ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ ॥
ਤਾਣੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ ॥
ਪ੍ਰਭ ਮਿਲਹੁ ਪਿਆਰੇ ਮਇਆ ਧਾਰੇ ਕਰਿ ਦਇਆ ਲੜਿ ਲਾਇ ਲੀਜੀਐ ॥
ਦੇਹਿ ਨਾਮੁ ਅਪਨਾ ਜਪਉ ਸੁਆਮੀ ਹਰਿ ਦਰਸ ਪੇਖੇ ਜੀਜੀਐ ॥
ਸਮਰਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ॥
ਬਿਨਵੰਤਿ ਨਾਨਕ ਧਾਰਿ ਕਿਰਪਾ ਮਿਲਹੁ ਪ੍ਰਾਨ ਪਿਆਰੇ ॥੧॥
ਜਪ ਤਪ ਬਰਤ ਕੀਨੇ ਪੇਖਨ ਕਉ ਚਰਣਾ ਰਾਮ ॥
ਤਪਤਿ ਨ ਕਤਹਿ ਬੁਝੈ ਬਿਨੁ ਸੁਆਮੀ ਸਰਣਾ ਰਾਮ ॥
ਪ੍ਰਭ ਸਰਣਿ ਤੇਰੀ ਕਾਟਿ ਬੇਰੀ ਸੰਸਾਰੁ ਸਾਗਰੁ ਤਾਰੀਐ ॥
ਅਨਾਥ ਨਿਰਗੁਨਿ ਕਛੁ ਨ ਜਾਨਾ ਮੇਰਾ ਗੁਣੁ ਅਉਗਣੁ ਨ ਬੀਚਾਰੀਐ ॥
ਦੀਨ ਦਇਆਲ ਗੋਪਾਲ ਪ੍ਰੀਤਮ ਸਮਰਥ ਕਾਰਣ ਕਰਣਾ ॥
ਨਾਨਕ ਚਾਤ੍ਰਿਕ ਹਰਿ ਬੂੰਦ ਮਾਗੈ ਜਪਿ ਜੀਵਾ ਹਰਿ ਹਰਿ ਚਰਣਾ ॥੨॥
ਅਮਿਅ ਸਰੋਵਰੋ ਪੀਉ ਹਰਿ ਹਰਿ ਨਾਮਾ ਰਾਮ ॥
ਸੰਤਹ ਸੰਗਿ ਮਿਲੈ ਜਪਿ ਪੂਰਨ ਕਾਮਾ ਰਾਮ ॥
ਸਭ ਕਾਮ ਪੂਰਨ ਦੁਖ ਬਿਦੀਰਨ ਹਰਿ ਨਿਮਖ ਮਨਹੁ ਨ ਬੀਸਰੈ ॥
ਆਨੰਦ ਅਨਦਿਨੁ ਸਦਾ ਸਾਚਾ ਸਰਬ ਗੁਣ ਜਗਦੀਸਰੈ ॥
ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮਾ ॥
ਬਿਨਵੰਤਿ ਨਾਨਕ ਮੇਰੀ ਇਛ ਪੂਰਨ ਮਿਲੇ ਸ੍ਰੀਰੰਗ ਰਾਮਾ ॥੩॥
ਕਈ ਕੋਟਿਕ ਜਗ ਫਲਾ ਸੁਣਿ ਗਾਵਨਹਾਰੇ ਰਾਮ ॥
ਹਰਿ ਹਰਿ ਨਾਮੁ ਜਪਤ ਕੁਲ ਸਗਲੇ ਤਾਰੇ ਰਾਮ ॥
ਹਰਿ ਨਾਮੁ ਜਪਤ ਸੋਹੰਤ ਪ੍ਰਾਣੀ ਤਾ ਕੀ ਮਹਿਮਾ ਕਿਤ ਗਨਾ ॥
ਹਰਿ ਬਿਸਰੁ ਨਾਹੀ ਪ੍ਰਾਨ ਪਿਆਰੇ ਚਿਤਵੰਤਿ ਦਰਸਨੁ ਸਦ ਮਨਾ ॥
ਬਿਹਾਗੜਾਮਹਲਾ੫॥
ਖੋਜਤਸੰਤਫਿਰਹਿਪ੍ਰਭਪ੍ਰਾਣਅਧਾਰੇਰਾਮ॥
ਤਾਣੁਤਨੁਖੀਨਭਇਆਬਿਨੁਮਿਲਤਪਿਆਰੇਰਾਮ॥
ਪ੍ਰਭਮਿਲਹੁਪਿਆਰੇਮਇਆਧਾਰੇਕਰਿਦਇਆਲੜਿਲਾਇਲੀਜੀਐ॥
ਦੇਹਿਨਾਮੁਅਪਨਾਜਪਉਸੁਆਮੀਹਰਿਦਰਸਪੇਖੇਜੀਜੀਐ॥
ਸਮਰਥਪੂਰਨਸਦਾਨਿਹਚਲਊਚਅਗਮਅਪਾਰੇ॥
ਬਿਨਵੰਤਿਨਾਨਕਧਾਰਿਕਿਰਪਾਮਿਲਹੁਪ੍ਰਾਨਪਿਆਰੇ॥੧॥
ਜਪਤਪਬਰਤਕੀਨੇਪੇਖਨਕਉਚਰਣਾਰਾਮ॥
ਤਪਤਿਨਕਤਹਿਬੁਝੈਬਿਨੁਸੁਆਮੀਸਰਣਾਰਾਮ॥
ਪ੍ਰਭਸਰਣਿਤੇਰੀਕਾਟਿਬੇਰੀਸੰਸਾਰੁਸਾਗਰੁਤਾਰੀਐ॥
ਅਨਾਥਨਿਰਗੁਨਿਕਛੁਨਜਾਨਾਮੇਰਾਗੁਣੁਅਉਗਣੁਨਬੀਚਾਰੀਐ॥
ਦੀਨਦਇਆਲਗੋਪਾਲਪ੍ਰੀਤਮਸਮਰਥਕਾਰਣਕਰਣਾ॥
ਨਾਨਕਚਾਤ੍ਰਿਕਹਰਿਬੂੰਦਮਾਗੈਜਪਿਜੀਵਾਹਰਿਹਰਿਚਰਣਾ॥੨॥
ਅਮਿਅਸਰੋਵਰੋਪੀਉਹਰਿਹਰਿਨਾਮਾਰਾਮ॥
ਸੰਤਹਸੰਗਿਮਿਲੈਜਪਿਪੂਰਨਕਾਮਾਰਾਮ॥
ਸਭਕਾਮਪੂਰਨਦੁਖਬਿਦੀਰਨਹਰਿਨਿਮਖਮਨਹੁਨਬੀਸਰੈ॥
ਆਨੰਦਅਨਦਿਨੁਸਦਾਸਾਚਾਸਰਬਗੁਣਜਗਦੀਸਰੈ॥
ਅਗਣਤਊਚਅਪਾਰਠਾਕੁਰਅਗਮਜਾਕੋਧਾਮਾ॥
ਬਿਨਵੰਤਿਨਾਨਕਮੇਰੀਇਛਪੂਰਨਮਿਲੇਸ੍ਰੀਰੰਗਰਾਮਾ॥੩॥
ਕਈਕੋਟਿਕਜਗਫਲਾਸੁਣਿਗਾਵਨਹਾਰੇਰਾਮ॥
ਹਰਿਹਰਿਨਾਮੁਜਪਤਕੁਲਸਗਲੇਤਾਰੇਰਾਮ॥
ਹਰਿਨਾਮੁਜਪਤਸੋਹੰਤਪ੍ਰਾਣੀਤਾਕੀਮਹਿਮਾਕਿਤਗਨਾ॥
ਹਰਿਬਿਸਰੁਨਾਹੀਪ੍ਰਾਨਪਿਆਰੇਚਿਤਵੰਤਿਦਰਸਨੁਸਦਮਨਾ॥
ਸੁਭਦਿਵਸਆਏਗਹਿਕੰਠਿਲਾਏਪ੍ਰਭਊਚਅਗਮਅਪਾਰੇ॥
ਬਿਨਵੰਤਿਨਾਨਕਸਫਲੁਸਭੁਕਿਛੁਪ੍ਰਭਮਿਲੇਅਤਿਪਿਆਰੇ॥੪॥੩॥੬॥
bihāgarā mahalā 5 .
khōjat sant phirah prabh prān adhārē rām .
tān tan khīn bhaiā bin milat piārē rām .
prabh milah piārē maiā dhārē kar daiā lar lāi lījīai .
