ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ ॥
ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ਸਭਸੁ ਵੇਸਾਹੁ ॥
ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ ॥੧॥
ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ ॥
ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ॥੧॥ ਰਹਾਉ ॥
ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਨ ਕੋਇ ॥
ਜਿਸੁ ਸਿਮਰਤ ਸੁਖੁ ਹੋਇ ਘਣਾ ਦੁਖੁ ਦਰਦੁ ਨ ਮੂਲੇ ਹੋਇ ॥
ਸਦਾ ਸਦਾ ਕਰਿ ਚਾਕਰੀ ਪ੍ਰਭੁ ਸਾਹਿਬੁ ਸਚਾ ਸੋਇ ॥੨॥
ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ ॥
ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ ॥
ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ ॥੩॥
ਬਹੁਤੋ ਬਹੁਤੁ ਵਖਾਣੀਐ ਊਚੋ ਊਚਾ ਥਾਉ ॥
ਸ੍ਰੀਰਾਗੁਮਹਲਾ੫॥
ਸੋਈਧਿਆਈਐਜੀਅੜੇਸਿਰਿਸਾਹਾਂਪਾਤਿਸਾਹੁ॥
ਤਿਸਹੀਕੀਕਰਿਆਸਮਨਜਿਸਕਾਸਭਸੁਵੇਸਾਹੁ॥
ਸਭਿਸਿਆਣਪਾਛਡਿਕੈਗੁਰਕੀਚਰਣੀਪਾਹੁ॥੧॥
ਮਨਮੇਰੇਸੁਖਸਹਜਸੇਤੀਜਪਿਨਾਉ॥
ਆਠਪਹਰਪ੍ਰਭੁਧਿਆਇਤੂੰਗੁਣਗੋਇੰਦਨਿਤਗਾਉ॥੧॥ਰਹਾਉ॥
ਤਿਸਕੀਸਰਨੀਪਰੁਮਨਾਜਿਸੁਜੇਵਡੁਅਵਰੁਨਕੋਇ॥
ਜਿਸੁਸਿਮਰਤਸੁਖੁਹੋਇਘਣਾਦੁਖੁਦਰਦੁਨਮੂਲੇਹੋਇ॥
ਸਦਾਸਦਾਕਰਿਚਾਕਰੀਪ੍ਰਭੁਸਾਹਿਬੁਸਚਾਸੋਇ॥੨॥
ਸਾਧਸੰਗਤਿਹੋਇਨਿਰਮਲਾਕਟੀਐਜਮਕੀਫਾਸ॥
ਸੁਖਦਾਤਾਭੈਭੰਜਨੋਤਿਸੁਆਗੈਕਰਿਅਰਦਾਸਿ॥
ਮਿਹਰਕਰੇਜਿਸੁਮਿਹਰਵਾਨੁਤਾਂਕਾਰਜੁਆਵੈਰਾਸਿ॥੩॥
ਬਹੁਤੋਬਹੁਤੁਵਖਾਣੀਐਊਚੋਊਚਾਥਾਉ॥
ਵਰਨਾਚਿਹਨਾਬਾਹਰਾਕੀਮਤਿਕਹਿਨਸਕਾਉ॥
ਨਾਨਕਕਉਪ੍ਰਭਮਇਆਕਰਿਸਚੁਦੇਵਹੁਅਪੁਣਾਨਾਉ॥੪॥੭॥੭੭॥
srīrāg mahalā 5 .
sōī dhiāīai jīarē sir sāhānh pātisāh .
tis hī kī kar ās man jis kā sabhas vēsāh .
sabh siānapā shad kai gur kī charanī pāh .1.
man mērē sukh sahaj sētī jap nāu .
