ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥
ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ ਅਤਿ ਭਾਈ ॥
ਹੁਕਮੁ ਭਇਆ ਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ ॥
ਨਾਮੁ ਦਾਨੁ ਇਸਨਾਨੁ ਨ ਮਨਮੁਖਿ ਤਿਤੁ ਤਨਿ ਧੂੜਿ ਧੁਮਾਈ ॥੧॥
ਪਾਇ ਪਰਉ ਗੁਰ ਕੈ ਬਲਿਹਾਰੈ ਜਿਨਿ ਸਾਚੀ ਬੂਝ ਬੁਝਾਈ ॥ ਰਹਾਉ ॥
ਜਗ ਸਿਉ ਝੂਠ ਪ੍ਰੀਤਿ ਮਨੁ ਬੇਧਿਆ ਜਨ ਸਿਉ ਵਾਦੁ ਰਚਾਈ ॥
ਮਾਇਆ ਮਗਨੁ ਅਹਿਨਿਸਿ ਮਗੁ ਜੋਹੈ ਨਾਮੁ ਨ ਲੇਵੈ ਮਰੈ ਬਿਖੁ ਖਾਈ ॥
ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ ॥
ਰੰਗਿ ਨ ਰਾਤਾ ਰਸਿ ਨਹੀ ਬੇਧਿਆ ਮਨਮੁਖਿ ਪਤਿ ਗਵਾਈ ॥੨॥
ਸਾਧ ਸਭਾ ਮਹਿ ਸਹਜੁ ਨ ਚਾਖਿਆ ਜਿਹਬਾ ਰਸੁ ਨਹੀ ਰਾਈ ॥
ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ ਦਰ ਕੀ ਖਬਰਿ ਨ ਪਾਈ ॥
ਅਖੀ ਮੀਟਿ ਚਲਿਆ ਅੰਧਿਆਰਾ ਘਰੁ ਦਰੁ ਦਿਸੈ ਨ ਭਾਈ ॥
ਜਮ ਦਰਿ ਬਾਧਾ ਠਉਰ ਨ ਪਾਵੈ ਅਪੁਨਾ ਕੀਆ ਕਮਾਈ ॥੩॥
ਨਦਰਿ ਕਰੇ ਤਾ ਅਖੀ ਵੇਖਾ ਕਹਣਾ ਕਥਨੁ ਨ ਜਾਈ ॥
ਕੰਨੀ ਸੁਣਿ ਸੁਣਿ ਸਬਦਿ ਸਲਾਹੀ ਅੰਮ੍ਰਿਤੁ ਰਿਦੈ ਵਸਾਈ ॥
ਸੋਰਠਿਮਃ੧ਚਉਤੁਕੇ॥
ਮਾਇਬਾਪਕੋਬੇਟਾਨੀਕਾਸਸੁਰੈਚਤੁਰੁਜਵਾਈ॥
ਬਾਲਕੰਨਿਆਕੌਬਾਪੁਪਿਆਰਾਭਾਈਕੌਅਤਿਭਾਈ॥
ਹੁਕਮੁਭਇਆਬਾਹਰੁਘਰੁਛੋਡਿਆਖਿਨਮਹਿਭਈਪਰਾਈ॥
ਨਾਮੁਦਾਨੁਇਸਨਾਨੁਨਮਨਮੁਖਿਤਿਤੁਤਨਿਧੂੜਿਧੁਮਾਈ॥੧॥
ਮਨੁਮਾਨਿਆਨਾਮੁਸਖਾਈ॥
ਪਾਇਪਰਉਗੁਰਕੈਬਲਿਹਾਰੈਜਿਨਿਸਾਚੀਬੂਝਬੁਝਾਈ॥ਰਹਾਉ॥
ਜਗਸਿਉਝੂਠਪ੍ਰੀਤਿਮਨੁਬੇਧਿਆਜਨਸਿਉਵਾਦੁਰਚਾਈ॥
ਮਾਇਆਮਗਨੁਅਹਿਨਿਸਿਮਗੁਜੋਹੈਨਾਮੁਨਲੇਵੈਮਰੈਬਿਖੁਖਾਈ॥
ਗੰਧਣਵੈਣਿਰਤਾਹਿਤਕਾਰੀਸਬਦੈਸੁਰਤਿਨਆਈ॥
ਰੰਗਿਨਰਾਤਾਰਸਿਨਹੀਬੇਧਿਆਮਨਮੁਖਿਪਤਿਗਵਾਈ॥੨॥
ਸਾਧਸਭਾਮਹਿਸਹਜੁਨਚਾਖਿਆਜਿਹਬਾਰਸੁਨਹੀਰਾਈ॥
ਮਨੁਤਨੁਧਨੁਅਪੁਨਾਕਰਿਜਾਨਿਆਦਰਕੀਖਬਰਿਨਪਾਈ॥
ਅਖੀਮੀਟਿਚਲਿਆਅੰਧਿਆਰਾਘਰੁਦਰੁਦਿਸੈਨਭਾਈ॥
ਜਮਦਰਿਬਾਧਾਠਉਰਨਪਾਵੈਅਪੁਨਾਕੀਆਕਮਾਈ॥੩॥
ਨਦਰਿਕਰੇਤਾਅਖੀਵੇਖਾਕਹਣਾਕਥਨੁਨਜਾਈ॥
ਕੰਨੀਸੁਣਿਸੁਣਿਸਬਦਿਸਲਾਹੀਅੰਮ੍ਰਿਤੁਰਿਦੈਵਸਾਈ॥
ਨਿਰਭਉਨਿਰੰਕਾਰੁਨਿਰਵੈਰੁਪੂਰਨਜੋਤਿਸਮਾਈ॥
ਨਾਨਕਗੁਰਵਿਣੁਭਰਮੁਨਭਾਗੈਸਚਿਨਾਮਿਵਡਿਆਈ॥੪॥੩॥
sōrath mah 1 chautukē .
māi bāp kō bētā nīkā sasurai chatur javāī .
bāl kanniā kau bāp piārā bhāī kau at bhāī .
hukam bhaiā bāhar ghar shōdiā khin mah bhaī parāī .