dēh nām apanā japau suāmī har daras pēkhē jījīai .
samarath pūran sadā nihachal ūch agam apārē .
binavant nānak dhār kirapā milah prān piārē .1.
jap tap barat kīnē pēkhan kau charanā rām .
tapat n katah bujhai bin suāmī saranā rām .
prabh saran tērī kāt bērī sansār sāgar tārīai .
anāth niragun kash n jānā mērā gun augan n bīchārīai .
dīn daiāl gōpāl prītam samarath kāran karanā .
nānak chātrik har būnd māgai jap jīvā har har charanā .2.
ami sarōvarō pīu har har nāmā rām .
santah sang milai jap pūran kāmā rām .
sabh kām pūran dukh bidīran har nimakh manah n bīsarai .
ānand anadin sadā sāchā sarab gun jagadīsarai .
aganat ūch apār thākur agam jā kō dhāmā .
binavant nānak mērī ish pūran milē srīrang rāmā .3.
kaī kōtik jag phalā sun gāvanahārē rām .
har har nām japat kul sagalē tārē rām .
har nām japat sōhant prānī tā kī mahimā kit ganā .
har bisar nāhī prān piārē chitavant darasan sad manā .
subh divas āē gah kanth lāē prabh ūch agam apārē .
binavant nānak saphal sabh kish prabh milē at piārē .4.3.6.
Bihagra 5th Guru.
The saints go about searching for their Lord, who is the prop of their very life.
Without meeting their Beloved Lord, they lose the strength of their body.
O my Beloved Lord, show mercy and unite me with Thee and through Thy kindness attach me a thy skirt.
Bless me with Thy Name so that I may meditate on it, O Lord God. I live by seeing Thy sight.
The Lord is Omnipotent, Omnipresent ever Immovable, Exalted, Unapporachable and Infinite.
Supplicates Nanak, be merciful and meet me Thou, O Lord, dear unto my life.
I have practised worship, penances and fasts to see Thine feet, O Lord.
But the mind's fire is never quenched, without the Lord Master's refuge.
My Master, I seek Thy shelter, cut off my fetters and ferry me across the world ocean.
I am patronless and sans virtue. I know not anything. Think thou not of my merits and demerits.
My Beloved is merciful to the meek, Cherisher of the world, All-powerful and the source of all actions.
