ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥
ਸਭਨਾ ਕਾ ਦਾਤਾ ਕਰਮ ਬਿਧਾਤਾ ਦੂਖ ਬਿਸਾਰਣਹਾਰੁ ਜੀਉ ॥
ਦੂਖ ਬਿਸਾਰਣਹਾਰੁ ਸੁਆਮੀ ਕੀਤਾ ਜਾ ਕਾ ਹੋਵੈ ॥
ਕੋਟ ਕੋਟੰਤਰ ਪਾਪਾ ਕੇਰੇ ਏਕ ਘੜੀ ਮਹਿ ਖੋਵੈ ॥
ਹੰਸ ਸਿ ਹੰਸਾ ਬਗ ਸਿ ਬਗਾ ਘਟ ਘਟ ਕਰੇ ਬੀਚਾਰੁ ਜੀਉ ॥
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥੧॥
ਜਿਨ੍ਹ ਇਕ ਮਨਿ ਧਿਆਇਆ ਤਿਨ੍ਹ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥
ਤਿਨ ਜਮੁ ਨੇੜਿ ਨ ਆਵੈ ਗੁਰ ਸਬਦੁ ਕਮਾਵੈ ਕਬਹੁ ਨ ਆਵਹਿ ਹਾਰਿ ਜੀਉ ॥
ਤੇ ਕਬਹੁ ਨ ਹਾਰਹਿ ਹਰਿ ਹਰਿ ਗੁਣ ਸਾਰਹਿ ਤਿਨ੍ਹ ਜਮੁ ਨੇੜਿ ਨ ਆਵੈ ॥
ਜੰਮਣੁ ਮਰਣੁ ਤਿਨ੍ਹਾ ਕਾ ਚੂਕਾ ਜੋ ਹਰਿ ਲਾਗੇ ਪਾਵੈ ॥
ਗੁਰਮਤਿ ਹਰਿ ਰਸੁ ਹਰਿ ਫਲੁ ਪਾਇਆ ਹਰਿ ਹਰਿ ਨਾਮੁ ਉਰ ਧਾਰਿ ਜੀਉ ॥
ਜਿਨ੍ਹ ਇਕ ਮਨਿ ਧਿਆਇਆ ਤਿਨ੍ਹ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥੨॥
ਜਿਨਿ ਜਗਤੁ ਉਪਾਇਆ ਧੰਧੈ ਲਾਇਆ ਤਿਸੈ ਵਿਟਹੁ ਕੁਰਬਾਣੁ ਜੀਉ ॥
ਤਾ ਕੀ ਸੇਵ ਕਰੀਜੈ ਲਾਹਾ ਲੀਜੈ ਹਰਿ ਦਰਗਹ ਪਾਈਐ ਮਾਣੁ ਜੀਉ ॥
ਹਰਿ ਦਰਗਹ ਮਾਨੁ ਸੋਈ ਜਨੁ ਪਾਵੈ ਜੋ ਨਰੁ ਏਕੁ ਪਛਾਣੈ ॥
ਓਹੁ ਨਵ ਨਿਧਿ ਪਾਵੈ ਗੁਰਮਤਿ ਹਰਿ ਧਿਆਵੈ ਨਿਤ ਹਰਿ ਗੁਣ ਆਖਿ ਵਖਾਣੈ ॥
ਅਹਿਨਿਸਿ ਨਾਮੁ ਤਿਸੈ ਕਾ ਲੀਜੈ ਹਰਿ ਊਤਮੁ ਪੁਰਖੁ ਪਰਧਾਨੁ ਜੀਉ ॥
ਜਿਨਿ ਜਗਤੁ ਉਪਾਇਆ ਧੰਧੈ ਲਾਇਆ ਹਉ ਤਿਸੈ ਵਿਟਹੁ ਕੁਰਬਾਨੁ ਜੀਉ ॥੩॥
ਨਾਮੁ ਲੈਨਿ ਸਿ ਸੋਹਹਿ ਤਿਨ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥
ਤਿਨ ਫਲ ਤੋਟਿ ਨ ਆਵੈ ਜਾ ਤਿਸੁ ਭਾਵੈ ਜੇ ਜੁਗ ਕੇਤੇ ਜਾਹਿ ਜੀਉ ॥
ਜੇ ਜੁਗ ਕੇਤੇ ਜਾਹਿ ਸੁਆਮੀ ਤਿਨ ਫਲ ਤੋਟਿ ਨ ਆਵੈ ॥
ਤਿਨ੍ਹ ਜਰਾ ਨ ਮਰਣਾ ਨਰਕਿ ਨ ਪਰਣਾ ਜੋ ਹਰਿ ਨਾਮੁ ਧਿਆਵੈ ॥
ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ ॥
ਨਾਮੁ ਲੈਨ੍ਹਿ ਸਿ ਸੋਹਹਿ ਤਿਨ੍ਹ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥੪॥੧॥੪॥
ਰਾਗੁਆਸਾਮਹਲਾ੧ਛੰਤਘਰੁ੨
ੴਸਤਿਗੁਰਪ੍ਰਸਾਦਿ॥
ਤੂੰਸਭਨੀਥਾਈਜਿਥੈਹਉਜਾਈਸਾਚਾਸਿਰਜਣਹਾਰੁਜੀਉ॥
ਸਭਨਾਕਾਦਾਤਾਕਰਮਬਿਧਾਤਾਦੂਖਬਿਸਾਰਣਹਾਰੁਜੀਉ॥
ਦੂਖਬਿਸਾਰਣਹਾਰੁਸੁਆਮੀਕੀਤਾਜਾਕਾਹੋਵੈ॥
ਕੋਟਕੋਟੰਤਰਪਾਪਾਕੇਰੇਏਕਘੜੀਮਹਿਖੋਵੈ॥
ਹੰਸਸਿਹੰਸਾਬਗਸਿਬਗਾਘਟਘਟਕਰੇਬੀਚਾਰੁਜੀਉ॥
ਤੂੰਸਭਨੀਥਾਈਜਿਥੈਹਉਜਾਈਸਾਚਾਸਿਰਜਣਹਾਰੁਜੀਉ॥੧॥
ਜਿਨ੍ਹਇਕਮਨਿਧਿਆਇਆਤਿਨ੍ਹਸੁਖੁਪਾਇਆਤੇਵਿਰਲੇਸੰਸਾਰਿਜੀਉ॥
ਤਿਨਜਮੁਨੇੜਿਨਆਵੈਗੁਰਸਬਦੁਕਮਾਵੈਕਬਹੁਨਆਵਹਿਹਾਰਿਜੀਉ॥
ਤੇਕਬਹੁਨਹਾਰਹਿਹਰਿਹਰਿਗੁਣਸਾਰਹਿਤਿਨ੍ਹਜਮੁਨੇੜਿਨਆਵੈ॥
ਜੰਮਣੁਮਰਣੁਤਿਨ੍ਹਾਕਾਚੂਕਾਜੋਹਰਿਲਾਗੇਪਾਵੈ॥
ਗੁਰਮਤਿਹਰਿਰਸੁਹਰਿਫਲੁਪਾਇਆਹਰਿਹਰਿਨਾਮੁਉਰਧਾਰਿਜੀਉ॥
ਜਿਨ੍ਹਇਕਮਨਿਧਿਆਇਆਤਿਨ੍ਹਸੁਖੁਪਾਇਆਤੇਵਿਰਲੇਸੰਸਾਰਿਜੀਉ॥੨॥
ਜਿਨਿਜਗਤੁਉਪਾਇਆਧੰਧੈਲਾਇਆਤਿਸੈਵਿਟਹੁਕੁਰਬਾਣੁਜੀਉ॥
ਤਾਕੀਸੇਵਕਰੀਜੈਲਾਹਾਲੀਜੈਹਰਿਦਰਗਹਪਾਈਐਮਾਣੁਜੀਉ॥
ਹਰਿਦਰਗਹਮਾਨੁਸੋਈਜਨੁਪਾਵੈਜੋਨਰੁਏਕੁਪਛਾਣੈ॥
ਓਹੁਨਵਨਿਧਿਪਾਵੈਗੁਰਮਤਿਹਰਿਧਿਆਵੈਨਿਤਹਰਿਗੁਣਆਖਿਵਖਾਣੈ॥
ਅਹਿਨਿਸਿਨਾਮੁਤਿਸੈਕਾਲੀਜੈਹਰਿਊਤਮੁਪੁਰਖੁਪਰਧਾਨੁਜੀਉ॥
ਜਿਨਿਜਗਤੁਉਪਾਇਆਧੰਧੈਲਾਇਆਹਉਤਿਸੈਵਿਟਹੁਕੁਰਬਾਨੁਜੀਉ॥੩॥
ਨਾਮੁਲੈਨਿਸਿਸੋਹਹਿਤਿਨਸੁਖਫਲਹੋਵਹਿਮਾਨਹਿਸੇਜਿਣਿਜਾਹਿਜੀਉ॥
ਤਿਨਫਲਤੋਟਿਨਆਵੈਜਾਤਿਸੁਭਾਵੈਜੇਜੁਗਕੇਤੇਜਾਹਿਜੀਉ॥
ਜੇਜੁਗਕੇਤੇਜਾਹਿਸੁਆਮੀਤਿਨਫਲਤੋਟਿਨਆਵੈ॥
