ਜੀਅ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ॥
ਮਨੁ ਜੀਵੈ ਪ੍ਰਭ ਨਾਮੁ ਚਿਤੇਰੇ ॥੧॥ ਰਹਾਉ ॥
ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ ॥
ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ ॥
ਵਡਹੰਸੁਮਹਲਾ੫॥
ਧਨੁਸੁਵੇਲਾਜਿਤੁਦਰਸਨੁਕਰਣਾ॥
ਹਉਬਲਿਹਾਰੀਸਤਿਗੁਰਚਰਣਾ॥੧॥
ਜੀਅਕੇਦਾਤੇਪ੍ਰੀਤਮਪ੍ਰਭਮੇਰੇ॥
ਮਨੁਜੀਵੈਪ੍ਰਭਨਾਮੁਚਿਤੇਰੇ॥੧॥ਰਹਾਉ॥
ਸਚੁਮੰਤ੍ਰੁਤੁਮਾਰਾਅੰਮ੍ਰਿਤਬਾਣੀ॥
ਸੀਤਲਪੁਰਖਦ੍ਰਿਸਟਿਸੁਜਾਣੀ॥੨॥
ਸਚੁਹੁਕਮੁਤੁਮਾਰਾਤਖਤਿਨਿਵਾਸੀ॥
ਆਇਨਜਾਵੈਮੇਰਾਪ੍ਰਭੁਅਬਿਨਾਸੀ॥੩॥
ਤੁਮਮਿਹਰਵਾਨਦਾਸਹਮਦੀਨਾ॥
ਨਾਨਕਸਾਹਿਬੁਭਰਪੁਰਿਲੀਣਾ॥੪॥੨॥
vadahans mahalā 5 .
dhan s vēlā jit darasan karanā .
hau balihārī satigur charanā .1.
jī kē dātē prītam prabh mērē .
man jīvai prabh nām chitērē .1. rahāu .
sach mantr tumārā anmrit bānī .
sītal purakh drisat sujānī .2.
sach hukam tumārā takhat nivāsī .
āi n jāvai mērā prabh abināsī .3.
tum miharavān dās ham dīnā .
nānak sāhib bharapur līnā .4.2.
Wadhans 5th Guru.
Auspicious is the time, when I see my Satguru.
I am a sacrifice unto the feet of the True Guru.
O my Beloved Lord, Thou art the Giver of life unto me.
My soul is sustained by reflecting over the Name of the Lord. Pause.
True is thy instruction and ambrosial thine hymns.
Tranquilising is the sight of Thy person and omniscient Thy eye.
True is Thy command and Thou sittest on the Eternal Throne.
My Eternal Lord comest and goest not.
Thou art the merciful Master and I am a meek attendant of Thine.
Nanak, the Lord is totally pervading everywhere.
Wadahans, Fifth Mehl:
Blessed is that time, when the Blessed Vision of His Darshan is given;
I am a sacrifice to the feet of the True Guru. ||1||
You are the Giver of souls, O my Beloved God.
My soul lives by reflecting upon the Name of God. ||1||Pause||
True is Your Mantra, Ambrosial is the Bani of Your Word.
Cooling and soothing is Your Presence, allknowing is Your gaze. ||2||
True is Your Command; You sit upon the eternal throne.
My eternal God does not come or go. ||3||
You are the Merciful Master; I am Your humble servant.
O Nanak, the Lord and Master is totally permeating and pervading everywhere. ||4||2||
ਵਡਹੰਸੁ ਮਹਲਾ ੫ ॥
ਉਹ ਵੇਲਾ ਧੰਨਤਾ ਯੋਗ ਹੈ ਜਿਸ ਵੇਲੇ (ਪ੍ਰਭੂ ਦਾ) ਦਰਸ਼ਨ ਕਰੀਦਾ ਹੈ।
ਮੈਂ (ਆਪਣੇ) ਸਤਿਗੁਰੂ ਦੇ ਚਰਨਾ ਤੋਂ (ਸਦਕੇ) ਹਾਂ (ਜਿਸ ਦੀ ਕਿਰਪਾ ਨਾਲ ਪ੍ਰਭੂ ਦਾ ਦਰਸ਼ਨ ਹੁੰਦਾ ਹੈ)।੧।
ਹੇ ਜੀਅ ਦਾਨ ਦੇਣ ਵਾਲੇ ਮੇਰੇ ਪਿਆਰੇ ਪ੍ਰਭੂ ਜੀ!
