ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ ॥
ਪੂਰੇ ਗੁਰ ਤੇ ਪਾਈਐ ਪਰਗਟੁ ਸਭਨੀ ਲੋਇ ॥
ਸਾਧਸੰਗਤਿ ਕੈ ਘਰਿ ਵਸੈ ਏਕੋ ਸਚਾ ਸੋਇ ॥੧॥
ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ ॥੧॥ ਰਹਾਉ ॥
ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ ॥
ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥
ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ ॥੨॥
ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ ॥
ਉਪਾਵ ਸਿਆਣਪ ਸਗਲ ਛਡਿ ਗੁਰ ਕੀ ਚਰਣੀ ਲਾਗੁ ॥
ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ ॥੩॥
ਤਿਸੈ ਪਰਾਪਤਿ ਭਾਈਹੋ ਜਿਸੁ ਦੇਵੈ ਪ੍ਰਭੁ ਆਪਿ ॥
ਸ੍ਰੀਰਾਗੁਮਹਲਾ੫॥
ਨਾਮੁਧਿਆਏਸੋਸੁਖੀਤਿਸੁਮੁਖੁਊਜਲੁਹੋਇ॥
ਪੂਰੇਗੁਰਤੇਪਾਈਐਪਰਗਟੁਸਭਨੀਲੋਇ॥
ਸਾਧਸੰਗਤਿਕੈਘਰਿਵਸੈਏਕੋਸਚਾਸੋਇ॥੧॥
ਮੇਰੇਮਨਹਰਿਹਰਿਨਾਮੁਧਿਆਇ॥
ਨਾਮੁਸਹਾਈਸਦਾਸੰਗਿਆਗੈਲਏਛਡਾਇ॥੧॥ਰਹਾਉ॥
ਦੁਨੀਆਕੀਆਵਡਿਆਈਆਕਵਨੈਆਵਹਿਕਾਮਿ॥
ਮਾਇਆਕਾਰੰਗੁਸਭੁਫਿਕਾਜਾਤੋਬਿਨਸਿਨਿਦਾਨਿ॥
ਜਾਕੈਹਿਰਦੈਹਰਿਵਸੈਸੋਪੂਰਾਪਰਧਾਨੁ॥੨॥
ਸਾਧੂਕੀਹੋਹੁਰੇਣੁਕਾਅਪਣਾਆਪੁਤਿਆਗਿ॥
ਉਪਾਵਸਿਆਣਪਸਗਲਛਡਿਗੁਰਕੀਚਰਣੀਲਾਗੁ॥
ਤਿਸਹਿਪਰਾਪਤਿਰਤਨੁਹੋਇਜਿਸੁਮਸਤਕਿਹੋਵੈਭਾਗੁ॥੩॥
ਤਿਸੈਪਰਾਪਤਿਭਾਈਹੋਜਿਸੁਦੇਵੈਪ੍ਰਭੁਆਪਿ॥
ਸਤਿਗੁਰਕੀਸੇਵਾਸੋਕਰੇਜਿਸੁਬਿਨਸੈਹਉਮੈਤਾਪੁ॥
ਨਾਨਕਕਉਗੁਰੁਭੇਟਿਆਬਿਨਸੇਸਗਲਸੰਤਾਪ॥੪॥੮॥੭੮॥
srīrāg mahalā 5 .
nām dhiāē sō sukhī tis mukh ūjal hōi .
pūrē gur tē pāīai paragat sabhanī lōi .
sādhasangat kai ghar vasai ēkō sachā sōi .1.
mērē man har har nām dhiāi .
nām sahāī sadā sang āgai laē shadāi .1. rahāu .
dunīā kīā vadiāīā kavanai āvah kām .
māiā kā rang sabh phikā jātō binas nidān .
jā kai hiradai har vasai sō pūrā paradhān .2.
sādhū kī hōh rēnukā apanā āp tiāg .
upāv siānap sagal shad gur kī charanī lāg .
tisah parāpat ratan hōi jis masatak hōvai bhāg .3.
tisai parāpat bhāīhō jis dēvai prabh āp .
satigur kī sēvā sō karē jis binasai haumai tāp .
nānak kau gur bhētiā binasē sagal santāp .4.8.78.
Sri Rag, Fifth Guru.
He, who meditates on the Name is happy; his face becomes bright.
He, who obtains the Name from the Perfect Guru, becomes renowned all the Words over.
