ਸਲੋਕੁ ਮਃ ੩ ॥
ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ ॥
ਧ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ ॥
ਮਾਇਆ ਖੋਟੀ ਰਾਸਿ ਹੈ ਏਕ ਚਸੇ ਮਹਿ ਪਾਜੁ ਲਹਿ ਜਾਇ ॥
ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ ॥
ਜਿਨ ਸਤਿਗੁਰ ਸਿਉ ਚਿਤੁ ਲਾਇਆ ਤਿਨ੍ਹ ਸੁਖੁ ਵਸਿਆ ਮਨਿ ਆਇ ॥
ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ ॥
ਨਾਨਕ ਸਤਿਗੁਰ ਸੋ ਧਨੁ ਸਉਪਿਆ ਜਿ ਜੀਅ ਮਹਿ ਰਹਿਆ ਸਮਾਇ ॥
ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ ॥੧॥
ਮਃ ੩ ॥
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥
ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥
ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ ॥
ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ ॥੨॥
ਪਉੜੀ ॥
ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ ॥
ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ ॥
ਸਲੋਕੁਮਃ੩॥
ਸਤਿਗੁਰਸਿਉਚਿਤੁਨਲਾਇਓਨਾਮੁਨਵਸਿਓਮਨਿਆਇ॥
ਧ੍ਰਿਗੁਇਵੇਹਾਜੀਵਿਆਕਿਆਜੁਗਮਹਿਪਾਇਆਆਇ॥
ਮਾਇਆਖੋਟੀਰਾਸਿਹੈਏਕਚਸੇਮਹਿਪਾਜੁਲਹਿਜਾਇ॥
ਹਥਹੁਛੁੜਕੀਤਨੁਸਿਆਹੁਹੋਇਬਦਨੁਜਾਇਕੁਮਲਾਇ॥
ਜਿਨਸਤਿਗੁਰਸਿਉਚਿਤੁਲਾਇਆਤਿਨ੍ਹਸੁਖੁਵਸਿਆਮਨਿਆਇ॥
ਹਰਿਨਾਮੁਧਿਆਵਹਿਰੰਗਸਿਉਹਰਿਨਾਮਿਰਹੇਲਿਵਲਾਇ॥
ਨਾਨਕਸਤਿਗੁਰਸੋਧਨੁਸਉਪਿਆਜਿਜੀਅਮਹਿਰਹਿਆਸਮਾਇ॥
ਰੰਗੁਤਿਸੈਕਉਅਗਲਾਵੰਨੀਚੜੈਚੜਾਇ॥੧॥
ਮਃ੩॥
ਮਾਇਆਹੋਈਨਾਗਨੀਜਗਤਿਰਹੀਲਪਟਾਇ॥
ਇਸਕੀਸੇਵਾਜੋਕਰੇਤਿਸਹੀਕਉਫਿਰਿਖਾਇ॥
ਗੁਰਮੁਖਿਕੋਈਗਾਰੜੂਤਿਨਿਮਲਿਦਲਿਲਾਈਪਾਇ॥
ਨਾਨਕਸੇਈਉਬਰੇਜਿਸਚਿਰਹੇਲਿਵਲਾਇ॥੨॥
ਪਉੜੀ॥
ਢਾਢੀਕਰੇਪੁਕਾਰਪ੍ਰਭੂਸੁਣਾਇਸੀ॥
ਅੰਦਰਿਧੀਰਕਹੋਇਪੂਰਾਪਾਇਸੀ॥
ਜੋਧੁਰਿਲਿਖਿਆਲੇਖੁਸੇਕਰਮਕਮਾਇਸੀ॥
ਜਾਹੋਵੈਖਸਮੁਦਇਆਲੁਤਾਮਹਲੁਘਰੁਪਾਇਸੀ॥
ਸੋਪ੍ਰਭੁਮੇਰਾਅਤਿਵਡਾਗੁਰਮੁਖਿਮੇਲਾਇਸੀ॥੫॥
salōk mah 3 .
satigur siu chit n lāiō nām n vasiō man āi .
dhrig ivēhā jīviā kiā jug mah pāiā āi .
māiā khōtī rās hai ēk chasē mah pāj lah jāi .
hathah shurakī tan siāh hōi badan jāi kumalāi .
jin satigur siu chit lāiā tinh sukh vasiā man āi .
har nām dhiāvah rang siu har nām rahē liv lāi .
nānak satigur sō dhan saupiā j jī mah rahiā samāi .
rang tisai kau agalā vannī charai charāi .1.
mah 3 .
māiā hōī nāganī jagat rahī lapatāi .
is kī sēvā jō karē tis hī kau phir khāi .
guramukh kōī gārarū tin mal dal lāī pāi .
nānak sēī ubarē j sach rahē liv lāi .2.
paurī .
dhādhī karē pukār prabhū sunāisī .
andar dhīrak hōi pūrā pāisī .
jō dhur likhiā lēkh sē karam kamāisī .
jā hōvai khasam daiāl tā mahal ghar pāisī .
sō prabh mērā at vadā guramukh mēlāisī .5.
