ਸਲੋਕੁ ਮਃ ੩ ॥
ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥
ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਸਮਾਹਿ ॥
ਕੁਲੁ ਉਧਾਰਹਿ ਆਪਣਾ ਮੋਖ ਪਦਵੀ ਆਪੇ ਪਾਹਿ ॥
ਪਾਰਬ੍ਰਹਮੁ ਤਿਨ ਕੰਉ ਸੰਤੁਸਟੁ ਭਇਆ ਜੋ ਗੁਰ ਚਰਨੀ ਜਨ ਪਾਹਿ ॥
ਜਨੁ ਨਾਨਕੁ ਹਰਿ ਕਾ ਦਾਸੁ ਹੈ ਕਰਿ ਕਿਰਪਾ ਹਰਿ ਲਾਜ ਰਖਾਹਿ ॥੧॥
ਮਃ ੩ ॥
ਹੰਉਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ ॥
ਹੰਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ ॥
ਜਿਨ ਕਉ ਪੂਰਬਿ ਲਿਖਿਆ ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ ॥
ਨਾਨਕ ਗੁਰ ਪਰਸਾਦੀ ਉਬਰੇ ਹਉਮੈ ਸਬਦਿ ਜਲਾਇ ॥੨॥
ਪਉੜੀ ॥
ਹਰਿ ਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ ॥
ਹਰਿ ਨਾਮੁ ਹਮ ਸ੍ਰੇਵਹ ਹਰਿ ਨਾਮੁ ਹਮ ਪੂਜਹ ਹਰਿ ਨਾਮੇ ਹੀ ਮਨੁ ਰਾਤਾ ॥
ਹਰਿ ਨਾਮੈ ਜੇਵਡੁ ਕੋਈ ਅਵਰੁ ਨ ਸੂਝੈ ਹਰਿ ਨਾਮੋ ਅੰਤਿ ਛਡਾਤਾ ॥
ਹਰਿ ਨਾਮੁ ਦੀਆ ਗੁਰਿ ਪਰਉਪਕਾਰੀ ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ॥
ਹੰਉ ਸਤਿਗੁਰ ਅਪੁਣੇ ਕੰਉ ਸਦਾ ਨਮਸਕਾਰੀ ਜਿਤੁ ਮਿਲਿਐ ਹਰਿ ਨਾਮੁ ਮੈ ਜਾਤਾ ॥੧੬॥
ਸਲੋਕੁਮਃ੩॥
ਜਿਨਕੰਉਸਤਿਗੁਰੁਭੇਟਿਆਸੇਹਰਿਕੀਰਤਿਸਦਾਕਮਾਹਿ॥
ਅਚਿੰਤੁਹਰਿਨਾਮੁਤਿਨਕੈਮਨਿਵਸਿਆਸਚੈਸਬਦਿਸਮਾਹਿ॥
ਕੁਲੁਉਧਾਰਹਿਆਪਣਾਮੋਖਪਦਵੀਆਪੇਪਾਹਿ॥
ਪਾਰਬ੍ਰਹਮੁਤਿਨਕੰਉਸੰਤੁਸਟੁਭਇਆਜੋਗੁਰਚਰਨੀਜਨਪਾਹਿ॥
ਜਨੁਨਾਨਕੁਹਰਿਕਾਦਾਸੁਹੈਕਰਿਕਿਰਪਾਹਰਿਲਾਜਰਖਾਹਿ॥੧॥
ਮਃ੩॥
ਹੰਉਮੈਅੰਦਰਿਖੜਕੁਹੈਖੜਕੇਖੜਕਿਵਿਹਾਇ॥
ਹੰਉਮੈਵਡਾਰੋਗੁਹੈਮਰਿਜੰਮੈਆਵੈਜਾਇ॥
ਜਿਨਕਉਪੂਰਬਿਲਿਖਿਆਤਿਨਾਸਤਗੁਰੁਮਿਲਿਆਪ੍ਰਭੁਆਇ॥
ਨਾਨਕਗੁਰਪਰਸਾਦੀਉਬਰੇਹਉਮੈਸਬਦਿਜਲਾਇ॥੨॥
ਪਉੜੀ॥
ਹਰਿਨਾਮੁਹਮਾਰਾਪ੍ਰਭੁਅਬਿਗਤੁਅਗੋਚਰੁਅਬਿਨਾਸੀਪੁਰਖੁਬਿਧਾਤਾ॥
ਹਰਿਨਾਮੁਹਮਸ੍ਰੇਵਹਹਰਿਨਾਮੁਹਮਪੂਜਹਹਰਿਨਾਮੇਹੀਮਨੁਰਾਤਾ॥
ਹਰਿਨਾਮੈਜੇਵਡੁਕੋਈਅਵਰੁਨਸੂਝੈਹਰਿਨਾਮੋਅੰਤਿਛਡਾਤਾ॥
ਹਰਿਨਾਮੁਦੀਆਗੁਰਿਪਰਉਪਕਾਰੀਧਨੁਧੰਨੁਗੁਰੂਕਾਪਿਤਾਮਾਤਾ॥
ਹੰਉਸਤਿਗੁਰਅਪੁਣੇਕੰਉਸਦਾਨਮਸਕਾਰੀਜਿਤੁਮਿਲਿਐਹਰਿਨਾਮੁਮੈਜਾਤਾ॥੧੬॥
salōk mah 3 .
