ਮੇਰਾ ਹਰਿ ਪ੍ਰਭੁ ਸੁੰਦਰੁ ਮੈ ਸਾਰ ਨ ਜਾਣੀ ॥
ਹਉ ਹਰਿ ਪ੍ਰਭ ਛੋਡਿ ਦੂਜੈ ਲੋਭਾਣੀ ॥੧॥
ਜੋ ਪਿਰ ਭਾਵੈ ਸਾ ਸੋਹਾਗਣਿ ਸਾਈ ਪਿਰ ਕਉ ਮਿਲੈ ਸਿਆਣੀ ॥੧॥ ਰਹਾਉ ॥
ਮੈ ਵਿਚਿ ਦੋਸ ਹਉ ਕਿਉ ਕਰਿ ਪਿਰੁ ਪਾਵਾ ॥
ਤੇਰੇ ਅਨੇਕ ਪਿਆਰੇ ਹਉ ਪਿਰ ਚਿਤਿ ਨ ਆਵਾ ॥੨॥
ਜਿਨਿ ਪਿਰੁ ਰਾਵਿਆ ਸਾ ਭਲੀ ਸੁਹਾਗਣਿ ॥
ਸੇ ਮੈ ਗੁਣ ਨਾਹੀ ਹਉ ਕਿਆ ਕਰੀ ਦੁਹਾਗਣਿ ॥੩॥
ਵਡਹੰਸੁਮਹਲਾ੪॥
ਮੇਰਾਹਰਿਪ੍ਰਭੁਸੁੰਦਰੁਮੈਸਾਰਨਜਾਣੀ॥
ਹਉਹਰਿਪ੍ਰਭਛੋਡਿਦੂਜੈਲੋਭਾਣੀ॥੧॥
ਹਉਕਿਉਕਰਿਪਿਰਕਉਮਿਲਉਇਆਣੀ॥
ਜੋਪਿਰਭਾਵੈਸਾਸੋਹਾਗਣਿਸਾਈਪਿਰਕਉਮਿਲੈਸਿਆਣੀ॥੧॥ਰਹਾਉ॥
ਮੈਵਿਚਿਦੋਸਹਉਕਿਉਕਰਿਪਿਰੁਪਾਵਾ॥
ਤੇਰੇਅਨੇਕਪਿਆਰੇਹਉਪਿਰਚਿਤਿਨਆਵਾ॥੨॥
ਜਿਨਿਪਿਰੁਰਾਵਿਆਸਾਭਲੀਸੁਹਾਗਣਿ॥
ਸੇਮੈਗੁਣਨਾਹੀਹਉਕਿਆਕਰੀਦੁਹਾਗਣਿ॥੩॥
ਨਿਤਸੁਹਾਗਣਿਸਦਾਪਿਰੁਰਾਵੈ॥
ਮੈਕਰਮਹੀਣਕਬਹੀਗਲਿਲਾਵੈ॥੪॥
ਤੂਪਿਰੁਗੁਣਵੰਤਾਹਉਅਉਗੁਣਿਆਰਾ॥
ਮੈਨਿਰਗੁਣਬਖਸਿਨਾਨਕੁਵੇਚਾਰਾ॥੫॥੨॥
vadahans mahalā 4 .
mērā har prabh sundar mai sār n jānī .
hau har prabh shōd dūjai lōbhānī .1.
hau kiu kar pir kau milau iānī .
jō pir bhāvai sā sōhāgan sāī pir kau milai siānī .1. rahāu .
mai vich dōs hau kiu kar pir pāvā .
tērē anēk piārē hau pir chit n āvā .2.
jin pir rāviā sā bhalī suhāgan .
sē mai gun nāhī hau kiā karī duhāgan .3.
nit suhāgan sadā pir rāvai .
mai karamahīn kab hī gal lāvai .4.
tū pir gunavantā hau auguniārā .
mai niragun bakhas nānak vēchārā .5.2.
Wadhans 4th Guru.
Beauteous is my Lord God. I know not His worth.
Abandoning the Lord Master, I am enamoured of the World.
How can I, the childish one, meet with my Spouse?
She, who is pleasing to the Beloved, is the happy bride. She the wise one, alone meets with her Beloved. Pause.
In me are demerits, how can I attain to my Spouse?
Thou hast many sweet hearts, O Groom; I am not in thy remembrance.
She alone, who enjoys her spouse is the good true bride.
Those virtues I possess not; What should I, the discarded one, then do?
