ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥
ਸਚਾ ਘਰੁ ਸਚੜੈ ਸੇਵੀਐ ਸਚੁ ਖਰਾ ਸਚਿਆਰੋਵਾ ॥
ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਓ ॥
ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਞੈ ਘਰਿ ਕਾਓ ॥
ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ ॥
ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ ॥੧॥
ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ ॥
ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ ॥
ਆਸੀਸਾ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ ॥
ਇਕਿ ਭੂਲੇ ਨਾਵਹੁ ਥੇਹਹੁ ਥਾਵਹੁ ਗੁਰ ਸਬਦੀ ਸਚੁ ਖੇਲੋ ॥
ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ ॥
ਸਾਜਨ ਸੈਣ ਮਿਲਹੁ ਸੰਜੋਗੀ ਗੁਰ ਮਿਲਿ ਖੋਲੇ ਫਾਸੇ ॥੨॥
ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ ॥
ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ ॥
ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ ॥
ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ ॥
ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ ॥
ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ ॥੩॥
ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀਅੜਾ ਬੰਧਿ ਪਠਾਇਆ ਹੈ ॥
ਲਿਖਿਅੜਾ ਲੇਖੁ ਨ ਮੇਟੀਐ ਦਰਿ ਹਾਕਾਰੜਾ ਆਇਆ ਹੈ ॥
ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ ਰੋਵਣਹਾਰੇ ॥
ਪੁਤ ਭਾਈ ਭਾਤੀਜੇ ਰੋਵਹਿ ਪ੍ਰੀਤਮ ਅਤਿ ਪਿਆਰੇ ॥
ਵਡਹੰਸੁਮਹਲਾ੧॥
ਬਾਬਾਆਇਆਹੈਉਠਿਚਲਣਾਇਹੁਜਗੁਝੂਠੁਪਸਾਰੋਵਾ॥
ਸਚਾਘਰੁਸਚੜੈਸੇਵੀਐਸਚੁਖਰਾਸਚਿਆਰੋਵਾ॥
ਕੂੜਿਲਬਿਜਾਂਥਾਇਨਪਾਸੀਅਗੈਲਹੈਨਠਾਓ॥
ਅੰਤਰਿਆਉਨਬੈਸਹੁਕਹੀਐਜਿਉਸੁੰਞੈਘਰਿਕਾਓ॥
ਜੰਮਣੁਮਰਣੁਵਡਾਵੇਛੋੜਾਬਿਨਸੈਜਗੁਸਬਾਏ॥
ਲਬਿਧੰਧੈਮਾਇਆਜਗਤੁਭੁਲਾਇਆਕਾਲੁਖੜਾਰੂਆਏ॥੧॥
ਬਾਬਾਆਵਹੁਭਾਈਹੋਗਲਿਮਿਲਹਮਿਲਿਮਿਲਿਦੇਹਆਸੀਸਾਹੇ॥
ਬਾਬਾਸਚੜਾਮੇਲੁਨਚੁਕਈਪ੍ਰੀਤਮਕੀਆਦੇਹਅਸੀਸਾਹੇ॥
ਆਸੀਸਾਦੇਵਹੋਭਗਤਿਕਰੇਵਹੋਮਿਲਿਆਕਾਕਿਆਮੇਲੋ॥
ਇਕਿਭੂਲੇਨਾਵਹੁਥੇਹਹੁਥਾਵਹੁਗੁਰਸਬਦੀਸਚੁਖੇਲੋ॥
ਜਮਮਾਰਗਿਨਹੀਜਾਣਾਸਬਦਿਸਮਾਣਾਜੁਗਿਜੁਗਿਸਾਚੈਵੇਸੇ॥
ਸਾਜਨਸੈਣਮਿਲਹੁਸੰਜੋਗੀਗੁਰਮਿਲਿਖੋਲੇਫਾਸੇ॥੨॥
ਬਾਬਾਨਾਂਗੜਾਆਇਆਜਗਮਹਿਦੁਖੁਸੁਖੁਲੇਖੁਲਿਖਾਇਆ॥
ਲਿਖਿਅੜਾਸਾਹਾਨਾਟਲੈਜੇਹੜਾਪੁਰਬਿਕਮਾਇਆ॥
ਬਹਿਸਾਚੈਲਿਖਿਆਅੰਮ੍ਰਿਤੁਬਿਖਿਆਜਿਤੁਲਾਇਆਤਿਤੁਲਾਗਾ॥
ਕਾਮਣਿਆਰੀਕਾਮਣਪਾਏਬਹੁਰੰਗੀਗਲਿਤਾਗਾ॥
ਹੋਛੀਮਤਿਭਇਆਮਨੁਹੋਛਾਗੁੜੁਸਾਮਖੀਖਾਇਆ॥
ਨਾਮਰਜਾਦੁਆਇਆਕਲਿਭੀਤਰਿਨਾਂਗੋਬੰਧਿਚਲਾਇਆ॥੩॥
ਬਾਬਾਰੋਵਹੁਜੇਕਿਸੈਰੋਵਣਾਜਾਨੀਅੜਾਬੰਧਿਪਠਾਇਆਹੈ॥
ਲਿਖਿਅੜਾਲੇਖੁਨਮੇਟੀਐਦਰਿਹਾਕਾਰੜਾਆਇਆਹੈ॥
ਹਾਕਾਰਾਆਇਆਜਾਤਿਸੁਭਾਇਆਰੁੰਨੇਰੋਵਣਹਾਰੇ॥
ਪੁਤਭਾਈਭਾਤੀਜੇਰੋਵਹਿਪ੍ਰੀਤਮਅਤਿਪਿਆਰੇ॥
ਭੈਰੋਵੈਗੁਣਸਾਰਿਸਮਾਲੇਕੋਮਰੈਨਮੁਇਆਨਾਲੇ॥
ਨਾਨਕਜੁਗਿਜੁਗਿਜਾਣਸਿਜਾਣਾਰੋਵਹਿਸਚੁਸਮਾਲੇ॥੪॥੫॥
vadahans mahalā 1 .
bābā āiā hai uth chalanā ih jag jhūth pasārōvā .
sachā ghar sacharai sēvīai sach kharā sachiārōvā .
kūr lab jānh thāi n pāsī agai lahai n thāō .
antar āu n baisah kahīai jiu sunñai ghar kāō .
janman maran vadā vēshōrā binasai jag sabāē .
lab dhandhai māiā jagat bhulāiā kāl kharā rūāē .1.
bābā āvah bhāīhō gal milah mil mil dēh āsīsā hē .
bābā sacharā mēl n chukaī prītam kīā dēh asīsā hē .
