ਮਹਲਾ ੧ ॥
ਸਭੇ ਕੰਤ ਮਹੇਲੀਆ ਸਗਲੀਆ ਕਰਹਿ ਸੀਗਾਰੁ ॥
ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ ॥
ਪਾਖੰਡਿ ਪ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰੁ ॥੧॥
ਤੁਧੁ ਭਾਵਨਿ ਸੋਹਾਗਣੀ ਅਪਣੀ ਕਿਰਪਾ ਲੈਹਿ ਸਵਾਰਿ ॥੧॥ ਰਹਾਉ ॥
ਗੁਰ ਸਬਦੀ ਸੀਗਾਰੀਆ ਤਨੁ ਮਨੁ ਪਿਰ ਕੈ ਪਾਸਿ ॥
ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ ॥
ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ ॥੨॥
ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ ॥
ਸਾਚੀ ਪ੍ਰੀਤਿ ਨ ਤੁਟਈ ਸਾਚੇ ਮੇਲਿ ਮਿਲਾਉ ॥
ਸਬਦਿ ਰਤੀ ਮਨੁ ਵੇਧਿਆ ਹਉ ਸਦ ਬਲਿਹਾਰੈ ਜਾਉ ॥੩॥
ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹਿ ਸਮਾਇ ॥
ਪਿਰੁ ਰੀਸਾਲੂ ਨਉਤਨੋ ਸਾਚਉ ਮਰੈ ਨ ਜਾਇ ॥
ਨਿਤ ਰਵੈ ਸੋਹਾਗਣੀ ਸਾਚੀ ਨਦਰਿ ਰਜਾਇ ॥੪॥
ਸਾਚੁ ਧੜੀ ਧਨ ਮਾਡੀਐ ਕਾਪੜੁ ਪ੍ਰੇਮ ਸੀਗਾਰੁ ॥
ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੁ ॥
ਦੀਪਕੁ ਸਬਦਿ ਵਿਗਾਸਿਆ ਰਾਮ ਨਾਮੁ ਉਰ ਹਾਰੁ ॥੫॥
ਨਾਰੀ ਅੰਦਰਿ ਸੋਹਣੀ ਮਸਤਕਿ ਮਣੀ ਪਿਆਰੁ ॥
ਸੋਭਾ ਸੁਰਤਿ ਸੁਹਾਵਣੀ ਸਾਚੈ ਪ੍ਰੇਮਿ ਅਪਾਰ ॥
ਬਿਨੁ ਪਿਰ ਪੁਰਖੁ ਨ ਜਾਣਈ ਸਾਚੇ ਗੁਰ ਕੈ ਹੇਤਿ ਪਿਆਰਿ ॥੬॥
ਨਿਸਿ ਅੰਧਿਆਰੀ ਸੁਤੀਏ ਕਿਉ ਪਿਰ ਬਿਨੁ ਰੈਣਿ ਵਿਹਾਇ ॥
ਅੰਕੁ ਜਲਉ ਤਨੁ ਜਾਲੀਅਉ ਮਨੁ ਧਨੁ ਜਲਿ ਬਲਿ ਜਾਇ ॥
ਜਾ ਧਨ ਕੰਤਿ ਨ ਰਾਵੀਆ ਤਾ ਬਿਰਥਾ ਜੋਬਨੁ ਜਾਇ ॥੭॥
ਸੇਜੈ ਕੰਤ ਮਹੇਲੜੀ ਸੂਤੀ ਬੂਝ ਨ ਪਾਇ ॥
ਮਹਲਾ੧॥
ਸਭੇਕੰਤਮਹੇਲੀਆਸਗਲੀਆਕਰਹਿਸੀਗਾਰੁ॥
ਗਣਤਗਣਾਵਣਿਆਈਆਸੂਹਾਵੇਸੁਵਿਕਾਰੁ॥
ਪਾਖੰਡਿਪ੍ਰੇਮੁਨਪਾਈਐਖੋਟਾਪਾਜੁਖੁਆਰੁ॥੧॥
ਹਰਿਜੀਉਇਉਪਿਰੁਰਾਵੈਨਾਰਿ॥
ਤੁਧੁਭਾਵਨਿਸੋਹਾਗਣੀਅਪਣੀਕਿਰਪਾਲੈਹਿਸਵਾਰਿ॥੧॥ਰਹਾਉ॥
ਗੁਰਸਬਦੀਸੀਗਾਰੀਆਤਨੁਮਨੁਪਿਰਕੈਪਾਸਿ॥
ਦੁਇਕਰਜੋੜਿਖੜੀਤਕੈਸਚੁਕਹੈਅਰਦਾਸਿ॥
ਲਾਲਿਰਤੀਸਚਭੈਵਸੀਭਾਇਰਤੀਰੰਗਿਰਾਸਿ॥੨॥
ਪ੍ਰਿਅਕੀਚੇਰੀਕਾਂਢੀਐਲਾਲੀਮਾਨੈਨਾਉ॥
ਸਾਚੀਪ੍ਰੀਤਿਨਤੁਟਈਸਾਚੇਮੇਲਿਮਿਲਾਉ॥
ਸਬਦਿਰਤੀਮਨੁਵੇਧਿਆਹਉਸਦਬਲਿਹਾਰੈਜਾਉ॥੩॥
ਸਾਧਨਰੰਡਨਬੈਸਈਜੇਸਤਿਗੁਰਮਾਹਿਸਮਾਇ॥
ਪਿਰੁਰੀਸਾਲੂਨਉਤਨੋਸਾਚਉਮਰੈਨਜਾਇ॥
ਨਿਤਰਵੈਸੋਹਾਗਣੀਸਾਚੀਨਦਰਿਰਜਾਇ॥੪॥
ਸਾਚੁਧੜੀਧਨਮਾਡੀਐਕਾਪੜੁਪ੍ਰੇਮਸੀਗਾਰੁ॥
ਚੰਦਨੁਚੀਤਿਵਸਾਇਆਮੰਦਰੁਦਸਵਾਦੁਆਰੁ॥
ਦੀਪਕੁਸਬਦਿਵਿਗਾਸਿਆਰਾਮਨਾਮੁਉਰਹਾਰੁ॥੫॥
ਨਾਰੀਅੰਦਰਿਸੋਹਣੀਮਸਤਕਿਮਣੀਪਿਆਰੁ॥
ਸੋਭਾਸੁਰਤਿਸੁਹਾਵਣੀਸਾਚੈਪ੍ਰੇਮਿਅਪਾਰ॥
ਬਿਨੁਪਿਰਪੁਰਖੁਨਜਾਣਈਸਾਚੇਗੁਰਕੈਹੇਤਿਪਿਆਰਿ॥੬॥
ਨਿਸਿਅੰਧਿਆਰੀਸੁਤੀਏਕਿਉਪਿਰਬਿਨੁਰੈਣਿਵਿਹਾਇ॥
ਅੰਕੁਜਲਉਤਨੁਜਾਲੀਅਉਮਨੁਧਨੁਜਲਿਬਲਿਜਾਇ॥
ਜਾਧਨਕੰਤਿਨਰਾਵੀਆਤਾਬਿਰਥਾਜੋਬਨੁਜਾਇ॥੭॥
ਸੇਜੈਕੰਤਮਹੇਲੜੀਸੂਤੀਬੂਝਨਪਾਇ॥
ਹਉਸੁਤੀਪਿਰੁਜਾਗਣਾਕਿਸਕਉਪੂਛਉਜਾਇ॥
ਸਤਿਗੁਰਿਮੇਲੀਭੈਵਸੀਨਾਨਕਪ੍ਰੇਮੁਸਖਾਇ॥੮॥੨॥
mahalā 1 .
