ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥
ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੈ ਸਬਦਿ ਲਿਵ ਲਾਏ ॥
ਸਦਾ ਸਚਿ ਰਤਾ ਮਨੁ ਨਿਰਮਲੁ ਆਵਣੁ ਜਾਣੁ ਰਹਾਏ ॥
ਦੂਜੈ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ ॥
ਕਹੈ ਨਾਨਕੁ ਸੁਣਿ ਮਨ ਮੇਰੇ ਤੂ ਸਦਾ ਸਚੁ ਸਮਾਲਿ ॥੧॥
ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ ॥
ਜੋ ਭਾਵੈ ਸੋ ਭੁੰਚਿ ਤੂ ਗੁਰਮੁਖਿ ਨਦਰਿ ਨਿਹਾਲਿ ॥
ਗੁਰਮੁਖਿ ਨਦਰਿ ਨਿਹਾਲਿ ਮਨ ਮੇਰੇ ਅੰਤਰਿ ਹਰਿ ਨਾਮੁ ਸਖਾਈ ॥
ਮਨਮੁਖ ਅੰਧੁਲੇ ਗਿਆਨ ਵਿਹੂਣੇ ਦੂਜੈ ਭਾਇ ਖੁਆਈ ॥
ਬਿਨੁ ਨਾਵੈ ਕੋ ਛੂਟੈ ਨਾਹੀ ਸਭ ਬਾਧੀ ਜਮਕਾਲਿ ॥
ਨਾਨਕ ਅੰਤਰਿ ਤੇਰੈ ਨਿਧਾਨੁ ਹੈ ਤੂ ਬਾਹਰਿ ਵਸਤੁ ਨ ਭਾਲਿ ॥੨॥
ਮਨ ਮੇਰਿਆ ਜਨਮੁ ਪਦਾਰਥੁ ਪਾਇ ਕੈ ਇਕਿ ਸਚਿ ਲਗੇ ਵਾਪਾਰਾ ॥
ਸਤਿਗੁਰੁ ਸੇਵਨਿ ਆਪਣਾ ਅੰਤਰਿ ਸਬਦੁ ਅਪਾਰਾ ॥
ਅੰਤਰਿ ਸਬਦੁ ਅਪਾਰਾ ਹਰਿ ਨਾਮੁ ਪਿਆਰਾ ਨਾਮੇ ਨਉ ਨਿਧਿ ਪਾਈ ॥
ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ ਦੂਜੈ ਪਤਿ ਗਵਾਈ ॥
ਹਉਮੈ ਮਾਰਿ ਸਚਿ ਸਬਦਿ ਸਮਾਣੇ ਸਚਿ ਰਤੇ ਅਧਿਕਾਈ ॥
ਨਾਨਕ ਮਾਣਸ ਜਨਮੁ ਦੁਲੰਭੁ ਹੈ ਸਤਿਗੁਰਿ ਬੂਝ ਬੁਝਾਈ ॥੩॥
ਮਨ ਮੇਰੇ ਸਤਿਗੁਰੁ ਸੇਵਨਿ ਆਪਣਾ ਸੇ ਜਨ ਵਡਭਾਗੀ ਰਾਮ ॥
ਜੋ ਮਨੁ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ ॥
ਸੇ ਜਨ ਬੈਰਾਗੀ ਸਚਿ ਲਿਵ ਲਾਗੀ ਆਪਣਾ ਆਪੁ ਪਛਾਣਿਆ ॥
ਮਤਿ ਨਿਹਚਲ ਅਤਿ ਗੂੜੀ ਗੁਰਮੁਖਿ ਸਹਜੇ ਨਾਮੁ ਵਖਾਣਿਆ ॥
ਵਡਹੰਸੁਮਹਲਾ੩॥
ਮਨਮੇਰਿਆਤੂਸਦਾਸਚੁਸਮਾਲਿਜੀਉ॥
ਆਪਣੈਘਰਿਤੂਸੁਖਿਵਸਹਿਪੋਹਿਨਸਕੈਜਮਕਾਲੁਜੀਉ॥
ਕਾਲੁਜਾਲੁਜਮੁਜੋਹਿਨਸਾਕੈਸਾਚੈਸਬਦਿਲਿਵਲਾਏ॥
ਸਦਾਸਚਿਰਤਾਮਨੁਨਿਰਮਲੁਆਵਣੁਜਾਣੁਰਹਾਏ॥
ਦੂਜੈਭਾਇਭਰਮਿਵਿਗੁਤੀਮਨਮੁਖਿਮੋਹੀਜਮਕਾਲਿ॥
ਕਹੈਨਾਨਕੁਸੁਣਿਮਨਮੇਰੇਤੂਸਦਾਸਚੁਸਮਾਲਿ॥੧॥
ਮਨਮੇਰਿਆਅੰਤਰਿਤੇਰੈਨਿਧਾਨੁਹੈਬਾਹਰਿਵਸਤੁਨਭਾਲਿ॥
ਜੋਭਾਵੈਸੋਭੁੰਚਿਤੂਗੁਰਮੁਖਿਨਦਰਿਨਿਹਾਲਿ॥
ਗੁਰਮੁਖਿਨਦਰਿਨਿਹਾਲਿਮਨਮੇਰੇਅੰਤਰਿਹਰਿਨਾਮੁਸਖਾਈ॥
ਮਨਮੁਖਅੰਧੁਲੇਗਿਆਨਵਿਹੂਣੇਦੂਜੈਭਾਇਖੁਆਈ॥
ਬਿਨੁਨਾਵੈਕੋਛੂਟੈਨਾਹੀਸਭਬਾਧੀਜਮਕਾਲਿ॥
ਨਾਨਕਅੰਤਰਿਤੇਰੈਨਿਧਾਨੁਹੈਤੂਬਾਹਰਿਵਸਤੁਨਭਾਲਿ॥੨॥
ਮਨਮੇਰਿਆਜਨਮੁਪਦਾਰਥੁਪਾਇਕੈਇਕਿਸਚਿਲਗੇਵਾਪਾਰਾ॥
ਸਤਿਗੁਰੁਸੇਵਨਿਆਪਣਾਅੰਤਰਿਸਬਦੁਅਪਾਰਾ॥
ਅੰਤਰਿਸਬਦੁਅਪਾਰਾਹਰਿਨਾਮੁਪਿਆਰਾਨਾਮੇਨਉਨਿਧਿਪਾਈ॥
ਮਨਮੁਖਮਾਇਆਮੋਹਵਿਆਪੇਦੂਖਿਸੰਤਾਪੇਦੂਜੈਪਤਿਗਵਾਈ॥
ਹਉਮੈਮਾਰਿਸਚਿਸਬਦਿਸਮਾਣੇਸਚਿਰਤੇਅਧਿਕਾਈ॥
ਨਾਨਕਮਾਣਸਜਨਮੁਦੁਲੰਭੁਹੈਸਤਿਗੁਰਿਬੂਝਬੁਝਾਈ॥੩॥
ਮਨਮੇਰੇਸਤਿਗੁਰੁਸੇਵਨਿਆਪਣਾਸੇਜਨਵਡਭਾਗੀਰਾਮ॥
ਜੋਮਨੁਮਾਰਹਿਆਪਣਾਸੇਪੁਰਖਬੈਰਾਗੀਰਾਮ॥
ਸੇਜਨਬੈਰਾਗੀਸਚਿਲਿਵਲਾਗੀਆਪਣਾਆਪੁਪਛਾਣਿਆ॥
ਮਤਿਨਿਹਚਲਅਤਿਗੂੜੀਗੁਰਮੁਖਿਸਹਜੇਨਾਮੁਵਖਾਣਿਆ॥
ਇਕਕਾਮਣਿਹਿਤਕਾਰੀਮਾਇਆਮੋਹਿਪਿਆਰੀਮਨਮੁਖਸੋਇਰਹੇਅਭਾਗੇ॥
ਨਾਨਕਸਹਜੇਸੇਵਹਿਗੁਰੁਅਪਣਾਸੇਪੂਰੇਵਡਭਾਗੇ॥੪॥੩॥
vadahans mahalā 3 .
man mēriā tū sadā sach samāl jīu .
āpanai ghar tū sukh vasah pōh n sakai jamakāl jīu .
kāl jāl jam jōh n sākai sāchai sabad liv lāē .
sadā sach ratā man niramal āvan jān rahāē .
dūjai bhāi bharam vigutī manamukh mōhī jamakāl .
kahai nānak sun man mērē tū sadā sach samāl .1.
man mēriā antar tērai nidhān hai bāhar vasat n bhāl .
jō bhāvai sō bhunch tū guramukh nadar nihāl .
