ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ ॥
ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ ਪੀਰ ॥
ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮ ਤੀਰੁ ॥੧॥
ਭਾਈ ਰੇ ਮੈਲੁ ਨਾਹੀ ਨਿਰਮਲ ਜਲਿ ਨਾਇ ॥
ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ ॥੧॥ ਰਹਾਉ ॥
ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ ॥
ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ ॥
ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ ॥੨॥
ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ ॥
ਗੁਪਤੁ ਪ੍ਰਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ ॥
ਐਸਾ ਸਤਿਗੁਰੁ ਜੇ ਮਿਲੈ ਤਾ ਸਹਜੇ ਲਏ ਮਿਲਾਇ ॥੩॥
ਕਸਿ ਕਸਵਟੀ ਲਾਈਐ ਪਰਖੇ ਹਿਤੁ ਚਿਤੁ ਲਾਇ ॥
ਖੋਟੇ ਠਉਰ ਨ ਪਾਇਨੀ ਖਰੇ ਖਜਾਨੈ ਪਾਇ ॥
ਆਸ ਅੰਦੇਸਾ ਦੂਰਿ ਕਰਿ ਇਉ ਮਲੁ ਜਾਇ ਸਮਾਇ ॥੪॥
ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ॥
ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ ॥
ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥੫॥
ਬੇਦੁ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ ॥
ਮੁਨਿ ਜਨ ਸੇਵਕ ਸਾਧਿਕਾ ਨਾਮਿ ਰਤੇ ਗੁਣਤਾਸੁ ॥
ਸਚਿ ਰਤੇ ਸੇ ਜਿਣਿ ਗਏ ਹਉ ਸਦ ਬਲਿਹਾਰੈ ਜਾਸੁ ॥੬॥
ਚਹੁ ਜੁਗਿ ਮੈਲੇ ਮਲੁ ਭਰੇ ਜਿਨ ਮੁਖਿ ਨਾਮੁ ਨ ਹੋਇ ॥
ਭਗਤੀ ਭਾਇ ਵਿਹੂਣਿਆ ਮੁਹੁ ਕਾਲਾ ਪਤਿ ਖੋਇ ॥
ਜਿਨੀ ਨਾਮੁ ਵਿਸਾਰਿਆ ਅਵਗਣ ਮੁਠੀ ਰੋਇ ॥੭॥
ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ ॥
ਸਿਰੀਰਾਗੁਮਹਲਾ੧॥
ਗੁਰਤੇਨਿਰਮਲੁਜਾਣੀਐਨਿਰਮਲਦੇਹਸਰੀਰੁ॥
ਨਿਰਮਲੁਸਾਚੋਮਨਿਵਸੈਸੋਜਾਣੈਅਭਪੀਰ॥
ਸਹਜੈਤੇਸੁਖੁਅਗਲੋਨਾਲਾਗੈਜਮਤੀਰੁ॥੧॥
ਭਾਈਰੇਮੈਲੁਨਾਹੀਨਿਰਮਲਜਲਿਨਾਇ॥
ਨਿਰਮਲੁਸਾਚਾਏਕੁਤੂਹੋਰੁਮੈਲੁਭਰੀਸਭਜਾਇ॥੧॥ਰਹਾਉ॥
ਹਰਿਕਾਮੰਦਰੁਸੋਹਣਾਕੀਆਕਰਣੈਹਾਰਿ॥
ਰਵਿਸਸਿਦੀਪਅਨੂਪਜੋਤਿਤ੍ਰਿਭਵਣਿਜੋਤਿਅਪਾਰ॥
ਹਾਟਪਟਣਗੜਕੋਠੜੀਸਚੁਸਉਦਾਵਾਪਾਰ॥੨॥
ਗਿਆਨਅੰਜਨੁਭੈਭੰਜਨਾਦੇਖੁਨਿਰੰਜਨਭਾਇ॥
ਗੁਪਤੁਪ੍ਰਗਟੁਸਭਜਾਣੀਐਜੇਮਨੁਰਾਖੈਠਾਇ॥
ਐਸਾਸਤਿਗੁਰੁਜੇਮਿਲੈਤਾਸਹਜੇਲਏਮਿਲਾਇ॥੩॥
ਕਸਿਕਸਵਟੀਲਾਈਐਪਰਖੇਹਿਤੁਚਿਤੁਲਾਇ॥
ਖੋਟੇਠਉਰਨਪਾਇਨੀਖਰੇਖਜਾਨੈਪਾਇ॥
ਆਸਅੰਦੇਸਾਦੂਰਿਕਰਿਇਉਮਲੁਜਾਇਸਮਾਇ॥੪॥
ਸੁਖਕਉਮਾਗੈਸਭੁਕੋਦੁਖੁਨਮਾਗੈਕੋਇ॥
ਸੁਖੈਕਉਦੁਖੁਅਗਲਾਮਨਮੁਖਿਬੂਝਨਹੋਇ॥
ਸੁਖਦੁਖਸਮਕਰਿਜਾਣੀਅਹਿਸਬਦਿਭੇਦਿਸੁਖੁਹੋਇ॥੫॥
ਬੇਦੁਪੁਕਾਰੇਵਾਚੀਐਬਾਣੀਬ੍ਰਹਮਬਿਆਸੁ॥
ਮੁਨਿਜਨਸੇਵਕਸਾਧਿਕਾਨਾਮਿਰਤੇਗੁਣਤਾਸੁ॥
ਸਚਿਰਤੇਸੇਜਿਣਿਗਏਹਉਸਦਬਲਿਹਾਰੈਜਾਸੁ॥੬॥
ਚਹੁਜੁਗਿਮੈਲੇਮਲੁਭਰੇਜਿਨਮੁਖਿਨਾਮੁਨਹੋਇ॥
ਭਗਤੀਭਾਇਵਿਹੂਣਿਆਮੁਹੁਕਾਲਾਪਤਿਖੋਇ॥
ਜਿਨੀਨਾਮੁਵਿਸਾਰਿਆਅਵਗਣਮੁਠੀਰੋਇ॥੭॥
ਖੋਜਤਖੋਜਤਪਾਇਆਡਰੁਕਰਿਮਿਲੈਮਿਲਾਇ॥
ਆਪੁਪਛਾਣੈਘਰਿਵਸੈਹਉਮੈਤ੍ਰਿਸਨਾਜਾਇ॥
ਨਾਨਕਨਿਰਮਲਊਜਲੇਜੋਰਾਤੇਹਰਿਨਾਇ॥੮॥੭॥
sirīrāg mahalā 1 .
gur tē niramal jānīai niramal dēh sarīr .
niramal sāchō man vasai sō jānai abh pīr .
sahajai tē sukh agalō nā lāgai jam tīr .1.
bhāī rē mail nāhī niramal jal nāi .
niramal sāchā ēk tū hōr mail bharī sabh jāi .1. rahāu .
har kā mandar sōhanā kīā karanaihār .
rav sas dīp anūp jōt tribhavan jōt apār .
hāt patan gar kōtharī sach saudā vāpār .2.
giān anjan bhai bhanjanā dēkh niranjan bhāi .
gupat pragat sabh jānīai jē man rākhai thāi .
aisā satigur jē milai tā sahajē laē milāi .3.
kas kasavatī lāīai parakhē hit chit lāi .
khōtē thaur n pāinī kharē khajānai pāi .