Nanak, the pied-cuckoo craves for the drop of God's Name and lives by remembering Lord God's feet.
Quaff thou the Nectar from the Lord's ocean and utter thou the Lord Master's Name.
In the society of saints the Lord is met and by remembering Him, the affairs, are adjusted.
The Master is the Accomplisher of all the works and the Destroyer of anguish. O Thou, in thy mind forget Him not even for a moment.
He is ever happy and ever true and all the merits are in the Lord of the universe.
Inestimable, lofty and lllimitable is the Lord and unapproachable is his Home.
Supplicates Nanak, my desire is fulfilled and I have met Lord, the Lover of excellence.
The hearers and singers of Lord's praise, receive the reward of many millions of sacred feasts.
By meditating over the Lord God's Name all the generations swim across.
By repeating God's Name, beauteous looks the mortal. What praise of his should I narrate?
I forget Thee not, O God. Thou art dear to me as my life. My soul ever longs for Thy vision.
Suspicious is the day, when the lofty, inaccessible and infinite Lord hugs me to His bosom.
Prays Nanak, everything has proved fruitful, as I have met my supremely loved Lord.
Bihaagraa, Fifth Mehl:
The Saints go around, searching for God, the support of their breath of life.
They lose the strength of their bodies, if they do not merge with their Beloved Lord.
O God, my Beloved, please, bestow Your kindness upon me, that I may merge with You; by Your Mercy, attach me to the hem of Your robe.
Bless me with Your Name, that I may chant it, O Lord and Master; beholding the Blessed Vision of Your Darshan, I live.
He is allpowerful, perfect, eternal and unchanging, exalted, unapproachable and infinite.
Prays Nanak, bestow Your Mercy upon me, O Beloved of my soul, that I may merge with You. ||1||
I have practiced chanting, intensive meditation and fasting, to see Your Feet, O Lord.
But still, my burning is not quenched, without the Sanctuary of the Lord Master.
I seek Your Sanctuary, God please, cut away my bonds and carry me across the worldocean.
I am masterless, worthless, and I know nothing; please do not count up my merits and demerits.
O Lord, Merciful to the meek, Sustainer of the world, O Beloved, Almighty Cause of causes.
Nanak, the songbird, begs for the raindrop of the Lord's Name; meditating on the Feet of the Lord, Har, Har, he lives. ||2||
Drink in the Ambrosial Nectar from the pool of the Lord; chant the Name of the Lord, Har, Har.
In the Society of the Saints, one meets the Lord; meditating on Him, one's affairs are resolved.
God is the One who accomplishes everything; He is the Dispeller of pain. Never forget Him from your mind, even for an instant.
He is blissful, night and day; He is forever True. All Glories are contained in the Lord in the Universe.
Incalculable, lofty and infinite is the Lord and Master. Unapproachable is His home.
Prays Nanak, my desires are fulfilled; I have met the Lord, the Greatest Lover. ||3||
The fruits of many millions of charitable feasts come to those who listen to and sing the Lord's Praise.
Chanting the Name of the Lord, Har, Har, all one's generations are carried across.
Chanting the Name of the Lord, one is beautified; what Praises of His can I chant?
I shall never forget the Lord; He is the Beloved of my soul. My mind constantly yearns for the Blessed Vision of His Darshan.
Auspicious is that day, when God, the lofty, inaccessible and infinite, hugs me close in His embrace.
Prays Nanak, everything is fruitful I have met my supremely beloved Lord God. ||4||3||6||
ਬਿਹਾਗੜਾ ਮਹਲਾ ੫ ॥
ਹੇ ਪ੍ਰਾਣਾਂ ਦੇ ਆਸਰੇ ਪ੍ਰਭੂ ! (ਤੈਨੂੰ) ਸੰਤ ਲਭਦੇ ਫਿਰਦੇ ਹਨ।
ਪਿਆਰੇ ਨੂੰ ਮਿਲੇ ਤੋਂ ਬਿਨਾ (ਉਨ੍ਹਾਂ ਦਾ) ਸਰੀਰ ਤੇ ਬਲ ਕਮਜ਼ੋਰ ਹੋ ਗਿਆ ਹੈ।
(ਉਹ ਬੇਨਤੀ ਕਰਦੇ ਹਨ ਕਿ) ਹੇ ਪਿਆਰੇ ਪ੍ਰਭੂ ! ਕਿਰਪਾ ਕਰਕੇ ਮਿਲੋ, ਦਇਆ ਕਰ ਕੇ ਲੜ ਲਾ ਲਵੋ।
ਹੇ ਸੁਆਮੀ ਜੀ ! (ਆਪਣਾ) ਨਾਮ ਦਿਓ (ਮੈਂ) ਜੱਪਾਂ (ਅਤੇ ਆਪ) ਹਰੀ ਦਾ ਦਰਸ਼ਨ ਵੇਖ ਕੇ ਜੀਉ ਪਵਾਂ।
ਹੇ (ਸਰਬ ਕਲਾ) ਸਮਰਥ ! ਹੇ (ਪਰੀ) ਪੂਰਨ ! ਹੇ ਸਦਾ ਥਿਰ ਰਹਿਣ ਵਾਲੇ ! ਹੇ (ਸਭ ਤੋਂ ਉਚੇ) ਅਪਹੁੰਚ ! (ਅਤੇ) ਪਾਰ ਤੋਂ ਰਹਿਤ !
