ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ ॥
ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੈ ਲਾਗਿ ਫਿਰਾਉ ॥
ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ ਮਿਲਣੈ ਕਾ ਚਾਉ ॥੧॥
ਮੇਰੇ ਭਾਈ ਜਨਾ ਕੋਈ ਮੋ ਕਉ ਹਰਿ ਪ੍ਰਭੁ ਮੇਲਿ ਮਿਲਾਇ ॥
ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥੧॥ ਰਹਾਉ ॥
ਹੋਇ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸਿ ॥
ਨਿਮਾਣਿਆ ਗੁਰੁ ਮਾਣੁ ਹੈ ਗੁਰੁ ਸਤਿਗੁਰੁ ਕਰੇ ਸਾਬਾਸਿ ॥
ਹਉ ਗੁਰੁ ਸਾਲਾਹਿ ਨ ਰਜਊ ਮੈ ਮੇਲੇ ਹਰਿ ਪ੍ਰਭੁ ਪਾਸਿ ॥੨॥
ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤੁ ਸਭੁ ਕੋਇ ॥
ਬਿਨੁ ਭਾਗਾ ਦਰਸਨੁ ਨਾ ਥੀਐ ਭਾਗਹੀਣ ਬਹਿ ਰੋਇ ॥
ਜੋ ਹਰਿ ਪ੍ਰਭ ਭਾਣਾ ਸੋ ਥੀਆ ਧੁਰਿ ਲਿਖਿਆ ਨ ਮੇਟੈ ਕੋਇ ॥੩॥
ਆਪੇ ਸਤਿਗੁਰੁ ਆਪਿ ਹਰਿ ਆਪੇ ਮੇਲਿ ਮਿਲਾਇ ॥
ਸਿਰੀਰਾਗੁਮਹਲਾ੪॥
ਹਉਪੰਥੁਦਸਾਈਨਿਤਖੜੀਕੋਈਪ੍ਰਭੁਦਸੇਤਿਨਿਜਾਉ॥
ਜਿਨੀਮੇਰਾਪਿਆਰਾਰਾਵਿਆਤਿਨਪੀਛੈਲਾਗਿਫਿਰਾਉ॥
ਕਰਿਮਿੰਨਤਿਕਰਿਜੋਦੜੀਮੈਪ੍ਰਭੁਮਿਲਣੈਕਾਚਾਉ॥੧॥
ਮੇਰੇਭਾਈਜਨਾਕੋਈਮੋਕਉਹਰਿਪ੍ਰਭੁਮੇਲਿਮਿਲਾਇ॥
ਹਉਸਤਿਗੁਰਵਿਟਹੁਵਾਰਿਆਜਿਨਿਹਰਿਪ੍ਰਭੁਦੀਆਦਿਖਾਇ॥੧॥ਰਹਾਉ॥
ਹੋਇਨਿਮਾਣੀਢਹਿਪਵਾਪੂਰੇਸਤਿਗੁਰਪਾਸਿ॥
ਨਿਮਾਣਿਆਗੁਰੁਮਾਣੁਹੈਗੁਰੁਸਤਿਗੁਰੁਕਰੇਸਾਬਾਸਿ॥
ਹਉਗੁਰੁਸਾਲਾਹਿਨਰਜਊਮੈਮੇਲੇਹਰਿਪ੍ਰਭੁਪਾਸਿ॥੨॥
ਸਤਿਗੁਰਨੋਸਭਕੋਲੋਚਦਾਜੇਤਾਜਗਤੁਸਭੁਕੋਇ॥
ਬਿਨੁਭਾਗਾਦਰਸਨੁਨਾਥੀਐਭਾਗਹੀਣਬਹਿਰੋਇ॥
ਜੋਹਰਿਪ੍ਰਭਭਾਣਾਸੋਥੀਆਧੁਰਿਲਿਖਿਆਨਮੇਟੈਕੋਇ॥੩॥
ਆਪੇਸਤਿਗੁਰੁਆਪਿਹਰਿਆਪੇਮੇਲਿਮਿਲਾਇ॥
ਆਪਿਦਇਆਕਰਿਮੇਲਸੀਗੁਰਸਤਿਗੁਰਪੀਛੈਪਾਇ॥
ਸਭੁਜਗਜੀਵਨੁਜਗਿਆਪਿਹੈਨਾਨਕਜਲੁਜਲਹਿਸਮਾਇ॥੪॥੪॥੬੮॥
sirīrāg mahalā 4 .
