ਸਲੋਕੁ ਮਃ ੩ ॥
ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ ॥
ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ ॥
ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥
ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ ॥
ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ ॥੧॥
ਮਃ ੩ ॥
ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥
ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥
ਨਾਨਕ ਕਿਰਤਿ ਪਇਐ ਕਮਾਵਣਾ ਕੋਇ ਨ ਮੇਟਣਹਾਰੁ ॥੨॥
ਪਉੜੀ ॥
ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥
ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ॥
ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥
ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥
ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥੧੯॥
ਸਲੋਕੁਮਃ੩॥
ਮਨਹਠਿਕਿਨੈਨਪਾਇਓਸਭਥਕੇਕਰਮਕਮਾਇ॥
ਮਨਹਠਿਭੇਖਕਰਿਭਰਮਦੇਦੁਖੁਪਾਇਆਦੂਜੈਭਾਇ॥
ਰਿਧਿਸਿਧਿਸਭੁਮੋਹੁਹੈਨਾਮੁਨਵਸੈਮਨਿਆਇ॥
ਗੁਰਸੇਵਾਤੇਮਨੁਨਿਰਮਲੁਹੋਵੈਅਗਿਆਨੁਅੰਧੇਰਾਜਾਇ॥
ਨਾਮੁਰਤਨੁਘਰਿਪਰਗਟੁਹੋਆਨਾਨਕਸਹਜਿਸਮਾਇ॥੧॥
ਮਃ੩॥
ਸਬਦੈਸਾਦੁਨਆਇਓਨਾਮਿਨਲਗੋਪਿਆਰੁ॥
ਰਸਨਾਫਿਕਾਬੋਲਣਾਨਿਤਨਿਤਹੋਇਖੁਆਰੁ॥
ਨਾਨਕਕਿਰਤਿਪਇਐਕਮਾਵਣਾਕੋਇਨਮੇਟਣਹਾਰੁ॥੨॥
ਪਉੜੀ॥
ਧਨੁਧਨੁਸਤਪੁਰਖੁਸਤਿਗੁਰੂਹਮਾਰਾਜਿਤੁਮਿਲਿਐਹਮਕਉਸਾਂਤਿਆਈ॥
ਧਨੁਧਨੁਸਤਪੁਰਖੁਸਤਿਗੁਰੂਹਮਾਰਾਜਿਤੁਮਿਲਿਐਹਮਹਰਿਭਗਤਿਪਾਈ॥
ਧਨੁਧਨੁਹਰਿਭਗਤੁਸਤਿਗੁਰੂਹਮਾਰਾਜਿਸਕੀਸੇਵਾਤੇਹਮਹਰਿਨਾਮਿਲਿਵਲਾਈ॥
ਧਨੁਧਨੁਹਰਿਗਿਆਨੀਸਤਿਗੁਰੂਹਮਾਰਾਜਿਨਿਵੈਰੀਮਿਤ੍ਰੁਹਮਕਉਸਭਸਮਦ੍ਰਿਸਟਿਦਿਖਾਈ॥
ਧਨੁਧਨੁਸਤਿਗੁਰੂਮਿਤ੍ਰੁਹਮਾਰਾਜਿਨਿਹਰਿਨਾਮਸਿਉਹਮਾਰੀਪ੍ਰੀਤਿਬਣਾਈ॥੧੯॥
salōk mah 3 .
manahath kinai n pāiō sabh thakē karam kamāi .
manahath bhēkh kar bharamadē dukh pāiā dūjai bhāi .
ridh sidh sabh mōh hai nām n vasai man āi .
gur sēvā tē man niramal hōvai agiān andhērā jāi .
nām ratan ghar paragat hōā nānak sahaj samāi .1.
mah 3 .
sabadai sād n āiō nām n lagō piār .
rasanā phikā bōlanā nit nit hōi khuār .
nānak kirat paiai kamāvanā kōi n mētanahār .2.
paurī .
dhan dhan sat purakh satigurū hamārā jit miliai ham kau sānht āī .
dhan dhan sat purakh satigurū hamārā jit miliai ham har bhagat pāī .
dhan dhan har bhagat satigurū hamārā jis kī sēvā tē ham har nām liv lāī .
dhan dhan har giānī satigurū hamārā jin vairī mitr ham kau sabh sam drisat dikhāī .
dhan dhan satigurū mitr hamārā jin har nām siu hamārī prīt banāī .19.