ਨਾਨਕ (ਗੁਰੂ ਜੀ) ਬੇਨਤੀ ਕਰਦੇ ਹਨ, ਹੇ ਪ੍ਰਾਣ ਪਿਆਰੇ ! ਕਿਰਪਾ ਕਰਕੇ (ਮੈਨੂੰ) ਮਿਲੋ ਜੀ।੧।
ਹੇ ਪ੍ਰਭੂ ਜੀ ! ਅਸਾਂ (ਆਪ ਦਾ ਦਰਸ਼ਨ ਕਰਨ ਲਈ) ਚਰਨ ਪਰਸਣ ਲਈ ਜਪ, ਤਪ, ਵਰਤ (ਆਦਿ ਕਰਮ) ਕੀਤੇ।
(ਪਰ) ਹੇ ਸੁਆਮੀ ਜੀ ! (ਆਪ ਦੀ) ਸ਼ਰਣ ਤੋਂ ਬਿਨਾ (ਮਨ ਦੀ) ਤਪਸ਼ ਕਿਸੇ ਤਰ੍ਹਾਂ ਭੀ ਨਹੀਂ ਬੁਝਦੀ।
ਹੇ ਪ੍ਰਭੂ ! (ਮੈਂ) ਤੇਰੀ ਸ਼ਰਨ ਵਿਚ ਆਇਆ ਹਾਂ, ਮੇਰੀ ਮੋਹ ਮਾਇਆ ਦੀ (ਬੰਧਨ ਰੂਪੀ) ਬੇੜੀ ਕਟ ਦਿਓ (ਅਤੇ) ਸੰਸਾਰ ਸਮੁੰਦਰ ਤੋਂ ਤਾਰ ਲਵੋ।
(ਮੈਂ) ਅਨਾਥ ਹਾਂ, ਗੁਣਾਂ ਤੋਂ ਖ਼ਾਲੀ ਹਾਂ (ਮੈਂ) ਕੁਝ ਵੀ ਨਹੀਂ ਜਾਣਦਾ (ਬੁਝਦਾ, ਇਸ ਲਈ) ਮੇਰਾ ਗੁਣ ਅਵਗੁਣ (ਕੁਝ ਵੀ) ਨਾ ਵੀਚਾਰੋ।
ਹੇ ਦੀਨਾ ਉਤੇ ਦਇਆ ਕਰਨ ਵਾਲੇ ! ਹੇ ਪ੍ਰਿਥਵੀ ਦੇ ਮਾਲਕ ! ਹੇ ਪਿਆਰੇ ! ਹੇ ਕਰਣ ਕਾਰਣ ਸਮਰਥ (ਪ੍ਰਭੂ !)
ਨਾਨਕ ਪਪੀਹਾ (ਤੈਥੋਂ) ਹਰੀ (ਨਾਮ ਦੀ) ਬੂੰਦ ਮੰਗਦਾ ਹੈ, (ਹੇ ਹਰੀ ! ਕਿਰਪਾ ਕਰ, ਮੈਂ) ਤੇਰੇ ਚਰਨ (ਭਾਵ ਤੇਰਾ ਨਾਮ) ਜਪ ਕੇ ਜੀਉਂਦਾ ਰਹਾਂ।੨।
(ਹੇ ਭਾਈ !) ਅੰਮ੍ਰਿਤ ਦਾ ਸਰੋਵਰ (ਸਤਿਸੰਗ ਹੈ, ਓਥੋਂ) ਹਰਿ ਹਰਿ ਨਾਮ ਰੂਪੀ (ਜਲ) ਪੀਉ।
ਸੰਤਾਂ ਦਾ ਸੰਗ ਕਰ ਕੇ (ਨਾਮ ਰੂਪੀ ਅੰਮ੍ਰਿਤ) ਮਿਲਦਾ ਹੈ (ਜਿਸ ਨੂੰ) ਜਪ ਕੇ (ਸਾਰੇ) ਕਾਰਜ ਪੂਰੇ ਹੋ ਜਾਂਦੇ ਹਨ।
(ਨਾਮ) ਸਭ ਕੰਮ ਪੂਰੇ ਕਰਨ ਅਤੇ ਦੁਖਾਂ ਨੂੰ ਨਾਸ਼ ਕਰਨ ਵਾਲਾ ਹੈ, (ਕਿਰਪਾ ਕਰੋ ਉਹ ਨਾਮ) ਇਕ ਨਿਮਖ (ਭਰ ਭੀ ਮੇਰੇ) ਮਨ ਤੋਂ ਨਾ ਵਿਸਰੇ।
(ਓਹ ਪ੍ਰਭੂ) ਦਿਨ ਰਾਤ (ਹਰ ਵੇਲੇ) ਅਨੰਦੁ ਹੈ, ਸਦਾ ਸੱਚਾ ਹੈ (ਅਤੇ ਉਸ) ਜਗਤ ਦੇ ਮਾਲਕ ਵਿਚ ਸਾਰੇ ਗੁਣ ਹਨ।
(ਉਹ ਪ੍ਰਭੂ) ਅਨਗਿਣਤ ਗੁਣਾਂ ਵਾਲਾ (ਸਭ ਤੋਂ) ਉਚਾ, ਪਾਰ ਤੋਂ ਰਹਿਤ, ਮਾਲਕ ਹੈ (ਜਿਸ ਦਾ) ਟਿਕਾਣਾ ਪਹੁੰਚ ਤੋਂ ਪਰੇ ਹੈ।