ਤਿਨ੍ਹਜਰਾਨਮਰਣਾਨਰਕਿਨਪਰਣਾਜੋਹਰਿਨਾਮੁਧਿਆਵੈ॥
ਹਰਿਹਰਿਕਰਹਿਸਿਸੂਕਹਿਨਾਹੀਨਾਨਕਪੀੜਨਖਾਹਿਜੀਉ॥
ਨਾਮੁਲੈਨ੍ਹਿਸਿਸੋਹਹਿਤਿਨ੍ਹਸੁਖਫਲਹੋਵਹਿਮਾਨਹਿਸੇਜਿਣਿਜਾਹਿਜੀਉ॥੪॥੧॥੪॥
rāg āsā mahalā 1 shant ghar 2
ik ōunkār satigur prasād .
tūn sabhanī thāī jithai hau jāī sāchā sirajanahār jīu .
sabhanā kā dātā karam bidhātā dūkh bisāranahār jīu .
dūkh bisāranahār suāmī kītā jā kā hōvai .
kōt kōtantar pāpā kērē ēk gharī mah khōvai .
hans s hansā bag s bagā ghat ghat karē bīchār jīu .
tūn sabhanī thāī jithai hau jāī sāchā sirajanahār jīu .1.
jinh ik man dhiāiā tinh sukh pāiā tē viralē sansār jīu .
tin jam nēr n āvai gur sabad kamāvai kabah n āvah hār jīu .
tē kabah n hārah har har gun sārah tinh jam nēr n āvai .
janman maran tinhā kā chūkā jō har lāgē pāvai .
guramat har ras har phal pāiā har har nām ur dhār jīu .
jinh ik man dhiāiā tinh sukh pāiā tē viralē sansār jīu .2.
jin jagat upāiā dhandhai lāiā tisai vitah kurabān jīu .
tā kī sēv karījai lāhā lījai har daragah pāīai mān jīu .
har daragah mān sōī jan pāvai jō nar ēk pashānai .
ōh nav nidh pāvai guramat har dhiāvai nit har gun ākh vakhānai .
ahinis nām tisai kā lījai har ūtam purakh paradhān jīu .
jin jagat upāiā dhandhai lāiā hau tisai vitah kurabān jīu .3.
nām lain s sōhah tin sukh phal hōvah mānah sē jin jāh jīu .
tin phal tōt n āvai jā tis bhāvai jē jug kētē jāh jīu .
jē jug kētē jāh suāmī tin phal tōt n āvai .
tinh jarā n maranā narak n paranā jō har nām dhiāvai .
har har karah s sūkah nāhī nānak pīr n khāh jīu .
nām lainh s sōhah tinh sukh phal hōvah mānah sē jin jāh jīu .4.1.4.
Asa Measure. 1st Guru. A Metre.
There is but one God. By True Guru's grace He is attainted.
Thou art the Giver of all the places, where ever I go, O my True Creator
Thou art the Giver of all the Architect of destiny and the Distress Dispeller.
Destroyer of pain is the Lord, and, all that takes place is of His doing.
Millions upon millions of sins, He destroyer in a moment.
Thou assayest every heart, and declarest a swan, a swan and a crane a crane.
Thou art at all the places, wherever I go, O my True Creator.
They who remember God with single mind, attain peace, but rare are they in the world.
Death's courier not near them, they act up to Guru's instruction, and they never return routed.