Slok 3rd Guru.
He, who has not fixed his attention on the True Guru, and in whose mind the Name abides not,
accursed is such a life of his. What has he gained by coming into this world.
Mammon is the false capital and in an instant its gilding falls off.
When it slips from ma's hand, his body goes black and his face withers away.
They, whose attention is fixed on the True Guru, peace comes and abodes within their mind.
God's Name they remember with cheer and in the love of God's Name they are absorbed.
Nanak, the True Guru has conferred on them the wealth, which remains contained in their heart.
They are blessed with the supreme love of the Lord whose tint increases day by day.
3rd Guru.
Mammon is a she-serpent, which is clinging to the world.
He, who performs her service him she ultimately devours.
Some rare Guru-ward is a snake-charmer and he has trampled and crushed her and thrown her under his feet.
Nanak, they alone are saved who remain absorbed in the True Lord's love.
Pauri.
The minstrel utters a cry and the Lord hears.
Within his mind is composure and he obtains the Perfect Lord.
Whatever destiny is writ by the Lord, those deeds he does.
When the Master becomes merciful them he obtains Master's mansion as his home.
That Lord of mine is exceedingly grand and through the Guru is he met.
Shalok, Third Mehl:
One who has not focused his consciousness on the True Guru, and into whose mind the Naam does not come
cursed is such a life. what has He gained by coming into the world?
Maya is false capital; in an instant, its false covering falls off.
When it slips from his hand, his body turns black, and his face withers away.
Those who focus their consciousness on the True Guru peace comes to abide in their minds.
They meditate on the Name of the Lord with love; they are lovingly attuned to the Name of the Lord.
O Nanak, the True Guru has bestowed upon them the wealth, which remains contained within their hearts.
They are imbued with supreme love; its color increases day by day. ||1||
Third Mehl:
Maya is a serpent, clinging to the world.
Whoever serves her, she ultimately devours.
