ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ ॥
ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ ॥
ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ ॥੧॥
ਅਵਗਣ ਤਿਆਗਿ ਸਮਾਈਐ ਗੁਰਮਤਿ ਪੂਰਾ ਸੋਇ ॥੧॥ ਰਹਾਉ ॥
ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ ॥
ਮੂਲੁ ਨ ਬੁਝੈ ਆਪਣਾ ਵਸਤੁ ਰਹੀ ਘਰ ਬਾਰਿ ॥
ਵਿਣੁ ਵਖਰ ਦੁਖੁ ਅਗਲਾ ਕੂੜਿ ਮੁਠੀ ਕੂੜਿਆਰਿ ॥੨॥
ਲਾਹਾ ਅਹਿਨਿਸਿ ਨਉਤਨਾ ਪਰਖੇ ਰਤਨੁ ਵੀਚਾਰਿ ॥
ਵਸਤੁ ਲਹੈ ਘਰਿ ਆਪਣੈ ਚਲੈ ਕਾਰਜੁ ਸਾਰਿ ॥
ਵਣਜਾਰਿਆ ਸਿਉ ਵਣਜੁ ਕਰਿ ਗੁਰਮੁਖਿ ਬ੍ਰਹਮੁ ਬੀਚਾਰਿ ॥੩॥
ਸੰਤਾਂ ਸੰਗਤਿ ਪਾਈਐ ਜੇ ਮੇਲੇ ਮੇਲਣਹਾਰੁ ॥
ਮਿਲਿਆ ਹੋਇ ਨ ਵਿਛੁੜੈ ਜਿਸੁ ਅੰਤਰਿ ਜੋਤਿ ਅਪਾਰ ॥
ਸਚੈ ਆਸਣਿ ਸਚਿ ਰਹੈ ਸਚੈ ਪ੍ਰੇਮ ਪਿਆਰ ॥੪॥
ਜਿਨੀ ਆਪੁ ਪਛਾਣਿਆ ਘਰ ਮਹਿ ਮਹਲੁ ਸੁਥਾਇ ॥
ਤ੍ਰਿਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ ॥੫॥
ਸਾ ਧਨ ਖਰੀ ਸੁਹਾਵਣੀ ਜਿਨਿ ਪਿਰੁ ਜਾਤਾ ਸੰਗਿ ॥
ਮਹਲੀ ਮਹਲਿ ਬੁਲਾਈਐ ਸੋ ਪਿਰੁ ਰਾਵੇ ਰੰਗਿ ॥
ਸਚਿ ਸੁਹਾਗਣਿ ਸਾ ਭਲੀ ਪਿਰਿ ਮੋਹੀ ਗੁਣ ਸੰਗਿ ॥੬॥
ਭੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ ॥
ਬਨ ਮਹਿ ਭੂਲੀ ਜੇ ਫਿਰਾ ਬਿਨੁ ਗੁਰ ਬੂਝ ਨ ਪਾਉ ॥
ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ ਜਾਉ ॥੭॥
ਪੁਛਹੁ ਜਾਇ ਪਧਾਊਆ ਚਲੇ ਚਾਕਰ ਹੋਇ ॥
ਸਿਰੀਰਾਗੁਮਹਲਾ੧॥
ਜਪੁਤਪੁਸੰਜਮੁਸਾਧੀਐਤੀਰਥਿਕੀਚੈਵਾਸੁ॥
ਪੁੰਨਦਾਨਚੰਗਿਆਈਆਬਿਨੁਸਾਚੇਕਿਆਤਾਸੁ॥
ਜੇਹਾਰਾਧੇਤੇਹਾਲੁਣੈਬਿਨੁਗੁਣਜਨਮੁਵਿਣਾਸੁ॥੧॥
ਮੁੰਧੇਗੁਣਦਾਸੀਸੁਖੁਹੋਇ॥
ਅਵਗਣਤਿਆਗਿਸਮਾਈਐਗੁਰਮਤਿਪੂਰਾਸੋਇ॥੧॥ਰਹਾਉ॥
ਵਿਣੁਰਾਸੀਵਾਪਾਰੀਆਤਕੇਕੁੰਡਾਚਾਰਿ॥
ਮੂਲੁਨਬੁਝੈਆਪਣਾਵਸਤੁਰਹੀਘਰਬਾਰਿ॥
ਵਿਣੁਵਖਰਦੁਖੁਅਗਲਾਕੂੜਿਮੁਠੀਕੂੜਿਆਰਿ॥੨॥
ਲਾਹਾਅਹਿਨਿਸਿਨਉਤਨਾਪਰਖੇਰਤਨੁਵੀਚਾਰਿ॥
ਵਸਤੁਲਹੈਘਰਿਆਪਣੈਚਲੈਕਾਰਜੁਸਾਰਿ॥
ਵਣਜਾਰਿਆਸਿਉਵਣਜੁਕਰਿਗੁਰਮੁਖਿਬ੍ਰਹਮੁਬੀਚਾਰਿ॥੩॥
ਸੰਤਾਂਸੰਗਤਿਪਾਈਐਜੇਮੇਲੇਮੇਲਣਹਾਰੁ॥
ਮਿਲਿਆਹੋਇਨਵਿਛੁੜੈਜਿਸੁਅੰਤਰਿਜੋਤਿਅਪਾਰ॥
ਸਚੈਆਸਣਿਸਚਿਰਹੈਸਚੈਪ੍ਰੇਮਪਿਆਰ॥੪॥
ਜਿਨੀਆਪੁਪਛਾਣਿਆਘਰਮਹਿਮਹਲੁਸੁਥਾਇ॥
ਸਚੇਸੇਤੀਰਤਿਆਸਚੋਪਲੈਪਾਇ॥
ਤ੍ਰਿਭਵਣਿਸੋਪ੍ਰਭੁਜਾਣੀਐਸਾਚੋਸਾਚੈਨਾਇ॥੫॥
ਸਾਧਨਖਰੀਸੁਹਾਵਣੀਜਿਨਿਪਿਰੁਜਾਤਾਸੰਗਿ॥
ਮਹਲੀਮਹਲਿਬੁਲਾਈਐਸੋਪਿਰੁਰਾਵੇਰੰਗਿ॥
ਸਚਿਸੁਹਾਗਣਿਸਾਭਲੀਪਿਰਿਮੋਹੀਗੁਣਸੰਗਿ॥੬॥
ਭੂਲੀਭੂਲੀਥਲਿਚੜਾਥਲਿਚੜਿਡੂਗਰਿਜਾਉ॥
ਬਨਮਹਿਭੂਲੀਜੇਫਿਰਾਬਿਨੁਗੁਰਬੂਝਨਪਾਉ॥
ਨਾਵਹੁਭੂਲੀਜੇਫਿਰਾਫਿਰਿਫਿਰਿਆਵਉਜਾਉ॥੭॥
ਪੁਛਹੁਜਾਇਪਧਾਊਆਚਲੇਚਾਕਰਹੋਇ॥
ਰਾਜਨੁਜਾਣਹਿਆਪਣਾਦਰਿਘਰਿਠਾਕਨਹੋਇ॥
ਨਾਨਕਏਕੋਰਵਿਰਹਿਆਦੂਜਾਅਵਰੁਨਕੋਇ॥੮॥੬॥
sirīrāg mahalā 1 .
