ਆਸਾ ॥
ਜਉ ਮੈ ਰੂਪ ਕੀਏ ਬਹੁਤੇਰੇ ਅਬ ਫੁਨਿ ਰੂਪੁ ਨ ਹੋਈ ॥
ਤਾਗਾ ਤੰਤੁ ਸਾਜੁ ਸਭੁ ਥਾਕਾ ਰਾਮ ਨਾਮ ਬਸਿ ਹੋਈ ॥੧॥
ਮੇਰਾ ਮਨੁ ਮੰਦਰੀਆ ਨ ਬਜਾਵੈ ॥੧॥ ਰਹਾਉ ॥
ਕਾਮੁ ਕ੍ਰੋਧੁ ਮਾਇਆ ਲੈ ਜਾਰੀ ਤ੍ਰਿਸਨਾ ਗਾਗਰਿ ਫੂਟੀ ॥
ਕਾਮ ਚੋਲਨਾ ਭਇਆ ਹੈ ਪੁਰਾਨਾ ਗਇਆ ਭਰਮੁ ਸਭੁ ਛੂਟੀ ॥੨॥
ਆਸਾ॥
ਜਉਮੈਰੂਪਕੀਏਬਹੁਤੇਰੇਅਬਫੁਨਿਰੂਪੁਨਹੋਈ॥
ਤਾਗਾਤੰਤੁਸਾਜੁਸਭੁਥਾਕਾਰਾਮਨਾਮਬਸਿਹੋਈ॥੧॥
ਅਬਮੋਹਿਨਾਚਨੋਨਆਵੈ॥
ਮੇਰਾਮਨੁਮੰਦਰੀਆਨਬਜਾਵੈ॥੧॥ਰਹਾਉ॥
ਕਾਮੁਕ੍ਰੋਧੁਮਾਇਆਲੈਜਾਰੀਤ੍ਰਿਸਨਾਗਾਗਰਿਫੂਟੀ॥
ਕਾਮਚੋਲਨਾਭਇਆਹੈਪੁਰਾਨਾਗਇਆਭਰਮੁਸਭੁਛੂਟੀ॥੨॥
ਸਰਬਭੂਤਏਕੈਕਰਿਜਾਨਿਆਚੂਕੇਬਾਦਬਿਬਾਦਾ॥
ਕਹਿਕਬੀਰਮੈਪੂਰਾਪਾਇਆਭਏਰਾਮਪਰਸਾਦਾ॥੩॥੬॥੨੮॥
āsā .
jau mai rūp kīē bahutērē ab phun rūp n hōī .
tāgā tant sāj sabh thākā rām nām bas hōī .1.
ab mōh nāchanō n āvai .
mērā man mandarīā n bajāvai .1. rahāu .
kām krōdh māiā lai jārī trisanā gāgar phūtī .
kām chōlanā bhaiā hai purānā gaiā bharam sabh shūtī .2.
sarab bhūt ēkai kar jāniā chūkē bād bibādā .
kah kabīr mai pūrā pāiā bhaē rām parasādā .3.6.28.
Asa.
Of course, I have assumed many forms, but now I shall not assume another forms again.
The strings and the wires of the musical instrument are all worn out and I am now in the power of Lord's Name.
Now I know not how to dance (at the beck and call of mammon).
My mind now beats not the drum. Pause.
I have taken and burnt off lust, wrath and mammon, and the pitcher of my desire has burst.
The gown of sensuous pleasure is worn out and all my doubts are dispelled.
All the beings I deem alike and my wranglings and strifes have ended.
Say Kabir, when the Lord became merciful, I obtained Him, the Perfect Master.
Aasaa:
In the past, I have taken many forms, but I shall not take form again.
The strings and wires of the musical instrument are worn out, and I am in the power of the Lord's Name. ||1||
Now, I no longer dance to the tune.
My mind no longer beats the drum. ||1||Pause||
I have burnt away sexual desire, anger and attachment to Maya, and the pitcher of my desires has burst.