guramukh nadar nihāl man mērē antar har nām sakhāī .
manamukh andhulē giān vihūnē dūjai bhāi khuāī .
bin nāvai kō shūtai nāhī sabh bādhī jamakāl .
nānak antar tērai nidhān hai tū bāhar vasat n bhāl .2.
man mēriā janam padārath pāi kai ik sach lagē vāpārā .
satigur sēvan āpanā antar sabad apārā .
antar sabad apārā har nām piārā nāmē nau nidh pāī .
manamukh māiā mōh viāpē dūkh santāpē dūjai pat gavāī .
haumai mār sach sabad samānē sach ratē adhikāī .
nānak mānas janam dulanbh hai satigur būjh bujhāī .3.
man mērē satigur sēvan āpanā sē jan vadabhāgī rām .
jō man mārah āpanā sē purakh bairāgī rām .
sē jan bairāgī sach liv lāgī āpanā āp pashāniā .
mat nihachal at gūrī guramukh sahajē nām vakhāniā .
ik kāman hitakārī māiā mōh piārī manamukh sōi rahē abhāgē .
nānak sahajē sēvah gur apanā sē pūrē vadabhāgē .4.3.
Wadhans 3rd Guru.
O my soul, remember thou ever, the True Lord.
Thus shalt thou abide in peace in thy own home and death's courier shall touch thee not.
By embracing affection for the True Name, Death's noose and myrmidon cannot touch the mortal.
The soul, imbued with the True Name, is ever immaculate and ceases to came and go.
Duality and doubt have ruined the way-ward soul and it is lured by death Minister.
Says, Nanak, hearken thou, O my soul and remember thou ever the True Lord.
O my mind, within thee is the treasure, search, thou not the thing without.
Eat thou only that which is pleasing to the Lord and be happy through the Exalted Guru's grace.
O my soul, Lord Master, the Helper, is within thee. By Guru's instruction, be holy and see Him with thine eyes.
The egocentrics are blind and bereft of gnosis and another's love has ruined them.
Without the Name, none is emancipated, All are chained by Death's myrmidon.
Nanak, within thee obtaining is the treasure; seek thou not the thing without.
My mind, obtaining the wealth of human life, some are engaged in the trade of truth.
They serve their True Guru and within them is enshrined the infinite Name.
Within them is the infinite sweet Name of God, and through the Name, they obtain the nine treasures.
The way-ward are engrossed in worldly love. They writhe in pain and through duality lose their honour.
They, who still their ego and merge in the True Name, are thoroughly imbued with truth.
Nanak, difficult to obtain is the human life, The True Guru reveals the real understanding.