sabhē kant mahēlīā sagalīā karah sīgār .
ganat ganāvan āīā sūhā vēs vikār .
pākhand prēm n pāīai khōtā pāj khuār .1.
har jīu iu pir rāvai nār .
tudh bhāvan sōhāganī apanī kirapā laih savār .1. rahāu .
gur sabadī sīgārīā tan man pir kai pās .
dui kar jōr kharī takai sach kahai aradās .
lāl ratī sach bhai vasī bhāi ratī rang rās .2.
pri kī chērī kānhdhīai lālī mānai nāu .
sāchī prīt n tutaī sāchē mēl milāu .
sabad ratī man vēdhiā hau sad balihārai jāu .3.
sā dhan rand n baisaī jē satigur māh samāi .
pir rīsālū nautanō sāchau marai n jāi .
nit ravai sōhāganī sāchī nadar rajāi .4.
sāch dharī dhan mādīai kāpar prēm sīgār .
chandan chīt vasāiā mandar dasavā duār .
dīpak sabad vigāsiā rām nām ur hār .5.
nārī andar sōhanī masatak manī piār .
sōbhā surat suhāvanī sāchai prēm apār .
bin pir purakh n jānaī sāchē gur kai hēt piār .6.
nis andhiārī sutīē kiu pir bin rain vihāi .
ank jalau tan jālīau man dhan jal bal jāi .
jā dhan kant n rāvīā tā birathā jōban jāi .7.
sējai kant mahēlarī sūtī būjh n pāi .
hau sutī pir jāganā kis kau pūshau jāi .
satigur mēlī bhai vasī nānak prēm sakhāi .8.2.
First Guru.
All are the wives of the Spouse and all make decorations for Him.
Evil (Cursed) is the red robe of those, who, instead of praying for His mercy, have come to reckon accounts with Him, (their Spouse).
Through hypocrisy His love is not obtained. The counterfeit gilding is ruinous.
Like this, venerable Lord, the Consort, enjoys the bride.
The good bride is pleasing to Thee, O Lord! By the Grace Thou decoratest her. Pause.
With Guru's Word she is decorated and her body and soul are with (at the disposal of) her Beloved.
With both the hands clasped, she stands waiting on Him and offers Him true supplication.
She is dyed in the love of her Darling and abides in the fear of the True One. Imbued with His affection she assumes True Colour.
The sweet-heart, who surrenders to the Name is said to be the hand maiden of her dear Spouse.
The true love sunders not, and she unites in the union of her True Lord.
With Guru's Word she is imbued and her mind is pierced through (with love). I am a sacrifice unto him.
The bride, who is absorbed in the True Guru, sits nor as a widow.
Her Beloved is an abode of essences, of ever fresh body and is Truthful. He dies not and is born not.
He ever enjoys His virtuous wife and casts His True Glance on her, as she abides by His will.
Such bride plaits the tresses of truth and makes Lord's love her raiment and ornamentation.
Dwelling (of the Lord) in the conscious she makes her sandal (make on the forehead) and the tenth gate her mansion.
She lights the lamp of the Word and has God's Name as her necklace.
Amongst women she is beautiful and on her brow she wears the jewel of Lord's love.
Her celebrity and wisdom are beauteous and true is her love for the Infinite Lord.
She knows no man except her Beloved. It is only the True Guru she enshrines love and affection for.
But how shall she, who is asleep during the dark night, pass her night without her Beloved?
Thine limbs shall burn and thy body shall and thy mind and wealth shall burn as well;
When the Husband enjoys not wife, then her youth passes away in vain.
Her Spouse is on the couch but the wife being asleep has no knowledge of Him.
While I sleep, my Beloved is awake. Whom should I go to consult?
Nanak, the True Guru has taught me Lord's love, has caused me to meet Him and I abide in His fear.
First Mehl:
All are brides of the Husband Lord; all decorate themselves for Him.
But when the time comes to settle their accounts, their red robes are corrupt.
His Love is not obtained through hypocrisy. Her false coverings bring only ruin. ||1||
In this way, the Dear Husband Lord ravishes and enjoys His bride.
The happy soulbride is pleasing to You, Lord; by Your Grace, You adorn her. ||1||Pause||
She is decorated with the Word of the Guru's Shabad; her mind and body belong to her Husband Lord.
With her palms pressed together, she stands, waiting on Him, and offers her True prayers to Him.
Dyed in the deep crimson of the Love of her Darling Lord, she dwells in the Fear of the True One. Imbued with His Love, she is dyed in the color of His Love. ||2||
She is said to be the handmaiden of her Beloved Lord; His sweetheart surrenders to His Name.
True Love is never broken; she is united in Union with the True One.
Attuned to the Word of the Shabad, her mind is pierced through. I am forever a sacrifice to Him. ||3||
That bride, who is absorbed into the True Guru, shall never become a widow.
Her Husband Lord is Beautiful; His Body is forever fresh and new. The True One does not die, and shall not go.
He continually enjoys His happy soulbride; He casts His Gracious Glance of Truth upon her, and she abides in His Will. ||4||
The bride braids her hair with Truth; her clothes are decorated with His Love.
Like the essence of sandalwood, He permeates her consciousness, and the Temple of the Tenth Gate is opened.
The lamp of the Shabad is lit, and the Name of the Lord is her necklace. ||5||
She is the most beautiful among women; upon her forehead she wears the Jewel of the Lord's Love.
Her glory and her wisdom are magnificent; her love for the Infinite Lord is True.
Other than her Beloved Lord, she knows no man. She enshrines love for the True Guru. ||6||
Asleep in the darkness of the night, how shall she pass her lifenight without her Husband?
Her limbs shall burn, her body shall burn, and her mind and wealth shall burn as well.
When the Husband does not enjoy His bride, then her youth passes away in vain. ||7||
The Husband is on the Bed, but the bride is asleep, and so she does not come to know Him.
While I am asleep, my Husband Lord is awake. Where can I go for advice?