āth pahar prabh dhiāi tūn gun gōind nit gāu .1. rahāu .
tis kī saranī par manā jis jēvad avar n kōi .
jis simarat sukh hōi ghanā dukh darad n mūlē hōi .
sadā sadā kar chākarī prabh sāhib sachā sōi .2.
sādhasangat hōi niramalā katīai jam kī phās .
sukhadātā bhai bhanjanō tis āgai kar aradās .
mihar karē jis miharavān tānh kāraj āvai rās .3.
bahutō bahut vakhānīai ūchō ūchā thāu .
varanā chihanā bāharā kīmat kah n sakāu .
nānak kau prabh maiā kar sach dēvah apunā nāu .4.7.77.
Sri Rag, Fifth Guru.
O my Soul! meditate on Him who is the over Lord of Kings and emperors.
My mind! repose hope, in Him alone, in whom all have confidence.
Shed all thy clevernesses and take to the feet of the Guru.
My Soul! with ease and calmness dwell upon God's Name.
Through the eight watches (of the day), do thou think of the Lord and ever sing the praises of the World illuminator. Pause.
Seek His shelter, O Soul! whom none equals in greatness.
By remembering whom great peace is obtained and pain and distress absolutely touch (man) not.
Ever and for ever more perform the service of that True Lord Master.
In the society of Saints, the mortal becomes pure and the noose of death is cut.
Make supplication before Him who is the bestower of bliss and the destroyer of dread.
He, to whom the Merciful Master shows His mercy, has his affairs adjusted forth with.
