ਬਾਈਸ ਚਉਪਦੇ ਤਥਾ ਪੰਚਪਦੇ ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧
ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ ॥
ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ ॥੧॥
ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ ॥
ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥੧॥ ਰਹਾਉ ॥
ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ ॥
ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥੨॥
ਬਾਈਸਚਉਪਦੇਤਥਾਪੰਚਪਦੇਆਸਾਸ੍ਰੀਕਬੀਰਜੀਉਕੇਤਿਪਦੇ੮ਦੁਤੁਕੇ੭ਇਕਤੁਕਾ੧
ੴਸਤਿਗੁਰਪ੍ਰਸਾਦਿ॥
ਬਿੰਦੁਤੇਜਿਨਿਪਿੰਡੁਕੀਆਅਗਨਿਕੁੰਡਰਹਾਇਆ॥
ਦਸਮਾਸਮਾਤਾਉਦਰਿਰਾਖਿਆਬਹੁਰਿਲਾਗੀਮਾਇਆ॥੧॥
ਪ੍ਰਾਨੀਕਾਹੇਕਉਲੋਭਿਲਾਗੇਰਤਨਜਨਮੁਖੋਇਆ॥
ਪੂਰਬਜਨਮਿਕਰਮਭੂਮਿਬੀਜੁਨਾਹੀਬੋਇਆ॥੧॥ਰਹਾਉ॥
ਬਾਰਿਕਤੇਬਿਰਧਿਭਇਆਹੋਨਾਸੋਹੋਇਆ॥
ਜਾਜਮੁਆਇਝੋਟਪਕਰੈਤਬਹਿਕਾਹੇਰੋਇਆ॥੨॥
ਜੀਵਨੈਕੀਆਸਕਰਹਿਜਮੁਨਿਹਾਰੈਸਾਸਾ॥
ਬਾਜੀਗਰੀਸੰਸਾਰੁਕਬੀਰਾਚੇਤਿਢਾਲਿਪਾਸਾ॥੩॥੧॥੨੩॥
bāīs chaupadē tathā panchapadē āsā srī kabīr jīu kē tipadē 8 dutukē 7 ikatukā 1
ik ōunkār satigur prasād .
bind tē jin pind kīā agan kund rahāiā .
das mās mātā udar rākhiā bahur lāgī māiā .1.
prānī kāhē kau lōbh lāgē ratan janam khōiā .
pūrab janam karam bhūm bīj nāhī bōiā .1. rahāu .
bārik tē biradh bhaiā hōnā sō hōiā .
jā jam āi jhōt pakarai tabah kāhē rōiā .2.
jīvanai kī ās karah jam nihārai sāsā .
bājīgarī sansār kabīrā chēt dhāl pāsā .3.1.23.
Twenty-two Chaupades and Panchpades. Asa Measure. Tipdas 8. Du-Tukas 7 and Ik tuka 1 of Venerable Kabir.
There is but one God. By True Guru's grace He is obtained.
He, the Lord has created thy body from semen and kept thee in the fire pit.
For ten months He kept thee in mother's belly, and again on birth mammon got attached to thee.
O man, attaching thyself to covetousness, why losest thou the gem like life of thine?
Thou sowed not the seed of good actions in the earth of Thy former births. Pause.
From an infant thou hast grown old. What was to happen, that has happened.
When Death's Minister comes and catches thee by the top-lock, why weepest thou then?
Thou hopest for longer life and death watches thine breaths.
The world is but a game, O Kabir so alertly throw the dice.
22 ChauPadas And PanchPadas, Aasaa Of Kabeer Jee, 8 TriPadas, 7 DuTukas, 1 IkTuka:
One Universal Creator God. By The Grace Of The True Guru:
The Lord created the body from sperm, and protected it in the fire pit.
For ten months He preserved you in your mother's womb, and then, after you were born, you became attached to Maya. ||1||
O mortal, why have you attached yourself to greed, and lost the jewel of life?
You did not plant the seeds of good actions in the earth of your past lives. ||1||Pause||
From an infant, you have grown old. That which was to happen, has happened.