O my soul, they who serve their True Guru, very fortunate are those persons.
They who subdue their mind, they are the men of renunciation and detachment.
They, who cherish love for the True Lord, they are the desireless persons, who know their ownself,
stable and very profound is their intellect, and by Guru's grace, they calmly utter the Name.
Some are the lovers of damsels and sweet to them is the love of wealth; Such unlucky apostates remain asleep.
Nanak, they who, with poise, serve their Guru, they are the men of perfect destiny.
Wadahans, Third Mehl:
O my mind, contemplate the True Lord forever.
Dwell in peace in the home of your own self, and the Messenger of Death shall not touch you.
The noose of the Messenger of Death shall not touch you, when you embrace love for the True Word of the Shabad.
Ever imbued with the True Lord, the mind becomes immaculate, and its coming and going is ended.
The love of duality and doubt have ruined the selfwilled manmukh, who is lured away by the Messenger of Death.
Says Nanak, listen, O my mind: contemplate the True Lord forever. ||1||
O my mind, the treasure is within you; do not search for it on the outside.
Eat only that which is pleasing to the Lord, and as Gurmukh, receive the blessing of His Glance of Grace.
As Gurmukh, receive the blessing of His Glance of Grace, O my mind; the Name of the Lord, your help and support, is within you.
The selfwilled manmukhs are blind, and devoid of wisdom; they are ruined by the love of duality.
Without the Name, no one is emancipated. All are bound by the Messenger of Death.
O Nanak, the treasure is within you; do not search for it on the outside. ||2||
O my mind, obtaining the blessing of this human birth, some are engaged in the trade of Truth.
They serve their True Guru, and the Infinite Word of the Shabad resounds within them.
