ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ॥
ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ ॥
ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ ॥੧॥
ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ ॥੧॥ ਰਹਾਉ ॥
ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ ॥
ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ ॥
ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ ॥੨॥
ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ ॥
ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ ॥
ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ ॥੩॥
ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ ॥
ਸਿਰੀਰਾਗੁਮਹਲਾ੫॥
ਘੜੀਮੁਹਤਕਾਪਾਹੁਣਾਕਾਜਸਵਾਰਣਹਾਰੁ॥
ਮਾਇਆਕਾਮਿਵਿਆਪਿਆਸਮਝੈਨਾਹੀਗਾਵਾਰੁ॥
ਉਠਿਚਲਿਆਪਛੁਤਾਇਆਪਰਿਆਵਸਿਜੰਦਾਰ॥੧॥
ਅੰਧੇਤੂੰਬੈਠਾਕੰਧੀਪਾਹਿ॥
ਜੇਹੋਵੀਪੂਰਬਿਲਿਖਿਆਤਾਗੁਰਕਾਬਚਨੁਕਮਾਹਿ॥੧॥ਰਹਾਉ॥
ਹਰੀਨਾਹੀਨਹਡਡੁਰੀਪਕੀਵਢਣਹਾਰ॥
ਲੈਲੈਦਾਤਪਹੁਤਿਆਲਾਵੇਕਰਿਤਈਆਰੁ॥
ਜਾਹੋਆਹੁਕਮੁਕਿਰਸਾਣਦਾਤਾਲੁਣਿਮਿਣਿਆਖੇਤਾਰੁ॥੨॥
ਪਹਿਲਾਪਹਰੁਧੰਧੈਗਇਆਦੂਜੈਭਰਿਸੋਇਆ॥
ਤੀਜੈਝਾਖਝਖਾਇਆਚਉਥੈਭੋਰੁਭਇਆ॥
ਕਦਹੀਚਿਤਿਨਆਇਓਜਿਨਿਜੀਉਪਿੰਡੁਦੀਆ॥੩॥
ਸਾਧਸੰਗਤਿਕਉਵਾਰਿਆਜੀਉਕੀਆਕੁਰਬਾਣੁ॥
ਜਿਸਤੇਸੋਝੀਮਨਿਪਈਮਿਲਿਆਪੁਰਖੁਸੁਜਾਣੁ॥
ਨਾਨਕਡਿਠਾਸਦਾਨਾਲਿਹਰਿਅੰਤਰਜਾਮੀਜਾਣੁ॥੪॥੪॥੭੪॥
sirīrāg mahalā 5 .
gharī muhat kā pāhunā kāj savāranahār .
māiā kām viāpiā samajhai nāhī gāvār .
uth chaliā pashutāiā pariā vas jandār .1.
andhē tūn baithā kandhī pāh .
jē hōvī pūrab likhiā tā gur kā bachan kamāh .1. rahāu .
harī nāhī nah dadurī pakī vadhanahār .
lai lai dāt pahutiā lāvē kar taīār .
jā hōā hukam kirasān dā tā lun miniā khētār .2.
pahilā pahar dhandhai gaiā dūjai bhar sōiā .
tījai jhākh jhakhāiā chauthai bhōr bhaiā .
kad hī chit n āiō jin jīu pind dīā .3.
sādhasangat kau vāriā jīu kīā kurabān .
jis tē sōjhī man paī miliā purakh sujān .
nānak dithā sadā nāl har antarajāmī jān .4.4.74.
Sri Rag Fifth Guru.
Man is a guest for a trice and moment in this world to set a right his affairs.
But the ignorant man understands not and is engrossed in wealth and lust.
He arises and departs (from the world) repentingly and falls into the clutches of death myrmidon.
O blind (Man)! thou art sitting close to the falling shore of the river.
If thou art so pre-destined, then act up to Guru's mandate. Pause.
The reaper (of the crop of life) neither sees unripe, nor half-ripe nor ripe.
Having made preparation, seizing and taking their sickles the croppers arrive.
When the Land Lord's order is issued then the field-crop reaped and measured.
The first watch of the night (life) passes in worthless affairs and during the second (mortal) sleeps to his fill.
In the third he prates nonsensically and in the fourth the day of death breaks.
