ਸਲੋਕੁ ਮਃ ੫ ॥
ਚੰਗਿਆਈਂ ਆਲਕੁ ਕਰੇ ਬੁਰਿਆਈਂ ਹੋਇ ਸੇਰੁ ॥
ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥੧॥
ਮਃ ੫ ॥
ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ ॥੨॥
ਪਉੜੀ ॥
ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ ॥
ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ ॥
ਤਿਨ ਕੈ ਸੰਗਿ ਨਿਹਾਲੁ ਸ੍ਰਵਣੀ ਜਸੁ ਸੁਣਾ ॥
ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ ॥
ਸਲੋਕੁਮਃ੫॥
ਚੰਗਿਆਈਂਆਲਕੁਕਰੇਬੁਰਿਆਈਂਹੋਇਸੇਰੁ॥
ਨਾਨਕਅਜੁਕਲਿਆਵਸੀਗਾਫਲਫਾਹੀਪੇਰੁ॥੧॥
ਮਃ੫॥
ਕਿਤੀਆਕੁਢੰਗਗੁਝਾਥੀਐਨਹਿਤੁ॥
ਨਾਨਕਤੈਸਹਿਢਕਿਆਮਨਮਹਿਸਚਾਮਿਤੁ॥੨॥
ਪਉੜੀ॥
ਹਉਮਾਗਉਤੁਝੈਦਇਆਲਕਰਿਦਾਸਾਗੋਲਿਆ॥
ਨਉਨਿਧਿਪਾਈਰਾਜੁਜੀਵਾਬੋਲਿਆ॥
ਅੰਮ੍ਰਿਤਨਾਮੁਨਿਧਾਨੁਦਾਸਾਘਰਿਘਣਾ॥
ਤਿਨਕੈਸੰਗਿਨਿਹਾਲੁਸ੍ਰਵਣੀਜਸੁਸੁਣਾ॥
ਕਮਾਵਾਤਿਨਕੀਕਾਰਸਰੀਰੁਪਵਿਤੁਹੋਇ॥
ਪਖਾਪਾਣੀਪੀਸਿਬਿਗਸਾਪੈਰਧੋਇ॥
ਆਪਹੁਕਛੂਨਹੋਇਪ੍ਰਭਨਦਰਿਨਿਹਾਲੀਐ॥
ਮੋਹਿਨਿਰਗੁਣਦਿਚੈਥਾਉਸੰਤਧਰਮਸਾਲੀਐ॥੩॥
salōk mah 5 .
changiāīnh ālak karē buriāīnh hōi sēr .
nānak aj kal āvasī gāphal phāhī pēr .1.
mah 5 .
kitīā kudhang gujhā thīai n hit .
nānak tai sah dhakiā man mah sachā mit .2.
paurī .
hau māgau tujhai daiāl kar dāsā gōliā .
nau nidh pāī rāj jīvā bōliā .
anmrit nām nidhān dāsā ghar ghanā .
tin kai sang nihāl sravanī jas sunā .
kamāvā tin kī kār sarīr pavit hōi .
pakhā pānī pīs bigasā pair dhōi .
āpah kashū n hōi prabh nadar nihālīai .
mōh niragun dichai thāu sant dharam sālīai .3.
Slok 5th Guru.
The man is indolent to do good, but he is a tiger to do evil.
Nanak, today or tomorrow, the feet of the heedless person shall fall into a trap.
5th Guru.
However evil are my ways, but Thy love, O Lord, for me is not hidden.
Thou O Lord, the true Friend who abides in my mind, hast screened Nanak's short comings.
Pauri.
My Merciful Master, I beg of Thee to make me a slave of Thine attendants.
By uttering Thy Name I sustain life, obtain nine treasures and sovereignty.
In the home of God's serfs, is the big treasure of the ambrosial Name.
By hearing Thine praise with my ears, in their association, I am mightily pleased.
By performing their service, my body is purified.
I cool them with a fan, carry water for them, grind their corn and am over-joyed by washing their feet.
