ਵਡਹੰਸੁਮਹਲਾ੫॥
ਤੂਬੇਅੰਤੁਕੋਵਿਰਲਾਜਾਣੈ॥
ਗੁਰਪ੍ਰਸਾਦਿਕੋਸਬਦਿਪਛਾਣੈ॥੧॥
ਸੇਵਕਕੀਅਰਦਾਸਿਪਿਆਰੇ॥
ਜਪਿਜੀਵਾਪ੍ਰਭਚਰਣਤੁਮਾਰੇ॥੧॥ਰਹਾਉ॥
ਦਇਆਲਪੁਰਖਮੇਰੇਪ੍ਰਭਦਾਤੇ॥
ਜਿਸਹਿਜਨਾਵਹੁਤਿਨਹਿਤੁਮਜਾਤੇ॥੨॥
ਸਦਾਸਦਾਜਾਈਬਲਿਹਾਰੀ॥
ਇਤਉਤਦੇਖਉਓਟਤੁਮਾਰੀ॥੩॥
ਮੋਹਿਨਿਰਗੁਣਗੁਣੁਕਿਛੂਨਜਾਤਾ॥
ਨਾਨਕਸਾਧੂਦੇਖਿਮਨੁਰਾਤਾ॥੪॥੩॥
vadahans mahalā 5 .
tū bēant kō viralā jānai .
gur prasād kō sabad pashānai .1.
sēvak kī aradās piārē .
jap jīvā prabh charan tumārē .1. rahāu .
daiāl purakh mērē prabh dātē .
jisah janāvah tinah tum jātē .2.
sadā sadā jāī balihārī .
it ut dēkhau ōt tumārī .3.
mōh niragun gun kishū n jātā .
nānak sādhū dēkh man rātā .4.3.
Wadhans 5th Guru.
Thou art infinite but only a few know Thee.
By the Guru's grace, Thou art reveled to some, through the Word.
My Beloved, Thy serf makes a supplication.
My Lord, I live by dwelling on Thy feet. Pause.
O my beneficent Lord Compassion, my Master!
He alone realises Thee, whom Thou so blesseth.
Ever and forever I am a sacrifice unto Thee.
Here and hereafter, I seek Thy protection.
I am sans any merit, O Lord, and I know not Thy merits.
Seeing Thy saint, my soul is imbued with Thee, O Nanak.
Wadahans, Fifth Mehl:
You are infinite only a few know this.
By Guru's Grace, some come to understand You through the Word of the Shabad. ||1||
Your servant offers this prayer, O Beloved:
I live by meditating on Your Feet, God. ||1||Pause||
O my Merciful and Almighty God, O Great Giver,
he alone knows You, whom You so bless. ||2||
Forever and ever, I am a sacrifice to You.
Here and hereafter, I seek Your Protection. ||3||
I am without virtue; I know none of Your Glorious Virtues.
O Nanak, seeing the Holy Saint, my mind is imbued with You. ||4||3||
ਵਡਹੰਸੁ ਮਹਲਾ ੫ ॥
(ਹੇ ਪ੍ਰਭੂ!) ਤੂੰ ਬੇਅੰਤ ਹੈਂ (ਤੈਨੂੰ) ਕੋਈ ਵਿਰਲਾ ਹੀ ਜਾਣਦਾ ਹੈ।
ਗੁਰੂ ਦੀ ਕਿਰਪਾ ਨਾਲ. ਗੁਰੂ ਦੇ ਸ਼ਬਦ ਦੁਆਰਾ (ਤੈਨੂੰ) ਕੋਈ ਪਛਾਣਦਾ ਹੈ।੧।
ਹੇ ਪਿਆਰੇ (ਪ੍ਰਭੂ! ਤੇਰੇ) ਸੇਵਕ ਦੀ (ਤੇਰੇ ਅਗੇ ਇਹ) ਅਰਦਾਸਿ ਹੈ
(ਕਿ ਮੈਂ) ਤੇਰੇ ਚਰਨ ਜਪ (ਜਪ) ਕੇ ਜੀਉਂਦਾ ਰਹਾਂ।੧।ਰਹਾਉ।
ਹੇ ਮੇਰੇ ਦਾਤੇ ਪ੍ਰਭੂ! ਹੇ ਦਇਆ ਦੇ ਘਰ! ਹੇ (ਅਕਾਲ) ਪੁਰਖ ਜੀ!
ਜਿਸ (ਜੀਵ) ਨੂੰ (ਤੁਸੀਂ) ਸਮਝਾਉਂਦੇ ਹੋ, ਉਸ ਨੇ ਹੀ (ਤੁਹਾਨੂੰ) ਜਾਣਿਆ (ਸਿਞਾਣਿਆ) ਹੈ।੨।
(ਹੇ ਪ੍ਰਭੂ! ਮੈਂ) ਸਦਾ (ਤੈਥੋਂ) ਸਦਕੇ ਜਾਂਦਾ ਹਾਂ।
ਇਸ ਲੋਕ (ਅਤੇ) ਪਰਲੋਕ ਵਿੱਚ ਤੇਰੀ ਓਟ (ਤੇਰਾ ਆਸਰਾ) ਵੇਖਦਾ ਹਾਂ।੩।
(ਹੇ ਪ੍ਰਭੂ!) ਮੈਂ ਗੁਣਾਂ ਤੋਂ ਖ਼ਾਲੀ ਹਾਂ, (ਤੇਰਾ ਕੀਤਾ ਗੁਣ ਮੈਂ) ਕੁਝ ਵੀ ਨਹੀਂ ਜਾਣਿਆ।
ਨਾਨਕ (ਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ!) ਉਸ ਸਾਧੂ (ਗੁਰੂ ਨੂੰ ਵੇਖ ਕੇ) ਮੇਰਾ ਮਨ (ਤੇਰੇ ਪ੍ਰੇਮ ਵਿੱਚ) ਰੰਗਿਆ ਗਿਆ ਹੈ।੪।੩।
ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਕੋਈ ਵਿਰਲਾ ਮਨੁੱਖ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ।
ਗੁਰੂ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਕੋਈ ਵਿਰਲਾ ਤੇਰੇ ਨਾਲ ਜਾਣ-ਪਛਾਣ ਪਾਂਦਾ ਹੈ ॥੧॥
ਹੇ ਪਿਆਰੇ ਪ੍ਰਭੂ! ਮੈਂ ਸੇਵਕ ਦੀ (ਤੇਰੇ ਦਰ ਤੇ) ਅਰਦਾਸ ਹੈ,
ਕਿ ਮੈਂ ਤੇਰੇ ਚਰਨ ਹਿਰਦੇ ਵਿਚ ਵਸ ਕੇ ਆਤਮਕ ਜੀਵਨ ਪ੍ਰਾਪਤ ਕਰਾਂ ॥੧॥ ਰਹਾਉ ॥
ਹੇ ਮੇਰੇ ਦਾਤੇ ਪ੍ਰਭੂ! ਹੇ ਦਇਆ ਦੇ ਘਰ ਅਕਾਲ ਪੁਰਖ!
