ਆਸਾ ॥
ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥
ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥੧॥
ਕਿਨਹਿ ਬਿਬੇਕੀ ਕਾਟੀ ਤੂੰ ॥੧॥ ਰਹਾਉ ॥
ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ ॥
ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ ॥੨॥
ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ ॥
ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਨ ਆਵੈ ॥੩॥
ਆਸਾ॥
ਇਕਤੁਪਤਰਿਭਰਿਉਰਕਟਕੁਰਕਟਇਕਤੁਪਤਰਿਭਰਿਪਾਨੀ॥
ਆਸਿਪਾਸਿਪੰਚਜੋਗੀਆਬੈਠੇਬੀਚਿਨਕਟਦੇਰਾਨੀ॥੧॥
ਨਕਟੀਕੋਠਨਗਨੁਬਾਡਾਡੂੰ॥
ਕਿਨਹਿਬਿਬੇਕੀਕਾਟੀਤੂੰ॥੧॥ਰਹਾਉ॥
ਸਗਲਮਾਹਿਨਕਟੀਕਾਵਾਸਾਸਗਲਮਾਰਿਅਉਹੇਰੀ॥
ਸਗਲਿਆਕੀਹਉਬਹਿਨਭਾਨਜੀਜਿਨਹਿਬਰੀਤਿਸੁਚੇਰੀ॥੨॥
ਹਮਰੋਭਰਤਾਬਡੋਬਿਬੇਕੀਆਪੇਸੰਤੁਕਹਾਵੈ॥
ਓਹੁਹਮਾਰੈਮਾਥੈਕਾਇਮੁਅਉਰੁਹਮਰੈਨਿਕਟਿਨਆਵੈ॥੩॥
ਨਾਕਹੁਕਾਟੀਕਾਨਹੁਕਾਟੀਕਾਟਿਕੂਟਿਕੈਡਾਰੀ॥
ਕਹੁਕਬੀਰਸੰਤਨਕੀਬੈਰਨਿਤੀਨਿਲੋਕਕੀਪਿਆਰੀ॥੪॥੪॥
āsā .
ikat patar bhar urakat kurakat ikat patar bhar pānī .
ās pās panch jōgīā baithē bīch nakat dē rānī .1.
nakatī kō thanagan bādā dūn .
kinah bibēkī kātī tūn .1. rahāu .
sagal māh nakatī kā vāsā sagal mār auhērī .
sagaliā kī hau bahin bhānajī jinah barī tis chērī .2.
hamarō bharatā badō bibēkī āpē sant kahāvai .
ōh hamārai māthai kāim aur hamarai nikat n āvai .3.
nākah kātī kānah kātī kāt kūt kai dārī .
kah kabīr santan kī bairan tīn lōk kī piārī .4.4.
Asa.
In one vessel they put a cooked chicken and in another vessel they put water (wine).
The five Yogis sit all around and amidst sits the noseless, adorable queen.
The bell of the noseless mammon rings in both the worlds.
Some discerning persons has cut off thy nose. Pause.
Within all abides the noseless mammon who kills all and looks upon them.
Says she, I am the sister and sister's daughter of all, and I am the hand-maiden of him who marries me.
My Husband is the great discerner and he alone is called a saint.
He ever stands on my head and none else comes near me.
I have cut off her nose and shorn off her ears and having chopped and thrashed, I have expelled her.
Says Kabir, darling of the three worlds, she is an enemy of the saints.
Aasaa:
In one pot, they put a boiled chicken, and in the other pot, they put wine.
The five Yogis of the Tantric ritual sit there, and in their midst sits the noseless one, the shameless queen. ||1||
The bell of the shameless queen, Maya, rings in both worlds.
Some rare person of discriminating wisdom has cut off your nose. ||1||Pause||
Within all dwells the noseless Maya, who kills all, and destroys them.