Within them is the Infinite Shabad, and the Beloved Naam, the Name of the Lord; through the Naam, the nine treasures are obtained.
The selfwilled manmukhs are engrossed in emotional attachment to Maya; they suffer in pain, and through duality, they lose their honor.
But those who conquer their ego, and merge in the True Shabad, are totally imbued with Truth.
O Nanak, it is so difficult to obtain this human life; the True Guru imparts this understanding. ||3||
O my mind, those who serve their True Guru are the most fortunate beings.
Those who conquer their minds are beings of renunciation and detachment.
They are beings of renunciation and detachment, who lovingly focus their consciousness on the True Lord; they realize and understand their own selves.
Their intellect is steady, deep and profound; as Gurmukh, they naturally chant the Naam, the Name of the Lord.
Some are lovers of beautiful young women; emotional attachment to Maya is very dear to them. The unfortunate selfwilled manmukhs remain asleep.
O Nanak, those who intuitively serve their Guru, have perfect destiny. ||4||3||
ਵਡਹੰਸੁ ਮਹਲਾ ੩ ॥
ਹੇ ਮੇਰੇ ਮਨ ਜੀਓ! ਤੂੰ ਸਦਾ ਸਚ ਨੂੰ ਯਾਦ ਰਖ।
(ਇਸ ਤਰ੍ਹਾਂ) ਤੂੰ ਆਪਣੇ ਸਰੂਪ ਵਿੱਚ ਸੁੱਖ ਨਾਲ ਵਸੇਂਗਾ, (ਅਤੇ ਤੇਰੇ ਉਤੇ) ਜਮ ਕਾਲ (ਆਪਣਾ) ਅਸਰ ਨਹੀਂ ਪਾ ਸਕੇਗਾ।
(ਹੇ ਮਨ!) ਜਮ ਰੂਪੀ ਜਾਲ ਤੇ ਕਾਲ (ਉਸ ਵਲ) ਤੱਕ ਨਹੀਂ ਸਕਦਾ (ਜੋ) ਸਚੇ ਸ਼ਬਦ ਦੁਆਰਾ (ਪਰਮਾਤਮਾ ਨਾਲ) ਲਿਵ ਲਾਉਂਦਾ ਹੈ।
(ਉਸ ਦਾ) ਮਨ ਸਦਾ ਸਚ ਵਿੱਚ ਰਹਿੰਦਾ ਹੈ, (ਉਸ ਦਾ) ਆਉਣਾ ਜਾਣਾ (ਭਾਵ ਜੰਮਣ ਮਰਣ ਦਾ ਗੇੜ) ਮੁੱਕ ਜਾਂਦਾ ਹੈ।
(ਸਾਰੀ ਸ੍ਰਿਸ਼ਟੀ ਪ੍ਰਭੂ ਨੁੰ ਛੱਡ ਕੇ) ਦੂਜੇ ਦੇ ਪਿਆਰ ਵਿੱਚ ਖੁਆਰ ਹੋ ਰਹੀ ਹੈ, (ਮਨਮੁਖਤਾ ਵਾਲੀ ਸ੍ਰਿਸ਼ਟੀ) ਮੋਹ ਜਮਕਾਲ ਨੇ (ਲੁੱਟ) ਲਈ ਹੈ।
ਨਾਨਕ ਆਖਦਾ ਹੈ ਕਿ ਹੇ ਮੇਰੇ ਮਨ! ਤੂੰ ਸੁਣ, ਸਦਾ ਸੱਚ ਨੂੰ ਯਾਦ ਕਰ।੧।
ਹੇ ਮੇਰੇ ਮਨ! ਤੇਰੇ (ਹਿਰਦੇ) ਅੰਦਰ (ਸਾਰੇ ਗੁਣਾਂ ਤੇ ਸੁਖਾਂ ਦਾ) ਖਜ਼ਾਨਾ ਹੈ।
(ਇਸ ਲਈ ਤੂੰ) ਨਾਮ ਵਸਤੂ ਬਾਹਰ (ਭਾਵ ਜੰਗਲਾਂ ਬੇਲਿਆਂ ਜਾਂ ਤੀਰਥਾਂ ਉਤੇ) ਨਾ ਲਭਦਾ ਫਿਰ।