hau panth dasāī nit kharī kōī prabh dasē tin jāu .
jinī mērā piārā rāviā tin pīshai lāg phirāu .
kar minnat kar jōdarī mai prabh milanai kā chāu .1.
mērē bhāī janā kōī mō kau har prabh mēl milāi .
hau satigur vitah vāriā jin har prabh dīā dikhāi .1. rahāu .
hōi nimānī dhah pavā pūrē satigur pās .
nimāniā gur mān hai gur satigur karē sābās .
hau gur sālāh n rajaū mai mēlē har prabh pās .2.
satigur nō sabh kō lōchadā jētā jagat sabh kōi .
bin bhāgā darasan nā thīai bhāgahīn bah rōi .
jō har prabh bhānā sō thīā dhur likhiā n mētai kōi .3.
āpē satigur āp har āpē mēl milāi .
āp daiā kar mēlasī gur satigur pīshai pāi .
sabh jagajīvan jag āp hai nānak jal jalah samāi .4.4.68.
Sri Rag Fourth Guru.
Ever standing up I inquire of the way to my Lord. If some one shows me the way, I would go to Him.
I follow in the foot steps of those who have enjoyed my Beloved.
Them I beseech and them I entreat. I have a yearning to meet my Master.
My fellow Brother! let some one unite me in the union of my Lord God.
I am a sacrifice unto my True Guru, who has shown to me the Lord Master. Pause.
In utter humility, I lie prostrate before the Perfect True Guru.
The Guru is the honour of the dishonoured. The great Sat Guru makes man applaudable.
I ever feel hungry for praising the Guru. He unites me with the Lord God.
Every one the entire world and all long for the True Guru.
Without good luck His sight cannot be had. The unfortunate sit and bewail.
Whatever is the Will of Lord God that does come to pass. None can erase the pre-ordained writ.
God Himself is the Sat Guru Himself the Lord and Him self unites man in His union.
Making man follow the Great True Guru the Lord mercifully blends him with Himself.
In this world the Lord Himself is the life of the entire Universe Like water merging into water O Nanak, God's slave gets absorbed in God.
Siree Raag, Fourth Mehl:
I stand by the wayside and ask the Way. If only someone would show me the Way to GodI would go with him.
I follow in the footsteps of those who enjoy the Love of my Beloved.
I beg of them, I implore them; I have such a yearning to meet God! ||1||
O my Siblings of Destiny, please unite me in Union with my Lord God.
I am a sacrifice to the True Guru, who has shown me the Lord God. ||1||Pause||
In deep humility, I fall at the Feet of the Perfect True Guru.
The Guru is the Honor of the dishonored. The Guru, the True Guru, brings approval and applause.
I am never tired of praising the Guru, who unites me with the Lord God. ||2||
Everyone, all over the world, longs for the True Guru.
Without the good fortune of destiny, the Blessed Vision of His Darshan is not obtained. The unfortunate ones just sit and cry.
All things happen according to the Will of the Lord God. No one can erase the preordained Writ of Destiny. ||3||
He Himself is the True Guru; He Himself is the Lord. He Himself unites in His Union.
In His Kindness, He unites us with Himself, as we follow the Guru, the True Guru.