When the Messenger of Death comes and grabs you by your hair, why do you cry out then? ||2||
You hope for long life, while Death counts your breaths.
The world is a game, O Kabeer, so throw the dice consciously. ||3||1||23||
ਬਾਈਸ ਚਉਪਦੇ ਤਥਾ ਪੰਚਪਦੇ ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧
ੴ ਸਤਿਗੁਰ ਪ੍ਰਸਾਦਿ ॥
ਹੇ ਪ੍ਰਾਣੀ !) ਜਿਸ (ਸਿਰਜਣਹਾਰ) ਨੇ (ਬੀਰਜ ਦੀ ਇਕ) ਬੂੰਦ ਤੋਂ (ਤੇਰਾ) ਸਰੀਰ ਬਣਾਇਆ (ਅਤੇ ਜਠਰ) ਅਗਨੀ ਦੇ ਕੁੰਡ ਵਿਚ (ਤੈਨੂੰ) ਬਚਾਇਆ,
(ਫਿਰ) ਦਸ ਮਹੀਨੇ ਮਾਤਾ ਦੇ ਪੇਟ ਵਿਚ ਰਖਿਆ (ਪਰ ਬਾਹਰ ਆਉਂਦੇ ਹੀ) ਫਿਰ (ਤੈਨੂੰ) ਮਾਇਆ ਚੰਬੜ ਗਈ।੧।
ਹੇ ਪ੍ਰਾਣੀ ! (ਤੂੰ) ਕਾਹਦੇ ਲਈ ਲੋਭ ਵਿਚ ਲਗ ਕੇ ਰਤਨਾਂ (ਤੋਂ ਵੱਧ ਅਮੋਲਕ) ਜਨਮ ਗੁਆ ਲਿਆ ਹੈ?।
(ਇਉਂ ਪ੍ਰਤੀਤ ਹੁੰਦਾ ਹੈ ਕਿ ਤੂੰ) ਪਿਛਲੇ ਜਨਮ ਵਿਚ ਕਰਮਾਂ ਦੀ ਧਰਤੀ ਵਿਚ (ਨਾਮ ਦਾ ਕੋਈ) ਬੀਜ ਨਹੀਂ ਬੀਜਿਆ।੧।ਰਹਾਉ।
ਹੇ ਜੀਵ! ਤੂੰ) ਬੱਚੇ ਤੋਂ ਬੁੱਢਾ ਹੋ ਗਿਆ, (ਜੋ ਕੁਝ) ਹੋਣਾ ਸੀ ਹੋ ਗਿਆ।
ਜਦੋਂ ਜਮ ਆ ਕੇ (ਤੈਨੂੰ) ਚੋਟੀ ਤੋਂ ਪਕੜੇਗਾ ਉਸ ਵੇਲੇ ਕਿਸ ਲਈ ਰੋਵੇਂਗਾ? (ਓਦੋਂ ਤੇਰਾ ਰੋਣਾ ਕਿਸੇ ਅਰਥ ਨਹੀਂ ਹੋਵੇਗਾ)।੨।
ਹੇ ਭਾਈ! ਤੂੰ ਬੁੱਢਾ ਹੋ ਗਿਆ ਹੈਂ ਪਰ ਅਜੇ ਤੂੰ ਹੋਰ) ਜੀਉਣ ਦੀ ਆਸਾ ਕਰਦਾ ਹੈਂ (ਜਦੋਂ ਕਿ) ਜਮ ਤੇਰੇ ਸਾਸ ਵੇਖ ਰਿਹਾ ਹੈ (ਭਾਵ ਕਿਸੇ ਵੇਲੇ ਭੀ ਸੁਆਸ ਮੁਕਣ ਤੇ ਉਹ ਤੇਰੇ ਦੁਆਲੇ ਹੋ ਜਾਵੇਗਾ)।