Slok 3rd Guru.
Through mind's obstinacy, none has obtained the Lord. All have grown weary by engaging themselves in such acts.
By mind's obstinacy and assuming false forms they are deluded and hence suffer pain through the love of another.
Riches and miracles are all worldly attachment and hence the Name come not to abide in the mind.
By the Guru's service, the soul is rendered immaculate and the darkness of spiritual ignorance is dispelled.
The Name jewel becomes manifest in the ma's mind home, and he merges in celestial bliss, O Nanak.
3rd Guru.
He, who relishes not the Divine word, enshrines not affection for the Lord's Name,
and with his tongue utters insipid worlds he is ruined for ever and ever.
Nanak, he acts according to his past actions which no one can erase.
Pauri.
Blessed! blessed! is my Satguru, the True person, meeting whom I have obtained peace.
Blessed! blessed! is my Satguru, the person, meeting whom I have attained the Lord's meditation.
Auspicious! auspicious! is my True Guru, the Lord's devotee, serving whom I have come to profess love for the God's Name.
Sublime, sublime is my True Guru, the Lord's divine, who has made me see the foe and friend with the same-eye.
Praiseworthy! praiseworthy! is the True Guru, my friend, who has make me embrace love for the Lord's Name.
Shalok, Third Mehl:
No one has ever found the Lord through stubbornmindedness. All have grown weary of performing such actions.
Through their stubbornmindedness, and by wearing their disguises, they are deluded; they suffer in pain from the love of duality.
Riches and the supernatural spiritual powers of the Siddhas are all emotional attachments; through them, the Naam, the Name of the Lord, does not come to dwell in the mind.
Serving the Guru, the mind becomes immaculately pure, and the darkness of spiritual ignorance is dispelled.
The jewel of the Naam is revealed in the home of one's own being; O Nanak, one merges in celestial bliss. ||1||
Third Mehl:
One who does not savor the taste of the Shabad, who does not love the Naam, the Name of the Lord,
and who speaks insipid words with his tongue, is ruined, again and again.
O Nanak, he acts according to the karma of his past actions, which no one can erase. ||2||
Pauree:
Blessed, blessed is the True Being, my True Guru; meeting Him, I have found peace.
Blessed, blessed is the True Being, my True Guru; meeting Him, I have attained the Lord's devotional worship.
Blessed, blessed is the Lord's devotee, my True Guru; serving Him, I have come to enshrine love for the Name of the Lord.
Blessed, blessed is the Knower of the Lord, my True Guru; He has taught me to look upon friend and foe alike.