jin kanu satigur bhētiā sē har kīrat sadā kamāh .
achint har nām tin kai man vasiā sachai sabad samāh .
kul udhārah āpanā mōkh padavī āpē pāh .
pārabraham tin kanu santusat bhaiā jō gur charanī jan pāh .
jan nānak har kā dās hai kar kirapā har lāj rakhāh .1.
mah 3 .
hanumai andar kharak hai kharakē kharak vihāi .
hanumai vadā rōg hai mar janmai āvai jāi .
jin kau pūrab likhiā tinā satagur miliā prabh āi .
nānak gur parasādī ubarē haumai sabad jalāi .2.
paurī .
har nām hamārā prabh abigat agōchar abināsī purakh bidhātā .
har nām ham srēvah har nām ham pūjah har nāmē hī man rātā .
har nāmai jēvad kōī avar n sūjhai har nāmō ant shadātā .
har nām dīā gur paraupakārī dhan dhann gurū kā pitā mātā .
hanu satigur apunē kanu sadā namasakārī jit miliai har nām mai jātā .16.
Slok 3rd Guru.
They, whom the True Guru meets, ever engage in singing the Lord's praise.
God's Name automatically abides in their mind and, in the True Name, they are absorbed.
They save their lineage and themselves obtain the status of salvation.
The Exalted Lord is pleased with the persons, who fall at the Guru's feet.
Attendant Nanak, is the Lord's slave, and by His grace, God preserves his honour.
3rd Guru.
In pride, man is overtaken by fear, In utter commotion he passes his life.
Pride is a great malady because of which, he dies, is re-born and continues coming and going.
They, who are so pre-ordained, them, the Lord-incarnate Satguru comes and meets.
Nanak, they age redeemed by Guru's grace and burn their egotism through the Name.
Pauri.
God's Name is my immortal, incomprehensible, imperishable and Omnipotent Creator-Lord.
God's Name I remember, God's Name I worship and with the God's Name my soul is imbued.
I know not of any other so great as God's Name. God's Name shall deliver me in the end.
The beneficent Guru has given me the God's Name. Blessed! blessed are Guru's father and mother.
I, ever bow before my True Guru, meeting whom, I have realised the Lord's Name.
Shalok, Third Mehl:
Those who meet the True Guru, ever sing the Kirtan of the Lord's Praises.
The Lord's Name naturally fills their minds, and they are absorbed in the Shabad, the Word of the True Lord.
They redeem their generations, and they themselves obtain the state of liberation.
The Supreme Lord God is pleased with those who fall at the Guru's Feet.
Servant Nanak is the Lord's slave; by His Grace, the Lord preserves his honor. ||1||
Third Mehl:
In egotism, one is assailed by fear; he passes his life totally troubled by fear.
Egotism is such a terrible disease; he dies, to be reincarnated he continues coming and going.
Those who have such preordained destiny meet with the True Guru, God Incarnate.
O Nanak, by Guru's Grace, they are redeemed; their egos are burnt away through the Word of the Shabad. ||2||
Pauree:
The Lord's Name is my immortal, unfathomable, imperishable Creator Lord, the Architect of Destiny.
I serve the Lord's Name, I worship the Lord's Name, and my soul is imbued with the Lord's Name.
I know of no other as great as the Lord's Name; the Lord's Name shall deliver me in the end.
The Generous Guru has given me the Lord's Name; blessed, blessed are the Guru's mother and father.