ās andēsā dūr kar iu mal jāi samāi .4.
sukh kau māgai sabh kō dukh n māgai kōi .
sukhai kau dukh agalā manamukh būjh n hōi .
sukh dukh sam kar jānīah sabad bhēd sukh hōi .5.
bēd pukārē vāchīai bānī braham biās .
mun jan sēvak sādhikā nām ratē gunatās .
sach ratē sē jin gaē hau sad balihārai jās .6.
chah jug mailē mal bharē jin mukh nām n hōi .
bhagatī bhāi vihūniā muh kālā pat khōi .
jinī nām visāriā avagan muthī rōi .7.
khōjat khōjat pāiā dar kar milai milāi .
āp pashānai ghar vasai haumai trisanā jāi .
nānak niramal ūjalē jō rātē har nāi .8.7.
Sri Rag, First Guru.
From the Guru, the Pure One is known and the body and human frame become pure.
The Immaculate True Lord abides within the mind and He understands the heat's pang.
From Divine Knowledge extreme joy springs and death's arrow hits one not.
O Brother! by bating in the pure water of God's Name no filth shall remain attached to thee.
Thou alone art perfectly pure, O True Lord! all other places are filled with dirt. Pause.
God's palace is beauteous. The Creator has fashioned it.
Incomparable is the luster of the lamps of the Sun and the Moon. The infinite light of God is pervading the three worlds.
In the body are shops, the cities and the fortresses, wherein is the merchandise of the True Name to trade in.
The collyrium of Divine knowledge is the dread dispeller and it is through love that the Pure One is discerned.
The mortal comes to know all the hidden and the apparent, if he keeps his mind centered at One place.
If man finds such a True Guru then, he easily, causes him to meet the Lord.
As the attrition is put on the touchstone (to test the gold) Lord assays (the spiritual) life of His creatures) with love and attention.
The Counterfeit find not a place and the genuine are but into the treasury.
Dispel thy hope (desire) and anxiety; like this thy filth shall be washed away.
Every one craves for happiness and none asks for misery.
Immense anguish comes in the wake of pleasures but the self-willed understand it not.
They, who deem weal and woe alike and pierce their soul with Name, obtain Divine Solace.
The recitation of Brahma's Vedas and Words (works) of Vyas proclaim that the silent sages,
God's attendants and the strivers are imbued with the Name, the treasure of excellences.
They, who are dyed with the True Name, win I am ever a sacrifice unto them.
They, within whose mount Lord's Name is not, are brimful with pollution and remain filthy, the four ages through.
They who are bereft of Lord's love and devotion lose honour and their faces are blackened.
They, who have forgotten the Name, bewail defrauded by sin.
By seeking and searching I have found the Lord. Through Lord's fear I have met with His union.
By recognising his ownself man abides in his own home and his ego and desire depart.
Nanak, blotless and exonerated are they, who are imbued with the Name of God.
Siree Raag, First Mehl:
Through the Guru, the Pure One is known, and the human body becomes pure as well.
The Pure, True Lord abides within the mind; He knows the pain of our hearts.
With intuitive ease, a great peace is found, and the arrow of death shall not strike you. ||1||
O Siblings of Destiny, filth is washed away by bathing in the Pure Water of the Name.
You alone are Perfectly Pure, O True Lord; all other places are filled with filth. ||1||Pause||
The Temple of the Lord is beautiful; it was made by the Creator Lord.
The sun and the moon are lamps of incomparably beautiful light. Throughout the three worlds, the Infinite Light is pervading.
In the shops of the city of the body, in the fortresses and in the huts, the True Merchandise is traded. ||2||
The ointment of spiritual wisdom is the destroyer of fear; through love, the Pure One is seen.
The mysteries of the seen and the unseen are all known, if the mind is kept centered and balanced.
If one finds such a True Guru, the Lord is met with intuitive ease. ||3||
He draws us to His Touchstone, to test our love and consciousness.
The counterfeit have no place there, but the genuine are placed in His Treasury.
Let your hopes and anxieties depart; thus pollution is washed away. ||4||
Everyone begs for happiness; no one asks for suffering.
But in the wake of happiness, there comes great suffering. The selfwilled manmukhs do not understand this.
Those who see pain and pleasure as one and the same find peace; they are pierced through by the Shabad. ||5||
The Vedas proclaim, and the words of Vyaasa tell us,
that the silent sages, the servants of the Lord, and those who practice a life of spiritual discipline are attuned to the Naam, the Treasure of Excellence.
Those who are attuned to the True Name win the game of life; I am forever a sacrifice to them. ||6||
Those who do not have the Naam in their mouths are filled with pollution; they are filthy throughout the four ages.
Without loving devotion to God, their faces are blackened, and their honor is lost.
Those who have forgotten the Naam are plundered by evil; they weep and wail in dismay. ||7||
I searched and searched, and found God. In the Fear of God, I have been united in His Union.
Through selfrealization, people dwell within the home of their inner being; egotism and desire depart.