The True Guru has led me to meet Him, and now I dwell in the Fear of God. O Nanak, His Love is always with me. ||8||2||
ਮਹਲਾ ੧ ॥
ਸਾਰੀਆਂ (ਜੀਵ ਰੂਪੀ) ਇਸਤ੍ਰੀਆਂ ਖਸਮ (ਪ੍ਰਭੂ) ਦੀਆਂ ਹਨ (ਅਤੇ) ਸਾਰੀਆਂ ਹੀ (ਕੰਤ ਨੂੰ ਰਿਝਾਉਣ ਹਿਤ ਕਰਮਾਂ ਦਾ) ਸ਼ਿੰਗਾਰ ਕਰਦੀਆਂ ਹਨ
(ਪਰ ਜਿਹੜੀਆਂ) ਆਪਣੇ ਸ਼ਿੰਗਾਰ ਦੀ ਗਿਣਤੀ ਗਿਣਾਉਣ (ਭਾਵ ਲੋਕ ਵਿਖਾਵਾ ਕਰਨ ਲਈ) ਆਈਆਂ ਹਨ (ਉਨ੍ਹਾਂ ਦਾ) ਗੂੜ੍ਹੇ ਲਾਲ ਰੰਗ ਦਾ ਪਹਿਰਾਵਾ ਵਿਅਰਥ ਹੈ।
(ਕਿਉਂਕਿ) ਵਿਖਾਵੇ ਨਾਲ (ਪਤੀ ਦਾ) ਪ੍ਰੇਮ ਨਹੀਂ ਪ੍ਰਾਪਤ ਕਰ ਸਕੀਦਾ ਅਤੇ ਖੋਟਾ ਪ੍ਰੇਮ ਖੁਆਰ ਹੀ ਕਰਦਾ ਹੈ।੧।
ਹੇ ਹਰਿ ਜੀਓ ! (ਤੈਂ) ਪਤੀ ਨੂੰ (ਜੀਵ ਰੂਪ) ਇਸਤ੍ਰੀ ਇਸ ਪ੍ਰਕਾਰ ਮਾਣ ਸਕਦੀ ਹੈ (ਕਿ ਉਹ ਤੈਨੂੰ ਚੰਗੀ ਲਗ ਜਾਵੇ)।
(ਕਿਉਂਕਿ ਜਿਹੜੀਆਂ ਇਸਤ੍ਰੀਆਂ) ਤੈਨੂੰ ਚੰਗੀਆਂ ਲਗਦੀਆਂ ਹਨ (ਅਸਲ ਵਿਚ ਉਹੋ ਹੀ) ਸੁਹਾਗਵੰਤਿਆਂ ਹਨ (ਅਤੇ ਤੂੰ) ਆਪਣੀ ਬਖਸ਼ਿਸ਼ ਨਾਲ (ਉਨ੍ਹਾਂ ਨੂੰ) ਸੰਵਾਰ ਲੈਂਦਾ ਹੈਂ।੧।ਰਹਾਉ।
(ਜਿਹੜੀ ਇਸਤ੍ਰੀ) ਗੁਰੂ ਦੇ ਉਪਦੇਸ਼ ਦੁਆਰਾ ਸ਼ਿੰਗਾਰੀ-ਸਵਾਰੀ ਹੋਈ ਹੁੰਦੀ ਹੈ (ਉਹ ਆਪਣਾ) ਤਨ ਤੇ ਮਨ ਪਤੀ-ਪਰਮੇਸ਼ਰ ਕੋਲ (ਅਰਪਨ ਕਰ ਦੇਂਦੀ ਹੈ)।
(ਉਹ) ਦੋਵੇਂ ਹੱਥ ਜੋੜ ਕੇ (ਭਾਵ ਅਤੀ ਨਿਰਮਾਣਤਾ ਵਿਚ) ਖਲੋਤੀ ਹੋਈ (ਪਤੀ ਵੱਲ) ਵੇਖਦੀ ਰਹਿੰਦੀ (ਭਾਵ ਉਸਦੇ ਹੁਕਮ ਦੀ ਉਡੀਕ ਵਿਚ ਰਹਿੰਦੀ ਹੈ ਅਤੇ) ਸੱਚ ਰੂਪ ਜੋਦੜੀ ਕਰਦੀ ਹੈ
(ਉਹ ਪ੍ਰੀਤਮ) ਦੇ ਰੰਗ ਵਿਚ ਰੰਗੀ ਹੋਈ, ਸੱਚੇ ਦੇ ਭੈ ਵਿਚ ਵਸਦੀ (ਹੈ ਅਤੇ) ਪ੍ਰੇਮ ਵਿਚ ਲੀਨ ਹੋਈ (ਉਸ ਦੇ) ਰੰਗ ਵਿਚ ਸਮਾਈ ਰਹਿੰਦੀ ਹੈ।੨।
(ਉਹ ਇਸਤ੍ਰੀ) ਪ੍ਰੀਤਮ (ਪਿਆਰੇ) ਦੀ ਦਾਸੀ ਆਖੀ ਜਾਂਦੀ ਹੈ (ਜਿਹੜੀ) ਲਾਲੀ (ਪਿਆਰੀ ਦਾਸੀ ਬਣ ਕੇ) ਨਾਮ ਨੂੰ ਮੰਨਦੀ ਹੈ।
(ਉਸ ਚੇਰੀ ਦੀ ਸਾਂਈ ਨਾਲ ਲੱਗੀ ਹੋਈ) ਸੱਚੀ ਪ੍ਰੀਤ (ਕਦੇ ਵੀ) ਨਹੀਂ ਟੁੱਟਦੀ (ਕਿਉਂਕਿ ਉਹ) ਸੱਚੇ ਮੇਲ ਦੁਆਰਾ (ਸਾਂਈ ਨਾਲ) ਮਿਲੀ ਹੋਈ ਹੁੰਦੀ ਹੈ।
(ਇਸ ਤਰ੍ਹਾਂ ਜਿਹੜੀ ਜਗਿਆਸੂ ਰੂਪ ਇਸਤ੍ਰੀ) ਗੁਰਸ਼ਬਦ ਦੁਆਰਾ (ਆਪਣੇ ਪ੍ਰੀਤਮ ਪਿਆਰੇ ) ਨਾਲ ਇਕਮਿਕ ਹੋਈ ਹੈ, (ਉਸ ਦਾ) ਮਨ (ਸ਼ਬਦ ਨਾਲ) ਵਿੰਨ੍ਹੀਆ (ਗਿਆ ਹੈ), ਮੈਂ (ਉਸ ਲਾਲੀ ਤੋਂ) ਸਦਾ ਸਦਕੇ, ਕੁਰਬਾਨ ਜਾਂਦਾ ਹਾਂ।੩।
ਜੇ (ਜੀਵ ਰੂਪ ਇਸਤ੍ਰੀ) ਸਤਿਗੁਰ ਵਿਚ (ਤਨ, ਮਨ ਅਤੇ ਧਨ ਕਰਕੇ) ਲੀਨ ਹੋ ਜਾਵੇ (ਤਾਂ ਨਿਸਚੇ ਜਾਣੋ ਕਿ ਉਹ) ਰੰਡੀ ਹੋ ਕੇ ਬੈਠਦੀ (ਭਾਵ ਸਦਾ ਹੀ ਸੁਹਾਗ ਭਾਗ ਵਾਲੀ ਬਣੀ ਰਹਿੰਦੀ ਹੈ)।
(ਕਿਉਂਕਿ) ਰਸਾਂ ਦਾ ਘਰ, ਪਤੀ (ਪਰਮਾਤਮਾ, ਨਿਤ ਹੀ) ਨਵਾਂ ਹੈ, ਸਦਾ ਥਿਰ ਰਹਿਣ ਵਾਲਾ (ਅਤੇ) ਨਾ ਕਦੇ ਮਰਦਾ ਹੈ ਨ ਜੰਮਦਾ ਹੈ।