The gown of sensuous pleasures is worn out, and all my doubts have been dispelled. ||2||
I look upon all beings alike, and my conflict and strife are ended.
Says Kabeer, when the Lord showed His Favor, I obtained Him, the Perfect One. ||3||6||28||
ਆਸਾ ॥
(ਹੇ ਭਾਈ! ਜੇਕਰ ਮੈਂ ਪਹਿਲਾਂ) ਬਹੁਤ ਰੂਪ ਧਾਰਨ ਕਰ ਲਏ ਸਨ (ਭਾਵ ਜਨਮ ਲੈ ਲਏ ਸਨ, ਓਹ ਮੁਕ ਗਏ, ਪਰ) ਹੁਣ ਗੁਰੂ ਦੀ ਕਿਰਪਾ ਨਾਲ (ਮੇਰਾ ਕੋਈ) ਨਵਾਂ ਜਨਮ ਨਹੀਂ ਹੋਣਾ। (ਭਾਵ ਮੈਂ ਜਨਮ ਤੋਂ ਰਹਿਤ ਹੋ ਚੁਕਾ ਹਾਂ)।
(ਮੇਰਾ ਮੋਹ ਰੂਪੀ) ਧਾਗਾ, (ਵਾਸ਼ਨਾਂ ਰੂਪੀ) ਤਾਰ (ਅਤੇ ਮਨ ਰੂਪੀ) ਸਾਜ਼ ਸਭ (ਕੁਝ ਵਜਣ ਤੋਂ) ਰਹਿ ਚੁੱਕਾ ਹੈ (ਕਿਉਂਕਿ ਮੇਰੀ ਸੁਰਤਿ) ਰਾਮ ਨਾਮ ਦੇ ਵੱਸ ਵਿਚ ਹੋ ਗਈ ਹੈ।੧।
(ਹੇ ਭਾਈ !) ਹੁਣ ਮੈਨੂੰ ਨੱਚਣਾ ਨਹੀਂ ਆਉਂਦਾ (ਭਾਵ ਮੈਂ ਮਨ ਹੱਠ ਨਾਲ ਕੋਈ ਕੰਮ ਨਹੀਂ ਕਰਦਾ
(ਕਿਉਂਕਿ) ਮੇਰਾ ਮਨ (ਦ੍ਵੈਤ ਰੂਪੀ) ਢੋਲਕ ਹੀ ਨਹੀਂ ਵਜਾਉਂਦਾ।੧।ਰਹਾਉ।
ਹੇ ਭਾਈ ! ਹੁਣ ਮੈਂ) ਕਾਮ ਕ੍ਰੋਧ (ਅਤੇ) ਮਾਇਆ (ਦੀ ਇਛਾ) ਲੈ ਕੇ (ਭਾਵ ਫੜ ਕੇ) ਸਾੜ ਦਿਤੀ ਹੈ (ਅਤੇ) ਤ੍ਰਿਸ਼ਨਾ ਦੀ ਗਾਗਰ ਵੀ ਟੁੱਟ ਗਈ ਹੈ।