O Nanak, those who are attuned to the Name of the Lord are immaculate and radiant. ||8||7||
ਸਿਰੀਰਾਗੁ ਮਹਲਾ ੧ ॥
ਗੁਰੂ ਰਾਹੀਂ ਨਿਰਮਲ (ਪ੍ਰਭੂ) ਨੂੰ ਜਾਣ ਲਈਦਾ ਹੈ (ਜਿਸ ਤੋਂ ਮਨੁੱਖ ਦੀ ਸਥੂਲ) ਦੇਹੀ (ਤੇ ਸੂਖਮ) ਸਰੀਰ (ਭਾਵ ਬਾਹਰਲਾ ਅਤੇ ਅੰਦਰਲਾ ਦੋਵੇਂ ਹੀ) ਪਵਿੱਤ੍ਰ ਹੋ ਜਾਂਦੇ ਹਨ।
(ਉਹ) ਸੱਚਾ ਪਵਿੱਤ੍ਰ (ਪ੍ਰਭੂ) ਮਨ ਵਿਚ (ਆ) ਵਸਦਾ ਹੈ (ਅਤੇ) ਉਹ (ਮਨੁੱਖੀ) ਹਿਰਦੇ ਦੀ ਪੀੜਾ ਨੂੰ ਜਾਣਦਾ ਹੈ।
(ਨਿਰਮਲ ਮਨ ਹੋ ਜਾਣ ਤੇ ਸਹਜ ਦੀ ਪ੍ਰਾਪਤੀ ਹੁੰਦੀ ਹੈ ਅਤੇ) ਸਹਜ (ਪਦਵੀ) ਤੋਂ ਬਹੁਤ ਸੁਖ (ਪ੍ਰਾਪਤ ਹੁੰਦਾ ਹੈ, ਇਥੋਂ ਤੱਕ ਕਿ) ਜਮ ਦਾ ਤੀਰ ਵੀ ਨਹੀਂ ਲਗਦਾ।੧।
ਹੇ ਭਾਈ ! (ਗੁਰੂ ਦੇ ਉਪਦੇਸ਼ ਰੂਪੀ) ਪਵਿੱਤ੍ਰ ਜਲ ਵਿਚ ਇਸ਼ਨਾਨ ਕਰਨ ਨਾਲ (ਵਿਕਾਰਾਂ ਦੀ) ਮੈਲ ਨਹੀਂ (ਰਹਿੰਦੀ ਭਾਵ ਮੈਲ ਰਹਿ ਜਾਂਦੀ ਹੈ)।
(ਨਿਰਮਲ ਪ੍ਰਭੂ ਦੀ ਸਿਫਤ ਸਲਾਹ ਕਰਦਿਆਂ ਇਉਂ ਆਖ, ਹੇ ਪ੍ਰਭੂ!) ਇਕ ਤੂੰ ਹੀ ਸਦਾ ਥਿਰ ਰਹਿਣ ਵਾਲਾ ਪਵਿੱਤ੍ਰ ਹੈਂ (ਅਤੇ ਤੈਥੋਂ ਬਿਨਾਂ) ਹੋਰ ਸਭ ਥਾਵਾਂ ਵਿਚ ਮੈਲ ਭਰੀ (ਪਈ ਹੈ)।੧।ਰਹਾਉ।
(ਇਹ ਮਨੁੱਖਾਂ ਸਰੀਰ) ਹਰੀ ਦਾ ਸੋਹਣਾ ਮੰਦਰ ਹੈ (ਅਤੇ ਉਸ) ਕਰਣਹਾਰ ਨੇ (ਆਪ ਹੀ ਇਸ ਨੂੰ ਸਾਜਿਆ ਸੰਵਾਰਿਆ ਅਤੇ) ਬਣਾਇਆ ਹੈ।
ਇਸ ਵਿਚ ਸੂਰਜ ਅਤੇ ਚੰਨ ਦੀਵੇ (ਜਗ ਰਹੇ ਹਨ) ਤਿੰਨਾਂ ਭਵਣਾਂ ਵਿਚ ਬੇਅੰਤ (ਪ੍ਰਭੂ ਦੀ) ਜੋਤਿ (ਪ੍ਰਕਾਸ਼ਮਾਨ) ਹੈ, (ਉਸ ਨੂੰ ਸਰੀਰ ਵਿਚ ਰੱਖ ਕੇ ਮਾਨੋ) ਸੂਰਜ ਤੇ ਚੰਦ੍ਰਮਾ ਦੋ ਦੀਵੇ (ਜਗ ਰਹੇ ਹਨ)।
(ਫਿਰ) ਹੱਟੀਆਂ, ਸ਼ਹਿਰ, ਕਿਲ੍ਹੇ ਤੇ ਕੋਠੀਆਂ (ਬਜ਼ਾਰ ਵਾਂਗ ਰੌਣਕ ਬਣਾ ਦਿੱਤੀ ਹੈ ਜਿਥੇ) ਸੱਚ ਰੂਪੀ ਸੌਦਾ ਤੇ ਵਪਾਰ (ਹੁੰਦਾ ਹੈ)।੨।
(ਜਿਸ ਮਨੁੱਖ ਦੀਆਂ ਅੱਖਾਂ ਵਿਚ ਗੁਰੂ ਦੇ ਸੱਚੇ) ਗਿਆਨ ਦਾ ਸੁਰਮਾ (ਪੈ ਜਾਂਦਾ ਹੈ ਉਸ ਦਾ ਹਰ ਪ੍ਰਕਾਰ ਦਾ ਡਰ) ਨਾਸ਼ ਹੋ ਜਾਂਦਾ ਹੈ (ਅਤੇ ਉਹ) ਮਾਇਆ ਤੋਂ ਰਹਿਤ (ਪ੍ਰਭੂ) ਦੇ ਪ੍ਰੇਮ ਵਿਚ (ਉਸ ਦੀ ਜੋਤਿ ਨੂੰ) ਵੇਖ ਲੈਂਦਾ ਹੈ।
(ਇਸੇ ਪ੍ਰਕਾਰ) ਜੇ (ਉਹ) ਮਨ ਨੂੰ (ਇਕ) ਥਾਂ ਤੇ ਟਿਕਾ ਕੇ ਰੱਖ ਦੇਵੇ ਤਾਂ ਗੁਪਤ ਅਤੇ ਪ੍ਰਗਟ ਸਭ (ਥਾਵਾਂ ਤੇ ਉਸ ਵਿਆਪਕ ਪ੍ਰਭੂ ਨੂੰ) ਜਾਣ ਲੈਂਦਾ ਹੈ।
ਅਜਿਹਾ (ਗਿਆਨ ਰੂਪੀ ਸੁਰਮਾ ਦੇਣ ਵਾਲਾ) ਗੁਰੂ ਜੇ (ਭਾਗਾਂ ਨਾਲ) ਮਿਲ ਜਾਵੇ, ਸਹਜ-ਸੁਭਾਵਿਕ ਹੀ (ਪ੍ਰਭੂ ਨਾਲ) ਮਿਲਾ ਲੈਂਦਾ ਹੈ।੩।