The true bride daily enjoys her spouse for ever.
Will my Lord ever hug me, an unmerited one, to His bosom?
Thou, O Lord, art full of merits, while I am without any merit,
O Lord, Thou, forgive Nanak, the meritless and meek one.
Wadahans, Fourth Mehl:
My Lord God is so beautiful. I do not know His worth.
Abandoning my Lord God, I have become entangled in duality. ||1||
How can I meet with my Husband? I do't know.
She who pleases her Husband Lord is a happy soulbride. She meets with her Husband Lord she is so wise. ||1||Pause||
I am filled with faults; how can I attain my Husband Lord?
You have many loves, but I am not in Your thoughts, O my Husband Lord. ||2||
She who enjoys her Husband Lord, is the good soulbride.
I do't have these virtues; what can I, the discarded bride, do? ||3||
The soulbride continually, constantly enjoys her Husband Lord.
I have no good fortune; will He ever hold me close in His embrace? ||4||
You, O Husband Lord, are meritorious, while I am without merit.
I am worthless; please forgive Nanak, the meek. ||5||2||
ਵਡਹੰਸੁ ਮਹਲਾ ੪ ॥
ਮੇਰਾ ਹਰੀ ਪ੍ਰਭੂ (ਪਤੀ) ਸੋਹਣਾ ਹੈ (ਪਰ) ਮੈਂ (ਆਪਣੇ ਪਤੀ ਦੀ) ਕਦਰ ਨਹੀਂ ਜਾਣੀ (ਅਵੇਸਲੀ ਹੀ ਰਹੀ)।
ਮੈਂ (ਉਸ) ਹਰੀ ਪ੍ਰਭੂ ਨੂੰ ਛੱਡ ਕੇ ਦੂਜੇ (ਭਾਵ ਮਾਇਆ ਦੇ ਮੋਹ) ਵਿੱਚ ਲੁਭਾਇਮਾਨ ਰਹੀ।੧।