Over all the world, He is the Life of the World, O Nanak, like water mingled with water. ||4||4||68||
ਸਿਰੀਰਾਗੁ ਮਹਲਾ ੪ ॥
ਮੈਂ ਹਰ ਰੋਜ਼ (ਰਸਤੇ ਵਿਚ ਖੜੀ ਲੰਘਦੇ ਰਾਹੀਆਂ ਪਾਸੋਂ ਪ੍ਰਭੂ ਪਿਆਰੇ ਦਾ) ਰਸਤਾ ਪੁਛਦੀ ਹਾਂ, (ਜੇ) ਕੋਈ (ਜਾਣਕਾਰ) ਮੈਨੂੰ ਪ੍ਰਭੂ (ਬਾਰੇ) ਦੱਸ ਦੇਵੇ (ਤਾਂ ਮੈਂ) ਉਸ (ਦਸਣ ਵਾਲੇ) ਦੇ (ਕੋਲ) ਜਾਵਾਂ।
ਜਿਨ੍ਹਾਂ (ਗੁਰਮੁਖਾਂ) ਨੇ ਮੇਰਾ ਪਿਆਰਾ (ਪ੍ਰਭੂ) ਰਾਵਿਆ (ਭਾਵ ਉਸ ਦੇ ਮਿਲਾਪ ਦਾ ਆਨੰਦ ਮਾਣਿਆ) ਹੈ, (ਮੈਂ ਪ੍ਰਭੂ ਦਰਸ਼ਨਾਂ ਲਈ) ਉਨ੍ਹਾਂ ਦੇ ਪਿਛੇ ਲਗੀ ਫਿਰਾਂ।
(ਉਨ੍ਹਾਂ ਦਾ) ਤਰਲਾ ਕਰਕੇ (ਉਨ੍ਹਾਂ ਅੱਗੇ) ਜੋਦੜੀ ਕਰਾਂ (ਕਿਉਂਕਿ) ਮੈਨੂੰ ਪ੍ਰਭੂ ਨੂੰ ਮਿਲਣ ਦਾ ਚਾਉ ਹੈ (ਉਸ ਦਾ ਦਰਸ਼ਨ ਕਰਾਂ)।੧।
ਹੇ ਮੇਰੇ ਭਾਈ ਜਨੋਂ (ਸਤਿਸੰਗੀ ਵੀਰੋ ! ਤੁਹਾਡੇ ਵਿਚੋਂ) ਕੋਈ ਮੈਨੂੰ (ਆਪਣੇ ਨਾਲ) ਮੇਲ ਕੇ ਹਰੀ ਪ੍ਰਭੂ ਨੂੰ ਮਿਲਾ ਦੇਵੇ (ਪਰ ਗੁਰੂ ਤੋਂ ਬਿਨਾਂ ਪ੍ਰਭੂ ਨਾਲ ਕੋਈ ਨਹੀਂ ਮਿਲਾ ਸਕਦਾ)।
ਮੈਂ ਸਦਕੇ ਜਾਵਾਂ (ਆਪਣੇ ਉਸ) ਸਚੇ ਗੁਰੂ ਤੋਂ ਜਿਸ ਨੇ (ਮੈਨੂੰ ਹਰੀ ਪਰਮਾਤਮਾ) ਵਿਖਾ ਦਿੱਤਾ ਹੈ (ਭਾਵ ਦਰਸ਼ਨ ਕਰਾ ਦਿੱਤਾ ਹੈ)।੧।ਰਹਾਉ।
(ਹੁਣ ਇਹ ਚਿੱਤ ਕਰਦਾ ਹੈ ਕਿ ਮੈਂ) ਨਿਮਾਣੀ ਹੋ ਕੇ (ਉਸ) ਪੂਰੇ ਸਤਿਗੁਰੂ (ਦੇ ਚਰਨਾਂ ਤੇ) ਢਹਿ ਪਵਾਂ।
(ਮੈਂ ਸੁਣਿਆ ਹੈ ਕਿ ਉਹ) ਗੁਰੂ ਨਿਮਾਇਆਂ (ਨੂੰ) ਮਾਣ (ਦੇਣ ਵਾਲਾ ਹੈ, ਇਸ ਲਈ ਮੈਂ ਚਰਨਾਂ ਵਿਚ ਡਿੱਗੀ ਹੋਈ ਨੂੰ ਵੀ ਉਹ) ਗੁਰੂ-ਸਤਿਗੁਰੂ ਸ਼ਾਬਾਸ਼ ਕਰੇਗਾ (ਭਾਵ ਥਾਪੜਾ ਦੇਵੇਗਾ)।