(ਫਿਰ ਸਰਾਫ਼ ਵਾਂਗ ਵਾਹਿਗੁਰੂ ਵੀ ਮਨੁੱਖੀ ਮਨ ਨੂੰ) ਕੱਸ ਕੇ (ਖਿੱਚ ਕੇ ਆਪਣੀ ਪਰਖ) ਕਸਵੱਟੀ ਉਤੇ ਲਾਉਂਦਾ ਹੈ (ਅਤੇ) ਹਿਤ ਚਿਤ ਲਾ ਕੇ (ਭਾਵ ਦਿਲੋਂ ਮਨੋ ਮਨੁੱਖੀ ਜੀਵਨ ਦੀ) ਪਰਖ ਕਰਦਾ ਹੈ।
ਖੋਟੇ (ਮਨੁੱਖਾਂ ਨੂੰ ਖੋਟੇ ਸਿੱਕਿਆਂ ਵਾਂਗ) ਥਾਂ ਨਹੀਂ ਮਿਲਦੀ, (ਅਤੇ) ਖਰਿਆਂ (ਕਸਵੱਟੀ ਤੇ ਠੀਕ ਉਤਰਨ ਵਾਲਿਆਂ) ਨੂੰ (ਆਪਣੇ) ਖ਼ਜ਼ਾਨੇ ਵਿਚ ਪਾ ਲੈਂਦਾ ਹੈ।
(ਇਸ ਲਈ ਹੇ ਭਾਈ ! ਤੂੰ ਵੀ ਆਪਣੇ ਅੰਦਰੋਂ) ਆਸਾ ਤੇ ਫਿਕਰ ਹਟਾ (ਦੇ), ਇਸ ਤਰ੍ਹਾਂ (ਗੁਰੂ ਦੇ ਮਿਲਾਪ ਨਾਲ ਤੇਰੀ) ਮੈਲ (ਵੀ ਦੂਰ ਹੋ) ਜਾਵੇਗੀ (ਤੇ ਸੁਰਤਿ ਪ੍ਰਭੂ ਵਿਚ) ਸਮਾ ਜਾਵੇਗੀ।੪।
(ਇਸ ਜਗਤ ਵਿਚ) ਸਭ ਕੋਈ ਸੁਖ ਨੂੰ (ਹੀ) ਮੰਗਦਾ ਹੈ, ਦੁਖ ਨੂੰ (ਕੋਈ) ਨਹੀਂ ਚਾਹੁੰਦਾ (
ਪਰ) ਮਨਮੁਖ (ਜੀਵ ਨੂੰ ਇਹ) ਸਮਝ ਨਹੀਂ (ਹੈ ਕਿ ਮਾਇਕ) ਸੁਖ ਮੰਗਣ ਵਾਲੇ ਨੂੰ ਬਹੁਤ ਦੁਖ (ਮਿਲਦਾ ਹੈ ਕਿਉਂਕਿ ਉਹ ਮਾਇਕੀ ਸੁਖ ਪੱਕਾ ਸਾਥੀ ਨਹੀਂ ਬਣਦਾ)।
(ਅਸਲ ਵਿਚ ਮਨੁੱਖ ਨੂੰ) ਸੁਖ ਤੇ ਦੁਖ਼ (ਦੋਵੇਂ) ਇਕੇ ਜਿਹੇ ਕਰਕੇ ਸਮਝਣੇ ਚਾਹੀਦੇ ਹਨ। (ਅਤੇ ਫਿਰ ਗੁਰੂ ਦੇ) ਉਪਦੇਸ਼ ਅਨੁਸਾਰ (ਮਨ ਨੂੰ) ਵਿੰਨ੍ਹ ਕੇ (ਹੀ ਸਦੀਵੀ) ਸੁਖ (ਪ੍ਰਾਪਤ) ਹੁੰਦਾ ਹੈ।੫।
ਬੇਦ ਪੁਕਾਰ ਕੇ ਕਹਿੰਦਾ ਹੈ ਕਿ ਬ੍ਰਹਮਾ ਦੀ (ਉਚਰੀ ਹੋਈ) ਬਾਣੀ ਬਿਆਸ ਰੂਪ ਹੈ (ਇਸ ਨੂੰ) ਪੜ੍ਹੀਏ ਵੀਚਾਰੀਏ।
(ਸੱਚੇ) ਮੁਨੀ ਲੋਕ, ਸੇਵਕ ਅਤੇ ਸਾਧਕ (ਆਦਿ ਉਹੀ ਹਨ ਜਿਹੜੇ) ਮਾਲਕ (ਪ੍ਰਭੂ) ਦੇ ਨਾਮ (ਰੰਗ) ਵਿਚ ਰੰਗੇ ਗਏ ਹਨ।
(ਇਸ ਤਰ੍ਹਾਂ ਜਿਹੜੇ) ਸੱਚ (ਰੂਪੀ ਰੰਗ) ਵਿਚ ਰੰਗੇ ਗਏ ਹਨ, ਉਹ (ਜੀਵਨ-ਬਾਜ਼ੀ) ਜਿੱਤ ਗਏ, ਮੈਂ (ਅਜਿਹੇ ਸੇਵਕਾਂ ਸਾਧਕਾਂ ਤੋਂ) ਸਦਾ ਹੀ ਸਦਕੇ ਜਾਂਦਾ ਹਾਂ।੬।
ਜਿਨ੍ਹਾਂ (ਮਨੁੱਖਾਂ ਦੇ) ਮੁੱਖ ਵਿਚੋਂ (ਸਿਰਜਣਹਾਰ ਦਾ) ਨਾਮ ਨਹੀਂ (ਉਚਾਰਨ) ਹੁੰਦਾ (ਉਹ) ਚੌਹਾਂ ਜੁਗਾਂ ਵਿਚ ਭਾਵ ਸਦੀਵ ਕਾਲ ਹੀ ਮੈਲੇ (ਗਿਣੇ ਜਾਂਦੇ ਹਨ ਤੇ ਨਾਮ ਤੋਂ ਬਿਨਾਂ) ਮੈਲ (ਨਾਲ) ਭਰੇ ਰਹਿੰਦੇ ਹਨ।
ਪ੍ਰੇਮਾ-ਭਗਤੀ ਤੋਂ ਸੱਖਣਿਆਂ ਦਾ (ਰੱਬੀ-ਦਰਗਾਹ ਵਿਚ) ਮੂੰਹ ਕਾਲਾ (ਹੁੰਦਾ ਹੈ ਅਤੇ ਸੰਸਾਰ ਵਿਚੋਂ ਭੀ ਉਹ) ਬੇ-ਆਬਰੂ ਹੋ ਕੇ (ਜਾਂਦੇ ਹਨ)
(ਇਸ ਲਈ) ਜਿਨ੍ਹਾਂ (ਭਾਵ ਜਿਸ ਜਿਸ ਜੀਵ ਇਸਤ੍ਰੀ ਨੇ) ਨਾਮ ਨੂੰ ਵਿਸਾਰ ਦਿੱਤਾ ਹੈ (ਉਹ) ਅਵਗੁਣਾਂ ਦੀ ਠੱਗੀ ਹੋੲੀ (ਭਾਵ ਅਵਗੁਣਾਂ ਦੀ ਮਾਰ ਖਾ ਕੇ) ਰੋਂਦੀ ਰਹਿੰਦੀ ਹੈ।੭।
ਖੋਜਦਿਆਂ ਖੋਜਦਿਆਂ (ਭਾਵ ਤਜਰਬੇ ਰਾਹੀਂ ਇਹ ਭੇਦ) ਪਾਇਆ ਹੈ (ਕਿ ਰੱਬੀ) ਡਰ ਨੂੰ (ਮਨ ਵਿਚ ਧਾਰਨ) ਕੀਤੀਆਂ, ਗੁਰੂ ਦਾ ਮਿਲਾਇਆ (ਪ੍ਰਭੂ) ਮਿਲ ਪੈਂਦਾ ਹੈ।
