ਵਡਹੰਸੁਮਃ੫॥
ਤੂਜਾਣਾਇਹਿਤਾਕੋਈਜਾਣੈ॥
ਤੇਰਾਦੀਆਨਾਮੁਵਖਾਣੈ॥੧॥
ਤੂਅਚਰਜੁਕੁਦਰਤਿਤੇਰੀਬਿਸਮਾ॥੧॥ਰਹਾਉ॥
ਤੁਧੁਆਪੇਕਾਰਣੁਆਪੇਕਰਣਾ॥
ਹੁਕਮੇਜੰਮਣੁਹੁਕਮੇਮਰਣਾ॥੨॥
ਨਾਮੁਤੇਰਾਮਨਤਨਆਧਾਰੀ॥
ਨਾਨਕਦਾਸੁਬਖਸੀਸਤੁਮਾਰੀ॥੩॥੮॥
vadahans mah 5 .
tū jānāih tā kōī jānai .
tērā dīā nām vakhānai .1.
tū acharaj kudarat tērī bisamā .1. rahāu .
tudh āpē kāran āpē karanā .
hukamē janman hukamē maranā .2.
nām tērā man tan ādhārī .
nānak dās bakhasīs tumārī .3.8.
Wadhans 5th Guru.
When Thou revealest Thyself, only then, can any one know Thee.
He then repeats the Name given by Thee.
Thou art wondrous and astounding is Thy Omnipotence, O Lord. Pause.
Thou Thyself art the cause and Thyself the Doer.
In Thy will is the birth and in Thy will the death.
The Name is the support of my soul and body.
For Nanak, Thy slave, this is thy beneficence, O Lord.
Wadahans, Fifth Mehl:
When You allow Yourself to be known, then we know You.
We chant Your Name, which You have given to us. ||1||
You are wonderful! Your creative potency is amazing! ||1||Pause||
You Yourself are the Cause of causes, You Yourself are the Creator.
By Your Will, we are born, and by Your Will, we die. ||2||
Your Name is the Support of our mind and body.
This is Your blessing to Nanak, Your slave. ||3||8||
ਵਡਹੰਸੁ ਮਃ ੫ ॥
(ਹੇ ਪ੍ਰਭੂ! ਜਦ) ਤੂੰ (ਕਿਸੇ ਨੂੰ ਆਪਣਾ ਆਪ) ਬੁਝਾਵੇਂ ਤਾਂ ਕੋਈ (ਤੇਰਾ ਰੂਪ) ਜਾਣਦਾ ਹੈ।
(ਉਹੋ ਹੀ) ਤੇਰਾ ਬਖ਼ਸ਼ਿਆ ਹੋਇਆ ਨਾਮ ਉਚਾਰਦਾ ਹੈ।੧।