She says, "I am the sister, and the daughter of the sister of everyone; I am the handmaiden of one who marries me."||2||
My Husband is the Great One of discriminating wisdom; He alone is called a Saint.
He stands by me, and no one else comes near me. ||3||
I have cut off her nose, and cut off her ears, and cutting her into bits, I have expelled her.
Says Kabeer, she is the darling of the three worlds, but the enemy of the Saints. ||4||4||
ਆਸਾ ॥
ਵਿਸ਼ਈ ਲੋਕ) ਇਕ ਭਾਂਡੇ ਵਿਚ ਕੁਕੜ ਦਾ ਰਿੰਨ੍ਹਿਆ ਹੋਇਆ ਮਾਸ ਭਰ ਕੇ (ਆਪਣੇ ਕੋਲ ਰਖ ਲੈਂਦੇ ਹਨ ਅਤੇ) ਇਕ ਭਾਂਡੇ ਵਿਚ ਸ਼ਰਾਬ ਭਰ ਕੇ (ਪਾ ਲੈਂਦੇ ਹਨ)।
(ਮਾਸ-ਸ਼ਰਾਬ ਦੇ) ਆਲੇ ਦੁਆਲੇ ਪੰਜ (ਕਾਮਾਦਿਕ ਵਿਸ਼ਿਆਂ ਨਾਲ ਜੁੜੇ ਹੋਏ ਮਨੁੱਖ ਅਤੇ) ਵਿਚਕਾਰ ਨਕ ਕੱਟੀ (ਬੇ-ਸ਼ਰਮ) ਮਾਇਆ ਬੈਠ ਜਾਂਦੀ ਹੈ।੧।
ਹੇ ਭਾਈ!) ਨਕ ਕੱਟੀ (ਮਾਇਆ) ਦਾ ਰਾਹ ਦਸਣ ਵਾਲਾ ਛਣ ਛਣ ਕਰਦਾ ਵਾਜਾ (ਸਾਰੇ ਜਗਤ ਵਿਚ) ਵਜ ਰਿਹਾ ਹੈ।
(ਪਰ ਹੇ ਮਾਇਆ!) ਕਿਸੇ (ਵਿਰਲੇ) ਵਿਚਾਰਵਾਨ ਨੇ ਹੀ ਤੈਨੂੰ ਕਟਿਆ (ਵੱਢਿਆ ਹੈ, ਭਾਵ ਤੇਰੇ ਉਤੇ ਕਾਬੂ ਪਾਇਆ ਹੈ)।੧।ਰਹਾਉ।
