ਬਿਨੁ ਪਿਰ ਧਨ ਸੀਗਾਰੀਐ ਜੋਬਨੁ ਬਾਦਿ ਖੁਆਰੁ ॥
ਨਾ ਮਾਣੇ ਸੁਖਿ ਸੇਜੜੀ ਬਿਨੁ ਪਿਰ ਬਾਦਿ ਸੀਗਾਰੁ ॥
ਦੂਖੁ ਘਣੋ ਦੋਹਾਗਣੀ ਨਾ ਘਰਿ ਸੇਜ ਭਤਾਰੁ ॥੧॥
ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥੧॥ ਰਹਾਉ ॥
ਗੁਰ ਸੇਵਾ ਸੁਖੁ ਪਾਈਐ ਹਰਿ ਵਰੁ ਸਹਜਿ ਸੀਗਾਰੁ ॥
ਸਚਿ ਮਾਣੇ ਪਿਰ ਸੇਜੜੀ ਗੂੜਾ ਹੇਤੁ ਪਿਆਰੁ ॥
ਗੁਰਮੁਖਿ ਜਾਣਿ ਸਿਞਾਣੀਐ ਗੁਰਿ ਮੇਲੀ ਗੁਣ ਚਾਰੁ ॥੨॥
ਸਚਿ ਮਿਲਹੁ ਵਰ ਕਾਮਣੀ ਪਿਰਿ ਮੋਹੀ ਰੰਗੁ ਲਾਇ ॥
ਮਨੁ ਤਨੁ ਸਾਚਿ ਵਿਗਸਿਆ ਕੀਮਤਿ ਕਹਣੁ ਨ ਜਾਇ ॥
ਹਰਿ ਵਰੁ ਘਰਿ ਸੋਹਾਗਣੀ ਨਿਰਮਲ ਸਾਚੈ ਨਾਇ ॥੩॥
ਮਨ ਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ ॥
ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ ॥
ਸੰਤ ਸਭਾ ਸੁਖੁ ਊਪਜੈ ਗੁਰਮੁਖਿ ਨਾਮ ਅਧਾਰੁ ॥੪॥
ਖਿਨ ਮਹਿ ਉਪਜੈ ਖਿਨਿ ਖਪੈ ਖਿਨੁ ਆਵੈ ਖਿਨੁ ਜਾਇ ॥
ਸਬਦੁ ਪਛਾਣੈ ਰਵਿ ਰਹੈ ਨਾ ਤਿਸੁ ਕਾਲੁ ਸੰਤਾਇ ॥
ਸਾਹਿਬੁ ਅਤੁਲੁ ਨ ਤੋਲੀਐ ਕਥਨਿ ਨ ਪਾਇਆ ਜਾਇ ॥੫॥
ਵਾਪਾਰੀ ਵਣਜਾਰਿਆ ਆਏ ਵਜਹੁ ਲਿਖਾਇ ॥
ਕਾਰ ਕਮਾਵਹਿ ਸਚ ਕੀ ਲਾਹਾ ਮਿਲੈ ਰਜਾਇ ॥
ਪੂੰਜੀ ਸਾਚੀ ਗੁਰੁ ਮਿਲੈ ਨਾ ਤਿਸੁ ਤਿਲੁ ਨ ਤਮਾਇ ॥੬॥
ਗੁਰਮੁਖਿ ਤੋਲਿ ਤੋੁਲਾਇਸੀ ਸਚੁ ਤਰਾਜੀ ਤੋਲੁ ॥
ਆਸਾ ਮਨਸਾ ਮੋਹਣੀ ਗੁਰਿ ਠਾਕੀ ਸਚੁ ਬੋਲੁ ॥
ਆਪਿ ਤੁਲਾਏ ਤੋਲਸੀ ਪੂਰੇ ਪੂਰਾ ਤੋਲੁ ॥੭॥
ਕਥਨੈ ਕਹਣਿ ਨ ਛੁਟੀਐ ਨਾ ਪੜਿ ਪੁਸਤਕ ਭਾਰ ॥
ਸਿਰੀਰਾਗੁਮਹਲਾ੧॥
ਬਿਨੁਪਿਰਧਨਸੀਗਾਰੀਐਜੋਬਨੁਬਾਦਿਖੁਆਰੁ॥
ਨਾਮਾਣੇਸੁਖਿਸੇਜੜੀਬਿਨੁਪਿਰਬਾਦਿਸੀਗਾਰੁ॥
ਦੂਖੁਘਣੋਦੋਹਾਗਣੀਨਾਘਰਿਸੇਜਭਤਾਰੁ॥੧॥
ਮਨਰੇਰਾਮਜਪਹੁਸੁਖੁਹੋਇ॥
ਬਿਨੁਗੁਰਪ੍ਰੇਮੁਨਪਾਈਐਸਬਦਿਮਿਲੈਰੰਗੁਹੋਇ॥੧॥ਰਹਾਉ॥
ਗੁਰਸੇਵਾਸੁਖੁਪਾਈਐਹਰਿਵਰੁਸਹਜਿਸੀਗਾਰੁ॥
ਸਚਿਮਾਣੇਪਿਰਸੇਜੜੀਗੂੜਾਹੇਤੁਪਿਆਰੁ॥
ਗੁਰਮੁਖਿਜਾਣਿਸਿਞਾਣੀਐਗੁਰਿਮੇਲੀਗੁਣਚਾਰੁ॥੨॥
ਸਚਿਮਿਲਹੁਵਰਕਾਮਣੀਪਿਰਿਮੋਹੀਰੰਗੁਲਾਇ॥
ਮਨੁਤਨੁਸਾਚਿਵਿਗਸਿਆਕੀਮਤਿਕਹਣੁਨਜਾਇ॥
ਹਰਿਵਰੁਘਰਿਸੋਹਾਗਣੀਨਿਰਮਲਸਾਚੈਨਾਇ॥੩॥
ਮਨਮਹਿਮਨੂਆਜੇਮਰੈਤਾਪਿਰੁਰਾਵੈਨਾਰਿ॥
ਇਕਤੁਤਾਗੈਰਲਿਮਿਲੈਗਲਿਮੋਤੀਅਨਕਾਹਾਰੁ॥
ਸੰਤਸਭਾਸੁਖੁਊਪਜੈਗੁਰਮੁਖਿਨਾਮਅਧਾਰੁ॥੪॥
ਖਿਨਮਹਿਉਪਜੈਖਿਨਿਖਪੈਖਿਨੁਆਵੈਖਿਨੁਜਾਇ॥
ਸਬਦੁਪਛਾਣੈਰਵਿਰਹੈਨਾਤਿਸੁਕਾਲੁਸੰਤਾਇ॥
ਸਾਹਿਬੁਅਤੁਲੁਨਤੋਲੀਐਕਥਨਿਨਪਾਇਆਜਾਇ॥੫॥
ਵਾਪਾਰੀਵਣਜਾਰਿਆਆਏਵਜਹੁਲਿਖਾਇ॥
ਕਾਰਕਮਾਵਹਿਸਚਕੀਲਾਹਾਮਿਲੈਰਜਾਇ॥
ਪੂੰਜੀਸਾਚੀਗੁਰੁਮਿਲੈਨਾਤਿਸੁਤਿਲੁਨਤਮਾਇ॥੬॥
ਗੁਰਮੁਖਿਤੋਲਿਤੋੁਲਾਇਸੀਸਚੁਤਰਾਜੀਤੋਲੁ॥
ਆਸਾਮਨਸਾਮੋਹਣੀਗੁਰਿਠਾਕੀਸਚੁਬੋਲੁ॥
ਆਪਿਤੁਲਾਏਤੋਲਸੀਪੂਰੇਪੂਰਾਤੋਲੁ॥੭॥
ਕਥਨੈਕਹਣਿਨਛੁਟੀਐਨਾਪੜਿਪੁਸਤਕਭਾਰ॥
ਕਾਇਆਸੋਚਨਪਾਈਐਬਿਨੁਹਰਿਭਗਤਿਪਿਆਰ॥
ਨਾਨਕਨਾਮੁਨਵੀਸਰੈਮੇਲੇਗੁਰੁਕਰਤਾਰ॥੮॥੯॥
sirīrāg mahalā 1 .