ਨਾਨਕ (ਗੁਰੂ ਜੀ) ਵਰਣਨ ਕਰਦੇ ਹਨ ਕਿ ਮੈਨੂੰ ਮਾਇਆ ਦੇ ਪਤੀ ਪਰਮੇਸ਼ਰ ਜੀ ਮਿਲ ਪਏ ਹਨ (ਅਤੇ ਮੇਰੇ ਮਨ ਦੀ) ਇੱਛਾ ਪੂਰੀ ਹੋ ਗਈ ਹੈ।੩।
(ਪ੍ਰਭੂ ਦਾ ਜਸ) ਸੁਣਨ ਤੇ ਗਾਉਣ ਵਾਲਿਆਂ ਨੂੰ ਕ੍ਰੋੜਾਂ ਯੱਗਾਂ ਦਾ ਫਲ (ਪ੍ਰਾਪਤ ਹੁੰਦਾ ਹੈ)।
ਪਰਮਾਤਮਾ ਦਾ ਨਾਮ ਜਪਦਿਆਂ (ਮਨੁੱਖ ਆਪਣੇ) ਸਾਰੇ ਕੁਲ (ਖਾਨਦਾਨ) ਤਾਰ ਲੈਂਦੇ ਹਨ।
ਹਰਿ ਨਾਮ ਜਪਦਿਆਂ ਜਪਦਿਆਂ ਪ੍ਰਾਣੀ ਸ਼ੋਭਾ ਪਾਉਂਦੇ ਹਨ, ਉਨ੍ਹਾਂ (ਮਨੁੱਖਾਂ) ਦੀ (ਮੈਂ) ਕਿਤਨੀ ਕੁ ਮਹਿਮਾ ਗਿਣਾਂ! (ਭਾਵ ਗਿਣੀ ਨਹੀਂ ਜਾ ਸਕਦੀ)।
(ਉਹ) ਸਦਾ (ਆਪਣੇ) ਮਨ ਵਿਚ (ਪਰਮਾਤਮਾ ਦਾ) ਦਰਸ਼ਨ ਚਿਤਵਦੇ ਰਹਿੰਦੇ ਹਨ (ਅਤੇ ਬੇਨਤੀ ਕਰਦੇ ਰਹਿੰਦੇ ਹਨ) ਹੇ ਪ੍ਰਾਨ ਪਿਆਰੇ (ਪ੍ਰਭੂ ! ਤੁਸੀਂ ਮਨ ਤੋਂ ਕਦੇ) ਨਾ ਵਿਸਰੋ।
(ਹੇ ਭਾਈ!) ਭਾਗਾਂ ਵਾਲੇ ਦਿਨ ਆਏ ਹਨ (ਉਸ) ਅਪਹੁੰਚ ਤੇ ਮਾਲਕ ਨੇ ਫੜ ਕੇ (ਮੈਨੂੰ ਆਪਣੇ) ਗਲੇ ਨਾਲ ਲਾ ਲਿਆ ਹੈ।
ਨਾਨਕ (ਗੁਰੂ ਜੀ) ਆਖਦੇ ਹਨ ਕਿ ਅਤਿ ਪਿਆਰੇ ਪ੍ਰਭੂ ਜੀ (ਮੈਨੂੰ) ਮਿਲ ਪਏ ਹਨ (ਅਤੇ) ਸਭ ਕੁਝ ਸਫਲ ਹੋ ਗਿਆ ਹੈ।੪।੩।੬।
ਸੰਤ ਜਨ ਜਿੰਦ ਦੇ ਆਸਰੇ ਪਰਮਾਤਮਾ ਨੂੰ (ਸਦਾ) ਭਾਲਦੇ ਫਿਰਦੇ ਹਨ,
ਪਿਆਰੇ ਪ੍ਰਭੂ ਨੂੰ ਮਿਲਣ ਤੋਂ ਬਿਨਾ ਉਹਨਾਂ ਦਾ ਸਰੀਰ ਲਿੱਸਾ ਪੈ ਜਾਂਦਾ ਹੈ ਉਹਨਾਂ ਦਾ ਸਰੀਰਕ ਬਲ ਘਟ ਜਾਂਦਾ ਹੈ।
ਹੇ ਪਿਆਰੇ ਪ੍ਰਭੂ! ਮੇਹਰ ਕਰ ਕੇ ਮੈਨੂੰ ਮਿਲ, ਦਇਆ ਕਰ ਕੇ ਮੈਨੂੰ ਆਪਣੇ ਲੜ ਲਾ ਲੈ।
ਹੇ ਮੇਰੇ ਸੁਆਮੀ! ਮੈਨੂੰ ਆਪਣਾ ਨਾਮ ਦੇਹ, ਮੈਂ (ਤੇਰੇ ਨਾਮ ਨੂੰ ਸਦਾ) ਜਪਦਾ ਰਹਾਂ, ਤੇਰਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ।
ਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਸਦਾ ਅਟੱਲ ਰਹਿਣ ਵਾਲੇ! ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ!