(The Lord) is spoken of as the greatest of the great and His seat the highest of the high.
God is without colour and mark. (I) cannot appraise (His) worth.
Have mercy on Nanak, O Lord! and bless his with Thy True Name.
Siree Raag, Fifth Mehl:
Meditate on Him, O my soul; He is the Supreme Lord over kings and emperors.
Place the hopes of your mind in the One, in whom all have faith.
Give up all your clever tricks, and grasp the Feet of the Guru. ||1||
O my mind, chant the Name with intuitive peace and poise.
Twentyfour hours a day, meditate on God. Constantly sing the Glories of the Lord of the Universe. ||1||Pause||
Seek His Shelter, O my mind; there is no other as Great as He.
Remembering Him in meditation, a profound peace is obtained. Pain and suffering will not touch you at all.
Forever and ever, work for God; He is our True Lord and Master. ||2||
In the Saadh Sangat, the Company of the Holy, you shall become absolutely pure, and the noose of death shall be cut away.
So offer your prayers to Him, the Giver of Peace, the Destroyer of fear.
Showing His Mercy, the Merciful Master shall resolve your affairs. ||3||
The Lord is said to be the Greatest of the Great; His Kingdom is the Highest of the High.
He has no color or mark; His Value cannot be estimated.
Please show Mercy to Nanak, God, and bless him with Your True Name. ||4||7||77||