bin pir dhan sīgārīai jōban bād khuār .
nā mānē sukh sējarī bin pir bād sīgār .
dūkh ghanō dōhāganī nā ghar sēj bhatār .1.
man rē rām japah sukh hōi .
bin gur prēm n pāīai sabad milai rang hōi .1. rahāu .
gur sēvā sukh pāīai har var sahaj sīgār .
sach mānē pir sējarī gūrā hēt piār .
guramukh jān siñānīai gur mēlī gun chār .2.
sach milah var kāmanī pir mōhī rang lāi .
man tan sāch vigasiā kīmat kahan n jāi .
har var ghar sōhāganī niramal sāchai nāi .3.
man mah manūā jē marai tā pir rāvai nār .
ikat tāgai ral milai gal mōtīan kā hār .
sant sabhā sukh ūpajai guramukh nām adhār .4.
khin mah upajai khin khapai khin āvai khin jāi .
sabad pashānai rav rahai nā tis kāl santāi .
sāhib atul n tōlīai kathan n pāiā jāi .5.
vāpārī vanajāriā āē vajah likhāi .
kār kamāvah sach kī lāhā milai rajāi .
pūnjī sāchī gur milai nā tis til n tamāi .6.
guramukh tōl tōlāisī sach tarājī tōl .
āsā manasā mōhanī gur thākī sach bōl .
āp tulāē tōlasī pūrē pūrā tōl .7.
kathanai kahan n shutīai nā par pusatak bhār .
kāiā sōch n pāīai bin har bhagat piār .
nānak nām n vīsarai mēlē gur karatār .8.9.
Sri Rag, First Guru.
Without her Groom the adornment and youth of the bride are useless and ruinous.
She enjoys not the pleasure of the bed of her Spouse without whom absurd is her ornamentation.
The unfortunate bride faces great misery. Her Spouse reposes not on the couch of her home.
O my mind! meditate on the Pervading God to obtain peace.
Without the Guru Lord's love is not gained. Happiness ensues by obtaining the Lord's Name. Pause.
In Guru's service comfort is procured and with the ornamentation of Divine Knowledge the bride comes to have God as her Groom.
Through deep love and affection the wife, assuredly, enjoys the stead of her Beloved.
It is through the Guru that the bride comes to have acquaintance with her Lord. One meeting the Guru she acquires good conduct.
Through Truth O lady! meet thou thy Spouse and by enshrining affection for Him, thou shalt be enamoured of thy Beloved.
Her worth cannot be told (appraised.). With the True Lord her soul and body shall bloom.
The Husband loved bride, who is sanctified by the True Name, obtains God, as her Spouse, in her very home.
If she suppresses her ego within the mind, then, does the Groom enjoy the bride.
Like the threaded pearls forming a necklace round the neck the two are woven into one texture.
Peace ensues by seeing the support of the Name in the society of the saints, through the Guru.
In a moment man is born, in a moment he dies, in a moment he comes and in a moment he goes.
Death agonises not him who recognises the Word and merges in it.9
The unweighable Lord cannot be weighted. By mere talk He cannot be attained to.
After having god recorded their maintenance, the merchants and traders have come in this world.
They, who practise truth and abide by God's will, reap the profit.
By the merchandise of truth, they meet the Guru, who has not even an iota of avarice.
With the balance of Truth and the weight of Truth the Exalted Guru measures and causes others to measure.
Hope and desire, which allure all, are stilled by the Guru, whose word is True.
He Himself weights in the scale. Perfect is the weigthing of the perfect One.
By mere talk and say we are not saved nor by reading loads of books.
Without God's service and affection, purity of the body is not procured.
If man forgets not the Name, O Nanak! the Guru shall unite him with the Creator.
Siree Raag, First Mehl:
Without her Husband, the soulbride's youth and ornaments are useless and wretched.
She does not enjoy the pleasure of His Bed; without her Husband, her ornaments are absurd.
The discarded bride suffers terrible pain; her Husband does not come to the bed of her home. ||1||
O mind, meditate on the Lord, and find peace.
Without the Guru, love is not found. United with the Shabad, happiness is found. ||1||Pause||
Serving the Guru, she finds peace, and her Husband Lord adorns her with intuitive wisdom.
Truly, she enjoys the Bed of her Husband, through her deep love and affection.
As Gurmukh, she comes to know Him. Meeting with the Guru, she maintains a virtuous lifestyle. ||2||
Through Truth, meet your Husband Lord, O soulbride. Enchanted by your Husband, enshrine love for Him.
Your mind and body shall blossom forth in Truth. The value of this cannot be described.
The soulbride finds her Husband Lord in the home of her own being; she is purified by the True Name. ||3||
If the mind within the mind dies, then the Husband ravishes and enjoys His bride.
They are woven into one texture, like pearls on a necklace around the neck.
In the Society of the Saints, peace wells up; the Gurmukhs take the Support of the Naam. ||4||
In an instant, one is born, and in an instant, one dies. In an instant one comes, and in an instant one goes.
One who recognizes the Shabad merges into it, and is not afflicted by death.
Our Lord and Master is Unweighable; He cannot be weighed. He cannot be found merely by talking. ||5||
The merchants and the traders have come; their profits are preordained.
Those who practice Truth reap the profits, abiding in the Will of God.
With the Merchandise of Truth, they meet the Guru, who does not have a trace of greed. ||6||
As Gurmukh, they are weighed and measured, in the balance and the scales of Truth.
The enticements of hope and desire are quieted by the Guru, whose Word is True.
He Himself weighs with the scale; perfect is the weighing of the Perfect One. ||7||
No one is saved by mere talk and speech, nor by reading loads of books.
The body does not obtain purity without loving devotion to the Lord.