That Unique True (Everlasting Lord) abides in the house (society) of the saints.5
My mind! contemplate the Lord God's Name.
The Name, thy helper, is ever with thee and shall save thee hereafter. Pause.
Of what avail are the greatness of the world?
When colour (pleasure) of worldly valuables is all fading. It shall disappear, O thoughtless. Fellow.
Perfect and supreme is he, in whose heart God abides.
Be thou dust of saints feet and renounce thy self-conceit.
Shed all(other) endeavours and clevernesses and fall at the feet of the Guru.
He alone receives the jewel of Name on whose brow good fortune is inscribed.
He, whom the Lord Himself gives, obtains the Name O Brethren!
He alone performs the service of the True Guru, who is rid of the affliction of ego.
The Guru has met Nanak and so all his sufferings are at an end.
Siree Raag, Fifth Mehl:
One who meditates on the Naam is at peace; his face is radiant and bright.
Obtaining it from the Perfect Guru, he is honored all over the world.
In the Company of the Holy, the One True Lord comes to abide within the home of the self. ||1||
O my mind, meditate on the Name of the Lord, Har, Har.
The Naam is your Companion; it shall always be with you. It shall save you in the world hereafter. ||1||Pause||
What good is worldly greatness?
All the pleasures of Maya are tasteless and insipid. In the end, they shall all fade away.
Perfectly fulfilled and supremely acclaimed is the one, in whose heart the Lord abides. ||2||