ਕਬੀਰ (ਜੀ ਫੁਰਮਾਉਂਦੇ ਹਨ ਕਿ ਹੇ ਪ੍ਰਾਣੀ ! ਇਹ) ਸੰਸਾਰ ਬਾਜ਼ੀਗਰ ਵਾਲੀ ਖੇਡ ਵਾਂਗੂੰ ਹੈ (ਤੂੰ ਪਰਮੇਸ਼ਰ ਦਾ) ਸਿਮਰਨ ਕਰ (ਇਸ ਤਰ੍ਹਾਂ ਜੀਵਨ ਬਾਜ਼ੀ ਦਾ) ਪਾਸਾ ਢਾਲ (ਭਾਵ ਨਾਮ-ਸਿਮਰਨ ਕਰ, ਇਸ ਤਰ੍ਹਾਂ ਤੂੰ ਮਨੁੱਖਾ-ਜਨਮ ਦੀ ਬਾਜ਼ੀ ਜਿੱਤ ਲਵੇਂਗਾ)।੩।੧।੧੩।
ਬਾਈਸ ਚਉਪਦੇ ਤਥਾ ਪੰਚਪਦੇ ਰਾਗ ਆਸਾ ਵਿੱਚ ਭਗਤ ਕਬੀਰ ਜੀ ਦੀ ਤਿੰਨ-ਬੰਦਾਂ-ਇਕ/ਦੋ-ਤੁਕਿਆਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਸ ਪ੍ਰਭੂ ਨੇ (ਪਿਤਾ ਦੀ) ਇਕ ਬੂੰਦ ਤੋਂ (ਤੇਰਾ) ਸਰੀਰ ਬਣਾ ਦਿੱਤਾ, ਤੇ (ਮਾਂ ਦੇ ਪੇਟ ਦੀ) ਅੱਗ ਦੇ ਕੁੰਡ ਵਿਚ ਤੈਨੂੰ ਬਚਾਈ ਰੱਖਿਆ,
ਦਸ ਮਹੀਨੇ ਮਾਂ ਦੇ ਪੇਟ ਵਿਚ ਤੇਰੀ ਰਾਖੀ ਕੀਤੀ, (ਉਸ ਨੂੰ ਵਿਸਾਰਨ ਕਰ ਕੇ) ਜਗਤ ਵਿਚ ਜਨਮ ਲੈਣ ਤੇ ਤੈਨੂੰ ਮਾਇਆ ਨੇ ਆ ਦਬਾਇਆ ਹੈ ॥੧॥
ਹੇ ਬੰਦੇ! ਕਿਉਂ ਲੋਭ ਵਿਚ ਫਸ ਰਿਹਾ ਹੈਂ ਤੇ ਹੀਰਾ-ਜਨਮ ਗਵਾ ਰਿਹਾ ਹੈਂ?
ਪਿਛਲੇ ਜਨਮ ਵਿਚ (ਕੀਤੇ) ਕਰਮਾਂ-ਅਨੁਸਾਰ (ਮਿਲੇ ਇਸ ਮਨੁੱਖਾ-) ਸਰੀਰ ਵਿਚ ਕਿਉਂ ਤੂੰ ਪ੍ਰਭੂ ਦਾ ਨਾਮ-ਰੂਪ ਬੀਜ ਨਹੀਂ ਬੀਜਦਾ? ॥੧॥ ਰਹਾਉ ॥
ਹੁਣ ਤੂੰ ਬਾਲਕ ਤੋਂ ਬੁੱਢਾ ਹੋ ਗਿਆ ਹੈਂ, ਪਿਛਲਾ ਬੀਤਿਆ ਸਮਾ ਹੱਥ ਨਹੀਂ ਆਉਣਾ।
ਜਿਸ ਵੇਲੇ ਜਮ ਸਿਰੋਂ ਆ ਫੜੇਗਾ, ਤਦੋਂ ਰੋਣ ਦਾ ਕੀਹ ਲਾਭ ਹੋਵੇਗਾ? ॥੨॥