āsīsā dēvahō bhagat karēvahō miliā kā kiā mēlō .
ik bhūlē nāvah thēhah thāvah gur sabadī sach khēlō .
jam mārag nahī jānā sabad samānā jug jug sāchai vēsē .
sājan sain milah sanjōgī gur mil khōlē phāsē .2.
bābā nānhgarā āiā jag mah dukh sukh lēkh likhāiā .
likhiarā sāhā nā talai jēharā purab kamāiā .
bah sāchai likhiā anmrit bikhiā jit lāiā tit lāgā .
kāmaniārī kāman pāē bah rangī gal tāgā .
hōshī mat bhaiā man hōshā gur sā makhī khāiā .
nā marajād āiā kal bhītar nānhgō bandh chalāiā .3.
bābā rōvah jē kisai rōvanā jānīarā bandh pathāiā hai .
likhiarā lēkh n mētīai dar hākārarā āiā hai .
hākārā āiā jā tis bhāiā runnē rōvanahārē .
put bhāī bhātījē rōvah prītam at piārē .
bhai rōvai gun sār samālē kō marai n muiā nālē .
nānak jug jug jān sijānā rōvah sach samālē .4.5.
Wadhans 1st Guru.
O friend, who-so-ever has come here, shall arise and depart. This world is but a false show.
The true home, man obtains by serving the True Lord, and the real righteousness by becoming truthful.
When through falsehood and avarice, man becomes not acceptable here, he finds no refuge hereafter, either.
None says to him 'come in Sir and be seated'. He is like a crow in a deserted home.
Involved in birth and death one is separated from the Lord, for long. thus is the whole world wasted away.
Avarice, worldly strifes and wealth beguile the world. Standing over its head, death makes it bewail.
Come, O my friends and brothers and meeting me, take me in your arms and bless me.
O friend, pray for my union with my Beloved. The union with the True Lord sunders never.
Bless me, that I may perform my Lord's devotional service. Of the already united ones, what more is to be united?
Some have strayed away from the Name and the real path. Tell them to play the true game by Guru's instruction.
Let them not tread Death's path, they should remain merged in the Lord, who, in all the ages, has the true From.
It is through good fortune that we meet such friends and relations, who meeting with the Guru, have loosened the Death's noose.
O father mortal comes into the world, all-naked, subject to the recorded writ of pain and pleasure.
The destiny's writ, which is in accordance with the past deeds, cannot be altered.
Sitting down, the True Lord, writes of Nectar and poison and the man attaches to, with which the Lord, him attaches.
The mammon sorcerer works her sorcery and puts multi-coloured thread around every one's neck.
With the shallow intellect, mind becomes shallow and one eats fly too alongwith the sweets.
All-naked, against the social custom, the mortal comes into the world and naked is the bound down and despatched.
O friend, weep if some one must weep, as the beloved soul is goaded on bound down.
The Lord's writ cannot be erased. The summons have come from the Lord's court.
The messenger comes, when it pleases Him and the mourners begin to weep.
Wail, the sons, brothers, nephews and the very dear intimates.
None dies with the dead. Blessed is he, who cherishing the Lord's merits, weeps in His fear.
Nanak, they who wail by remembering the True Lord, are deemed wise all the ages through.
Wadahans, First Mehl:
O Baba, whoever has come, will rise up and leave; this world is merely a false show.
One's true home is obtained by serving the True Lord; real Truth is obtained by being truthful.
By falsehood and greed, no place of rest is found, and no place in the world hereafter is obtained.
No one invites him to come in and sit down. He is like a crow in a deserted home.
Trapped by birth and death, he is separated from the Lord for such a long time; the whole world is wasting away.
Greed, worldly entanglements and Maya deceive the world. Death hovers over its head, and causes it to weep. ||1||
Come, O Baba, and Siblings of Destiny let's join together; take me in your arms, and bless me with your prayers.
O Baba, union with the True Lord cannot be broken; bless me with your prayers for union with my Beloved.
Bless me with your prayers, that I may perform devotional worship service to my Lord; for those already united with Him, what is there to unite?
Some have wandered away from the Name of the Lord, and lost the Path. The Word of the Guru's Shabad is the true game.
Do not go on Death's path; remain merged in the Word of the Shabad, the true form throughout the ages.
Through good fortune, we meet such friends and relatives, who meet with the Guru, and escape the noose of Death. ||2||
O Baba, we come into the world naked, into pain and pleasure, according to the record of our account.
The call of our preordained destiny cannot be altered; it follows from our past actions.
The True Lord sits and writes of ambrosial nectar, and bitter poison; as the Lord attaches us, so are we attached.
The Charmer, Maya, has worked her charms, and the multicolored thread is around everyone's neck.
Through shallow intellect, the mind becomes shallow, and one eats the fly, along with the sweets.
Contrary to custom, he comes into the Dark Age of Kali Yuga naked, and naked he is bound down and sent away again. ||3||
O Baba, weep and mourn if you must; the beloved soul is bound and driven off.
The preordained record of destiny cannot be erased; the summons has come from the Lord's Court.
The messenger comes, when it pleases the Lord, and the mourners begin to mourn.
Sons, brothers, nephews and very dear friends weep and wail.
Let him weep, who weeps in the Fear of God, cherishing the virtues of God. No one dies with the dead.