O Nanak, never forget the Naam; the Guru shall unite us with the Creator. ||8||9||
ਸਿਰੀਰਾਗੁ ਮਹਲਾ ੧ ॥
ਬਿਨਾਂ ਪਤੀ ਦੇ (ਭਾਵ ਪਤੀ ਨ ਹੋਣ ਦੀ ਹਾਲਤ ਵਿਚ ਜੇ) ਇਸਤ੍ਰਿ (ਕਪੜੇ ਗਹਿਣਿਆਂ ਆਦਿ ਨਾਲ) ਸ਼ਿੰਗਾਰੀ ਜਾਏ (ਤਾਂ ਉਸ ਦਾ) ਜੋਬਨ ਵਿਅਰਥ (ਸਮਝੋ, ਉਸ ਦੀ ਜ਼ਿੰਦਗੀ ਖਰਾਬ) (ਜੀ ਹੁੰਦੀ ਹੈ)।
(ਉਹ) ਸੁਖ ਵਾਲੀ ਸੇਜਾ ਦਾ (ਅਨੰਦ) ਨਹੀਂ ਮਾਣ ਸਕਦੀ (ਅਤੇ ਇਸ ਤਰ੍ਹਾਂ) ਪਤੀ ਤੋਂ ਬਿਨਾਂ (ਉਸ ਦਾ ਕੀਤਾ ਸਾਰਾ ਸ਼ਿੰਗਾਰ ਵਿਅਰਥ ਜਾਂਦਾ ਹੈ
(ਜਿਵੇਂ ਕਿ) ਦੁਹਾਗਣ ਇਸਤ੍ਰੀ ਨੂੰ ਬਹੁਤ ਦੁੱਖ (ਮਹਿਸੂਸ ਹੁੰਦਾ ਹੈ, ਉਹ ਸ਼ਿੰਗਾਰ ਕਰਦੀ ਹੈ ਪਰ ਉਸ ਦੀ) ਸੇਜਾ ਦਾ ਮਾਲਕ (ਪਤੀ, ਉਸਦੇ) ਘਰ ਵਿਚ (ਆਉਂਦਾ) ਹੀ ਨਹੀਂ।੧।
ਹੇ ਮਨਾ ! (ਤੂੰ) ਰਾਮ (ਅਕਾਲ ਪੁਰਖ) ਨੂੰ ਯਾਦ ਕਰ (ਇਸ ਨਾਲ ਤੈਨੂੰ ਆਤਮਿਕ ਸੱਚਾ) ਸੁੱਖ (ਪ੍ਰਾਪਤ) ਹੋਵੇਗਾ।
(ਇਹ ਗੱਲ ਧਿਆਨ ਨਾਲ ਸੁਣ ਕਿ) ਗੁਰੂ (ਦੇ ਉਪਦੇਸ਼) ਬਿਨਾ (ਪ੍ਰਭੂ ਦਾ) ਪ੍ਰੇਮ ਨਹੀਂ ਪਾਇਆ ਜਾ ਸਕਦਾ (ਅਤੇ ਗੁਰੂ) ਸ਼ਬਦ (ਉਪਦੇਸ਼) ਦੁਆਰਾ (ਹੀ ਨਾਮ) ਪ੍ਰਾਪਤ ਹੁੰਦਾ ਹੈ (ਤਾਂ ਹੀ ਨਾਮ ਦਾ) ਅਨੰਦ (ਮਸਤੌ, ਖੀਵਾਪਨ ਪ੍ਰਾਪਤ) ਹੁੰਦਾ ਹੈ।੧।ਰਹਾਉ।
ਗੁਰੂ ਦੀ (ਦੱਸੀ ਹੋਈ ਸੇਵਾ (ਕਰਨ) ਨਾਲ (ਸੱਚਾ) ਸੁੱਖ ਮਿਲਦਾ ਹੈ (ਅਤੇ) ਹਰੀ ਵਰੁ (ਖੱਸਮ ਸਹਜ ਦੁਆਰਾ ਸ਼ਿੰਗਾਰ (ਕੀਤਿਆਂ ਹੀ ਮਿਲਦਾ ਹੈ)।
(ਉਹ ਜਗਿਆਸੂ ਰੂਪ ਇਸਤ੍ਰੀ) ਸਚਾਈ ਵਿੱਚ (ਟਿਕ ਕੇ) ਪਤੀ ਪਰਮਾਤਮਾ ਦੀ ਸੇਜਾ ਦਾ (ਅਨੰਦ) ਮਾਣਦੀ ਹੈ (ਜਿਸ ਦਾ ਪਤੀ ਨਾਲ) ਗੂੜ੍ਹਾ, (ਅਟੁੱਟ) ਪ੍ਰੇਮ-ਪਿਆਰ (ਹੁੰਦਾ ਹੈ)।
(ਅਜਿਹੀ) ਜਗਿਆਸੂ ਇਸਤ੍ਰੀ (ਗੁਰੂ ਦੀ) ਜਾਣੀ-ਪਛਾਣੀ ਸਮਝੀ (ਜਾਂਦੀ ਹੈ ਕਿਉਂਕਿ ਉਸ ਦੇ ਗੂੜ੍ਹੇ ਪਿਆਰ ਦਾ ਸਦਕਾ) ਗੁਰੂ ਨੇ ਉਸ ਨੂੰ ਸੁੰਦਰ ਗੁਣ (ਬਖਸ਼ ਕੇ ਪਤੀ-ਪਰਮਾਤਮਾ ਨਾਲ) ਮਿਲਾ ਲਿਆ ਹੁੰਦਾ ਹੈ।੨।
(ਹੇ ਪ੍ਰਭੂ-ਪਤੀ ਦੀ ਜੀਵ) ਇਸਤ੍ਰੀ ! (ਤੂੰ) ਸੱਚ ਵਿੱਚ (ਟਿਕ ਕੇ ਆਪਣੇ ਪਤੀ ਪਿਆਰੇ ਨੂੰ) ਮਿਲ, (ਜਿਹੜੀ ਜੀਵ-ਇਸਤ੍ਰੀ ਸਚਾਈ ਵਿੱਚ ਹੁੰਦੀ ਹੈ ਉਸ ਨੂੰ) ਪਤੀ (ਪਰਮਾਤਮਾ) ਨੇ (ਆਪਣਾ) ਰੰਗ ਚਾੜ੍ਹ ਕੇ ਮੋਹਿਤ ਕਰ ਲਿਆ ਹੁੰਦਾ ਹੈ।
(ਅਜਿਹੀ ਜੀਵ-ਇਸਤ੍ਰੀ ਦਾ) ਮਨ ਅਤੇ ਤਨ ਸੱਚ ਵਿੱਚ (ਟਿਕ ਕੇ ਖਿੜ ਜਾਂਦਾ ਹੈ (ਜਿਸ ਦੀ) ਕੀਮਤ ਆਖੀ ਨਹੀਂ ਜਾ ਸਕਦੀ।
(ਉਸ) ਸੁਹਾਗਣ ਦੇ ਘਰ ਭਾਵ ਹਿਰਦੇ ਵਿੱਚ ਹੀ ਹਰੀ-ਪਰਮਾਤਮਾ (ਵਸਦਾ ਹੈ ਅਤੇ) ਉਹ ਸੱਚੇ (ਪਰਮਾਤਮਾ ਦੇ) ਨਾਮ ਵਿੱਚ (ਜੁੜ ਕੇ) ਪਵਿੱਤ੍ਰ ਹੋ ਗਈ ਹੁੰਦੀ ਹੈ।੩।
ਜੇ (ਜੀਵ-ਇਸਤ੍ਰੀ ਦਾ) ਮਨ (ਆਪਣੇ) ਮਨ ਵਿੱਚ ਹੀ ਮਰ ਜਾਏ (ਭਾਵ ਉਸ ਦੇ ਅੰਦਰੋਂ ਜਦੋਂ ਸੰਕਲਪ-ਵਿਕਲਪ, ਦਵੈਤ, ਈਰਖਾ ਆਦਿ ਵਾਲੀ ਹਾਲਤ ਖ਼ਤਮ ਹੋ ਜਾਵੇ) ਤਾਂ ਸਹੀ ਅਰਥਾਂ ਵਿਚ ਪਤੀ (ਪਰਮਾਤਮਾ) ਉਸ ਜੀਵ ਇਸਤ੍ਰੀ ਨੂੰ ਮਾਣਦਾ (ਭਾਵ ਪਿਆਰ) ਕਰਦਾ ਹੈ।