He who gave him soul and body never enters his mind.
I am devoted unto, and sacrifice my very life to the congregation of the righteous.
Through whom, understanding has entered my mind, and I have met the Omniscient Lord.
Nanak sees ever with him the wise Lord, the knower of the hearts.
Siree Raag, Fifth Mehl:
For a brief moment, man is a guest of the Lord; he tries to resolve his affairs.
Engrossed in Maya and sexual desire, the fool does not understand.
He arises and departs with regret, and falls into the clutches of the Messenger of Death. ||1||
You are sitting on the collapsing riverbankare you blind?
If you are so predestined, then act according to the Guru's Teachings. ||1||Pause||
The Reaper does not look upon any as unripe, halfripe or fully ripe.
Picking up and wielding their sickles, the harvesters arrive.
When the landlord gives the order, they cut and measure the crop. ||2||
The first watch of the night passes away in worthless affairs, and the second passes in deep sleep.
In the third, they babble nonsense, and when the fourth watch comes, the day of death has arrived.
The thought of the One who bestows body and soul never enters the mind. ||3||
I am devoted to the Saadh Sangat, the Company of the Holy; I sacrifice my soul to them.
Through them, understanding has entered my mind, and I have met the Allknowing Lord God.
Nanak sees the Lord always with himthe Lord, the Innerknower, the Searcher of hearts. ||4||4||74||
ਸਿਰੀਰਾਗੁ ਮਹਲਾ ੫ ॥
(ਮਨੁੱਖ ਸੰਸਾਰ ਤੇ) ਘੜੀ, ਦੋ ਘੜੀਆਂ (ਭਾਵ ਥੋੜੇ ਸਮੇਂ) ਦਾ ਪ੍ਰਾਹੁਣਾ (ਆਇਆ ਹੈ, ਪਰ ਇਹ ਆਪਣੇ ਆਪ ਨੂੰ ਅਸਥਿਰ ਸਮਝ ਕੇ ਸੰਸਾਰੀ) ਕੰਮਾਂ ਦੇ ਸਵਾਰਣ ਵਾਲਾ (ਬਣ ਬੈਠਾ ਹੈ)।
ਮਾਇਆ ਦੇ ਕੰਮਾਂ ਵਿਚ (ਇਤਨਾ) ਫਸਿਆ ਪਿਆ ਹੈ (ਕਿ ਇਹ) ਮੂਰਖ (ਜੀਵਨ ਦਾ ਸਹੀ ਮਨੋਰਥ) ਸਮਝਦਾ ਹੀ ਨਹੀਂ।
(ਜਦੋਂ ਇਹ ਸੰਸਾਰ ਤੋਂ) ਉਠ ਕੇ ਟੁਰ ਪਿਆ (ਭਾਵ ਮਰ ਗਿਆ ਤਾਂ) ਜ਼ਾਲਮ (ਜਮਾਂ ਦੇ) ਵੱਸ ਵਿਚ ਪੈ ਗਿਆ (ਓਦੋਂ ਇਸ ਨੇ ਕੀਤੇ ਕਰਮਾਂ ਦਾ) ਪਛਤਾਵਾ ਕੀਤਾ (ਫਿਰ ਕੀ ਲਾਭ ਹੋਇਆ?)।੧।
ਹੇ ਅੰਨ੍ਹੇ ! ਅਗਿਆਨੀ ਜੀਵ !) ਤੂੰ (ਮੌਤ ਰੂਪ ਨਦੀ ਦੇ) ਕੰਢੇ ਕੋਲ ਬੈਠਾ ਹੋਇਆ ਹੈਂ।
ਜੇ ਪੂਰਬਲੇ (ਜਨਮਾਂ ਦਾ ਕੋਈ ਚੰਗਾ ਲੇਖ) ਲਿਖਿਆ ਹੋਇਆ ਹੋਵੇ ਤਾਂ ਹੀ ਤੂੰ ਗੁਰੂ ਦਾ ਸ਼ਬਦ ਕਮਾ ਸਕਦਾ ਹੈਂ (ਇਸ ਲਈ ਤੁਰਤ ਗੁਰੂ ਦੀ ਸਰਣੀ ਜਾ ਪਉ, ‘ਗੁਰੂ ਕਹੇ ਸੁ ਕਾਰ ਕਮਾਇ ਜੀਉ’ ਵਾਲਾ ਅਮਲ ਅਪਨਾਅ ਲੈ)।੧।ਰਹਾਉ।
(ਹੁਣ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ ਕਿ ਹੇ ਅਗਿਆਨੀ ਪੁਰਸ਼ ! ਮਤਾਂ ਤੂੰ ਇਹ ਸਮਝਦਾ ਹੋਵੇਂ ਕਿ ਗੁਰੂ ਦਾ ਬਚਨ ਕਮਾਉਣ ਲਈ ਅਜੇ ਬੜਾ ਸਮਾਂ ਪਿਆ ਹੈ, ਇਹ ਭਰਮ ਭੁਲੇਖਾ ਮਨੋਂ ਕਢ ਛਡ। ਜਿਵੇਂ ਕਿਰਸਾਨ) ਹਰੀ (ਕੱਚੀ), ਅੱਧ-ਪੱਕੀ ਅਤੇ ਪੱਕੀ ਵੱਢਣ ਵਾਲੀ (ਖੇਤੀ ਕੱਟਣੋਂ ਨਹੀਂ ਸੰਗਦਾ)।