(ਇਸ ਤਰ੍ਹਾਂ) ਸੋਹਾਗਣ ਇਸਤ੍ਰੀ ਹਰ ਰੋਜ਼ (ਪਤੀ ਪਰਮੇਸ਼ਰ ਦੇ ਮਿਲਾਪ ਦਾ ਰੰਗ) ਮਾਣਦੀ ਹੈ (ਕਿਉਂਕਿ ਉਹ ਸੱਚੇ ਪਤੀ ਦੀ) ਸੱਚੀ ਨਦਰ ਦੁਆਰਾ (ਅਤੇ) ਰਜ਼ਾ ਵਿਚ (ਆਪਣਾ ਜੀਵਨ ਬਤੀਤ ਕਰਦੀ ਹੈ)।੪।
(ਹੁਣ ਸੁਹਾਗਣ ਇਸਤ੍ਰੀ ਦੇ ਸੱਚੇ ਸ਼ਿੰਗਾਰ ਦਾ ਵਰਨਣ ਕਰਦੇ ਹਨ ਕਿ) ਸੱਚ ਨੂੰ (ਪੱਲੇ ਬੰਨਣਾ ਇਹ ਉਸ) ਇਸਤ੍ਰੀ ਦਾ ਪੱਟੀਆ ਨੂੰ ਸੰਵਾਰਨਾ-ਸਜਾਉਣਾ ਹੈ (ਅਤੇ) ਪ੍ਰੇਮ ਦਾ ਸ਼ਿੰਗਾਰ (ਇਹ ਉਸ ਦਾ) ਕਪੜੇ (ਪੁਸ਼ਾਕ) ਹੈ।
(ਜੇ ਉਸ ਨੇ ਪਤੀ ਨੂੰ) ਚਿਤ ਵਿਚ ਵਸਾਇਆ (ਹੁੰਦਾ ਹੈ, ਇਹ ਉਸ ਲਈ) ਚੰਦਨ (ਸੁਗੰਧੀਆਂ ਦਾ ਮਲਣਾ ਹੁੰਦਾ) ਹੈ (ਅਤੇ) ਦਸਵਾਂ ਦੁਆਰ (ਭਾਵ ਸਦਾ ਉਚੀ ਬ੍ਰਿਤੀ ਵਿਚ ਰਹਿਣਾ, ਇਹ ਉਸ ਦਾ) ਮੰਦਰ (ਭਾਵ ਘਰ ਹੁੰਦਾ) ਹੈ।
ਗੁਰੂ-ਸ਼ਬਦ ਦੁਆਰਾ (ਜੋ ਉਸ ਦਾ ਹਿਰਦਾ) ਖਿੜਿਆ ਹੈ (ਇਹ ਉਸ ਮੰਦਰ ਵਿਚ ਮਾਨੋ) ਦੀਪਕ (ਬਲ ਰਿਹਾ ਹੁੰਦਾ ਹੈ ਅਤੇ) ਰਾਮ ਦਾ ਨਾਮ (ਸਿਮਰਨ, ਇਹ ਉਸ ਨੇ) ਆਪਣੇ ਗਲ ਵਿਚ (ਸੱਚਾ) ਹਾਰ (ਪਾਇਆ ਹੁੰਦਾ ਹੈ)।੫।
ਇਸਤ੍ਰੀਆਂ ਵਿਚੋਂ ਸੋਹਣੀ (ਲੱਗਣ ਲਈ ਜੋ) ਮੱਥੇ ਉਤੇ ਮਣੀ (ਟਿੱਕਾ) ਲਾਉਣਾ ਹੈ, (ਉਸ ਦੀ ਥਾਂ ਉਹ ਸੁਹਾਗਣ ਨੇਂ ਪਤੀ ਦਾ) ਪਿਆਰ (ਪ੍ਰਾਪਤ ਕੀਤਾ ਹੁੰਦਾ ਹੈ)।
(ਉਸ ਦੀ) ਸ਼ੋਭਾ (ਇਹ ਹੈ ਕਿ) ਸੱਚੇ ਦੇ ਅਥਾਹ ਪ੍ਰੇਮ ਵਿਚ (ਟਿਕ ਕੇ ਉਸ ਦੀ) ਸੁਰਤਿ ਸੋਹਣੀ (ਬਣ ਗਈ ਹੈ)।
(ਉਹ ਸਦਾ) ਸੱਚੇ ਗੁਰੂ ਦੇ ਹਿਤ ਪਿਆਰ ਵਿਚ (ਰਹਿੰਦੀ ਹੈ ਅਤੇ ਆਪਣੇ) ਪਤੀ ਤੋਂ ਬਿਨਾਂ (ਹੋਰ ਕਿਸੇ ਨੂੰ) ਪੁਰਖ ਨਹੀਂ ਸਮਝਦੀ।੬।
(ਹੇ) ਹਨੇਰੀ ਰਾਤ (ਭਾਵ ਅਗਿਆਨਤਾ ਰੂਪੀ ਨਿੰਦਰਾ) ਵਿਚ ਸੁੱਤੀ ਹੋਈ (ਜੀਵ ਰੂਪ ਇਸਤ੍ਰੀਏ !) ਪਤੀ (ਪਰਮੇਸ਼ਰ ਦੇ ਪਿਆਰ ਤੋਂ) ਬਿਨਾ (ਤੇਰੀ ਉਮਰ ਰੂਪੀ) ਰਾਤ ਕਿਵੇਂ ਲੰਘ ਰਹੀ ਹੈ?
(ਉਹ) ਅੰਗ ਸੜ ਜਾਵੇ, (ਉਸ) ਸਰੀਰ ਨੂੰ ਸਾੜ ਦਿੱਤਾ ਜਾਏ, ਮਨ ਅਤੇ ਧਨ (ਵੀ) ਸੜ-ਬਲ (ਭਾਵ ਨਸ਼ਟ ਹੋ) ਜਾਏ ਜਿਨ੍ਹਾਂ ਦੁਆਰਾ ਪਤੀ-ਪਰਮੇਸ਼ਰ ਦਾ ਪਿਆਰ ਪ੍ਰਾਪਤ ਨਹੀਂ ਹੋਇਆ
ਕਿਉਂਕਿ) ਜਦੋਂ ਪਤੀ (ਪਰਮੇਸ਼ਰ) ਨੇ (ਜੀਵ ਰੂਪ) ਇਸਤ੍ਰੀ ਨੂੰ ਭੋਗਿਆ ਹੀ ਨਹੀਂ (ਭਾਵ ਉਸ ਦੇ ਹਿਰਦੇ ਰੂਪੀ ਸੇਜਾ ਤੇ ਆਇਆ ਹੀ ਨਹੀਂ) ਤਾਂ (ਸਮਝੋ ਕਿ ਉਸ ਦੀ) ਜੁਆਨੀ ਵਿਅਰਥ ਜਾ ਰਹੀ ਹੈ।੭।
(ਅਜਾਣ ਜੀਵ ਰੂਪ) ਇਸਤ੍ਰੀ ਪਤੀ ਦੀ ਸੇਜਾ ਉਤੇ (ਸੁੱਤੀ ਰਹਿੰਦੀ ਹੈ ਅਤੇ) ਸੁੱਤੀ ਹੋਈ (ਹੋਣ ਕਰਕੇ ਇਸ ਨੂੰ ਇਸ ਗੱਲ ਦੀ) ਸਮਝ ਹੀ ਨਹੀਂ ਪੈਂਦੀ (ਕਿ ਸਦਾ ਨਾਲ ਵੱਸ ਰਹੇ ਪਤੀ ਦਾ ਪਿਆਰ ਮਾਣੇ)।
ਜੀਵ ਰੂਪ ਇਸਤ੍ਰੀ ਪਤੀ-ਪਰਮੇਸ਼ਰ ਦੇ ਸਨਮੁਖ ਜੋਦੜੀ ਕਰਦੀ ਹੈ ਕਿ ਹੇ ਪ੍ਰਭੂ ! ਮੈਂ ਅਜਾਦ ਇਸਤ੍ਰੀ ਅਗਿਆਨਤਾ ਵਿਚ ਸੁੱਤੀ) ਪਈ ਹਾਂ (ਪਰ ਤੂੰ) ਪਤੀ ਜਾਗਦਾ (ਰਹਿੰਦਾ ਹੈਂ ਇਸ ਨੀਂਦ ਵਿਚੋਂ ਜਾਗਣ ਦੀ ਜੁਗਤੀ ਮੈਂ) ਕਿਸ ਪਾਸੋਂ ਜਾ ਕੇ ਪੁੱਛਾਂ?