(ਜਿਹੜਾ ਮਨੁੱਖ) ਆਪਣੇ ਆਪ ਨੂੰ ਪਛਾਣ ਲੈਂਦਾ ਹੈ (ਕਿ ਮੈਂ ਕੀ ਹਾਂ, ਫਿਰ ਉਹ ਨਿਜ) ਘਰ (ਭਾਵ ਅਸਲ ਟਿਕਾਣੇ) ਵਿਚ ਵਸ ਜਾਂਦਾ ਹੈ, (ਉਸ ਦੀ) ਹਉਮੈ ਤੇ ਤ੍ਰਿਸ਼ਨਾ (ਚਲੀ) ਜਾਂਦੀ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਹੜੇ ਮਨੁੱਖ) ਹਰੀ ਦੇ ਨਾਮ ਵਿਚ ਰੰਗੇ ਗਏ ਹਨ (ਉਹੀ) ਪਵਿੱਤ੍ਰ ਤੇ ਉੱਜਲ (ਮੁਖ ਵਾਲੇ ਹਨ)।੮।੭।
(ਹੇ ਭਾਈ!) ਗੁਰੂ ਦੀ ਰਾਹੀਂ ਹੀ ਉਸ ਪਵਿਤ੍ਰ ਨਾਮ-ਜਲ ਨਾਲ ਸਾਂਝ ਪੈਂਦੀ ਹੈ, ਤੇ ਮਨੁੱਖ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਦੀ ਮੈਲ ਤੋਂ ਬਚੇ ਰਹਿੰਦੇ ਹਨ)।
(ਗੁਰੂ ਦੀ ਕਿਰਪਾ ਨਾਲ) ਉਹ ਸਦਾ-ਥਿਰ ਪਵਿਤ੍ਰ ਪ੍ਰਭੂ ਜੋ ਮਨੁੱਖ ਦੀ ਅੰਦਰਲੀ ਵੇਦਨ ਜਾਣਦਾ ਹੈ ਮਨੁੱਖ ਦੇ ਮਨ ਵਿਚ ਆ ਪਰਗਟਦਾ ਹੈ।
(ਇਸ ਪ੍ਰਕਾਸ਼ ਦੀ ਬਰਕਤਿ ਨਾਲ ਮਨ ਸਹਜ ਅਵਸਥਾ ਵਿਚ ਟਿਕ ਜਾਂਦਾ ਹੈ) ਸਹਜ ਅਵਸਥਾ ਤੋਂ ਬਹੁਤ ਆਤਮਕ ਆਨੰਦ ਉਪਜਦਾ ਹੈ, ਜਮ ਦਾ ਤੀਰ ਭੀ ਨਹੀਂ ਪੋਂਹਦਾ (ਮੌਤ ਦਾ ਡਰ ਨਹੀਂ ਵਿਆਪਦਾ) ॥੧॥
ਹੇ ਭਾਈ! (ਜਿਵੇਂ ਸਾਫ਼ ਪਾਣੀ ਵਿਚ ਨ੍ਹਾਤਿਆਂ ਸਰੀਰ ਦੀ ਮੈਲ ਲਹਿ ਜਾਂਦੀ ਹੈ, ਤਿਵੇਂ ਪਰਮਾਤਮਾ ਦੇ) ਪਵਿਤ੍ਰ ਨਾਮ-ਜਲ ਵਿਚ ਇਸ਼ਨਾਨ ਕੀਤਿਆਂ ਮਨ ਉੱਤੇ (ਵਿਕਾਰਾਂ ਦੀ) ਮੈਲ ਨਹੀਂ ਰਹਿ ਜਾਂਦੀ।
(ਇਸ ਵਾਸਤੇ, ਹੇ ਭਾਈ! ਉਸ ਆਤਮਕ ਇਸ਼ਨਾਨ ਦੀ ਖ਼ਾਤਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਤੇ ਆਖ-ਹੇ ਪ੍ਰਭੂ!) ਸਿਰਫ਼ ਤੂੰ ਸਦਾ-ਥਿਰ ਪ੍ਰਭੂ ਹੀ ਪਵਿਤ੍ਰ ਹੈਂ, ਬਾਕੀ ਹੋਰ ਹਰੇਕ ਥਾਂ (ਮਾਇਆ ਦੇ ਮੋਹ ਦੀ) ਮੈਲ ਨਾਲ ਭਰੀ ਹੋਈ ਹੈ ॥੧॥ ਰਹਾਉ ॥
(ਜਿਸ ਮਨੁੱਖ ਉਤੇ ਗੁਰੂ ਤਰੁੱਠਦਾ ਹੈ, ਉਸ ਦੇ ਹਿਰਦੇ ਨੂੰ ਸ੍ਰਿਸ਼ਟੀ ਦੇ ਰਚਨਹਾਰ) ਕਰਤਾਰ ਨੇ (ਆਪਣੇ ਰਹਿਣ ਲਈ) ਸੋਹਣਾ ਮਹਲ ਬਣਾ ਲਿਆ ਹੈ।
ਤਿੰਨਾਂ ਭਵਨਾਂ ਵਿਚ ਵਿਆਪਕ ਬੇਅੰਤ ਪ੍ਰਭੂ ਦੀ ਅਨੂਪ ਜੋਤਿ ਉਸ ਦੇ ਅੰਦਰ ਜਗ ਪੈਂਦੀ ਹੈ; ਉਸ ਦੇ ਅੰਦਰ ਸੂਰਜ ਤੇ ਚੰਦ (ਮਾਨੋ) ਦੀਵੇ ਜਗ ਪੈਂਦੇ ਹਨ (ਭਾਵ, ਉਸ ਦੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਗਿਆਨ ਸੂਰਜ ਤੇ ਕਾਮ ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਣ ਵਾਲੀ ਸ਼ਾਂਤ ਅਵਸਥਾ ਦਾ ਚੰਦ ਚੜ੍ਹ ਪੈਂਦਾ ਹੈ।)
??? ॥੨॥
(ਹੇ ਭਾਈ! ਤੂੰ) ਪ੍ਰਭੂ ਦੀ ਰਜ਼ਾ ਵਿਚ ਰਹਿ ਕੇ ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਵਰਤ ਕੇ (ਉਸ ਨੂੰ ਹਰ ਥਾਂ ਵਿਆਪਕ) ਵੇਖ ਲੈ (ਵੇਖ ਸਕਦਾ ਹੈਂ)।