jap tap sanjam sādhīai tīrath kīchai vās .
punn dān changiāīā bin sāchē kiā tās .
jēhā rādhē tēhā lunai bin gun janam vinās .1.
mundhē gun dāsī sukh hōi .
avagan tiāg samāīai guramat pūrā sōi .1. rahāu .
vin rāsī vāpārīā takē kundā chār .
mūl n bujhai āpanā vasat rahī ghar bār .
vin vakhar dukh agalā kūr muthī kūriār .2.
lāhā ahinis nautanā parakhē ratan vīchār .
vasat lahai ghar āpanai chalai kāraj sār .
vanajāriā siu vanaj kar guramukh braham bīchār .3.
santānh sangat pāīai jē mēlē mēlanahār .
miliā hōi n vishurai jis antar jōt apār .
sachai āsan sach rahai sachai prēm piār .4.
jinī āp pashāniā ghar mah mahal suthāi .
sachē sētī ratiā sachō palai pāi .
tribhavan sō prabh jānīai sāchō sāchai nāi .5.
sā dhan kharī suhāvanī jin pir jātā sang .
mahalī mahal bulāīai sō pir rāvē rang .
sach suhāgan sā bhalī pir mōhī gun sang .6.
bhūlī bhūlī thal charā thal char dūgar jāu .
ban mah bhūlī jē phirā bin gur būjh n pāu .
nāvah bhūlī jē phirā phir phir āvau jāu .7.
pushah jāi padhāūā chalē chākar hōi .
rājan jānah āpanā dar ghar thāk n hōi .
nānak ēkō rav rahiā dūjā avar n kōi .8.6.
Sri rag, First Guru.
Man may perform recitations austerities and self restraint and dwell at places of pilgrimage.
He may give donations and alms and do other good deeds but what does it avail him without the true being.
As he sows so does he reap without virtue the human life passes away in vain.
O young bride happiness is obtained by being a slave to virtue.
She who under Guru s instruction eschews demerits gets absorbed in the perfect Lord. pause.
Without capital the trader looks about in the four directions (in vain).
He understands not the real and the merchandise of God s Name remains undiscovered within his house's door.
Without the Name commodity great is the anguish and the false man is ruined by falsehood.
He, who thoughtfully assays (meditates) the jewel of Name day and night reaps brand news profits.
He finds the commodity in his home and departs after fulfilling his affairs.
Trade with God's traders and through the Guru deliberate over the Lord.
The Lord is obtained in the society of the saints, when Guru, the Uniter, unites man therewith.
He, within whose mind the infinite light of the Lord shines, meets Him and separates not again.
True is the seat of such person, who abides in Truth and bears love and affection to the True Lord.
They, who recognise their own self, find Lord's mansion in the good place of their home heart.
Imbued with the True Name, the True One is obtained.7
That Lord is known in the three worlds, True is the Name of the True Lord.
Very beauteous is the wife who knows her Beloved to be within herself.
Such bride is called to the palace and the Spouse enjoys her in love.
She is truly happy and virtuous wife, who is enamoured with the excellences of her darling Husband.
Going wrong and astray I ascend the plateau and having ascended the plateau I go up the mountain.
Having lost the way if I wander about in the forest etc; I shall not obtain the understanding (way) without the Guru.
If I walk about, forgetting God's Name I shall continue coming and going over and over again.
Go and inquire from the wayfarers, who having become Lord's slaves, walk His way.
They deem God as their Monarch and they are not stopped at the door of His palace.
Nanak the One Lord is pervading every where. There is no other second what-so-ever.
Siree Raag, First Mehl:
You may chant and meditate, practice austerities and selfrestraint, and dwell at sacred shrines of pilgrimage;
you may give donations to charity, and perform good deeds, but without the True One, what is the use of it all?
As you plant, so shall you harvest. Without virtue, this human life passes away in vain. ||1||
O young bride, be a slave to virtue, and you shall find peace.
Renouncing wrongful actions, following the Guru's Teachings, you shall be absorbed into the Perfect One. ||1||Pause||
Without capital, the trader looks around in all four directions.
He does not understand his own origins; the merchandise remains within the door of his own house.
Without this commodity, there is great pain. The false are ruined by falsehood. ||2||
One who contemplates and appraises this Jewel day and night reaps new profits.
He finds the merchandise within his own home, and departs after arranging his affairs.
So trade with the true traders, and as Gurmukh, contemplate God. ||3||
In the Society of the Saints, He is found, if the Uniter unites us.
One whose heart is filled with His Infinite Light meets with Him, and shall never again be separated from Him.
True is his position; he abides in Truth, with love and affection for the True One. ||4||
One who understands himself finds the Mansion of the Lord's Presence within his own home.
Imbued with the True Lord, Truth is gathered in.
God is known throughout the three worlds. True is the Name of the True One. ||5||
The wife who knows that her Husband Lord is always with her is very beautiful.
The soulbride is called to the Mansion of the His Presence, and her Husband Lord ravishes her with love.
The happy soulbride is true and good; she is fascinated by the Glories of her Husband Lord. ||6||
Wandering around and making mistakes, I climb the plateau; having climbed the plateau, I go up the mountain.
But now I have lost my way, and I am wandering around in the forest; without the Guru, I do not understand.
If I wander around forgetting God's Name, I shall continue coming and going in reincarnation, over and over again. ||7||
Go and ask the travellers, how to walk on the Path as His slave.
They know the Lord to be their King, and at the Door to His Home, their way is not blocked.