ਨਾਨਕ ਬੇਨਤੀ ਕਰਦਾ ਹੈ ਕਿ ਹੇ ਜਿੰਦ ਤੋਂ ਪਿਆਰੇ, ਮੇਹਰ ਕਰ ਕੇ ਮੈਨੂੰ ਆ ਮਿਲ! ॥੧॥
ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰਨ ਵਾਸਤੇ ਅਨੇਕਾਂ ਜਪ ਕੀਤੇ, ਧੂਣੀਆਂ ਤਪਾਈਆਂ, ਵਰਤ ਰੱਖੇ;
ਪਰ ਮਾਲਕ-ਪ੍ਰਭੂ ਦੀ ਸਰਨ ਤੋਂ ਬਿਨਾ ਕਿਤੇ ਭੀ ਮਨ ਦੀ ਤਪਸ਼ ਨਹੀਂ ਬੁੱਝਦੀ।
ਹੇ ਪ੍ਰਭੂ! (ਜਪਾਂ ਤਪਾਂ ਦੇ ਆਸਰੇ ਛੱਡ ਕੇ) ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਮਾਇਆ ਦੇ ਮੋਹ ਦੀ ਬੇੜੀ ਕੱਟ ਦੇ, ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।
ਹੇ ਪ੍ਰਭੂ! ਮੇਰਾ ਹੋਰ ਕੋਈ ਆਸਰਾ ਨਹੀਂ, ਮੈਂ ਗੁਣ-ਹੀਨ ਹਾਂ, (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਮੈਂ ਕੋਈ ਢੰਗ ਨਹੀਂ ਜਾਣਦਾ। ਤੂੰ ਮੇਰੇ ਗੁਣ ਤੇ ਔਗੁਣ ਖ਼ਿਆਲ ਨਾ ਕਰ!
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਹੇ ਸ੍ਰਿਸ਼ਟੀ ਦੇ ਰਾਖੇ! ਹੇ ਪ੍ਰੀਤਮ! ਹੇ ਸਾਰੀਆਂ ਤਾਕਤਾਂ ਦੇ ਮਾਲਕ! ਹੇ ਜਗਤ ਦੇ ਮੂਲ!
ਹੇ ਨਾਨਕ! ਜਿਵੇਂ ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ ਤਿਵੇਂ ਹੀ ਪ੍ਰਭੂ ਦੇ ਚਰਨਾਂ ਦਾ ਧਿਆਨ ਧਰ ਕੇ ਤੇ ਨਾਮ-ਜਪ ਕੇ ਮੈਂ ਜੀਉਂਦਾ ਹਾਂ ॥੨॥
ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲੇ ਜਲ ਦਾ ਪਵਿਤ੍ਰ ਤਾਲਾਬ ਹੈ, (ਇਸ ਵਿਚੋਂ) ਪੀਂਦੇ ਰਿਹਾ ਕਰੋ।
(ਪਰ ਇਹ ਨਾਮ-ਜਲ) ਸੰਤ ਜਨਾਂ ਦੀ ਸੰਗਤ ਵਿਚ ਰਿਹਾਂ ਮਿਲਦਾ ਹੈ। ਇਹ ਹਰਿ-ਨਾਮ ਜਪ ਕੇ ਸਾਰੇ ਕਾਰਜ ਸਿਰੇ ਚੜ੍ਹ ਜਾਂਦੇ ਹਨ।
ਜਿਸ ਦੇ ਮਨ ਵਿੱਚੋਂ ਪਰਮਾਤਮਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿਸਰਦਾ, ਉਸ ਦੇ ਸਾਰੇ ਕਾਰਜ ਸਿਰੇ ਚੜ੍ਹ ਜਾਂਦੇ ਹਨ ਤੇ ਸਭ ਦੁੱਖ ਨਾਸ ਹੋ ਜਾਂਦੇ ਹਨ,
ਅਤੇ ਉਹ ਦਿਨ-ਰਾਤ, ਸਦਾ ਆਤਮਕ ਆਨੰਦ ਮਾਣਦਾ ਹੈ, ਕਿਉਂ ਕਿ ਪਰਮਾਤਮਾ ਅਣਗਿਣਤ ਗੁਣਾਂ ਵਾਲਾ ਹੈ,
ਸਭ ਤੋਂ ਉੱਚਾ ਤੇ, ਬੇਅੰਤ ਹੈ, ਸਭ ਦਾ ਮਾਲਕ ਹੈ ਤੇ ਉਸ ਦਾ ਟਿਕਾਣਾ (ਨਿਰੀ ਅਕਲ ਸਿਆਣਪ ਦੇ ਆਸਰੇ) ਅਪਹੁੰਚ ਹੈ।
ਨਾਨਕ ਬੇਨਤੀ ਕਰਦਾ ਹੈ ਕਿ ਮੈਨੂੰ ਲੱਛਮੀ-ਪਤੀ ਪਰਮਾਤਮਾ ਮਿਲ ਪਿਆ ਹੈ, ਮੇਰੀ (ਚਿਰਾਂ ਦੀ) ਤਾਂਘ ਪੂਰੀ ਹੋ ਗਈ ਹੈ ॥੩॥
ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਸੁਣ ਸੁਣ ਕੇ ਕਈ ਕ੍ਰੋੜਾਂ ਜੱਗਾਂ ਦੇ ਫਲ ਪ੍ਰਾਪਤ ਕਰ ਲੈਂਦੇ ਹਨ।
ਪਰਮਾਤਮਾ ਦਾ ਨਾਮ ਜਪਣ ਵਾਲੇ ਆਪਣੀਆਂ ਸਾਰੀਆਂ ਕੁਲਾਂ ਭੀ ਤਾਰ ਲੈਂਦੇ ਹਨ।
ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਮਨੁੱਖ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ (ਦੇ ਆਤਮਕ ਜੀਵਨ) ਦੀ ਵਡਿਆਈ ਕਿਤਨੀ ਕੁ ਮੈਂ ਦੱਸਾਂ?