O Nanak, throughout the ages, they are known as wise, who weep, remembering the True Lord. ||4||5||
ਵਡਹੰਸੁ ਮਹਲਾ ੧ ॥
ਹੇ ਭਾਈ ! (ਜਿਹੜਾ ਜੀਵ ਇਸ ਸੰਸਾਰ ਵਿੱਚ) ਆਇਆ ਹੈ (ਉਸ ਨੇ ਇਕ ਦਿਨ ਇਥੋਂ) ਉਠ ਕੇ (ਪਰਲੋਕ ਵਿੱਚ) ਚਲੇ ਜਾਣਾ ਹੈ, ਇਹ (ਦਿਸਦਾ ਸਾਰਾ ਜਗਤ) ਝੂਠ ਮਿਥਿਆ ਹੈ ਅਤੇ ਇਸ ਦਾ) ਖਿਲਾਰਾ (ਵੀ ਝੂਠਾ ਹੈ)।
ਸਦਾ ਥਿਰ ਰਹਿਣ ਵਾਲਾ ਘਰ ਸੱਚੇ (ਵਾਹਿਗੁਰੂ ਨੂੰ) ਸੇਵਨ (ਸਿਮਰਨ) ਨਾਲ ਮਿਲਦਾ ਹੈ (ਅਤੇ) ਸੱਚ (ਸਦਾ) ਖ਼ਾਲਸ ਤੇ ਸਚਿਆਰ ਰੂਪ (ਹੀ ਰਹਿੰਦਾ ਹੈ)।
ਜਦੋਂ (ਜੀਵ) ਕੂੜ ਵਿੱਚ ਹੈ, ਲੋਭ ਵਿੱਚ ਹੈ (ਉਹ ਰਬੀ ਦਰਗਾਹ ਵਿੱਚ) ਕਬੂਲ ਨਹੀਂ ਹੋਵੇਗਾ (ਅਤੇ) ਰਬੀ ਦਰਗਾਹ ਵਿੱਚ ਵੀ ਥਾਂ ਨਹੀਂ ਲੈ ਸਕੇਗਾ।
(ਉਸ ਨੂੰ ਕਿਸੇ ਨੇ ਇਹ ਨਹੀਂ ਕਹਿਣਾ ਕਿ) ਆਓ ਜੀ! ਅੰਦਰ ਬੈਠ ਜਾਓ ਜਿਸ ਤਰ੍ਹਾਂ ਕਿ ਸੁੱਞੇ ਘਰ ਵਿੱਚ ਕਾਂ ਨੂੰ (ਖ਼ਾਲੀ ਮੁੜਨਾ ਪੈਂਦਾ ਹੈ)।
ਜੰਮਣਾ ਤੇ ਮਰਣਾ (ਬਹੁਤ) ਵੱਡਾ ਵਿਛੋੜਾ ਹੈ, ਸਾਰਾ ਜਗ ਹੀ (ਇਸ ਵਿਛੋੜੇ ਵਿੱਚ) ਬੱਧਾ ਹੋਇਆ ਹੈ।
ਮਾਇਆ ਦੇ ਲੋਭ ਅਤੇ ਧੰਧੇ ਨੇ ਜਗਤ ਨੂੰ ਪਰਮਾਤਮਾ ਵਲੋਂ ਭੁਲਾਇਆ ਹੋਇਆ ਹੈ (ਅਤੇ ਜੀਵ ਦੇ ਸਿਰ ਉਤੇ) ਖੜਾ ਕਾਲ (ਇਸ ਨੂੰ) ਰੁਆ ਰਿਹਾ ਹੈ।੧।
ਹੇ ਭਾਈਓ! ਆਓ ਗਲ ਨਾਲ ਲਗ ਕੇ ਮਿਲੀਏ (ਅਤੇ ਆਪਸ ਵਿੱਚ) ਮਿਲ ਮਿਲ ਕੇ (ਇਕ ਦੂਜੇ ਨੂੰ ਪ੍ਰੀਤਮ ਦੇ ਮਿਲਾਪ ਲਈ) ਅਸੀਸਾਂ ਦੇਵੀਏ।
ਹੇ ਭਾਈ! ਸੱਚਾ ਮੇਲ ਕਦੇ ਨਹੀਂ ਮੁੱਕਦਾ (ਇਸ ਲਈ) ਪ੍ਰੀਤਮ ਦੀਆਂ ਅਸੀਸਾਂ ਦਿਓ।
(ਤੁਸੀਂ) ਅਸੀਸਾਂ ਦਿਓ, (ਨਾਲ ਹੀ) ਭਗਤੀ ਕਰਦੇ ਰਹੋ (ਪਰ ਇਸ ਤੱਥ ਨੂੰ ਆਧਾਰ ਬਣਾ ਲਵੋ ਕਿ ਪਰਮੇਸ਼ਰ ਨਾਲ) ਮਿਲਿਆਂ ਹੋਇਆਂ ਦਾ ਕਿਹੜਾ ਮੇਲ (ਬਾਕੀ ਰਹਿ ਜਾਂਦਾ ਹੈ? ਭਾਵ ਓਹ ਨਹੀਂ ਵਿਛੁੜਦੇ)।
ਕਈ (ਮਨੁੱਖ ਵਾਹਿਗੁਰੂ ਦੇ) ਨਾਮ (ਅਤੇ) ਥੇਹ ਥਾਵ (ਭਾਵ ਸਤਿਸੰਗ) ਤੋਂ ਭੁਲੇ ਹੋਏ ਹਨ (ਉਨ੍ਹਾਂ ਨੂੰ ਕਹੋ ਕਿ) ਗੁਰੂ ਦੇ ਸ਼ਬਦ ਦੁਆਰਾ ਹੀ ਇਹ ਸੱਚ ਰੂਪ ਖੇਡ (ਖੇਡੀ ਜਾ ਸਕਦੀ ਹੈ)।
(ਜਿਹੜੇ) ਜੁਗ ਜੁਗ ਵਿੱਚ (ਇਕੋ) ਸੱਚੇ ਵੇਸ ਵਾਲੇ (ਵਾਹਿਗੁਰੂ ਜੀ ਨਾਲ ਜੁੜੇ ਹੋਏ ਹਨ, ਉਨ੍ਹਾਂ ਨੇ) ਜਪ ਦੇ ਰਸਤੇ ਨਹੀਂ ਜਾਣਾ (ਉਨ੍ਹਾਂ ਨੇ ਸੱਚੇ) ਸ਼ਬਦ ਵਿੱਚ ਹੀ ਲੀਨ ਹੋਣਾ ਹੈ।