O Nanak, the One is pervading everywhere; there is no other at all. ||8||6||
ਸਿਰੀਰਾਗੁ ਮਹਲਾ ੧ ॥
(ਜੇ) ਜਪ, ਤਪ, ਸੰਜਮ (ਆਦਿ) ਸਾਧ ਲਏ ਜਾਣ (ਅਤੇ) ਤੀਰਥਾਂ ਉਤੇ ਵਾਸਾ ਭੀ ਕਰ ਲਿਆ ਜਾਏ।
(ਫਿਰ) ਪੁੰਨ, ਦਾਨ, ਚੰਗਿਆਈਆਂ (ਆਦਿ ਨੇਕ ਕੰਮ ਵੀ) ਉਸ ਸੱਚੇ (ਪ੍ਰਭੂ ਦੀ ਪ੍ਰਾਪਤੀ ਤੋਂ) ਬਿਨਾਂ (ਅਜਿਹੇ ਸਾਰੇ ਸਾਧਨ ਕਿਸ (ਅਰਥ? ਭਾਵ ਕੋਈ ਲਾਭ ਨਹੀਂ)।
(ਅਸਲ ਵਿਚ) ਜਿਹੋ ਜਿਹਾ (ਕੋਈ ਜੀਵ ਬੀਜ) ਬੀਜਦਾ ਹੈ (ਉਸ ਦਾ ਫਲ) ਉਹੋ ਜਿਹਾ ਵੱਢ ਲੈਂਦਾ ਹੈ। (ਪਰ ਤੱਤ-ਗਲ ਇਹ ਹੈ ਕਿ) ਬਿਨਾਂ (ਭਗਤੀ ਰੂਪ) ਗੁਣਾਂ ਦੇ (ਮਨੁੱਖਾ) ਜਨਮ ਵਿਅਰਥ ਚਲਾ ਜਾਂਦਾ ਹੈ।੧।
ਹੇ (ਜੀਵ) ਇਸਤ੍ਰੀਏ ! (ਭਗਤੀ ਰੂਪ) ਗੁਣਾਂ ਦੀ ਦਾਸੀ (ਬਣਨ ਨਾਲ ਸਦੀਵੀ ਆਤਮਿਕ) ਸੁਖ (ਪ੍ਰਾਪਤ) ਹੁੰਦਾ ਹੈ।
ਔਗੁਣਾਂ ਨੂੰ ਤਿਆਗ ਕੇ ਗੁਰੂ ਦੀ ਸਿਖਿਆ ਉਤੇ ਅਮਲ ਕਰਕੇ ਉਸ ਪੂਰੇ ਪ੍ਰਭੂ ਵਿਚ) ਸਮਾਈ ਹੁੰਦੀ ਹੈ।੧।ਰਹਾਉ।
(ਜਿਵੇਂ) ਬਿਨਾਂ ਪੂੰਜੀ ਦੇ ਵਾਪਾਰੀ (ਮਨੁੱਖ) ਚਾਰ ਚੁਫੇਰੇ ਝਾਕਦਾ ਰਹਿੰਦਾ ਹੈ (ਉਸ ਨੂੰ ਕੋਈ ਲਾਭ ਨਹੀਂ ਹੁੰਦਾ,
(ਇਸੇ ਤਰ੍ਹਾਂ ਸਿਦਕ ਤੇ ਭਗਤੀ ਰੂਪ ਪੂੰਜੀ ਤੋਂ ਬਿਨਾਂ ਮਨੁੱਖ) ਆਪਣਾ ਅਸਲਾ ਨਹੀਂ ਸਮਝ ਸਕਦਾ, (ਭਾਵੇਂ) ਤੱਤ ਵਸਤੂ (ਅੰਮ੍ਰਿਤ ਨਾਮ, ਉਸ ਦੇ ਹਿਰਦੇ ਰੂਪੀ) ਘਰ ਦੇ ਦਰਵਾਜ਼ੇ ਵਿਚ ਹੀ ਪਈ ਹੈ।
(ਜਿਵੇਂ) ਸੌਦੇ (ਭਾਵ ਨਾਮ ਧਨ ਦੀ ਪ੍ਰਾਪਤੀ ਤੋਂ) ਬਿਨਾਂ (ਜਗਿਆਸੂ ਨੂੰ) ਬਹੁਤ ਦੁਖ ਹੁੰਦਾ ਹੈ (ਤਿਵੇਂ ਜੀਵ ਰੂਪ ਇਸਤ੍ਰੀ) ਕੂੜ (ਵਿਅਰਥ ਕੰਮਾਂ) ਵਿਚ (ਖਚਿਤ ਹੋ ਕੇ ਪੰਜ ਠੱਗਾਂ ਪਾਸੋਂ) ਲੁੱਟੀ ਜਾਂਦੀ ਹੈ (ਅਤੇ ਉਹ ਜੀਵਨ ਵਿਚ ਬਹੁਤ ਦੁਖੀ ਹੁੰਦੀ ਹੈ)।੨।
(ਜੇ ਜਗਿਆਸੂ) ਨਾਮ ਰੂਪ ਰਤਨ ਨੂੰ ਸਮਝ ਕੇ ਪਰਖ ਲਏ (ਤਾਂ) ਦਿਨ ਰਾਤ (ਭਾਵ ਹਰ ਰੋਜ਼) ਨਵੇਂ ਤੋਂ ਨਵਾਂ (ਜੀਵਨ) ਲਾਭ ਪ੍ਰਾਪਤ ਹੁੰਦਾ ਹੈ।
(ਫਿਰ ਉਹ ਇਸ ਅਮੋਲਕ) ਵਸਤੂ ਨੂੰ (ਆਪਣੇ ਹਿਰਦੇ ਰੂਪ) ਘਰ ਵਿਚ ਹੀ ਲੱਭ ਲੈਂਦਾ ਹੈ (ਅਤੇ ਇਸ ਤਰ੍ਹਾਂ ਉਹ ਸੰਸਾਰ ਵਿਚੋਂ ਆਪਣੇ ਜੀਵਨ-ਮਨੋਰਥ ਦਾ) ਕੰਮ ਸੰਵਾਰ ਕੇ (ਰੱਬੀ-ਦਰਗਾਹ ਵਿਚ ਪਹੁੰਚ) ਜਾਂਦਾ ਹੈ।
ਉਹ ਗੁਰਮੁਖ) ਵਾਪਾਰੀਆਂ ਨਾਲ (ਨਾਮ) ਵਾਪਾਰ ਕਰ ਕੇ, ਗੁਰੂ ਦੁਆਰਾ ਬ੍ਰਹਮ-ਵੀਚਾਰ ਸਮਝ ਕੇ (ਆਪਣਾ ਜਨਮ ਸਫਲਾ ਕਰਦਾ ਹੈ)।੩।
ਜੇ ਮੇਲਣ ਵਾਲਾ (ਪ੍ਰਭੂ ਸੁਭਾਗ ਸਮਾਂ) ਮੇਲ ਦੇਵੇ (ਤਾਂ ਅੱਠੇ ਪਹਿਰ ਸਾਂਈ ਦੀ ਹਜ਼ੂਰੀ ਵਿਚ ਰਹਿਣ ਵਾਲੇ) ਸੰਤਾਂ ਦੀ ਸੰਗਤ ਕਰਕੇ (ਨਾਮ-ਰਤਨ ਵਸਤੂ ਨੂੰ) ਪਾ ਲਈਦਾ ਹੈ।