I ever bow in humble reverence to my True Guru; meeting Him, I have come to know the Lord's Name. ||16||
ਸਲੋਕੁ ਮਃ ੩ ॥
(ਹੇ ਭਾਈ !) ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ ਓਹ (ਮਨੁਖ) ਸਦਾ ਹਰੀ ਦੀ ਸਿਫਤ- ਸਲਾਹ ਕਰਦੇ ਹਨ।
ਸੁਤੇ ਸਿਧ ਹੀ ਹਰੀ ਦਾ ਨਾਮ ਉਨ੍ਹਾਂ ਦੇ ਮਨ ਵਿਚ ਵਸ ਗਿਆ ਹੈ (ਅਤੇ ਉਹ) ਸਚੇ ਸ਼ਬਦ ਵਿਚ ਲੀਨ ਰਹਿੰਦੇ ਹਨ।
(ਉਹ) ਆਪ ਮੁਕਤੀ ਦਾ ਦਰਜਾ ਪ੍ਰਾਪਤ ਕਰ ਲੈਂਦੇ ਹਨ, (ਪਰ ਨਾਲ) ਆਪਣਾ ਖ਼ਾਨਦਾਨ ਭੀ ਤਾਰ ਲੈਂਦੇ ਹਨ।
ਜਿਹੜੇ ਸੇਵਕ ਗੁਰੂ ਦੀ ਚਰਨੀ ਪੈਂਦੇ ਹਨ (ਜਾਣੋ) ਉਨ੍ਹਾਂ ਤੇ ਪਰਮੇਸ਼ਰ ਪ੍ਰਸੰਨ ਹੋ ਗਿਆ ਹੈ।
ਦਾਸ ਨਾਨਕ (ਉਸ) ਹਰੀ ਦਾ ਸੇਵਕ ਹੈ (ਜੋ) ਹਰੀ ਕਿਰਪਾ ਕਰਕੇ (ਆਪਣੇ ਸੇਵਕਾਂ ਦੀ) ਪੈਜ ਰਖਦੇ ਹਨ।੧।
ਮਃ ੩ ॥
(ਹੇ ਭਾਈ!) ਹਉਮੈ ਵਿਚ (ਸਦਾ) ਖਟਕਾ (ਬਣਿਆ ਰਹਿੰਦਾ ਹੈ ਅਤੇ ਇਸ) ਖੜਕੇ ਧੜਕੇ (ਸ਼ੋਰ ਸ਼ਰਾਬੇ) ਵਿਚ ਹੀ (ਉਮਰ) ਗੁਜਰ ਜਾਂਦੀ ਹੈ।
ਹਉਮੈ ਵਡਾ ਰੋਗ ਹੇ (ਇਸ ਰੋਗ ਵਿਚ) ਮਨੁਖ ਮਰ ਕੇ ਜੰਮਦਾ (ਤੇ ਫਿਰ) ਆਉਂਦਾ ਹੈ ਜਾਂਦਾ ਹੈ ਰਹਿੰਦਾ ਹੈ (ਭਾਵ ਆਵਾਗਵਣ ਵਿਚ ਪਿਆ ਰਹਿੰਦਾ ਹੈ)।
ਜਿਨ੍ਹਾਂ ਨੂੰ ਪਹਿਲਾਂ ਤੋਂ ਹੀ (ਭਾਗਾਂ ਵਿਚ) ਲਿਖਿਆ ਹੋਇਆ ਸੀ ਉਨ੍ਹਾਂ ਨੂੰ ਪਰਮੇਸ਼ਰ ਸਤਿਗੁਰੂ ਆ ਕੇ ਮਿਲ ਪਿਆ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਉਹ ਮਨੁਖ) ਗੁਰੂ ਦੀ ਕਿਰਪਾ ਨਾਲ (ਗੁਰੂ ਦੇ) ਸ਼ਬਦ ਦੁਆਰਾ ਹਉਮੈ ਸਾੜ ਕੇ (ਜਨਮ ਮਰਣ ਦੇ ਗੇੜ ਤੋਂ) ਬਚ ਗਏ ਹਨ।੨।
ਪਉੜੀ ॥
(ਹੇ ਭਾਈ!) ਰਹਿਨਾਮ ਸਾਡਾ, ਨਿਰ ਆਕਾਰ, ਮਨ ਬਾਣੀ ਦੀ ਪਹੁੰਚ ਤੋਂ ਪਰੇ, ਅਦ੍ਰਿਸ਼ਟ, ਨਾਸ਼ ਤੋਂ ਰਹਿਤ, (ਅਤੇ) ਰਚਨਹਾਰ (ਮਾਲਕ) ਹੈ।