(ਦ੍ਰਿਸ਼ਟਾਂਤ ਵਜੋਂ ਜਿਵੇਂ) ਮੋਤੀਆਂ ਦਾ ਹਾਰ ਗਲੇ ਵਿੱਚ (ਪਿਆ ਹੁੰਦਾ ਹੈ ਪਰ ਉਹ) ਇਕ ਧਾਗੇ ਵਿੱਚ ਪ੍ਰੋਤਾ ਹੋਣ ਕਰਕੇ ਇਕਮਿਕ ਹੈ, ਇਸੇ ਤਰ੍ਹਾਂ ਜੀਵ-ਰੂਪ ਇਸਤ੍ਰੀ ਮਨ ਮਾਰ ਕੇ ਅਤੇ ਗੂੜ੍ਹੇ ਪ੍ਰੇਮ ਨਾਲ ਪਤੀ-ਪਰਮਾਤਮਾ ਦੇ ਗਲ ਦਾ ਹਾਰ ਬਣ ਜਾਂਦੀ ਹੈ ਭਾਵ ਉਸ ਨਾਲ ਇਕ-ਮਿਕ ਹੋ ਜਾਂਦੀ ਹੈ)।
(ਏਦਾਂ ਦਾ) ਸੁੱਖ ਰਹੱਸ ਸੰਤਾਂ (ਪੁਰਸ਼ਾਂ) ਦੀ ਸੰਗਤ ਵਿਚੋਂ ਪੈਦਾ ਹੁੰਦਾ ਹੈ (ਅਤੇ ਓਹ ਜੀਵ ਇਸਤ੍ਰੀਆਂ ਇਸ ਸੁਖ ਨੂੰ ਮਾਣਦੀਆਂ ਹਨ ਜਿਨ੍ਹਾਂ ਨੂੰ ਗੁਰੂ ਦੁਆਰਾ ਨਾਮ ਦਾ ਆਸਰਾ (ਪ੍ਰਾਪਤ ਹੋ ਜਾਂਦਾ ਹੈ ਉਹ ਨਾਮ ਮਨ ਵਿਚ ਵਸਾ ਲੈਂਦੀਆਂ ਹਨ)।੪।
(ਸੱਚੇ ਨਾਮ ਦੇ ਆਸਰੇ ਤੋਂ ਬਿਨਾਂ ਇਸ ਮਨ ਦੀ ਇਹ ਅਵਸਥਾ ਹੁੰਦੀ ਹੈ ਕਿ ਇਹ) ਇਕ ਖਿਨ ਵਿੱਚ (ਜਲ-ਤਰੰਗ ਵਾਂਗ) ਪੈਦਾ ਹੁੰਦਾ ਹੈ (ਅਤੇ ਫਿਰ) ਖਿਨ ਮਾਤਰ ਵਿੱਚ (ਹੀ) ਖ਼ਤਮ ਹੋ ਜਾਂਦਾ ਹੈ, ਖਿਨ ਵਿੱਚ (ਇਕ ਪਾਸੇ ਵੱਲ) ਆਉਂਦਾ ਹੈ (ਅਤੇ ਦੂਜੇ) ਖਿਨ (ਵਿੱਚ ਦੂਜੇ ਪਾਸੇ) ਚਲਾ (ਜਾਂਦਾ ਹੈ ਭਾਵ ਇਹ ਐਧਰ ਓਧਰ ਦੌੜਦਾ ਰਹਿੰਦਾ ਹੈ)।
(ਪਰ ਓਹੀ) ਮਨ ਜਦੋਂ ਸ਼ਬਦ ਨੂੰ ਪਛਾਣ ਲੈਂਦਾ ਹੈ (ਤਾਂ ਸ਼ਬਦ ਦੇ ਮਾਲਕ ਵਿੱਚ) ਰਚਿਆ ਰਹਿੰਦਾ ਹੈ, (ਫਿਰ) ਉਸ ਨੂੰ ਕਾਲ ਨਹੀਂ ਸਤਾਉਂਦਾ (ਭਾਵ ਸਮੇਂ ਦਾ ਉਸ ਉਪਰ ਅਸਰ ਨਹੀਂ ਹੁੰਦਾ, ਉਹ ਮਾਲਿਕ ਵਾਂਗ ਇਕ-ਰਸ ਟਿਕਿਆ ਰਹਿੰਦਾ ਹੈ)।
(ਉਹ) ਮਾਲਿਕ ਤੋਲ (ਮਿਣਤੀ) ਤੋਂ ਬਾਹਰ ਹੈ, ਤੋਲਿਆ ਨਹੀਂ ਹਾ ਸਕਦਾ (ਅਤੇ ਨਿਰਿਆਂ ਮੂੰਹ ਜ਼ਬਾਨੀ) ਗੱਲਾਂ ਨਾਲ ਵੀ ਨਹੀਂ ਪਾਇਆ ਜਾ ਸਕਦਾ।੫।
(ਸਾਰੇ ਜੀਵ ਰੂਪ) ਵਪਾਰੀ ਤੇ ਵਣਜਾਰੇ (ਆਪਣਾ) (ਰੋਜ਼ੀਨਾ) (ਧੁਰ ਦਰਗਾਹ ਤੋਂ ਨਾਮ ਦਾ ਲਾਭ) ਲਿਖਾ ਕੇ (ਇਸ ਸੰਸਾਰ ਵਿੱਚ) ਆਏ ਹਨ।
(ਇਸ ਸੰਸਾਰ ਵਿੱਚ ਰਹਿੰਦਿਆਂ ਜਿਹੜੇ ਜੀਵ) ਸੱਚ ਦੀ ਕਿਰਤ ਕਰਦੇ ਹਨ (ਉਨ੍ਹਾਂ ਨੂੰ ਪ੍ਰਭੂ ਦੀ) ਰਜ਼ਾ ਅਨੁਸਾਰ (ਨਾਮ ਦਾ) ਲਾਭ ਮਿਲਦਾ ਹੈ।
(ਜਿਸ ਜੀਵ ਰੂਪ ਵਣਜਾਰੇ ਨੂੰ) ਗੁਰੂ ਪਾਸੋਂ ਸਿਮਰਨ ਦੀ) ਸੱਚੀ ਪੂੰਜੀ ਮਿਲ ਜਾਵੇ, ਉਸ ਨੂੰ ਖਿਨ-ਮਾਤਰ ਵੀ (ਦੁਨਿਆਵੀ ਪਦਾਰਥਾਂ ਦਾ) ਲਾਲਚ ਨਹੀਂ ਰਹਿੰਦਾ।੬।
ਗੁਰੂ ਅਨੁਸਾਰੀ (ਵਣਜਾਰਾ ਸਿੱਖ ਆਪਣੀ ਰਾਸ-ਪੂੰਜੀ ਨੂੰ ਗੁਰੂ ਦੇ) ਤੋਲ ਦੁਆਰਾ ਤੁਲਾਵੇਗਾ (ਜਿਸ ਕੋਲ ਕਿ) ਸੱਚ ਰੂਪ ਤੱਕੜੀ (ਤੇ ਸੱਚ ਰੂਪ ਹੀ) ਵੱਟਾ ਹੈ।
(ਉਸ ਗੁਰੂ ਦਾ) ਬੋਲ ਸੱਚ ਰੂਪ (ਹੈ ਉਸ) ਗੁਰੂ ਨੇ (ਮਨ ਨੂੰ) ਮੋਹ ਲੈਣ ਵਾਲੀ ਆਸਾ ਮਨਸਾ ਰੋਲ ਦਿੱਤੀ ਹੈ (ਜਿਹੜੀ ਕਿ ਵਣਜਾਰੇ ਸਿੱਖ ਦੇ ਜੀਵਨ-ਮਾਰਗ ਵਿੱਚ ਵੱਡੀ ਰੁਕਾਵਟ ਬਣਦੀ ਹੈ)।
(ਉਸ ਸਿੱਖ ਦੀ ਰਾਸ ਪੂੰਜੀ ਨੂੰ ਪਰਲੋਕ ਵਿੱਚ ਭੀ ਜਦੋਂ ਪ੍ਰਭੂ) ਆਪ ਤੋਲਾਏਗਾ (ਜਾਂ) ਤੋਲੇਗਾ (ਤਾਂ ਓਥੇ ਵੀ) ਪੂਰੇ (ਗੁਰੂ ਦਾ ਕੀਤਾ ਹੋਇਆ) ਤੋਲ ਪੂਰਾ (ਹੀ ਉਤਰੇਗਾ)।੭।