ਮੈਂ (ਉਸ) ਗੁਰੂ ਨੂੰ ਸਲਾਹ ਕੇ (ਭਾਵ ਉਸ ਦੀਆਂ ਸਿਫਤਾਂ ਵਡਿਆਈਆਂ ਕਰ ਕਰ ਕੇ) ਰਜਦੀ ਨਹੀਂ (ਜਿਸ ਨੇ) ਮੈਨੂੰ ਹਰੀ ਪ੍ਰਭੂ ਕੋਲ ਮਿਲਾ ਦਿੱਤਾ ਹੈ।੨।
(ਅਜਿਹੇ ਸਮਰੱਥ) ਸਤਿਗੁਰੂ ਨੂੰ ਹਰ ਕੋਈ (ਮਿਲਣਾ) ਲੋਚਦਾ ਹੈ (ਹਾਂ), ਜਿਤਨਾ ਵੀ ਜਗਤ ਹੈ ਸਭ ਕੋਈ (ਚਾਹੁੰਦਾ ਹੈ, ਪਰ ਪੂਰਬਲੇ) ਭਾਗਾਂ ਤੋਂ ਬਿਨਾਂ (ਸਤਿਗੁਰੂ ਦਾ) ਦਰਸ਼ਨ ਨਸੀਬ ਨਹੀਂ ਹੁੰਦਾ।
(ਸੋ) ਭਾਗਹੀਣ (ਮਨੁੱਖ) ਬੈਠ ਕੇ (ਆਪਣੇ ਖੋਟੇ ਕਰਮਾਂ ਕਰਕੇ ਨਿਰਾਸਤਾ ਵਿਚ ਪਿਆ) ਰੋਂਦਾ ਰਹਿੰਦਾ ਹੈ।
(ਪਰ ਇਹ ਵੀ ਕਿਸੇ ਦੇ ਵੱਸ ਦੀ ਗੱਲ ਨਹੀਂ) ਜੋ ਕੁਝ ਵੀ) ਹਰੀ ਵਾਹਿਗੁਰੂ ਦੀ ਮਰਜ਼ੀ (ਹੁੰਦੀ ਹੈ) ਉਹ ਹੀ ਵਰਤਦਾ ਹੈ, (ਕਿਉਂਕਿ) ਧੁਰੋਂ (ਪ੍ਰਭੂ ਦੀ ਦਰਗਾਹੋਂ ਮੱਥੇ ਤੇ) ਲਿਖਿਆ (ਲੇਖ) ਕੋਈ ਨਹੀਂ ਮੇਟ ਸਕਦਾ।੩।
(ਤੱਤ ਦੀ ਗੱਲ ਇਹ ਹੈ ਕਿ ਉਹ ਹਰੀ) ਆਪ ਹੀ ਸਤਿਗੁਰੂ ਹੈ (ਤੇ) ਆਪ ਹੀ ਹਰੀ ਹੈ (ਸਭ ਕੁਝ ਆਪ ਹੀ ਆਪ ਹੈ ਅਤੇ) ਆਪੇ ਹੀ (ਗੁਰੂ ਨਾਲ) ਮੇਲ ਕੇ (ਆਪਣੇ ਚਰਨਾ ਨਾਲ) ਮਿਲਾਉਂਦਾ ਹੈ।
(ਉਹ) ਆਪ ਦਇਆ (ਦ੍ਰਿਸ਼ਟੀ) ਕਰਕੇ (ਦਰਸ਼ਨ ਅਭਿਲਾਖੀ ਨੂੰ ਆਪਣੇ ਨਾਲ) ਮਿਲਾ ਲਵੇਗਾ, (ਪਰ ਮਿਲੇਗਾ) ਗੁਰ ਸਤਿਗੁਰੂ ਦੇ ਪਿਛੇ ਪਾ ਕੇ (ਭਾਵ ਗੁਰੂ ਦੇ ਲੜ ਲਾ ਕੇ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਗਤ ਵਿਚ ਸਭ ਕੁਝ (ਪ੍ਰਭੂ ਆਪ ਹੈ ਅਤੇ ਸਾਰੇ) ਜਗਤ ਦਾ ਜੀਵਨ (ਵੀ) ਆਪ (ਹੀ ਹੈ, ਉਹ ਜਗਤ ਵਿਚ ਇਉਂ ਅਭੇਦ ਹੋਇਆ ਪਿਆ ਹੈ ਜਿਵੇਂ) ਪਾਣੀ, ਪਾਣੀ ਵਿਚ ਸਮਾਇਆ ਹੁੰਦਾ ਹੈ।੪।੪।੬੮।