ਜਿਸ ਮਨੁੱਖ ਨੂੰ ਤੂੰ ਆਪ ਸੂਝ ਬਖ਼ਸ਼ਦਾ ਹੈਂ, ਉਸੇ ਨੇ ਹੀ ਤੇਰੇ ਨਾਲ ਸਾਂਝ ਪਾਈ ਹੈ ॥੨॥
(ਹੇ ਪ੍ਰਭੂ!) ਮੈਂ ਸਦਾ ਹੀ ਸਦਾ ਹੀ ਤੈਥੋਂ ਸਦਕੇ ਜਾਂਦਾ ਹਾਂ।
ਇਸ ਲੋਕ ਵਿਚ ਤੇ ਪਰਲੋਕ ਵਿਚ ਮੈਂ ਤੇਰਾ ਹੀ ਆਸਰਾ ਤੱਕਦਾ ਹਾਂ ॥੩॥
(ਹੇ ਪ੍ਰਭੂ!) ਮੈਂ ਗੁਣ-ਹੀਣ ਹਾਂ, ਮੈਂ ਤੇਰੇ ਗੁਣ (ਉਪਕਾਰ) ਕੁਝ ਭੀ ਨਹੀਂ ਸੀ ਸਮਝ ਸਕਿਆ।
ਹੇ ਨਾਨਕ! ਗੁਰੂ ਦਾ ਦਰਸਨ ਕਰ ਕੇ ਮੇਰਾ ਮਨ (ਤੇਰੇ ਪ੍ਰੇਮ ਵਿਚ) ਰੰਗਿਆ ਗਿਆ ਹੈ ॥੪॥੩॥
ਵਡਹੰਸ ਪੰਜਵੀਂ ਪਾਤਿਸ਼ਾਹੀ।
ਤੂੰ ਅਨੰਤ ਹੈ, ਬਹੁਤ ਹੀ ਥੋਡੇ ਤੈਨੂੰ ਜਾਣਦੇ ਹਨ।
ਗੁਰਾਂ ਦੀ ਦਇਆ ਦੁਆਰਾ ਨਾਮ ਰਾਹੀਂ ਕੋਈ ਟਾਵਾ-ਟੱਲਾ ਹੀ ਸਾਹਿਬ ਨੂੰ ਸਿੰਞਾਣਦਾ ਹੈ।
ਮੇਰੇ ਪ੍ਰੀਤਮ! ਤੇਰਾ ਨਫਰ ਇਕ ਬੇਨਤੀ ਕਰਦਾ ਹੈ।
ਹੇ ਸੁਆਮੀ! ਮੈਂ ਤੇਰੇ ਚਰਣਾ ਦਾ ਆਰਾਧਨ ਕਰਨ ਦੁਆਰਾ ਜੀਉਂਦਾ ਹਾਂ। ਠਹਿਰਾਉ।
ਹੇ ਮੈਡੇ ਮਿਹਰਬਾਨ ਬਲਵਾਨ ਅਤੇ ਦਾਤਾਰ ਸੁਆਮੀ!
ਕੇਵਲ ਉਹੀ ਤੈਨੂੰ ਜਾਣਦਾ ਹੈ ਜਿਸ ਨੂੰ ਤੂੰ ਆਪਣੀ ਸੋਝੀ ਦੀ ਬਖਸ਼ਸ਼ ਕਰਦਾ ਹੈਂ।
ਹਮੇਸ਼ਾਂ! ਹਮੇਸ਼ਾਂ! ਮੈਂ ਤੇਰੇ ਉਤੋਂ ਕੁਰਬਾਨ ਹਾਂ।
ਏਥੇ ਤੇ ਉਥੇ ਮੈਂ ਤੇਰੀ ਪਨਾਹ ਦਾ ਤਲਬਗਾਰ ਹਾਂ।
ਮੈਂ ਨੇਕੀ-ਵਿਹੂਣ ਹਾਂ, ਮੈਂ ਤੇਰੀ ਕਿਸੇ ਭੀ ਨੇਕੀ ਨੂੰ ਨਹੀਂ ਜਾਣ ਸਕਿਆ।
ਤੇਰੇ ਸੰਤ ਨੂੰ ਵੇਖ ਕੇ ਮੇਰੀ ਆਤਮਾ ਤੇਰੇ ਨਾਲ ਰੰਗੀ ਗਈ ਹੈ, ਹੇ ਨਾਨਕ!
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.