਤੈਥੋਂ ਵੱਖਰੀ ਹਸਤੀ ਵਾਲੇ ਨਹੀਂ ਹਨ, ਜੋ ਲੋਕਾਂ ਨੇ ਮੰਨ ਰੱਖੇ ਹਨ।)
ਤੂੰ ਸਦਾ-ਥਿਰ ਹੈਂ, ਸੋਹਣਾ ਹੈਂ, ਤੇਰੇ ਮਨ ਵਿਚ ਸਦਾ ਖਿੜਾਉ ਹੈ, (ਤੂੰ ਹੀ ਜਗਤ ਰਚਣ ਵਾਲਾ ਹੈਂ, ਤੈਨੂੰ ਹੀ ਪਤਾ ਹੈ ਤੂੰ ਕਦੋਂ ਬਣਾਇਆ)।
ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ,
ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ?
(ਕਦੋਂ ਇਹ ਸੰਸਾਰ ਬਣਿਆ?) ਉਸ ਸਮੇਂ ਦਾ ਪੰਡਤਾਂ ਨੂੰ ਭੀ ਪਤਾ ਨਾਹ ਲੱਗਾ। ਜੇ ਪਤਾ ਹੁੰਦਾ ਤਾਂ (ਇਸ ਮਜ਼ਮੂਨ ਉੱਤੇ ਭੀ) ਇਕ ਪੁਰਾਣ ਲਿਖਿਆ ਹੁੰਦਾ।
ਉਸ ਸਮੇਂ ਦੀ ਕਾਜ਼ੀਆਂ ਨੂੰ ਖ਼ਬਰ ਨਾਹ ਲੱਗ ਸਕੀ, ਨਹੀਂ ਤਾਂ ਉਹ ਲੇਖ ਲਿਖ ਦੇਂਦੇ ਜਿਵੇਂ ਉਹਨਾਂ (ਆਇਤਾਂ ਇਕੱਠੀਆਂ ਕਰ ਕੇ) ਕੁਰਾਨ (ਲਿਖਿਆ ਸੀ)।
(ਜਦੋਂ ਜਗਤ ਬਣਿਆ ਸੀ ਤਦੋਂ) ਕਿਹੜੀ ਥਿੱਤ ਸੀ, (ਕਿਹੜਾ) ਵਾਰ ਸੀ, ਇਹ ਗੱਲ ਕੋਈ ਜੋਗੀ ਭੀ ਨਹੀਂ ਜਾਣਦਾ। ਕੋਈ ਮਨੁੱਖ ਨਹੀਂ (ਦੱਸ ਨਹੀਂ ਸਕਦਾ) ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ।
ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ (ਕਿ ਜਗਤ ਕਦੋਂ ਰਚਿਆ)।
ਮੈਂ ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਾਂ, ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ?
ਹੇ ਨਾਨਕ! ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ (ਅਕਾਲ ਪੁਰਖ ਦੀ ਵਡਿਆਈ) ਦੱਸਣ ਦਾ ਜਤਨ ਕਰਦਾ ਹੈ, (ਪਰ ਦੱਸ ਨਹੀਂ ਸਕਦਾ)।
ਅਕਾਲ ਪੁਰਖ (ਸਭ ਤੋਂ) ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ।
ਹੇ ਨਾਨਕ! ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ (ਪ੍ਰਭੂ ਦੀ ਵਡਿਆਈ ਦਾ ਅੰਤ ਪਾਣ ਦਾ) ਜਤਨ ਕਰੇ, ਉਹ ਅਕਾਲ ਪੁਰਖ ਦੇ ਦਰ 'ਤੇ ਜਾ ਕੇ ਆਦਰ ਨਹੀਂ ਪਾਂਦਾ ॥੨੧॥
ਯਾਤਰਾ, ਤਪੱਸਿਆ, ਰਹਿਮ ਅਤੇ ਖੈਰਾਤ ਦੇਣੀ,
ਜੇਕਰ ਪਾਉਣ ਤਾਂ ਕੁੰਜਕ ਮਾਤ੍ਰ (ਕਦਰ) ਜਾਂ ਸਨਮਾਨ ਪਾਉਂਦੀਆਂ ਹਨ।