By myself I can do nothing. My Master look thou towards me with Thy merciful glance.
Bless me, a sinner with a seat in the saints place of piety, O Lord.
Shalok, Fifth Mehl:
He is reluctant to do good, but eager to practice evil.
O Nanak, today or tomorrow, the feet of the careless fool shall fall into the trap. ||1||
Fifth Mehl:
No matter how evil my ways are, still, Your Love for me is not concealed.
Nanak: You, O Lord, conceal my shortcomings and dwell within my mind; You are my true friend. ||2||
Pauree:
I beg of You, O Merciful Lord: please, make me the slave of Your slaves.
I obtain the nine treasures and royalty; chanting Your Name, I live.
The great ambrosial treasure, the Nectar of the Naam, is in the home of the Lord's slaves.
In their company, I am in ecstasy, listening to Your Praises with my ears.
Serving them, my body is purified.
I wave the fans over them, and carry water for them; I grind the corn for them, and washing their feet, I am overjoyed.
By myself, I can do nothing; O God, bless me with Your Glance of Grace.
I am worthless please, bless me with a seat in the place of worship of the Saints. ||3||
ਸਲੋਕੁ ਮਃ ੫ ॥
(ਜੋ ਜੀਵ) ਭਲੀਆਂ ਕਰਤੂਤਾਂ ਕਰਨ ਵਿਚ ਆਲਸ ਕਰਦਾ ਹੈ (ਅਤੇ) ਭੈੜੀਆਂ (ਕਾਰਾਂ ਕਰਨ ਵਿਚ) ਸ਼ੇਰ ਹੁੰਦਾ ਹੈ,
ਨਾਨਕ, (ਗੁਰੂ ਜੀ ਫੁਰਮਾਉਂਦੇ ਹਨ ਕਿ ਉਸ) ਬੇਖ਼ਬਰ (ਮਨੁਖ) ਦਾ ਪੈਰ ਅਜ (ਜਾਂ) ਕਲ (ਭਾਵ ਛੇਤੀ ਹੀ ਮੌਤ ਦੀ) ਫਾਹੀ ਵਿਚ ਆ ਜਾਵੇਗਾ।੧।
ਮਃ ੫ ॥
ਹੇ ਪ੍ਰਭੂ ! (ਭਾਵੇਂ ਸਾਡੇ) ਕਿਤਨੇ ਭੈੜੇ ਢੰਗ ਹੋਣ (ਪਰ ਤੇਰਾ) ਪਿਆਰ ਲੁਕਿਆ ਹੋਇਆ ਨਹੀਂ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਤੈਂ ਮਾਲਕ ਨੇ (ਸਾਡੇ ਪਾਪਾਂ ਦਾ ਪੜਦਾ) ਢਕਿਆ ਹੋਇਆ ਹੈ (ਮੈਂ ਆਪਣੇ) ਮਨ ਵਿਚ (ਤੈਨੂੰ ਹੀ) ਸੱਚਾਂ ਮਿੱਤਰ (ਸਮਝਦਾ ਹਾਂ)।੨।
ਪਉੜੀ ॥
ਹੇ ਦਇਆਲੂ ! ਮੈਂ ਤੇਰੇ ਪਾਸੋਂ ਇਹ ਦਾਤਿ ਮੰਗਦਾ ਹਾਂ (ਕਿ ਮੈਨੂੰ ਆਪਣੇ) ਦਾਸਾਂ ਦਾ ਗੁਲਾਮ ਬਣਾ ਲੈ
(ਤਾਂ ਜੋ ਮੈਂ ਨਾਮ ਰੂਪੀ) ਨੌ ਨਿਧਾਂ ਵਾਲਾ ਰਾਜ ਪਾ ਲਵਾਂ। (ਮੈਂ ਤੇਰਾ ਜੱਸ) ਬੋਲਣ (ਗਾਉਣ) ਨਾਲ ਜੀਉਂਦਾ ਰਹਾਂ।
ਅੰਮ੍ਰਿਤ ਦਾ ਨਾਮ ਰੂਪੀ ਖਜ਼ਾਨਾ ਤੇਰੇ ਦਾਸਾਂ ਦੇ ਘਰ ਵਿਚ ਬਹੁਤ ਹੈ।
(ਮੈਂ) ਉਨਾਂ ਦੇ ਸੰਗ ਵਿਚ (ਬੈਠ ਕੇ ਤੇਰਾ) ਜੱਸ (ਆਪਣੇ ਕੰਨਾਂ ਨਾਲ) ਸੁਣਾਂ ਅਤੇ ਨਿਹਾਲ ਹੋ ਜਾਵਾਂ।
ਉਨਾਂ (ਤੇਰੇ ਦਾਸਾਂ) ਦੀ ਸੇਵਾ ਕਰਾਂ (ਤਾਂ ਜੋ-ਮੇਰਾ) ਸਰੀਰ ਪਵਿਤਰ ਹੋ ਜਾਵੇ।
(ਮੈਂ ਉਨ੍ਹਾਂ ਸੇਵਕਾਂ ਅੱਗੇ) ਪਾਣੀ (ਢੋਵਾਂ) ਪੱਖਾ (ਝਲਾਂ, ਚੱਕੀ) ਪੀਸ ਕੇ (ਉਨ੍ਹਾਂ ਦੇ) ਪੈਰ ਧੋ ਕੇ ਖੁੱਸ਼ ਹੋਵਾਂ।
ਹੇ ਪ੍ਰਭੂ ! (ਮੇਰੇ) ਆਪਣੇ ਆਪ ਤੋਂ ਕੁਝ ਭੀ ਨਹੀਂ ਹੋ ਸਕਦਾ (ਆਪ ਮੇਰੇ ਵਲ) ਮਿਹਰ ਦੀ ਨਜ਼ਰ ਨਾਲ ਤਕੋ।