ਜਿਸ (ਮਨੁੱਖ) ਅੰਦਰ (ਪ੍ਰਭੂ ਦੀ) ਬੇਅੰਤ ਜੋਤਿ ਦਾ (ਪ੍ਰਕਾਸ਼ ਹੋ ਜਾਏ, ਉਹ ਪ੍ਰਭੂ ਨਾਲ) ਮਿਲਿਆ ਹੋਇਆ (ਮਨੁੱਖ) ਉਸ ਜੋਤਿ ਨਾਲੋਂ ਕਦੇ ਵੀ) ਨਹੀਂ ਵਿਛੁੜਦਾ।
ਉਹ ਸਦਾ ਥਿਰ ਰਹਿਣ ਵਾਲੇ ਆਸਣ ਉਤੇ, ਸਚ ਵਿਚ (ਇਸਥਿਤ) ਰਹਿੰਦਾ ਹੈ (ਅਤੇ) ਸੱਚੇ (ਪ੍ਰਭੂ ਦੇ) ਪ੍ਰੇਮ ਪਿਆਰ ਦਾ ਚਾਹਕ ਬਣਿਆ ਰਹਿੰਦਾ ਹੈ।੪।
ਜਿਨ੍ਹਾਂ (ਮਨੁੱਖਾਂ) ਨੇ ਆਪਣਾ ਆਪ ਪਛਾਣ ਲਿਆ ਹੈ (ਉਨ੍ਹਾਂ ਨੂੰ) ਹਿਰਦੇ ਵਿਚ ਹੀ ਸ਼ੁੱਧ ਹਿਰਦੇ ਰੂਪੀ) ਸੁਹਣੀ (ਨਿਰਮਲ) ਥਾਂ ਤੇ (ਪ੍ਰਭੂ ਦੇ ਸਤਿ) ਸਰੂਪ (ਦੇ ਦੀਦਾਰ ਹੋ ਜਾਂਦੇ ਹਨ
ਕਿਉਂਕਿ ਇਹ ਅਟੱਲ ਨੇਮ ਹੈ) ਸੱਚੇ ਨਾਲ ਲਿਵ ਜੋੜਿਆਂ ਨਿਰੋਲ ਸੱਚ ਹੀ ਪ੍ਰਾਪਤ ਹੁੰਦਾ ਹੈ (ਅਥਵਾ ਜਗਤ ਦੀ ਅਸਲੀਅਤ ਬਾਰੇ ਸਮਝ ਆਉਂਦੀ ਹੈ)।
(ਇਸੇ ਪ੍ਰਕਾਰ) ਨਿਰੋਲ ਸੱਚ (ਵਿਚ ਲਿਵ ਜੋੜਿਆਂ) ਉਸ ਪ੍ਰਭੂ ਨੂੰ ਤਿੰਨਾਂ ਭਵਨਾਂ (ਭਾਵ ਹਰ ਥਾਂ ਤੇ ਪਰੀਪੂਰਨ) ਜਾਣਿਆ ਜਾਂਦਾ ਹੈ।੫।
ਜਿਸ ਨੇ (ਆਪਣੇ) ਪਤੀ-ਪਰਮਾਤਮਾ ਨੂੰ ਸਦਾ ਆਪਣੇ) ਅੰਗ-ਸੰਗ ਜਾਣਿਆ (ਸਮਝਿਆ) ਹੈ (ਉਹ) ਜੀਵ-ਇਸਤ੍ਰੀ ਬਹੁਤ ਹੀ ਸੁੰਦਰ ਹੈ।
(ਇਸ ਲਿਵ ਦਾ ਸਦਕਾ ਪਰਮਾਤਮਾ) ਪ੍ਰਸੰਨ ਹੋ ਕੇ (ਉਸ) ਜਗਿਆਸੂ ਇਸਤ੍ਰੀ ਨੂੰ (ਆਪਣੇ) ਮਹਿਲ ਵਿਚ ਬੁਲਾਉਂਦਾ ਹੈ (ਅਤੇ ਫਿਰ) ਉਹ (ਇਸਤ੍ਰੀ) ਪਤੀ (ਪਰਮਾਤਮਾ ਦੇ ਰੰਗ) ਨੂੰ ਪਿਆਰ ਨਾਲ ਮਾਣਦੀ ਹੈ।
ਉਹ ਸੁਹਾਗਣਿ ਭਲੀ (ਚੰਗੀ) ਹੈ (ਜੋ) ਸੱਚ (ਅਕਾਲ ਪੁਰਖ ਦੇ ਧਿਆਨ ਵਿਚ ਲੀਨ ਰਹਿੰਦੀ ਹੈ), (ਅਕਾਲ ਪੁਰਖ) ਨੇ ਆਪਣੇ ਬੇਅੰਤ) ਗੁਣਾਂ ਨਾਲ (ਉਸ ਜੀਵ-ਇਸਤ੍ਰੀ ਨੂੰ) ਮੋਹ ਲਿਆ ਹੈ।੬।
ਜੀਵਨ ਮਾਰਗ ਤੋਂ ਥਿੜਕੀ ਹੋਈ (ਜਗਿਆਸੂ ਰੂਪ ਇਸਤ੍ਰੀ ਆਖਦੀ ਹੈ ਕਿ ਪ੍ਰਭੂ ਦੀ ਭਾਲ ਵਿਚ ਜੇ ਮੈਂ) ਭੁੱਲਦੀ ਭੁੱਲਦੀ ਰੇਤਲੇ ਥਲਾਂ (ਟਿੱਬਿਆਂ) ਤੇ ਜਾ ਚੜ੍ਹਾਂ (ਫਿਰ) ਥਲਾਂ ਤੋਂ ਪਹਾੜਾਂ ਤੇ ਚੜ੍ਹ ਜਾਵਾਂ
(ਅਤੇ ਫਿਰ ਇਸੇ ਭਾਵ ਵਿਚ) ਜੰਗਲ ਵਿਚ ਫਿਰਦੀ ਰਹਾਂ (ਤਾਂ ਵੀ) (ਸੱਚੇ) ਮੁਰਸ਼ਦ ਤੋਂ ਬਿਨਾਂ (ਪ੍ਰਭੂ ਪਿਆਰੇ ਨੂੰ) ਨਹੀਂ ਸਮਝ ਸਕਾਂਗੀ।
ਜੇ ਨਾਮ ਤੋਂ ਭੁੱਲੀ ਹੋਈ (ਸਭ ਪਾਸੇ) ਫਿਰਦੀ ਰਹਾਂ (ਇਸ ਦੇ ਫਲ ਸਰੂਪ ਮੈਂ) ਮੁੜ ਕੇ ਜੰਮਦੀ ਮਰਦੀ ਰਹਾਂਗੀ।੭।
(ਮੈਂ ਤਜਰਬੇ ਦੇ ਆਧਾਰ ਤੇ ਰੱਬੀ-ਮਾਰਗ ਦੇ ਢੂੰਢਾਉਂਆਂ ਨੂੰ ਇਹ ਸਲਾਹ ਦਿੰਦੀ ਹਾਂ ਕਿ ਹੇ ਪਿਆਰਿਓ !) ਗੁਰਮੁਖ ਪਾਂਧੀਆਂ (ਨਾਮ ਅਭਿਆਸੀਆਂ) ਪਾਸੋਂ ਜਾ ਕੇ ਪੁੱਛੋ