ਜੇ ਮਨੁੱਖ ਆਪਣੇ ਮਨ ਨੂੰ ਇੱਕ ਟਿਕਾਣੇ ਤੇ ਰੱਖੇ, ਤਾਂ ਉਸ ਨੂੰ ਦਿੱਸਦੇ ਅਣ-ਦਿੱਸਦੇ ਜਗਤ ਵਿਚ ਹਰ ਥਾਂ ਪਰਮਾਤਮਾ ਹੀ ਵੱਸਦਾ ਪਰਤੀਤ ਹੁੰਦਾ ਹੈ।
ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਦੇਣ ਵਾਲਾ ਗੁਰੂ ਜੇ ਮਿਲ ਪਏ ਤਾਂ ਉਸ ਮਨੁੱਖ ਨੂੰ ਅਡੋਲ ਆਤਮਕ ਅਵਸਥਾ ਵਿਚ ਜੋੜ ਦੇਂਦਾ ਹੈ ॥੩॥
(ਜਿਵੇਂ ਸੋਨੇ ਨੂੰ ਪਰਖਣ ਲਈ) ਕਸਵੱਟੀ ਉਤੇ ਕੱਸ ਲਈਦੀ ਹੈ (ਤਿਵੇਂ ਕਰਤਾਰ ਆਪਣੇ ਪੈਦਾ ਕੀਤੇ ਬੰਦਿਆਂ ਦੇ ਆਤਮਕ ਜੀਵਨ ਨੂੰ) ਬੜੇ ਪਿਆਰ ਨਾਲ ਧਿਆਨ ਲਾ ਕੇ ਪਰਖਦਾ ਹੈ,
ਖੋਟਿਆਂ ਨੂੰ (ਉਸ ਦੇ ਦਰ ਤੇ) ਥਾਂ ਨਹੀਂ ਮਿਲਦੀ, ਖਰਿਆਂ ਨੂੰ ਉਹ ਆਪਣੇ ਖ਼ਜ਼ਾਨੇ ਵਿਚ ਸ਼ਾਮਿਲ ਕਰ ਲੈਂਦਾ ਹੈ।
(ਹੇ ਭਾਈ! ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਦੁਨੀਆ ਵਾਲੀਆਂ) ਆਸਾਂ ਤੇ ਸਹਮ ਕੱਢ, ਇਹ ਉੱਦਮ ਕਰਨ ਨਾਲ (ਮਨ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਇਗੀ, (ਤੇ ਮਨ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਇਗਾ ॥੪॥
ਹਰੇਕ ਜੀਵ (ਦੁਨੀਆ ਵਾਲਾ) ਸੁਖ ਮੰਗਦਾ ਹੈ, ਕੋਈ ਭੀ ਦੁੱਖ ਨਹੀਂ ਮੰਗਦਾ;
ਪਰ (ਮਾਇਕ) ਸੁਖ ਨੂੰ ਦੁੱਖ-ਰੂਪ ਫਲ ਬਹੁਤ ਲੱਗਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਸ (ਭੇਤ) ਦੀ ਸਮਝ ਨਹੀਂ ਆਉਂਦੀ (ਉਹ ਦੁਨੀਆ ਵਾਲੇ ਸੁਖ ਹੀ ਮੰਗਦਾ ਰਹਿੰਦਾ ਹੈ ਤੇ ਨਾਮ ਤੋਂ ਵਾਂਜਿਆ ਰਹਿੰਦਾ ਹੈ)।
(ਅਸਲ ਵਿਚ ਦੁਨੀਆ ਦੇ) ਸੁਖ ਤੇ ਦੁਖ ਇਕੋ ਜਿਹੇ ਹੀ ਸਮਝਣੇ ਚਾਹੀਦੇ ਹਨ। ਅਸਲ ਆਤਮਕ ਸੁਖ ਤਦੋਂ ਹੀ ਮਿਲਦਾ ਹੈ ਜੇ ਗੁਰੂ ਦੇ ਸ਼ਬਦ ਦੀ ਰਾਹੀਂ ਮਨ ਨੂੰ ਵਿੰਨ੍ਹ ਲਿਆ ਜਾਏ (ਮਨ ਨੂੰ ਨੱਥ ਕੇ ਦੁਨੀਆ ਦੇ ਮੌਜ-ਮੇਲਿਆਂ ਵਲੋਂ ਰੋਕ ਕੇ ਰੱਖਿਆ ਜਾਏ) ॥੫॥
ਬਿਆਸ ਰਿਸ਼ੀ (ਤਾਂ ਮੁੜ ਮੁੜ) ਵੇਦ ਨੂੰ ਹੀ ਉੱਚੀ ਉੱਚੀ ਉਚਾਰਦਾ ਹੈ, (ਪਰ ਹੇ ਭਾਈ!) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਨੀ ਚਾਹੀਦੀ ਹੈ।
ਅਸਲੀ ਮੁਨੀ ਲੋਕ ਸੇਵਕ ਤੇ ਸਾਧਿਕ ਉਹੀ ਹਨ ਜੋ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਹਨ।
ਜੇਹੜੇ ਬੰਦੇ ਸਦਾ ਕਾਇਮ ਰਹਿਣ ਵਾਲੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਸੰਸਾਰ ਤੋਂ ਜੀਵਨ-ਬਾਜ਼ੀ) ਜਿੱਤ ਕੇ ਜਾਂਦੇ ਹਨ। ਮੈਂ ਭੀ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੬॥