(ਇਸ ਲਈ) ਹੇ (ਪਿਆਰੇ) ਸਜਣ ਸਾਥੀ ਜੀ ! (ਤੁਸੀਂ) ਸੰਜੋਗੀ (ਨੇਮਾਂ) ਅਨੁਸਾਰ (ਉਨ੍ਹਾਂ ਗੁਰੂ ਪਿਆਰਿਆਂ ਨੂੰ ਜਾ) ਮਿਲੋ (ਜਿਨ੍ਹਾਂ ਨੇ) ਗੁਰੂ ਨਾਲ ਮਿਲ ਕੇ (ਮਾਇਆ ਤੇ ਜਮ ਦੇ) ਫਾਹੇ ਖੋਲ੍ਹ ਦਿੱਤੇ ਹਨ।੨।
ਹੇ ਭਾਈ! (ਜੀਵ ਇਸ) ਜਗਤ ਵਿੱਚ ਨੰਗਾ ਆਇਆ ਹੇ (ਇਸ ਨੇ) ਦੁਖ ਸੁਖ ਰੂਪੀ ਲੇਖ (ਆਪਣੇ ਨਾਲ ਆਪਣੇ ਮੱਥੇ ਤੇ ਧੁਰੋਂ ਹੀ) ਲਿਖਾਇਆ ਹੋਇਆ ਹੈ।
ਜਿਹੜਾ ਪੂਰਬਲੇ ਕਰਮਾਂ ਕਰਕੇ (ਦੁਖ ਸੁਖ) ਕਮਾਇਆ ਹੈ (ਉਹ) ਲਿਖਿਆ ਹੋਇਆ ਸਾਹ (ਮੌਤ ਦਾ ਨਿਸ਼ਚਿਤ ਸਮਾਂ) ਟਲ ਨਹੀਂ ਸਕਦਾ (ਭਾਵ ਜੀਵ ਨੇ ਹਰ ਹਾਲਤ ਮਰਣਾ ਹੈ)।
(ਹੇ ਭਾਈ!) ਸੱਚੇ ਵਾਹਿਗੁਰੂ ਨੇ (ਆਪਣੇ ਦਰਬਾਰ ਵਿੱਚ) ਬੈਠ ਕੇ (ਜੋ ਦੁਖ ਸੁਖ) ਲਿਖਿਆ ਹੈ (ਭਾਵੇਂ ਉਹ) ਅੰਮ੍ਰਿਤ (ਖਟਣਾ) ਹੈ (ਜਾਂ) ਜ਼ਹਿਰ (ਵਿਹਾਝਣੀ ਹੈ), ਜਿਸ ਪਾਸੇ (ਜੀਵ ਨੂੰ) ਲਾਇਆ ਹੈ ਉਸ ਪਾਸੇ (ਜੀਵ) ਲੱਗਾ ਹੋਇਆ ਹੈ।
ਜਾਦੂਗਰਨੀ (ਮਾਇਆ) ਨੇ ਜੀਵ ਉਤੇ (ਕਈ ਤਰ੍ਹਾਂ ਦੇ ਜਾਦੂ ਟੂਣੇ ਪਾਏ ਹੋਏ ਹਨ, (ਜੀਵ ਦੇ) ਗਲ ਵਿਚ ਬਹੁਤੇ ਰੰਗਾਂ ਦਾ (ਜਾਦੂ ਟੂਣੇ ਵਾਲਾ) ਧਾਗਾ (ਪਿਆ ਹੋਇਆ ਹੈ)।
(ਮਾਇਆ ਮੋਹ ਦੇ ਪ੍ਰਭਾਵ ਕਰਕੇ ਜੀਵ ਦੀ) ਬੁੱਧੀ ਹੋਛੀ ਹੈ (ਅਤੇ ਹੋਛੀ ਬੁਧੀ ਕਰਕੇ) ਮਨ ਭੀ ਹੋਛਾ ਹੋ ਗਿਆ ਹੈ। ਜਿਵੇਂ ਮੱਖੀ ਨੇ ਗੁੜ ਨੂੰ ਖਾ ਲਿਆ ਹੈ (ਤਿਵੇਂ ਮਾਇਕੀ ਰਸਾਂ ਨੇ ਜੀਵ ਨੂੰ ਖਾ ਲਿਆ ਹੈ)।
(ਸੋ ਇਹ ਜੀਵ) ਕਲਜੁਗ ਵਿੱਚ ਬੇ-ਮਰਯਾਦਾ ਆਇਆ (ਅਤੇ ਅੰਤ ਸਮੇਂ ਇਸ ਨੂੰ) ਨੰਗਾ ਹੀ ਬੰਨ੍ਹ ਕੇ (ਅਗੇ ਪਰਲੋਕ ਵਿੱਚ) ਟੋਰ ਦਿੱਤਾ ਗਿਆ।੩।
ਹੇ ਭਾਈ! (ਅਕਾਲ ਪੁਰਖ ਦੇ ਨੇਮਾਂ ਨੂੰ ਸਮਝਣ ਤੋਂ ਬਾਅਦ ਵੀ) ਜੇ ਕਿਸੇ ਨੇ ਰੋਣਾ ਹੈ (ਤਾਂ ਬੇਸ਼ਕ) ਰੋ ਲਵੋ, (ਤੁਹਾਡਾ) ਪਿਆਰਾ (ਸੰਬੰਧੀ) ਬੰਨ੍ਹ ਕੇ (ਅਗੇ) ਟੋਰ ਦਿੱਤਾ ਗਿਆ ਹੈ।
(ਪ੍ਰਭੂ ਦੀ ਦਰਗਾਹ ਤੋਂ ਲਿਖਿਆ ਹੋਇਆ (ਮੌਤ ਰੂਪੀ) ਲੇਖ (ਕਿਸੇ ਤੋਂ) ਮੇਟਿਆ ਨਹੀਂ ਜਾ ਸਕਦਾ (ਕਿਉਂਕਿ ਇਹ) ਸੱਦਾ (ਰੱਬੀ) ਦਰਗਾਹ ਚੋਂ ਆਇਆ ਹੈ।
ਜਦੋਂ ਉਸ (ਪ੍ਰਭੂ ਨੂੰ) ਚੰਗਾ ਲਗਾ (ਤਾਂ ਹੀ ਮੌਤ ਦਾ) ਸੱਦਾ ਆਇਆ (ਪਰ ਵਿਛੋੜੇ ਵਿੱਚ) ਰੋਣ ਵਾਲੇ (ਸੰਬੰਧੀ ਜ਼ਾਰੋ ਜ਼ਾਰ) ਰੋ ਪਏ।
ਪੁਤਰ, ਭਰਾ, ਭਤੀਜੇ ਅੳਤੇ ਪਿਆਰੇ ਮਿੱਤਰ (ਸਾਰੇ ਹੀ) ਰੋਏ।
ਮਰੇ ਹੋਇਆਂ ਨਾਲ ਕੋਈ ਨਹੀਂ ਮਰਦਾ (ਸਭ ਰੋ ਕੇ ਚੁਪ ਕਰ ਜਾਂਦੇ ਹਨ, ਅਸਲ ਵਿੱਚ ਉਹ ਰੋਂਦਾ ਹੈ ਜੋ) ਪਰਮੇਸ਼ਰ ਦੇ ਡਰ ਵਿੱਚ ਉਸ ਦੇ ਗੁਣਾਂ ਨੂੰ ਯਾਦ ਕਰਕੇ ਰੋਂਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਹਰੇਕ ਜੁਗ ਵਿੱਚ ਓਹ ਮਨੁੱਖ ਮਹਾਨ ਸਿਆਣੇ ਹਨ (ਜੋ) ਸਦਾ ਥਿਰ ਪ੍ਰਭੂ ਨੂੰ ਯਾਦ ਕਰਕੇ (ਵੈਰਾਗ ਵਿੱਚ ਆ ਕੇ) ਰੋਂਦੇ ਹਨ।੪।੫।