(ਉਹ ਇਹ ਦੱਸਦੇ ਹਨ ਕਿ ਜੋ ਪ੍ਰਭੂ ਦੇ) ਦਾਸ ਹੋ ਕੇ (ਸੰਸਾਰ ਵਿਚ) ਵਿਚਰਦੇ ਹਨ (ਉਹ ਕੇਵਲ ਪ੍ਰਭ ਜੀ ਨੂੰ ਹੀ) ਆਪਣਾ ਰਾਜਾ (ਪਾਤਿਸ਼ਾਹ, ਮਾਲਕ) ਸਮਝਦੇ ਹਨ (ਅਤੇ ਉਨ੍ਹਾਂ ਨੂੰ ਪ੍ਰਭੂ ਦੇ) ਦਰ ਤੇ (ਜਾਂ) ਘਰ ਵਿਚ ਜਾਣ ਲਗਿਆਂ (ਕੋਈ) ਰੋਕ-ਟੋਕ ਨਹੀਂ ਹੁੰਦੀ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਉਨ੍ਹਾਂ ਨੂੰ ਜਲਾਂ ਥਲਾਂ, ਪਹਾੜਾਂ, ਭਾਵ ਹਰ ਥਾਂ ਤੇ) ਇਕੋ (ਪਿਆਰਾ ਪ੍ਰਭੂ ਹੀ) ਵਿਆਪਕ ਹੋ ਰਿਹਾ ਦਿਸਦਾ ਹੈ, ਦੂਜਾ ਹੋਰ ਕੋਈ (ਉਨ੍ਹਾਂ ਦੀ) ਨਜ਼ਰੀ ਨਹੀਂ ਪੈਂਦਾ॥੮॥੬॥
ਜੇ (ਕਿਸੇ ਸਿੱਧੀ ਆਦਿਕ ਵਾਸਤੇ ਮੰਤ੍ਰਾਂ ਦਾ) ਪਾਠ ਕੀਤਾ ਜਾਏ, (ਧੂਣੀਆਂ ਆਦਿਕ ਤਪਾ ਕੇ) ਸਰੀਰ ਨੂੰ ਕਸ਼ਟ ਦਿੱਤਾ ਜਾਏ, ਇੰਦ੍ਰਿਆਂ ਨੂੰ ਵੱਸ ਵਿਚ ਕਰਨ ਦਾ ਕੋਈ ਸਾਧਨ ਕੀਤਾ ਜਾਏ, ਕਿਸੇ ਤੀਰਥ ਉੱਤੇ ਨਿਵਾਸ ਕੀਤਾ ਜਾਏ,
(ਜੇ ਖ਼ਲਕਤ ਦੇ ਭਲੇ ਵਾਸਤੇ) ਦਾਨ-ਪੁੰਨ ਆਦਿਕ ਚੰਗੇ ਕੰਮ ਕੀਤੇ ਜਾਣ (ਪਰ ਪਰਮਾਤਮਾ ਦਾ ਸਿਮਰਨ ਨਾਹ ਕੀਤਾ ਜਾਏ, ਤਾਂ) ਪ੍ਰਭੂ-ਸਿਮਰਨ ਤੋਂ ਬਿਨਾ ਉਪਰਲੇ ਸਾਰੇ ਹੀ ਉੱਦਮਾਂ ਦਾ ਕੋਈ ਲਾਭ ਨਹੀਂ।
ਮਨੁੱਖ ਜਿਹਾ ਬੀ ਬੀਜਦਾ ਹੈ, ਉਹੋ ਜਿਹਾ ਫਲ ਵੱਢਦਾ ਹੈ (ਜੇ ਸਿਮਰਨ ਨਹੀਂ ਕੀਤਾ, ਤਾਂ ਆਤਮਕ ਗੁਣ ਕਿੱਥੋਂ ਆ ਜਾਣ? ਤੇ) ਆਤਮਕ ਗੁਣਾਂ ਤੋਂ ਬਿਨਾ ਜ਼ਿੰਦਗੀ ਵਿਅਰਥ ਹੈ ॥੧॥
ਹੇ ਭੋਲੀ ਜੀਵ-ਇਸਤ੍ਰੀ! (ਆਤਮਕ ਗੁਣਾਂ ਤੋਂ ਬਿਨਾ ਆਤਮਕ ਸੁਖ ਨਹੀਂ ਹੋ ਸਕਦਾ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ ਗੁਣ ਪੈਦਾ ਨਹੀਂ ਹੋ ਸਕਦੇ) ਗੁਣਾਂ ਦੀ ਖ਼ਾਤਰ ਪਰਮਾਤਮਾ ਦੇ ਗੁਣਾਂ ਦੀ ਦਾਸੀ ਬਣ, ਤਦੋਂ ਹੀ ਆਤਮਕ ਸੁਖ ਸੁਖ ਹੋਵੇਗਾ।
ਔਗੁਣਾਂ ਨੂੰ ਛੱਡ ਕੇ ਹੀ ਪ੍ਰਭੂ-ਚਰਨਾਂ ਵਿਚ ਲੀਨ ਹੋ ਸਕੀਦਾ ਹੈ, ਗੁਰੂ ਦੀ ਮਤਿ ਉੱਤੇ ਤੁਰਿਆਂ ਹੀ ਉਹ ਪੂਰਾ ਪ੍ਰਭੂ ਮਿਲਦਾ ਹੈ ॥੧॥ ਰਹਾਉ ॥
ਸਰਮਾਏ ਤੋਂ ਬਿਨਾ ਵਪਾਰੀ (ਨਫ਼ੇ ਵਾਸਤੇ ਵਿਅਰਥ ਹੀ) ਚੌਹੀਂ ਪਾਸੀਂ ਤੱਕਦਾ ਹੈ।
ਜੇਹੜਾ ਮਨੁੱਖ (ਆਪਣੀ ਜ਼ਿੰਦਗੀ ਦੇ) ਮੂਲ-ਪ੍ਰਭੂ ਨੂੰ ਨਹੀਂ ਸਮਝਦਾ, ਉਸ ਦਾ ਅਸਲ ਸਰਮਾਇਆ ਉਸ ਦੇ ਹਿਰਦੇ-ਘਰ ਅੰਦਰ ਹੀ (ਅਣਪਛਾਤਾ) ਪਿਆ ਰਹਿੰਦਾ ਹੈ।
ਨਾਸਵੰਤ ਪਦਾਰਥਾਂ ਦੀ ਵਪਾਰਨ (ਜੀਵ-ਇਸਤ੍ਰੀ) ਕੂੜ ਵਿਚ ਲੱਗ ਕੇ (ਆਤਮਕ ਗੁਣਾਂ ਵਲੋਂ) ਲੁੱਟੀ ਜਾ ਰਹੀ ਹੈ, ਨਾਮ-ਵੱਖਰ ਤੋਂ ਵਾਂਜੇ ਰਹਿ ਕੇ ਉਸ ਨੂੰ ਬਹੁਤ ਆਤਮਕ ਕਲੇਸ਼ ਵਿਆਪਦਾ ਹੈ ॥੨॥
ਜੇਹੜਾ ਮਨੁੱਖ ਸੋਚ ਸਮਝ ਕੇ ਨਾਮ-ਰਤਨ ਨੂੰ ਪਰਖਦਾ ਹੈ (ਨਾਮ ਦੀ ਕੀਮਤ ਪਾਂਦਾ ਹੈ) ਉਸ ਨੂੰ ਦਿਨ ਰਾਤਿ (ਆਤਮਕ ਗੁਣਾਂ ਦਾ ਨਿੱਤ) ਨਵਾਂ ਨਫ਼ਾ ਪੈਂਦਾ ਹੈ।