(ਤੂੰ) ਗੁਰੂ ਦੁਆਰਾ (ਆਤਮਿਕ) ਦ੍ਰਿਸ਼ਟੀ ਨਾਲ (ਆਪਣੇ ਅੰਦਰ ਨਾਮ ਵਸਤੂ) ਵੇਖ ਕੇ (ਫਿਰ) ਜੋ (ਕੁਝ ਤੈਨੂੰ) ਭਾਉਂਦਾ ਹੈ ਤੂੰ ਉਹ (ਕੁਝ) ਖਾ ਲੈ।
ਹੇ ਮੇਰੇ ਮਨ! ਗੁਰੂ ਦੁਆਰਾ (ਤੂੰ) ਆਤਮਿਕ ਦ੍ਰਿਸ਼ਟੀ ਨਾਲ ਦਰਸ਼ਨ ਕਰ, ਹਰੀ ਦਾ ਨਾਮ (ਹੀ ਤੇਰਾ) ਮਿੱਤਰ ਹੈ। (ਇਸ ਲਈ ਗਿਆਨ ਤੋਂ ਸਖਣੇ ਮਨਮੁਖ) ਦੂਜੇ (ਭਾਵ ਮਾਇਆ ਦੇ) ਪਿਆਰ ਵਿੱਚ ਹੋਣ ਕਰਕੇ (ਪਰਮਾਤਮਾ ਤੋਂ) ਖੁੰਝੇ ਰਹਿੰਦੇ ਹਨ।
ਨਾਮ ਤੋਂ ਬਿਨਾ ਕਿਸੇ ਦਾ ਛੁਟਕਾਰਾ ਨਹੀਂ (ਸਾਰੀ ਸ੍ਰਿਸ਼ਟੀ) ਜਮਕਾਲ ਨੇ ਬਧੀ ਹੋਈ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਹੇ ਮੇਰੇ ਮਨ!) ਤੇਰੇ ਅੰਦਰ ਹੀ (ਨਾਮ ਰੂਪੀ) ਖ਼ਜ਼ਾਨਾ ਹੈ, (ਨਾਮ ਰੂਪੀ) ਵਸਤੂ ਤੂੰ ਬਾਹਰ (ਜੰਗਲਾਂ, ਬੇਲਿਆਂ ਵਿੱਚ) ਨਾ ਢੂੰਢਦਾ ਫਿਰ।੨।
ਹੇ ਮੇਰੇ ਮਨ ! (ਮਨੁੱਖ) ਜਨਮ ਰੂਪੀ ਪਦਾਰਥ ਪਾ ਕੇ ਕਈ (ਜੀਵ) ਸੱਚ ਵਿੱਚ ਲਗ ਕੇ (ਨਾਮ ਦਾ) ਵਾਪਾਰ (ਕਰ ਰਹੇ ਹਨ)।
(ਉਹ) ਆਪਣੇ ਸਤਿਗੁਰੂ ਨੂੰ ਸੇਂਵਦੇ (ਸਿਮਰਦੇ) ਹਨ (ਉਨ੍ਹਾਂ ਦੇ ਹਿਰਦੇ) ਅੰਦਰ ਬੇਅੰਤ (ਪ੍ਰਭੂ) ਦਾ ਸ਼ਬਦ (ਟਿਕਿਆ ਹੁੰਦਾ ਹੇ)।
(ਉਨ੍ਹਾਂ ਦੇ ਹਿਰਦੇ) ਅੰਦਰ ਬੇਅੰਤ (ਪ੍ਰਭੂ ਦਾ) ਸ਼ਬਦ ਹੈ (ਅਤੇ ਉਨ੍ਹਾਂ ਨੂੰ) ਹਰੀ ਦਾ ਨਾਮ ਪਿਆਰਾ (ਲਗਦਾ ਹੈ, ਅਤੇ ਉਨ੍ਹਾਂ ਨੇ) ਨਾਮ ਰੂਪੀ (ਵਸਤੂ) ਨੌ ਨਿਧਾਂ (ਵਜੋਂ) ਪਾ ਲਈ ਹੈ।
ਮਨਮੁਖ (ਜੀਵ) ਮਾਇਆ ਦੇ ਮੋਹ ਵਿੱਚ ਪਏ ਰਹਿੰਦੇ ਹਨ, ਦੁੱਖ ਵਿੱਚ (ਫਸੇ ਹੋਏ, ਦੁੱਖ ਨਾਲ) ਸੜਦੇ ਹਨ, ਦੂਜੇ ਦੇ (ਪਿਆਰ) ਵਿੱਚ ਲਗਣ ਕਰਕੇ (ਉਨ੍ਹਾਂ ਨੇ) ਆਪਣੀ ਇਜ਼ਤ ਗੁਆ ਲਈ ਹੈ।
(ਜਿਹੜੇ ਮਨੁੱਖ) ਹਉਮੈ ਨੂੰ ਮਾਰ ਕੇ ਸੱਚੇ (ਸ਼ਬਦ) ਵਿੱਚ ਲੀਨ ਹੋ ਗਏ ਹਨ, ਉਹ ਸੱਚ ਵਿੱਚ ਬਹੁਤ ਹੀ ਰੱਤੇ ਰਹਿੰਦੇ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਸਤਿਗੁਰੂ ਨੇ (ਉਨ੍ਹਾਂ ਨੂੰ ਇਹ) ਸੋਝੀ ਬਖ਼ਸ਼ੀ ਹੈ ਕਿ ਮਨੁੱਖਾ ਜਨਮ (ਮਿਲਣਾ) ਬਹੁਤ ਔਖਾ ਹੈ।੩।
ਹੇ ਮੇਰੇ ਮਨ! (ਜਿਹੜੇ ਮਨੁੱਖ) ਆਪਣਾ ਸਤਿਗੁਰੂ ਸੇਵਦੇ (ਸਿਮਰਦੇ) ਹਨ, ਓਹ ਸੇਵਕ ਵੱਡੇ ਭਾਗਾਂ ਵਾਲੇ ਹਨ।
ਜੋ (ਪੁਰਖ) ਆਪਣਾ ਮਨ ਮਾਰਦੇ (ਭਾਵ ਵਸ ਵਿੱਚ ਕਰ ਲੈਂਦੇ) ਹਨ ਉਹ ਪੁਰਖ (ਸੱਚੇ) ਬੈਰਾਗ ਵਾਲੇ ਹਨ।
(ਜਿਨ੍ਹਾਂ ਮਨੁੱਖਾਂ ਦੀ) ਸੱਚ ਵਿੱਚ ਲਿਵ ਲਗੀ ਹੈ (ਅਸਲ ਵਿੱਚ) ਉਹ ਸੇਵਕ ਵੈਰਾਗਵਾਨ ਹਨ (ਕਿਉਂਕਿ ਉਨ੍ਹਾਂ ਨੇ) ਆਪਣਾ ਆਪ (ਮੂਲ) ਪਛਾਣ ਲਿਆ ਹੈ (ਭਾਵ ਉਨ੍ਹਾਂ ਨੇ ਆਤਮ-ਲਖਤਾ ਕਰ ਲਈ ਹੈ।
ਗੁਰੂ ਦੁਆਰਾ (ਉਨ੍ਹਾਂ ਦੀ) ਮਤਿ ਸਥਿਰ ਅਤੇ ਬਹੁਤ ਗੁੜ੍ਹੀ (ਭਾਵ ਦ੍ਰਿੜ੍ਹਤਾ ਵਾਲੀ) ਹੁੰਦੀ ਹੈ (ਕਿਉਂਕਿ ਉਨ੍ਹਾਂ ਨੇ) ਸਹਜ ਵਿੱਚ (ਟਿੱਕ ਕੇ) ਨਾਮ ਜਪਿਆ ਹੁੰਦਾ ਹੈ।