(ਤੇਰਾ) ਨਾਮ ਚੇਤੇ ਕਰ ਕਰਕੇ (ਮੇਰਾ) ਮਨ ਜੀਉਂਦਾ ਹੈ।੧।ਰਹਾਉ।
(ਹੇ ਪ੍ਰਭੂ!) ਤੇਰਾ ਮੰਤਰ (ਉਪਦੇਸ਼) ਸਦਾ ਥਿਰ ਰਹਿਣ ਵਾਲਾ (ਅਤੇ) ਅੰਮ੍ਰਿਤ ਬਾਣੀ (ਜੀਵਨ ਦੇਣ ਵਾਲੀ) ਹੈ।
ਹੇ ਸ਼ਾਂਤੀ ਦੇ (ਦਾਤੇ, ਸਤਿ) ਪੁਰਖ ਜੀ! (ਆਪ ਦੀ) ਅੰਮ੍ਰਿਤ ਦ੍ਰਿਸ਼ਟੀ (ਬਹੁਤ) ਚੰਗੀ ਹੈ।੨।
ਹੇ (ਪ੍ਰਭੂ!) ਤੇਰਾ ਹੁਕਮ ਸਦਾ ਥਿਰ ਰਹਿਣ ਵਾਲਾ (ਅਤੇ ਤੂੰ ਸਦਾ) ਤਖਤ ਉਤੇ ਨਿਵਾਸ ਕਰਨ ਵਾਲਾ (ਹੈਂ)।
(ਹੇ ਭਾਈ!) ਮੇਰਾ ਪ੍ਰਭੂ ਨਾ ਜੰਮਦਾ ਹੈ ਨਾ ਮਰਦਾ ਹੈ, (ਉਹ ਸਦਾ) ਨਾਸ਼ ਤੋਂ ਰਹਿਤ ਹੈ।੩।
(ਹੇ ਪ੍ਰਭੂ!) ਅਸੀਂ ਨਿਮਾਣੇ ਜਿਹੇ (ਤੇਰੇ) ਸੇਵਕ ਹਾਂ (ਅਤੇ ਤੂੰ ਸਦਾ) ਮਿਹਰ ਕਰਨ ਵਾਲਾ ਹੈਂ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਮੇਰਾ) ਸਾਹਿਬ (ਹਰ ਥਾਂ) ਭਰਪੂਰ ਹੈ (ਅਤੇ ਸਭ ਵਿੱਚ) ਵਿਆਪਕ ਹੋ ਰਿਹਾ ਹੈ।੪।੨।
ਉਹ ਸਮਾ ਭਾਗਾਂ ਵਾਲਾ ਹੁੰਦਾ ਹੈ ਜਿਸ ਵੇਲੇ ਪ੍ਰਭੂ ਦਾ ਦਰਸਨ ਕਰੀਦਾ ਹੈ।
(ਜਿਸ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਦਰਸਨ ਹੁੰਦਾ ਹੈ) ਮੈਂ ਉਸ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ ॥੧॥
ਹੇ ਜਿੰਦ ਦੇਣ ਵਾਲੇ ਪ੍ਰਭੂ! ਹੇ ਮੇਰੇ ਪ੍ਰੀਤਮ ਪ੍ਰਭੂ!