ਜੇ ਕੋਈ ਦਿਲ ਨਾਲ ਹਰੀ ਨਾਮ ਨੂੰ ਸਰਵਣ ਮੰਨਣ ਅਤੇ ਪ੍ਰੀਤ ਕਰਦਾ ਹੈ,
ਉਹ ਆਪਣੇ ਅੰਦਰਲੇ ਧਰਮ ਅਸਥਾਨ ਵਿੱਚ ਚੰਗੀ ਤਰ੍ਹਾਂ ਨਹਾਕੇ ਮੁਕਤੀ ਪਾ ਲੈਂਦਾ ਹੈ।
ਸਮੂਹ ਨੇਕੀਆਂ ਤੈਡੀਆਂ ਹਨ ਹੇ ਸਾਈਂ! ਮੇਰੇ ਵਿੱਚ ਕੋਈ ਨਹੀਂ।
ਉਤਕ੍ਰਿਸ਼ਟਤਾਈਆਂ ਹਾਸਲ ਕਰਨ ਦੇ ਬਾਝੋਂ ਸੁਆਮੀ ਦੀ ਪਰੇਮ-ਮਈ ਸੇਵਾ ਨਹੀਂ ਕੀਤੀ ਜਾ ਸਕਦੀ।
ਮੇਰੀ ਨਿਮਸਕਾਰ ਹੈ ਪ੍ਰਭੂ ਨੂੰ ਜੋ ਆਪ ਹੀ ਸੰਸਾਰੀ ਪਦਾਰਥ ਅਤੇ ਲਫਜ਼ ਬਰ੍ਹਮਾ ਆਦਿਕ ਹੈ।
ਉਹ ਸੱਚਾ ਅਤੇ ਸੁੰਦਰ ਹੈ ਅਤੇ ਪਰਮ ਅਨੰਦ ਸਦੀਵ ਹੀ ਉਸਦੇ ਚਿੱਤ ਅੰਦਰ ਵਸਦਾ ਹੈ।
ਉਹ ਕਿਹੜਾ ਸਮਾਂ, ਕਿਹੜਾ ਮੁਹਤ, ਕਿਹੜੀ ਤਿੱਥ, ਕਿਹੜਾ ਦਿਨ,
ਅਤੇ ਉਹ ਕਿਹੜਾ ਮੌਸਮ ਅਤੇ ਕਿਹੜਾ ਮਹੀਨਾ ਸੀ, ਜਦ ਸੰਨਸਾਰ (ਰਚਨਾ) ਦਾ ਪਸਾਰਾ ਹੋਇਆ?
ਪੰਡਤਾ ਨੂੰ ਵੇਲੇ ਦਾ ਪਤਾ ਨਹੀਂ ਭਾਵੇਂ ਪੁਰਾਨਾ ਦੀ ਲਿਖਤ ਅੰਦਰ ਇਸ ਦਾ ਜ਼ਿਕਰ ਭੀ ਹੋਵੇ।
ਨਾਂ ਹੀ ਕਾਜ਼ੀ, ਜਿਹੜੇ ਕੁਰਾਨ ਦੀ ਲਿਖਤ ਲਿਖਦੇ ਹਨ, ਸਮੇ ਨੂੰ ਜਾਣਦੇ ਹਨ।
ਨਾਂ ਯੋਗੀ, ਨਾਂ ਹੀ ਕੋਈ ਹੋਰ, ਚੰਦ ਦਾ ਦਿਹਾੜਾ, ਸਪਤਾਹ ਦਾ ਦਿਨ, ਮੌਸਮ ਅਤੇ ਮਹੀਨਾ ਜਾਣਦਾ ਹੈ।
ਜੋ ਸਿਰਜਣਹਾਰ ਸ੍ਰਿਸ਼ਟੀ ਨੂੰ ਰਚਦਾ ਹੈ, ਉਹ ਆਪ ਹੀ ਵੇਲੇ ਨੂੰ ਜਾਣਦਾ ਹੈ।
ਤੈਨੂੰ ਕਿਸ ਤਰ੍ਹਾਂ ਕਹਿਆ ਕਿਸ ਤਰ੍ਹਾਂ ਸਲਾਹਿਆ ਕਿਸ ਤਰ੍ਹਾਂ ਬਿਆਨ ਕੀਤਾ ਅਤੇ ਕਿਸ ਤਰ੍ਹਾਂ ਜਾਣਿਆ ਜਾਵੇ ਹੇ ਸਾਈਂ?
ਨਾਨਕ! ਸਾਰੇ ਤੇਰੀ ਕਥਾ ਵਰਨਣ ਕਰਦੇ ਹਨ ਤੇ ਇਕ ਨਾਲੋ ਇਕ ਵਧੇਰੇ ਅਕਲਮੰਦ ਹੈ।
ਵਿਸ਼ਾਲ ਹੈ ਮਾਲਕ ਤੇ ਵਿਸ਼ਾਲ ਉਸ ਦਾ ਨਾਮ ਅਤੇ ਜੋ ਕੁਛ ਉਹ ਕਰਦਾ ਹੈ, ਉਹੀ ਹੁੰਦਾ ਹੈ।
ਨਾਨਕ! ਜੇਕਰ ਕੋਈ ਜਾਣਾ ਆਪਣੇ ਆਪ ਨੂੰ ਕਰਣ-ਯੋਗ ਮੰਨ ਲਵੇ, ਅਗਲੇ ਲੋਕ ਵਿੱਚ ਪੁੱਜਣ ਤੇ ਉਹ ਸੁਭਾਇਮਾਨ ਨਹੀਂ ਲੱਗੇਗਾ।
Pauri 21
PAURI 21 There appear to be three distinct but related parts in this stanza. The first part concludes at line 4 (ਅੰਤਰਗਤਿ ਤੀਰਥਿ ਮਲਿ ਨਾਉ) and is a reit...
Read More →We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.