(ਹੇ ਪ੍ਰਭੂ!) ਤੂੰ ਆਪ ਅਸਚਰਜ (ਰੂਪ) ਹੈਂ (ਅਤੇ) ਤੇਰੀ ਕੁਦਰਤਿ (ਰਚਨਾ) ਹੈਰਾਨ ਕਰਨ ਵਾਲੀ ਹੈ।੧।ਰਹਾਉ।
(ਹੇ ਪ੍ਰਭੂ!) ਤੂੰ ਆਪ ਹੀ (ਹਰੇਕ ਗਲ ਦਾ) ਕਾਰਣ (ਸਬਬ) ਹੈਂ, ਆਪ ਹੀ (ਉਸ ਦੇ ਕਰਨ ਵਾਲਾ ਹੈਂ)।
ਤੇਰੇ ਹੁਕਮ ਵਿੱਚ (ਜੀਵ ਦਾ) ਜੰਮਣਾ (ਅਤੇ) ਤੇਰੇ ਹੁਕਮ ਵਿੱਚ ਹੀ ਮਰਣਾ (ਹੁੰਦਾ ਹੈ)।੨।
(ਹੇ ਪ੍ਰਭੂ!) ਮੇਰੇ ਮਨ ਤੇ ਤਨ ਦਾ ਆਸਰਾ (ਤੇਰਾ) ਨਾਮ ਹੈ।
ਨਾਨਕ (ਆਖਦਾ ਹੈ ਕਿ ਹੇ ਪ੍ਰਭੂ!) ਦਾਸ ਨੂੰ (ਇਹ ਨਾਮ) ਤੁਹਾਡੀ ਹੀ ਬਖ਼ਸ਼ਿਸ਼ ਹੈ।੩।੮।
(ਹੇ ਪ੍ਰਭੂ!) ਜਦੋਂ ਕਿਸੇ ਮਨੁੱਖ ਨੂੰ ਤੂੰ ਸੂਝ ਬਖ਼ਸ਼ਦਾ ਹੈਂ, ਤਦੋਂ ਹੀ ਕੋਈ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ,
ਤੇ ਤੇਰਾ ਬਖ਼ਸ਼ਿਆ ਹੋਇਆ ਤੇਰਾ ਨਾਮ ਉਚਾਰਦਾ ਹੈ ॥੧॥
(ਹੇ ਪ੍ਰਭੂ!) ਤੂੰ ਹੈਰਾਨ ਕਰ ਦੇਣ ਵਾਲੀ ਹਸਤੀ ਵਾਲਾ ਹੈਂ ਤੇ ਤੇਰੀ ਰਚੀ ਰਚਨਾ ਭੀ ਹੈਰਾਨਗੀ ਪੈਦਾ ਕਰਨ ਵਾਲੀ ਹੈ ॥੧॥ ਰਹਾਉ ॥
(ਹੇ ਪ੍ਰਭੂ!) ਤੂੰ ਆਪ ਹੀ (ਜਗਤ-ਰਚਨਾ ਦਾ) ਵਸੀਲਾ ਹੈਂ, ਤੂੰ ਆਪ ਹੀ ਜਗਤ ਹੈਂ (ਭਾਵ, ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ)।
ਤੇਰੇ ਹੁਕਮ ਵਿਚ ਹੀ (ਜੀਵਾਂ ਦਾ) ਜਨਮ ਹੁੰਦਾ ਹੈ, ਤੇਰੇ ਹੁਕਮ ਵਿਚ ਹੀ ਮੌਤ ਆਉਂਦੀ ਹੈ ॥੨॥
(ਹੇ ਪ੍ਰਭੂ!) ਤੇਰਾ ਨਾਮ ਮੇਰੇ ਮਨ ਦਾ ਮੇਰੇ ਸਰੀਰ ਦਾ ਆਸਰਾ ਹੈ।
ਨਾਨਕ ਦਾਸ ਤੇਰੀ ਬਖ਼ਸ਼ਸ (ਦਾ ਆਸਵੰਦ ਹੈ) ॥੩॥੮॥
ਵਡਹੰਸ ਪੰਜਵੀਂ ਪਾਤਿਸ਼ਾਹੀ।
ਜਦ ਤੂੰ ਆਪਣਾ ਆਪ ਦਰਸਾਉਂਦਾ ਹੈ, ਕੇਵਲ ਤਦ ਹੀ ਕੋਈ ਜਣਾ ਤੈਨੂੰ ਜਾਣ ਸਕਦਾ ਹੈ।
ਫਿਰ ਉਹ ਤੇਰੇ ਦਿਤੇ ਹੋਏ ਨਾਮ ਦਾ ਜਾਪ ਕਰਦਾ ਹੈ।
ਤੂੰ ਅਸਚਰਜ ਹੈਂ ਅਤੇ ਅਦਭੁਤ ਹੈ ਤੇਰੀ ਅਪਾਰ ਸ਼ਕਤੀ, ਹੇ ਸਾਹਿਬ! ਠਹਿਰਾਉ।
ਤੂੰ ਆਪ ਹੀ ਸਬੱਬ ਹੈ ਅਤੇ ਆਪ ਹੀ ਕਰਨ ਵਾਲਾ।
ਤੇਰੀ ਰਜ਼ਾ ਵਿੱਚ ਪੈਦਾਇਸ਼ ਹੈ ਅਤੇ ਤੇਰੀ ਰਜਾ ਵਿੱਚ ਹੀ ਮੌਤ।
ਤੇਰਾ ਨਾਮ ਮੇਰੀ ਜਿੰਦੜੀ ਤੇ ਦੇਹ ਦਾ ਆਸਰਾ ਹੈ।
ਤੇਰੇ ਗੋਲੇ ਨਾਨਕ ਲਈ ਹੇ ਸਾਹਿਬ! ਇਹ ਤੇਰੀ ਇਕ ਦਾਤ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.