(ਬੁੱਢਾ ਹੋ ਕੇ ਅਜੇ ਭੀ) ਤੂੰ (ਹੋਰ) ਜੀਊਣ ਦੀਆਂ ਆਸਾਂ ਬਣਾ ਰਿਹਾ ਹੈਂ, (ਤੇ ਉਧਰ) ਜਮ ਤੇਰੇ ਸਾਹ ਤੱਕ ਰਿਹਾ ਹੈ (ਭਾਵ, ਗਿਣ) ਰਿਹਾ ਹੈ ਕਿ ਕਦੋਂ ਮੁੱਕਣ ਤੇ ਆਉਂਦੇ ਹਨ।
ਹੇ ਕਬੀਰ! ਜਗਤ ਨਟ ਦੀ ਖੇਡ ਹੀ ਹੈ, (ਇਸ ਖੇਡ ਵਿਚ ਜਿੱਤਣ ਲਈ) ਪ੍ਰਭੂ ਦੀ ਯਾਦ ਦਾ ਪਾਸਾ ਸੁੱਟ (ਪ੍ਰਭੂ ਦੀ ਯਾਦ ਦੀ ਖੇਡ ਖੇਡੋ) ॥੩॥੧॥੨੩॥
ਬਾਈ ਚਉਪਦੇ ਅਤੇ ਪੰਜਪਦੇ। ਆਸਾ ਪੂਜਯ ਸ਼੍ਰੀ ਕਬੀਰ ਜੀ ਦੇ ਤਿਪਦੇ 8, ਦੁਤੁਕੇ 7ਅਤੇ ਇਕ ਤੁਕਾ 1।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਉਸ ਪ੍ਰਭੂ ਨੇ ਤੇਰੀ ਦੇਹ ਨੂੰ ਵੀਰਜ ਤੋਂ ਪੈਦਾ ਕੀਤਾ ਅਤੇ ਅੱਗ ਦੇ ਟੋਏ ਅੰਦਰ ਤੈਨੂੰ ਰੱਖਿਆ ਹੈ।
ਦਸ ਮਹੀਨੇ ਉਸ ਨੇ ਤੈਨੂੰ ਮਾਂ ਦੇ ਢਿੱਡ ਵਿੱਚ ਰੱਖਿਆ, ਅਤੇ ਫਿਰ ਜੰਮ ਪੈਣ ਉੱਤੇ ਤੈਨੂੰ ਮੋਹਨੀ ਚਿੰਮੜ ਗਈ।
ਹੇ ਬੰਦੇ! ਲਾਲਚ ਨਾਲ ਚਿੰਮੜ ਕੇ ਤੂੰ ਆਪਣਾ ਜਵੇਹਰ ਵਰਗਾ ਜੀਵਨ ਕਿਉਂ ਗਵਾਉਂਦਾ ਹੈ?
ਤੂੰ ਆਪਣੇ ਪਿਛਲੇ ਜਨਮਾਂ ਦੀ ਜ਼ਮੀਨ ਅੰਦਰ ਚੰਗੇ ਅਮਲਾਂ ਦਾ ਬੀ ਨਹੀਂ ਬੀਜਿਆ। ਠਹਿਰਾਉ।
ਬਾਲਕ ਤੋਂ ਤੂੰ ਬੁੱਢਾ ਹੋ ਗਿਆ ਹੈਂ। ਜੋ ਕੁੱਛ ਹੋਣਾ ਸੀ, ਉਹ ਹੋ ਗਿਆ ਹੈ।
ਜਦ ਮੌਤ ਦਾ ਦੂਤ ਆ ਕੇ ਤੈਨੂੰ ਬੋਦੀਓ ਪਕੜਦਾ ਹੈ, ਤਦ ਤੂੰ ਕਿਉਂ ਵਿਰਲਾਪ ਕਰਦਾ ਹੈ?
ਤੂੰ ਵਧੇਰੇ ਜਿੰਦਗੀ ਦੀ ਉਮੈਦ ਕਰਦਾ ਹੈਂ ਅਤੇ ਮੌਤ ਤੇਰੇ ਸਾਹ ਪਈ ਤਾੜਦੀ ਹੈ।
ਦੁਨੀਆ ਕੇਵਲ ਇਕ ਖੇਡ ਹੀ ਹੈ, ਹੇ ਕਬੀਰ! ਇਸ ਲਈ ਖਬਰਦਾਰ ਹੋ ਕੇ ਨਰਦਾਂ ਸੁੱਟ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.