ਕਈ (ਐਸੇ ਲੋਕ ਹਨ ਜੋ) ਨਾਰੀ ਦੇ ਹਿਤਕਾਰੀ (ਅਤੇ) ਮਾਇਆ-ਮੋਹ ਵਿੱਚ ਪਿਆਰ ਕਰਨ ਵਾਲੀ (ਰੁਚੀ ਰਖਦੇ ਹਨ)। (ਓਹ) ਖੋਟੇ ਭਾਗਾਂ ਵਾਲੇ (ਮਨਮੁਖ ਹਨ ਜੋ ਮਾਇਆ-ਮੋਹ ਦੀ ਨੀਂਦ ਵਿੱਚ) ਸੌ ਰਹੇ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਹੜੇ ਮਨੁੱਖ) ਸਹਿਜ (ਅਵਸਥਾ) ਵਿੱਚ (ਟਿੱਕ ਕੇ) ਆਪਣਾ ਗੁਰੂ ਸੇਵਦੇ ਹਨ, (ਸਹੀ ਅਰਥਾਂ ਵਿੱਚ) ਓਹ ਵੱਡੇ ਭਾਗਾਂ ਵਾਲੇ ਹਨ।੪।੩।
ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਤੂੰ ਸਦਾ ਆਪਣੇ ਅੰਦਰ ਵਸਾਈ ਰੱਖ,
ਇੰਜ ਤੂੰ ਆਪਣੇ ਅੰਤਰ ਆਤਮੇ ਆਨੰਦ ਨਾਲ ਟਿਕਿਆ ਰਹੇਂਗਾ ਤੇ ਆਤਮਕ ਮੌਤ ਤੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕੇਗੀ।
ਜੇਹੜਾ ਗੁਰੂ ਦੇ ਸਦਾ-ਥਿਰ ਪ੍ਰਭੂ ਵਾਲੇ ਸ਼ਬਦ ਵਿਚ ਸੁਰਤ ਜੋੜੀ ਰੱਖਦਾ ਹੈ, ਉਸ ਵਲ ਮੌਤ (ਆਤਮਕ ਮੌਤ) ਤੱਕ ਭੀ ਨਹੀਂ ਸਕਦੀ।
ਉਸ ਦਾ ਮਨ ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਸਦਾ ਰੰਗਿਆ ਰਹਿ ਕੇ ਪਵਿਤ੍ਰ ਹੋ ਜਾਂਦਾ ਹੈ, ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਾਇਆ ਦੇ ਪਿਆਰ ਦੀ ਭਟਕਣਾ ਵਿਚ ਖ਼ੁਆਰ ਹੁੰਦਾ ਹੈ ਤੇ ਉਸ ਨੂੰ ਆਤਮਕ ਮੌਤ ਨੇ ਆਪਣੇ ਮੋਹ ਵਿਚ ਫਸਾ ਰੱਖਿਆ ਹੁੰਦਾ ਹੈ।
ਹੇ ਨਾਨਕ ਆਖਦਾ ਹੈ ਕਿ, ਹੇ ਮੇਰੇ ਮਨ! (ਮੇਰੀ ਗੱਲ) ਸੁਣ, ਤੂੰ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਵਸਾਈ ਰੱਖ ॥੧॥
ਹੇ ਮੇਰੇ ਮਨ! (ਸਾਰੇ ਸੁਖਾਂ ਦਾ) ਖ਼ਜ਼ਾਨਾ (ਪਰਮਾਤਮਾ) ਤੇਰੇ ਅੰਦਰ ਵੱਸ ਰਿਹਾ ਹੈ, ਤੂੰ ਇਸ ਪਦਾਰਥ ਨੂੰ ਬਾਹਰ ਨਾਹ ਢੂੰਢਦਾ ਫਿਰ।
ਪਰਮਾਤਮਾ ਦੀ ਰਜ਼ਾ ਨੂੰ ਆਪਣੀ ਖ਼ੁਰਾਕ ਬਣਾ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਨਿਗਾਹ ਨਾਲ ਵੇਖ।
ਹੇ ਮੇਰੇ ਮਨ! ਗੁਰਮੁਖਾਂ ਵਾਲੀ ਨਜ਼ਰ ਨਾਲ ਵੇਖ, ਤੇਰੇ ਅੰਦਰ ਹੀ ਤੈਨੂੰ ਹਰਿ ਨਾਮ-ਮਿੱਤਰ (ਲੱਭ ਪਏਗਾ)।
ਆਪਣੇ ਮਨ ਪਿਛੇ ਚਲਣ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਅਤੇ ਆਤਮਕ ਗਿਆਨ ਤੋਂ ਵਙੇ ਹੋਏ ਮਾਇਆ ਦੇ ਮੋਹ ਦੇ ਕਾਰਨ ਖ਼ੁਆਰ ਹੁੰਦੇ ਹਨ।
ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ ਖ਼ਲਾਸੀ ਨਹੀਂ ਪਾ ਸਕਦਾ; ਆਤਮਕ ਮੌਤ ਨੇ ਸਾਰੀ ਲੁਕਾਈ ਨੂੰ (ਆਪਣੇ ਜਾਲ ਵਿਚ) ਬੰਨ੍ਹ ਰੱਖਿਆ ਹੈ।
ਹੇ ਨਾਨਕ! ਤੇਰੇ ਅੰਦਰ ਹੀ ਨਾਮ-ਖ਼ਜ਼ਾਨਾ ਮੌਜੂਦ ਹੈ, ਤੂੰ ਇਸ ਖ਼ਜ਼ਾਨੇ ਨੂੰ ਬਾਹਰ ਨਾਹ ਢੂੰਢਦਾ ਫਿਰ ॥੨॥
ਹੇ ਮੇਰੇ ਮਨ! ਕਈ ਹਨ ਜੇਹੜੇ ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਸਦਾ-ਥਿਰ ਪਰਮਾਤਮਾ ਦੇ ਸਿਮਰਨ ਦੇ ਵਪਾਰ ਵਿਚ ਲੱਗ ਪੈਂਦੇ ਹਨ।
ਉਹ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ ਤੇ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਆਪਣੇ ਹਿਰਦੇ ਵਿਚ ਵਸਾਂਦੇ ਹਨ।