Blessed, blessed is the True Guru, my best friend; He has led me to embrace love for the Name of the Lord. ||19||
ਸਲੋਕੁ ਮਃ ੩ ॥
(ਹੇ ਭਾਈ !) ਕਿਸੇ (ਮਨੁਖ) ਨੇ ਮਨ-ਹੱਠ ਨਾਲ (ਪ੍ਰਭੂ ਨੂੰ) ਨਹੀਂ ਪਾਇਆ ਸਾਰੇ (ਲੋਕ) ਕਰਮ (ਕਰ ਕਰ ਕੇ) ਥੱਕ ਗਏ ਹਨ।
ਮਨ ਦੇ ਹਠ ਨਾਲ ਭੇਖ ਕਰਕੇ (ਕਈ ਮਨੁਖ) ਭਟਕਦੇ (ਫਿਰਦੇ ਹਨ ਅਤੇ ਉਨ੍ਹਾਂ ਨੇ) ਦ੍ਵੈਤ ਭਾਵਨਾ ਵਿਚ (ਲਗ ਕੇ) ਦੁਖ ਹੀ ਪਾਇਆ ਹੈ।
ਰਿਧੀ ਸਿਧੀ ਆਦਿ ਸਭ ਮੋਹ ਹੈ । (ਇਹਨਾਂ ਦੀ ਪ੍ਰਾਪਤੀ ਨਾਲ ਪ੍ਰਭੂ ਦਾ) ਨਾਮ ਮਨ ਵਿਚ ਨਹੀਂ ਵਸਦਾ।
(ਹਾਂ), ਗੁਰੂ ਦੀ ਸੇਵਾ (ਕਰਨ) ਤੇ ਮਨ ਪਵਿੱਤ੍ਰ ਹੁੰਦਾ ਹੈ (ਅਤੇ) ਅਗਿਆਨ ਰੂਪ ਹਨੇਰਾ ਦੂਰ ਹੋ ਜਾਂਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਸ ਦੇ) ਹਿਰਦੇ ਵਿੱਚ ਨਾਮ ਰੂਪੀ ਰਤਨ ਪ੍ਰਗਟ ਹੋ ਜਾਂਦਾ ਹੈ (ਉਹ) ਸਹਜ ਵਿੱਚ ਲੀਨ ਹੋ ਜਾਂਦਾ ਹੈ।੧।
ਮਃ ੩ ॥
(ਜਿਸ ਮਨੁੱਖ ਨੂੰ ਸਤਿਗੁਰੂ ਦੇ) ਸ਼ਬਦ ਵਿਚ (ਲਗਿਆਂ) ਰਸ ਨਹੀਂ ਆਇਆ (ਤੇ) ਨਾਮ ਵਿਚ (ਉਸਦਾ) ਪਿਆਰ ਨਹੀਂ ਲਗਾ,
(ਉਸ ਦਾ) ਰਸਨਾ ਨਾਲ ਫਿਕਾ ਬੋਲਣਾ (ਉਸਨੂੰ) ਸਦਾ ਖੁਆਰ ਕਰਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਧੁਰੋਂ) ਲਿਖੀ ਹੋਈ ਕਿਰਤ ਅਨੁਸਾਰ (ਕਰਮ) ਕਮਾਉਣਾ ਪੈਂਦਾ ਹੈ (ਕੋਈ ਮਨੁੱਖ ਇਸ ਨੂੰ) ਮੇਟਣ ਵਾਲਾ ਨਹੀਂ ਹੈ।੧।
ਪਉੜੀ ॥
ਸਾਡਾ ਸਤਿਗੁਰੂ ਸਤਿਪੁਰਖ ਧੰਨਤਾ ਯੋਗ ਹੈ ਜਿਸ ਦੇ ਮਿਲਿਆਂ ਸਾਨੂੰ ਸ਼ਾਂਤੀ ਪ੍ਰਾਪਤ ਹੋਈ ਹੈ।
ਸਾਡਾ ਸਤਿਗੁਰੂ ਸਤਿਪੁਰਖ ਧੰਨ ਧੰਨ ਹੈ ਜਿਸ ਦੇ ਮਿਲਿਆਂ ਅਸਾਂ ਪਰਮਾਤਮਾ ਦੀ ਭਗਤੀ ਪ੍ਰਾਪਤ ਕੀਤੀ ਹੈ।
ਹਰੀ ਦਾ ਭਗਤ ਸਾਡਾ ਸਤਿਗੁਰੂ ਧੰਨ ਧੰਨ ਹੈ, ਜਿਸ ਦੀ ਸੇਵਾ ਤੋਂ ਅਸਾਂ ਹਰੀ ਦੇ ਨਾਮ ਵਿਚ (ਆਪਣੀ) ਸੁਰਤਿ ਜੋੜੀ ਹੈ।
ਹਰੀ ਦੇ ਗਿਆਨ ਵਾਲਾ ਸਾਡਾ ਸਤਿਗੁਰੂ ਧੰਨ ਧੰਨ ਹੈ ਜਿਸ ਨੇ ਸਾਨੂੰ ਵੈਰੀ ਤੇ ਮਿਤ੍ਰ ਸਾਰੀ (ਰਚਨਾ) ਇਕੋ ਜਿਹੀ (ਵੇਖਣ ਵਾਲੀ) ਦ੍ਰਿਸ਼ਟੀ ਦੁਆਰਾ ਦਿਖਾਈ ਹੈ।