ਮੈਂ ਸਦਾ (ਤਾਂਘ ਵਿਚ) ਖਲੋਤੀ ਹੋਈ (ਪਰਮਾਤਮਾ ਦੇ ਦੇਸ ਦਾ) ਰਾਹ ਪੁੱਛਦੀ ਹਾਂ (ਮੈਂ ਸਦਾ ਲੋਚਦੀ ਹਾਂ ਕਿ) ਕੋਈ ਮੈਨੂੰ ਪ੍ਰਭੂ ਦੀ ਦੱਸ ਪਾਏ, ਤੇ ਉਸ ਦੀ ਰਾਹੀਂ (ਉਸ ਦੀ ਸਹੈਤਾ ਨਾਲ ਪ੍ਰਭੂ ਦੇ ਚਰਨਾਂ ਵਿਚ) ਪਹੁੰਚਾਂ।
ਜਿਨ੍ਹਾਂ (ਸਤਿਸੰਗੀ ਸਹੇਲੀਆਂ) ਨੇ ਪਿਆਰੇ ਪ੍ਰਭੂ ਦਾ ਮਿਲਾਪ ਹਾਸਲ ਕੀਤਾ ਹੈ, ਉਹਨਾਂ ਦੇ ਪਿੱਛੇ ਲੱਗੀ ਫਿਰਾਂ,
ਅਤੇ ਉਹਨਾਂ ਅੱਗੇ ਤਰਲਾ ਕਰਾਂ ਕਿ ਮੇਰੇ ਅੰਦਰ ਪ੍ਰਭੂ ਨੂੰ ਮਿਲਣ ਦਾ ਚਾਉ ਹੈ (ਮੈਨੂੰ ਉਸ ਦੇ ਮਿਲਾਪ ਦਾ ਰਸਤਾ ਦੱਸੋ।) ॥੧॥
ਹੇ ਮੇਰੇ ਭਰਾਵੋ! ਮੈਨੂੰ ਕੋਈ ਧਿਰ ਪਰਮਾਤਮਾ ਨਾਲ ਮਿਲਾ ਦਿਉ।
(ਪਰ ਗੁਰੂ ਤੋਂ ਬਿਨਾ ਹੋਰ ਕੌਣ ਮਿਲਾ ਸਕਦਾ ਹੈ?) ਮੈਂ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਪਰਮਾਤਮਾ ਵਿਖਾਲ ਦਿੱਤਾ (ਭਾਵ, ਜੋ ਵਿਖਾਲ ਦੇਂਦਾ ਹੈ) ॥੧॥ ਰਹਾਉ ॥
(ਮੇਰਾ ਮਨ ਲੋਚਦਾ ਹੈ ਕਿ) ਮੈਂ ਹੋਰ ਮਾਨ ਆਸਰਾ ਛੱਡ ਕੇ ਪੂਰੇ ਸਤਿਗੁਰੂ ਦੇ ਚਰਨਾਂ ਉੱਤੇ ਡਿੱਗ ਪਵਾਂ।
ਗੁਰੂ ਉਹਨਾਂ ਦਾ ਮਾਣ-ਆਸਰਾ ਹੈ, ਜਿਨ੍ਹਾਂ ਦਾ ਹੋਰ ਕੋਈ ਆਸਰਾ ਨਹੀਂ ਹੁੰਦਾ, (ਨਿਮਾਣਿਆਂ ਨੂੰ) ਗੁਰੂ ਦਿਲਾਸਾ ਦੇਂਦਾ ਹੈ।
ਗੁਰੂ ਦੀਆਂ ਵਡਿਆਈਆਂ ਕਰ ਕਰ ਕੇ ਮੇਰਾ ਮਨ ਰੱਜਦਾ ਨਹੀਂ ਹੈ। ਗੁਰੂ ਮੈਨੂੰ ਮੇਰੇ-ਪਾਸ-ਹੀ-ਵੱਸਦਾ ਪਰਮਾਤਮਾ ਮਿਲਾਣ ਦੇ ਸਮਰੱਥ ਹੈ ॥੨॥
ਜਿਤਨਾ ਇਹ ਸਾਰਾ ਜਗਤ ਹੈ ਹਰੇਕ ਜੀਵ ਸਤਿਗੁਰੂ ਨੂੰ ਮਿਲਣ ਲਈ ਤਾਂਘਦਾ ਹੈ,