The Gurmukh is a snakecharmer; he has trampled her and thrown her down, and crushed her underfoot.
O Nanak, they alone are saved, who remain lovingly absorbed in the True Lord. ||2||
Pauree:
The minstrel cries out, and God hears him.
He is comforted within his mind, and he obtains the Perfect Lord.
Whatever destiny is preordained by the Lord, those are the deeds he does.
When the Lord and Master becomes Merciful, then one obtains the Mansion of the Lord's Presence as his home.
That God of mine is so very great; as Gurmukh, I have met Him. ||5||
ਸਲੋਕੁ ਮਃ ੩ ॥
ਹੇ ਭਾਈ ! ਜਿਸ ਮਨੁੱਖ ਨੇ) ਸਤਿਗੁਰੂ ਨਾਲ ਚਿਤ ਨਹੀਂ ਲਾਇਆ, (ਉਸਦੇ) ਮਨ ਵਿਚ ਨਾਮ ਆ ਕੇ ਨਹੀਂ ਵਸਿਆ।
ਅਜਿਹਾ ਜੀਵਿਆ ਭੀ ਫਿਟਕਾਰ ਜੋਗ ਹੈ (ਇਸ) ਜੁਗ ਵਿਚ ਆ ਕੇ (ਉਸ ਨੇ) ਕੀ ਪ੍ਰਾਪਤ ਕੀਤਾ? (ਭਾਵ ਕੁਝ ਵੀ ਨਹੀਂ)।
ਮਾਇਆ ਖੋਟੀ ਪੂੰਜੀ ਹੈ, ਇਕ ਚਸੇ ਵਿਚ ਭਾਵ (ਝਟਪਟ ਹੀ ਸਾਰਾ) ਪਾਜ (ਪੜਦਾ) ਉਘੜ ਜਾਂਦਾ ਹੈ।
(ਜਦੋਂ ਮਾਇਆ) ਹਥ ਚੋਂ ਛੁਟਕ ਜਾਂਦੀ ਹੈ (ਭਾਵ ਚਲੀ ਜਾਂਦੀ ਹੈ ਤਦ) ਸਰੀਰ ਕਾਲਾ ਹੋ ਜਾਂਦਾ ਹੈ ਤੇ ਚਿਹਰਾ ਮੁਰਝਾ ਜਾਂਦਾ ਹੈ।
ਜਿਨ੍ਹਾਂ ਨੇ ਸਤਿਗੁਰੂ ਨਾਲ (ਆਪਣਾ) ਚਿਤ ਜੋੜਿਆ ਹੈ ਉਨ੍ਹਾਂ ਦੇ ਮਨ ਵਿਚ ਸੁਖ ਆ ਕੇ ਵਸ ਜਾਂਦਾ ਹੈ।
(ਉਹ) ਹਰੀ ਦਾ ਨਾਮ ਪ੍ਰੇਮ ਨਾਲ ਧਿਆਉਂਦੇ ਹਨ (ਅਤੇ) ਹਰੀ ਦੇ ਨਾਮ ਨਾਲ ਲਿਵ ਲਾਈ ਰਖਦੇ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਉਹਨਾਂ ਨੂੰ) ਸਤਿਗੁਰੂ ਨੇ ਉਹ (ਸੱਚਾ) ਧਨ ਦਿਤਾ ਹੈ ਜਿਹੜਾ (ਉਹਨਾਂ ਦੇ) ਦਿਲ ਵਿਚ ਸਮਾ ਰਿਹਾ ਹੈ।
ਉਸ (ਭਾਵ ਨਾਮ ਜਪਣ ਵਾਲੇ) ਨੂੰ (ਨਾਮ ਦਾ) ਰੰਗ ਬਹੁਤਾ (ਚੜਦਾ ਹੈ, ਉਸ ਨਾਮ ਰੰਗ ਦੀ) ਵੰਨੀ ਚੜ੍ਹ ਤੋਂ ਚੜ੍ਹ (ਸਵਾਈ ਚਮਕਣ ਵਾਲੀ) ਹੁੰਦੀ ਹੈ।੧।
ਮਃ ੩ ॥
ਹੇ ਭਾਈ!) ਮਾਇਆ (ਮਾਨੋ) ਸੱਪਣੀ ਹੋ ਕੇ ਜਗਤ ਨੂੰ ਚੰਬੜ ਰਹੀ ਹੈ।
ਜੋ ਮਨੁਖ ਇਸ (ਮਾਇਆ ਸੱਪਣੀ) ਦੀ ਸੇਵਾ ਕਰੇ, ਉਸ ਨੂੰ ਮੁੜ ਕੇ ਖਾਂਦੀ ਹੈ।
ਕੋਈ (ਵਿਰਲਾ) ਗੁਰਮੁਖ ਗਾਰੜੂ (ਮਾਂਦਰੀ) ਹੈ ਉਸ ਨੇ ਮਲ ਕੇ ਦਲ ਕੇ ਪੈਰਾਂ ਹੇਠਾਂ (ਮਧੁੱਲ ਸੁਟੀ ਹੈ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਓਹੀ ਮਨੁਖ ਇਸ ਇਸ ਮਾਇਆ ਤੋਂ) ਬਚੇ ਹਨ ਜਿਹੜੇ ਸੱਚ ਵਿੱਚ ਲਿਵ ਲਾਈ ਰਖਦੇ ਹਨ।੨।
ਪਉੜੀ ॥
ਪ੍ਰਭੂ ਦਾ ਜਸ ਗਾਉਣ ਵਾਲਾ) ਢਾਢੀ ਪੁਕਾਰ ਕਰਕੇ ਪ੍ਰਭੂ ਨੂੰ ਸੁਣਾਏਗਾ।
(ਉਸ ਢਾਢੀ ਦੇ) ਅੰਦਰ ਧੀਰਜ ਹੋਵੇਗਾ (ਤਾਂ ਉਹ ਪੂਰਾ (ਪ੍ਰਭੂ) ਪਾ ਲਵੇਗਾ।
ਜੋ ਧੁਰ ਤੋਂ ਲਿਖਿਆ ਹੋਇਆ ਲੇਖ ਹੈ, (ਜੀਵ) ਉਹੋ ਕਰਮ ਹੀ ਕਮਾਏਗਾ।
ਜਦ ਮਾਲਕ ਕਿਰਪਾਲੂ ਹੋਵੇਗਾ ਤਾਂ (ਪ੍ਰਭੂ ਦਾ) ਸਰੂਪ (ਨਿਜ) ਘਰ ਪਾ ਲਵੇਗਾ।
ਮੇਰਾ ਪ੍ਰਭੂ ਬਹੁਤ ਵੱਡਾ ਹੈ, ਉਹ ਗੁਰੂ ਰਾਹੀਂ (ਜੀਵ ਨੂੰ ਆਪਣੇ ਨਾਲ) ਮਿਲਾ ਲਵੇਗਾ।੫।
ਜੇ ਗੁਰੂ ਨਾਲ ਚਿੱਤ ਨਾਹ ਲਾਇਆ ਤੇ ਪ੍ਰਭੂ ਦਾ ਨਾਮ ਮਨ ਵਿਚ ਨਾਹ ਵੱਸਿਆ,
ਤਾਂ ਫਿਟੇ-ਮੂੰਹ ਇਸ ਜੀਊਣ ਨੂੰ! ਮਨੁੱਖਾ-ਜਨਮ ਵਿਚ ਆ ਕੇ ਕੀਹ ਖੱਟਿਆ?