ਸਾਡਾ ਮਿਤਰ ਸਤਿਗੁਰੂ ਧੰਨਤਾ ਯੋਗ ਹੈ ਜਿਸ ਨੇ ਹਰੀ ਨਾਲ ਸਾਡੀ ਪ੍ਰੀਤਿ ਬਣਾ ਦਿਤੀ ਹੈ।੧੯।
ਕਿਸੇ ਮਨੁੱਖ ਨੇ ਮਨ ਦੇ ਹਠ ਨਾਲ ਰੱਬ ਨੂੰ ਨਹੀਂ ਲੱਭਾ, ਸਾਰੇ ਜੀਵ (ਭਾਵ, ਕਈ ਮਨੁੱਖ) (ਹਠ ਨਾਲ) ਕਰਮ ਕਰ ਕੇ (ਓੜਕ) ਥੱਕ ਗਏ ਹਨ।
ਮਨ ਦੇ ਹਠ ਨਾਲ (ਕਈ ਤਰ੍ਹਾਂ ਦੇ) ਭੇਖ ਕਰ ਕਰ ਕੇ ਭਟਕਦੇ ਹਨ ਤੇ ਮਾਇਆ ਦੇ ਮੋਹ ਵਿਚ ਦੁੱਖ ਉਠਾਉਂਦੇ ਹਨ।
ਰਿੱਧੀਆਂ ਤੇ ਸਿੱਧੀਆਂ (ਭੀ) ਨਿਰੋਲ ਮੋਹ (ਰੂਪ) ਹਨ, (ਇਹਨਾਂ ਨਾਲ) ਹਰੀ ਦਾ ਨਾਮ ਹਿਰਦੇ ਵਿਚ ਨਹੀਂ ਵੱਸ ਸਕਦਾ।
ਸਤਿਗੁਰੂ ਦੀ ਸੇਵਾ ਨਾਲ ਮਨ ਸਾਫ਼ ਹੁੰਦਾ ਹੈ ਤੇ ਅਗਿਆਨ (ਰੂਪ) ਹਨੇਰਾ ਦੂਰ ਹੁੰਦਾ ਹੈ।
ਹੇ ਨਾਨਕ! ਨਾਮ (ਰੂਪ) ਰਤਨ ਹਿਰਦੇ ਵਿਚ ਪਰਤੱਖ ਹੋ ਜਾਂਦਾ ਹੈ ਤੇ ਸਹਿਜ ਅਵਸਥਾ ਵਿਚ ਮਨੁੱਖ ਲੀਨ ਹੋ ਜਾਂਦਾ ਹੈ ॥੧॥
ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਵਿਚ ਰਸ ਨਹੀਂ ਆਉਂਦਾ, ਨਾਮ ਵਿਚ ਜਿਸ ਦਾ ਪਿਆਰ ਨਹੀਂ ਜੁੜਿਆ,
ਉਹ ਮਨੁੱਖ ਜੀਭ ਨਾਲ ਫਿੱਕੇ ਬਚਨ ਹੀ ਬੋਲਦਾ ਹੈ ਤੇ ਸਦਾ ਖ਼ੁਆਰ ਹੁੰਦਾ ਹੈ।
ਹੇ ਨਾਨਕ! ਉਸ ਨੂੰ (ਪਿਛਲੇ ਕੀਤੇ ਕੰਮਾਂ ਦੇ) ਉੱਕਰੇ ਹੋਏ ਸੰਸਕਾਰਾਂ ਅਨੁਸਾਰ ਕਾਰ ਕਰਨੀ ਪੈਂਦੀ ਹੈ; ਕੋਈ ਵੀ (ਸੰਸਕਾਰਾਂ ਨੂੰ) ਮਿਟਾ ਨਹੀਂ ਸਕਦਾ ॥੨॥
ਸਾਡਾ ਸਤਪੁਰਖੁ ਸਤਿਗੁਰੂ ਧੰਨ ਹੈ, ਜਿਸ ਦੇ ਮਿਲਿਆਂ ਸਾਡੇ ਹਿਰਦੇ ਵਿਚ ਠੰਡ ਪਈ ਹੈ।
ਸਾਡਾ ਸਤਪੁਰਖੁ ਸਤਿਗੁਰੂ ਧੰਨ ਹੈ, ਜਿਸਦੇ ਮਿਲਿਆਂ ਅਸਾਂ ਪਰਮਾਤਮਾ ਦੀ ਭਗਤੀ ਲੱਭੀ ਹੈ।
ਹਰੀ ਦਾ ਭਗਤ ਸਾਡਾ ਸਤਿਗੁਰੂ ਧੰਨ ਹੈ, ਜਿਸ ਦੀ ਸੇਵਾ ਕਰ ਕੇ ਅਸਾਂ ਹਰੀ ਦੇ ਨਾਮ ਵਿਚ ਬਿਰਤੀ ਜੋੜੀ ਹੈ।
ਹਰੀ ਦੇ ਗਿਆਨ ਵਾਲਾ ਸਾਡਾ ਸਤਿਗੁਰੂ ਧੰਨ ਹੈ ਜਿਸ ਨੇ ਵੈਰੀ ਕੀਹ ਤੇ ਸਜਨ ਕੀਹ-ਸਭ ਵਾਲ ਸਾਨੂੰ ਏਕਤਾ ਦੀ ਨਜ਼ਰ (ਨਾਲ ਵੇਖਣ ਦੀ ਜਾਚ) ਸਿਖਾਈ ਹੈ।
ਸਾਡਾ ਸੱਜਣ ਸਤਿਗੁਰੂ ਧੰਨ ਹੈ, ਜਿਸ ਨੇ ਹਰੀ ਦੇ ਨਾਮ ਨਾਲ ਸਾਡਾ ਪਿਆਰ ਬਣਾ ਦਿੱਤਾ ਹੈ ॥੧੯॥
ਸਲੋਕ ਤੀਜੀ ਪਾਤਿਸ਼ਾਹੀ।