ਪਰ ਚੰਗੀ ਕਿਸਮਤ ਤੋਂ ਬਿਨਾ ਸਤਿਗੁਰੂ ਦਾ ਦਰਸ਼ਨ ਨਹੀਂ ਹੁੰਦਾ (ਗੁਰੂ ਦੀ ਕਦਰ ਨਹੀਂ ਪੈਂਦੀ)। (ਗੁਰੂ ਤੋਂ ਵਿੱਛੁੜ ਕੇ) ਮੰਦ-ਭਾਗਣ ਜੀਵ-ਇਸਤ੍ਰੀ ਬੈਠੀ ਦੁਖੀ ਹੁੰਦੀ ਹੈ।
(ਪਰ ਜੀਵਾਂ ਦੇ ਭੀ ਕੀਹ ਵੱਸ?) ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਧੁਰੋਂ ਪ੍ਰਭੂ ਦੀ ਦਰਗਾਹ ਤੋਂ ਲਿਖੇ ਹੁਕਮ ਨੂੰ ਕੋਈ ਮਿਟਾ ਨਹੀਂ ਸਕਦਾ ॥੩॥
ਪਰਮਾਤਮਾ ਆਪ ਹੀ ਸਤਿਗੁਰੂ ਮਿਲਾਂਦਾ ਹੈ (ਤੇ ਗੁਰੂ ਦੀ ਰਾਹੀਂ) ਆਪਣੇ ਚਰਨਾਂ ਵਿਚ ਮਿਲਾਂਦਾ ਹੈ।
ਪ੍ਰਭੂ (ਜੀਵਾਂ ਨੂੰ) ਆਪ ਹੀ ਸਤਿਗੁਰੂ ਦੇ ਲੜ ਲਾ ਕੇ ਮਿਹਰ ਕਰ ਕੇ ਆਪਣੇ ਨਾਲ ਮਿਲਾਣ ਦੇ ਸਮਰੱਥ ਹੈ।
ਹੇ ਨਾਨਕ! ਜਗਤ (ਦੇ-ਜੀਵਾਂ)-ਦਾ ਸਹਾਰਾ ਪਰਮਾਤਮਾ ਜਗਤ ਵਿਚ ਹਰ ਥਾਂ ਆਪ ਹੀ ਆਪ ਹੈ (ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਉਸ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ ਜਿਵੇਂ) ਪਾਣੀ ਪਾਣੀ ਵਿਚ ਇਕ-ਰੂਪ ਹੋ ਜਾਂਦਾ ਹੈ ॥੪॥੪॥੬੮॥
ਸਿਰੀ ਰਾਗ, ਚਉਥੀ ਪਾਤਸ਼ਾਹੀ।
ਸਦਾ ਹੀ ਖੜੀ ਹੋ ਕੇ ਮੈਂ ਸਾਹਿਬ ਦੇ ਰਸਤੇ ਦਾ ਪਤਾ ਕਰਦੀ ਹਾਂ। ਜੇਕਰ ਕੋਈ ਪੁਰਸ਼ ਮੈਨੂੰ ਰਸਤਾ ਦਿਖਾਵੇ ਤਾਂ ਮੈਂ ਉਸ ਕੋਲ ਜਾਵਾਂ।
ਮੈਂ ਉਹਨਾਂ ਦੇ ਪਿਛੇ ਲੱਗੀ-ਫਿਰਦੀ ਹਾਂ, ਜਿਨ੍ਹਾਂ ਨੇ ਮੇਰੇ ਪ੍ਰੀਤਮ ਨੂੰ ਮਾਣਿਆ ਹੈ।
ਉਨ੍ਹਾਂ ਅਗੇ ਮੈਂ ਪ੍ਰਾਰਥਨਾ ਕਰਦੀ ਹਾਂ ਤੇ ਉਨ੍ਹਾਂ ਨੂੰ ਮੈਂ ਬੇਨਤੀ ਕਰਦੀ ਹਾਂ। ਮੈਨੂੰ ਆਪਣੇ ਮਾਲਕ ਨੂੰ ਮਿਲਣ ਦੀ ਉਮੰਗ ਹੈ।
ਮੇਰੇ ਵੀਰ ਸੰਗੀਓ! ਕੋਈ ਸਜਣ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦੇ ਮਿਲਾਪ ਅੰਦਰ ਮਿਲਾ ਦੇਵੇ।
ਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦੀ ਹਾਂ, ਜਿਨ੍ਹਾਂ ਨੇ ਮੈਨੂੰ ਸੁਆਮੀ ਮਾਲਕ ਨੂੰ ਵਿਖਾਲ ਦਿੱਤਾ ਹੈ। ਠਹਿਰਾਉ।
ਪਰਮ ਆਜਜ਼ੀ ਅੰਦਰ ਮੈਂ ਪੂਰਨ ਸੱਚੇ ਗੁਰਾਂ ਅੱਗੇ ਡਿੱਗ ਪੈਂਦੀ ਹਾਂ।
ਗੁਰੂ ਜੀ ਨਿਪਤਿਆਂ ਦੀ ਪਤ ਹਨ। ਵੱਡੇ ਸਤਿਗੁਰੂ ਇਨਸਾਨ ਨੂੰ ਧੰਨਤਾ-ਯੋਗ ਬਣਾ ਦਿੰਦੇ ਹਨ।
ਮੈਨੂੰ ਗੁਰਾਂ ਦੀ ਸਿਫ਼ਤ ਕਰਨ ਦੀ ਹਮੇਸ਼ਾਂ ਭੁੱਖ ਲੱਗੀ ਰਹਿੰਦੀ ਹੈ। ਉਹ ਮੈਨੂੰ ਵਾਹਿਗੁਰੂ-ਸੁਆਮੀ ਨਾਲ ਮਿਲਾਉਂਦੇ ਹਨ।
ਹਰ ਕੋਈ, ਸਾਰਾ ਸੰਸਾਰ ਅਤੇ ਸਾਰੇ ਹੀ ਸੱਚੇ ਗੁਰਾਂ ਲਈ ਤਾਂਘਦੇ ਹਨ।
ਚੰਗੇ ਨਸੀਬਾਂ ਦੇ ਬਾਝੋਂ ਉਨ੍ਹਾਂ ਦਾ ਦੀਦਾਰ ਨਹੀਂ ਹੁੰਦਾ। ਨਿਕਰਮੇ ਬੈਠ ਕੇ ਵਿਰਲਾਪ ਕਰਦੇ ਹਨ।
ਜੋ ਕੁਝ ਵਾਹਿਗੁਰੂ ਸੁਆਮੀ ਦੀ ਰਜ਼ਾ ਹੈ, ਉਹੀ ਹੁੰਦਾ ਹੈ। ਮੁੱਢ ਦੀ ਲਿਖੀ ਹੋਈ ਲਿਖਤਾਕਾਰ ਨੂੰ ਕੋਈ ਭੀ ਮੇਸ ਨਹੀਂ ਸਕਦਾ।
ਵਾਹਿਗੁਰੂ ਖੁਦ ਸਤਿਗੁਰੂ ਹੈ, ਖੁਦ ਹੀ ਸੁਆਮੀ ਅਤੇ ਖੁਦ ਹੀ ਮਨੁਸ਼ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
ਬੰਦੇ ਨੂੰ ਵੱਡੇ ਸੱਚੇ ਗੁਰਾਂ ਦੇ ਮਗਰ ਲਾ ਕੇ ਆਪਣੀ ਮਿਹਰ ਸਦਕਾ ਸੁਆਮੀ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
ਇਸ ਸੰਸਾਰ ਅੰਦਰ ਸੁਆਮੀ ਆਪੇ ਹੀ ਸਾਰੇ ਆਲਮ ਦੀ ਜਿੰਦ-ਜਾਨ ਹੈ। ਪਾਣੀ ਦੇ ਪਾਣੀ ਵਿੱਚ ਰਲ ਜਾਣ ਦੀ ਤਰ੍ਹਾਂ ਹੇ ਨਾਨਕ, ਰੱਬ ਦਾ ਸੇਵਕ ਰੱਬ ਅੰਦਰ ਲੀਨ ਹੋ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.