ਹੇ ਭਾਈ! (ਜਗਤ ਵਿਚ ਜੇਹੜਾ ਭੀ ਜੀਵ ਜਨਮ ਲੈ ਕੇ) ਆਇਆ ਹੈ ਉਸ ਨੇ (ਆਖ਼ਰ ਇਥੋਂ) ਕੂਚ ਕਰ ਜਾਣਾ ਹੈ, ਇਹ ਜਗਤ ਤਾਂ ਹੈ ਹੀ ਨਾਸਵੰਤ ਖਿਲਾਰਾ।
ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਪ੍ਰਕਾਸ਼ ਲਈ ਯੋਗ ਬਣ ਜਾਂਦਾ ਹੈ।
ਜੇਹੜਾ ਮਨੁੱਖ ਮਾਇਆ ਦੇ ਮੋਹ ਵਿਚ ਜਾਂ ਮਾਇਆ ਦੇ ਲਾਲਚ ਵਿਚ ਫਸਿਆ ਰਹਿੰਦਾ ਹੈ ਉਹ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਨਹੀਂ ਹੁੰਦਾ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਨਹੀਂ ਮਿਲਦੀ।
ਜਿਵੇਂ ਸੁੰਞੇ ਘਰ ਵਿਚ ਗਏ ਕਾਂ ਨੂੰ (ਕਿਸੇ ਨੇ ਰੋਟੀ ਦੀ ਗਰਾਹੀ ਆਦਿਕ ਨਹੀਂ ਪੈਂਦੀ) (ਤਿਵੇਂ ਮਾਇਆ ਦੇ ਮੋਹ ਵਿਚ ਫਸੇ ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿਚ) ਕਿਸੇ ਨੇ ਇਹ ਨਹੀਂ ਆਖਣਾ 'ਆਓ ਜੀ, ਅੰਦਰ ਲੰਘ ਆਵੋ ਤੇ ਬੈਠ ਜਾਵੋ।'
ਉਸ ਮਨੁੱਖ ਨੂੰ ਜਨਮ ਮਰਨ ਦਾ ਗੇੜ ਭੁਗਤਣਾ ਪੈ ਜਾਂਦਾ ਹੈ, ਉਸ ਨੂੰ (ਇਸ ਗੇੜ ਦੇ ਕਾਰਨ ਪ੍ਰਭੂ-ਚਰਨਾਂ ਨਾਲੋਂ) ਲੰਮਾ ਵਿਛੋੜਾ ਹੋ ਜਾਂਦਾ ਹੈ। (ਮਾਇਆ ਦੇ ਮੋਹ ਵਿਚ ਫਸ ਕੇ) ਜਗਤ ਆਤਮਕ ਮੌਤ ਸਹੇੜ ਰਿਹਾ ਹੈ (ਜੇਹੜੇ ਭੀ ਮੋਹ ਵਿਚ ਫਸਦੇ ਹਨ ਉਹ) ਸਾਰੇ (ਆਤਮਕ ਮੌਤ ਮਰਦੇ ਹਨ)।
ਲਾਲਚ ਦੇ ਕਾਰਨ ਮਾਇਆ ਦੇ ਹੀ ਆਹਰ ਵਿਚ ਪਿਆ ਹੋਇਆ ਜਗਤ ਸਹੀ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ, ਇੰਜ ਇਸ ਦੇ ਸਿਰ ਉਤੇ ਖਲੋਤਾ ਕਾਲ ਇਸ ਨੂੰ ਦੁੱਖੀ ਕਰਦਾ ਰਹਿੰਦਾ ਹੈ ॥੧॥
ਹੇ ਭਾਈ! ਹੇ ਭਰਾਵੋ! ਆਓ, ਅਸੀਂ ਪਿਆਰ ਨਾਲ ਰਲ ਕੇ ਬੈਠੀਏ, ਤੇ ਮਿਲ ਕੇ (ਆਪਣੇ ਵਿਛੁੜੇ ਸਾਥੀ ਨੂੰ) ਅਸੀਸਾਂ ਦੇਵੀਏ।
ਹੇ ਭਾਈ! ਸਦਾ-ਥਿਰ ਮੇਲ ਸਿਰਫ਼ ਪਰਮਾਤਮਾ ਨਾਲ ਹੀ ਹੁੰਦਾ ਹੈ ਤੇ ਸਦਾ-ਥਿਰ ਰਹਿਣ ਵਾਲਾ ਮਿਲਾਪ ਕਦੇ ਮੁੱਕਦਾ ਨਹੀਂ। ਆਓ ਪਰਮਾਤਮਾ ਵਲੋਂ ਅਸੀਸਾਂ ਮੰਗੀਏ (ਅਰਦਾਸਾਂ ਕਰੀਏ ਉਸ ਨਾਲ ਮੇਲ ਲਈ)।
(ਵਿਛੁੜੇ ਸਾਥੀ ਲਈ) ਅਰਦਾਸਾਂ ਕਰੋ (ਅਤੇ ਆਪ ਭੀ) ਪਰਮਾਤਮਾ ਦੀ ਭਗਤੀ ਕਰੋ। ਜੇਹੜੇ ਇਕ ਵਾਰੀ ਪ੍ਰਭੂ-ਚਰਨਾਂ ਨਾਲ ਮਿਲ ਜਾਂਦੇ ਹਨ ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਹੁੰਦਾ।