ਮਾਇਆ ਤਾਂ ਖੋਟੀ ਪੂੰਜੀ ਹੈ, ਇਸ ਦਾ ਪਾਜ ਤਾਂ ਇਕ ਪਲਕ ਵਿਚ ਲਹਿ ਜਾਂਦਾ ਹੈ,
ਜੇ ਇਹ ਗੁਆਚ ਜਾਏ (ਇਸ ਦੇ ਗ਼ਮ ਨਾਲ) ਸਰੀਰ ਕਾਲਾ ਹੋ ਜਾਂਦਾ ਹੈ ਤੇ ਮੂੰਹ ਕੁਮਲਾ ਜਾਂਦਾ ਹੈ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਲ ਚਿੱਤ ਜੋੜਿਆ ਉਹਨਾਂ ਦੇ ਮਨ ਵਿਚ ਸ਼ਾਂਤੀ ਆ ਵੱਸਦੀ ਹੈ;
ਉਹ ਪਿਆਰ ਨਾਲ ਪ੍ਰਭੂ ਦਾ ਨਾਮ ਸਿਮਰਦੇ ਹਨ, ਪ੍ਰਭੂ-ਨਾਮ ਵਿਚ ਸੁਰਤਿ ਜੋੜੀ ਰੱਖਦੇ ਹਨ।
ਹੇ ਨਾਨਕ! ਇਹ ਨਾਮ-ਧਨ ਪ੍ਰਭੂ ਨੇ ਸਤਿਗੁਰੂ ਨੂੰ ਸੌਂਪਿਆ ਹੈ, ਇਹ ਧਨ ਗੁਰੂ ਦੇ ਆਤਮਾ ਵਿਚ ਰਚਿਆ ਹੋਇਆ ਹੈ;
(ਜੋ ਮਨੁੱਖ ਗੁਰੂ ਤੋਂ ਨਾਮ ਧਨ ਲੈਂਦਾ ਹੈ) ਉਸੇ ਨੂੰ ਨਾਮ-ਰੰਗ ਬਹੁਤ ਚੜ੍ਹਦਾ ਹੈ, ਤੇ ਇਹ ਰੰਗ ਨਿੱਤ ਚਮਕਦਾ ਹੈ (ਦੂਣਾ ਚਉਣਾ ਹੁੰਦਾ ਹੈ) ॥੧॥
ਮਾਇਆ ਸੱਪਣੀ ਬਣੀ ਹੋਈ ਹੈ ਜਗਤ ਵਿਚ (ਹਰੇਕ ਜੀਵ ਨੂੰ) ਚੰਬੜੀ ਹੋਈ ਹੈ,
ਜੋ ਇਸ ਦਾ ਗ਼ੁਲਾਮ ਬਣਦਾ ਹੈ ਉਸੇ ਨੂੰ ਇਹ ਮਾਰ ਮੁਕਾਂਦੀ ਹੈ।
ਕੋਈ ਵਿਰਲਾ ਗੁਰਮੁਖ ਹੁੰਦਾ ਹੈ ਜੋ ਇਸ ਮਾਇਆ-ਸੱਪਣੀ ਦੇ ਜ਼ਹਿਰ ਦਾ ਮੰਤ੍ਰ ਜਾਣਦਾ ਹੈ, ਉਸ ਨੇ ਇਸ ਨੂੰ ਚੰਗੀ ਤਰ੍ਹਾਂ ਮਲ ਕੇ ਪੈਰਾਂ ਹੇਠ ਸੁੱਟ ਲਿਆ ਹੈ।