Become the dust of the Saints; renounce your selfishness and conceit.
Give up all your schemes and your clever mental tricks, and fall at the Feet of the Guru.
He alone receives the Jewel, upon whose forehead such wondrous destiny is written. ||3||
O Siblings of Destiny, it is received only when God Himself bestows it.
People serve the True Guru only when the fever of egotism has been eradicated.
Nanak has met the Guru; all his sufferings have come to an end. ||4||8||78||
ਸ੍ਰੀਰਾਗੁ ਮਹਲਾ ੫ ॥
(ਜਿਹੜਾ ਮਨੁੱਖ) ਪ੍ਰਭੂ ਦੇ ਨਾਮ ਨੂੰ ਧਿਆਏ ਉਹ (ਆਤਮਕ ਤੌਰ ਤੇ) ਸੁਖੀ (ਹੋ ਜਾਂਦਾ ਹੈ ਅਤੇ ਲੋਕ ਪ੍ਰਲੋਕ ਵਿਚ) ਉਸ ਦਾ ਮੁਖ ਉਜਲਾ ਹੁੰਦਾ ਹੈ।
(ਨਾਮ ਦੀ ਪ੍ਰਾਪਤੀ) ਪੂਰੇ ਗੁਰੂ ਤੋਂ ਹੁੰਦੀ ਹੈ (ਅਤੇ ਨਾਮ ਧਿਆਉਣ ਵਾਲੇ ਮਨੁੱਖ ਦੀ ਸ਼ੋਭਾ) ਸਾਰੀ ਦੁਨੀਆਂ (ਭਾਵ ਖੰਡਾਂ ਬ੍ਰਹਮੰਡਾਂ) ਵਿਚ ਪ੍ਰਗਟ ਹੋ ਜਾਂਦੀ ਹੈ।
ਉਹ ਇਕੋ ਸਦਾ ਥਿਰ ਰਹਿਣ ਵਾਲਾ (ਗੁਰ ਪਰਮੇਸ਼ਰ) ਸਾਧ ਸੰਗਤ ਦੇ ਘਰ ਵਿਚ ਰਹਿੰਦਾ ਹੈ।੧।
ਹੇ ਮੇਰੇ ਮਨ ! (ਤੂੰ ਵੀ) ਹਰੀ ਦਾ ਨਾਮ ਸਿਮਰ।
(ਉਸ ਪ੍ਰਭੂ ਦਾ) ਨਾਮ (ਇਸ ਲੋਕ ਵਿਚ ਹਰ ਥਾਂ) ਸਹਾਈ ਹੁੰਦਾ ਹੈ, ਸਦਾ ਅੰਗ ਸੰਗ (ਰਹਿੰਦਾ ਹੈ ਅਤੇ) ਅੱਗੇ (ਪਰਲੋਕ ਵਿਚ ਵੀ ਲੋੜ ਪੈਣ ਤੇ) ਛੁੜਾ ਲੈਂਦਾ ਹੈ।੧।ਰਹਾਉ।
(ਹੇ ਮਨ !) ਦੁਨੀਆਂ ਦੀਆਂ ਵਡਿਆਈਆਂ (ਅੱਗੇ ਰੱਬੀ ਦਰਗਾਹ ਵਿਚ ਤੇਰੇ) ਕਿਸ ਕੰਮ ਆਉਣਗੀਆਂ? (ਭਾਵ ਕਿਸੇ ਕੰਮ ਨਹੀਂ)।
(ਇਹ ਸਮਝ ਲੈ ਕਿ) ਮਾਇਆ ਦਾ ਰੰਗ ਸਭ ਫਿੱਕਾ (ਸਦੀਵੀ ਰਹਿਣ ਵਾਲਾ ਨਹੀਂ) ਹੈ, ਅੰਤਿ ਖ਼ਤਮ ਹੋ ਜਾਂਦਾ ਹੈ।
ਜਿਸ (ਮਨੁੱਖ) ਦੇ ਹਿਰਦੇ ਵਿਚ ਅਕਾਲਪੁਰਖ ਵਸਦਾ ਹੈ (ਉਸ ਉਤੇ ਨਾਮ ਦਾ ਗੂੜ੍ਹਾ ਰੰਗ ਚੜ੍ਹਦਾ ਹੈ ਸਮਝੋ) ਉਹੀ (ਪੁਰਸ਼) ਪੂਰਾ ਤੇ ਪਰਧਾਨ ਹੈ।੨।
(ਹੇ ਮਨ ! ਤੂੰ) ਆਪਣਾ ਆਪ ਤਿਆਗ ਕੇ (ਭਾਵ ਅਪਣੱਤ ਅਤੇ ਦੁਨਿਆਵੀ ਮਾਣ-ਵਡਿਆਈ ਛੱਡ ਕੇ) ਸਾਧੂ (ਗੁਰੂ) ਦੀ ਚਰਣ-ਧੂੜ ਹੋ ਜਾ। ਸਾਰੇ ਉਪਾਉ,