(ਜਦੋਂ ਕਿਸਾਨ ਦਾ ਚਿੱਤ ਕਰੇ ਉਹ) ਲਾਵੇ (ਖੇਤ ਵੱਢਣ ਵਾਲੇ ਕਾਮੇ) ਤਿਆਰ ਕਰ ਕੇ (ਭੇਜ ਦਿੰਦਾ ਹੈ, ਓਹ ਆਪੋ ਆਪਣੇ) ਦਾਤਰੇ ਲੈ ਕੇ (ਖੇਤਾਂ ਵਿਚ) ਪਹੁੰਚ ਜਾਂਦੇ ਹਨ
ਜਦੋਂ (ਉਨ੍ਹਾਂ ਨੂੰ ਖੇਤ ਦੇ ਮਾਲਕ) ਕਿਰਸਾਨ ਦਾ ਹੁਕਮ ਹੋ ਗਿਆ ਤਾਂ (ਉਨ੍ਹਾਂ ਨੇ ਸਾਰਾ) ਖੇਤ ਮਾਪ ਕੇ ਕਟ ਲਿਆ। (ਭਾਵ ਇਸੇ ਤਰ੍ਹਾਂ, ਜਦੋਂ ਧਰਮ ਰਾਜ ਦੇ ਦੂਤਾਂ ਨੂੰ ਮਾਰਨ ਦਾ ਹੁਕਮ ਮਿਲਦਾ ਹੈ, ਓਹ ਕੱਚੀ, ਅੱਧ-ਪੱਕੀ ਤੇ ਪੱਕੀ ਭਾਵ ਬਾਲ, ਜੁਆਨੀ ਤੇ ਬਿਰਧ ਅਵਸਥਾ ਵਲ ਨਹੀਂ ਵੇਖਦੇ, ਉਹ ਝੱਟ ਹੀ ਸੁਆਸਾਂ ਰੂਪੀ ਖੇਤੀ ਕਟ ਦਿੰਦੇ ਹਨ)।੨।
(ਹੁਣ ਇਸ ਅਗਿਆਨੀ ਮਨੁੱਖ ਦੀ ਹਾਲਤ ਵੇਖੋ ਕਿ ਇਸ ਦੇ ਨਿਤ ਜੀਵਨ ਦਾ) ਪਹਿਲਾ ਪਹਿਰ (ਖਾਣ ਦੇ) ਧੰਧਿਆ ਵਿਚ (ਗੁਜ਼ਰ) ਗਿਆ, ਦੂਜੇ (ਪਹਿਰ) ਵਿਚ ਰੱਜ ਕੇ ਸੁਤਾ ਰਿਹਾ।
ਤੀਜੇ ਪਹਿਰ (ਅਧਖੜ ਉਮਰ) ਵਿਚ ਵਿਸ਼ੇ ਭੋਗਾਂ ਵਿਚ ਹੀ ਲਿਪਾਇਮਾਨ ਰਿਹਾ (ਅਤੇ) ਚੌਥੇ ਪਹਿਰ (ਭਾਵ ਬ੍ਰਿਧ ਅਵਸਥਾ ਵਿਚ) ਸਵੇਰਾ ਹੋ ਗਿਆ (ਭਾਵ ‘ਧਉਲੇ ਉਭੇ ਸਾਹ’ ਵਾਲੀ ਹਾਲਤ ਬਣ ਗਈ)।
ਜਿਸ (ਪਰਮੇਸ਼ਰ) ਨੇ (ਮਨੁੱਖ ਨੂੰ) ਜਿੰਦ ਤੇ ਸਰੀਰ ਦਿੱਤਾ ਉਹ) ਕਦੇ ਵੀ (ਇਸ ਦੇ) ਚਿੱਤ ਵਿਚ ਨਾ ਆਇਆ (ਭਾਵ ਮਨੁੱਖ ਨੇ ਸਾਰਾ ਸਮਾਂ ਸਿਮਰਨ ਤੋਂ ਬਿਨਾਂ ਅਜਾਈਂ ਗਵਾ ਦਿੱਤਾ)।੩।
(ਜਿਸ ਮਨੁੱਖ ਨੇ ਗੁਰੂ ਦਾ ਬਚਨ ਕਮਾਇਆ ਉਹ) ਸਾਧ ਸੰਗਤ ਤੋਂ ਸਦਕੇ ਹੋਇਆ, (ਆਪਣੀ) ਜਿੰਦ ਵੀ ਕੁਰਬਾਨ ਕਰ ਦਿੱਤੀ।