They, who dwell upon Lord God's excellence suffer not defeat ever, Death myrmidon goes not near them.
Ended are the births and deaths of those, who are attached with God's feet,
By Guru's teaching, they obtain God's elixir and God's Fruit and Lord God's Name, they clasp to their heart.
They who think of the Lord with single mind, obtain joys, but a few are they in this world.
He who created the beings and has put them to task, Unto Him I am a sacrifice.
Perform His service, gather profit and thus thou obtain honour in God's Court.
The man, who recognises but One God, that man alone gathers honour in God's Court.
He, who under Guru's instruction, remember God and ever utters and repeats God's praise, obtain to the Nine treasure.
Day and night take thou the Name of the God, who is sublime and the Lord president of all.
I am a sacrifice unto Him, who having created the world, has put it to work.
They who repeat the Name look embellished and obtain the fruit of peace. They who believe in the Name win the life's game.
If it pleases Him, they run not short of Lord's boons, even through series of ages may pass.
Though several ages may pass away to their boons there, is no end, O Lord.
They age not, die not and fall not into hell, only if they meditate on God's Name.
They who utter God's Name, wither not and, O Nanak, nor do they suffer pain.
They who take the Name, look beauteous and reap the fruit of happiness. They who accept the Name, win the life game.
Raag Aasaa, First Mehl, Chhant, Second House:
One Universal Creator God. By The Grace Of The True Guru:
You are everywhere, wherever I go, O True Creator Lord.
You are the Giver of all, the Architect of Destiny, the Dispeller of distress.
The Lord Master is the Dispeller of distress; all that happens is by His doing.
Millions upon millions of sins, He destroys in an instant.
He calls a swan a swan, and a crane a crane; He contemplates each and every heart.
You are everywhere, wherever I go, O True Creator Lord. ||1||
Those who meditate on Him singlemindedly obtain peace; how rare are they in this world.