ਤੇਰਾ ਨਾਮ ਚੇਤੇ ਕਰ ਕਰ ਕੇ ਮੇਰਾ ਮਨ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥
(ਹੇ ਪ੍ਰਭੂ!) ਤੇਰਾ ਨਾਮ-ਮੰਤ੍ਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ।
ਹੇ ਸ਼ਾਂਤੀ ਦੇ ਪੁੰਜ ਅਕਾਲ ਪੁਰਖ! ਤੇਰੀ ਨਿਗਾਹ ਚੰਗੀ ਪਰਖ ਵਾਲੀ ਹੈ ॥੨॥
(ਹੇ ਪ੍ਰਭੂ!) ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਤੂੰ (ਸਦਾ) ਤਖ਼ਤ ਉਤੇ ਨਿਵਾਸ ਰੱਖਣ ਵਾਲਾ ਹੈਂ (ਭਾਵ, ਤੂੰ ਸਦਾ ਲਈ ਸਭ ਦਾ ਹਾਕਮ ਹੈਂ)।
ਮੇਰਾ ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਉਹ ਕਦੇ ਜੰਮਦਾ ਜਾਂ ਮਰਦਾ ਨਹੀਂ ॥੩॥
ਅਸੀਂ ਜੀਵ ਤੇਰੇ ਨਿਮਾਣੇ ਸੇਵਕ ਹਾਂ, ਤੂੰ ਸਾਡੇ ਉਤੇ ਦਇਆ ਕਰਨ ਵਾਲਾ ਹੈਂ।
ਹੇ ਨਾਨਕ! ਸਾਡਾ ਮਾਲਕ-ਪ੍ਰਭੂ ਹਰ ਥਾਂ ਮੌਜੂਦ ਹੈ, ਸਭ ਵਿਚ ਵਿਆਪਕ ਹੈ ॥੪॥੨॥
ਵਡਹੰਸ ਪੰਜਵੀਂ ਪਾਤਿਸ਼ਾਹੀ।
ਮੁਬਾਰਕ ਹੈ ਉਹ ਸਮਾਂ ਜਦ ਮੈਂ ਆਪਣੇ ਸਤਿਗੁਰਾਂ ਨੂੰ ਦੇਖਦਾ ਹਾਂ।
ਮੈਂ ਸੱਚੇ ਗੁਰਾਂ ਦੇ ਚਰਣਾ ਤੋਂ ਕੁਰਬਾਨ ਜਾਂਦਾ ਹਾਂ।
ਹੇ ਮੈਡੇ ਪਿਆਰੇ ਸਾਹਿਬ! ਤੂੰ ਮੈਨੂੰ ਜਿੰਦ-ਜਾਨ ਦੇਣ ਵਾਲਾ ਹੈ।
ਮੇਰੀ ਜਿੰਦੜੀ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਉਂਦੀ ਹੈ। ਠਹਿਰਾਉ।
ਸੱਚੀ ਹੈ ਤੇਰੀ ਸਿੱਖਿਆ ਅਤੇ ਸੁਧਾ-ਸਰੂਪ ਹੈ ਤੇਰੀ ਗੁਰਬਾਣੀ।
ਠੰਡ ਪਾਉਣ ਵਾਲਾ ਹੈ ਤੇਰਾ ਦੀਦਾਰ ਅਤੇ ਸਰਵੱਗ ਤੇਰੀ ਨਜ਼ਰ।
ਸੱਚਾ ਹੈ ਤੇਰਾ ਫੁਰਮਾਨ ਅਤੇ ਤੂੰ ਸਾਹਿਬ ਦੇ ਸਦੀਵ ਰਾਜ-ਸਿੰਘਾਸਣ ਤੇ ਬੈਠਦਾ ਹੈਂ।
ਮੈਡਾ ਅਮਰ ਸੁਆਮੀ ਆਉਂਦਾ ਤੇ ਜਾਂਦਾ ਨਹੀਂ।
ਤੂੰ ਦਇਆਵਾਨ ਮਾਲਕ ਹੈਂ ਅਤੇ ਮੈਂ ਤੇਰਾ ਮਸਕੀਨ ਸੇਵਕ ਹਾਂ।
ਨਾਨਕ, ਪ੍ਰਭੂ ਹਰ ਥਾਂ ਪਰੀਪੂਰਨ ਹੋ ਰਮ ਰਿਹਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.