ਨਾਨਕ (ਗੁਰੂ ਜੀ ਦਸਦੇ ਹਨ ਕਿ ਤੂੰ ਸੱਚੇ ਗੁਰੂ ਨੂੰ ਮਿਲ ਕਿਉਂਕਿ ਜਿਹੜੀ ਜੀਵ ਰੂਪ ਇਸਤ੍ਰੀ) ਸਤਿਗੁਰੂ ਨੇ (ਆਪਣੇ ਨਾਲ) ਮਿਲਾ ਲਈ ਹੈ (ਉਹ ਫਿਰ ਰੱਬੀ) ਡਰ ਵਿਚ ਵਸਦੀ ਹੈ (ਜਿਥੋਂ ਪ੍ਰੇਮ ਉਪਜਦਾ ਹੈ ਅਤੇ ਫਿਰ ਉਹ ਸੱਚਾ) ਪ੍ਰੇਮ (ਪਤੀ-ਪਰਮੇਸ਼ਰ ਦੇ ਮਿਲਾਪ ਲਈ) ਸਾਥੀ ਬਣਦਾ ਹੈ।੮।੨।
ਸਾਰੀਆਂ ਜੀਵ-ਇਸਤ੍ਰੀਆਂ ਪ੍ਰਭੂ-ਖਸਮ ਦੀਆਂ ਹੀ ਹਨ, ਸਾਰੀਆਂ ਹੀ (ਉਸ ਖਸਮ-ਪ੍ਰਭੂ ਨੂੰ ਪ੍ਰਸੰਨ ਕਰਨ ਲਈ) ਸਿੰਗਾਰ ਕਰਦੀਆਂ ਹਨ,
ਪਰ ਜੇਹੜੀਆਂ ਆਪਣੇ ਸਿੰਗਾਰ ਦਾ ਵਿਖਾਵਾ-ਮਾਣ ਕਰਦੀਆਂ ਹਨ, ਉਹਨਾਂ ਦਾ ਗੂੜ੍ਹਾ ਲਾਲ ਪਹਿਰਾਵਾ (ਭੀ) ਵਿਕਾਰ (ਹੀ) ਪੈਦਾ ਕਰਦਾ ਹੈ,
ਕਿਉਂਕਿ ਵਿਖਾਵਾ ਕੀਤਿਆਂ ਪ੍ਰਭੂ ਦਾ ਪਿਆਰ ਨਹੀਂ ਮਿਲਦਾ, (ਅੰਦਰ ਖੋਟ ਹੋਵੇ ਤੇ ਬਾਹਰ ਪ੍ਰੇਮ ਦਾ ਵਿਖਾਵਾ ਹੋਵੇ) ਇਹ ਖੋਟਾ ਵਿਖਾਵਾ ਖ਼ੁਆਰ ਹੀ ਕਰਦਾ ਹੈ ॥੧॥
ਹੇ ਪ੍ਰਭੂ ਜੀ! ਇਹ ਸਰਧਾ ਧਾਰਿਆਂ ??? ਪ੍ਰਭੂ-ਪਤੀ ਜੀਵ-ਇਸਤ੍ਰੀ ਨੂੰ ਪਿਆਰ ਕਰਦਾ ਹੈ।
ਉਹੀ ਜੀਵ-ਇਸਤ੍ਰੀਆਂ ਸੁਹਾਗ-ਭਾਗ ਵਾਲੀਆਂ ਹਨ ਜੋ ਤੈਨੂੰ ਚੰਗੀਆਂ ਲੱਗਦੀਆਂ ਹਨ, ਜਿਨ੍ਹਾਂ ਨੂੰ ਆਪਣੀ ਮਿਹਰ ਨਾਲ ਤੂੰ ਆਪ ਸੁਚੱਜੀਆਂ ਬਣਾ ਲੈਂਦਾ ਹੈਂ ॥੧॥ ਰਹਾਉ ॥
ਪਰ ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਜੀਵਨ ਨੂੰ) ਸੰਵਾਰਦੀ ਹੈ, ਜਿਸ ਦਾ ਸਰੀਰ ਖਸਮ-ਪ੍ਰਭੂ ਦੇ ਹਵਾਲੇ ਹੈ ਜਿਸ ਦਾ ਮਨ ਖਸਮ-ਪ੍ਰਭੂ ਦੇ ਹਵਾਲੇ ਹੈ (ਭਾਵ, ਜਿਸ ਦਾ ਮਨ ਤੇ ਜਿਸ ਦੇ ਗਿਆਨ-ਇੰਦਰੇ ਪ੍ਰਭੂ ਦੀ ਯਾਦ ਤੋਂ ਲਾਂਭੇ ਕੁਰਾਹੇ ਨਹੀਂ ਜਾਂਦੇ),
ਜੇਹੜੀ ਦੋਵੇਂ ਹੱਥ ਜੋੜ ਕੇ ਪੂਰੀ ਸਰਧਾ ਨਾਲ (ਪ੍ਰਭੂ-ਪਤੀ ਦਾ ਆਸਰਾ ਹੀ) ਤੱਕਦੀ ਹੈ, ਜੇਹੜੀ ਸਦਾ-ਥਿਰ ਪ੍ਰਭੂ ਨੂੰ ਹੀ ਯਾਦ ਕਰਦੀ ਹੈ ਤੇ ਉਸ ਦੇ ਦਰ ਤੇ ਅਰਜ਼ੋਈਆਂ ਕਰਦੀ ਹੈ,
ਉਹ ਪ੍ਰਭੂ-ਪ੍ਰੀਤਮ (ਦੇ ਪਿਆਰ) ਵਿਚ ਰੰਗੀ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਡਰ-ਅਦਬ ਵਿਚ ਟਿਕੀ ਰਹਿੰਦੀ ਹੈ, ਉਹ ਪ੍ਰਭੂ ਦੇ ਪ੍ਰੇਮ ਵਿਚ ਰੱਤੀ ਰਹਿੰਦੀ ਹੈ, ਤੇ ਉਸ ਦੇ ਰੰਗ ਵਿਚ ਰਸੀ ਰਹਿੰਦੀ ਹੈ ॥੨॥
ਜੇਹੜੀ (ਪ੍ਰਭੂ-ਚਰਨਾਂ ਦੀ) ਸੇਵਕਾ ਪ੍ਰਭੂ ਦਾ ਨਾਮ ਹੀ ਮੰਨਦੀ ਹੈ (ਪ੍ਰਭੂ ਦੇ ਨਾਮ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦੀ ਹੈ) ਉਹ ਪ੍ਰਭੂ-ਪਤੀ ਦੀ ਦਾਸੀ ਆਖੀ ਜਾਂਦੀ ਹੈ।
ਪ੍ਰਭੂ ਨਾਲ ਉਸ ਦੀ ਪ੍ਰੀਤਿ ਸਦਾ ਕਾਇਮ ਰਹਿੰਦੀ ਹੈ, ਕਦੇ ਟੁੱਟਦੀ ਨਹੀਂ, ਸਦਾ-ਥਿਰ ਪ੍ਰਭੂ ਦੀ ਸੰਗਤਿ ਵਿਚ (ਚਰਨਾਂ ਵਿਚ) ਉਸ ਦਾ ਮਿਲਾਪ ਬਣਿਆ ਰਹਿੰਦਾ ਹੈ।
ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਉਹ ਰੰਗੀ ਰਹਿੰਦੀ ਹੈ, ਉਸ ਦਾ ਮਨ ਪ੍ਰੋਤਾ ਰਹਿੰਦਾ ਹੈ। ਮੈਂ ਅਜੇਹੀ ਜੀਵ-ਇਸਤ੍ਰੀ ਤੋਂ ਕੁਰਬਾਨ ਹਾਂ ॥੩॥
ਜੇ ਜੀਵ-ਇਸਤ੍ਰੀ ਗੁਰੂ (ਦੇ ਸ਼ਬਦ) ਵਿਚ ਸੁਰਤ ਜੋੜੀ ਰੱਖੇ, ਤਾਂ ਉਹ ਕਦੇ ਰੰਡੀ (ਹੋ ਕੇ) ਨਹੀਂ ਬੈਠਦੀ (ਭਾਵ, ਖਸਮ ਸਾਈਂ ਦਾ ਹੱਥ ਸਦਾ ਉਸ ਦੇ ਸਿਰ ਉੱਤੇ ਟਿਕਿਆ ਰਹਿੰਦਾ ਹੈ।)
(ਫਿਰ ਉਹ) ਖਸਮ (ਭੀ ਐਸਾ ਹੈ ਜੋ) ਆਨੰਦ ਦਾ ਸੋਮਾ ਹੈ (ਜਿਸ ਦਾ ਪਿਆਰ ਨਿੱਤ) ਨਵਾਂ (ਹੈ, ਜੋ) ਸਦਾ ਕਾਇਮ ਰਹਿਣ ਵਾਲਾ (ਹੈ, ਜੋ) ਮਰਦਾ ਹੈ ਨਾਹ ਜੰਮਦਾ ਹੈ।
ਉਹ ਆਪਣੀ ਸਦਾ-ਥਿਰ ਮਿਹਰ ਦੀ ਨਜ਼ਰ ਨਾਲ ਆਪਣੀ ਰਜ਼ਾ ਅਨੁਸਾਰ ਸਦਾ ਉਸ ਸੋਹਾਗਣ ਜੀਵ-ਇਸਤ੍ਰੀ ਨੂੰ ਪਿਆਰ ਕਰਦਾ ਹੈ ॥੪॥
ਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ (ਦੀ ਯਾਦ ਆਪਣੇ ਹਿਰਦੇ ਵਿਚ ਟਿਕਾਂਦੀ ਹੈ, ਇਹ, ਮਾਨੋ, ਉਹ ਪਤੀ-ਪ੍ਰਭੂ ਨੂੰ ਪ੍ਰਸੰਨ ਕਰਨ ਲਈ) ਕੇਸਾਂ ਦੀਆਂ ਪੱਟੀਆਂ ਸੰਵਾਰਦੀ ਹੈ, ਪ੍ਰਭੂ ਦੇ ਪਿਆਰ ਨੂੰ (ਸੋਹਣਾ) ਕੱਪੜਾ ਤੇ (ਗਹਿਣਿਆਂ ਦਾ) ਸਿੰਗਾਰ ਬਣਾਂਦੀ ਹੈ।
ਜਿਸ ਨੇ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾਇਆ ਹੈ (ਤੇ, ਇਹ, ਮਾਨੋ, ਉਸ ਨੇ ਮੱਥੇ ਉਤੇ) ਚੰਦਨ (ਦਾ ਟਿੱਕਾ ਲਾਇਆ) ਹੈ, ਜਿਸ ਨੇ ਆਪਣੇ ਦਸਵੇਂ ਦੁਆਰ (ਦਿਮਾਗ਼, ਚਿੱਤ-ਆਕਾਸ਼) ਨੂੰ (ਪਤੀ-ਪ੍ਰਭੂ ਦੇ ਰਹਿਣ ਲਈ) ਸੋਹਣਾ ਘਰ ਬਣਾਇਆ ਹੈ।
ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਹਿਰਦੇ ਨੂੰ) ਹੁਲਾਰੇ ਵਿਚ ਲਿਆਂਦਾ ਹੈ (ਤੇ, ਇਹ, ਮਾਨੋ, ਉਸ ਨੇ ਹਿਰਦੇ ਵਿਚ) ਦੀਵਾ (ਜਗਾਇਆ ਹੈ), ਜਿਸ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਗਲ ਦਾ ਹਾਰ ਬਣਾ ਲਿਆ ਹੈ ॥੫॥
ਜਿਸ ਨੇ ਆਪਣੇ ਮੱਥੇ ਉਤੇ ਪ੍ਰਭੂ ਦੇ ਪਿਆਰ ਦਾ ਜੜਾਊ ਟਿੱਕਾ ਲਾਇਆ ਹੋਇਆ ਹੈ, ਜਿਸ ਨੇ ਸਦਾ-ਥਿਰ ਰਹਿਣ ਵਾਲੇ ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਆਪਣੀ ਸੁਰਤ (ਜੋੜ ਕੇ) ਸੋਹਣੀ ਬਣਾ ਲਈ ਹੈ।
(ਤੇ, ਇਸੇ ਨੂੰ ਉਹ ਆਪਣੀ) ਸੋਭਾ (ਸਮਝਦੀ ਹੈ), ਉਹ ਜੀਵ-ਇਸਤ੍ਰੀ ਹੋਰ ਜੀਵ-ਇਸਤ੍ਰੀਆਂ ਵਿਚ (ਮੰਨੀ ਪ੍ਰਮੰਨੀ) ਸੋਹਣੀ ਹੈ।
ਉਹ ਆਪਣੇ ਗੁਰੂ ਦੇ ਸ਼ਬਦ ਦੇ ਪ੍ਰੇਮ ਪਿਆਰ ਵਿਚ ਰਹਿ ਕੇ ਸਦਾ-ਥਿਰ ਸਰਬ-ਵਿਆਪਕ ਪ੍ਰਭੂ ਪਤੀ ਤੋਂ ਬਿਨਾ ਹੋਰ ਕਿਸੇ ਨਾਲ ਜਾਣ-ਪਛਾਣ ਨਹੀਂ ਪਾਂਦੀ ॥੬॥
ਮਾਇਆ ਦੇ ਮੋਹ ਦੀ ਕਾਲੀ-ਬੋਲੀ ਰਾਤ ਵਿਚ ਸੁੱਤੀ ਪਈ ਜੀਵ-ਇਸਤ੍ਰੀਏ! ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਜ਼ਿੰਦਗੀ ਦੀ ਰਾਤ ਸੌਖੀ ਨਹੀਂ ਲੰਘ ਸਕਦੀ।