ਸ੍ਰੀਰਾਗੁ ਮਹਲਾ ੫ ॥
ਹੇ ਮੇਰੇ ਜੀਉੜੇ ! ਉਸ (ਪ੍ਰਭੂ) ਨੂੰ (ਸਦਾ) ਧਿਆਉਣਾ ਚਾਹੀਦਾ ਹੈ (ਜੋ) ਸ਼ਾਹਾਂ ਦੇ ਸਿਰਾਂ ਉਤੇ (ਵਡਾ, ਸ਼੍ਰੋਮਣੀ) ਪਾਤਿਸ਼ਾਹ ਹੈ।
ਹੇ ਮਨ ! ਉਸ (ਪ੍ਰਭੂ) ਦੀ ਹੀ ਆਸ (ਇੱਛਾ) ਕਰ, ਜਿਸ (ਪ੍ਰਭੂ) ਦਾ ਸਭ (ਜੀਆਂ) ਨੂੰ ਭਰੋਸਾ ਹੈ।
(ਤੂੰ ਇਉਂ ਕਰ) ਸਾਰੀਆਂ ਸਿਆਣਪਾਂ ਛੋੜ ਕੇ ਗੁਰੂ ਦੇ ਚਰਨਾਂ ਵਿਚ (ਲੰਮਾ) ਪੈ ਜਾ।੧।
ਹੇ ਮੇਰੇ ਮਨ ! ਸੁਖ (ਅਤੇ) ਸਹਿਜ ਨਾਲ (ਪ੍ਰਭੂ ਦਾ) ਨਾਮ ਜਪ।
ਤੂੰ ਅਠੇ ਪਹਿਰ ਪ੍ਰਭੂ ਨੂੰ ਧਿਆਉਂਦਾ ਰਹੁ, ਹਰ ਰੋਜ਼ ਗੋਵਿੰਦ ਦੇ ਗੁਣ ਗਾਉਂਦਾ ਰਹੁ।੧।ਰਹਾਉ।
ਹੇ (ਮੇਰੇ) ਮਨਾਂ ! ਉਸ (ਪ੍ਰਭੂ) ਦੀ ਸਰਣੀ ਪੈ ਜਾ ਜਿਸ ਜਿਤਨਾ ਵੱਡਾ ਹੋਰ ਕੋਈ ਨਹੀਂ ਹੈ।
ਜਿਸ (ਪ੍ਰਭੂ) ਨੂੰ ਸਿਮਰਦਿਆਂ ਬਹੁਤ ਹੀ (ਆਤਮਿਕ) ਸੁਖ (ਪ੍ਰਾਪਤ) ਹੁੰਦਾ ਹੈ (ਅਤੇ) ਦੁਖ ਕਲੇਸ਼ ਉੱਕਾ ਹੀ ਨਹੀਂ ਹੁੰਦਾ।
ਸਦਾ ਸਦਾ (ਭਾਵ ਹਮੇਸ਼ਾਂ ਹੀ ਅਜਿਹੇ ਪ੍ਰਭੂ ਦੀ) ਸੇਵਾਦਾਰੀ ਕਰ (ਕਿਉਂਕਿ ਕੇਵਲ) ਉਹ ਪ੍ਰਭੂ ਹੀ ਸਦਾ ਥਿਰ ਰਹਿਣ ਵਾਲਾ ਹੈ।੨।
(ਹੇ ਮੇਰੇ ਮਨ !) ਸਾਧ ਸੰਗਤ ਦੁਆਰਾ ਹੀ ਪਵਿੱਤਰ ਹੋਈਦਾ ਹੈ (ਅਤੇ ਇਸ ਤਰ੍ਹਾਂ) ਜਮਾਂ ਦੀ ਫਾਹੀ ਕੱਟੀ ਜਾਂਦੀ ਹੈ।
(ਜੋ) ਸੁਖ ਦੇਣ ਵਾਲਾ (ਅਤੇ) ਦੁਖ ਨਾਸ਼ ਕਰਨ ਵਾਲਾ (ਪਰਤੱਖ ਹਾਜ਼ਰ-ਹਜ਼ੂਰ) ਪ੍ਰਭੂ ਹੈ, ਉਸ ਅਗੇ ਅਰਦਾਸਿ ਕੀਤਾ ਕਰ।
(ਇਹ ਸਦਾ ਯਾਦ ਰੱਖ) ਜਿਸ (ਮਨੁੱਖ ਉਤੇ) ਮਿਹਰਵਾਨ (ਪ੍ਰਭੂ ਆਪਣੀ) ਮਿਹਰ ਕਰ ਦੇਵੇ ਤਾਂ (ਉਸ ਦਾ ਸਾਰਾ) ਕੰਮ-ਕਾਜ ਰਾਸ ਹੋ ਆਉਂਦਾ ਹੈ (ਭਾਵ ਨਿਰਵਿਘਨਤਾ ਸਹਿਤ ਸੰਪੂਰਨ ਹੋ ਜਾਂਦਾ ਹੈ)।੩।
(ਉਹ ਪ੍ਰਭੂ) ਬਹੁਤ ਤੋਂ ਬਹੁਤ (ਭਾਵ ਵਡੇ ਤੋਂ ਵਡਾ) ਆਖਿਆ ਜਾਂਦਾ ਹੈ, ਉੱਚੇ ਤੋਂ ਉੱਚਾ (ਉਸ ਦਾ) ਟਿਕਾਣਾ (ਮੰਨਿਆ ਜਾਂਦਾ ਹੈ)।
(ਉਹ ਪ੍ਰਭੂ) ਰੰਗਾਂ, ਰੂਪਾਂ-ਰੇਖਾਂ ਤੋਂ ਬਾਹਰ (ਨਿਆਰਾ ਹੈ, ਭਾਵ ਉਸ ਦੀ ਕੋਈ ਨਿਸਚਿਤ ਸ਼ਕਲ ਨਹੀਂ ਅਤੇ ਮੈਂ ਉਸ ਦੀ ਕੋਈ) ਕੀਮਤ ਬਿਆਨ ਨਹੀਂ ਕਰ ਸਕਦਾ।
ਹੇ ਪ੍ਰਭੂ ! (ਮੈਂ) ਨਾਨਕ ਨੂੰ ਮਿਹਰ ਕਰ ਕੇ ਆਪਣਾ ਸਤਿ-ਸਰੂਪ ਨਾਮ (ਬਖ਼ਸ਼) ਦਿਉ ਜੀ।੪।੭।੭੭।