ਉਹ ਮਨੁੱਖ ਆਪਣੇ ਹਿਰਦੇ ਵਿਚ ਹੀ ਆਪਣਾ ਅਸਲ ਸਰਮਾਇਆ ਲੱਭ ਲੈਂਦਾ ਹੈ, ਤੇ ਆਪਣੀ ਜ਼ਿੰਦਗੀ ਦਾ ਮਨੋਰਥ ਸਿਰੇ ਚਾੜ੍ਹ ਕੇ ਇਥੋਂ ਜਾਂਦਾ ਹੈ,
ਜੇਹੜਾ ਮਨੁੱਖ ਨਾਮ ਦੇ ਵਪਾਰੀ ਸਤਸੰਗੀਆਂ ਨਾਲ ਮਿਲ ਕੇ ਨਾਮ ਦਾ ਵਣਜ ਕਰਦਾ ਹੈ, ਜੋ ਗੁਰੂ ਦੀ ਸਰਨ ਪੈ ਕੇ ਪਰਮਾਤਮਾ (ਦੇ ਗੁਣਾਂ) ਨੂੰ ਆਪਣੇ ਸੋਚ-ਮੰਡਲ ਵਿਚ ਲਿਆਉਂਦਾ ਹੈ ॥੩॥
(ਪਰਮਾਤਮਾ ਆਪ ਹੀ ਆਤਮਕ ਗੁਣਾਂ ਦਾ ਖ਼ਜ਼ਾਨਾ ਲਭਾ ਸਕਦਾ ਹੈ) ਜੇ ਉਸ ਖ਼ਜ਼ਾਨੇ ਨਾਲ ਮਿਲਾਪ-ਕਰਾਣ-ਦੇ-ਸਮਰੱਥ ਪ੍ਰਭੂ ਆਪ ਮਿਲਾਪ ਕਰਾ ਦੇਵੇ, ਤਾਂ ਉਹ ਖ਼ਜ਼ਾਨਾ ਸੰਤਾਂ ਦੀ ਸੰਗਤਿ ਵਿਚ ਰਿਹਾਂ ਲੱਭ ਸਕਦਾ ਹੈ।
ਤੇ ਜਿਸ ਮਨੁੱਖ ਦੇ ਅੰਦਰ ਬੇਅੰਤ ਪ੍ਰਭੂ ਦੀ ਜੋਤਿ (ਇਕ ਵਾਰੀ ਜਗ ਪਏ) ਉਹ ਪ੍ਰਭੂ-ਚਰਨਾਂ ਵਿਚ ਮਿਲਿਆ ਹੋਇਆ ਮੁੜ ਵਿੱਛੁੜਦਾ ਨਹੀਂ,
ਕਿਉਂਕਿ ਉਹ ਅਡੋਲ (ਆਤਮਕ) ਆਸਣ ਉੱਤੇ ਬੈਠ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲਿਵ ਲਾ ਲੈਂਦਾ ਹੈ, ਉਹ ਆਪਣਾ ਪ੍ਰੇਮ-ਪਿਆਰ ਸਦਾ-ਥਿਰ ਪ੍ਰਭੂ ਵਿਚ ਪਾ ਲੈਂਦਾ ਹੈ ॥੪॥
(ਗੁਰੂ ਦੀ ਮਤਿ ਉਤੇ ਤੁਰ ਕੇ) ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ, ਉਹਨਾਂ ਨੂੰ ਆਪਣੇ ਹਿਰਦੇ-ਰੂਪ ਸੋਹਣੇ ਥਾਂ ਵਿਚ ਹੀ ਪਰਮਾਤਮਾ ਦਾ ਨਿਵਾਸ-ਥਾਂ ਲੱਭ ਪੈਂਦਾ ਹੈ।
ਸਦਾ-ਥਿਰ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਰਹਿਣ ਦੇ ਕਾਰਨ ਉਹਨਾਂ ਨੂੰ ਉਹ ਸਦਾ ਕਾਇਮ ਰਹਿਣ ਵਾਲਾ ਮਿਲ ਪੈਂਦਾ ਹੈ।
(ਹੇ ਭੋਲੀ ਜੀਵ-ਇਸਤ੍ਰੀ!) ਜੇ ਸੱਚੇ ਪ੍ਰਭੂ ਦੇ ਨਾਮ ਵਿਚ ਜੁੜੇ ਰਹੀਏ, ਤਾਂ ਉਸ ਸਦਾ-ਥਿਰ ਪ੍ਰਭੂ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪਛਾਣ ਲਈਦਾ ਹੈ ॥੫॥
(ਗੁਰੂ ਦੀ ਸਰਨ ਪੈ ਕੇ) ਜਿਸ ਜੀਵ-ਇਸਤ੍ਰੀ ਨੇ ਪਤੀ-ਪ੍ਰਭੂ ਨੂੰ ਆਪਣੇ ਅੰਗ-ਸੰਗ ਸਮਝ ਲਿਆ ਹੈ, ਉਹ ਜੀਵ-ਇਸਤ੍ਰੀ ਸਚ-ਮੁਚ ਸੋਹਣੀ (ਸੋਹਣੀ ਜੀਵਨ ਵਾਲੀ) ਹੋ ਜਾਂਦੀ ਹੈ।
ਉਹ ਜੀਵ-ਇਸਤ੍ਰੀ ਪ੍ਰਭੂ ਦੇ ਮਹਲ ਵਿਚ ਸੱਦੀ ਜਾਂਦੀ ਹੈ, ਉਹ ਪ੍ਰਭੂ ਪਤੀ ਪ੍ਰੇਮ-ਰੰਗ ਵਿਚ ਆ ਕੇ ਉਸ ਨੂੰ ਪਿਆਰ ਕਰਦਾ ਹੈ,
ਪਤੀ-ਪ੍ਰਭੂ ਨੇ ਆਤਮਕ ਗੁਣਾਂ ਨਾਲ ਉਸ ਨੂੰ ਅਜੇਹਾ ਮੋਹ ਲਿਆ ਹੁੰਦਾ ਹੈ ਕਿ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਸੁਹਾਗ ਭਾਗ ਵਾਲੀ ਨੇਕ ਬਣ ਜਾਂਦੀ ਹੈ ॥੬॥