nām dān isanān n manamukh tit tan dhūr dhumāī .1.
man māniā nām sakhāī .
pāi parau gur kai balihārai jin sāchī būjh bujhāī . rahāu .
jag siu jhūth prīt man bēdhiā jan siu vād rachāī .
māiā magan ahinis mag jōhai nām n lēvai marai bikh khāī .
gandhan vain ratā hitakārī sabadai surat n āī .
rang n rātā ras nahī bēdhiā manamukh pat gavāī .2.
sādh sabhā mah sahaj n chākhiā jihabā ras nahī rāī .
man tan dhan apunā kar jāniā dar kī khabar n pāī .
akhī mīt chaliā andhiārā ghar dar disai n bhāī .
jam dar bādhā thaur n pāvai apunā kīā kamāī .3.
nadar karē tā akhī vēkhā kahanā kathan n jāī .
kannī sun sun sabad salāhī anmrit ridai vasāī .
nirabhau nirankār niravair pūran jōt samāī .
nānak gur vin bharam n bhāgai sach nām vadiāī .4.3.
Sorath 1st Guru. Chautukas.
To mother and father their son is dear and to the father-in-law the wise son-in-law.
To the boy and girl, their father is very sweet and to a brother, the brother.
On the issuing of Lord's command the mortal leaves home for abroad and in a moment everything becomes alien.
An apostate remember not the Name, gives not in charity, takes not the bath and so his body rolls in dust.
With God's Name, the succour, my soul is comforted.
I repair to the Guru's feet and am a sacrifice unto him, who has imparted to me the true understanding. Pause.
The self-willed persons is impressed with the false love of the world and picks up quarrel with the Lord's slave.
All-absorbed in riches, day and night, he spies its path, utters not the Name and dies by taking poison.
Imbued with the vicious talk, he has been enamoured by it and thinks not of he Name.
