ਸਲੋਕੁ ਮਃ ੩ ॥
ਏਹੁ ਸਭੁ ਕਿਛੁ ਆਵਣ ਜਾਣੁ ਹੈ ਜੇਤਾ ਹੈ ਆਕਾਰੁ ॥
ਜਿਨਿ ਏਹੁ ਲੇਖਾ ਲਿਖਿਆ ਸੋ ਹੋਆ ਪਰਵਾਣੁ ॥
ਨਾਨਕ ਜੇ ਕੋ ਆਪੁ ਗਣਾਇਦਾ ਸੋ ਮੂਰਖੁ ਗਾਵਾਰੁ ॥੧॥
ਮਃ ੩ ॥
ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ ॥
ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥੨॥
ਪਉੜੀ ॥
ਸਤਿਗੁਰੁ ਅਪਣਾ ਸੇਵਿ ਸਭ ਫਲ ਪਾਇਆ ॥
ਸਲੋਕੁਮਃ੩॥
ਏਹੁਸਭੁਕਿਛੁਆਵਣਜਾਣੁਹੈਜੇਤਾਹੈਆਕਾਰੁ॥
ਜਿਨਿਏਹੁਲੇਖਾਲਿਖਿਆਸੋਹੋਆਪਰਵਾਣੁ॥
ਨਾਨਕਜੇਕੋਆਪੁਗਣਾਇਦਾਸੋਮੂਰਖੁਗਾਵਾਰੁ॥੧॥
ਮਃ੩॥
ਮਨੁਕੁੰਚਰੁਪੀਲਕੁਗੁਰੂਗਿਆਨੁਕੁੰਡਾਜਹਖਿੰਚੇਤਹਜਾਇ॥
ਨਾਨਕਹਸਤੀਕੁੰਡੇਬਾਹਰਾਫਿਰਿਫਿਰਿਉਝੜਿਪਾਇ॥੨॥
ਪਉੜੀ॥
ਤਿਸੁਆਗੈਅਰਦਾਸਿਜਿਨਿਉਪਾਇਆ॥
ਸਤਿਗੁਰੁਅਪਣਾਸੇਵਿਸਭਫਲਪਾਇਆ॥
ਅੰਮ੍ਰਿਤਹਰਿਕਾਨਾਉਸਦਾਧਿਆਇਆ॥
ਸੰਤਜਨਾਕੈਸੰਗਿਦੁਖੁਮਿਟਾਇਆ॥
ਨਾਨਕਭਏਅਚਿੰਤੁਹਰਿਧਨੁਨਿਹਚਲਾਇਆ॥੨੦॥
salōk mah 3 .
ēh sabh kish āvan jān hai jētā hai ākār .
jin ēh lēkhā likhiā sō hōā paravān .
nānak jē kō āp ganāidā sō mūrakh gāvār .1.
mah 3 .
man kunchar pīlak gurū giān kundā jah khinchē tah jāi .
nānak hasatī kundē bāharā phir phir ujhar pāi .2.
paurī .
tis āgai aradās jin upāiā .
satigur apanā sēv sabh phal pāiā .
anmrit har kā nāu sadā dhiāiā .
sant janā kai sang dukh mitāiā .
nānak bhaē achint har dhan nihachalāiā .20.
Slok 3rd Guru.
All this, as much as the world, is subject to coming and going.
The man, who understands or writes this account, becomes acceptable.
Nanak, if any man prides on his-self, he is silly and stupid.
3rd Guru.
The mind is the elephant, the Guru the elephant-driver, gnosis the goad. Whithersoever the Guru drives, thither goes the mind.
Nanak, the elephant without a goad, again and again, wanders into the wilderness.
Pauri.
My prayer is before Him, who has created me.
By serving my True Guru, I have attained all the fruits.
I ever meditate upon the ambrosial Name of the Lord.
Associating with the society of the pious persons, I am rid of my sufferings.
Obtaining the Imperishable wealth of God, Nanak has become carefree.
Shalok, Third Mehl:
All these things come and go, all these things of the world.
One who knows this written account is acceptable and approved.
O Nanak, anyone who takes pride in himself is foolish and unwise. ||1||
Third Mehl:
The mind is the elephant, the Guru is the elephantdriver, and knowledge is the whip. Wherever the Guru drives the mind, it goes.
O Nanak, without the whip, the elephant wanders into the wilderness, again and again. ||2||
Pauree:
I offer my prayer to the One, from whom I was created.
Serving my True Guru, I have obtained all the fruits.
I meditate continually on the Ambrosial Name of the Lord.
In the Society of the Saints, I am rid of my pain and suffering.