ਕਾਮਨਾ ਦਾ ਚੋਲਾ ਭੀ ਪੁਰਾਣਾ ਹੋ ਗਿਆ ਹੈ (ਭਾਵ ਮੇਰਾ ਮਨ ਵਿਸ਼ੇ ਭੋਗਾਂ ਤੇ ਸੁਆਦਾਂ ਦੇ ਫੁਰਨਿਆਂ ਤੋਂ ਰਹਿਤ ਹੋ ਗਿਆ ਹੈ), ਸਾਰਾ ਭਰਮ (ਦੂਰ ਹੋ) ਗਿਆ ਹੈ (ਅਤੇ) ਹਰ ਪ੍ਰਕਾਰ ਦੀ (ਹਉਮੈ) ਛੁੱਟ ਗਈ ਹੈ।੨।
ਹੇ ਭਾਈ! ਹੁਣ ਮੈਂ) ਸਾਰੇ ਜੀਆਂ ਨੂੰ ਇਕੋ (ਜਹਾ) ਕਰਕੇ ਜਾਣਿਆ ਹੈ (ਭਾਵ ਸਾਰਿਆਂ ਵਿਚ ਇਕੋ (ਜੋਤਿ) ਹੈ, (ਇਸ ਲਈ) ਸਾਰੇ ਝਗੜੇ ਤੇ ਬਹਿਸਾਂ ਮੁੱਕ ਗਈਆਂ ਹਨ।
ਕਬੀਰ ਜੀ ਕਹਿੰਦੇ ਹਨ ਕਿ (ਮੇਰੇ ਉਤੇ) ਰਾਮ ਦੀ ਕਿਰਪਾ ਹੋ ਗਈ ਹੈ ਮੈਂ (ਉਸ) ਪੂਰਨ (ਪ੍ਰਭੂ ਨੂੰ) ਪਾ ਲਿਆ ਹੈ।੩।੬।੨੮।
(ਮਾਇਆ ਦੇ ਮੋਹ ਵਿਚ ਫਸ ਕੇ) ਮੈਂ ਜਿਹੜੇ ਕਈ ਜਨਮਾਂ ਵਿਚ ਫਿਰਦਾ ਰਿਹਾ, ਹੁਣ ਉਹ ਜਨਮ-ਮਰਨ ਦਾ ਗੇੜ ਮੁੱਕ ਗਿਆ ਹੈ,
ਮੇਰੇ ਮਨ ਦਾ ਮੋਹ ਦਾ ਧਾਗਾ, ਮੋਹ ਦੀ ਤਾਰ ਅਤੇ ਮੋਹ ਦੇ ਸਾਰੇ ਅਡੰਬਰ ਸਭ ਮੁੱਕ ਗਏ ਹਨ; ਹੁਣ ਮੇਰਾ ਮਨ ਪਰਮਾਤਮਾ ਦੇ ਨਾਮ ਦੇ ਵੱਸ ਵਿਚ ਹੋ ਗਿਆ ਹੈ ॥੧॥
(ਪਰਮਾਤਮਾ ਦੀ ਕਿਰਪਾ ਨਾਲ) ਹੁਣ ਮੈਂ (ਮਾਇਆ ਦੇ ਹੱਥਾਂ ਤੇ) ਨੱਚਣੋਂ ਹਟ ਗਿਆ ਹਾਂ,
ਹੁਣ ਮੇਰਾ ਮਨ ਇਹ (ਮਾਇਆ ਦੇ ਮੋਹ ਦੀ) ਢੋਲਕੀ ਨਹੀਂ ਵਜਾਉਂਦਾ ॥੧॥ ਰਹਾਉ ॥
(ਪ੍ਰਭੂ ਦੀ ਕਿਰਪਾ ਨਾਲ) ਮੈਂ ਕਾਮ ਕ੍ਰੋਧ ਤੇ ਮਾਇਆ ਦੇ ਪ੍ਰਭਾਵ ਨੂੰ ਸਾੜ ਦਿੱਤਾ ਹੈ, (ਮੇਰੇ ਅੰਦਰੋਂ) ਤ੍ਰਿਸ਼ਨਾ ਦੀ ਮਟਕੀ ਟੁੱਟ ਗਈ ਹੈ,
ਮੇਰਾ ਕਾਮ ਦਾ ਕੋਝਾ ਚੋਲਾ ਹੁਣ ਪੁਰਾਣਾ ਹੋ ਗਿਆ ਹੈ, ਭਟਕਣਾ ਮੁੱਕ ਗਈ ਹੈ। (ਮੁੱਕਦੀ ਗੱਲ), ਸਾਰੀ (ਮਾਇਆ ਦੀ ਖੇਡ ਹੀ) ਖ਼ਤਮ ਹੋ ਗਈ ਹੈ ॥੨॥