The Messenger of Death does not draw near those who live the Guru's Teachings; they never return defeated.
Those who appreciate the Glorious Praises of the Lord, Har, Har, never suffer defeat; the Messenger of Death does not even approach them.
Birth and death are ended for those who are attached to the feet of the Lord.
Through the Guru's Teachings, they obtain the sublime essence of the Lord, and the fruit of the Lord; they enshrine the Name of the Lord, Har, Har, in their hearts.
Those who meditate on Him singlemindedly obtain peace; how rare are they in this world. ||2||
He who created the world and assigned all to their tasks unto Him I am a sacrifice.
So serve Him, and gather profit, and you shall obtain honor in the Court of the Lord.
That humble being, who recognizes the One Lord alone, obtains honor in the Court of the Lord.
One who meditates on the Lord, through the Guru's Teachings, obtains the nine treasures; he chants and repeats continually the Glorious Praises of the Lord.
Day and night, take the Naam, the Name of the Lord, the most sublime Primal Being.
The One who created the world and assigned all to their tasks I am a sacrifice to Him. ||3||
Those who chant the Naam look beautiful; they obtain the fruit of peace. Those who believe in the Name win the game of life.
Their blessings are not exhausted, if it pleases the Lord, even though numerous ages may pass.
Even though numerous ages may pass, O Lord Master, their blessings are not exhausted.
They do not age, they do not die and fall into hell, if they meditate on the Naam, the Name of the Lord.
Those who chant the Lord's Name, Har, Har, do not wither, O Nanak; they are not afflicted by pain.
Those who chant the Naam look beautiful; they obtain the fruit of peace. Those who believe in the Name win the game of life. ||4||1||4||
ਰਾਗੁ ਆਸਾ ਮਹਲਾ ੧ ਛੰਤ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਹੇ ਪ੍ਰਭੂ!) ਮੈਂ ਜਿਥੇ ਭੀ ਜਾਂਦਾ ਹਾਂ ਤੂੰ ਸਭ ਥਾਵਾਂ ਤੇ (ਮੌਜੂਦ ਹੈਂ) ਸਦਾ ਥਿਰ ਰਹਿਣ ਵਾਲਾ ਅਤੇ (ਸ੍ਰਿਸ਼ਟੀ ਨੂੰ) ਪੈਦਾ ਕਰਨ ਵਾਲਾ ਹੈਂ।
(ਤੂੰ) ਸਭ (ਜੀਆਂ) ਦਾ ਦਾਤਾ ਅਤੇ ਕਰਮਾਂ ਦਾ ਫਲ ਪ੍ਰਦਾਤਾ (ਅਤੇ ਸਭ) ਦੁਖਾਂ ਨੂੰ ਦੂਰ ਕਰਨ ਵਾਲਾ (ਦਾਤਾ) ਹੈਂ।