ਹੇ ਮੇਰੀ ਜਿੰਦੇ! ਉਸੇ ਪ੍ਰਭੂ (ਦੇ ਚਰਨਾਂ) ਦਾ ਧਿਆਨ ਧਰਨਾ ਚਾਹੀਦਾ ਹੈ, ਜੋ ਸਭ ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ।
ਹੇ (ਮੇਰੇ) ਮਨ! ਸਿਰਫ਼ ਉਸ ਪਰਮਾਤਮਾ ਦੀ (ਸਹੈਤਾ ਦੀ) ਆਸ ਬਣਾ, ਜਿਸ ਦਾ ਸਭ ਜੀਵਾਂ ਨੂੰ ਭਰੋਸਾ ਹੈ।
(ਹੇ ਮਨ!) ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨੀਂ ਪਉ (ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਮਿਲਾਪ ਹੁੰਦਾ ਹੈ) ॥੧॥
ਹੇ ਮੇਰੇ ਮਨ! ਆਨੰਦ ਨਾਲ ਤੇ ਆਤਮਕ ਅਡੋਲਤਾ ਨਾਲ ਪਰਮਾਤਮਾ ਦਾ ਨਾਮ ਸਿਮਰ।
ਅੱਠੇ ਪਹਰ ਪ੍ਰਭੂ ਨੂੰ ਸਿਮਰਦਾ ਰਹੁ, ਸਦਾ ਗੋਬਿੰਦ ਦੇ ਗੁਣ ਗਾਂਦਾ ਰਹੁ ॥੧॥ ਰਹਾਉ ॥
ਹੇ (ਮੇਰੇ) ਮਨ! ਉਸ ਪਰਮਾਤਮਾ ਦੀ ਸਰਨ ਪਉ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ,
ਜਿਸ ਦਾ ਨਾਮ ਸਿਮਰਿਆਂ ਬਹੁਤ ਆਤਮਕ ਆਨੰਦ ਮਿਲਦਾ ਹੈ, ਤੇ ਕੋਈ ਭੀ ਦੁੱਖ ਕਲੇਸ਼ ਉੱਕਾ ਹੀ ਪੋਹ ਨਹੀਂ ਸਕਦਾ।
(ਹੇ ਮਨ!) ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ, ਸਦਾ ਉਸੇ ਦੀ ਹੀ ਸੇਵਾ ਭਗਤੀ ਕਰਦਾ ਰਹੁ ॥੨॥
ਸਾਧ ਸੰਗਤਿ ਵਿਚ ਰਿਹਾਂ (ਆਚਰਨ) ਪਵਿਤ੍ਰ ਹੋ ਜਾਂਦਾ ਹੈ, ਤੇ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ।
(ਹੇ ਮਨ! ਸਾਧ ਸੰਗਤਿ ਦਾ ਆਸਰਾ ਲੈ ਕੇ) ਉਸ ਪਰਮਾਤਮਾ ਅੱਗੇ ਅਰਦਾਸ ਕਰਦਾ ਰਹੁ, ਜੋ ਸਾਰੇ ਸੁਖ ਦੇਣ ਵਾਲਾ ਹੈ ਤੇ ਸਾਰੇ ਡਰ-ਸਹਮ ਨਾਸ ਕਰਨ ਵਾਲਾ ਹੈ।
ਮਿਹਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਜਦੋਂ ਮਿਹਰ (ਦੀ ਨਿਗਾਹ) ਕਰਦਾ ਹੈ, ਤਦੋਂ ਉਸ ਦੀ ਮਨੁੱਖਾ ਜੀਵਨ ਦੀ ਭਾਰੀ ਜ਼ਿੰਮੇਵਾਰੀ ਸਿਰੇ ਚੜ੍ਹ ਜਾਂਦੀ ਹੈ ॥੩॥
ਹਰ ਕੋਈ ਆਖਦਾ ਹੈ ਕਿ ਪਰਮਾਤਮਾ ਬਹੁਤ ਉੱਚਾ ਹੈ, ਬਹੁਤ ਉੱਚਾ ਹੈ, ਉਸ ਦਾ ਟਿਕਾਣਾ ਬਹੁਤ ਉੱਚਾ ਹੈ।
ਉਸ ਪ੍ਰਭੂ ਦਾ ਕੋਈ ਖ਼ਾਸ ਰੰਗ ਨਹੀਂ ਹੈ ਕੋਈ ਖ਼ਾਸ ਰੂਪ-ਰੇਖਾ ਨਹੀਂ ਹੈ। ਮੈਂ ਉਸ ਦੀ ਕੋਈ ਕੀਮਤ ਨਹੀਂ ਦੱਸ ਸਕਦਾ (ਭਾਵ, ਦੁਨੀਆ ਦੇ ਕਿਸੇ ਭੀ ਪਦਾਰਥ ਦੇ ਵੱਟੇ ਉਸ ਦੀ ਪ੍ਰਾਪਤੀ ਨਹੀਂ ਹੋ ਸਕਦੀ)।