ਮੈਂ ਇਆਣੀ ਕਿਸ ਤਰ੍ਹਾਂ ਪਤੀ ਨੂੰ ਮਿਲ ਸਕਦੀ ਹਾਂ? (ਅਸਲ ਵਿੱਚ) ਉਹ ਸੁਹਾਗਣਿ (ਇਸਤਰੀ) ਹੈ
ਜੋ (ਆਪਣੇ) ਪਤੀ ਨੂੰ ਭਾਉਂਦੀ ਹੈ, ਓਹੀ ਅਕਲ ਵਾਲੀ (ਇਸਤਰੀ) ਪਤੀ (ਪਰਮੇਸ਼ਰ) ਨੂੰ ਮਿਲਦੀ ਹੈ।੧।ਰਹਾਉ।
(ਹੇ ਪ੍ਰਭੂ!) ਮੇਰੇ ਵਿੱਚ (ਅਣਗਿਣਤ) ਦੋਸ਼ (ਗੁਨਾਹ) ਹਨ, ਮੈਂ (ਤੈਂ) ਪਤੀ ਨੂੰ ਕਿਸ ਤਰ੍ਹਾਂ ਪਾਵਾਂ? (ਭਾਵ ਮਿੱਲਾਂ)।
ਤੇਰੇ ਅਨੇਕਾਂ ਪਿਆਰੇ ਹਨ (ਇਸ ਲਈ) ਮੈਂ (ਤੈਂ) ਪਤੀ ਦੇ ਚਿਤ ਵਿੱਚ (ਯਾਦ ਹੀ) ਨਹੀਂ ਆ ਰਹੀ।੨।
ਜਿਸ (ਇਸਤਰੀ) ਨੇ ਪਤੀ ਦਾ ਆਨੰਦ ਮਾਣਿਆ ਹੈ, ਉਹ ਨੇਕ ਸੁਹਾਗਣਿ ਹੈ।
(ਸੁਹਾਗਣਾਂ ਵਾਲੇ) ਓਹ ਗੁਣ ਮੇਰੇ ਵਿੱਚ ਨਹੀਂ ਹਨ ਮੈਂ (ਪਤੀ ਤੋਂ ਵਿਛੜੀ ਹੋਈ) ਦੁਹਾਗਣ ਕੀ ਕਰ ਸਕਦੀ ਹਾਂ?।੩।
ਸੁਹਾਗਣ (ਇਸਤਰੀ) ਸਦਾ ਹੀ ਪਤੀ ਨੂੰ ਮਾਣਦੀ ਹੈ।
(ਪਰ) ਮੈਂ ਕਰਮਾਂ ਤੋਂ ਹੀਣੀ ਨੂੰ ਕਦੇ (ਆਪਣੇ) ਗਲੇ ਨਾਲ ਲਾ ਲਵੇ (ਤਾਂ ਮੈਂ ਸ਼ੁਕਰ ਕਰਾਂਗੀ)।੪।
ਤੂੰ ਪਤੀ (ਪਰਮੇਸ਼ਰ) ਗੁਣਾਂ ਵਾਲਾ ਹੈਂ (ਅਤੇ) ਮੈਂ ਅਉਗਣਾਂ ਨਾਲ ਭਰਿਆ ਹੋਇਆ ਹਾਂ।
(ਇਸ ਲਈ ਮੈਂ) ਨਾਨਕ (ਬੇਨਤੀ ਕਰਦਾ ਹਾਂ ਕਿ) ਹੇ ਪ੍ਰਭੂ! ਮੈਂ ਗੁਣਾਂ ਤੋਂ ਸਖਣੇ ਤੇ ਵਿਚਾਰੇ ਨੂੰ ਬਖਸ਼ ਲੈ (ਭਾਵ ਆਪਣੇ ਗਲੇ ਨਾਲ ਲਾ ਲੈ)।੫।੨।
ਮੇਰਾ ਹਰੀ ਪ੍ਰਭੂ ਸੋਹਣਾ ਹੈ, ਪਰ ਮੈਂ ਉਸ ਦੀ ਕਦਰ ਨਹੀਂ ਜਾਣਦੀ।
ਮੈਂ ਉਸ ਹਰੀ ਨੂੰ, ਉਸ ਪ੍ਰਭੂ ਨੂੰ ਛੱਡ ਕੇ ਮਾਇਆ ਦੇ ਮੋਹ ਵਿਚ ਹੀ ਫਸੀ ਰਹੀ ॥੧॥
ਮੈਂ ਮੂਰਖ ਹਾਂ, ਮੈਂ ਪ੍ਰਭੂ-ਪਤੀ ਨੂੰ ਕਿਵੇਂ ਮਿਲ ਸਕਦੀ ਹਾਂ?
ਜੇਹੜੀ (ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਪਸੰਦ ਆਉਂਦੀ ਹੈ, ਉਹ ਭਾਗਾਂ ਵਾਲੀ ਹੈ, ਉਹੀ ਅਕਲ ਵਾਲੀ ਹੈ, ਉਹੀ ਪ੍ਰਭੂ-ਪਤੀ ਨੂੰ ਮਿਲ ਸਕਦੀ ਹੈ ॥੧॥ ਰਹਾਉ ॥
ਮੇਰੇ ਅੰਦਰ (ਅਨੇਕਾਂ) ਐਬ ਹਨ, ਮੈਂ ਪ੍ਰਭੂ-ਪਤੀ ਨੂੰ ਕਿਵੇਂ ਮਿਲ ਪਾਵਾਂ?
ਹੇ ਪ੍ਰਭੂ-ਪਤੀ! ਤੇਰੇ ਨਾਲ ਪਿਆਰ ਕਰਨ ਵਾਲੇ ਅਨੇਕਾਂ ਹੀ ਹਨ, ਮੈਂ ਤੇਰੇ ਚਿੱਤ ਵਿਚ ਨਹੀਂ ਆ ਸਕਦੀ ॥੨॥
ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾ ਲਿਆ, ਉਹ ਨੇਕ ਹੈ, ਉਹ ਭਾਗਾਂ ਵਾਲੀ ਹੈ,
ਉਸ ਸੁਹਾਗਣ ਵਾਲੇ ਗੁਣ ਮੇਰੇ ਅੰਦਰ ਨਹੀਂ ਹਨ, ਮੈਂ ਛੁੱਟੜ (ਪ੍ਰਭੂ-ਪਤੀ ਨੂੰ ਮਿਲਣ ਲਈ) ਕੀਹ ਕਰ ਸਕਦੀ ਹਾਂ? ॥੩॥
ਜੇਹੜੀ ਜੀਵ-ਇਸਤ੍ਰੀ ਸਦਾ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਈ ਰੱਖਦੀ ਹੈ ਉਹ ਸਦਾ ਭਾਗਾਂ ਵਾਲੀ ਹੈ।
ਮੇਰੇ ਵਰਗੀ ਮੰਦ-ਭਾਗਣ ਨੂੰ ਉਹ ਕਦੇ (ਕਿਸਮਤ ਨਾਲ) ਹੀ ਆਪਣੇ ਗਲ ਨਾਲ ਲਾਂਦਾ ਹੈ ॥੪॥
ਹੇ ਪ੍ਰਭੂ-ਪਤੀ! ਤੂੰ ਗੁਣਾਂ ਨਾਲ ਭਰਪੂਰ ਹੈਂ, ਪਰ ਮੈਂ ਅਉਗਣਾਂ ਨਾਲ ਭਰਿਆ ਹੋਇਆ ਹਾਂ।
ਮੈਨੂੰ ਗੁਣ-ਹੀਨ ਨਿਮਾਣੇ ਨਾਨਕ ਨੂੰ ਬਖ਼ਸ਼ ਲੈ ॥੫॥੨॥
ਵਡਹੰਸ ਚੋਥੀ ਪਾਤਸ਼ਾਹੀ।
ਸੁਹਣਾ ਹੈ ਮੇਰਾ ਸੁਆਮੀ ਵਾਹਿਗੁਰੂ। ਮੈਂ ਉਸ ਦੀ ਕਦਰ ਨੂੰ ਨਹੀਂ ਪਛਾਣਦੀ।
ਸੁਆਮੀ ਮਾਲਕ ਨੂੰ ਤਿਆਗ ਕੇ ਮੈਂ ਦੁਨੀਆਂ ਉੱਤੇ ਲੁਭਾਇਮਾਨ ਹੋ ਰਹੀ ਹਾਂ।
ਮੈਂ ਨਾਦਾਨ ਆਪਣੇ ਪਤੀ ਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ?
ਜੋ ਆਪਣੇ ਪ੍ਰੀਤਮ ਨੂੰ ਚੰਗੀ ਲਗਦੀ ਹੈ, ਉਹੀ ਸੁਭਾਗ ਪਤਨੀ ਹੈ। ਕੇਵਲ ਉਹੀ ਅਕਲਮੰਦ ਪਤਨੀ ਆਪਣੇ ਪ੍ਰੀਤਮ ਨੂੰ ਮਿਲਦੀ ਹੈ ਠਹਿਰਾਉ।
ਮੇਰੇ ਵਿੱਚ ਔਗਣ ਹਨ ਮੈਂ ਆਪਣੇ ਕੰਤ ਨੂੰ ਕਿਸ ਤਰ੍ਹਾਂ ਪਾ ਸਕਦੀ ਹਾਂ?
ਤੇਰੀਆਂ ਘਣੇਰੀਆਂ ਹੀ ਦਿਲਬਰਾਂ ਹਨ। ਮੈਂ ਤੇਰੇ ਚਿੱਤ ਚੇਤੇ ਭੀ ਨਹੀਂ।
ਕੇਵਲ ਉਹੀ ਜੋ ਆਪਣੇ ਕੰਤ ਨੂੰ ਮਾਣਦੀ ਹੈ, ਚੰਗੀ ਸੁੱਚੀ ਪਤਨੀ ਹੈ।
ਉਹ ਖੂਬੀਆਂ ਮੇਰੇ ਵਿੱਚ ਨਹੀਂ, (ਤਦ) ਮੈਂ ਛੁੱਟੜ ਇਸਤ੍ਰੀ ਕੀ ਕਰਾਂ?
ਸੱਚੀ ਪੱਤਨੀ ਹਰ ਰੋਜ ਹੀ ਆਪਣੇ ਪਤੀ ਨੂੰ ਹਮੇਸ਼ਾਂ ਲਈ ਮਾਣਦੀ ਹੈ।
ਕੀ ਮੇਰਾ ਸਾਂਈ, ਮੈਂ ਨਿਕਰਮਣ ਨੂੰ ਭੀ, ਕਦੇ ਆਪਣੀ ਛਾਤੀ ਨਾਲ ਲਾਊਗਾ?
ਹੇ ਸੁਆਮੀ! ਤੂੰ ਖੂਬੀਆਂ ਸੰਯੁਕਤ ਹੈ ਅਤੇ ਮੈਂ ਖੂਬੀਆਂ-ਰਹਿਤ ਹਾਂ,
ਹੇ ਸੁਆਮੀ, ਤੂੰ ਗੁਣਹੀਨ ਤੇ ਮਸਕੀਨ ਨਾਨਕ ਨੂੰ ਮਾਫ ਕਰ ਦੇ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.