ਹੇ ਨਾਨਕ! ਇਸ ਮਾਇਆ ਸੱਪਣੀ ਤੋਂ ਉਹੀ ਬਚੇ ਹਨ ਜੋ ਸੱਚੇ ਪ੍ਰਭੂ ਵਿਚ ਸੁਰਤਿ ਜੋੜਦੇ ਹਨ ॥੨॥
ਜਦੋਂ ਮਨੁੱਖ ਢਾਢੀ ਬਣ ਕੇ ਅਰਦਾਸ ਕਰਦਾ ਹੈ ਤੇ ਪ੍ਰਭੂ ਨੂੰ ਸੁਣਾਂਦਾ ਹੈ,
ਤਾਂ ਇਸ ਦੇ ਅੰਦਰ ਧੀਰਜ ਆਉਂਦੀ ਹੈ (ਮਾਇਆ-ਮੋਹ ਤੇ ਹਉਮੈ ਦੂਰ ਹੁੰਦੇ ਹਨ) ਤੇ ਪੂਰਾ ਪ੍ਰਭੂ ਇਸ ਨੂੰ ਮਿਲਦਾ ਹੈ।
ਧੁਰੋਂ (ਪਿਛਲੀ ਕੀਤੀ ਸਿਫ਼ਤ-ਸਾਲਾਹ ਅਨੁਸਾਰ) ਜੋ (ਭਗਤੀ ਦਾ) ਲੇਖ ਮੱਥੇ ਤੇ ਉੱਘੜਦਾ ਹੈ ਤੇ ਉਹੋ ਜਿਹੇ (ਭਾਵ, ਸਿਫ਼ਤ-ਸਾਲਾਹ ਵਾਲੇ) ਕੰਮ ਕਰਦਾ ਹੈ।
(ਇਸ ਤਰ੍ਹਾਂ) ਜਦੋਂ ਖਸਮ ਦਿਆਲ ਹੁੰਦਾ ਹੈ ਤਾਂ ਇਸ ਨੂੰ ਪ੍ਰਭੂ ਦਾ ਮਹਿਲ-ਰੂਪ ਅਸਲ ਘਰ ਲੱਭ ਪੈਂਦਾ ਹੈ।
ਪਰ ਮੇਰਾ ਉਹ ਪ੍ਰਭੂ ਹੈ ਬਹੁਤ ਵੱਡਾ, ਗੁਰੂ ਦੀ ਰਾਹੀਂ ਹੀ ਮਿਲਦਾ ਹੈ ॥੫॥
ਸਲੋਕ ਤੀਜੀ ਪਾਤਿਸ਼ਾਹੀ।
ਜਿਸ ਨੇ ਆਪਣੀ ਬਿਰਤੀ ਸੱਚੇ ਗੁਰਾਂ ਦੇ ਨਾਲ ਨਹੀਂ ਜੋੜੀ ਅਤੇ ਜਿਸ ਦੇ ਚਿੱਤ ਅੰਦਰ ਨਾਮ ਨੇ ਆ ਕੇ ਨਿਵਾਸ ਨਹੀਂ ਕੀਤਾ,
ਲਾਨ੍ਹਤ ਹੈ ਉਸ ਦੇ ਐਹੋ ਜੇਹੇ ਜੀਵਨ ਨੂੰ। ਇਸ ਸੰਸਾਰ ਵਿੱਚ ਆ ਕੇ ਉਸ ਨੇ ਕੀ ਲਾਭ ਉਠਾਇਆ ਹੈ?