(ਉਹ) ਦੁਖਾਂ ਨੂੰ ਵਿਸਾਰਣ ਵਾਲਾ ਭਾਵ ਨਾਸ਼ ਕਰਨ ਵਾਲਾ ਸੁਆਮੀ ਹੈ ਜਿਸ ਦਾ ਕੀਤਾ ਹੋਇਆ ਸਭ ਕੁਝ ਹੁੰਦਾ ਹੈ।
ਪਾਪਾਂ ਦੇ ਢੇਰ (ਜੇ) ਕਿਲ੍ਹਿਆਂ ਵਾਂਗ ਵੱਡੇ ਪਾਪਾਂ ਦੇ ਢੇਰ (ਅਗੇ ਖੜੇ ਹੋਣ) (ਓਹ ਪ੍ਰਭੂ) ਇਕ ਘੜੀ ਵਿਚ (ਕ੍ਰੋੜਾਂ ਪਾਪਾਂ ਦਾ) ਨਾਸ਼ ਕਰ ਦਿੰਦਾ ਹੈ।
(ਜੀਵ ਭਾਵੇਂ) ਸ੍ਰੇਸ਼ਟ (ਭਾਵੇਂ) ਪਾਪੀ ਤੋਂ ਪਾਪੀ ਹੋਣ (ਭਾਵ ਘਟੀਆ ਤੋਂ ਘਟੀਆ ਹੋਣ) ਪਰ (ਪ੍ਰਭੂ) ਹਰੇਕ ਹਿਰਦੇ ਦੀ ਸੰਭਾਲ ਕਰਦਾ ਹੈ।
(ਹੇ ਪ੍ਰਭੂ!) ਮੈਂ ਜਿਥੇ ਵੀ ਜਾਂਦਾ ਹਾਂ (ਤੂੰ) ਸਭ ਥਾਵਾਂ ਤੇ ਮੌਜੂਦ ਹੈਂ (ਤੂੰ) ਸਦਾ ਥਿਰ ਰਹਿਣ ਵਾਲਾ (ਸ੍ਰਿਸ਼ਟੀ ਨੂੰ) ਪੈਦਾ ਕਰਨ ਵਾਲਾ (ਮੇਰੇ ਨਾਲ) ਹੈਂ।੧।
ਜਿਨ੍ਹਾਂ (ਮਨੁੱਖਾਂ) ਨੇ ਇਕਾਗਰ ਮਨ ਨਾਲ (ਪ੍ਰਭੂ ਦਾ) ਧਿਆਨ ਕੀਤਾ ਹੈ। ਉਨ੍ਹਾਂ ਨੇ ਹੀ (ਸੱਚਾ) ਸੁਖ ਪ੍ਰਾਪਤ ਕੀਤਾ ਹੈ। (ਪਰ ਅਜਿਹੇ ਮਨੁੱਖ) ਸੰਸਾਰ ਵਿਚ ਵਿਰਲੇ ਹਨ।
ਜੋ ਗੁਰੂ ਸ਼ਬਦ ਨੂੰ ਕਮਾਉਂਦੇ ਹਨ ਉਨ੍ਹਾਂ ਦੇ ਨੇੜੇ ਜਮਦੂਤ ਨਹੀਂ ਆਉਂਦੇ (ਅਤੇ ਅਜਿਹੇ ਮਨੁੱਖ) ਕਦੇ ਵੀ (ਆਪਣੀ ਜੀਵਨ ਬਾਜ਼ੀ) ਹਾਰ ਕੇ ਨਹੀਂ ਜਾਂਦੇ।
(ਹਾਂ, ਜਿਹੜੇ ਮਨੁੱਖ) ਹਰੀ ਦੇ ਗੁਣ ਯਾਦ ਕਰਦੇ ਹਨ ਉਹ ਕਦੇ ਵੀ ਨਹੀਂ ਹਾਰਦੇ ਹਨ ਉਨ੍ਹਾਂ ਦੇ ਨੇੜੇ ਜਮ ਨਹੀਂ ਆਉਂਦਾ।
ਜੋ ਹਰੀ ਦੇ ਗੁਣ ਯਾਦ ਕਰਦੇ ਹਨ ਉਹ ਕਦੇ ਵੀ ਨਹੀਂ ਹਾਰਦੇ ਹਨ ਉਨ੍ਹਾਂ ਦੇ ਨੇੜੇ ਜਮ ਨਹੀਂ ਆਉਂਦਾ।
ਜੋ ਹਰੀ ਦੇ ਚਰਨਾਂ ਨਾਲ (ਜੁੜ) ਗਏ ਹਨ ਉਨ੍ਹਾਂ ਦਾ ਜੰਮਣਾ ਮਰਣਾ ਮੁੱਕ ਗਿਆ ਹੈ। (ਉਨ੍ਹਾਂ ਨੇ) ਗੁਰੂ ਦੀ ਮਤਿ ਦੁਆਰਾ ਹਰੀ (ਨਾਮ ਦਾ) ਰਸ, ਹਰੀ (ਨਾਮ ਦਾ) ਫਲ, ਪ੍ਰਾਪਤ ਕੀਤਾ ਹੈ (ਅਤੇ) ਹਰੀ ਨਾਮ ਨੂੰ ਹਿਰਦੇ ਵਿਚ ਵਸਾ ਲਿਆ ਹੈ।
ਜਿਨ੍ਹਾਂ ਨੇ ਇਕ ਮਨ ਹੋ ਕੇ (ਪ੍ਰਭੂ ਨੂੰ) ਯਾਦ ਕੀਤਾ ਹੈ, ਉਨ੍ਹਾਂ ਨੇ (ਸਦੀਵੀ) ਸੁਖ ਪਾਇਆ ਹੈ (ਅਤੇ) ਉਹ (ਭਾਵ ਅਜਿਹੇ ਮਨੁੱਖ) ਸੰਸਾਰ ਵਿਚ ਵਿਰਲੇ ਹਨ।੨।
ਹੇ ਭਾਈ!) ਜਿਸ (ਪ੍ਰਭੂ) ਨੇ ਸੰਸਾਰ ਪੈਦਾ ਕੀਤਾ ਹੈ ਤੇ ਸੰਸਾਰ ਦੇ ਲੋਕਾਂ ਨੂੰ ਧੰਧੇ (ਕਿਰਤ ਵਿਰਤ) ਵਿਚ ਲਾਇਆ ਹੈ (ਮੈਂ) ਉਸ ਤੋਂ ਕੁਰਬਾਨ (ਜਾਂਦਾ ਹਾਂ) ਜੀ।
ਉਸ (ਪ੍ਰਭੂ) ਦੀ ਸੇਵਾ ਕਰੀਏ (ਅਤੇ ਜਗਤ ਵਿਚੋਂ ਜੀਵਨ ਦਾ ਇਹ) ਲਾਭ ਖਟੀਏ, (ਇਸ ਤਰ੍ਹਾਂ) ਹਰੀ ਦੀ ਦਰਗਾਹ ਵਿਚ ਆਦਰ ਪਾਈਦਾ ਹੈ।
ਹਰੀ ਦੀ ਦਰਗਾਹ ਵਿਚ ਉਹੀ ਹਨ ਮਾਣ ਪਾਉਂਦਾ ਹੈ ਜਿਹੜਾ (ਮਨੁੱਖ) ਇਕ ਪ੍ਰਭੂ ਨੂੰ ਪਛਾਣਦਾ ਹੈ।
ਓਹ (ਮਨੁੱਖ ਮਾਨੋ) ਨੌ ਨਿਧਾਂ (ਭਾਵ ਸਭ ਕੁੱਝ) ਪ੍ਰਾਪਤ ਕਰ ਲੈਂਦਾ ਹੈ। (ਜੋ) ਗੁਰੂ ਦੀ ਸਿੱਖਿਆ ਦੁਆਰਾ ਪ੍ਰਭੂ ਦਾ ਸਿਮਰਨ ਕਰਦਾ ਹੈ, (ਅਤੇ) ਸਦਾ ਹਰੀ ਦੇ ਗੁਣ ਆਖ ਕੇ ਬਿਆਨ ਕਰਦਾ ਹੈ।
(ਹੇ ਭਾਈ) ਦਿਨ ਰਾਤ ਉਸ (ਪ੍ਰਭੂ ਦਾ) ਨਾਮ ਲੈਣਾ (ਜਪਣਾ) ਚਾਹੀਦਾ ਹੈ (ਜਿਹੜਾ ਹਰੀ ਸਭ ਤੋਂ) ਸ੍ਰੇਸ਼ਟ ਪੁਰਖੁ ਹੈ ਜੀ।
ਜਿਸ (ਪ੍ਰਭੂ) ਨੇ ਜਗਤ ਪੈਦਾ ਕੀਤਾ ਹੈ, (ਹਰੇਕ ਨੂੰ) ਧੰਧੇ ਵਿਚ ਲਾਇਆ ਹੋਇਆ ਹੈ, ਮੈਂ ਉਸ (ਪ੍ਰਭੂ) ਤੋਂ ਕੁਰਬਾਨ (ਸਦਕੇ ਜਾਂਦਾ ਹਾਂ) ਜੀ।੩।
ਹੇ ਭਾਈ! ਜੋ ਮਨੁੱਖ ਪ੍ਰਭੂ ਦਾ) ਨਾਮ ਲੈਂਦੇ (ਜਪਦੇ) ਹਨ, ਉਹ (ਲੋਕ ਪ੍ਰਲੋਕ ਵਿਚ) ਸ਼ੋਭਾ ਪਾਉਂਦੇ ਹਨ (ਅਤੇ) ਉਨ੍ਹਾਂ ਨੂੰ (ਆਤਮਿਕ) ਸੁੱਖਾਂ ਦੇ ਫਲ (ਪ੍ਰਾਪਤ) ਹੁੰਦੇ ਹਨ, ਉਹ (ਇਸ ਮਨੁੱਖਾ ਜੀਵਨ ਦੀ ਬਾਜ਼ੀ) ਜਿਤ ਕੇ ਜਾਂਦੇ ਹਨ (ਅਤੇ ਰਬੀ ਦਰਗਾਹ ਵਿੱਚ) ਮੰਨੇ ਜਾਂਦੇ ਹਨ (ਭਾਵ ਆਦਰ ਪਾਉਂਦੇ ਹਨ)।