(ਸਭ) ਸਿਆਣਪਾਂ ਛੱਡ ਕੇ ਗੁਰੂ ਦੀ ਚਰਨੀ ਲਗ ਜਾ (ਭਾਵ ਚਰਣਾਂ ਤੇ ਢਹਿ ਪਉ)।
(ਇਹ ਨਾਮ ਰੂਪੀ) ਰਤਨ ਉਸ (ਮਨੁੱਖ) ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉਤੇ (ਪ੍ਰਾਪਤੀ ਦਾ) ਭਾਗ ਲਿਖਿਆ ਹੁੰਦਾ ਹੈ।੩।
(ਹੇ) ਪਿਆਰੇ ਭਰਾਵੋ ! (ਇਹ ਨਾਮ ਰੂਪ ਰਤਨ) ਉਸੇ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਸ ਨੂੰ ਪ੍ਰਭੂ ਆਪ ਦਿੰਦਾ ਹੈ।
ਸਤਿਗੁਰੂ ਦੀ ਸੇਵਾ (ਵੀ) ਉਹ (ਮਨੁੱਖ) ਕਰਦਾ ਹੈ ਜਿਸ ਦਾ ਹਉਮੈ ਰੂਪੀ ਤਾਪ (ਰੋਗ) ਖ਼ਤਮ ਹੋ ਜਾਂਦਾ ਹੈ।
(ਦਾਸ) ਨਾਨਕ ਨੂੰ (ਤਾਂ) ਗੁਰੂ (ਅਕਾਲਪੁਰਖ) ਮਿਲ ਗਿਆ ਹੈ (ਜਿਸ ਦੀ ਬਖਸ਼ਿਸ਼ ਸਦਕਾ) ਸਾਰੇ ਦੁਖ-ਕਲੇਸ਼ ਖ਼ਤਮ ਹੋ ਗਏ ਹਨ।੪।੮।੭੮।
ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹੀ ਸੁਖੀ ਰਹਿੰਦਾ ਹੈ, ਉਸ ਦਾ ਮੂੰਹ (ਲੋਕ ਪਰਲੋਕ ਵਿਚ) ਉੱਜਲਾ ਰਹਿੰਦਾ ਹੈ।
(ਇਹ ਨਾਮ) ਪੂਰੇ ਗੁਰੂ ਤੋਂ ਹੀ ਮਿਲਦਾ ਹੈ (ਭਾਵੇਂ ਨਾਮ ਦਾ ਮਾਲਕ ਪ੍ਰਭੂ) ਸਾਰੇ ਹੀ ਭਵਨਾਂ ਵਿਚ ਪ੍ਰਤੱਖ ਵੱਸਦਾ ਹੈ।
ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਾਧ ਸੰਗਤਿ ਦੇ ਘਰ ਵਿਚ ਵੱਸਦਾ ਹੈ ॥੧॥
ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰ।
ਪਰਮਾਤਮਾ ਦਾ ਨਾਮ (ਜਿੰਦ ਦੀ) ਸਹੈਤਾ ਕਰਨ ਵਾਲਾ ਹੈ, (ਸਦਾ ਜਿੰਦ ਦੇ) ਨਾਲ ਰਹਿੰਦਾ ਹੈ ਤੇ ਪਰਲੋਕ ਵਿਚ (ਕੀਤੇ ਕਰਮਾਂ ਦਾ ਲੇਖਾ ਹੋਣ ਵੇਲੇ) ਛਡਾ ਲੈਂਦਾ ਹੈ ॥੧॥ ਰਹਾਉ ॥
(ਹੇ ਮੇਰੇ ਮਨ!) ਦੁਨੀਆ ਵਾਲੀਆਂ ਵਡਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ।
ਮਾਇਆ ਦੇ ਕਾਰਨ (ਮੂੰਹ ਉੱਤੇ ਦਿੱਸਦਾ) ਰੰਗ ਫਿਕਾ ਪੈ ਜਾਂਦਾ ਹੈ, ਕਿਉਂਕਿ ਇਹ ਰੰਗ ਆਖ਼ਰ ਨਾਸ ਹੋ ਜਾਂਦਾ ਹੈ।
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਵੱਸਦਾ ਹੈ, ਉਹ ਸਭ ਗੁਣਾਂ ਵਾਲਾ ਹੋ ਜਾਂਦਾ ਹੈ ਤੇ (ਹਰ ਥਾਂ) ਮੰਨਿਆ-ਪ੍ਰਮੰਨਿਆ ਜਾਂਦਾ ਹੈ ॥੨॥
(ਹੇ ਮੇਰੇ ਮਨ!) ਗੁਰੂ ਦੇ ਚਰਨਾਂ ਦੀ ਧੂੜ ਬਣ, ਤੇ ਆਪਣਾ ਆਪਾ-ਭਾਵ ਛੱਡ ਦੇਹ।
(ਹੇ ਮਨ! ਹੋਰ) ਸਾਰੇ ਹੀਲੇ ਤੇ ਚਤੁਰਾਈਆਂ ਛੱਡ ਕੇ ਗੁਰੂ ਦੀ ਸਰਨ ਪਿਆ ਰਹੁ।