ਉਹ ਹਰੀ ਦੀ ਸਿਫ਼ਤ-ਸਾਲਾਹ ਦੀ ਬਾਣੀ ਆਪਣੇ ਅੰਦਰ ਵਸਾਂਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਨੂੰ ਪਿਆਰਾ ਲੱਗਦਾ ਹੈ ਤੇ ਪ੍ਰਭੂ ਦੇ ਨਾਮ ਵਿਚ ਹੀ ਉਹਨਾਂ ਨੇ (ਮਾਨੋ, ਦੁਨੀਆ ਦੇ) ਨੌ ਹੀ ਖ਼ਜ਼ਾਨੇ ਲੱਭ ਲਏ ਹੁੰਦੇ ਹਨ।
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ, ਦੁੱਖ ਵਿਚ (ਗ੍ਰਸੇ ਹੋਏ) ਵਿਆਕੁਲ ਹੋਏ ਰਹਿੰਦੇ ਹਨ ਤੇ ਮਾਇਆ ਦੇ ਮੋਹ ਵਿਚ ਫਸ ਕੇ ਉਹਨਾਂ ਨੇ ਆਪਣੀ ਇੱਜ਼ਤ ਗਵਾ ਲਈ ਹੁੰਦੀ ਹੈ।
ਉਹ ਮਨੁੱਖ ਹਉਮੈ ਦੂਰ ਕਰ ਕੇ ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ ਤੇ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ ਵਿਚ) ਬਹੁਤ ਰੰਗੇ ਰਹਿੰਦੇ ਹਨ;
ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਇਹ ਸਮਝ ਬਖ਼ਸ਼ ਦਿੱਤੀ ਹੁੰਦੀ ਹੈ ਕਿ ਮਨੁੱਖਾ ਜਨਮ ਬੜੀ ਔਖਿਆਈ ਨਾਲ ਮਿਲਦਾ ਹੈ, ਹੇ ਨਾਨਕ!॥੩॥
ਹੇ ਮੇਰੇ ਮਨ! ਉਹ ਮਨੁੱਖ ਬੜੇ ਭਾਗਾਂ ਵਾਲੇ ਹੁੰਦੇ ਹਨ ਜੇਹੜੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ,
ਤੇ ਜੇਹੜੇ ਆਪਣੇ ਮਨ ਨੂੰ ਵੱਸ ਵਿਚ ਰੱਖਦੇ ਹਨ ਤੇ (ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਭੀ ਮਾਇਆ ਵਲੋਂ) ਨਿਰਮੋਹ ਰਹਿੰਦੇ ਹਨ।
ਉਹ ਮਨੁੱਖ ਦੁਨੀਆ ਵਲੋਂ ਵਿਰਕਤ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਵਿਚ ਉਹਨਾਂ ਦੀ ਸੁਰਤ ਜੁੜੀ ਰਹਿੰਦੀ ਹੈ ਅਤੇ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ।
ਗੁਰੂ ਦੀ ਸਰਨ ਪੈ ਕੇ ਉਹਨਾਂ ਦੀ ਮੱਤ (ਮਾਇਆ ਵਲੋਂ) ਅਡੋਲ ਰਹਿੰਦੀ ਹੈ, ਪ੍ਰੇਮ-ਰੰਗ ਵਿਚ ਗੂੜ੍ਹੀ ਰੰਗੀ ਰਹਿੰਦੀ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ।
ਕਈ ਐਸੇ ਬਦ-ਨਸੀਬ ਹੁੰਦੇ ਹਨ ਜੋ (ਕਾਮ-ਵੱਸ ਹੋ ਕੇ) ਇਸਤ੍ਰੀ ਨਾਲ (ਹੀ) ਹਿਤ ਕਰਦੇ ਹਨ, ਜੋ ਮਾਇਆ ਦੇ ਮੋਹ ਵਿਚ ਹੀ ਮਗਨ ਰਹਿੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹੋਏ (ਗ਼ਫ਼ਲਤ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ।
ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ ਜੋ ਆਤਮਕ ਅਡੋਲਤਾ ਵਿਚ ਟਿਕ ਕੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਰਹਿੰਦੇ ਹਨ ॥੪॥੩॥
ਵਡਹੰਸ ਤੀਜੀ ਪਾਤਿਸ਼ਾਹੀ।
ਹੇ ਮੇਰੀ ਜਿੰਦੜੀਏ! ਤੂੰ ਸਦੀਵ ਹੀ ਸੱਚੇ ਸੁਆਮੀ ਦਾ ਸਿਮਰਨ ਕਰ।
ਇਸ ਤਰ੍ਹਾਂ ਤੂੰ ਆਪਣੇ ਨਿੱਜ ਦੇ ਗ੍ਰਿਹ ਵਿੱਚ ਆਰਾਮ ਵਿੱਚ ਵਸੇਗੀ ਅਤੇ ਮੌਤ ਦਾ ਦੂਤ ਤੈਨੂੰ ਛੋਹੇਗਾ ਨਹੀਂ।
ਸੱਚੇ ਨਾਮ ਨਾਲ ਪ੍ਰੀਤ ਪਾਉਣ ਦੁਆਰਾ ਮੌਤ ਦੀ ਫਾਹੀ ਤੇ ਜਮ ਪ੍ਰਾਨੀ ਨੂੰ ਛੁਹ ਨਹੀਂ ਸਕਦੇ।
ਸਤਿ ਨਾਮ ਨਾਲ ਰੰਗੀ ਹੋਈ ਆਤਮਾ ਹਮੇਸ਼ਾਂ ਪਵਿੱਤ੍ਰ ਹੈ ਅਤੇ ਆਵਾਗਉਣ ਤੋਂ ਖਲਾਸੀ ਪਾ ਜਾਂਦੀ ਹੈ।