ਜਦ ਉਸ ਵਾਹਿਗੁਰੂ ਨੂੰ ਭਾਉਂਦਾ ਹੈ ਉਨ੍ਹਾਂ ਨੂੰ (ਸੁੱਖ ਦੇ) ਫਲਾਂ ਦੀ ਕਮੀ ਨਹੀਂ ਆਉਂਦੀ ਭਾਵੇਂ ਕਿਤਨੇ ਹੀ ਜੁਗ ਕਿਉਂ ਨ ਗੁਜ਼ਰ ਜਾਣ।
ਹੇ ਸੁਆਮੀ! ਜੇ ਕਿਤਨੇ ਹੀ ਜੁਗ ਗੁਜ਼ਰ ਜਾਣ, ਉਨ੍ਹਾਂ ਨੂੰ (ਸੁੱਖ) ਫਲਾਂ ਦੀ ਤੋਟ ਨਹੀਂ ਆਉਂਦੀ,
ਜੋ (ਮਨੁੱਖ) ਹਰੀ ਦਾ ਨਾਮ ਧਿਆਉਂਦਾ ਹੈ (ਜਾਂ ਧਿਆਉਂਦੇ ਹਨ) ਉਨ੍ਹਾਂ ਨੂੰ ਨਾ ਬੁਢੇਪਾ ਨਾ ਮੌਤ ਦਾ ਡਰ ਹੁੰਦਾ ਹੈ ਅਤੇ ਨਾ ਉਹ ਨਰਕ ਵਿਚ ਪੈਂਦੇ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਹੜੇ) ਮਨੁੱਖ ਹਰ ਵੇਲੇ ਹਰੀ ਹਰੀ ਕਰਦੇ ਹਨ (ਭਾਵ ਨਾਮ ਸਿਮਰਦੇ ਰਹਿੰਦੇ ਹਨ) ਉਹ ਕਦੇ ਸੁਕਦੇ ਨਹੀਂ (ਭਾਵ ਖੇੜੇ ਵਿਚ ਰਹਿੰਦੇ ਹਨ) ਅਤੇ ਨਾ ਹੀ ਉਹ ਦੁਖੀ ਹੁੰਦੇ ਹਨ।
(ਜਿਹੜੇ ਮਨੁੱਖ) ਨਾਮ ਜਪਦੇ ਹਨ ਉਹ (ਲੋਕ ਪ੍ਰਲੋਕ ਵਿਚ) ਸ਼ੋਭਾ ਪਾਉਂਦੇ ਹਨ, ਉਨ੍ਹਾਂ ਨੂੰ ਸੁਖ ਫਲ ਪ੍ਰਾਪਤ ਹੁੰਦੇ ਹਨ ਉਹ (ਰਬੀ ਦਰਗਾਹ ਵਿਚ) ਮੰਨੇ ਜਾਂਦੇ ਹਨ (ਤੇ ਜੀਵਨ ਬਾਜ਼ੀ) ਜਿਤ ਕੇ ਜਾਂਦੇ ਹਨ।੪।੧।੪।
ਰਾਗ ਆਸਾ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪ੍ਰਭੂ! ਮੈਂ ਜਿੱਥੇ ਭੀ ਜਾਂਦਾ ਹਾਂ ਤੂੰ ਸਭ ਥਾਂਈਂ ਮੌਜੂਦ ਹੈਂ, ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈਂ।
ਤੂੰ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈਂ ਤੇ ਸਭ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ।
ਜਿਸ ਪ੍ਰਭੂ ਦਾ ਕੀਤਾ ਹੀ ਸਭ ਕੁਝ ਹੁੰਦਾ ਹੈ ਉਹ ਸਭ ਦਾ ਮਾਲਕ ਹੈ ਉਹ ਸਭ ਦੇ ਦੁੱਖ ਨਾਸ ਕਰਨ ਦੇ ਸਮਰੱਥ ਹੈ।
ਜੀਵਾਂ ਦੇ ਪਾਪਾਂ ਦੇ ਢੇਰਾਂ ਦੇ ਢੇਰ ਇਕ ਪਲਕ ਵਿਚ ਨਾਸ ਕਰ ਦੇਂਦਾ ਹੈ।
ਜੀਵ ਭਾਵੇਂ ਸ੍ਰੇਸ਼ਟ ਤੋਂ ਸ੍ਰੇਸ਼ਟ ਹੋਣ ਭਾਵੇਂ ਨਿਖਿੱਧ ਤੋਂ ਨਿਖਿੱਧ ਹੋਣ, ਪ੍ਰਭੂ ਹਰੇਕ ਦੀ ਸੰਭਾਲ ਕਰਦਾ ਹੈ।
ਹੇ ਪ੍ਰਭੂ! ਮੈਂ ਜਿਥੇ ਭੀ ਜਾਂਦਾ ਹਾਂ, ਤੂੰ ਹਰ ਥਾਂ ਮੌਜੂਦ ਹੈਂ ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ॥੧॥
ਜਿਨ੍ਹਾਂ ਮਨੁੱਖਾਂ ਨੇ ਇਕਾਗਰ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੇ ਆਤਮਕ ਆਨੰਦ ਮਾਣਿਆ ਹੈ, ਪਰ ਅਜੇਹੇ ਬੰਦੇ ਸੰਸਾਰ ਵਿਚ ਵਿਰਲੇ ਵਿਰਲੇ ਹਨ।
ਜੇਹੜਾ ਜੇਹੜਾ ਬੰਦਾ ਗੁਰੂ ਦਾ ਸ਼ਬਦ ਕਮਾਂਦਾ ਹੈ (ਭਾਵ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾਂਦਾ ਹੈ) ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ (ਉਹਨਾਂ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ) ਉਹ ਕਦੇ ਭੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਨਹੀਂ ਆਉਂਦੇ।
ਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਹਿਰਦੇ ਵਿਚ ਵਸਾਂਦੇ ਹਨ, ਉਹ (ਵਿਕਾਰਾਂ ਦੇ ਟਾਕਰੇ ਤੇ) ਕਦੇ ਹਾਰਦੇ ਨਹੀਂ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ।
ਜੇਹੜੇ ਬੰਦੇ ਪਰਮਾਤਮਾ ਦੀ ਚਰਨੀਂ ਲੱਗਦੇ ਹਨ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
ਗੁਰੂ ਦੀ ਮਤਿ ਲੈ ਕੇ ਜਿਨ੍ਹਾਂ ਨੇ ਪ੍ਰਭੂ-ਨਾਮ ਦਾ ਰਸ ਚੱਖਿਆ ਹੈ, ਨਾਮ-ਫਲ ਪ੍ਰਾਪਤ ਕੀਤਾ ਹੈ, ਪ੍ਰਭੂ ਦਾ ਨਾਮ ਹਿਰਦੇ ਵਿਚ ਟਿਕਾਇਆ ਹੈ,