(ਨਿਰਿਆਂ) ਕਥਾਂ-ਕਹਾਣੀਆਂ ਨਾਲ (ਜਾਂ) ਕਹਿਣ ਨਾਲ (ਜਮਾਂ ਦੀ ਫਾਹੀ ਤੋਂ) ਛੁਟਕਾਰਾ ਭਾਵ ਬਚਿਆ ਨਹੀਂ ਜਾ ਸਕਦਾ ਅਤੇ ਨਾ ਹੀ ਪੁਸਤਕਾਂ ਦੇ ਢੇਰਾਂ ਦੇ ਢੇਰ ਪੜ੍ਹ ਕੇ (ਹੀ ਛੁਟਕਾਰਾ ਹੋ ਸਕਦਾ ਹੈ)।
(ਇਨਸਾਨ ਦਾ ਛੁਟਕਾਰਾ ਤਾਂ ਪ੍ਰਭੂ ਨਾਲ ਪ੍ਰੇਮ ਕੀਤਿਆਂ ਹੀ ਹੁੰਦਾ ਹੈ ਪਰ ਪ੍ਰਭੂ ਦਾ ਪ੍ਰੇਮ) ਹਰੀ ਦੀ ਭਗਤੀ (ਦੇ) ਪਿਆਰ ਤੋਂ ਬਿਨਾਂ (ਨਿਰਾ) ਦੇਹੀ ਦੀ ਸ਼ੁੱਧਤਾ ਨਾਲ ਨਹੀਂ ਪਾਇਆ ਜਾ ਸਕਦਾ।
ਨਾਨਕ ਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਮਨੁੱਖ ਨੂੰ) ਕਰਤਾਰ, ਗੁਰੂ ਮਿਲਾ ਦੇਵੇ (ਉਸ ਮਨੁੱਖ ਨੂੰ) ਨਾਮ (ਕਦੇ ਵੀ) ਨਹੀਂ ਵਿਸਰਦਾ।੮।੯।
(ਜੇ ਇਸਤ੍ਰੀ ਗਹਿਣਿਆਂ ਆਦਿਕ ਨਾਲ) ਆਪਣੇ ਆਪ ਨੂੰ ਸਜਾ ਲਏ, ਪਰ ਉਸ ਨੂੰ ਪਤੀ ਨਾਹ ਮਿਲੇ ਤਾਂ ਉਸ ਦੀ ਜੁਆਨੀ ਵਿਅਰਥ ਜਾਂਦੀ ਹੈ।
ਉਸ ਦਾ ਆਤਮਾ ਭੀ ਦੁਖੀ ਹੁੰਦਾ ਹੈ, ਕਿਉਂਕਿ ਉਹ ਆਨੰਦ ਨਾਲ ਪਤੀ ਦੀ ਸੋਹਣੀ ਸੇਜ ਮਾਣ ਨਹੀਂ ਸਕਦੀ, ਪਤੀ-ਮਿਲਾਪ ਤੋਂ ਬਿਨਾ ਉਸ ਦਾ ਸਿੰਗਾਰ ਵਿਅਰਥ ਜਾਂਦਾ ਹੈ।
ਉਸ ਭਾਗਹੀਣ ਇਸਤ੍ਰੀ ਨੂੰ ਬਹੁਤ ਦੁਖ ਵਿਆਪਦਾ ਹੈ, ਉਸ ਦੇ ਘਰ ਵਿਚ ਸੇਜ ਦਾ ਮਾਲਕ ਖਸਮ ਨਹੀਂ ਆਉਂਦਾ (ਜੀਵ-ਇਸਤ੍ਰੀ ਦੇ ਸਾਰੇ ਬਾਹਰ-ਮੁਖੀ ਧਾਰਮਿਕ ਉੱਦਮ ਵਿਅਰਥ ਜਾਂਦੇ ਹਨ, ਜੇ ਹਿਰਦੇ-ਸੇਜ ਦਾ ਮਾਲਕ ਪ੍ਰਭੂ ਹਿਰਦੇ ਵਿਚ ਪਰਗਟ ਨਾਹ ਹੋਵੇ) ॥੧॥
ਹੇ ਮਨ! ਪਰਮਾਤਮਾ ਦਾ ਨਾਮ ਸਿਮਰ, (ਤੈਨੂੰ) ਸੁਖ ਹੋਵੇਗਾ।
(ਪਰ ਮਨ ਭੀ ਕੀਹ ਕਰੇ? ਜਿਸ ਨਾਲ ਪਿਆਰ ਨਾਹ ਹੋਵੇ, ਉਸ ਨੂੰ ਮੁੜ ਮੁੜ ਕਿਵੇਂ ਯਾਦ ਕੀਤਾ ਜਾਏ? ਪਰਮਾਤਮਾ ਨਾਲ ਇਹ) ਪਿਆਰ ਗੁਰੂ ਤੋਂ ਬਿਨਾ ਨਹੀਂ ਬਣ ਸਕਦਾ। ਜੇਹੜਾ ਮਨ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ ॥੧॥ ਰਹਾਉ ॥
ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ, ਪ੍ਰਭੂ-ਪਤੀ ਉਸੇ ਜੀਵ-ਇਸਤ੍ਰੀ ਨੂੰ ਮਿਲਦਾ ਹੈ ਜਿਸ ਨੇ ਅਡੋਲ ਆਤਮਕ ਅਵਸਥਾ ਵਿਚ (ਜੁੜ ਕੇ) ਆਪਣੇ ਆਪ ਨੂੰ ਸਿੰਗਾਰਿਆ ਹੈ।
ਉਹੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਸੋਹਣੀ ਸੇਜ ਮਾਣ ਸਕਦੀ ਹੈ ਜੋ ਉਸ ਸਦਾ-ਥਿਰ ਪ੍ਰਭੂ ਵਿਚ (ਜੁੜੀ ਰਹਿੰਦੀ ਹੈ), ਜਿਸ ਦਾ ਪ੍ਰਭੂ-ਪਤੀ ਨਾਲ ਗੂੜ੍ਹਾ ਹਿਤ ਹੈ ਗੂੜ੍ਹਾ ਪਿਆਰ ਹੈ।
ਗੁਰੂ ਦੇ ਮਨਮੁਖ ਰਹਿ ਕੇ ਹੀ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸਨੂੰ ਸਿੰਞਾਣਿਆ ਜਾ ਸਕਦਾ ਹੈ (ਭਾਵ, ਇਹ ਸਿੰਞਾਣ ਆਉਂਦੀ ਹੈ ਕਿ ਉਹ ਸਾਡਾ ਹੈ), ਉਹ ਸੁੰਦਰ ਗੁਣਾਂ ਦਾ ਮਾਲਕ ਪ੍ਰਭੂ (ਜਿਸ ਜੀਵ-ਇਸਤ੍ਰੀ ਨੂੰ ਮਿਲਾਇਆ ਹੈ) ਗੁਰੂ ਨੇ ਮਿਲਾਇਆ ਹੈ ॥੨॥
ਹੇ ਪ੍ਰਭੂ-ਪਤੀ ਦੀ ਸੁੰਦਰ ਇਸਤ੍ਰੀ! ਉਸ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ (ਸਦਾ) ਮਿਲੀ ਰਹੁ। ਪਤੀ-ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦੇ ਮਨ ਨੂੰ ਆਪਣੇ ਪਿਆਰ ਦਾ) ਰੰਗ ਚਾੜ੍ਹ ਕੇ (ਆਪਣੇ ਵਲ ਖਿੱਚ ਲਿਆ ਹੈ,
