ਦਿਲਹੁ ਮੁਹਬਤਿ ਜਿੰਨ੍ਹ ਸੇਈ ਸਚਿਆ ॥
ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥
ਵਿਸਰਿਆ ਜਿਨ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥
ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥
ਆਸਾਸੇਖਫਰੀਦਜੀਉਕੀਬਾਣੀ
ੴਸਤਿਗੁਰਪ੍ਰਸਾਦਿ॥
ਦਿਲਹੁਮੁਹਬਤਿਜਿੰਨ੍ਹਸੇਈਸਚਿਆ॥
ਜਿਨ੍ਹਮਨਿਹੋਰੁਮੁਖਿਹੋਰੁਸਿਕਾਂਢੇਕਚਿਆ॥੧॥
ਰਤੇਇਸਕਖੁਦਾਇਰੰਗਿਦੀਦਾਰਕੇ॥
ਵਿਸਰਿਆਜਿਨ੍ਹਨਾਮੁਤੇਭੁਇਭਾਰੁਥੀਏ॥੧॥ਰਹਾਉ॥
ਆਪਿਲੀਏਲੜਿਲਾਇਦਰਿਦਰਵੇਸਸੇ॥
ਤਿਨਧੰਨੁਜਣੇਦੀਮਾਉਆਏਸਫਲੁਸੇ॥੨॥
ਪਰਵਦਗਾਰਅਪਾਰਅਗਮਬੇਅੰਤਤੂ॥
ਜਿਨਾਪਛਾਤਾਸਚੁਚੁੰਮਾਪੈਰਮੂੰ॥੩॥
ਤੇਰੀਪਨਹਖੁਦਾਇਤੂਬਖਸੰਦਗੀ॥
ਸੇਖਫਰੀਦੈਖੈਰੁਦੀਜੈਬੰਦਗੀ॥੪॥੧॥
āsā sēkh pharīd jīu kī bānī
ik ōunkār satigur prasād .
dilah muhabat jinnh sēī sachiā .
jinh man hōr mukh hōr s kānhdhē kachiā .1.
ratē isak khudāi rang dīdār kē .
visariā jinh nām tē bhui bhār thīē .1. rahāu .
āp līē lar lāi dar daravēs sē .
tin dhann janēdī māu āē saphal sē .2.
paravadagār apār agam bēant tū .
jinā pashātā sach chunmā pair mūn .3.
tērī panah khudāi tū bakhasandagī .
sēkh pharīdai khair dījai bandagī .4.1.
Asa Hymns of Venerable. Sheik Farid.
There is but One God By True Guru's grace He is obtained.
They alone who have heart felt love for the Lord are the true persons.
They who have one thing in their heart and another in their mouth, are accounted false.
They who are imbued with Lord's love, remain delighted with His sight.
They who forget God's Name become a burden on the earth. Pause.
They, whom the Lord attaches to his skirt are the real beggars at His gate.
Blest are the mother who bore them and profitable is their advent in this world.
O my Cherisher, Thou art illimitable, Inaccessible and Infinite.
They, who recognise the True Lord, their feet, I kiss.
I see Thy protection, O God and Thou art my forgiving Lord.
Bless Thou Sheikh Farid with the bounty of Thine meditation, O my Lord.
Aasaa, The Word Of Shaykh Fareed Jee:
One Universal Creator God. By The Grace Of The True Guru:
They alone are true, whose love for God is deep and heartfelt.
Those who have one thing in their heart, and something else in their mouth, are judged to be false. ||1||
Those who are imbued with love for the Lord, are delighted by His Vision.
Those who forget the Naam, the Name of the Lord, are a burden on the earth. ||1||Pause||
Those whom the Lord attaches to the hem of His robe, are the true dervishes at His Door.
Blessed are the mothers who gave birth to them, and fruitful is their coming into the world. ||2||
O Lord, Sustainer and Cherisher, You are infinite, unfathomable and endless.
Those who recognize the True Lord I kiss their feet. ||3||
I seek Your Protection You are the Forgiving Lord.