ਪਰ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦਾ ਨਾਮ ਨਹੀਂ ਹੈ ਉਹ ਸਦਾ ਹੀ ਮੈਲੇ (ਮਨ ਵਾਲੇ) ਹਨ, (ਉਹਨਾਂ ਦੇ ਮਨ ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਨ।
ਪਰਮਾਤਮਾ ਦੀ ਭਗਤੀ ਤੇ ਪਿਆਰ ਤੋਂ ਵਾਂਜੇ ਬੰਦਿਆਂ ਦਾ ਮੂੰਹ (ਉਸ ਦੀ ਹਜ਼ੂਰੀ ਵਿਚ) ਕਾਲਾ (ਦਿੱਸਦਾ ਹੈ), ਉਹ ਆਪਣੀ ਇੱਜ਼ਤ ਗਵਾ ਕੇ (ਜਾਂਦੇ ਹਨ)।
ਜਿਸ ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ, (ਉਸ ਦੇ ਆਤਮਕ ਸਰਮਾਏ ਨੂੰ ਔਗੁਣਾਂ ਨੇ ਲੁੱਟ ਲਿਆ ਹੈ, ਉਹ ਰੋਂਦੀ ਪਛਤਾਂਦੀ ਹੈ ॥੭॥
(ਗੁਰੂ ਦੀ ਰਾਹੀਂ) ਭਾਲ ਕਰਦਿਆਂ ਕਰਦਿਆਂ ਇਹ ਗੱਲ ਲੱਭ ਪੈਂਦੀ ਹੈ ਕਿ ਪਰਮਾਤਮਾ ਦਾ ਡਰ-ਅਬਦ ਹਿਰਦੇ ਵਿਚ ਧਾਰਨ ਕੀਤਿਆਂ ਪਰਮਾਤਮਾ ਗੁਰੂ ਦਾ ਮਿਲਾਇਆ ਮਿਲ ਪੈਂਦਾ ਹੈ।
ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਸ ਦਾ ਮਨ ਬਾਹਰ ਭਟਕਣੋਂ ਹਟ ਕੇ ਅੰਤਰ ਆਤਮੇ ਹੀ ਟਿਕ ਜਾਂਦਾ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।
ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਜੀਵਨ ਪਵਿਤ੍ਰ ਤੇ ਰੌਸ਼ਨ ਹੋ ਜਾਂਦੇ ਹਨ ॥੮॥੭॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਗੁਰਾਂ ਪਾਸੋਂ ਪਵਿੱਤ੍ਰ ਪੁਰਸ਼ ਜਾਣਿਆ ਜਾਂਦਾ ਹੈ ਅਤੇ ਸਰੀਰ ਤੇ ਮਨੁੱਖੀ ਢਾਂਚਾ ਪਵਿੱਤ੍ਰ ਹੋ ਜਾਂਦੇ ਹਨ।
ਪੁਨੀਤ ਸਚਾ ਸਾਹਿਬ ਚਿੱਤ ਅੰਦਰ ਨਿਵਾਸ ਰੱਖਦਾ ਹੈ ਅਤੇ ਉਹ ਦਿਲ ਦੀ ਪੀੜ ਨੂੰ ਸਮਝਦਾ ਹੈ।
ਬ੍ਰਹਿਮ-ਗਿਆਨ ਤੋਂ ਪਰਮ-ਖੁਸ਼ੀ ਉਤਪਨ ਹੁੰਦੀ ਹੈ ਅਤੇ ਮੌਤ ਦਾ ਬਾਣ ਆਦਮੀ ਨੂੰ ਨਹੀਂ ਲੱਗਦਾ।
ਹੇ ਵੀਰ! ਹਰੀ ਨਾਮ ਦੇ ਸ਼ੁੱਧ ਪਾਣੀ ਨਾਲ ਇਸ਼ਨਾਨ ਕੀਤਿਆਂ ਤੈਨੂੰ ਕੋਈ ਮਲੀਨਤਾ ਲੱਗੀ ਨਹੀਂ ਰਹਿਣੀ।
ਕੇਵਲ ਤੂੰ ਹੀ ਮੈਲ-ਰਹਿਤ ਹੈ, ਹੇ ਸਚੇ ਸੁਆਮੀ! ਹੋਰ ਸਾਰੀਆਂ ਥਾਵਾਂ ਗੰਦਗੀ ਨਾਲ ਪੂਰੀਆਂ ਹੋਈਆਂ ਹਨ। ਠਹਿਰਾਉ।
ਵਾਹਿਗੁਰੂ ਦਾ ਮਹਿਲ ਸੁੰਦਰ ਹੈ। ਸਿਰਜਣਹਾਰ ਨੇ ਇਸ ਨੂੰ ਸਾਜਿਆ ਹੈ।
ਲਾਸਾਨੀ ਹੈ ਸੂਰਜ ਤੇ ਚੰਦ ਦੀਆਂ ਜੋਤਾਂ ਦੀ ਚਮਕ। ਵਾਹਿਗੁਰੂ ਦਾ ਅਨੰਤ ਚਾਨਣ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ।
ਦੇਹਿ ਅੰਦਰ ਦੁਕਾਨਾਂ, ਸ਼ਹਿਰ ਕਿਲ੍ਹੇ ਹਨ ਜਿਨ੍ਹਾਂ ਵਿੱਚ ਵਣਜ ਕਰਨ ਲਈ ਸਤਿਨਾਮ ਦਾ ਸੌਦਾ-ਸੂਤ ਹੈ।