ਹੇ ਭਾਈ!) ਸਾਰੇ (ਜੀਵ-ਜੰਤੂਆਂ) ਵਿਚ ਨਿਰਲਜ ਮਾਇਆ ਦਾ ਵਾਸਾ ਹੈ (ਅਤੇ ਇਹ) ਸਾਰਿਆਂ ਨੂੰ (ਆਪਣੇ ਤੀਰ ਨਾਲ ਵਿੰਨ੍ਹ ਕੇ) ਵੇਖਦੀ ਹੈ ਕਿ (ਕਿ ਕੋਈ ਬਚਿਆਂ ਤਾਂ ਨਹੀਂ,
ਫਿਰ ਆਪੇ ਹੀ ਬੋਲਦੀ ਹੇ ਕਿ) ਮੈਂ ਸਭ ਜੀਆਂ ਦੀ ਭੈਣ, (ਭੈਣ ਦੀ ਧੀ) ਭਣੇਵੀ ਰੂਪ ਵਿਚ ਵਿਚਰ ਰਹੀ ਹਾਂ ਪਰ ਸਹੀ ਅਰਥਾਂ ਵਿਚ ਮੈਂ ਉਸ (ਮਨੁੱਖ) ਦੀ ਦਾਸੀ ਹਾਂ ਜਿਸ ਨੇ (ਮੈਨੂੰ) ਵਿਆਹ ਲਿਆ ਹੈ।੨।
ਹੇ ਭਾਈ!) ਮੇਰਾ ਖਸਮ (ਪਰਮਾਤਮਾ) ਵੱਡਾ ਗਿਆਨ ਸਰੂਪ ਸਰਬੱਗ (ਅਤੇ) ਆਪ ਹੀ ਸੰਤ ਸਰੂਪ ਕਹਾਉਂਦਾ ਹੈ।
ਓਹ ਮੇਰੇ ਸਿਰ ਤੇ ਸਲਾਮਤ ਹੈ (ਇਸ ਲਈ) ਹੋਰ (ਕੋਈ ਭੀ ਮੇਰੇ) ਨੇੜੇ ਨਹੀਂ ਢੁੱਕ ਸਕਦਾ (ਭਾਵ ਮੇਰੇ ਉਤੇ ਮਾਇਆ ਆਪਣਾ ਅਸਰ ਨਹੀਂ ਪਾ ਸਕਦੀ)।੩।
ਅਸਾਂ, ਅਜਿਹੀ ਮਾਇਆ) ਨਕ ਤੋਂ ਕੱਟ ਦਿਤੀ, ਕੰਨਾਂ ਤੋਂ ਕੱਟ ਦਿਤੀ ਹੈ ਅਤੇ ਕੱਟ ਕੁਟ ਕੇ ਭਾਵ ਵੱਢ ਕੇ ਪਰੇ ਸੁੱਟ ਦਿੱਤੀ ਹੈ।
ਕਬੀਰ (ਤੂੰ) ਆਖ (ਇਹ ਮਾਇਆ) ਤਿੰਨਾਂ ਲੋਕਾਂ ਨੂੰ ਪਿਆਰੀ ਲਗਦੀ ਹੈ (ਪਰ) ਸੰਤਾਂ ਦੀ ਵੈਰਨ ਹੈ।੪।੪।
(ਮਾਇਆ ਦੇ ਬਲਵਾਨ) ਪੰਜ ਕਾਮਦਿਕਾਂ ਨਾਲ ਮੇਲ-ਜੋਲ ਰੱਖਣ ਵਾਲੇ ਮਨੁੱਖ ਇੱਕ ਭਾਂਡੇ ਵਿਚ ਕੁੱਕੜ (ਆਦਿਕ) ਦਾ ਰਿੰਨ੍ਹਿਆ ਹੋਇਆ ਮਾਸ ਪਾ ਲੈਂਦੇ ਹਨ, ਦੂਜੇ ਭਾਂਡੇ ਵਿਚ ਸ਼ਰਾਬ ਪਾ ਲੈਂਦੇ ਹਨ।
(ਇਸ ਮਾਸ-ਸ਼ਰਾਬ ਦੇ) ਆਲੇ-ਦੁਆਲੇ ਬੈਠ ਜਾਂਦੇ ਹਨ, ਇਹਨਾਂ (ਵਿਸ਼ਈ ਬੰਦਿਆਂ) ਦੇ ਅੰਦਰ ਨਿਲੱਜ ਮਾਇਆ (ਦਾ ਪ੍ਰਭਾਵ) ਹੁੰਦਾ ਹੈ ॥੧॥