ਮੈਂ ਗੁਣਾਂ ਤੋਂ ਹੀਣੇ ਨੂੰ ਸੰਤਾਂ ਦੀ ਧਰਮਸਾਲ ਵਿਚ ਟਿਕਾਣਾ ਬਖਸ਼ ਦਿਉ ਜੀ।੩।
(ਗ਼ਾਫ਼ਲ ਮਨੁੱਖ) ਚੰਗੇ ਕੰਮਾਂ ਵਿਚ ਆਲਸ ਕਰਦਾ ਹੈ ਤੇ ਭੈੜੇ ਕੰਮਾਂ ਵਿਚ ਸ਼ੇਰ ਹੁੰਦਾ ਹੈ;
ਹੇ ਨਾਨਕ! ਗ਼ਾਫ਼ਲ ਦਾ ਪੈਰ ਛੇਤੀ ਹੀ ਮੌਤ ਦੀ ਫਾਹੀ ਵਿਚ ਆ ਜਾਂਦਾ ਹੈ (ਭਾਵ, ਮੌਤ ਆ ਦਬੋਚਦੀ ਹੈ) ॥੧॥
(ਹੇ ਪ੍ਰਭੂ!) ਅਸਾਡੇ ਕਈ ਖੋਟੇ ਕਰਮ ਤੇ ਖੋਟੇ ਕਰਮਾਂ ਦਾ ਮੋਹ ਤੈਥੋਂ ਲੁਕਿਆ ਹੋਇਆ ਨਹੀਂ।
ਹੇ ਨਾਨਕ! ਪ੍ਰਭੂ ਮੇਰੇ ਮਨ ਵਿਚ ਸੱਚਾ ਮਿੱਤਰ ਹੈ ਜੋ ਮੇਰੇ ਖੋਟੇ ਕਰਮਾਂ ਤੇ ਪਰਦਾ ਪਾ ਰੱਖਦਾ ਹੈ (ਭਾਵ, ਨਸ਼ਰ ਨਹੀਂ ਹੋਣ ਦੇਂਦਾ) ॥੨॥
ਹੇ ਦਇਆ ਦੇ ਘਰ ਪ੍ਰਭੂ! ਮੈਂ ਤੈਥੋਂ (ਇਹ) ਮੰਗਦਾ ਹਾਂ (ਕਿ ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ;
ਤੇਰਾ ਨਾਮ ਉਚਾਰਿਆਂ ਹੀ ਮੈਂ ਜੀਊਂਦਾ ਹਾਂ, (ਤੇ, ਮਾਨੋ,) ਨੌ ਖ਼ਜ਼ਾਨੇ ਤੇ (ਧਰਤੀ ਦਾ) ਰਾਜ ਪਾ ਲੈਂਦਾ ਹਾਂ,
ਇਹ ਅੰਮ੍ਰਿਤ-ਨਾਮ ਰੂਪ ਖ਼ਜ਼ਾਨਾ ਤੇਰੇ ਸੇਵਕਾਂ ਦੇ ਘਰ ਵਿਚ ਬਹੁਤ ਹੈ;
ਜਦੋਂ ਮੈਂ ਉਹਨਾਂ ਦੀ ਸੰਗਤ ਵਿਚ (ਬੈਠ ਕੇ, ਆਪਣੇ) ਕੰਨਾਂ ਨਾਲ (ਤੇਰਾ) ਜਸ ਸੁਣਦਾ ਹਾਂ, ਮੈਂ ਨਿਹਾਲ ਹੋ ਜਾਂਦਾ ਹਾਂ।
(ਜਿਉਂ ਜਿਉਂ) ਮੈਂ ਉਹਨਾਂ ਦੀ ਸੇਵਾ ਕਰਦਾ ਹਾਂ, (ਮੇਰਾ) ਸਰੀਰ ਪਵਿਤ੍ਰ ਹੁੰਦਾ ਹੈ,
(ਉਹਨਾਂ ਨੂੰ) ਪੱਖਾ ਝੱਲ ਕੇ, (ਉਹਨਾਂ ਲਈ) ਪਾਣੀ ਢੋ ਕੇ, (ਚੱਕੀ) ਪੀਹ ਕੇ, (ਤੇ ਉਹਨਾਂ ਦੇ) ਪੈਰ ਧੋ ਕੇ ਮੈਂ ਖ਼ੁਸ਼ ਹੁੰਦਾ ਹਾਂ।
ਪਰ, ਹੇ ਪ੍ਰਭੂ! ਮੈਥੋਂ ਆਪਣੇ ਆਪ ਤੋਂ ਕੁਝ ਨਹੀਂ ਹੋ ਸਕਦਾ, ਤੂੰ ਹੀ ਮੇਰੇ ਵਲ ਮੇਹਰ ਦੀ ਨਜ਼ਰ ਨਾਲ ਤੱਕ,
ਤੇ ਮੈਨੂੰ ਗੁਣ-ਹੀਨ ਨੂੰ ਸੰਤਾਂ ਦੀ ਸੰਗਤ ਵਿਚ ਥਾਂ ਦੇਹ ॥੩॥