ਦਵੈਤ-ਭਾਵ ਤੇ ਸੰਦੇਹ ਨੇ ਆਪ-ਹੁਦਰੀ ਆਤਮਾ ਨੂੰ ਤਬਾਹ ਕਰ ਦਿੱਤਾ ਹੈ ਤੇ ਇਹ ਮੌਤ ਦੇ ਦੂਤ ਨੇ ਲੁਭਾਇਮਾਨ ਕਰ ਲਈ ਹੈ।
ਗੁਰੂ ਜੀ ਆਖਦੇ ਹਨ, ਤੂੰ ਮੇਰੀ ਆਤਮਾ! ਸੁਣ ਤੂੰ ਸਦੀਵ ਹੀ ਸੱਚੇ ਸਾਹਿਬ ਦਾ ਸਿਮਰਨ ਕਰਿਆ ਕਰ।
ਹੇ ਮੇਰੇ ਮਨੂਏ! ਤੇਰੇ ਅੰਦਰ ਹੀ (ਨਾਮ ਦਾ) ਖਜਾਨਾ ਹੈ। ਤੂੰ ਇਸ ਵਸਤੂ ਨੂੰ ਬਾਹਰਵਾਰ ਨਾਂ ਲੱਭ।
ਤੂੰ ਉਹ ਕੁਛ ਛੱਕ ਜਿਹੜਾ ਸਾਈਂ ਨੂੰ ਚੰਗਾ ਲਗਦਾ ਹੈ ਤੇ ਇਸ ਤਰ੍ਹਾਂ ਮੁਖੀ ਗੁਰਾਂ ਦੀ ਦਇਆ ਦੁਆਰਾ ਪ੍ਰਸੰਨ ਹੋ।
ਹੇ ਮੇਰੀ ਜਿੰਦੇ! ਸਹਾਇਕ ਸੁਆਮੀ ਮਾਲਕ ਤੇਰੇ ਅੰਦਰ ਹੀ ਹੈ। ਨੇਕ ਬਣ ਅਤੇ ਉਸ ਨੂੰ ਆਪਣੇ ਨੇਤ੍ਰਾ ਨਾਲ ਵੇਖ।
ਆਪ-ਹੁਦਰੇ, ਅੰਨ੍ਹੇ ਅਤੇ ਬ੍ਰਹਮ-ਬੋਧ ਤੋਂ ਸਖਣੇ ਹਨ। ਹੋਰਸ ਦੀ ਪ੍ਰੀਤ ਨੇ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ।
ਨਾਮ ਦੇ ਬਾਝੌਂ ਕੋਈ ਭੀ ਬੰਦ-ਖਲਾਸ ਨਹੀਂ ਹੁੰਦਾ। ਮੌਤ ਦੇ ਫ਼ਰਿਸ਼ਤੇ ਨੇ ਸਾਰਿਆਂ ਨੂੰ ਜਕੜਿਆ ਹੋਇਆ ਹੈ।
ਨਾਨਕ, ਤੇਰੇ ਅੰਦਰ ਹੀ ਖਜਾਨਾ ਹੈ। ਤੂੰ ਨਾਮ-ਵਸਤੂ ਦੀ ਬਾਹਰ ਵਾਰ ਖੋਜ ਭਾਲ ਨਾਂ ਕਰ।
ਮੇਰੇ ਮਨੂਏ ਮਨੁੱਖੀ-ਜੀਵਨ ਦੀ ਦੌਲਤ ਨੂੰ ਪਾ ਕੇ ਕਈ ਸੱਚ ਦੇ ਵਣਜ ਵਿੱਚ ਜੁੜੇ ਹੋਏ ਹਨ।
ਉਹ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ ਅਤੇ ਉਨ੍ਹਾਂ ਦੇ ਅੰਦਰ ਲਾਸਾਨੀ ਨਾਮ ਟਿਕਿਆ ਹੋਇਆ ਹੈ।
ਅਨੰਤ ਨਾਮ ਉਨ੍ਹਾਂ ਦੇ ਅੰਦਰ ਹੈ। ਰੱਬ ਦਾ ਨਾਮ ਉਨ੍ਹਾਂ ਨੂੰ ਮਿੱਠਾ ਲਗਦਾ ਹੈ ਅਤੇ ਨਾਮ ਦੇ ਰਾਹੀਂ ਉਹ ਨੌ ਖਜਾਨਿਆਂ ਨੂੰ ਪ੍ਰਾਪਤ ਕਰ ਲੈਂਦੇ ਹਨ।
ਆਪ-ਹੁਦਰੇ ਸੰਸਾਰੀ ਮਮਤਾ ਵਿੱਚ ਖੱਚਤ ਹੋਏ ਹੋਏ ਹਨ। ਉਹ ਪੀੜ ਅੰਦਰ ਦੁਖੀ ਹੁੰਦੇ ਹਨ ਤੇ ਦਵੈਤ ਭਾਵ ਵਿੱਚ ਆਪਣੀ ਇੱਜ਼ਤ ਆਬਰੂ ਵੰਞਾ ਲੈਂਦੇ ਹਨ।
ਜੋ ਆਪਣੀ ਹੰਗਤਾ ਨੂੰ ਮਾਰਦੇ ਹਨ ਤੇ ਸਤਿਨਾਮ ਵਿੱਚ ਲੀਨ ਹੁੰਦੇ ਹਨ, ਉਹ ਸੱਚ ਨਾਲ ਘਣੇ ਰੰਗੀਜ ਜਾਂਦੇ ਹਨ।
ਨਾਨਕ, ਮੁਸ਼ਕਿਲ ਨਾਲ ਮਿਲਣ ਵਾਲਾ ਹੈ ਮਨੁੱਖੀ-ਜੀਵਨ। ਸੱਚੇ ਗੁਰੂ ਜੀ ਯਥਾਰਥ ਸਮਝ ਦਰਸਾਉਂਦੇ ਹਨ।
ਹੇ ਮੇਰੀ ਜਿੰਦੇ! ਜੋ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਭਾਰੇ ਨਸੀਬਾਂ ਵਾਲੇ ਹਨ ਉਹ ਪੁਰਸ਼।
ਜਿਹੜੇ ਆਪਣੇ ਮਨ ਨੂੰ ਕਾਬੂ ਕਰਦੇ ਹਨ, ਉਹੀ ਉਪਰਾਮ ਪੁਰਸ਼ ਹਨ।
ਜੋ ਸੱਚੇ ਸੁਆਮੀ ਨੂੰ ਪਿਆਰ ਕਰਦੇ ਹਨ, ਉਹ ਇੱਛਾ-ਰਹਿਤ ਪੁਰਸ਼ ਹਨ, ਉਹਨਾਂ ਨੇ ਆਪਣੇ ਆਪੇ ਨੂੰ ਸਮਝਿਆ ਹੈ।
ਅਹਿਲ ਤੇ ਪਰਮ ਡੂੰਘੀ ਹੈ ਉਨ੍ਹਾਂ ਦੀ ਸੋਚ ਸਮਝ ਗੁਰਾਂ ਦੀ ਮਿਹਰ ਸਦਕਾ ਉਹ ਸ਼ਾਤੀ ਨਾਲ ਨਾਮ ਨੂੰ ਉਚਾਰਦੇ ਹਨ।
ਕਈ ਸੁੰਦਰੀਆਂ ਦੇ ਆਸ਼ਕ ਹਨ। ਧਨ-ਦੌਲਤ ਦਾ ਪਿਆਰ ਉਨ੍ਹਾਂ ਨੂੰ ਮਿੱਠਾ ਲਗਦਾ ਹੈ। ਐਹੋ ਜਿਹੇ ਨਿਕਰਮਣ ਅਧਰਮੀ ਸੁੱਤੇ ਹੀ ਰਹਿੰਦੇ ਹਨ।
ਨਾਨਕ ਜੋ ਅਡੋਲਤਾ ਨਾਲ ਆਪਣੇ ਗੁਰੂ ਨੂੰ ਸੇਵਦੇ ਹਨ, ਉਹ ਪੂਰਨ ਪਰਾਲਭਧ ਵਾਲੇ ਪੁਰਸ਼ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.