ਧਨ-ਦੌਲਤ ਇਕ ਜਾਹਲੀ ਪੂੰਜੀ ਹੈ। ਇਕ ਮੁਹਤ ਵਿੱਚ ਇਸ ਦਾ ਮੁਲੰਮਾ ਉਤਰ ਜਾਂਦਾ ਹੈ।
ਜਦੋਂ ਇਹ ਬੰਦੇ ਦੇ ਹੱਥੋਂ ਨਿਕਲ ਜਾਂਦੀ ਹੈ, ਉਸ ਦਾ ਸਰੀਰ ਕਾਲਾ ਹੋ ਜਾਂਦਾ ਹੈ ਤੇ ਚਿਹਰਾ ਮੁਰਝਾ ਜਾਂਦਾ ਹੈ।
ਜਿਨ੍ਹਾਂ ਨੇ ਆਪਣੀ ਬਿਰਤੀ ਸੱਚੇ ਗੁਰਾਂ ਨਾਲ ਜੋੜੀ ਹੈ, ਆਰਾਮ ਆਕੇ ਉਨ੍ਹਾਂ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
ਵਾਹਿਗੁਰੂ ਦਾ ਨਾਮ ਉਹ ਪਿਆਰ ਨਾਲ ਸਿਮਰਦੇ ਹਨ ਅਤੇ ਵਾਹਿਗੁਰੂ ਦੇ ਨਾਮ ਦੀ ਪ੍ਰੀਤ ਵਿੱਚ ਹੀ ਉਹ ਲੀਨ ਰਹਿੰਦੇ ਹਨ।
ਨਾਨਕ, ਸੱਚੇ ਗੁਰਾਂ ਨੇ ਉਨ੍ਹਾਂ ਨੂੰ ਉਹ ਦੌਲਤ ਬਖਸ਼ੀ ਹੈ, ਜੋ ਉਨ੍ਹਾਂ ਦੇ ਦਿਲ ਵਿੱਚ ਵਸੀ ਰਹਿੰਦੀ ਹੈ।
ਉਨ੍ਹਾਂ ਨੂੰ ਪ੍ਰਭੂ ਦੀ ਪਰਮ ਪ੍ਰੀਤ ਦੀ ਦਾਤ ਪ੍ਰਾਪਤ ਹੋਈ ਹੈ, ਜਿਸ ਦੀ ਰੰਗਤ ਰੋਜ਼-ਬਰੋਜ਼ ਵਧੇਰੇ ਹੁੰਦੀ ਜਾਂਦੀ ਹੈ।
ਤੀਜੀ ਪਾਤਿਸ਼ਾਹੀ।
ਮਾਇਆ ਇਕ ਸਰਪਣੀ ਹੈ, ਜਿਸ ਨੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ।
ਜਿਹੜਾ ਇਸ ਦੀ ਟਹਿਲ ਕਰਦਾ ਹੈ, ਆਖਰਕਾਰ ਇਹ ਉਸ ਨੂੰ ਹੀ ਖਾ ਜਾਂਦੀ ਹੈ।
ਕੋਈ ਵਿਰਲਾ ਹੀ ਗੁਰੂ-ਪਿਆਰਾ ਸੱਪਾਂ ਦਾ ਮੰਤ੍ਰੀ ਹੈ ਜਿਸ ਨੇ ਇਸ ਨੂੰ ਲਤਾੜ ਅਤੇ ਕੁਚਲ ਕੇ, ਆਪਣੇ ਪੈਰਾਂ ਹੇਠ ਸੁੱਟ ਲਿਆ ਹੈ।
ਨਾਨਕ, ਕੇਵਲ ਉਹੀ ਬਚਦੇ ਹਨ, ਜੋ ਸੱਚੇ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।
ਪਉੜੀ।
ਢਾਢੀ ਕੂਕ ਪੁਕਾਰ ਕਰਦਾ ਹੈ ਅਤੇ ਪ੍ਰਭੂ ਸੁਣਦਾ ਹੈ।
ਉਸ ਦੇ ਅੰਤਰ ਆਤਮੇ ਧੀਰਜ ਹੈ ਅਤੇ ਉਹ ਪੂਰਨ ਪ੍ਰਭੂ ਨੂੰ ਪਾ ਲੈਦਾ ਹੈ।
ਜਿਹੜੀ ਭਾਵੀ ਸਾਹਿਬ ਨੇ ਲਿਖੀ ਹੈ, ਓਹੀ ਅਮਲ ਉਹ ਕਮਾਉਂਦਾ ਹੈ।
ਜਦ ਮਾਲਕ ਮਿਹਰਬਾਨ ਹੋ ਜਾਂਦਾ ਹੈ, ਤਦ ਉਹ ਮਾਲਕ ਦੇ ਮੰਦਰ ਨੂੰ ਆਪਣੇ ਧਾਮ ਵਜੋਂ ਪਾ ਲੈਂਦਾ ਹੈ।
ਉਹ ਮੈਂਡਾ ਸਾਹਿਬ ਪਰਮ ਵਿਸ਼ਾਲ ਹੈ। ਗੁਰਾਂ ਦੇ ਰਾਹੀਂ ਉਹ ਮਿਲਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.