He is neither imbued with the Lord's love, nor is he impressed with the Name's relish. So the infidel loses his honour.
In the saints society, he enjoys not Divine equanimity and in His tongue there is not even an iota of sweetness.
The mind, body and wealth, he deems as his own and has no knowledge of the Lord's court.
Closing his eyes, he walks in darkness and sees not his hearth and home, O brother.
Bound down at death's door, he finds no place of rest and reaps the fruit of his actions.
When the Lord casts His merciful glance, then I see with my own eyes Him, the Ineffable and Indescribable.
With mine ears I continuously hear of God and praise Him; His ambrosial Name I enshrine within my mind.
I am absorbed in the perfect Light of the Lord, who is without fear, without from and without enmity.
Nanak, without the Guru, doubt is dispelled not and it is through the True Name, that honour is obtained.
Sorat'h, First Mehl, ChauTukas:
The son is dear to his mother and father; he is the wise soninlaw to his fatherinlaw.
The father is dear to his son and daughter, and the brother is very dear to his brother.
By the Order of the Lord's Command, he leaves his house and goes outside, and in an instant, everything becomes alien to him.
The selfwilled manmukh does not remember the Name of the Lord, does not give in charity, and does not cleanse his consciousness; his body rolls in the dust. ||1||
The mind is comforted by the Comforter of the Naam.
I fall at the Guru's feet I am a sacrifice to Him; He has given me to understand the true understanding. ||Pause||
The mind is impressed with the false love of the world; he quarrels with the Lord's humble servant.
Infatuated with Maya, night and day, he sees only the worldly path; he does not chant the Naam, and drinking poison, he dies.
He is imbued and infatuated with vicious talk; the Word of the Shabad does not come into his consciousness.
He is not imbued with the Lord's Love, and he is not impressed by the taste of the Name; the selfwilled manmukh loses his honor. ||2||