ਉਸਦਾ ਮਨ ਉਸਦਾ ਤਨ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਖਿੜ ਪਿਆ ਹੈ (ਉਸਦਾ ਜੀਵਨ ਇਤਨਾ ਅਮੋਲਕ ਬਣ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ।
ਉਹ ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਸਦਾ-ਥਿਰ ਹਰੀ ਦੇ ਨਾਮ ਵਿਚ (ਜੁੜ ਕੇ) ਪਵਿਤ੍ਰ ਆਤਮਾ ਹੋ ਜਾਂਦੀ ਹੈ, ਤੇ ਪ੍ਰਭੂ-ਪਤੀ ਨੂੰ ਆਪਣੇ (ਹਿਰਦੇ) ਘਰ ਵਿਚ (ਹੀ ਲੱਭ ਲੈਂਦੀ ਹੈ) ॥੩॥
ਜੇ (ਜੀਵ-ਇਸਤ੍ਰੀ ਦਾ) ਥੋੜ੍ਹ-ਵਿਤਾ ਮਨ (ਪ੍ਰਭੂ ਪਤੀ ਦੇ ਵਿਸ਼ਾਲ) ਮਨ ਵਿਚ (ਥੋੜ੍ਹ-ਵਿਤੇ ਸੁਭਾਅ ਵਲੋਂ) ਮਰ ਜਾਏ, ਤਾਂ ਪ੍ਰਭੂ ਪਤੀ ਉਸ ਜੀਵ-ਨਾਰ ਨੂੰ ਪਿਆਰ ਕਰਦਾ ਹੈ।
ਜਿਵੇਂ ਇਕੋ ਧਾਗੇ ਵਿਚ ਪ੍ਰੋਤੇ ਹੋਏ ਮੋਤੀਆਂ ਦਾ ਹਾਰ ਗਲ ਵਿਚ ਪਾ ਲਈਦਾ ਹੈ, ਉਸੇ ਤਰ੍ਹਾਂ ਜੇ (ਜੀਵ-ਇਸਤ੍ਰੀ ਪ੍ਰਭੂ ਦੇ ਹੀ) ਇਕੋ ਸੁਰਤ ਧਾਗੇ ਵਿਚ ਇਕ ਮਿਕ ਹੋ ਕੇ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ।
ਪਰ ਇਹ ਆਤਮਕ ਆਨੰਦ ਸਤਸੰਗ ਵਿਚ ਟਿਕਿਆਂ ਹੀ ਮਿਲਦਾ ਹੈ, ਤੇ ਸਤਸੰਗ ਵਿਚ ਗੁਰੂ ਦੀ ਸਰਨ ਪੈ ਕੇ (ਮਨ ਨੂੰ) ਪ੍ਰਭੂ ਦੇ ਨਾਮ ਦਾ ਸਹਾਰਾ ਮਿਲਦਾ ਹੈ ॥੪॥
(ਜੇ ਮਨ ਨਾਮ ਤੋਂ ਵਾਂਜਿਆ ਰਹੇ, ਤਾਂ ਮਾਇਆ ਆਦਿਕ ਦੇ ਲਾਭ ਨਾਲ) ਇਕ ਖਿਨ ਵਿਚ ਹੀ (ਇਉਂ ਹੁੰਦਾ ਹੈ ਜਿਵੇਂ) ਜਿਊ ਪੈਂਦਾ ਹੈ, (ਤੇ ਮਾਇਆ ਆਦਿਕ ਦੀ ਘਾਟ ਨਾਲ) ਇਕ ਖਿਨ ਵਿਚ ਹੀ ਦੁਖੀ ਹੋ ਜਾਂਦਾ ਹੈ, ਇਕ ਖਿਨ (ਗੁਜ਼ਰਦਾ ਹੈ ਤਾਂ) ਉਹ ਜੰਮ ਪੈਂਦਾ ਹੈ, ਇਕ ਖਿਨ (ਗੁਜ਼ਰਦਾ ਹੈ ਤਾਂ) ਉਹ ਮਰ ਜਾਂਦਾ ਹੈ (ਭਾਵ, ਨਾਮ ਦੇ ਸਹਾਰੇ ਤੋਂ ਬਿਨਾ ਮਾਇਆ ਜੀਵ ਦੇ ਜੀਵਨ ਦਾ ਆਸਰਾ ਬਣ ਜਾਂਦੀ ਹੈ। ਜੇ ਮਾਇਆ ਆਵੇ ਤਾਂ ਉਤਸ਼ਾਹ, ਜੇ ਜਾਏ ਤਾਂ ਸਹਮ)।
ਜੋ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਪਾਂਦਾ ਹੈ (ਪ੍ਰਭੂ ਚਰਨਾਂ ਵਿਚ) ਜੁੜਿਆ ਰਹਿੰਦਾ ਹੈ ਉਸ ਨੂੰ ਮੌਤ (ਦਾ ਡਰ) ਸਤਾ ਨਹੀਂ ਸਕਦਾ।
(ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਇਹ ਤਾਂ ਨਹੀਂ ਹੋ ਸਕਦਾ ਕਿ) ਉਸ ਮਾਲਕ (ਦੀ ਹਸਤੀ) ਨੂੰ ਤੋਲਿਆ ਜਾ ਸਕੇ, ਉਹ ਤੋਲ ਤੋਂ ਪਰੇ ਹੈ (ਹਾਂ, ਇਹ ਜ਼ਰੂਰ ਹੈ ਕਿ ਉਹ ਮਿਲਦਾ ਸਿਮਰਨ ਦੀ ਰਾਹੀਂ ਹੀ ਹੈ) ਨਿਰੀਆਂ ਗੱਲਾਂ ਨਾਲ ਨਹੀਂ ਮਿਲਦਾ ॥੫॥
ਸਾਰੇ ਜੀਵ-ਵਣਜਾਰੇ ਜੀਵ ਵਪਾਰੀ (ਪਰਮਾਤਮਾ ਦੇ ਦਰ ਤੋਂ) ਰੋਜ਼ੀਨਾ ਲਿਖਾ ਕੇ (ਜਗਤ ਵਿਚ ਆਉਂਦੇ ਹਨ, ਭਾਵ, ਹਰੇਕ ਨੂੰ ਜ਼ਿੰਦਗੀ ਦੇ ਸੁਆਸ ਤੇ ਸਾਰੇ ਪਦਾਰਥਾਂ ਦੀ ਦਾਤ ਪ੍ਰਭੂ ਦਰ ਤੋਂ ਮਿਲਦੀ ਹੈ)।
ਜੇਹੜੇ ਜੀਵ ਵਪਾਰੀ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ (ਆਤਮਕ ਜੀਵਨ ਦਾ) ਲਾਭ ਮਿਲਦਾ ਹੈ,