ਬ੍ਰਹਿਮ-ਬੋਧ ਦਾ ਸੁਰਮਾ ਡਰ ਨੂੰ ਨਾਸ ਕਰਨ ਵਾਲਾ ਹੈ ਅਤੇ ਪ੍ਰੇਮ ਦੇ ਰਾਹੀਂ ਹੀ ਪਵਿੱਤ੍ਰ-ਪੁਰਸ਼ ਵੇਖਿਆ ਜਾਂਦਾ ਹੈ।
ਪ੍ਰਾਣੀ ਪੋਸ਼ੀਦਾ ਤੇ ਜ਼ਾਹਰਾ ਸਮੁਹ ਨੂੰ ਜਾਣ ਲੈਂਦਾ ਹੈ, ਜੇਕਰ ਉਹ ਆਪਣੇ ਮਨੂਏ ਨੂੰ ਇਕ ਜਗ੍ਹਾ ਤੇ ਕੇਂਦਰਿਤ ਰੱਖੇ।
ਜੇਕਰ ਇਨਸਾਨ ਨੂੰ ਅਜਿਹਾ ਸਤਿਗੁਰੂ ਪਰਾਪਤ ਹੋ ਜਾਏ ਤਦ ਉਹ ਉਸ ਨੂੰ ਸੁਖੈਨ ਹੀ, ਸਾਹਿਬ ਨਾਲ ਮਿਲਾ ਦਿੰਦਾ ਹੈ।
(ਜਿਵੇ ਸੋਨੇ ਨੂੰ ਪਰਖਣ ਲਈ) ਕਸੋਟੀ ਉਤੇ ਕੱਸ ਲਾਈ ਦੀ ਹੈ, (ਤਿਵੇ ਕਰਤਾਰ ਆਪਣੇ ਪੈਦਾ ਕੀਤੇ ਬੰਦਿਆਂ ਦੇ ਆਤਮਕ ਜੀਵਨ ਨੂੰ) ਬੜੇ ਪਿਆਰ ਨਾਲ ਧਿਆਨ ਲਾ ਕੇ ਪਰਖਦਾ ਹੈ।
ਜਾਲ੍ਹੀਆਂ ਨੂੰ ਥਾਂ ਨਹੀਂ ਮਿਲਦੀ ਅਤੇ ਅਸਲੀ ਕੇਸ ਵਿੱਚ ਪਾਏ ਜਾਂਦੇ ਹਨ।
ਆਪਣੀ ਉਮੀਦ (ਇੱਛਾ) ਤੇ ਚਿੰਤਾ ਨੂੰ ਪਰੇ ਕਰ ਦੇ ਇਸ ਤਰ੍ਹਾਂ ਤੇਰੀ ਮਲੀਣਤਾ ਧੋਤੀ ਜਾਏਗੀ।
ਹਰ ਕੋਈ ਖੁਸ਼ੀ ਨੂੰ ਤਾਘਦਾ ਹੈ, ਕੋਈ ਭੀ ਮੁਸੀਬਤ ਦੀ ਯਾਚਨਾ ਨਹੀਂ ਕਰਦਾ।
ਰਸਾਂ-ਸੁਆਦਾ ਦੇ ਮਗਰ ਅਤਿਅੰਤ ਕਸ਼ਟ ਆਉਂਦਾ ਹੈ, ਪ੍ਰੰਤੂ ਆਪ-ਹੁਦਰੇ ਇਸ ਨੂੰ ਨਹੀਂ ਸਮਝਦੇ।
ਜੋ ਖੁਸ਼ੀ ਤੇ ਗ਼ਮੀ ਨੂੰ ਇਕ ਸਮਾਨ ਜਾਣਦੇ ਹਨ ਅਤੇ ਆਪਣੀ ਆਤਮਾ ਨੂੰ ਨਾਮ ਨਾਲ ਵਿੰਨ੍ਹਦੇ ਹਨ, ਉਹ ਰੱਬੀ ਠੰਢ-ਚੈਨ ਪਾਉਂਦੇ ਹਨ।
ਬ੍ਰਹਮਾ ਦੇ ਵੇਦਾਂ ਅਤੇ ਵਿਆਸ ਦਿਆਂ ਸ਼ਬਦਾ (ਰਚਨਾਵਾਂ) ਦਾ ਪਾਠ ਪੁਕਾਰਦਾ ਹੈ,
ਕਿ ਚੁੱਪ ਕੀਤੇ ਰਿਸ਼ੀ ਰੱਬ ਦੇ ਟਹਿਲੂਏ ਅਤੇ ਅਭਿਆਸੀ ਚੰਗਿਆਈਆਂ ਦੇ ਖ਼ਜ਼ਾਨੇ, ਨਾਮ ਨਾਲ ਰੰਗੇ ਹੋਏ ਹਨ।
ਜੋ ਸਤਿਨਾਮ ਨਾਲ ਰੰਗੀਜੇ ਹਨ, ਉਹ ਜਿੱਤ ਜਾਂਦੇ ਹਨ। ਮੈਂ ਉਨ੍ਹਾਂ ਉਤੋਂ ਸਦੀਵ ਹੀ ਕੁਰਬਾਨ ਜਾਂਦਾ ਹਾਂ।
ਜਿਨ੍ਹਾਂ ਦੇ ਮੂੰਹ ਵਿੱਚ ਸੁਆਮੀ ਦਾ ਨਾਮ ਨਹੀਂ, ਉਹ ਮਲੀਣਤਾ ਨਾਲ ਪਰੀਪੂਰਨ ਹਨ ਅਤੇ ਚੌਹਾ ਹੀ ਯੁੱਗਾਂ ਅੰਦਰ ਪਲੀਤ ਰਹਿੰਦੇ ਹਨ।
ਜੋ ਪ੍ਰਭੂ ਦੀ ਪ੍ਰੀਤ ਅਤੇ ਸ਼ਰਧਾ ਅਨੁਰਾਗ ਤੋਂ ਸੱਖਣੇ ਹਨ, ਉਹ ਇੱਜ਼ਤ ਗੁਆ ਲੈਂਦੇ ਹਨ ਅਤੇ ਉਨ੍ਹਾਂ ਦੇ ਚਿਹਰੇ ਸਿਆਹ ਕੀਤੇ ਜਾਂਦੇ ਹਨ।
ਜਿਨ੍ਹਾਂ ਨੇ ਨਾਮ ਨੂੰ ਭੁਲਾ ਦਿੱਤਾ ਹੈ, ਉਹ ਪਾਪ ਦੇ ਠੱਗੇ ਹੋਏ, ਵਿਰਲਾਪ ਕਰਦੇ ਹਨ।
ਭਾਲਦਿਆਂ ਤੇ ਟੈਲਦਿਆਂ ਹੋਇਆ ਮੈਂ ਸਭ ਨੂੰ ਪਾ ਲਿਆ ਹੈ। ਪ੍ਰਭੂ ਦੇ ਭੈ ਰਾਹੀਂ ਮੈਂ ਉਸ ਦੇ ਮਿਲਾਪ ਅੰਦਰ ਮਿਲ ਗਿਆ ਹਾਂ।
ਆਪਣੇ ਆਪ ਨੂੰ ਸਿੰਞਾਣ ਕੇ, ਇਨਸਾਨ ਆਪਦੇ ਨਿੱਜ ਦੇ ਗ੍ਰਹਿ ਅੰਦਰ ਵਸਦਾ ਹੈ ਅਤੇ ਉਸ ਦਾ ਹੰਕਾਰ ਤੇ ਖਾਹਿਸ਼ ਦੂਰ ਹੋ ਜਾਂਦੇ ਹਨ।
ਨਾਨਕ ਬੇਦਾਗ ਅਤੇ ਸੁਰਖਰੂ ਹਨ ਉਹ ਜੋ ਵਾਹਿਗੁਰੂ ਦੇ ਨਾਮ ਨਾਲ ਰੰਗੀਜੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.