ਨਿਲੱਜ ਮਾਇਆ ਦਾ ਵਾਜਾ (ਸਾਰੇ ਜਗਤ ਵਿਚ) ਠਨ-ਠਨ ਕਰ ਕੇ ਵੱਜ ਰਿਹਾ ਹੈ।
ਹੇ ਮਾਇਆ! ਕਿਸੇ ਵਿਰਲੇ ਵਿਚਾਰਵਾਨ ਨੇ ਤੇਰਾ ਬਲ ਪੈਣ ਨਹੀਂ ਦਿੱਤਾ ॥੧॥ ਰਹਾਉ ॥
(ਜਿੱਧਰ ਤੱਕੋ) ਸਭ ਜੀਵਾਂ ਦੇ ਮਨਾਂ ਵਿਚ ਨਿਲੱਜ ਮਾਇਆ ਦਾ ਜ਼ੋਰ ਪੈ ਰਿਹਾ ਹੈ, ਮਾਇਆ ਸਭਨਾਂ (ਦੇ ਆਤਮਕ ਜੀਵਨ) ਨੂੰ ਮਾਰ ਕੇ ਗਹੁ ਨਾਲ ਵੇਖਦੀ ਹੈ (ਕਿ ਕੋਈ ਬਚ ਤਾਂ ਨਹੀਂ ਰਿਹਾ)।
(ਮਾਇਆ, ਮਾਨੋ, ਆਖਦੀ ਹੈ-) ਮੈਂ ਸਭ ਜੀਵਾਂ ਦੀ ਭੈਣ ਭਣੇਵੀਂ ਹਾਂ (ਭਾਵ, ਸਾਰੇ ਜੀਵ ਮੈਨੂੰ ਤਰਲੇ ਲੈ ਲੈ ਕੇ ਇਕੱਠੀ ਕਰਦੇ ਹਨ), ਪਰ ਜਿਸ ਮਨੁੱਖ ਨੇ ਮੈਨੂੰ ਵਿਆਹ ਲਿਆ ਹੈ (ਭਾਵ, ਜਿਸ ਨੇ ਆਪਣੇ ਉੱਤੇ ਮੇਰਾ ਜ਼ੋਰ ਨਹੀਂ ਪੈਣ ਦਿੱਤਾ) ਮੈਂ ਉਸ ਦੀ ਦਾਸੀ ਹੋ ਜਾਂਦੀ ਹਾਂ ॥੨॥
ਕੋਈ ਵੱਡਾ ਗਿਆਨਵਾਨ ਮਨੁੱਖ ਹੀ, ਜਿਸ ਨੂੰ ਜਗਤ ਸੰਤ ਆਖਦਾ ਹੈ, ਮੇਰਾ (ਮਾਇਆ ਦਾ) ਖਸਮ ਬਣ ਸਕਦਾ ਹੈ।
ਉਹੀ ਮੇਰੇ ਉੱਤੇ ਕਾਬੂ ਪਾ ਰੱਖਣ ਦੇ ਸਮਰਥ ਹੁੰਦਾ ਹੈ। ਹੋਰ ਕੋਈ ਤਾਂ ਮੇਰੇ ਨੇੜੇ ਭੀ ਨਹੀਂ ਢੁਕ ਸਕਦਾ (ਭਾਵ, ਕਿਸੇ ਹੋਰ ਦੀ ਮੇਰੇ ਅੱਗੇ ਪੇਸ਼ ਨਹੀਂ ਜਾ ਸਕਦੀ) ॥੩॥
ਸੰਤ ਜਨਾਂ ਨੇ ਮਾਇਆ ਨੂੰ ਨੱਕ ਤੋਂ ਕੱਟ ਦਿੱਤਾ ਹੈ, ਚੰਗੀ ਤਰ੍ਹਾਂ ਕੱਟ ਕੇ ਪਰੇ ਸੁੱਟ ਦਿੱਤਾ ਹੈ।