ਜਿਸ ਮਨੁੱਖ ਦੇ ਮੱਥੇ ਉੱਤੇ (ਪੂਰਬਲਾ) ਭਾਗ ਜਾਗਦਾ ਹੈ, (ਉਹ ਗੁਰੂ ਦੀ ਸਰਨ ਪੈਂਦਾ ਹੈ ਤੇ ਉਸ ਨੂੰ) ਪਰਮਾਤਮਾ ਦਾ ਨਾਮ-ਰਤਨ ਮਿਲ ਪੈਂਦਾ ਹੈ ॥੩॥
ਹੇ ਭਰਾਵੋ! ਪ੍ਰਭੂ ਦਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ (ਗੁਰੂ ਦੀ ਰਾਹੀਂ) ਪ੍ਰਭੂ ਆਪ ਦੇਂਦਾ ਹੈ।
ਗੁਰੂ ਦੀ ਸੇਵਾ ਭੀ ਉਹੀ ਮਨੁੱਖ ਕਰਦਾ ਹੈ ਜਿਸ ਦੇ ਅੰਦਰੋਂ ਹਉਮੈ ਦਾ ਤਾਪ ਨਾਸ ਹੋ ਜਾਂਦਾ ਹੈ।
ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਦੇ ਸਾਰੇ ਕਲੇਸ਼ ਦੂਰ ਹੋ ਜਾਂਦੇ ਹਨ ॥੪॥੮॥੭੮॥
ਸਿਰੀ ਰਰਾਗ, ਪੰਜਵੀਂ ਪਾਤਸ਼ਾਹੀ।
ਜੋ ਨਾਮ ਦਾ ਸਿਮਰਨ ਕਰਦਾ ਹੈ, ਉਹ ਪ੍ਰਸੰਨ ਹੁੰਦਾ ਹੈ ਤੇ ਉਸ ਦਾ ਚਿਹਰਾ ਰੋਸ਼ਨ ਹੋ ਜਾਂਦਾ ਹੈ।
ਜੋ ਪੁਰਨ ਗੁਰਾਂ ਪਾਸੋਂ ਨਾਮ ਪਰਾਪਤ ਕਰਦਾ ਹੈ, ਉਹ ਸਾਰਿਆਂ ਜਹਾਨਾਂ ਅੰਦਰ ਪਰਸਿੱਧ ਹੋ ਜਾਂਦਾ ਹੈ।
ਉਹ ਸੱਚਾ, (ਸਦਾ ਕਾਇਮ ਰਹਿਣ ਵਾਲਾ) ਅਦੁਤੀ (ਪ੍ਰਭੂ) ਸਾਧ ਸੰਗਤਿ ਦੇ ਘਰ ਵਿੱਚ ਵਸਦਾ ਹੈ।
ਮੇਰੀ ਜਿੰਦੜੀਏ! ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਕਰ।
ਤੇਰਾ ਸਹਾਇਕ, ਨਾਮ, ਹਮੇਸ਼ਾਂ ਤੇਰੇ ਨਾਲ ਹੈ ਅਤੇ ਅੱਗੇ ਨੂੰ ਭੀ ਤੈਨੂੰ ਬਚਾ ਲਵੇਗਾ। ਠਹਿਰਾਉ।
ਸੰਸਾਰ ਦੇ ਵਡੱਪਣ ਕਿਹੜੇ ਕੰਮ ਹਨ?
ਸੰਸਾਰੀ ਪਦਾਰਥਾਂ ਦੀ ਖੁਸ਼ੀ ਸਮੂਹ ਫਿਕੀ ਹੈ। ਹੇ ਬੇਖਬਰ ਬੰਦੇ! ਇਹ ਉਡਪੁਡ ਜਾਏਗੀ।
ਮੁਕੰਮਲ ਤੇ ਮੁਖੀ ਹੈ ਉਹ, ਜਿਸ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ।
ਸੰਤਾ ਦੇ ਪੈਰਾ ਦੀ ਧੂੜ ਹੋ ਅਤੇ ਆਪਣੀ ਸਵੈ-ਹੰਗਤਾ ਨੂੰ ਛੱਡ ਦੇ।
(ਹੋਰ) ਹੀਲੇ ਉਪਰਾਲੇ ਤੇ ਚਤੁਰਾਈਆਂ ਸਭ ਤਿਆਗ ਦੇ ਅਤੇ ਗੁਰਾਂ ਦੇ ਪੈਰੀ ਢਹਿ ਪਉ।
ਕੇਵਲ ਉਹੀ ਨਾਮ ਦੇ ਜਵੇਹਰ ਨੂੰ ਹਾਸਲ ਕਰਦਾ ਹੈ ਜਿਸ ਕੇ ਮੱਕੇ ਉਤੇ ਚੰਗੀ ਕਿਸਮਤ ਉਕਰੀ ਹੋਈ ਹੈ।
ਜਿਸ ਨੂੰ ਸਾਹਿਬ ਖੁਦ ਦਿੰਦਾ ਹੈ, ਉਹੀ ਨਾਮ ਨੂੰ ਪਾਉਂਦਾ ਹੈ, ਹੈ ਭਰਾਓ!
ਕੇਵਲ ਉਹੀ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ, ਜਿਸ ਦਾ ਹੰਕਾਰ ਦਾ ਰੋਗ ਟੁੱਟ ਜਾਂਦਾ ਹੈ।
ਨਾਨਕ ਨੂੰ ਗੁਰੂ ਜੀ ਮਿਲ ਪਏ ਹਨ ਅਤੇ ਇਸ ਲਈ ਉਸ ਦੇ ਸਾਰੇ ਦੁਖੜੇ ਦੂਰ ਹੋ ਗਏ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.