O Nanak, I have become carefree; I have obtained the imperishable wealth of the Lord. ||20||
ਸਲੋਕੁ ਮਃ ੩ ॥
(ਜੋ) ਵਜੂਦ ਵਾਲਾ (ਪਸਾਰਾ) ਹੈ, ਇਹ ਸਭ ਕੁਝ ਆਵਣ-ਜਾਵਣ ਵਾਲਾ (ਭਾਵ ਨਾਸ਼ਵੰਤ) ਹੈ।
ਜਿਸ (ਜੀਵ) ਨੇ ਇਹ ਲੇਖਾ ਲਿਖਿਆ ਭਾਵ ਸਮਝ ਲਿਆ ਹੈ, ਉਹ (ਪ੍ਰਭੂ ਦੇ ਦਰਬਾਰ ਵਿੱਚ) ਪਰਵਾਣ (ਹੋਇਆ ਹੈ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜੇ ਕੋਈ (ਮਨੁੱਖ) ਆਪਣੇ ਆਪ ਨੂੰ ਵੱਡਾ ਅਖਵਾਉਂਦਾ ਹੈ, ਉਹ ਮੂਰਖ ਗਵਾਰ ਹੈ।੧।
ਮਃ ੩ ॥
ਮਨ ਹਾਥੀ ਹੈ, ਗੁਰੂ ਮਹਾਵਤ ਹੈ, ਗਿਆਨ ਅੰਕਸ ਹੈ, ਜਿਸ ਪਾਸੇ (ਗੁਰੂ, ਮਨ ਹਾਥੀ ਨੂੰ) ਖਿੱਚੇ, ਉਸ ਪਾਸੇ ਜਾਂਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਅੰਕਸ ਤੋਂ ਬਿਨਾਂ ਹਾਥੀ ਮੁੜ ਮੁੜ ਕੇ ਕੁਰਾਹੇ ਪੈਂਦਾ ਹੈ।੨।
ਪਉੜੀ ॥
ਜਿਸ (ਪ੍ਰਭੂ) ਨੇ (ਜਗਤ) ਪੈਦਾ ਕੀਤਾ ਹੈ, ਉਸ ਅਗੇ ਅਰਦਾਸਿ (ਕਰਨੀ ਬਣਦੀ ਹੈ)।
ਆਪਣੇ ਸਤਿਗੁਰੂ ਨੂੰ ਸੇਵ ਕੇ ਸਾਰੇ ਫਲ ਪ੍ਰਾਪਤ ਹੁੰਦੇ ਹਨ।
(ਸਤਿਗੁਰੂ ਦੀ ਸੇਵਾ ਦੇ ਫਲਸਰੂਪ) ਹਰੀ ਦਾ ਅੰਮ੍ਰਿਤ ਨਾਮ ਸਦਾ ਧਿਆਇਆ (ਜਾਂਦਾ ਹੈ)।
(ਇਸਦੇ ਨਾਲ ਹੀ) ਸੰਤ ਜਨਾ ਦੀ ਸੰਗਤ ਕਰਕੇ ਜੰਮਣ ਮਰਣ ਦਾ) ਦੁੱਖ ਦੂਰ ਕੀਤਾ ਜਾ ਸਕਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਹਰੀ (ਦਾ ਨਾਮ-ਧਨ ਸਦਾ ਥਿਰ ਰਹਿਣ ਵਾਲਾ ਹੈ, (ਜਿਨ੍ਹਾਂ ਨੇ ਇਹ ਜਪਿਆ ਓਹ) ਚਿੰਤਾ ਤੋਂ ਰਹਿਤ ਹੋ ਗਏ।੨੦।
ਜਿਤਨਾ ਇਹ ਜਗਤ ਦਿੱਸ ਰਿਹਾ ਹੈ ਇਹ ਸਾਰਾ ਆਉਣ ਤੇ ਜਾਣ ਵਾਲਾ ਹੈ (ਭਾਵ, ਕਦੇ ਇਕੋ ਹਾਲਤ ਵਿਚ ਨਹੀਂ ਰਹਿੰਦਾ),
ਜੋ ਇਹ ਗੱਲ ਸਮਝ ਲੈਂਦਾ ਹੈ (ਇਹ ਲਿਖਦਾ ਹੈ), ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੁੰਦਾ ਹੈ।
ਪਰ, ਹੇ ਨਾਨਕ! ਜੋ (ਇਸ 'ਆਕਾਰ' ਦੇ ਆਸਰੇ) ਆਪਣੇ ਆਪ ਨੂੰ ਵੱਡਾ ਅਖਵਾਂਦਾ ਹੈ (ਭਾਵ, ਮਾਣ ਕਰਦਾ ਹੈ) ਉਹ ਮੂਰਖ ਹੈ ਉਹ ਗਵਾਰ ਹੈ ॥੧॥