ਇਕਾਗਰ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੇ ਆਤਮਕ ਆਨੰਦ ਮਾਣਿਆ ਹੈ। ਪਰ ਅਜੇਹੇ ਬੰਦੇ ਜਗਤ ਵਿਚ ਵਿਰਲੇ ਵਿਰਲੇ ਹੀ ਹਨ ॥੨॥
ਮੈਂ ਉਸ ਪ੍ਰਭੂ ਤੋਂ ਸਦਕੇ ਹਾਂ ਜਿਸ ਨੇ ਜਗਤ ਪੈਦਾ ਕੀਤਾ ਹੈ ਤੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਦਿਤਾ ਹੈ।
ਉਸ ਪ੍ਰਭੂ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ, ਇਹੀ ਲਾਭ ਜਗਤ ਵਿਚੋਂ ਖੱਟਣਾ ਚਾਹੀਦਾ ਹੈ, (ਇਸ ਤਰ੍ਹਾਂ) ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲਦਾ ਹੈ।
ਉਹੀ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ਜੇਹੜਾ ਇਕ ਪਰਮਾਤਮਾ ਨੂੰ (ਆਪਣੇ ਅੰਗ-ਸੰਗ) ਪਛਾਣਦਾ ਹੈ।
ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ (ਮਾਨੋ) ਜਗਤ ਦੇ ਨੌ ਹੀ ਖ਼ਜ਼ਾਨੇ ਹਾਸਲ ਕਰਦਾ ਹੈ।
ਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਜੋ ਸਭ ਤੋਂ ਸ੍ਰੇਸ਼ਟ ਹੈ ਜੋ ਸਭ ਵਿਚ ਵਿਆਪਕ ਹੈ ਜੋ ਸਭ ਤੋਂ ਵੱਡਾ ਹੈ।
ਮੈਂ ਉਸ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਜਗਤ ਪੈਦਾ ਕੀਤਾ ਹੈ ਤੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਰੱਖਿਆ ਹੈ ॥੩॥
ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ (ਲੋਕ ਪਰਲੋਕ ਵਿਚ) ਸੋਭਾ ਪਾਂਦੇ ਹਨ, ਉਹਨਾਂ ਨੂੰ ਆਤਮਕ ਆਨੰਦ-ਰੂਪ ਫਲ ਮਿਲਦਾ ਹੈ, (ਹਰ ਥਾਂ) ਆਦਰ ਪਾਂਦੇ ਹਨ, ਉਹ (ਮਨੁੱਖਾ-ਜਨਮ ਦੀ ਬਾਜ਼ੀ) ਜਿੱਤ ਕੇ (ਇਥੋਂ) ਜਾਂਦੇ ਹਨ।
ਉਹਨਾਂ ਨੂੰ (ਆਤਮਕ ਸੁਖ ਦਾ) ਫਲ ਇਤਨਾ ਮਿਲਦਾ ਹੈ ਕਿ ਪਰਮਾਤਮਾ ਦੀ ਰਜ਼ਾ ਅਨੁਸਾਰ ਉਹ ਕਦੇ ਭੀ ਘਟਦਾ ਨਹੀਂ ਚਾਹੇ ਅਨੇਕਾਂ ਜੁਗ ਬੀਤ ਜਾਣ।
ਹੇ ਪ੍ਰਭੂ-ਸੁਆਮੀ! ਚਾਹੇ ਅਨੇਕਾਂ ਹੀ ਜੁਗ ਬੀਤ ਜਾਣ ਸਿਮਰਨ ਕਰਨ ਵਾਲਿਆਂ ਨੂੰ ਆਤਮਕ ਆਨੰਦ ਦਾ ਮਿਲਿਆ ਫਲ ਕਦੇ ਭੀ ਘਟਦਾ ਨਹੀਂ।
ਜੇਹੜਾ ਜੇਹੜਾ ਬੰਦਾ ਹਰੀ ਦਾ ਨਾਮ ਸਿਮਰਦਾ ਹੈ ਉਹਨਾਂ ਨੂੰ ਪ੍ਰਾਪਤ ਹੋਈ ਉੱਚੀ ਆਤਮਕ ਅਵਸਥਾ ਨੂੰ ਨਾਹ ਬੁਢੇਪਾ ਆਉਂਦਾ ਹੈ ਨਾਹ ਮੌਤ ਆਉਂਦੀ ਹੈ, ਉਹ ਕਦੇ ਨਰਕ ਵਿਚ ਨਹੀਂ ਪੈਂਦੇ।
ਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਕਦੇ ਸੁੱਕਦੇ ਨਹੀਂ ਹਨ (ਭਾਵ, ਉਹਨਾਂ ਦਾ ਅੰਦਰਲਾ ਆਤਮਕ ਖੇੜਾ ਕਦੇ ਸੁੱਕਦਾ ਨਹੀਂ) ਉਹ ਕਦੇ ਦੁੱਖੀ ਨਹੀਂ ਹੁੰਦੇ।
ਜੇਹੜੇ ਮਨੁੱਖ ਨਾਮ ਸਿਮਰਦੇ ਹਨ ਉਹ (ਲੋਕ- ਪਰਲੋਕ ਵਿਚ) ਸੋਭਾ ਪਾਂਦੇ ਹਨ, ਉਹਨਾਂ ਨੂੰ ਆਤਮਕ ਆਨੰਦ-ਰੂਪ ਫਲ ਮਿਲਦਾ ਹੈ, ਉਹ (ਹਰ ਥਾਂ) ਆਦਰ ਪਾਂਦੇ ਹਨ, ਉਹ (ਮਨੁੱਖਾ ਜਨਮ ਦੀ ਬਾਜ਼ੀ) ਜਿੱਤ ਕੇ (ਇਥੋਂ) ਜਾਂਦੇ ਹਨ ॥੪॥੧॥੪॥
ਰਾਗੁ ਆਸਾ ਪਹਿਲੀ ਪਾਤਸ਼ਾਹੀ ਛੰਦ।
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਤੂੰ ਸਾਰੀਆਂ ਥਾਵਾਂ ਤੇ ਹੈਂ। ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਹੇ ਮੇਰੇ ਸੱਚੇ ਕਰਤਾਰ!
ਤੂੰ ਸਾਰਿਆਂ ਦਾ ਦਾਤਾਰ, ਕਿਸਮਤ ਬਣਾਉਣ ਵਾਲਾ ਅਤੇ ਤਕਲੀਫ ਦੂਰ ਕਰਨ ਵਾਲਾ ਹੈਂ।
ਗਮ ਨੂੰ ਮੇਟਣ ਵਾਲਾ ਸਾਹਿਬ। ਸਾਰਾ ਕੁਝ ਜੋ ਹੁੰਦਾ ਹੈ, ਉਸ ਦਾ ਕੀਤਾ ਹੋਇਆ ਹੈ।
ਗੁਨਾਹ ਦੇ ਕ੍ਰੋੜਾਂ ਹੀ ਕ੍ਰੋੜਾਂ, ਉਹ ਇੱਕ ਮੁਹਤ ਵਿੱਚ ਨਾਸ ਕਰ ਦਿੰਦਾ ਹੈ।