ਪਰ ਕਈ ਐਸੇ ਹਨ ਜੋ ਪਰਮਾਤਮਾ ਦੇ ਨਾਮ ਤੋਂ ਖੁੰਝੇ ਫਿਰਦੇ ਹਨ ਜੋ ਸਦਾ ਕਾਇਮ ਰਹਿਣ ਵਾਲੇ ਟਿਕਾਣੇ ਤੋਂ ਉਖੜੇ ਫਿਰਦੇ ਹਨ। ਗੁਰੂ ਦੇ ਸ਼ਬਦ ਵਿਚ ਜੁੜ ਕੇ ਨਾਮ ਸਿਮਰਨ ਦੀ ਖੇਡ ਖੇਡੋ।
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ ਉਹ ਜਮ ਦੇ ਰਸਤੇ ਤੇ ਨਹੀਂ ਜਾਂਦੇ, ਉਹ ਸਦਾ ਲਈ ਹੀ ਉਸ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ ਜਿਸ ਦਾ ਸਰੂਪ ਸਦਾ ਲਈ ਅਟੱਲ ਹੈ।
ਹੇ ਸੱਜਣ ਮਿੱਤ੍ਰ ਸਤਸੰਗੀਓ! ਸਤਸੰਗ ਵਿਚ ਰਲ ਬੈਠੋ। ਜੇਹੜੇ ਬੰਦੇ ਸਤਸੰਗ ਵਿਚ ਆਏ ਹਨ ਉਹਨਾਂ ਨੇ ਗੁਰੂ ਨੂੰ ਮਿਲ ਕੇ ਮਾਇਆ ਦੇ ਮੋਹ ਦੇ ਫਾਹੇ ਵੱਢ ਲਏ ਹਨ ॥੨॥
ਹੇ ਭਾਈ! ਜੀਵ ਜਗਤ ਵਿਚ ਨੰਗਾ ਹੀ ਆਉਂਦਾ ਹੈ ਤੇ (ਪੂਰਬਲੇ ਕੀਤੇ ਕਰਮਾਂ ਅਨੁਸਾਰ) ਦੁੱਖ ਅਤੇ ਸੁਖ-ਰੂਪ ਲੇਖ ਲਿਖੇ ਹੋਏ ਉਸ ਦੇ ਨਾਲ ਹੀ ਆਉਂਦੇ ਹਨ।
ਉਹ ਮੁਕਰਰ ਕੀਤਾ ਹੋਇਆ ਸਮਾ ਅਗਾਂਹ ਪਿਛਾਂਹ ਨਹੀਂ ਹੋ ਸਕਦਾ, (ਨਾਹ ਹੀ ਉਹ ਦੁਖ ਸੁਖ ਵਾਪਰਨੋਂ ਹਟ ਸਕਦਾ ਹੈ) ਜੋ ਪੂਰਬਲੇ ਜਨਮ ਵਿਚ ਕਰਮ ਕਰ ਕੇ (ਕਮਾਈ ਵਜੋਂ) ਖੱਟਿਆ ਹੈ।
(ਜੀਵ ਦੇ ਕੀਤੇ ਕਰਮਾਂ ਅਨੁਸਾਰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਸੋਚ-ਵਿਚਾਰ ਕੇ ਲਿਖ ਦਿੱਤਾ ਹੁੰਦਾ ਹੈ ਕਿ ਜੀਵ ਨੇ ਨਵੇਂ ਜੀਵਨ-ਸਫ਼ਰ ਵਿਚ ਨਾਮ-ਅੰਮ੍ਰਿਤ ਵਿਹਾਝਣਾ ਹੈ ਜਾਂ ਮਾਇਆ-ਜ਼ਹਿਰ ਖੱਟਣਾ ਹੈ। ਇੰਜ ਜੀਵ ਨੂੰ ਜਿਧਰ ਲਾਇਆ ਜਾਂਦਾ ਹੈ ਉਧਰ ਇਹ ਲੱਗ ਪੈਂਦਾ ਹੈ।
(ਉਸੇ ਲਿਖੇ ਅਨੁਸਾਰ ਹੀ) ਜਾਦੂ ਟੂਣੇ ਕਰਨ ਵਾਲੀ ਮਾਇਆ ਜੀਵ ਉਤੇ ਜਾਦੂ ਪਾ ਦੇਂਦੀ ਹੈ, ਇਸ ਦੇ ਗਲ ਵਿਚ ਕਈ ਰੰਗਾਂ ਵਾਲਾ ਧਾਗਾ ਪਾ ਦੇਂਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਇਸ ਨੂੰ ਮੋਹ ਲੈਂਦੀ ਹੈ)।
(ਮਾਇਆ ਦੇ ਮੋਹ ਵਿਚ) ਜੀਵ ਦੀ ਮੱਤ ਥੋੜ੍ਹ-ਵਿਤੀ ਹੋ ਜਾਂਦੀ ਹੈ ਤੇ ਮਨ ਥੋੜ੍ਹ-ਵਿਤਾ ਹੋ ਜਾਂਦਾ ਹੈ, ਜਿਵੇਂ ਮੱਖੀ ਗੁੜ ਖਾਂਦੀ ਹੈ (ਤੇ ਗੁੜ ਨਾਲ ਚੰਬੜ ਕੇ ਹੀ ਮਰ ਜਾਂਦੀ ਹੈ)।
ਜੀਵ ਜਗਤ ਵਿਚ ਮਰਜਾਦਾ-ਰਹਿਤ ਨੰਗਾ ਹੀ ਆਉਂਦਾ ਹੈ ਤੇ ਨੰਗਾ ਹੀ ਬੰਨ੍ਹ ਕੇ ਅੱਗੇ ਲਾ ਲਿਆ ਜਾਂਦਾ ਹੈ ॥੩॥
ਜੇ ਕਿਸੇ ਨੇ (ਇਸ ਮੌਤ ਸੱਦੇ ਨੂੰ ਟਾਲਣ ਲਈ) ਰੋਣਾ ਹੀ ਹੈ ਤਾਂ ਰੋ ਕੇ ਵੇਖ ਲਵੋ, ਪਰ ਜਿਸ ਪਿਆਰੇ ਸੰਭੰਧੀ ਦਾ ਸੱਦਾ ਆਇਆ ਹੈ ਉਸ ਨੂੰ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ (ਉਸ ਨੇ ਚਲੇ ਹੀ ਜਾਣਾ ਹੈ)।