ਮਨ (ਮਾਨੋ) ਹਾਥੀ ਹੈ; (ਜੇ) ਸਤਿਗੁਰੂ (ਇਸ ਦਾ) ਮਹਾਵਤ (ਬਣੇ, ਤੇ) ਗੁਰੂ ਦੀ ਦਿੱਤੀ ਮਤਿ (ਇਸ ਦੇ ਸਿਰ ਤੇ) ਕੁੰਡਾ ਹੋਵੇ, ਤਾਂ ਇਹ ਮਨ ਓਧਰ ਜਾਂਦਾ ਹੈ ਜਿਧਰ ਗੁਰੂ ਤੋਰਦਾ ਹੈ।
ਪਰ, ਹੇ ਨਾਨਕ! ਕੁੰਡੇ ਤੋਂ ਬਿਨਾ ਹਾਥੀ ਮੁੜ ਮੁੜ ਕੁਰਾਹੇ ਪੈਂਦਾ ਹੈ ॥੨॥
ਜਿਸ ਪ੍ਰਭੂ ਨੇ (ਭਾਉ ਦੂਜਾ) ਪੈਦਾ ਕੀਤਾ ਹੈ ਜੇ ਉਸ ਦੀ ਹਜ਼ੂਰੀ ਵਿਚ ਅਰਦਾਸ ਕਰੀਏ।
ਜੇ ਸਤਿਗੁਰੂ ਦੇ ਹੁਕਮ ਵਿਚ ਤੁਰੀਏ ਤਾਂ (ਮਾਨੋ) ਸਾਰੇ ਫਲ ਮਿਲ ਜਾਂਦੇ ਹਨ,
ਤੇ ਪ੍ਰਭੂ ਦਾ ਅੰਮ੍ਰਿਤ-ਨਾਮ ਸਦਾ ਸਿਮਰ ਸਕੀਦਾ ਹੈ।
ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ (ਦੂਜੇ ਭਾਉ ਦਾ) ਦੁਖ ਮਿਟਾ ਸਕੀਦਾ ਹੈ,
ਤੇ, ਹੇ ਨਾਨਕ! ਕਦੇ ਨਾਹ ਨਾਸ ਹੋਣ ਵਾਲਾ ਨਾਮ-ਧਨ ਖੱਟ ਕੇ ਬੇ-ਫ਼ਿਕਰ ਹੋ ਜਾਈਦਾ ਹੈ ॥੨੦॥
ਸਲੋਕ ਤੀਜੀ ਪਾਤਿਸ਼ਾਹੀ।
ਇਹ ਸਮੂਹ, ਜਿੰਨਾ ਕੁ ਸੰਸਾਰ ਹੈ, ਆਉਣ ਤੇ ਜਾਣਾ ਦੇ ਅਧੀਨ ਹੈ।
ਜੋ ਇਸ ਹਿਸਾਬ ਕਿਤਾਬ ਨੂੰ ਸਮਝਦਾ ਜਾਂ ਲਿਖਦਾ ਹੈ, ਉਹ ਕਬੂਲ ਪੈ ਜਾਂਦਾ ਹੈ।
ਨਾਨਕ ਜੇਕਰ ਕੋਈ ਜਣਾ ਆਪਣੇ ਆਪ ਉਤੇ ਮਾਣ, ਹੰਕਾਰ ਕਰਦਾ ਹੈ, ਉਹ ਬੇਵਕੂਫ ਤੇ ਬੁੱਧੂ ਹੈ।
ਤੀਜੀ ਪਾਤਿਸ਼ਾਹੀ।
ਮਨ ਹਾਥੀ ਹੈ, ਗੁਰੂ ਜੀ ਮਹਾਵਤ ਅਤੇ ਬ੍ਰਹਿਮ-ਬੋਧ ਅੰਕਸ, ਜਿਥੇ ਕਿਤੇ ਭੀ ਗੁਰੂ ਜੀ ਲੈ ਜਾਂਦੇ ਹਨ, ਉਥੇ ਹੀ ਮਨ ਜਾਂਦਾ ਹੈ।
ਨਾਨਕ, ਅੰਕੁਸ਼ ਦੇ ਬਗੈਰ ਹਾਥੀ, ਮੁੜ ਮੁੜ ਕੇ, ਉਜਾੜ ਬੀਆਬਾਨ ਅੰਦਰ ਭਟਕਦਾ ਹੈ।
ਪਉੜੀ।
ਮੇਰੀ ਪ੍ਰਾਰਥਨਾ ਉਸ ਮੂਹਰੇ ਹੈ, ਜਿਸ ਨੇ ਮੈਨੂੰ ਪੈਦਾ ਕੀਤਾ ਹੈ।
ਆਪਣੇ ਸੱਚੇ ਗੁਰਾਂ ਦੀ ਘਾਲ ਕਮਾ ਕੇ, ਮੈਂ ਸਾਰੇ ਮੇਵੇ ਪ੍ਰਾਪਤ ਕਰ ਲਏ ਹਨ।
ਮੈਂ ਸਦੀਵ ਹੀ ਸੁਆਮੀ ਦੇ ਸੁਧਾ ਸਰੂਪ ਨਾਮ ਦਾ ਸਿਮਰਨ ਕਰਦਾ ਹਾਂ।
ਪਵਿੱਤਰ ਪੁਰਸ਼ਾਂ ਦੀ ਸੰਗਤ ਕਰਨ ਦੁਆਰਾ, ਮੈਂ ਆਪਣੀਆਂ ਤਕਲੀਫਾਂ ਤੋਂ ਖਲਾਸੀ ਪਾ ਗਿਆ ਹਾਂ।
ਵਾਹਿਗੁਰੂ ਦੀ ਅਬਿਨਾਸ਼ੀ ਦੌਲਤ ਪ੍ਰਾਪਤ ਕਰ ਕੇ ਨਾਨਕ ਨਿਸਚਿਤ ਹੋ ਗਿਆ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.