ਤੂੰ ਹਰ ਦਿਲ ਦੀ ਪਰਖ ਕਰਦਾ ਹੈਂ। ਅਤੇ ਰਾਜਹੰਸ ਨੂੰ ਰਾਜਹੰਸ ਅਤੇ ਬਗਲੇ ਨੂੰ ਬਗਲਾ ਪ੍ਰਗਟ ਕਰ ਦਿੰਦਾ ਹੈ।
ਤੂੰ ਸਾਰੀਆਂ ਥਾਵਾਂ ਤੇ ਹੈਂ, ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਹੇ ਮੇਰੇ ਸੱਚੇ ਕਰਤਾਰ!
ਜੋ ਹਰੀ ਨੂੰ ਇੱਕ ਚਿੱਤ ਨਾਲ ਸਿਮਰਦੇ ਹਨ, ਉਹ ਆਰਾਮ ਪਾਉਂਦੇ ਹਨ, ਪ੍ਰੰਤੂ ਟਾਂਵੇ ਟੱਲੇ ਹੀ ਹਨ ਊਹ ਜੱਗ ਵਿੱਚ।
ਮੌਤ ਦਾ ਦੂਤ ਉਹਨਾਂ ਦੇ ਲਾਗੇ ਨਹੀਂ ਲੱਗਦਾ, ਉਹ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦੇ ਹਨ ਅਤੇ ਉਹ ਕਦੇ ਵੀ ਸ਼ਿਕਸ਼ਤ ਖਾ ਕੇ ਨਹੀਂ ਆਉਂਦੇ।
ਜੇ ਵਾਹਿਗੁਰੂ ਸੁਆਮੀ ਦੀਆਂ ਸ੍ਰੇਸ਼ਟਤਾਈਆਂ ਦਾ ਚਿੰਤਨ ਕਰਦੇ ਹਨ, ਉਹ ਕਦੇ ਭੀ ਹਾਰ ਨਹੀਂ ਖਾਂਦੇ। ਮੌਤ ਦਾ ਫਰੇਫਤਾ ਉਹਨਾਂ ਦੇ ਨੇੜੇ ਨਹੀਂ ਜਾਂਦਾ।
ਮੁੱਕ ਜਾਂਦੇ ਹਨ, ਜੰਮਣੇ ਅਤੇ ਮਰਨੇ ਉਹਨਾਂ ਦੇ ਜੋ ਵਾਹਿਗੁਰੂ ਦੇ ਪੈਰਾਂ ਨਾਲ ਜੁੜੇ ਹਨ।
ਗੁਰਾਂ ਦੇ ਉਪਦੇਸ਼ ਦੁਆਰਾ ਊਹ ਰੱਬ ਦੇ ਅੰਮ੍ਰਿਤ ਅਤੇ ਰੱਬ ਦੇ ਮੇਵੇ ਨੂੰ ਪ੍ਰਾਪਤ ਹੁੰਦੇ ਹਨ। ਵਾਹਿਗੁਰੂ ਸੁਆਮੀ ਦੇ ਨਾਮ ਨੂੰ ਉਹ ਆਪਣੇ ਦਿਲ ਨਾਲ ਲਾਉਂਦੇ ਹਨ।
ਜੋ ਸਾਈਂ ਨੂੰ ਇੱਕ ਚਿੱਤ ਨਾਲ ਯਾਦ ਕਰਦੇ ਹਨ, ਊਹ ਖੁਸ਼ੀਆਂ ਨੂੰ ਪ੍ਰਾਪਤ ਹੁੰਦੇ ਹਨ, ਪ੍ਰੰਤੂ, ਬਹੁਤ ਹੀ ਥੋੜੇ ਹਨ ਊਹ ਇਨਸਾਨ ਜਹਾਨ ਅੰਦਰ।
ਜਿਸ ਨੇ ਜੀਵ ਪੈਦਾ ਕੀਤੇ ਹਨ ਅਤੇ ਉਨ੍ਹਾਂ ਨੂੰ ਕੰਮੀ ਕਾਜੀ ਜੋੜਿਆ ਹੈ, ਉਸ ਉਤੋਂ ਵਾਰਣੇ ਜਾਂਦਾ ਹਾਂ।
ਉਸ ਦੀ ਘਾਲ ਕਮਾ ਲਾਭ ਉਠਾ ਅਤੇ ਇਸ ਤਰ੍ਹਾਂ ਤੂੰ ਵਾਹਿਗੁਰੂ ਦੇ ਦਰਬਾਰ ਅੰਦਰ ਇੱਜ਼ਤ ਹਾਸਲ ਕਰ।
ਜਿਹੜਾ ਪੁਰਸ਼ ਕੇਵਲ ਇਕ ਵਾਹਿਗੁਰੂ ਨੂੰ ਸਿਆਣਦਾ ਹੈ, ਕੇਵਲ ਓਹੀ ਪੁਰਸ਼ ਹੀ ਰੱਬ ਦੇ ਦਰਬਾਰ ਵਿੱਚ ਇੱਜ਼ਤ ਪਾਉਂਦਾ ਹੈ।
ਜੋ ਗੁਰਾਂ ਦੀ ਸਿੱਖਿਆ ਤਾਬੇ ਵਾਹਿਗੁਰੂ ਨੂੰ ਸਿਮਰਦਾ ਹੈ ਅਤੇ ਹਮੇਸ਼ਾਂ ਵਾਹਿਗੁਰੂ ਦੇ ਜੱਸ ਨੂੰ ਉਚਾਰਦਾ ਤੇ ਕਹਿੰਦਾ ਹੈ, ਉਹ ਨੌਂ ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ।
ਦਿਹੁੰ ਰੈਣ ਉਸ ਵਾਹਿਗੁਰੂ ਦਾ ਨਾਮ ਲੈ ਜੋ ਸ਼੍ਰੇਸ਼ਟ ਅਤੇ ਸਾਰਿਆਂ ਦਾ ਸ਼੍ਹੋਮਣੀ ਸੁਆਮੀ ਹੈ।
ਮੈਂ ਉਸ ਉਤੋਂ ਬਲਿਹਾਰਨੇ ਜਾਂਦਾ ਹਾਂ ਜਿਸ ਨੇ ਸੰਸਾਰ ਨੂੰ ਸਾਜ ਕੇ, ਇਸ ਨੂੰ ਕਾਰ ਵਿਹਾਰ ਵਿੱਚ ਜੋੜਿਆ ਹੈ।
ਜੋ ਨਾਮ ਨੂੰ ਉਚਾਰਦੇ ਹਨ, ਉਹ ਸਸ਼ੋਭਤ ਦਿਸਦੇ ਹਨ ਅਤੇ ਸੁੱਖ ਮੇਵੇ, ਨੂੰ ਪਾਉਂਦੇ ਹਨ। ਜੋ ਨਾਮ ਨੂੰ ਮੰਨਦੇ ਹਨ ਉਹ ਜੀਵਨ ਦੀ ਖੇਡ ਨੂੰ ਜਿੱਤ ਲੈਂਦੇ ਹਨ।
ਜੇਕਰ ਉਸ ਨੂੰ ਚੰਗਾ ਲੱਗੇ ਉਨ੍ਹਾਂ ਨੂੰ ਸਾਈਂ ਦੀਆਂ ਬਖਸ਼ੀਸ਼ਾਂ ਦੀ ਕੋਈ ਕਮੀ ਨਹੀਂ ਵਾਪਰਦੀ ਭਾਵੇਂ ਅਨੇਕਾਂ ਹੀ ਜੁੱਗ ਬੀਤ ਜਾਣ।
ਭਾਵੇਂ ਕਈ ਇਕ ਜੁੱਗ ਗੁਜ਼ਰ ਜਾਣ, ਉਨ੍ਹਾਂ ਦੀਆਂ ਦਾਤਾਂ ਖਤਮ ਨਹੀਂ ਹੁੰਦੀਆਂ ਹੇ ਪ੍ਰਭੂ!
ਉਹ ਬੁੱਢੇ ਨਹੀਂ ਹੁੰਦੇ ਮਰਦੇ ਨਹੀਂ ਅਤੇ ਦੋਜ਼ਕ ਵਿੱਚ ਨਹੀਂ ਪੈਦੇ ਜੋ ਉਸ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ।
ਜੋ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ, ਉਹ ਸੁਕਦੇ ਨਹੀਂ ਅਤੇ ਹੇ ਨਾਨਕ! ਨਾਂ ਹੀ ਉਹ ਦੁੱਖ ਉਠਾਉਂਦੇ ਹਨ।
ਜੋ ਨਾਮ ਨੂੰ ਲੈਂਦੇ ਹਨ, ਉਹ ਸੁੰਦਰ ਭਾਸਦੇ ਹਨ ਅਤੇ ਖੁਸ਼ੀ ਦੇ ਮੇਵੇ ਨੂੰ ਪਾਉਂਦੇ ਹਨ। ਜੋ ਨਾਮ ਨੂੰ ਕਬੂਲ ਕਰਦੇ ਹਨ, ਉਹ ਜੀਵਨ-ਖੇਡ ਨੂੰ ਜਿੱਤ ਲੈਂਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.