Please, bless Shaykh Fareed with the bounty of Your meditative worship. ||4||1||
ਆਸਾ ਸੇਖ ਫਰੀਦ ਜੀਉ ਕੀ ਬਾਣੀ
ੴ ਸਤਿਗੁਰ ਪ੍ਰਸਾਦਿ ॥
ਜਿਨ੍ਹਾਂ (ਮਨੁੱਖਾਂ) ਨੂੰ (ਰੱਬ ਨਾਲ) ਦਿਲੋਂ ਪਿਆਰ ਹੈ, (ਅਸਲ ਵਿਚ) ਓਹੀ ਸੱਚੇ ਹਨ।
ਜਿਨ੍ਹਾਂ (ਮਨੁੱਖਾਂ) ਦੇ ਮਨ ਵਿਚ (ਕੁਝ) ਹੋਰ, (ਤੇ) ਮੂੰਹ ਵਿਚ (ਕੁਝ) ਹੋਰ (ਹੋਵੇ) ਓਹ ਕੱਚੇ (ਝੂਠੇ) ਕਹੇ ਜਾਂਦੇ ਹਨ।੧।
(ਸੱਚੇ ਮਨੁੱਖ) ਰੱਬੀ ਦਰਸ਼ਨ ਦੇ ਪਿਆਰ ਵਿਚ ਰਤੇ ਹੋਏ ਹਨ
(ਪਰ) ਜਿਨ੍ਹਾਂ (ਮਨੁੱਖਾਂ) ਨੂੰ (ਰੱਬ ਦਾ) ਨਾਮ ਭੁਲਿਆ ਹੋਇਆ ਹੈ, ਉਹ ਧਰਤੀ ਤੇ ਬੋਝ ਹੀ ਬਣੇ ਹੋਏ ਹਨ।੧।ਰਹਾਉ।
(ਰੱਬ ਦੇ) ਦਰ ਫ਼ਕੀਰ ਓਹੀ ਹਨ (ਜੋ ਰੱਬ ਨੇ) ਆਪ (ਆਪਣੇ) ਲੜ (ਪਲੇ) ਨਾਲ ਲਾ ਲਏ ਹਨ।
ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ ਧੰਨਤਾ ਯੋਗ ਹੈ (ਅਤੇ) ਓਹੀ (ਸੰਸਾਰ ਤੇ) ਆਏ ਸਫ਼ਲ ਹਨ।੨।
ਹੇ ਪਾਲਣਹਾਰ ! ਤੂੰ ਪਾਰ ਤੋਂ ਰਹਿਤ ! ਅਪਹੁੰਚ ! (ਅਤੇ) ਬੇਅੰਤ ਹੈਂ।
ਜਿਨ੍ਹਾਂ ਨੇ (ਤੈਂ) ਸਦ ਸਥਿਰ ਰਹਿਣ ਵਾਲੇ (ਪ੍ਰਭੂ) ਨੂੰ ਪਛਾਣ ਲਿਆ ਹੈ, ਮੈਂ (ਉਨ੍ਹਾਂ ਦੇ) ਪੈਰ ਚੁੰਮਦਾ ਹਾਂ।੩।
ਹੇ ਖੁਦਾ ! (ਮੈਂ) ਤੇਰੀ ਸ਼ਰਣ ਆਇਆ ਹਾਂ, ਤੂੰ ਬਖਸ਼ਣਵਾਲਾ ਹੈ।
ਸ਼ੇਖ ਫ਼ਰੀਦ ਨੂੰ (ਤੂੰ) ਆਪਣੀ ਬੰਦਗੀ ਦਾ ਖ਼ੈਰ ਪਾ ਦੇ।੪।੧।
ਰਾਗ ਆਸਾ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ, ਉਹੀ ਸੱਚੇ (ਆਸ਼ਕ) ਹਨ;
ਪਰ ਜਿਨ੍ਹਾਂ ਦੇ ਮਨ ਵਿਚ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਹਨ ਉਹ ਕੱਚੇ (ਆਸ਼ਕ) ਆਖੇ ਜਾਂਦੇ ਹਨ ॥੧॥
ਜੋ ਮਨੁੱਖ ਰੱਬ ਦੇ ਪਿਆਰ ਵਿਚ ਰੱਤੇ ਹੋਏ ਹਨ, ਜੋ ਮਨੁੱਖ ਰੱਬ ਦੇ ਦੀਦਾਰ ਵਿਚ ਰੰਗੇ ਹੋਏ ਹਨ, (ਉਹੀ ਅਸਲ ਮਨੁੱਖ ਹਨ)
ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ ॥੧॥ ਰਹਾਉ ॥
ਉਹੀ ਮਨੁੱਖ (ਰੱਬ ਦੇ) ਦਰਵਾਜ਼ੇ ਹਨ (ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦਾ ਖੈਰ ਮੰਗ ਸਕਦੇ ਹਨ) ਜਿਨ੍ਹਾਂ ਨੂੰ ਰੱਬ ਨੇ ਆਪ ਆਪਣੇ ਲੜ ਲਾਇਆ ਹੈ,
ਉਹਨਾਂ ਦੀ ਜੰਮਣ ਵਾਲੀ ਮਾਂ ਭਾਗਾਂ ਵਾਲੀ ਹੈ, ਉਹਨਾਂ ਦਾ (ਜਗਤ ਵਿਚ) ਆਉਣਾ ਮੁਬਾਰਕ ਹੈ ॥੨॥
ਹੇ ਪਾਲਣਹਾਰ! ਹੇ ਬੇਅੰਤ! ਹੇ ਅਪਹੁੰਚ!
ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਂ ਉਹਨਾਂ ਦੇ ਪੈਰ ਚੁੰਮਦਾ ਹਾਂ ॥੩॥
ਹੇ ਖ਼ੁਦਾ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਬਖ਼ਸ਼ਣ ਵਾਲਾ ਹੈਂ;
ਮੈਨੂੰ ਸੇਖ਼ ਫ਼ਰੀਦ ਨੂੰ ਆਪਣੀ ਬੰਦਗੀ ਦਾ ਖ਼ੈਰ ਪਾ ॥੪॥੧॥
ਆਸਾ ਸ਼ਬਦ ਪੂਜਯ ਸ਼ੇਖ ਫਰੀਦ ਜੀ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਕੇਵਲ ਉਹੀ ਸੱਚੇ ਪੁਰਸ਼ ਹਨ, ਜਿਨ੍ਹਾਂ ਦਾ ਸਾਹਿਬ ਨਾਲ ਦਿਲੀ ਪ੍ਰੇਮ ਹੈ।
ਜਿਨ੍ਹਾਂ ਦੇ ਦਿਲ ਵਿੱਚ ਇੱਕ ਗੱਲ ਹੈ ਅਤੇ ਮੂੰਹ ਵਿੱਚ ਹੋਰਸੁ ਕੋਈ, ਉਹ ਕੂੜੇ ਕਹੇ ਜਾਂਦੇ ਹਨ।
ਜੋ ਪ੍ਰਭੂ ਦੇ ਪ੍ਰੇਮ ਨਾਲ ਰੰਗੀਜੇ ਹਨ, ਉਹ ਉਸ ਦੇ ਦਰਸ਼ਨ ਨਾਲ ਪ੍ਰਸੰਨ ਵਿਚਰਦੇ ਹਨ।
ਜੋ ਵਾਹਿਗੁਰੂ ਦੇ ਨਾਮ ਨੂੰ ਭੁਲਾਉਂਦੇ ਹਨ, ਉਹ ਧਰਤੀ ਉਤੇ ਇਕ ਬੋਝ ਹੋ ਜਾਂਦੇ ਹਨ। ਠਹਿਰਾਉ।
ਜਿਨ੍ਹਾਂ ਨੂੰ ਪ੍ਰਭੂ ਆਪਣੇ ਪੱਲੇ ਨਾਲ ਜੋੜ ਲੈਦਾ ਹੈ, ਉਹੀ ਉਸ ਦੇ ਦਰਵਾਜੇ ਦੇ ਅਸਲੀ ਮੱਗਤੇ ਹਨ।
ਮੁਬਾਰਕ ਹਨ, ਉਹ ਮਾਤਾਵਾਂ, ਜਿਨ੍ਹਾਂ ਨੇ ਉਨ੍ਹਾਂ ਨੂੰ ਜਨਮ ਦਿੱਤਾ ਹੈ। ਲਾਭਦਾਇਕ ਹੈ ਉਨ੍ਹਾਂ ਦਾ ਆਗਮਨ ਇਸ ਜਹਾਨ ਵਿੱਚ।
ਹੇ ਮੈਡੇ ਪਾਲਣ-ਪੋਸਣਹਾਰ! ਤੂੰ ਬੇਹੱਦ, ਪਹੁੰਚ ਤੋਂ ਪਰੇ ਅਤੇ ਅਨੰਤ ਹੈਂ।
ਜੇ ਸੱਚੇ ਸਾਹਿਬ ਨੂੰ ਸਿੰਞਾਣਦੇ ਹਨ ਉਨ੍ਹਾਂ ਦੇ ਚਰਨ ਮੈਂ ਚੁੰਮਦਾ ਹਾਂ।
ਮੈਂ ਤੈਡੀ ਪਨਾਹ ਮੰਗਦਾ ਹਾਂ, ਹੇ ਵਾਹਿਗੁਰੂ! ਤੂੰ ਮੈਡਾ ਮਾਫੀ ਬਖਸ਼ਣਹਾਰ ਮਾਲਕ ਹੈਂ।
ਤੂੰ ਸ਼ੇਖ ਫਰੀਦ ਨੂੰ ਆਪਣੇ ਸਿਮਰਨ ਦੀ ਭਿੱਛਿਆ ਦੀ ਦਾਤ ਦੇ ਹੇ ਮੇਰੇ ਪ੍ਰਭੂ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.