ਹਰਿਨਾਮ ਦੀ ਅਸੀਂ ਸੇਵਾ ਕਰਦੇ ਹਾਂ, ਹਰੀ ਨਾਮ ਨੂੰ ਹੀ ਅਸੀਂ ਪੂਜਦੇ ਹਾਂ, ਹਰੀ ਨਾਮ ਵਿਚ ਹੀ (ਸਾਡਾ) ਮਨ ਰੱਤਾ ਹੋਇਆ ਹੈ।
ਹਰਿਨਾਮ ਜੇਡਾ (ਸ਼ਕਤੀਸ਼ਾਲੀ ਸਾਨੂੰ) ਹੋਰ ਕੋਈ ਨਹੀਂ ਸੁਝਦਾ (ਕਿਉਂਕਿ) ਹਰੀ ਦਾ ਨਾਮ ਹੀ ਅੰਤ ਸਮੇਂ (ਜਮ ਦੇ ਫੰਦੇ ਚੋਂ ਛੁੜਾਉਂਦਾ ਹੈ।
(ਜਿਸ) ਪਰਉਪਕਾਰੀ ਗੁਰੂ ਨੇ (ਸਾਨੂੰ) ਨਾਮ ਦਿਤਾ ਹੈ, (ਉਸ) ਗੁਰੂ ਦਾ ਮਾਤਾ ਪਿਤਾ ਧੰਨਤਾ ਯੋਗ ਹਨ।
(ਹੇ ਭਾਈ!) ਮੈਂ ਆਪਣੇ ਸਤਿਗੁਰੂ ਨੂੰ ਸਦਾ ਨਮਸਕਾਰ ਕਰਦਾ ਹਾਂ, ਜਿਸ ਦੇ ਮਿਲਣ ਨਾਲ ਮੈਂ ਹਰੀ-ਨਾਮ ਨੂੰ ਜਾਣਿਆ ਹੈ (ਭਾਵ ਸਾਂਝ ਪਾਈ ਹੈ)।੩।
ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ, ਉਹ ਸਦਾ ਹਰੀ ਦੀ ਸਿਫ਼ਤ-ਸਾਲਾਹ ਕਰਦੇ ਹਨ।
ਚਿੰਤਾ ਤੋਂ ਰਹਿਤ (ਕਰਨ ਵਾਲੇ) ਹਰੀ ਦਾ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਹੈ ਤੇ ਉਹ ਸਤਿਗੁਰੂ ਦੇ ਸੱਚੇ ਸ਼ਬਦ ਵਿਚ ਲੀਨ ਰਹਿੰਦੇ ਹਨ।
ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਭੀ ਮੁਕਤੀ ਦਾ ਦਰਜਾ ਹਾਸਲ ਕਰ ਲੈਂਦੇ ਹਨ।
ਜੋ ਮਨੁੱਖ ਸਤਿਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਤੇ ਪਰਮਾਤਮਾ ਪ੍ਰਸੰਨ ਹੋ ਜਾਂਦਾ ਹੈ।
ਦਾਸ ਨਾਨਕ (ਵੀ) ਉਸ ਹਰੀ ਦਾ ਦਾਸ ਹੈ, ਹਰੀ ਮੇਹਰ ਕਰ ਕੇ (ਆਪਣੇ ਦਾਸ ਦੀ) ਲਾਜ ਰੱਖਦਾ ਹੈ ॥੧॥
ਅਹੰਕਾਰ ਵਿਚ ਰਿਹਾਂ ਮਨੁੱਖ ਦੇ ਮਨ ਵਿਚ ਅਸ਼ਾਂਤੀ ਬਣੀ ਰਹਿੰਦੀ ਹੈ ਤੇ ਉਸ ਦੀ ਉਮਰ ਇਸ ਅਸ਼ਾਂਤੀ ਵਿਚ ਹੀ ਗੁਜ਼ਰ ਜਾਂਦੀ ਹੈ।
ਅਹੰਕਾਰ (ਮਨੁੱਖ ਲਈ) ਇਕ ਤਗੜਾ ਰੋਗ ਹੈ (ਇਸ ਰੋਗ ਵਿਚ ਹੀ) ਮਨੁੱਖ ਮਰਦਾ ਹੈ, ਜੰਮਦਾ ਹੈ, ਆਉਂਦਾ ਹੈ ਫੇਰ ਜਾਂਦਾ ਹੈ (ਭਾਵ, ਜੰਮਣ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ)।
ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਕੀਤੇ ਕਰਮਾਂ ਦਾ ਸੰਸਕਾਰ-ਰੂਪ ਲੇਖ) ਉੱਕਰਿਆ ਹੋਇਆ ਹੈ, ਉਹਨਾਂ ਨੂੰ ਸਤਿਗੁਰੂ ਮਿਲਦਾ ਹੈ, ਤੇ (ਸਤਿਗੁਰੂ ਦੇ ਮਿਲਿਆਂ) ਪਰਮਾਤਮਾ (ਭੀ) ਆ ਮਿਲਦਾ ਹੈ।
ਹੇ ਨਾਨਕ! ਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੂਰ ਕਰ ਕੇ ਸਤਿਗੁਰੂ ਦੀ ਕਿਰਪਾ ਨਾਲ ('ਹਉਮੈ ਰੋਗ' ਤੋਂ) ਬਚ ਜਾਂਦੇ ਹਨ ॥੨॥
ਜੋ ਹਰੀ ਅਦ੍ਰਿਸ਼ਟ ਹੈ, ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਨਾਸ ਤੋਂ ਰਹਿਤ ਹੈ, ਹਰ ਥਾਂ ਵਿਆਪਕ ਹੈ ਤੇ ਸਿਰਜਣਹਾਰ ਹੈ, ਉਸ ਦਾ ਨਾਮ ਸਾਡਾ (ਰਾਖਾ) ਹੈ;
ਅਸੀਂ ਉਸ ਹਰੀ-ਨਾਮ ਨੂੰ ਸੇਂਵਦੇ ਹਾਂ, ਨਾਮ ਨੂੰ ਪੂਜਦੇ ਹਾਂ, ਨਾਮ ਵਿਚ ਹੀ ਸਾਡਾ ਮਨ ਰੱਤਾ ਹੋਇਆ ਹੈ।
ਹਰੀ ਦੇ ਨਾਮ ਜੇਡਾ ਮੈਨੂੰ ਕੋਈ ਹੋਰ ਸੁੱਝਦਾ ਨਹੀਂ, ਨਾਮ ਹੀ ਅਖ਼ੀਰ ਵੇਲੇ ਛਡਾਉਂਦਾ ਹੈ।
ਧੰਨ ਹੈ ਉਸ ਪਰਉਪਕਾਰੀ ਸਤਿਗੁਰੂ ਦਾ ਮਾਂ ਪਿਉ, ਜਿਸ ਗੁਰੂ ਨੇ ਸਾਨੂੰ ਨਾਮ ਬਖ਼ਸ਼ਿਆ ਹੈ।
ਮੈਂ ਆਪਣੇ ਸਤਿਗੁਰੂ ਨੂੰ ਸਦਾ ਨਮਸਕਾਰ ਕਰਦਾ ਹਾਂ, ਜਿਸ ਦੇ ਮਿਲਣ ਤੇ ਮੈਨੂੰ ਹਰੀ ਦੇ ਨਾਮ ਦੀ ਸਮਝ ਪਈ ਹੈ ॥੧੬॥
ਸਲੋਕ ਤੀਜੀ ਪਾਤਿਸ਼ਾਹੀ।
ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਉਹ ਹਮੇਸ਼ਾਂ ਪ੍ਰਭੂ ਦਾ ਜੱਸ ਗਾਇਨ ਕਰਨ ਅੰਦਰ ਜੁੜਦੇ ਹਨ।
ਰੱਬ ਦਾ ਨਾਮ ਸੁੱਤੇ ਸਿੱਧ ਹੀ ਉਨ੍ਹਾਂ ਦੇ ਚਿੱਤ ਅੰਦਰ ਵਸਦਾ ਹੈ ਅਤੇ ਉਹ ਸੱਚੇ ਨਾਮ ਵਿੱਚ ਲੀਨ ਹੋ ਜਾਂਦੇ ਹਨ।
ਉਹ ਆਪਣੀ ਵੰਸ਼ ਨੂੰ ਬਚ ਲੈਂਦੇ ਹਨ ਅਤੇ ਖੁਦ ਮੁਕਤੀ ਦੇ ਰੁਤਬੇ ਨੂੰ ਪ੍ਰਾਪਤ ਹੋ ਜਾਂਦੇ ਹਨ।