ਕਬੀਰ ਆਖਦਾ ਹੈ- ਮਾਇਆ ਸੰਤਾਂ ਨਾਲ ਸਦਾ ਵੈਰ ਕਰਦੀ ਹੈ (ਕਿਉਂਕਿ ਉਹਨਾਂ ਦੇ ਆਤਮਕ ਜੀਵਨ ਉੱਤੇ ਚੋਟ ਕਰਨ ਦਾ ਸਦਾ ਜਤਨ ਕਰਦੀ ਹੈ), ਪਰ ਸਾਰੇ ਜਗਤ ਦੇ ਜੀਵ ਇਸ ਨਾਲ ਪਿਆਰ ਕਰਦੇ ਹਨ ॥੪॥੪॥
ਆਸਾ।
ਇੱਕ ਭਾਂਡੇ ਵਿੱਚ ਉਹ ਰਿੰਨ੍ਹਿਆ ਹੋਇਆ ਕੁੱਕੜ ਪਾਉਂਦੇ ਹਨ ਅਤੇ ਇਕ ਭਾਂਡੇ ਵਿੱਚ ਪਾਨੀ (ਸ਼ਰਾਬ)।
ਆਲੇ ਦੁਆਲੇ ਪੰਜ ਯੋਗੀ ਬਹਿ ਜਾਂਦੇ ਹਨ ਅਤੇ ਵਿਚਕਾਰ ਨਕਵੱਢੀ ਦੇਵਰਾਣੀ।
ਨੱਕ-ਕੱਟੀ ਮਾਇਆ ਦਾ ਘੰਟਾ ਦੋਨਾਂ ਜਹਾਨਾਂ ਵਿੱਚ ਵੱਜ ਰਿਹਾ ਹੈ।
ਕਿਸੇ ਪ੍ਰਬੀਨ ਪੁਰਸ਼ ਨੇ ਤੇਰਾ ਨੱਕ ਵੱਢ ਛੱਡਿਆ ਹੈ। ਠਹਿਰਾਉ।
ਸਾਰਿਆਂ ਅੰਦਰ ਨੱਕ-ਕੱਟੀ ਮਾਇਆ ਵੱਸਦੀ ਹੈ। ਉਹ ਸਮੂਹ ਨੂੰ ਮਾਰ ਮੁਕਾਉਂਦੀ ਅਤੇ ਉਹਨਾਂ ਨੂੰ ਤਕਾਉਂਦੀ ਹੈ।
ਉਹ ਆਖਦੀ ਹੈ, 'ਮੈਂ ਸਾਰਿਆਂ ਦੀ ਭੈਣ ਅਤੇ ਭੈਣ ਦੀ ਧੀ ਹਾਂ, ਪ੍ਰੰਤੂ ਮੈਂ ਉਸ ਦੀ ਨੌਕਰਾਣੀ ਹਾਂ, ਜੋ ਮੈਨੂੰ ਵਿਆਹ ਲੈਂਦਾ ਹੈ।'
ਮੇਰਾ ਖਸਮ ਪਰਮ-ਪ੍ਰਬੀਨ ਹੈ। ਕੇਵਲ ਓਹੀ ਸਾਧੂ ਆਖਿਆ ਜਾਂਦਾ ਹੈ।
ਉਹ ਮੇਰੇ ਸਿਰ ਜਾਂ ਮੱਥੇ ਉੱਤੇ ਲਗਾਤਾਰ ਖੜੋਤਾ ਰਹਿੰਦਾ ਹੈ ਹੋਰ ਕੋਈ ਮੇਰੇ ਨੇੜੇ ਨਹੀਂ ਆਉਂਦਾ।
ਮੈਂ ਉਸ ਦਾ ਨੱਕ ਵੱਢ ਸੁਟਿਆ ਹੈ, ਤੇ ਕੰਨ ਕੁਤਰ ਛੱਡੇ ਹਨ। ਵੱਢ ਟੁੱਕ ਤੇ ਕੁੱਟ ਫਾਟ ਕੇ ਮੈਂ ਉਸ ਨੂੰ ਬਾਹਰ ਕੱਢ ਦਿੱਤਾ ਹੈ।
ਕਬੀਰ ਜੀ ਆਖਦੇ ਹਨ ਕਿ ਉਹ ਤਿੰਨਾਂ ਜਹਾਨਾਂ ਦੀ ਲਾਡਲੀ, ਸਾਧੂਆਂ ਦੀ ਦੁਸ਼ਮਨ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.