ਉਹ ਸਦਾ ਆਪਣੇ ਮਨਾਂ ਵਿਚ ਪਰਮਾਤਮਾ ਦਾ ਦਰਸਨ ਤਾਂਘਦੇ ਰਹਿੰਦੇ ਕਿ ਪ੍ਰਾਣ-ਪਿਆਰਾ ਮਨ ਤੋਂ ਕਦੇ ਨਾਹ ਵਿੱਸਰੇ।
ਸਭ ਤੋਂ ਉੱਚਾ ਅਪਹੁੰਚ ਤੇ ਬੇਅੰਤ ਪ੍ਰਭੂ (ਜਿਨ੍ਹਾਂ ਵਡ-ਭਾਗੀਆਂ ਨੂੰ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ ਉਹਨਾਂ (ਦੀ ਜ਼ਿੰਦਗੀ) ਦੇ ਭਾਗਾਂ ਵਾਲੇ ਦਿਨ ਆ ਜਾਂਦੇ ਹਨ।
ਨਾਨਕ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਮਨੁੱਖਾਂ ਨੂੰ ਬਹੁਤ ਪਿਆਰਾ ਪਰਮਾਤਮਾ ਮਿਲ ਪੈਂਦਾ ਹੈ ਉਹਨਾਂ (ਦੇ ਜੀਵਨ) ਦਾ ਹਰੇਕ ਕਾਰਜ ਸਿਰੇ ਚੜ੍ਹ ਜਾਂਦਾ ਹੈ ॥੪॥੩॥੬॥
ਬਿਹਾਗੜਾ ਪੰਜਵੀਂ ਪਾਤਸ਼ਾਹੀ।
ਸਾਧੂ ਆਪਣੇ ਸੁਆਮੀ ਨੂੰ ਭਾਲਦੇ ਫਿਰਦੇ ਹਨ ਜੋ ਉਨ੍ਹਾਂ ਦੀ ਜਿੰਦ ਜਾਨ ਦਾ ਆਸਰਾ ਹੈ।
ਆਪਣੇ ਪ੍ਰੀਤਮ ਪ੍ਰਭੂ ਨੂੰ ਮਿਲਣ ਦੇ ਬਾਝੋਂ ਉਨ੍ਹਾਂ ਦੀ ਦੇਹ ਦੀ ਤਾਕਤ ਨਾਸ ਹੋ ਜਾਂਦੀ ਹੈ।
ਹੇ ਮੇਰੇ ਪ੍ਰੀਤਮ ਸੁਆਮੀ, ਮਿਹਰ ਕਰ ਅਤੇ ਮੈਨੂੰ ਆਪਣੇ ਨਾਲ ਮਿਲਾ ਲੈ ਅਤੇ ਆਪਣੀ ਰਹਿਮਤ ਰਾਹੀਂ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ।
ਮੈਨੂੰ ਆਪਣਾ ਨਾਮ ਬਖਸ਼, ਤਾਂ ਜੋ ਮੈਂ ਇਸ ਦਾ ਆਰਾਧਨ ਕਰਾਂ, ਹੇ ਮੇਰੇ ਵਾਹਿਗੁਰੂ! ਮੈਂ ਤੇਰਾ ਦਰਸ਼ਨ ਦੇਖ ਕੇ ਜੀਉਂਦਾ ਹਾਂ।
ਸਾਹਿਬ ਸਰਬ-ਸ਼ਕਤੀਵਾਨ, ਸਰਬ-ਵਿਆਪਕ, ਹਮੇਸ਼ਾਂ ਲਈ ਅਹਿੱਲ ਉਤਕ੍ਰਿਸ਼ਟਤਾ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।
ਨਾਨਕ ਜੋਦੜੀ ਕਰਦਾ ਹੈ, ਮਿਹਰ ਕਰ ਅਤੇ ਮੈਨੂੰ ਮਿਲ, ਹੇ ਮੇਰੀ ਜਿੰਦ ਜਾਨ ਦੇ ਪ੍ਰੀਤਮ! ਪ੍ਰਭੂ!