ਮਨ ਦੇ ਹੱਠ ਰਾਹੀਂ ਕੋਈ ਭੀ ਸਾਈਂ ਨੂੰ ਪ੍ਰਾਪਤ ਨਹੀਂ ਹੋਇਆ। ਹੱਠ ਨਾਲ ਕਾਰਜਾਂ ਨੂੰ ਕਰਦੇ ਸਾਰੇ ਹਾਰ ਹੁੱਟ ਗਏ ਹਨ।
ਚਿੱਤ ਦੀ ਜਿੱਦ ਦੁਆਰਾ ਅਤੇ ਝੂਠੇ ਵੇਸ ਕਰ ਕੇ ਉਹ ਭਰਮਾ ਵਿੱਚ ਵਿਚਰਦੇ ਹਨ ਅਤੇ ਇਸੇ ਕਾਰਨ ਹੋਰਸ ਦੀ ਪ੍ਰੀਤ ਰਾਹੀਂ ਤਕਲੀਫ ਉਠਾਉਂਦੇ ਹਨ।
ਧਨ-ਪਦਾਰਥ ਤੇ ਕਰਾਮਾਤ ਸਭ ਸੰਸਾਰੀ ਲਗਨ ਹੈ। ਉੇਸ ਦੇ ਸਬੱਬ ਨਾਮ ਚਿੱਤ ਅੰਦਰ ਆ ਕੇ ਨਹੀਂ ਟਿਕਦਾ।
ਗੁਰਾਂ ਦੀ ਘਾਲ ਕਮਾਉਣ ਦੁਆਰਾ ਆਤਮਾ ਪਵਿੱਤ, ਹੋ ਜਾਂਦੀ ਹੈ ਅਤੇ ਆਤਮਕ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
ਨਾਮ ਹੀਰਾ ਬੰਦੇ ਦੇ ਮਨ ਗ੍ਰਿਹ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਤੇ ਹੇ ਨਾਨਕ! ਉਹ ਬੈਕੁੰਠੀ ਆਨੰਦ ਵਿੱਚ ਲੀਨ ਹੋ ਜਾਂਦਾ ਹੈ।
ਤੀਜੀ ਪਾਤਿਸ਼ਾਹੀ।
ਜੋ ਰੱਬੀ ਕਲਾਮ ਦਾ ਰਸ ਨਹੀਂ ਜਾਣਦਾ, ਸਾਹਿਬ ਦੇ ਨਾਮ ਨਾਲ ਪ੍ਰੀਤ ਨਹੀਂ ਪਾਉਂਦਾ,
ਅਤੇ ਆਪਣੀ ਜੀਭ੍ਹ ਨਾਲ ਰੁੱਖੇ ਬਚਨ ਉਚਾਰਦਾ ਹੈ, ਉਹ ਸਦੀਵ ਦੇ ਹਮੇਸ਼ਾਂ ਲਈ ਬਰਬਾਦ ਹੋ ਜਾਂਦਾ ਹੈ।
ਨਾਨਕ, ਉਹ ਆਪਣੇ ਪੂਰਬਲੇ ਕਰਮਾਂ ਅਨੁਸਾਰ ਕੰਮ ਕਰਦਾ ਹੈ ਅਤੇ ਕੋਈ ਭੀ ਉਨ੍ਹਾਂ ਨੂੰ ਮਿਟਾ ਨਹੀਂ ਸਕਦਾ।
ਪਉੜੀ।
ਸੁਲੱਖਣਾ! ਸੁਲੱਖਣਾ! ਹੈ ਸੱਚਾ ਪੁਰਸ਼ ਮੇਰਾ ਸਤਿਗੁਰੂ ਜਿਸ ਨੂੰ ਮਿਲਣ ਦੁਆਰਾ ਮੈਨੂੰ ਠੰਢ ਚੈਨ ਪ੍ਰਾਪਤ ਹੋ ਗਈ ਹੈ।
ਧੰਨ! ਧੰਨ! ਹੈ, ਸੱਚਾ ਪੁਰਸ਼ ਮੇਰਾ ਸਤਿਗੁਰੂ ਜਿਸ ਨੂੰ ਭੇਟਣ ਦੁਆਰਾ ਮੈਨੂੰ ਸਾਹਿਬ ਦਾ ਸਿਮਰਨ ਪ੍ਰਾਪਤ ਹੋਇਆ ਹੈ।
ਮੁਬਾਰਕ! ਮੁਬਾਰਕ! ਹੈ ਸੁਆਮੀ ਦਾ ਸਾਧੂ, ਸਾਧੂ, ਮੇਰਾ ਸੱਚਾ ਗੁਰੂ, ਜਿਸ ਦੀ ਟਹਿਲ ਕਰਨ ਦੁਆਰਾ ਮੇਰਾ ਵਾਹਿਗੁਰੂ ਦੇ ਨਾਮ ਨਾਲ ਪਿਆਰ ਪੈ ਗਿਆ ਹੈ।
ਧਨਯ! ਧਨਯ! ਹਨ ਹਰੀ ਦੇ ਜਾਣੂ ਮੇਰੇ ਸੱਚੇ ਗੁਰਦੇਵ ਜਿਨ੍ਹਾਂ ਨੇ ਮੈਨੂੰ ਦੁਸ਼ਮਣ ਤੇ ਦੋਸਤ ਇਕੋ ਜੇਹੀ ਨਜ਼ਰ ਨਾਲ ਵਿਖਾਲ ਦਿੱਤੇ ਹਨ।
ਸ਼ਲਾਘਾਯੋਗ! ਸ਼ਲਾਘਾਯੋਗ ਹੈ, ਮੇਰਾ ਮਿੱਤ੍ਰ ਸੱਚਾ ਗੁਰੂ, ਜਿਸ ਨੇ ਪ੍ਰਭੂ ਦੇ ਨਾਮ ਨਾਲ ਮੇਰਾ ਪ੍ਰੇਮ ਪਾ ਦਿੱਤਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.