(ਆਤਮਕ ਗੁਣਾਂ ਦੇ ਵਣਜ ਤੋਂ ਖੁੰਝ ਕੇ, ਜੀਵਨ ਦੇ ਸਹੀ ਰਸਤੇ ਤੋਂ) ਭੁੱਲ ਕੇ ਜੇ ਮੈਂ (ਦੁਨੀਆ ਛੱਡ ਕੇ ਭੀ) ਸਾਰੀ ਧਰਤੀ ਉਤੇ ਫਿਰਦੀ ਰਹਾਂ, ਧਰਤੀ ਉੱਤੇ ਭ੍ਰਮਣ ਕਰ ਕੇ ਫਿਰ ਜੇ ਮੈਂ ਪਹਾੜ ਉੱਤੇ ਭੀ ਜਾ ਚੜ੍ਹਾਂ (ਜੇ ਮੈਂ ਕਿਸੇ ਪਹਾੜ ਦੀ ਗੁਫ਼ਾ ਵਿਚ ਭੀ ਜਾ ਟਿਕਾਂ।)
(ਸਹੀ ਰਸਤੇ ਤੋਂ) ਖੁੰਝ ਕੇ ਜੇ ਮੈਂ ਜੰਗਲਾਂ ਵਿਚ ਭਟਕਦੀ ਫਿਰਾਂ, ਤਾਂ ਭੀ ਮੈਨੂੰ (ਆਤਮਕ ਰਸਤੇ ਦੀ) ਸਹੀ ਸਮਝ ਨਹੀਂ ਪੈ ਸਕਦੀ, ਕਿਉਂਕਿ ਗੁਰੂ ਤੋਂ ਬਿਨਾ ਇਸ ਰਸਤੇ ਦੀ ਸੂਝ ਨਹੀਂ ਪੈਂਦੀ।
ਜੇ ਮੈਂ ਪਰਮਾਤਮਾ ਦੇ ਨਾਮ ਤੋਂ ਖੁੰਝੀ ਹੋਈ (ਜੰਗਲਾਂ ਪਹਾੜਾਂ ਵਿਚ) ਫਿਰਦੀ ਰਹਾਂ, ਤਾਂ ਮੈਂ ਮੁੜ ਮੁੜ ਜਨਮ ਮਰਨ ਦਾ ਗੇੜ ਸਹੇੜ ਲਵਾਂਗੀ ॥੭॥
(ਹੇ ਭੋਲੀ ਜੀਵ-ਇਸਤ੍ਰੀ! ਜੇ ਜੀਵਨ ਦਾ ਸਹੀ ਰਸਤਾ ਲੱਭਣਾ ਹੈ ਤਾਂ) ਜਾ ਕੇ ਉਹਨਾਂ (ਆਤਮ-) ਰਾਹੀਆਂ ਨੂੰ ਪੁੱਛ ਜੇਹੜੇ (ਪ੍ਰਭੂ-ਦਰ ਦੇ) ਸੇਵਕ ਬਣ ਕੇ (ਜੀਵਨ-ਰਸਤੇ ਉਤੇ) ਤੁਰ ਰਹੇ ਹਨ,
ਉਹ (ਇਸ ਸ੍ਰਿਸ਼ਟੀ ਦੇ ਮਾਲਕ) ਪਾਤਿਸ਼ਾਹ ਨੂੰ ਆਪਣਾ ਸਮਝਦੇ ਹਨ, ਉਹਨਾਂ ਨੂੰ ਪ੍ਰਭੂ ਪਾਤਿਸ਼ਾਹ ਦੇ ਦਰ ਤੇ ਘਰ ਵਿਚ (ਜਾਣੋਂ) ਕੋਈ ਰੋਕ ਨਹੀਂ ਹੁੰਦੀ।
ਹੇ ਨਾਨਕ! ਉਹਨਾਂ ਨੂੰ ਹਰ ਥਾਂ ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ, ਕਿਤੇ ਵੀ ਉਹਨਾਂ ਨੂੰ ਉਹ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ ॥੮॥੬॥{56-57}
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਆਦਮੀ ਪਾਠ, ਤਪੱਸਿਆ ਤੇ ਸਵੈ-ਰੋਕ-ਥਾਮ ਪਿਆ ਕਰੇ ਅਤੇ ਯਾਤ੍ਰਾ ਅਸਥਾਨਾਂ ਤੇ ਨਿਵਾਸ ਕਰ ਲਵੇ।
ਉਹ ਸਖ਼ਾਵਤਾ ਤੇ ਖ਼ੈਰਾਤਾਂ ਦੇਵੇ ਅਤੇ ਹੋਰ ਭਲੇ ਕੰਮ ਕਰੇ, ਪ੍ਰੰਤੂ ਸਤਿਪੁਰਖ ਦੇ ਬਾਝੋਂ ਉਸ ਨੂੰ ਕਿਸੇ ਦਾ ਕੀ ਲਾਭ ਹੈ?
ਜੇਹੋ ਜੇਹਾ ਉਹ ਬੀਜਦਾ ਹੈ, ਉਹੋ ਜੇਹਾ ਵੱਢ ਲੈਂਦਾ ਹੈ। ਨੇਕੀ ਦੇ ਬਗੈਰ ਮਨੁੱਖੀ ਜੀਵਨ ਬੇ-ਫ਼ਾਇਦਾ ਬੀਤ ਜਾਂਦਾ ਹੈ।
ਹੇ ਮੁਟਿਆਰ ਪਤਨੀਏ! ਨੇਕੀ ਦੇ ਬਾਂਦੀ ਹੋਣ ਦੁਆਰਾ ਖੁਸ਼ੀ ਪਰਾਪਤ ਹੁੰਦੀ ਹੈ।
ਜੋ ਗੁਰਾਂ ਦੀ ਸਿੱਖ-ਮਤ ਤਾਬੇ ਬੁਰਾਈਆਂ ਨੂੰ ਛੱਡ ਦਿੰਦੀ ਹੈ, ਉਹ ਪੂਰਨ ਪ੍ਰਭੂ ਅੰਦਰ ਲੀਨ ਹੋ ਜਾਂਦੀ ਹੈ। ਠਹਿਰਾਉ।
ਪੂੰਜੀ ਦੇ ਬਾਝੋਂ ਵਣਜਾਰਾ ਚੌਹੀਂ ਪਾਸੀਂ (ਵਿਅਰਥ) ਝਾਕਦਾ ਹੈ।
ਉਹ ਮੂਲ-ਪ੍ਰਭੂ ਨੂੰ ਨਹੀਂ ਸਮਝਦਾ ਅਤੇ ਹਰੀ ਨਾਮ ਦਾ ਸੌਦਾ-ਸੂਤ, ਉਸ ਦੇ ਗ੍ਰਹਿ ਦੇ ਬੂਹੇ ਅੰਦਰ ਹੀ ਅਣ-ਲਭਿਆ ਰਹਿ ਜਾਂਦਾ ਹੈ।
ਨਾਮ ਦੇ ਸੌਦੇ ਦੇ ਬਗ਼ੈਰ ਘਣੀ ਤਕਲਫ਼ਿ ਹੈ। ਝੂਠਾ ਪੁਰਸ਼ ਝੂਠ ਦੁਆਰਾ ਬਰਬਾਦ ਹੋ ਜਾਂਦਾ ਹੈ।