ਮੈਂ ਸਾਰੇ ਜੀਵਾਂ ਵਿਚ ਹੁਣ ਇੱਕ ਪਰਮਾਤਮਾ ਨੂੰ ਵੱਸਦਾ ਸਮਝ ਲਿਆ ਹੈ, ਇਸ ਵਾਸਤੇ ਮੇਰੇ ਸਾਰੇ ਵੈਰ-ਵਿਰੋਧ ਮੁੱਕ ਗਏ ਹਨ।
ਕਬੀਰ ਆਖਦਾ ਹੈ-ਮੇਰੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ, ਮੈਨੂੰ ਪੂਰਾ ਪ੍ਰਭੂ ਮਿਲ ਪਿਆ ਹੈ ॥੩॥੬॥੨੮॥
ਆਸਾ।
ਭਾਵੇਂ ਮੈਂ ਘਣੇਰੇ ਸਰੂਪ (ਨਾਮ) ਧਾਰਨ ਕੀਤੇ ਹਨ, ਹੁਣ ਮੈਂ ਮੁੜ ਕੇ, ਹੋਰ ਸਰੂਪ ਧਾਰਨ ਨਹੀਂ ਕਰਾਂਗਾ।
ਸੰਗੀਤਕ ਯੰਤ੍ਰ ਦੀਆਂ ਤੰਦੀਆਂ ਤੇ ਤਾਰਾ ਸਮੂਹ ਹਾਰ ਹੁੱਟ ਗਈਆਂ ਹਨ ਅਤੇ ਹੁਣ ਮੈਂ ਪ੍ਰਭੂ ਦੇ ਨਾਮ ਦੇ ਅਖਤਿਆਰ ਵਿੱਚ ਹਾਂ।
ਹੁਣ ਮੈਨੂੰ (ਮਾਇਆ ਅਧੀਨ) ਨਿਰਤਕਾਰੀ ਕਰਨੀ ਨਹੀਂ ਆਉਂਦੀ।
ਮੈਡਾਂ ਮਨੂਆ ਹੁਣ, ਢੋਲ ਨਹੀਂ ਵਜਾਉਂਦਾ। ਠਹਿਰਾਉ।
ਮਿਥਨ ਹੁਲਾਸ, ਗੁੱਸੇ ਅਤੇ ਸ਼ਕਤੀ ਨੂੰ ਮੈਂ ਲੈ ਕੇ ਸਾੜ ਸੁੱਟਿਆ ਹੈ ਅਤੇ ਮੇਰੀ ਖਾਹਿਸ਼ ਦਾ ਘੜਾ ਟੁੱਟ ਗਿਆ ਹੈ।
ਵਿਸ਼ੇ ਭੋਗਾ ਦਾ ਚੌਗਾ ਛਿੱਜ ਗਿਆ ਹੈ ਅਤੇ ਮੇਰੇ ਸਾਰੇ ਸੰਦੇਹ ਨਵਿਰਤ ਹੋ ਗਏ ਹਨ।
ਸਾਰਿਆਂ ਜੀਵਾਂ ਨੂੰ ਮੈਂ ਇਕ ਸਮਾਨ ਜਾਣਦਾ ਹਾਂ ਅਤੇ ਮੇਰੇ ਬਖੇੜੇ ਤੇ ਝਗੜੇ ਮੁੱਕ ਗਏ ਹਨ।
ਕਬੀਰ ਜੀ ਫੁਰਮਾਉਂਦੇ ਹਨ ਜਦ ਸੁਆਮੀ ਮਿਹਰਬਾਨ ਥੀ ਗਿਆ, ਮੈਂ ਉਸ ਮੁਕੰਮਲ ਮਾਲਕ ਨੂੰ ਪ੍ਰਾਪਤ ਕਰ ਲਿਆ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.