(ਪਰ ਇਹ ਲਾਭ ਉਹੀ ਖੱਟ ਸਕਦੇ ਹਨ ਜਿਨ੍ਹਾਂ ਨੂੰ) ਉਹ ਗੁਰੂ ਮਿਲ ਪੈਂਦਾ ਹੈ ਜਿਸ ਨੂੰ (ਆਪਣੀ ਵਡਿਆਈ ਆਦਿਕ ਦਾ) ਤਿਲ ਜਿਤਨਾ ਭੀ ਲਾਲਚ ਨਹੀਂ ਹੈ। (ਜਿਨ੍ਹਾਂ ਨੂੰ ਗੁਰੂ ਮਿਲਦਾ ਹੈ ਉਹਨਾਂ ਦੀ ਆਤਮਕ ਜੀਵਨ ਵਾਲੀ) ਰਾਸ-ਪੂੰਜੀ ਸਦਾ ਲਈ ਥਿਰ ਹੋ ਜਾਂਦੀ ਹੈ ॥੬॥
(ਇਨਸਾਨੀ ਜੀਵਨ ਦੀ ਸਫਲਤਾ ਦੀ ਪਰਖ ਵਾਸਤੇ) ਸੱਚ ਹੀ ਤਰਾਜ਼ੂ ਹੈ ਤੇ ਸੱਚ ਹੀ ਵੱਟਾ ਹੈ (ਜਿਸ ਦੇ ਪੱਲੇ ਸੱਚ ਹੈ ਉਹੀ ਸਫਲ ਹੈ), ਇਸ ਪਰਖ-ਤੋਲ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ ਗੁਰੂ ਦੇ ਸਨਮੁੱਖ ਰਹਿੰਦਾ ਹੈ,
ਕਿਉਂਕਿ ਗੁਰੂ ਨੇ (ਪਰਮਾਤਮਾ ਦੀ ਸਿਫ਼ਿਤਿ-ਸਾਲਾਹ ਦੀ) ਸੱਚੀ ਬਾਣੀ ਦੇ ਕੇ ਮਨ ਨੂੰ ਮੋਹ ਲੈਣ ਵਾਲੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਨੂੰ (ਮਨ ਉਤੇ ਵਾਰ ਕਰਨ ਤੋਂ) ਰੋਕ ਰੱਖਿਆ ਹੁੰਦਾ ਹੈ।
ਪੂਰੇ ਪ੍ਰਭੂ ਦਾ ਇਹ ਤੋਲ (ਦਾ ਮਿਆਰ) ਕਦੇ ਘਟਦਾ ਵਧਦਾ ਨਹੀਂ, ਉਹੀ ਜੀਵ (ਇਸ ਤੋਲ ਵਿਚ) ਪੂਰਾ ਤੁਲਦਾ ਹੈ ਜਿਸ ਨੂੰ ਪ੍ਰਭੂ (ਸਿਮਰਨ ਦੀ ਦਾਤ ਦੇ ਕੇ) ਆਪ (ਮਿਹਰ ਦੀ ਨਿਗਾਹ ਨਾਲ) ਤੁਲਾਂਦਾ ਹੈ ॥੭॥
ਨਿਰੀਆਂ ਗੱਲਾਂ ਕਰਨ ਨਾਲ ਜਾਂ ਪੁਸਤਕਾਂ ਦੇ ਢੇਰਾਂ ਦੇ ਢੇਰ ਪੜ੍ਹਨ ਨਾਲ ਆਸਾ ਮਨਸਾ ਤੋਂ ਬਚ ਨਹੀਂ ਸਕੀਦਾ।
(ਜੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਨਹੀਂ, ਪ੍ਰਭੂ ਦਾ ਪ੍ਰੇਮ ਨਹੀਂ, ਤਾਂ ਨਿਰੇ ਸਰੀਰ ਦੀ ਪਵਿਤ੍ਰਤਾ ਨਾਲ ਪਰਮਾਤਮਾ ਨਹੀਂ ਮਿਲਦਾ।
ਹੇ ਨਾਨਕ! ਜਿਸ ਨੂੰ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਨਾਮ ਨਹੀਂ ਭੁੱਲਦਾ, ਉਸ ਨੂੰ ਗੁਰੂ ਪਰਮਾਤਮਾ ਦੇ ਮੇਲ ਵਿਚ ਮਿਲਾ ਲੈਂਦਾ ਹੈ ॥੮॥੯॥{58-59}
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਆਪਣੇ ਪਤੀ ਦੇ ਬਾਝੋਂ ਪਤਨੀ ਦਾ ਹਾਰ-ਸ਼ਿੰਗਾਰ ਅਤੇ ਜੁਆਨੀ ਫ਼ਜ਼ੂਲ ਤੇ ਤਬਾਹ-ਕੁਨ ਹਨ।
ਉਹ ਆਪਣੇ ਕੰਤ ਦੀ ਸੇਜ ਦਾ ਅਨੰਦ ਨਹੀਂ ਭੋਗਦੀ ਅਤੇ ਉਸ ਦੇ ਬਗ਼ੈਰ ਬੇਹੂਦਾ ਹਨ ਉਸ ਦੀਆਂ ਸਜਾਵਟਾਂ।
ਅਭਾਗੀ ਵਹੁਟੀ ਨੂੰ ਬਹੁਤੀ ਮੁਸੀਬਤ ਹੁੰਦੀ ਹੈ। ਉਸ ਦਾ ਕੰਤ ਉਸ ਦੇ ਗ੍ਰਹਿ ਦੇ ਪਲੰਘ ਤੇ ਬਿਸਰਾਮ ਨਹੀਂ ਕਰਦਾ।
ਸ਼ਾਂਤੀ ਪਰਾਪਤ ਕਰਨ ਲਈ, ਹੈ ਮੇਰੀ ਜਿੰਦੜੀਏ! ਵਿਆਪਕ ਵਾਹਿਗੁਰੂ ਦਾ ਅਰਾਧਨ ਕਰ।
ਗੁਰੂ ਦੇ ਬਾਝੋਂ ਪ੍ਰਭੂ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ। ਸਾਹਿਬ ਦਾ ਨਾਮ ਮਿਲ ਜਾਣ ਦੁਆਰਾ ਖੁਸ਼ੀ ਪੈਦਾ ਹੁੰਦੀ ਹੈ। ਠਹਿਰਾਉ।
ਗੁਰਾਂ ਦੀ ਚਾਕਰੀ ਅੰਦਰ ਆਰਾਮ ਮਿਲਦਾ ਹੈ ਅਤੇ ਬ੍ਰਹਮ ਗਿਆਨ ਦਾ ਹਾਰ-ਸ਼ਿੰਗਾਰ ਕਰਨ ਨਾਲ ਪਤਨੀ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਾ ਲੈਂਦੀ ਹੈ।