ਸੜ ਜਾਏ ਉਹ ਹਿਰਦਾ ਤੇ ਉਹ ਸਰੀਰ (ਜਿਸ ਵਿਚ ਪ੍ਰਭੂ ਦੀ ਯਾਦ ਨਹੀਂ)। ਪ੍ਰਭੂ ਦੀ ਯਾਦ ਤੋਂ ਬਿਨਾ ਮਨ (ਵਿਕਾਰਾਂ ਵਿਚ) ਸੜ ਬਲ ਜਾਂਦਾ ਹੈ, ਮਾਇਆ-ਧਨ ਭੀ ਵਿਅਰਥ ਹੀ ਜਾਂਦਾ ਹੈ।
ਜੇ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਪਿਆਰ ਨਹੀਂ ਕੀਤਾ, ਤਾਂ ਉਸ ਦੀ ਜਵਾਨੀ ਵਿਅਰਥ ਹੀ ਚਲੀ ਜਾਂਦੀ ਹੈ ॥੭॥
ਭਾਗ-ਹੀਣ ਜੀਵ-ਇਸਤ੍ਰੀ ਖਸਮ-ਪ੍ਰਭੂ ਦੀ ਸੇਜ ਉਤੇ ਸੁੱਤੀ ਪਈ ਹੈ, ਪਰ ਇਸ ਨੂੰ ਸਮਝ ਨਹੀਂ (ਹਿਰਦੇ-ਸੇਜ ਉੱਤੇ ਜੀਵਾਤਮਾ ਤੇ ਪਰਮਾਤਮਾ ਦਾ ਇਕੱਠਾ ਨਿਵਾਸ ਹੈ, ਪਰ ਮਾਇਆ-ਮੋਹੀ ਜਿੰਦ ਨੂੰ ਇਸ ਦੀ ਸਾਰ ਨਹੀਂ ਹੈ)।
ਹੇ ਪ੍ਰਭੂ-ਪਤੀ! ਮੈਂ ਜੀਵ-ਇਸਤ੍ਰੀ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹਾਂ, ਤੂੰ ਪਤੀ ਸਦਾ ਜਾਗਦਾ ਹੈਂ (ਤੈਨੂੰ ਮਾਇਆ ਵਿਆਪ ਨਹੀਂ ਸਕਦੀ); ਮੈਂ ਕਿਸ ਪਾਸੋਂ ਜਾ ਕੇ ਪੁੱਛਾਂ (ਕਿ ਮੈਂ ਕਿਸ ਤਰ੍ਹਾਂ ਮਾਇਆ ਦੀ ਨੀਂਦ ਵਿਚੋਂ ਜਾਗ ਕੇ ਤੈਨੂੰ ਮਿਲ ਸਕਦੀ ਹਾਂ)?
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਸਤਿਗੁਰੂ ਨੇ (ਪ੍ਰਭੂ ਦੇ ਚਰਨਾਂ ਵਿਚ) ਮਿਲਾ ਲਿਆ ਹੈ, ਉਹ ਪਰਮਾਤਮਾ ਦੇ ਡਰ-ਅਦਬ ਵਿਚ ਟਿਕੀ ਰਹਿੰਦੀ ਹੈ, ਪਰਮਾਤਮਾ ਦਾ ਪਿਆਰ ਉਸ ਦਾ (ਜੀਵਨ-) ਸਾਥੀ ਬਣ ਜਾਂਦਾ ਹੈ ॥੮॥੨॥
ਪਹਿਲੀ ਪਾਤਸ਼ਾਹੀ।
ਸਾਰੀਆਂ ਹੀ ਪਤੀ ਦੀਆਂ ਪਤਨੀਆਂ ਹਨ ਅਤੇ ਅਤੇ ਸਾਰੀਆਂ ਉਸ ਲਈ ਹਾਰ-ਸ਼ਿੰਗਾਰ ਲਾਉਂਦੀਆਂ ਹਨ।
ਮੰਦਾ ਹੈ ਉਨ੍ਹਾਂ ਦਾ ਲਾਲ ਪਹਿਰਾਵਾ, ਜਿਹੜੀਆਂ ਆਪਣੇ ਕੰਤ ਤੋਂ ਮਿਹਰ ਦੀ ਯਾਚਨਾ ਕਰਨ ਦੀ ਥਾਂ, ਉਸ ਨਾਲ ਹਿਸਾਬ-ਕਿਤਾਬ ਗਿਣਨ-ਮਿਥਨ ਆਈਆਂ ਹਨ।
ਦੰਭ ਰਾਹੀਂ ਉਸ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ। ਕੂੜਾ ਮੂਲੰਮਾ ਤਬਾਹ-ਕੁਨ ਹੈ।
ਇਸ ਤਰ੍ਹਾਂ ਪੂਜਯ ਪ੍ਰਭੂ ਪਤੀ ਪਤਨੀ ਨੂੰ ਮਾਣਦਾ ਹੈ।
ਭਲੀ ਵਹੁਟੀ ਤੈਨੂੰ ਚੰਗੀ ਲੱਗਦੀ ਹੈ, ਹੇ ਸੁਆਮੀ! ਆਪਣੀ ਰਹਿਮਤ ਦੁਆਰਾ ਤੂੰ ਉਸ ਨੂੰ ਆਰਾਸਤਾ ਕਰ ਲੈਂਦਾ ਹੈ। ਠਹਿਰਾਉ।
ਗੁਰ-ਸ਼ਬਦ ਨਾਲ ਉਹ ਸਸ਼ੋਭਤ ਹੋਈ ਹੈ ਅਤੇ ਉਸ ਦੀ ਦੇਹਿ ਤੇ ਆਤਮਾ ਉਸ ਦੇ ਪ੍ਰੀਤਮ ਦੇ ਕੋਲਿ (ਹਵਾਲੇ) ਹਨ।
ਆਪਣੇ ਦੋਵੇ ਹੱਥ ਬੰਨ੍ਹ ਕੇ ਉਹ ਖਲੋ ਕੇ ਉਸ ਦੀ ਇੰਤਜ਼ਾਰ ਕਰਦੀ ਹੈ ਅਤੇ ਸੱਚੇ ਦਿਲੋ ਉਸ ਅੱਗੇ ਬੇਨਤੀ ਵਖਾਣਦੀ ਹੈ।
ਉਹ ਆਪਣੇ ਪਿਆਰੇ ਦੇ ਪਿਆਰ ਅੰਦਰ ਰੰਗੀ ਗਈ ਹੈ ਅਤੇ ਸਤਿਪੁਰਖ ਦੇ ਡਰ ਵਿੱਚ ਰਹਿੰਦੀ ਹੈ। ਉਸ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ ਉਸ ਨੂੰ ਸੱਚੀ ਰੰਗਤ ਚੜ੍ਹ ਜਾਂਦੀ ਹੈ।