(ਪ੍ਰਭੂ ਦਾ) ਲਿਖਿਆ ਹੁਕਮ ਮਿਟਾ ਨਹੀਂ ਸਕੀਦਾ, ਜੋ ਉਸ ਦੇ ਦਰ ਤੋਂ ਸੱਦਾ ਆ ਜਾਂਦਾ ਹੈ (ਉਹ ਸੱਦਾ ਅਮਿੱਟ ਹੈ)।
ਜਦੋਂ ਪਰਮਾਤਮਾ ਨੂੰ (ਆਪਣੀ ਰਜ਼ਾ ਵਿਚ) ਚੰਗਾ ਲੱਗਦਾ ਹੈ, ਤਾਂ (ਜੀਵ ਵਾਸਤੇ ਕੂਚ ਦਾ) ਸੱਦਾ ਆ ਜਾਂਦਾ ਹੈ, ਰੋਣ ਵਾਲੇ ਸੰਬੰਧੀ ਰੋਂਦੇ ਹਨ।
ਪੁੱਤਰ, ਭਰਾ, ਭਤੀਜੇ, ਬੜੇ ਪਿਆਰੇ ਸੰਬੰਧੀ (ਸਭੇ ਹੀ) ਰੋਂਦੇ ਹਨ।
(ਮਰੇ ਹੋਏ ਦੇ ਸੰਭੰਧੀ) ਸਹਮ ਵਿਚ ਰੋਂਦੇ ਹਨ, ਤੇ ਉਸ ਦੇ ਗੁਣਾਂ (ਸੁਖਾਂ) ਨੂੰ ਮੁੜ ਮੁੜ ਚੇਤੇ ਕਰਦੇ ਹਨ, ਪਰ ਕਦੇ ਭੀ ਕੋਈ ਜੀਵ ਮੁਏ ਪ੍ਰਾਣੀਆਂ ਦੇ ਨਾਲ ਮਰਦਾ ਨਹੀਂ ਹੈ।
ਹੇ ਨਾਨਕ! ਉਹ ਬੰਦੇ ਸਦਾ ਹੀ ਮਹਾ ਸਿਆਣੇ ਹਨ ਜੋ ਸਦਾ-ਥਿਰ-ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾ ਕੇ ਮਾਇਆ ਦੇ ਮੋਹ ਵਲੋਂ ਉਪਰਾਮ ਹੁੰਦੇ ਹਨ ॥੪॥੫॥
ਵਡਹੰਸ ਪਹਿਲੀ ਪਾਤਿਸ਼ਾਹੀ।
ਹੇ ਮਿੱਤ੍ਰ, ਜੋ ਕੋਈ ਭੀ ਏਥੇ ਆਇਆ ਹੈ, ਨਿਸਚਿਤ ਹੀ ਉਹ ਉਠ ਕੇ ਟੁਰ ਜਾਵੇਗਾ, ਇਹ ਜਗਤ ਨਿਰਾ ਕੂੜਾ ਦਿਖਾਵਾ ਹੈ।
ਸੱਚੇ ਸੁਆਮੀ ਦੀ ਘਾਲ ਕਮਾਉਣ ਦੁਆਰਾ ਇਨਸਾਨ ਸੱਚਾ ਧਾਮ ਪਾ ਲੈਂਦਾ ਹੈ ਤੇ ਸਤਿਵਾਦੀ ਹੋਣ ਨਾਲ ਅਸਲੀਂ ਸਚਾਈ।
ਝੂਠ ਤੇ ਲਾਲਚ ਦੇ ਰਾਹੀਂ ਜਦ ਬੰਦਾ ਏਥੇ ਕਬੂਲ ਨਹੀਂ ਪੈਂਦਾ ਤਾਂ ਉਸ ਨੂੰ ਪ੍ਰਲੋਕ ਵਿੱਚ ਭੀ ਪਨਾਹ ਨਹੀਂ ਮਿਲਦੀ।
ਉਸ ਨੂੰ ਕੋਈ ਨਹੀਂ ਆਖਦਾ, 'ਅੰਦਰ ਆ ਕੇ ਬੈਠ ਜਾਓ ਜੀ' ਉਹ ਉਜੜੇ ਮਕਾਨ ਵਿੱਚ ਕਾਂ ਦੀ ਨਿਆਈ ਹੈ।
ਜੰਮਣ ਤੇ ਮਰਨ ਦੇ ਚੱਕਰ ਵਿੱਚ ਫਸ ਕੇ ਪ੍ਰਾਣੀ ਮਾਲਕ ਤੋਂ ਵੱਡੇ ਸਮਨੂੰ ਲਈ ਵਿਛੜ ਜਾਂਦਾ ਹੈ। ਇਸ ਤਰ੍ਹਾਂ ਸਾਰਾ ਸੰਸਾਰ ਤਬਾਹ ਹੋ ਰਿਹਾ ਹੈ।
ਲਾਲਚ, ਸੰਸਾਰੀ ਪੁਆੜਿਆਂ ਅਤੇ ਧਨ-ਦੌਲਤ ਨੇ ਸੰਸਾਰ ਨੂੰ ਛਲਿਆ ਹੋਇਆ ਹੈ। ਸਿਰ ਤੇ ਖਲੋਤੀ ਹੋਈ ਮੌਤ, ਇਸ ਨੂੰ ਰੁਆ ਰਹੀ ਹੈ।
ਆਓ, ਓ ਮੇਰੇ ਮਿੱਤ੍ਰੋ ਅਤੇ ਭਰਾਓ! ਮੇਨੂੰ ਮਿਲ ਕੇ ਆਪਣੀ ਗਲਵਕੜੀ ਵਿੱਚ ਲੈ ਲਓ, ਅਤੇ ਮੈਨੂੰ ਅਸ਼ੀਰਵਾਦ ਦਿਓ।
ਹੇ ਮਿੱਤ੍ਰੋ! ਮੇਰੇ ਪਿਆਰੇ ਪ੍ਰਭੂ ਨਾਲ ਮੇਰੇ ਮਿਲਾਪ ਵਾਸਤੇ ਅਰਦਾਸ ਕਰੋ। ਸੱਚੇ ਸਾਈਂ ਦਾ ਮਿਲਾਪ ਕਦੇ ਟੁੱਟਦਾ ਨਹੀਂ।
ਮੈਨੂੰ ਅਸ਼ੀਰਵਾਦ ਦਿਓ ਕਿ ਮੈਂ ਆਪਣੇ ਸੁਆਮੀ ਦੀ ਪ੍ਰੇਮ-ਮਈ ਸੇਵਾ ਕਮਾਵਾਂ। ਅੱਗੇ ਹੀ ਮਿਲਿਆ ਹੋਇਆ ਦਾ, ਹੋਰ ਕੀ ਮੇਲਣਾ ਹੈ?