ਜਿਸ (ਸਾਧ ਸੰਗਤ ਤੋਂ ਉਸ ਦੇ) ਮਨ ਵਿਚ (ਜੀਵਨ ਦੀ) ਸੋਝੀ ਪਈ (ਅਤੇ ਉਸ ਨੂੰ) ਸੁਜਾਣ ਪੁਰਖ (ਭਾਵ ਸਤਿਗੁਰੂ) ਮਿਲ ਪਿਆ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਅਜਿਹੇ ਮਨੁੱਖ ਨੇ) ਅੰਤਰਜਾਮੀ ਜਾਣੀ-ਜਾਣ ਹਰੀ ਨੂੰ ਸਦਾ (ਆਪਣੇ) ਨਾਲਿ (ਭਾਵ ਅੰਗ ਸੰਗ) ਵੇਖਿਆ।੪।੪।੭੪।
(ਕਿਸੇ ਦੇ ਘਰ ਘੜੀ ਦੋ ਘੜੀ ਲਈ ਗਿਆ ਹੋਇਆ ਕੋਈ ਪ੍ਰਾਹੁਣਾ ਉਸ ਘਰ ਦੇ ਕੰਮ ਸਵਾਰਨ ਵਾਲਾ ਬਣ ਬੈਠੇ ਤਾਂ ਹਾਸੋ-ਹੀਣਾ ਹੀ ਹੁੰਦਾ ਹੈ, ਤਿਵੇਂ ਜੀਵ ਇਸ ਜਗਤ ਵਿਚ) ਘੜੀ ਦੋ ਘੜੀਆਂ ਦਾ ਪ੍ਰਾਹੁਣਾ ਹੈ, ਪਰ ਇਸ ਦੇ ਹੀ ਕੰਮ-ਧੰਧੇ ਨਿਜਿੱਠਣ ਵਾਲਾ ਬਣ ਜਾਂਦਾ ਹੈ।
ਮੂਰਖ (ਜੀਵਨ ਦਾ ਸਹੀ ਰਾਹ) ਨਹੀਂ ਸਮਝਦਾ, ਮਾਇਆ ਦੇ ਮੋਹ ਵਿਚ ਤੇ ਕਾਮਵਾਸ਼ਨਾ ਵਿਚ ਫਸਿਆ ਰਹਿੰਦਾ ਹੈ।
ਜਦੋਂ (ਇਥੋਂ) ਉੱਠ ਕੇ ਤੁਰ ਪੈਂਦਾ ਹੈ ਤਾਂ ਪਛੁਤਾਂਦਾ ਹੈ (ਪਰ ਉਸ ਵੇਲੇ ਪਛੁਤਾਇਆਂ ਕੀਹ ਬਣਦਾ ਹੈ?) ਜਮਾਂ ਦੇ ਵੱਸ ਪੈ ਜਾਂਦਾ ਹੈ ॥੧॥
ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਜਿਵੇਂ ਕੋਈ ਰੁੱਖ ਨਦੀ ਦੇ ਕੰਢੇ ਉੱਤੇ ਉੱਗਾ ਹੋਇਆ ਹੋਵੇ ਤੇ ਕਿਸੇ ਭੀ ਵੇਲੇ ਕੰਢੇ ਨੂੰ ਢਾਹ ਲਗ ਕੇ ਰੁੱਖ ਨਦੀ ਵਿਚ ਰੁੜ੍ਹ ਜਾਂਦਾ ਹੈ, ਤਿਵੇਂ) ਤੂੰ (ਮੌਤ-ਨਦੀ ਦੇ) ਕੰਢੇ ਉੱਤੇ ਬੈਠਾ ਹੋਇਆ ਹੈਂ (ਪਤਾ ਨਹੀਂ ਕੇਹੜੇ ਵੇਲੇ ਤੇਰੀ ਮੌਤ ਆ ਜਾਏ)।
ਜੇ (ਤੇਰੇ ਮੱਥੇ ਉੱਤੇ) ਪੂਰਬਲੇ ਜਨਮ ਵਿਚ (ਕੀਤੀ ਕਮਾਈ ਦਾ ਚੰਗਾ ਲੇਖ) ਲਿਖਿਆ ਹੋਇਆ ਹੋਵੇ, ਤਾਂ ਤੂੰ ਗੁਰੂ ਦਾ ਉਪਦੇਸ਼ ਕਮਾ ਲਏਂ (ਗੁਰੂ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਬਣਾਏਂ, ਤੇ ਆਤਮਕ ਮੌਤ ਤੋਂ ਬਚ ਜਾਏਂ) ॥੧॥ ਰਹਾਉ ॥
ਇਹ ਜ਼ਰੂਰੀ ਨਹੀਂ ਕਿ ਹਰੀ ਖੇਤੀ ਨਾਹ ਵੱਢੀ ਜਾਏ, ਡੱਡਿਆਂ ਤੇ ਆਈ ਹੋਈ (ਅੱਧ-ਪੱਕੀ) ਨਾਹ ਵੱਢੀ ਜਾਏ, ਤੇ ਸਿਰਫ਼ ਪੱਕੀ ਹੋਈ ਹੀ ਵੱਢੀ ਜਾਏ।