ਸਲੋਕ ਪੰਜਵੀਂ ਪਾਤਿਸ਼ਾਹੀ।
ਆਦਮੀ ਨੇਕੀ ਕਰਨ ਨੂੰ ਸੁਸਤ ਹੈ, ਪ੍ਰੰਤੂ ਬਦੀ ਕਰਨ ਲਈ ਉਹ ਸ਼ੇਰ ਹੈ।
ਨਾਨਕ ਅੱਜ ਜਾਂ ਭਲਕੇ ਬੇਪਰਵਾਹ ਬੰਦੇ ਦੇ ਪੈਰਾਂ ਵਿੱਚ ਬੇੜੀ ਪੈ ਜਾਵੇਗੀ।
ਪੰਜਵੀਂ ਪਾਤਿਸ਼ਾਹੀ।
ਕਿੰਨੇ ਹੀ ਮੰਦੇ ਹਨ, ਮੇਰੇ ਚਾਲੇ, ਪਰ ਤੇਰਾ ਪ੍ਰੇਮ, ਹੇ ਸੁਆਮੀ! ਮੇਰੇ ਲਈ ਲੁੱਕਿਆ ਛਿਪਿਆ ਨਹੀਂ।
ਤੂੰ, ਹੇ ਸੱਚੇ ਮਿੱਤ੍ਰ ਸੁਆਮੀ! ਜੋ ਮੇਰੇ ਚਿੱਤ ਵਿੱਚ ਵੱਸਦਾ ਹੈਂ, ਨਾਨਕ ਦੀਆਂ ਕਮਜ਼ੋਰੀਆਂ ਨੂੰ ਕੱਜ ਲਿਆ ਹੈ।
ਪਉੜੀ।
ਮੇਰੇ ਮਿਹਰਬਾਨ ਮਾਲਕ, ! ਮੈਂ ਤੇਰੇ ਕੋਲੋਂ ਇਹ ਖੈਰ ਮੰਗਦਾ ਹਾਂ ਕਿ ਮੈਨੂੰ ਆਪਣੇ ਸੇਵਕਾਂ ਦਾ ਗੁਲਾਮ ਬਣਾ ਦੇ।
ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਜੀਊਦਾਂ ਹਾਂ ਅਤੇ ਨੌਂ ਖਜਾਨੇ ਤੇ ਪਾਤਿਸ਼ਾਹੀ ਪ੍ਰਾਪਤ ਕਰਦਾ ਹਾਂ।
ਵਾਹਿਗੁਰੂ ਦੇ ਗੋਲਿਆਂ ਦੇ ਗ੍ਰਿਹ ਵਿੱਚ ਸੁਧਾ ਸਰੂਪ (ਅੰਮ੍ਰਿਤ) ਨਾਮ ਦਾ ਭਾਰੀ ਖਜਾਨਾ ਹੈ।
ਉਨ੍ਹਾਂ ਦੀ ਸੰਗਤ ਅੰਦਰ, ਆਪਣੇ ਕੰਨਾਂ ਨਾਲ ਤੇਰੀ ਕੀਰਤੀ ਸੁਣ ਕੇ, ਮੈਂ ਪਰਮ ਪ੍ਰਸੰਨ ਹੋ ਗਿਆ ਹਾਂ।
ਉਨ੍ਹਾਂ ਦੀ ਘਾਲ ਕਮਾਉਣ ਦੁਆਰਾ ਮੇਰੀ ਦੇਹ ਪਾਵਨ ਹੋ ਗਈ ਹੈ।
ਮੈਂ ਉਨ੍ਹਾਂ ਨੂੰ ਪੱਖਾ ਝੱਲਦਾ ਹਾਂ, ਉਨ੍ਹਾਂ ਲਈ ਜਲ ਢੋਂਦਾ ਹਾਂ, ਉਨ੍ਹਾਂ ਦੇ ਦਾਣੇ ਪੀਂਹਦਾ ਹਾਂ ਤੇ ਉਨ੍ਹਾ ਦੇ ਚਰਨ ਧੋ ਕੇ ਪਰਮ ਪ੍ਰਸੰਨ ਹੁੰਦਾ ਹਾਂ।
ਆਪਣੇ ਆਪ ਨੂੰ ਮੈਂ ਕੁਛ ਭੀ ਨਹੀਂ ਕਰ ਸਕਦਾ। ਮੇਰੇ ਮਾਲਕ ਤੂੰ ਮੇਰੇ ਵੱਲ ਆਪਣੀ ਮਿਹਰ ਦੀ ਨਜਰ ਨਾਲ ਵੇਖ।
ਮੈਂ ਪਾਪੀ, ਨੂੰ ਸਾਧੂਆਂ ਦੇ ਪਵਿੱਤਰ, ਅਸਥਾਨ (ਧਰਮਸ਼ਾਲਾ) ਵਿੱਚ ਟਿਕਾਣ ਦੀ ਦਾਤ ਦੇ, ਹੇ ਸੁਆਮੀ!
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.