ਜੋ ਨਾਮ ਹੀਰੇ ਦਾ ਧਿਆਨ ਨਾਲ ਸਿਮਰਨ ਜਾਂ (ਜਾਂਚ-ਪਤੜਾਲ) ਕਰਦਾ ਹੈ, ਉਹ ਦਿਹੁੰ ਰੈਣ ਨਵੇ-ਨੁੱਕ ਲਾਭ ਉਠਾਉਂਦਾ ਹੈ।
ਉਹ ਮਾਲ ਨੂੰ ਆਪਣੇ ਗ੍ਰਹਿ ਅੰਦਰ ਹੀ ਪਾ ਲੈਂਦਾ ਹੈ, ਅਤੇ ਆਪਣੇ ਕੰਮ ਨੂੰ ਰਾਸ ਕਰਕੇ ਕੂਚ ਕਰਦਾ ਹੈ।
ਰੱਬ ਦੇ ਵਪਾਰੀਆਂ ਨਾਲ ਵਪਾਰ ਕਰ ਅਤੇ ਗੁਰਾਂ ਦੇ ਰਾਹੀਂ ਸਾਹਿਬ ਦਾ ਚਿੰਤਨ ਕਰ।
ਸਾਧ ਸੰਗਤ ਅੰਦਰ ਪ੍ਰਭੂ ਪਾਇਆ ਜਾਂਦਾ ਹੈ, ਜਦ ਮਿਲਾਵੁਣ ਵਾਲੇ, ਗੁਰੂ ਜੀ, ਬੰਦੇ ਨੂੰ ਉਸ ਨਾਲ ਮਿਲਾਉਂਦੇ ਹਨ।
ਜਿਸ ਦੇ ਅੰਤਰ ਆਤਮੇ ਸਾਹਿਬ ਦਾ ਬੇਅੰਤ ਪ੍ਰਕਾਸ਼ ਰੋਸ਼ਨ ਹੈ, ਉਹ ਉਸ ਨੂੰ ਮਿਲ ਪੈਦਾ ਹੈ ਅਤੇ ਮੁੜ ਜੂਦਾ ਨਹੀਂ ਹੁੰਦਾ।
ਸੱਚਾ ਹੈ ਟਿਕਾਣਾ ਐਸੇ ਪੁਰਸ਼ ਦਾ, ਜੋ ਸੱਚ ਅੰਦਰ ਨਿਵਾਸ ਰੱਖਦਾ ਹੈ ਅਤੇ ਸੱਚੇ ਸੁਆਮੀ ਨੂੰ ਮੁਹੱਬਤ ਤੇ ਉਲਫ਼ਤ ਕਰਦਾ ਹੈ।
ਜੋ ਆਪਣੇ ਆਪ ਨੂੰ ਸਿੰਞਾਣਦੇ ਹਨ, ਉਹ ਆਪਣੇ ਗ੍ਰਹਿ (ਦਿਲ) ਦੇ ਸਰੇਸ਼ਟ ਥਾਂ ਵਿੱਚ ਹੀ ਸੁਆਮੀ ਦੇ ਮੰਦਰ ਨੂੰ ਪਾ ਲੈਂਦੇ ਹਨ।
ਸਤਿਨਾਮ ਨਾਲ ਰੰਗੀਜਣ ਦੁਆਰਾ ਸਤਿਪੁਰਖ ਪਰਾਪਤ ਹੋ ਜਾਂਦਾ ਹੈ।
ਉਹ ਸਾਹਿਬ ਤਿੰਨਾਂ ਜਹਾਨਾਂ ਅੰਦਰ ਜਾਣਿਆ ਜਾਂਦਾ ਹੈ। ਸੱਚਾ ਹੈ ਨਾਮ ਸੱਚੇ ਸਾਹਿਬ ਦਾ।
ਬਹੁਤ ਸੋਹਣੀ ਹੈ ਉਹ ਵਹੁਟੀ ਜਿਹੜੀ ਆਪਣੇ ਪ੍ਰੀਤਮ ਨੂੰ ਆਪਣੇ ਨਾਲ (ਹਿਰਦੇ ਅੰਦਰ) ਸਮਝਦੀ ਹੈ।
ਐਸੀ ਪਤਨੀ ਮੰਦਰ ਵਿੱਚ ਸੱਦੀ ਜਾਂਦੀ ਹੈ ਅਤੇ ਕੰਤ ਉਸ ਨੂੰ ਪ੍ਰੀਤ ਅੰਦਰ ਮਾਣਦਾ ਹੈ।
ਉਹੀ ਸੱਚੀ ਮੁੱਚੀ ਖੁਸ਼ ਤੇ ਨੇਕ ਵਹੁਟੀ ਹੈ ਜਿਹੜੀ ਆਪਣੇ ਪਿਆਰੇ ਪਤੀ ਦੀਆਂ ਉਤਕ੍ਰਿਸ਼ਟਤਾਈਆਂ ਨਾਲ ਫ਼ਰੇਫ਼ਤਾ ਹੋਈ ਹੈ।
ਘੁੱਸ ਤੇ ਭੁਲ ਕੇ ਮੈਂ ਉਚੇ ਮੈਦਾਨ ਤੇ ਚੜ੍ਹਕੇ ਮੈਂ ਪਹਾੜ ਉਤੇ ਜਾਂਦੀ ਹਾਂ।
ਰਾਹੋਂ ਘੁੱਸ ਕੇ, ਜੇਕਰ ਮੈਂ ਜੰਗਲ ਆਦਿ ਵਿੱਚ ਭਟਕਦੀ ਫਿਰਾਂ, ਤਾਂ ਗੁਰਾਂ ਦੇ ਬਗ਼ੈਰ ਮੈਨੂੰ ਸਮਝ (ਪਈਂ) ਪਰਾਪਤ ਨਹੀਂ ਹੋਣੀ।
ਜੇਕਰ ਹਰੀ ਨਾਮ ਨੂੰ ਭੁਲਾ ਕੇ ਮੈਂ ਤੁਰੀ ਫਿਰਾਂ ਤਾਂ ਮੈਂ ਮੁੜ ਮੁੜ ਕੇ ਆਉਂਦੀ ਤੇ ਜਾਂਦੀ ਰਹਾਂਗੀ।
ਜਾ ਕੇ ਰਾਹੀਆਂ ਕੋਲੋਂ ਪਤਾ ਕਰ ਲਓ ਜੋ ਸਾਹਿਬ ਦੇ ਗੋਲੇ ਹੋ ਕੇ ਉਸ ਦੇ ਰਸਤੇ ਟੁਰਦੇ ਹਨ।
ਉਹ ਵਾਹਿਗੁਰੂ ਨੂੰ ਆਪਣਾ ਪਾਤਸ਼ਾਹ ਤਸੱਵਰ ਕਰਦੇ ਹਨ ਅਤੇ ਉਨ੍ਹਾਂ ਨੂੰ ਉਸਦੇ ਮਹਿਲ ਦੇ ਬੂਹੇ ਤੇ ਰੋਕਿਆ ਨਹੀਂ ਜਾਂਦਾ।
ਨਾਨਕ, ਇਕ ਸੁਆਮੀ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ, ਹੋਰ ਕੋਈ ਦੂਸਰਾ ਮੂਲੋਂ ਹੀ ਨਹੀਂ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.