(ਖੇਤ ਦਾ ਮਾਲਕ ਜਦੋਂ ਚਾਹੁੰਦਾ ਹੈ) ਵਾਢੇ ਤਿਆਰ ਕਰਦਾ ਹੈ, ਜੋ ਦਾਤਰੇ ਲੈ ਲੈ ਕੇ (ਖੇਤ ਵਿਚ) ਆ ਪਹੁੰਚਦੇ ਹਨ।
ਜਦੋਂ ਖੇਤ ਦੇ ਮਾਲਕ ਦਾ ਹੁਕਮ ਹੁੰਦਾ ਹੈ, (ਉਹ ਵਾਢੇ ਖੇਤ ਨੂੰ) ਵੱਢ ਕੇ ਸਾਰਾ ਖੇਤ ਮਿਣ ਲੈਂਦੇ ਹਨ (ਇਸ ਤਰ੍ਹਾਂ ਜਗਤ ਦਾ ਮਾਲਕ ਪ੍ਰਭੂ ਜਦੋਂ ਹੁਕਮ ਕਰਦਾ ਹੈ ਜਮ ਆ ਕੇ ਜੀਵਾਂ ਨੂੰ ਲੈ ਜਾਂਦੇ ਹਨ, ਚਾਹੇ ਬਾਲ-ਉਮਰ ਹੋਣ, ਚਾਹੇ ਜਵਾਨ ਹੋਣ ਤੇ ਚਾਹੇ ਬੁੱਢੇ ਹੋ ਚੁੱਕੇ ਹੋਣ) ॥੨॥
(ਮਾਇਆ-ਗ੍ਰਸੇ ਮੂਰਖ ਮਨੁੱਖ ਦੀ ਜੀਵਨ-ਰਾਤ ਦਾ) ਪਹਿਲਾ ਪਹਰ ਦੁਨੀਆ ਦੇ ਧੰਧਿਆਂ ਵਿਚ ਬੀਤ ਜਾਂਦਾ ਹੈ, ਦੂਜੇ ਪਹਰ (ਮੋਹ ਦੀ ਨੀਂਦ ਵਿਚ) ਰੱਜ ਕੇ ਸੁੱਤਾ ਰਹਿੰਦਾ ਹੈ।
ਤੀਜੇ ਪਹਰ ਵਿਸ਼ੇ ਭੋਗਦਾ ਰਹਿੰਦਾ ਹੈ, ਤੇ ਚੌਥੇ ਪਹਰ (ਆਖ਼ਰ) ਦਿਨ ਚੜ੍ਹ ਪੈਂਦਾ ਹੈ (ਬੁਢੇਪਾ ਆ ਕੇ ਮੌਤ ਆ ਕੂਕਦੀ ਹੈ)।
ਜਿਸ ਪ੍ਰਭੂ ਨੇ ਇਸ ਨੂੰ ਜਿੰਦ ਤੇ ਸਰੀਰ ਦਿੱਤਾ ਹੈ ਉਹ ਕਦੇ ਭੀ ਇਸ ਦੇ ਚਿੱਤ ਵਿੱਚ ਨਹੀਂ ਆਉਂਦਾ (ਉਸ ਨੂੰ ਕਦੇ ਭੀ ਯਾਦ ਨਹੀਂ ਕਰਦਾ) ॥੩॥
ਹੇ ਨਾਨਕ! (ਆਖ-) ਮੈਂ ਸਾਧ ਸੰਗਤਿ ਤੋਂ ਸਦਕੇ ਜਾਂਦਾ ਹਾਂ, ਸਾਧ ਸੰਗਤਿ ਤੋਂ ਆਪਣੀ ਜਿੰਦ ਕੁਰਬਾਨ ਕਰਦਾ ਹਾਂ,
ਕਿਉਂਕਿ ਸਾਧ ਸੰਗਤਿ ਤੋਂ ਹੀ ਮਨ ਵਿਚ (ਪ੍ਰਭੂ ਦੇ ਸਿਮਰਨ ਦੀ) ਸੂਝ ਪੈਦਾ ਹੁੰਦੀ ਹੈ, (ਸਾਧ ਸੰਗਤਿ ਦੀ ਰਾਹੀਂ ਹੀ) ਸਭ ਦੇ ਦਿਲ ਦੀ ਜਾਣਨ ਵਾਲਾ ਅਕਾਲਪੁਰਖ ਮਿਲਦਾ ਹੈ।
ਹੇ ਨਾਨਕ! (ਆਖ-) ਅੰਤਰਜਾਮੀ ਸੁਜਾਣ ਪ੍ਰਭੂ ਨੂੰ (ਸਾਧ ਸੰਗਤਿ ਦੀ ਕਿਰਪਾ ਨਾਲ ਹੀ) ਮੈਂ ਸਦਾ ਆਪਣੇ ਅੰਗ-ਸੰਗ ਵੇਖਿਆ ਹੈ ॥੪॥੪॥੭੪॥
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
ਆਪਣੇ ਕਾਰਜ ਰਾਸ ਕਰਨ ਲਈ ਆਦਮੀ ਇਸ ਸੰਸਾਰ ਅੰਦਰ ਇਕ ਛਿਨ ਪਲ ਲਈ ਪ੍ਰਾਹੁਣਾ ਹੈ।