ਸ਼ਰੋਮਣੀ ਸਾਹਿਬ ਉਨ੍ਹਾਂ ਪੁਰਸ਼ਾਂ ਤੇ ਪ੍ਰਸੰਨ ਥੀ ਵੰਞਦਾ ਹੈ, ਜੋ ਗੁਰਾਂ ਦੇ ਪੈਰੀਂ ਪੈਂਦੇ ਹਨ।
ਸੇਵਕ ਨਾਨਕ, ਪ੍ਰਭੂ ਦਾ ਗੋਲਾ ਹੈ ਅਤੇ ਆਪਣੀ ਦਇਆ ਦੁਆਰਾ ਵਾਹਿਗੁਰੂ ਉਸ ਦੀ ਇੱਜ਼ਤ ਆਬਰੂ ਬਰਕਰਾਰ ਰੱਖਦਾ ਹੈ।
ਤੀਜੀ ਪਾਤਿਸ਼ਾਹੀ।
ਹੰਕਾਰ ਵਿੱਚ ਆਦਮੀ ਨੂੰ ਡਰ ਵਿਆਪਦਾ ਹੈ। ਪਰਮ ਘਬਰਾਹਟ ਅੰਦਰ ਉਹ ਆਪਣਾ ਜੀਵਨ ਗੁਜ਼ਾਰਦਾ ਹੈ।
ਹੰਕਾਰ ਇਕ ਭਾਰੀ ਬੀਮਾਰੀ ਹੈ, ਜਿਸ ਦੇ ਕਾਰਨ ਉਹ ਮਰਦਾ ਹੈ, ਮੁੜ ਜੰਮਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਜਿਨ੍ਹਾਂ ਲਈ ਮੁੱਢ ਤੋਂ ਐਸੀ ਲਿਖਤਾਕਾਰ ਲਿਖੀ ਹੋਈ ਹੈ, ਉਨ੍ਹਾਂ ਨੂੰ ਸੁਆਮੀ-ਸਰੂਪ ਸਤਿਗੁਰੂ ਆ ਕੇ ਮਿਲ ਪੈਂਦਾ ਹੈ।
ਨਾਨਕ, ਉਹ ਗੁਰਾਂ ਦੀ ਉਹ ਦਇਆ ਦੁਆਰਾ, ਬਚ ਜਾਂਦੇ ਹਨ ਤੇ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਸਾੜ ਸੁੱਟਦੇ ਹਨ।
ਪਾਉੜੀ।
ਵਾਹਿਗੁਰੂ ਦਾ ਨਾਮ ਮੇਰਾ ਅਮਰ, ਅਗਾਧ ਕਾਲ-ਰਹਿਤ ਤੇ ਸਰਬ-ਸ਼ਕਤੀਵਾਨ ਸਿਰਜਣਹਾਰ ਸੁਆਮੀ ਹੈ।
ਰੱਬ ਦਾ ਨਾਮ ਮੈਂ ਸਿਮਰਦਾ ਹਾਂ, ਰੱਬ ਦੇ ਨਾਮ ਨੂੰ ਮੈਂ ਪੂਜਦਾ ਹਾਂ ਅਤੇ ਰੱਬ ਦੇ ਨਾਮ ਨਾਲ ਹੀ ਮੇਰੀ ਆਤਮਾ ਰੰਗੀ ਹੋਈ ਹੈ।
ਮੈਨੂੰ ਰੱਬ ਦੇ ਨਾਮ ਜਿੱਡਾ ਵੱਡਾ ਹੋਰ ਕੋਈ ਮੇਰੇ ਖਿਆਲ ਵਿੱਚ ਨਹੀਂ ਆਉਂਦਾ। ਰੱਬ ਦਾ ਨਾਮ ਹੀ ਅਖੀਰ ਨੂੰ ਮੇਰੀ ਖਲਾਸੀ ਕਰਾਵੇਗਾ।
ਭਲਾ ਕਰਨ ਵਾਲੇ ਗੁਰਾਂ ਨੇ ਮੈਨੂੰ ਰੱਬ ਦਾ ਨਾਮ ਦਿੱਤਾ ਹੈ। ਮੁਬਾਰਕ! ਮੁਬਾਰਕ ਹਨ, ਗੁਰਾਂ ਦੇ ਮਾਤਾ ਪਿਤਾ।
ਮੈਂ ਹਮੇਸ਼ਾਂ ਆਪਣੇ ਸੱਚੇ ਗੁਰਾਂ ਨੂੰ ਪ੍ਰਣਾਮ ਕਰਦਾ ਹਾਂ, ਜਿਨ੍ਹਾਂ ਨੂੰ ਮਿਲ ਕੇ ਮੈਂ ਸਾਈਂ ਦਾ ਨਾਮ ਅਨੁਭਵ ਕਰ ਲਿਆ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.