ਹੇ ਪ੍ਰਭੂ! ਮਿਹਰ ਕਰ ਤੇ ਮੈਨੂੰ ਨਾਨਕ ਨੂੰ ਆਪਣਾ ਸਦਾ ਕਾਇਮ ਰਹਿਣ ਵਾਲਾ ਨਾਮ ਬਖ਼ਸ਼ (ਕਿਉਂਕਿ ਜਿਸ ਨੂੰ ਤੇਰਾ ਨਾਮ ਮਿਲ ਜਾਂਦਾ ਹੈ ਉਸ ਨੂੰ ਤੇਰਾ ਮੇਲ ਹੋ ਜਾਂਦਾ ਹੈ) ॥੪॥੭॥੭੭॥
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
ਹੇ ਮੇਰੀ ਜਿੰਦੜੀਏ! ਉਸ ਸਦਾ ਸਿਮਰਨ ਕਰ, ਜੋ ਰਾਜਿਆਂ ਅਤੇ ਮਹਾਰਾਜਿਆਂ ਦਾ ਸ਼ਰੋਮਣੀ ਸਾਹਿਬ ਹੈ।
ਮੇਰੇ ਮਨੂਏ! ਉਸ ਉਪਰ ਹੀ ਉਮੇਦ ਰੱਖ ਜਿਸ ਵਿੱਚ ਸਾਰਿਆਂ ਨੂੰ ਭਰੋਸਾ ਹੈ।
ਆਪਣੀਆਂ ਸਾਰੀਆਂ ਚਲਾਕੀਆਂ ਤਿਆਗ ਕੇ ਗੁਰਾਂ ਦੇ ਪੈਰੀ ਜਾ ਪਓ।
ਮੇਰੀ ਜਿੰਦੜੀਏ! ਆਰਾਮ ਅਤੇ ਸ਼ਾਤੀ ਨਾਲ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰ।
ਅੱਠੇ ਪਹਿਰ ਤੂੰ ਸਾਹਿਬ ਦਾ ਸਿਮਰਨ ਕਰ ਅਤੇ ਜਗਤ ਦੇ ਪ੍ਰਕਾਸ਼ਕ ਦਾ ਸਦਾ ਜੱਸ ਗਾਇਨ ਕਰ। ਠਹਿਰਾਉ।
ਹੈ ਮੇਰੀ ਜਿੰਦੇ! ਉਸ ਦੀ ਸ਼ਰਣ ਪੈ, ਜਿਸ ਜਿੱਡਾ ਵੱਡਾ ਹੋਰ ਕੋਈ ਨਹੀਂ।
ਜਿਸ ਦਾ ਅਰਾਧਨ ਕਰਨ ਦੁਆਰਾ ਬਹੁਤ ਆਰਾਮ ਮਿਲਦਾ ਹੈ ਅਤੇ ਪੀੜ ਤੇ ਤਕਲੀਫ (ਆਦਮੀ ਨੂੰ) ਮੂਲੋ ਹੀ ਨਹੀਂ ਪੋਹਦੀਆਂ।
ਸਦੀਵ ਤੇ ਹਮੇਸ਼ਾਂ ਉਸੇ ਸੱਚੇ, ਸੁਆਮੀ, ਮਾਲਕ ਦੀ ਟਹਿਲ ਸੇਵਾ ਕਮਾ।
ਸਤਿਸੰਗਤ ਅੰਦਰ ਜੀਵ ਪਵਿੱਤਰ ਹੋ ਜਾਂਦਾ ਹੈ ਅਤੇ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
ਉਸ ਮੂਹਰੇ ਪ੍ਰਾਰਥਨਾ ਕਰ, ਜੋ ਖੁਸ਼ੀ ਬਖਸ਼ਣਹਾਰ ਅਤੇ ਡਰ ਦੂਰ ਕਰਨ ਵਾਲਾ ਹੈ।
ਜਿਸ ਉਤੇ ਮਾਇਆਵਾਨ ਮਾਲਕ ਆਪਣੀ ਮਾਇਆ ਧਾਰਦਾ ਹੈ, ਉਸ ਦੇ ਕੰਮ, ਤੱਤਕਾਲ ਠੀਕ ਹੋ ਜਾਂਦੇ ਹਨ।
(ਸੁਆਮੀ) ਵਿਸ਼ਾਲਾਂ ਦਾ ਪਰਮ ਵਿਸ਼ਾਲ ਆਖਿਆ ਜਾਂਦਾ ਹੈ ਅਤੇ ਉਸ ਦਾ ਟਿਕਾਣਾ ਉਚਿਓ ਵੀ ਉੱਚਾ ਹੈ।
ਵਾਹਿਗੁਰੂ ਰੰਗ ਤੇ ਨਿਸ਼ਾਨ ਰਹਿਤ ਹੈ। (ਮੈਂ ਉਸ ਦਾ) ਮੁੱਲ ਬਿਆਨ ਨਹੀਂ ਕਰ ਸਕਦਾ।
ਹੇ ਸੁਆਮੀ! ਨਾਨਕ ਤੇ ਆਪਣੀ ਰਹਿਮਤ ਧਾਰ, ਅਤੇ ਉਸ ਨੂੰ ਆਪਣੇ ਸੱਚੇ ਨਾਮ ਦੀ ਦਾਤ ਦੇ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.