ਪਰ ਬੇਸਮਝ-ਬੰਦਾ ਸਮਝਦਾ ਨਹੀਂ ਅਤੇ ਧਨ ਦੌਲਤ ਤੇ ਵਿਸ਼ੇ-ਵਿਕਾਰ ਅੰਦਰ ਖਚਤ ਹੈ।
ਉਹ ਉਠ ਕੇ (ਸੰਸਾਰ ਤੋਂ)ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ ਅਤੇ ਮੌਤ ਦੇ ਫਰੇਸ਼ਤੇ ਦੇ ਕਾਬੂ ਵਿੱਚ ਪੈ ਜਾਂਦਾ ਹੈ।
ਹੈ ਅੰਨ੍ਹੇ (ਮਨੁੱਖ)! ਤੂੰ ਦਰਿਆ ਦੇ ਢਹਿੰਦੇ ਹੋਏ ਕੰਢੇ ਦੇ ਨੇੜੇ ਬੈਠਾ ਹੋਇਆ ਹੈ।
ਜੇਕਰ ਧੁਰੋਂ ਤੇਰੇ ਲਈ ਐਸੀ ਲਿਖਤਾਕਾਰ ਹੈ, ਤਦ ਤੂੰ ਗੁਰਾਂ ਦੇ ਫੁਰਮਾਨ ਦੀ ਪਾਲਣਾ ਕਰ।
(ਜੀਵਨ ਦੀ ਖੇਤੀ) ਵੱਢਣ ਵਾਲਾ ਨਾਂ ਕੱਚੀ ਵੇਖਦਾ ਹੈ ਤੇ ਨਾਂ ਅੱਧ-ਪੱਕੀ ਜਾਂ ਪੱਕੀ।
ਤਿਆਰੀ ਕਰਕੇ, ਆਪਣੀਆਂ ਦਾਤ੍ਰੀਆਂ ਫੜ ਕੇ ਤੇ ਲੈ ਕੇ ਵਾਢੇ ਪੁੰਜ ਜਾਂਦੇ ਹਨ।
ਜਦ ਜ਼ਿਮੀਦਾਰ ਦਾ ਫੁਰਮਾਨ ਜਾਰੀ ਹੋ ਜਾਂਦਾ ਹੈ, ਤਦ ਖੇਤੀ ਦੀ ਫ਼ਸਲ ਵੱਢੀ ਤੇ ਮਾਪ ਲਈ ਜਾਂਦੀ ਹੈ।
ਜੀਵਨ-ਰਾਤ੍ਰੀ ਦਾ ਪਹਿਲਾ ਹਿੱਸਾ ਫ਼ਜ਼ੂਲ ਵਿਹਾਰਾਂ ਵਿੱਚ ਬੀਤ ਜਾਂਦਾ ਹੈ ਅਤੇ ਦੂਸਰੇ ਅੰਦਰ (ਪ੍ਰਾਣੀ) ਰੱਜ ਕੇ ਸੌਦਾਂ ਹੈ!
ਤੀਜੇ ਅੰਦਰ ਉਹ ਬੇਹੁੰਦਾ ਬਕਵਾਸ ਕਰਦਾ ਹੈ ਅਤੇ ਚੋਥੇ ਅੰਦਰ ਮੌਤ ਦਾ ਦਿਨ ਚੜ੍ਹ ਜਾਂਦਾ ਹੈ।
ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿਤੇ ਹਨ ਕਦੇ ਭੀ ਉਸ ਦੇ ਮਨ ਅੰਦਰ ਪ੍ਰਵੇਸ਼ ਨਹੀਂ ਕਰਦਾ।
ਸਚਿਆਰਾ ਦੀ ਸੰਗਤ ਉਤੋਂ ਮੈਂ ਸਦਕੇ ਜਾਂਦਾ ਹਾਂ ਅਤੇ ਆਪਣੀ ਜਿੰਦ-ਜਾਨ ਬਲੀਦਾਨ ਕਰਦਾ ਹਾਂ।
ਜਿਸ ਦੇ ਰਾਹੀਂ ਮੇਰੇਂ ਚਿੱਤ ਅੰਦਰ ਸਮਝ ਆ ਗਈ ਹੈ ਅਤੇ ਮੈਂ ਸਰਬਗ ਸੁਆਮੀ ਨੂੰ ਮਿਲ ਪਿਆ ਹਾਂ।
ਨਾਨਕ ਦਿਲਾਂ ਦੀਆਂ ਜਾਨਣਹਾਰ, ਸਿਆਣੇ ਸੁਆਮੀ ਨੂੰ ਹਮੇਸ਼ਾਂ ਹੀ ਆਪਣੇ ਸਾਥ ਦੇਖਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.