ਪਿਆਰੀ, ਜੋ ਨਾਮ ਨੂੰ ਸਮਰਪਣ ਹੁੰਦੀ ਹੈ, ਆਪਣੇ ਪਿਆਰੇ ਪਤੀ ਦੀ ਬਾਂਦੀ ਆਖੀ ਜਾਂਦੀ ਹੈ।
ਸੱਚੀ ਪਿਰਹੜੀ ਟੁਟਦੀ ਨਹੀਂ ਅਤੇ ਉਹ ਆਪਣੇ ਸੱਚੇ ਸੁਆਮੀ ਦੇ ਮਿਲਾਪ ਅੰਦਰ ਮਿਲ ਜਾਂਦੀ ਹੈ।
ਗੁਰਬਾਣੀ ਨਾਲ ਉਹ ਰੰਗੀ ਗਈ ਹੈ ਅਤੇ ਉਸ ਦਾ ਮਨ (ਪ੍ਰੇਮ ਵਿੱਚ) ਵਿੰਨ੍ਹਿਆ ਗਿਆ ਹੈ। ਹਮੇਸ਼ਾਂ ਹੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।
ਉਹ ਵਹੁਟੀ ਜਿਹੜੀ ਸੱਚੇ ਗੁਰਾਂ ਅੰਦਰ ਲੀਨ ਹੋਈ ਹੈ, ਵਿਧਵਾ ਹੋ ਕੇ ਨਹੀਂ ਰਹਿੰਦੀ।
ਉਸ ਦਾ ਪ੍ਰੀਤਮ ਰਸਾਂ ਦਾ ਘਰ ਹਮੇਸ਼ਾਂ ਨਵੇਂ ਸਰੀਰ ਵਾਲਾ ਅਤੇ ਸਤਿਵਾਦੀ ਹੈ। ਉਹ ਮਰਦਾ ਅਤੇ ਜੰਮਦਾ ਨਹੀਂ।
ਉਹ ਹਮੇਸ਼ਾਂ ਆਪਣੀ ਪਾਕ-ਦਾਮਨ ਪਤਨੀ ਨੂੰ ਮਾਣਦਾ ਹੈ ਅਤੇ ਉਸ ਉਤੇ ਆਪਣੀ ਸੱਚੀ ਨਿਗ੍ਹਾ ਧਾਰਦਾ ਹੈ, ਕਿਉਂ ਛਕਿ ਉਹ ਉਸ ਦੇ ਭਾਣੇ ਅੰਦਰ ਵਿਚਰਦੀ ਹੈ।
ਐਸੀ ਪਤਨੀ ਸੱਚ ਦੀਆਂ ਪੱਟੀਆਂ ਗੂੰਦਦੀ ਹੈ ਅਤੇ ਪ੍ਰਭੂ ਪ੍ਰੀਤ ਨੂੰ ਆਪਣੀ ਪੁਸ਼ਾਕ ਤੇ ਹਾਰ-ਸ਼ਿੰਗਾਰ ਬਣਾਉਂਦੀ ਹੈ।
ਸੁਆਮੀ ਨੂੰ ਚਿੱਤ ਵਿੱਚ ਟਿਕਾਉਣ ਨੂੰ ਚੰਨਣ (ਦਾ ਮੱਥੇ ਤੇ ਟਿਕਾ) ਅਤੇ ਦਸਵੇ-ਦਰ ਨੂੰ ਆਪਣਾ ਮਹਿਲ ਬਣਾਉਂਦੀ ਹੈ।
ਉਹ ਗੁਰ-ਸ਼ਬਦ ਦਾ ਦੀਵਾ ਜਗਾਉਂਦੀ ਹੈ ਅਤੇ ਰੱਬ ਦੇ ਨਾਮ ਦੀ ਉਸ ਕੋਲਿ ਗਲ-ਮਾਲਾ ਹੈ।
ਇਸਤ੍ਰੀਆਂ ਵਿੱਚ ਉਹ ਸੁੰਦਰ ਹੈ ਅਤੇ ਆਪਣੇ ਮੱਥੇ ਉਤੇ ਉਸ ਨੇ ਸੁਆਮੀ ਦੇ ਸਨੇਹ ਦਾ ਮਾਣਕ ਪਹਿਨਿਆ ਹੋਇਆ ਹੈ।
ਉਸ ਦੀ ਮਹਿਮਾ ਤੇ ਸਿਆਣਪ ਮਨੋਹਰ ਹਨ ਅਤੇ ਉਸ ਦੀ ਪ੍ਰੀਤ ਬੇਅੰਤ ਸੁਆਮੀ ਲਈ ਸੱਚੀ ਹੈ।
ਉਹ ਬਗ਼ੈਰ ਆਪਣੇ ਪ੍ਰੀਤਮ ਦੇ ਕਿਸੇ ਨੂੰ ਪੁਰਸ਼ ਨਹੀਂ ਸਮਝਦੀ। ਕੇਵਲ ਸਤਿਗੁਰਾਂ ਲਈ ਹੀ ਉਹ ਮੁਹੱਬਤ ਤੇ ਉਲਫ਼ਤ ਰੱਖਦੀ ਹੈ।
ਪਰ ਜੋ ਅਨ੍ਹੇਰੀ ਰਾਤ੍ਰੀ ਅੰਦਰ ਸੁੱਤੀ ਪਈ ਹੈ, ਉਹ ਆਪਣੇ ਦਿਲਬਰ ਦੇ ਬਗ਼ੈਰ ਆਪਣੀ ਰਾਤ ਕਿਸ ਤਰ੍ਹਾਂ ਬਤੀਤ ਕਰੇਗੀ?
ਤੇਰੇ ਅੰਗ ਸੜ ਜਾਣਗੇ, ਤੇਰੀ ਦੇਹਿ ਮਚ ਜਾਏਗੀ ਅਤੇ ਤੇਰਾ ਹਿਰਦਾ ਤੇ ਦੌਲਤ ਸੜ ਮੱਚ ਜਾਣਗੇ।
ਜਦ ਖ਼ਸਮ ਵਹੁਟੀ ਨੂੰ ਨਹੀਂ ਮਾਣਦਾ, ਤਦ ਉਸ ਦੀ ਜਵਾਨੀ ਰਾਇਗਾ ਬੀਤ ਜਾਂਦੀ ਹੈ।
ਉਸ ਦਾ ਭਰਤਾ ਸੇਜ ਉਤੇ ਹੈ, ਪਰ ਸੁੱਤੀ ਹੋਈ ਹੋਣ ਕਰਕੇ ਵਹੁਟੀ ਨੂੰ ਉਸ ਦੀ ਗਿਆਤ ਹੀ ਨਹੀਂ।
ਮੈਂ ਸੌ ਰਹੀ ਹਾਂ, ਮੇਰਾ ਪ੍ਰੀਤਮ ਜਾਗਦਾ ਹੈ। ਮੈਂ ਕੀਹਦੇ ਕੋਲਿ ਮਸ਼ਵਰਾ ਕਰਨ ਲਈ ਜਾਵਾਂ?
ਨਾਨਕ ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਦੀ ਪ੍ਰੀਤ ਸਿਖਾਈ ਹੈ, ਮੈਨੂੰ ਉਸ ਨਾਲ ਮਿਲਾ ਦਿੱਤਾ ਹੈ ਅਤੇ ਮੈਂ ਹੁਣ ਉਸ ਦੇ ਡਰ ਅੰਦਰ ਰਹਿੰਦੀ ਹਾਂ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.