ਤੇਰੇ ਚਰਨ ਵੇਖਣ ਲਈ ਹੇ ਪ੍ਰਭੂ ਮੈਂ ਉਪਾਸ਼ਨਾ ਤਪੱਸਿਆ ਅਤੇ ਉਪਹਾਸ ਕੀਤੇ ਹਨ।
ਪਰ ਪ੍ਰਭੂ ਪਰਮੇਸ਼ਰ ਦੀ ਪਨਾਹ ਦੇ ਬਾਝੋਂ, ਮਨ ਦੀ ਅੱਗ ਕਦਾਚਿਤ ਨਹੀਂ ਬੁਝਦੀ।
ਮੇਰੇ ਮਾਲਕ ਮੈਂ ਤੇਰੀ ਸ਼ਰਣਾਗਤਿ ਸੰਭਾਲੀ ਹੈ, ਮੇਰੀਆਂ ਬੇੜੀਆਂ ਕੱਟ ਦੇ ਅਤੇ ਮੈਨੂੰ ਜਗਤ ਸਮੁੰਦਰ ਤੋਂ ਪਾਰ ਕਰ ਦੇ।
ਮੈਂ ਨਿਖਸਮਾ ਅਤੇ ਨੇਕੀ-ਵਿਹੁਣ ਹਾਂ। ਮੈਂ ਕੁਝ ਭੀ ਜਾਣਦਾ ਬੁਝਦਾ ਨਹੀਂ ਤੂੰ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਾਂ ਦੇ।
ਮੇਰਾ ਪਿਆਰਾ ਮਸਕੀਨਾਂ ਤੇ ਮਿਹਰਬਾਨ (ਪ੍ਰਭੂ) ਸੰਸਾਰ ਦਾ ਪਾਲਣਹਾਰ, ਸਰਬ-ਸ਼ਕਤੀਵਾਨ ਅਤੇ ਢੋ ਮੇਲ ਮੇਲਣਹਾਰ ਹੈ।
ਨਾਨਕ, ਪਪੀਹਾ, ਰੱਬ ਦੇ ਨਾਮ ਦੀ ਕਣੀ ਮੰਗਦਾ ਹੈ ਅਤੇ ਸੁਅਮੀ ਵਾਹਿਗੁਰੂ ਦੇ ਪੈਰਾਂ (ਨਾਮ) ਦਾ ਚਿੰਤਨ ਕਰਨ ਦੁਆਰਾ ਜੀਉਂਦਾ ਹੈ।
ਤੂੰ ਸੁਆਮੀ ਦੇ ਸਮੁੰਦਰ ਵਿਚੋਂ ਅੰਮ੍ਰਿਤ ਪਾਨ ਕਰ ਅਤੇ ਤੂੰ ਪ੍ਰਭੂ ਪ੍ਰਮੇਸ਼ਰ ਦੇ ਨਾਮ ਨੂੰ ਉਚਾਰ।
ਸਤਿ ਸੰਗਤ ਅੰਦਰ ਸੁਆਮੀ ਮਿਲ ਪੈਦਾ ਹੈ ਉਸ ਦਾ ਸਿਮਰਨ ਕਰਨ ਦੁਆਰਾ ਕਾਰਜ ਰਾਸ ਹੋ ਜਾਂਦੇ ਹਨ।
ਮਾਲਕ ਸਾਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਵਾਲਾ ਅਤੇ ਕਲੇਸ਼-ਹਰਤਾ ਹੈ। ਆਪਣੇ ਚਿੱਤ ਅੰਦਰ ਇਕ ਮੁਹਤ ਲਈ ਭੀ ਉਸ ਨੂੰ ਨਾਂ ਭੁਲਾ।
ਉਹ ਹਮੇਸ਼ਾਂ ਪ੍ਰਸੰਨ ਅਤੇ ਸਦੀਵੀ ਸਤਿ ਹੈ। ਸਾਰੀਆਂ ਖੁਬੀਆਂ ਸ੍ਰਿਸ਼ਟੀ ਦੇ ਸੁਆਮੀ ਵਿੱਚ ਹਨ।
ਬੇ-ਅੰਦਾਜ, ਬੁਲੰਦ ਅਤੇ ਹਦਬੰਨਾ-ਰਹਿਤ ਹੈ ਸਾਹਿਬ, ਪਹੁੰਚ ਤੋਂ ਪਰੇ ਹੈ ਜਿਸ ਦਾ ਘਰ।
ਨਾਨਕ ਬੇਨਤੀ ਕਰਦਾ ਹੈ ਕਿ ਮੇਰੀ ਖਾਹਿਸ਼ ਪੂਰੀ ਹੋ ਗਈ ਹੈ ਅਤੇ ਮੈਂ ਉਤਕ੍ਰਿਸ਼ਟਤਾ ਦੇ ਪਿਆਰੇ ਪ੍ਰਭੂ ਨੂੰ ਮਿਲ ਪਿਆ ਹਾਂ।
ਪ੍ਰਭੂ ਦੀ ਕੀਰਤੀ ਸੁਨਣ ਅਤੇ ਗਾਉਣ ਵਾਲਿਆਂ ਨੂੰ ਅਨੇਕਾਂ ਕ੍ਰੋੜ ਪਵਿੱਤ੍ਰ ਯਗਾਂ ਦਾ ਮਹਾਤਮ ਪ੍ਰਾਪਤ ਹੁੰਦਾ ਹੈ।
ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ।
ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਜੀਵ ਸੁੰਦਰ ਲਗਦਾ ਹੈ। ਉਸ ਦੀ ਉਪਮਾ ਮੈਂ ਕਿੰਨੀ ਕੁ ਵਰਨਣ ਕਰਾ।
ਮੈਂ ਤੈਨੂੰ ਨਹੀਂ ਭੁਲਾਉਂਦਾ, ਹੇ ਮੇਰੇ ਭਗਵਾਨ! ਤੂੰ ਮੇਰੀ ਜਿੰਦ ਜਾਨ ਵਰਗਾ ਲਾਡਲਾ ਹੈਂ ਮੇਰੀ ਜਿੰਦੜੀ ਸਦੀਵ ਹੀ ਤੇਰੇ ਦੀਦਾਰ ਨੂੰ ਲੋਚਦੀ ਹੈ।
ਮੁਬਾਰਕ ਹੈ ਉਹ ਦਿਹਾੜਾ ਜਦ ਬੁਲੰਦ, ਪਹੁੰਚ ਤੋਂ ਪਰੇ ਅਤੇ ਅਨੰਤ ਸੁਆਮੀ ਮੈਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ।
ਨਾਨਕ ਬਿਨੇ ਕਰਦਾ ਹੈ, ਹਰ ਸ਼ੈ ਲਾਭਦਾਇਤ ਹੋ ਗਈ ਹੈ। ਮੈਂ ਆਪਣੇ ਪਰਮ ਪ੍ਰੀਤਵਾਨ ਪ੍ਰਭੂ ਨੂੰ ਮਿਲ ਪਿਆ ਹਾਂ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.