ਡੂੰਘੀ ਪ੍ਰੀਤ ਤੇ ਪਿਰਹੜੀ ਰਾਹੀਂ ਵਹੁਟੀ ਨਿਸਚਿਤ ਹੀ ਆਪਣੇ ਪ੍ਰੀਤਮ ਦੇ ਪਲੰਗ ਨੂੰ ਰਾਂਵਦੀ ਹੈ।
ਗੁਰਾਂ ਦੇ ਰਾਹੀਂ ਪਤਨੀ ਦੀ ਆਪਣੇ ਸਿਰ ਦੇ ਸਾਈਂ ਨਾਲ ਜਾਣ ਪਛਾਣ ਹੋ ਜਾਂਦੀ ਹੈ। ਗੁਰਾਂ ਨੂੰ ਮਿਲ ਜਾਣ ਤੇ ਉਹ ਨੇਕ ਚਾਲਚਲਣ ਵਾਲੀ ਹੋ ਜਾਂਦੀ ਹੈ।
ਸੱਚ ਦੇ ਰਾਹੀਂ, ਹੇ ਪਤਨੀਏ! ਤੂੰ ਆਪਣੇ ਪਤੀ ਨੂੰ ਮਿਲ। ਉਸ ਨਾਲ ਪਰੇਮ ਪਾਉਣ ਦੁਆਰਾ ਤੂੰ ਆਪਣੇ ਪ੍ਰੀਤਮ ਤੇ ਮੋਹਤ ਹੋ ਜਾਵੇਗੀ।
ਉਸ ਦਾ ਮੁੱਲ ਦਸਿਆ (ਪਾਇਆ) ਨਹੀਂ ਜਾ ਸਕਦਾ। ਸੱਚੇ ਸੁਆਮੀ ਨਾਲ ਉਸ ਦੀ ਆਤਮਾ ਤੇ ਦੇਹਿ ਖਿੜ ਜਾਣਗੇ।
ਪਤੀ-ਪਿਆਰੀ ਪਤਨੀ ਜੋ ਸੱਚੇ ਨਾਮ ਨਾਲ ਪਵਿੱਤਰ ਹੋਈ ਹੈ ਆਪਣੇ ਗ੍ਰਹਿ ਅੰਦਰ ਹੀ ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪਰਾਪਤ ਕਰ ਲੈਂਦੀ ਹੈ।
ਜੇਕਰ ਉਹ ਆਪਣੇ ਹੰਕਾਰ ਨੂੰ ਚਿੱਤ ਅੰਦਰ ਹੀ ਕੁਚਲ ਦੇਵੇ, ਤਦ ਕੰਤ ਪਤਨੀ ਨੂੰ ਮਾਣਦਾ ਹੈ।
ਧਾਗੇ ਪ੍ਰੋਤੇ ਹੋਏ ਮੋਤੀਆਂ ਦੀ ਗਲੇ ਵਿੱਚ ਮਾਲਾ ਦੀ ਮਾਨਿੰਦ ਦੋਹਾਂ ਦੀ ਰਲ ਮਿਲ ਕੇ ਇਕ ਬਨਾਵਟ ਹੋ ਜਾਂਦੀ ਹੈ।
ਸਤਸੰਗਤ ਅੰਦਰ ਗੁਰਾਂ ਦੁਆਰਾ ਨਾਮ ਦਾ ਆਸਰਾ ਸੰਭਾਲਨ ਨਾਲ ਆਰਾਮ ਉਤਪੰਨ ਹੁੰਦਾ ਹੈ।
ਇਕ ਮੁਹਤ ਵਿੱਚ ਬੰਦਾ ਪੈਦਾ ਹੁੰਦਾ ਹੈ, ਮੁਹਤ ਵਿੱਚ ਉਹ ਮਰ ਜਾਂਦਾਹੈ, ਇਕ ਮੁਹਤ ਅੰਦਰ ਉਹ ਆਉਂਦਾ ਤੇ ਮੁਹਤ ਵਿੱਚ ਟੁਰ ਜਾਂਦਾ ਹੈ।
ਮੌਤ ਉਸ ਨੂੰ ਦੁਖਾਂਤ੍ਰ ਨਹੀਂ ਕਰਦੀ ਜੋ ਸ਼ਬਦ ਨੂੰ ਸਿੰਞਾਣਦਾ ਹੈ ਤੇ ਉਸ ਵਿੱਚ ਲੀਨ ਹੋ ਜਾਂਦਾ ਹੈ।
ਅਜੋਖ ਸਾਈਂ ਜੋਖਿਆ ਨਹੀਂ ਜਾ ਸਕਦਾ। ਕੇਵਲ ਗੱਲਾਂ ਬਾਤਾ ਦੁਆਰਾ ਉਹ ਪਰਾਪਤ ਨਹੀਂ ਹੁੰਦਾ।
ਆਪਣੀ ਉਪਜੀਵਕਾ ਲਿਖਵਾ ਕੇ ਵਿਉਪਾਰੀ ਤੇ ਸੁਦਾਗਰ ਇਸ ਸੰਸਾਰ ਵਿੱਚ ਆਏ ਹਨ।
ਜੋ ਸੱਚ ਦੀ ਕਮਾਈ ਕਰਦੇ ਹਨ ਅਤੇ ਵਾਹਿਗੁਰੂ ਦੇ ਭਾਣੇ ਨੂੰ ਸਵੀਕਾਰ ਕਰਦੇ ਹਨ ਉਹ ਨਫਾ ਕਮਾਉਂਦੇ ਹਨ।
ਸੱਚ ਦੇ ਸੌਦੇ-ਸੂਤ ਦੁਆਰਾ ਉਹ ਗੁਰਾਂ ਨੂੰ ਭੇਟ ਲੈਂਦੇ ਹਨ, ਜਿਨ੍ਹ੍ਰਾਂ ਨੂੰ ਇਕ ਭੋਰਾ ਭਰ ਭੀ ਲੋਭ ਲਾਲਚ ਨਹੀਂ।
ਸੱਚ ਦੀ ਤੱਕੜੀ ਤੇ ਸੱਚ ਦੇ ਵੱਟਿਆਂ ਨਾਲ ਮੁਖੀ ਗੁਰਦੇਵ ਜੀ ਖੁਦ ਜੋਖਦੇ ਤੇ ਹੋਰਨਾਂ ਤੋਂ ਜੁਖਾਉਂਦੇ ਹਨ।
ਗੁਰੂ ਨੇ, ਜਿਸ ਦਾ ਬਚਨ ਸੱਚਾ ਹੈ, ਉਮੀਦ ਤੇ ਖਾਹਿਸ਼ ਜੋ ਸਾਰਿਆਂ ਨੂੰ ਬਹਿਕਾ ਲੈਦੀਆਂ ਹਨ, ਰੋਕ ਦਿੱਤੀਆਂ ਹਨ।
ਉਹ ਖੁਦ ਤਰਾਜੂ ਵਿੱਚ ਤੋਲਦਾ ਹੈ, ਪੂਰਨ ਹੈ, ਪੂਰਨ ਪੁਰਖ ਦਾ ਹਾੜਨਾ।
ਨਿਰਾ ਆਖਣ ਤੇ ਗੱਲਬਾਤ ਦੁਆਰਾ ਸਾਡੀ ਖਲਾਸੀ ਨਹੀਂ ਹੁੰਦੀ ਤੇ ਨਾਂ ਹੀ ਢੇਰ ਸਾਰੀਆਂ ਪੋਥੀਆਂ ਦੇ ਵਾਚਣ ਦੁਆਰਾ।
ਵਾਹਿਗੁਰੂ ਦੀ ਚਾਕਰੀ ਅਤੇ ਪ੍ਰੀਤ ਦੇ ਬਗੈਰ ਦੇਹਿ ਦੀ ਪਵਿੱਤਰਤਾ ਪਰਾਪਤ ਨਹੀਂ ਹੁੰਦੀ।
ਜੇਕਰ ਇਨਸਾਨ ਨਾਮ ਨੂੰ ਨਾਂ ਭੁਲਾਵੇ, ਹੇ ਨਾਨਕ! ਤਾਂ ਗੁਰੂ ਉਸ ਨੂੰ ਸਿਰਜਣਹਾਰ ਨਾਲ ਮਿਲਾ ਦੇਵੇਗਾ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.