ਕਈ ਨਾਮ ਤੇ ਅਸਲੀ ਰਸਤੇ ਤੋਂ ਘੱਸੇ ਹੋਏ ਹਨ, ਉਨ੍ਹਾਂ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਸੱਚੀ ਖੇਡ ਖੇਡਣ ਲਈ ਕਹੋ।
ਉਨ੍ਹਾਂ ਨੂੰ ਕਹੋ ਕਿ ਉਹ ਮੌਤ ਦੇ ਰਾਹੇ ਨਾਂ ਟੁਰਨ ਉਹ ਸਾਈਂ ਵਿੱਚ ਲੀਨ ਰਹਿਣ, ਜਿਸ ਦਾ ਸਾਰਿਆਂ ਯੁੱਗਾਂ ਅੰਦਰ ਸੱਚਾ-ਸਰੂਪ ਹੈ।
ਚੰਗੇ ਭਾਗਾਂ ਰਾਹੀਂ ਅਸੀਂ ਐਸੇ ਮਿੱਤ੍ਰਾਂ ਤੇ ਸਨਬੰਧੀਆਂ ਨੂੰ ਮਿਲ ਪੈਂਦੇ ਹਾਂ, ਜਿਨ੍ਹਾਂ ਨੇ ਗੁਰਾਂ ਨਾਲ ਮਿਲ ਕੇ ਮੌਤ ਦੀ ਫਾਹੀ ਨੂੰ ਖੋਲ੍ਹ ਛੱਡਿਆ ਹੈ।
ਹੇ ਪਿਤਾ! ਕਸ਼ਟ ਅਤੇ ਖੁਸ਼ੀ ਦੀ ਲਿਖੀ ਹੋਈ ਲਿਖਤਾਕਾਰ ਦੇ ਅਧੀਨ, ਪ੍ਰਾਣੀ ਅਲਫ ਨੰਗਾ ਜਹਾਨ ਅੰਦਰ ਆਉਂਦਾ ਹੈ।
ਵਿਵਾਹ (ਪ੍ਰਾਲਭਧ) ਦੀ ਲਿਖਤਾਕਾਰ ਜੋ ਪਿਛਲੇ ਕਰਮਾਂ ਅਨੁਸਾਰ ਹੈ, ਬਦਲੀ ਨਹੀਂ ਜਾ ਸਕਦੀ।
ਬੈਠ ਕੇ, ਸੱਚਾ ਸੁਆਮੀ, ਅੰਮ੍ਰਿਤ ਤੇ ਜ਼ਹਿਰ ਲਿਖਦਾ ਹੈ। ਪ੍ਰਾਣੀ ਉਸੇ ਨਾਲ ਜੁੜਦਾ ਹੈ ਜਿਸ ਨਾਲ ਸੁਆਮੀ ਉਸ ਨੂੰ ਜੋੜਦਾ ਹੈ।
ਟੂਣੇ ਹਾਰਨੀ ਮਾਇਆ ਆਪਣਾ ਟੂਣਾ ਕਰਦੀ ਹੈ ਅਤੇ ਹਰ ਜਣੇ ਦੀ ਗਰਦਨ ਦੁਆਲੇ ਬਹੁਰੰਗਾ ਧਾਗਾ ਪਾ ਦਿੰਦੀ ਹੈ।
ਸ਼ੁਹਦੀ ਅਕਲ ਨਾਲ ਚਿੱਤ ਸ਼ੁਹਦਾ ਹੋ ਜਾਂਦਾ ਹੈ ਅਤੇ ਇਨਸਾਨ ਮਿੱਠੇ ਦੇ ਨਾਲ ਮੱਖੀ ਨੂੰ ਵੀ ਖਾ ਜਾਂਦਾ ਹੈ।
ਅਲਫ ਨੰਗਾ ਜਾਂ ਮਰਯਾਦਾ ਦੇ ਉਲਟ ਪ੍ਰਾਣੀ ਜੱਗ ਅੰਦਰ ਆਉਂਦਾ ਹੈ ਅਤੇ ਨੰਗਾ ਹੀ ਉਹ ਨਰੜ ਕੇ ਟੋਰ ਦਿੱਤਾ ਜਾਂਦਾ ਹੈ।
ਹੇ ਮਿੱਤ੍ਰ! ਵਿਰਲਾਪ ਕਰੋ, ਜੇਕਰ ਕਿਸੇ ਨੇ ਜ਼ਰੂਰ ਵਿਰਲਾਪ ਕਰਨਾ ਹੈ, ਕਿਉਂਕਿ ਪਿਆਰੀ ਆਤਮਾ ਜੱਕੜੀ ਹੋਈ ਅੱਗੇ ਧਕੀ ਗਈ ਹੈ।
ਲਿਖਤੀ ਹੁਕਮ ਮੇਸਿਆ ਨਹੀਂ ਜਾ ਸਕਦਾ। ਸਾਹਿਬ ਦੇ ਦਰਬਾਰ ਤੋਂ ਸਦਾ ਆਇਆ ਹੈ।
ਜਦ ਉਸ ਨੂੰ ਚੰਗਾ ਲੱਗਦਾ ਹੈ, ਹਲਕਾਰਾ ਆ ਜਾਂਦਾ ਹੈ ਤੇ ਰੋਣ ਵਾਲੇ ਰੋਣ ਲੱਗ ਜਾਂਦੇ ਹਨ।
ਪੁੱਤ੍ਰ, ਭਰਾ, ਵੀਰਾ, ਦੇ ਲੜਕੇ ਅਤੇ ਪਰਮ ਮੁਹੱਬਤੀ ਯਾਰ ਵਿਰਲਾਪ ਕਰਦੇ ਹਨ।
ਕੋਈ ਭੀ ਮਰਿਆਂ ਦੇ ਨਾਲ ਨਹੀਂ ਮਰਦਾ। ਮੁਬਾਰਕ ਹੈ, ਉਹ ਜੋ ਸਾਈਂ ਦੀਆਂ ਖੁਬੀਆਂ ਨੂੰ ਯਾਦ ਕਰ ਕੇ ਉਸ ਦੇ ਡਰ ਅੰਦਰ ਰੋਂਦਾ ਹੈ।
ਨਾਨਕ, ਜੋ ਸੱਚੇ ਸਾਹਿਬ ਨੂੰ ਯਾਦ ਕਰਦੇ ਰੋਂਦੇ ਹਨ, ਉਹ ਸਾਰਿਆਂ ਯੁੱਗਾਂ ਅੰਦਰ ਸਿਆਣੇ ਜਾਣੇ ਜਾਂਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.