He does not enjoy celestial peace in the Company of the Holy, and there is not even a bit of sweetness on his tongue.
He calls his mind, body and wealth his own; he has no knowledge of the Court of the Lord.
Closing his eyes, he walks in darkness; he cannot see the home of his own being, O Siblings of Destiny.
Tied up at Death's door, he finds no place of rest; he receives the rewards of his own actions. ||3||
When the Lord casts His Glance of Grace, then I see Him with my own eyes; He is indescribable, and cannot be described.
With my ears, I continually listen to the Word of the Shabad, and I praise Him; His Ambrosial Name abides within my heart.
He is Fearless, Formless and absolutely without vengeance; I am absorbed in His Perfect Light.
O Nanak, without the Guru, doubt is not dispelled; through the True Name, glorious greatness is obtained. ||4||3||
ਸੋਰਠਿ ਮਃ ੧ ਚਉਤੁਕੇ ॥
ਮਾਤਾ ਪਿਤਾ ਨੂੰ ਪੁੱਤਰ ਪਿਆਰਾ (ਲਗਦਾ ਹੈ), ਸਹੁਰੇ ਨੂੰ ਸਿਆਣਾ ਜਵਾਈ (ਚੰਗਾ ਲਗਦਾ ਹੈ)।
ਧੀ ਨੂੰ ਬਾਪ ਪਿਆਰਾ (ਲਗਦਾ ਹੈ ਅਤੇ) ਭਰਾ ਨੂੰ ਭਰਾ ਬਹੁਤ ਹੀ (ਪਿਆਰਾ ਲਗਦਾ ਹੈ)।
(ਪਰ ਜਦੋਂ ਪਰਮਾਤਮਾ ਦਾ) ਹੁਕਮ ਹੋਇਆ (ਜੀਵ ਨੇ) ਘਰ ਘਾਟ (ਸਭ ਕੁਝ) ਛੱਡ ਦਿਤਾ, (ਜੋ ਵਸਤੂ ਆਪਣੀ ਬਣਾਈ ਬੈਠਾ ਸੀ) ਛਿਨ ਵਿਚ ਪਰਾਈ ਹੋ ਗਈ।
ਮਨਮੁਖ (ਜੀਵ) ਨੇ ਨਾ ਨਾਮ ਜਪਿਆ, ਨਾ ਦਾਨ ਤੇ ਇਸ਼ਨਾਨ ਕੀਤਾ, (ਸਗੋਂ) ਸਰੀਰ ਉਤੇ ਖੇਹ-ਮਿੱਟੀ ਹੀ ਪਾਂਦਾ ਰਿਹਾ (ਭਾਵ ਮਾਇਆ ਮੋਹ ਵਿੱਚ ਖੁਆਰ ਹੀ ਹੁੰਦਾ ਰਿਹਾ)।੧।
(ਹੇ ਭਾਈ! ਅਜਿਹੀ ਗੱਲ ਦੇਖ ਕੇ ਮੇਰਾ) ਮਨ ਮੰਨ ਗਿਆ ਹੈ (ਕਿ ਕੇਵਲ) ਨਾਮ ਹੀ (ਆਪਣਾ) ਮਿੱਤਰ ਹੈ।
ਮੈਂ ਗੁਰੂ ਦੇ ਪੈਂਰੀ ਪੈਂਦਾ ਹਾਂ, ਗੁਰੂ ਤੋਂ ਸਦਕੇ ਜਾਂਦਾ ਹਾਂ (ਜਿਸ ਨੇ ਮੈਨੂੰ) ਸੱਚੀ ਸੋਝੀ ਬਖ਼ਸ਼ ਦਿਤੀ ਹੈ।੧।ਰਹਾਉ।
(ਹੇ ਭਾਈ! ਮਨਮੁਖ ਦਾ) ਮਨ ਸੰਸਾਰ ਨਾਲ ਝੂਠੀ ਪ੍ਰੀਤ ਵਿਚ ਵਿੰਨ੍ਹਿਆ ਗਿਆ ਹੈ (ਜਿਸ ਕਰਕੇ ਉਹ ਹਰੀ ਦੇ) ਦਾਸਾਂ ਨਾਲ ਝਗੜਾ ਪਾਈ ਰਖਦਾ ਹੈ।
ਮਾਇਆ ਦੇ (ਮੋਹ ਵਿਚ) ਦਿਨ ਰਾਤ ਮਸਤ, (ਮਾਇਆ) ਦਾ ਰਾਹ ਤੱਕਦਾ ਰਹਿੰਦਾ ਹੈ, ਨਾਮ ਨਹੀਂ ਜਪਦਾ, (ਮਾਨੋ, ਮਾਇਆ ਮੋਹ ਦੀ ਜ਼ਹਿਰ ਖਾ ਕੇ ਮਰ ਜਾਂਦਾ ਹੈ।
ਵਿਕਾਰਾਂ ਵਾਲੇ ਗੀਤ ਸੁਣਨ ਨਾਲ ਹਿੱਤ ਕਰਦਾ ਹੈ, (ਗੁਰ) ਸ਼ਬਦ ਨਾਲ (ਜੁੜਨ ਦੀ ਉਸ ਨੂੰ) ਸੋਝੀ ਹੀ ਨਹੀਂ ਆਈ।
ਨਾ (ਉਹ ਕਦੇ ਪ੍ਰਭੂ ਦੇ) ਰੰਗ ਵਿਚ ਲੀਨ ਹੋਇਆ, ਨਾ (ਨਾਮ) ਰਸ ਵਿਚ (ਉਸ ਦਾ ਮਨ) ਵਿੰਨ੍ਹਿਆ ਗਿਆ, ਮਨਮੁਖ ਨੇ (ਇਸ ਤਰ੍ਹਾਂ ਦਾ ਜੀਵਨ ਬਤੀਤ ਕਰਕੇ ਆਪਣੀ) ਇਜ਼ਤ ਗੁਆ ਲਈ ਹੈ।੨।
(ਮਨਮੁਖ ਨੇ) ਸੰਤ ਸਭਾ ਵਿਚ ਸਹਜ (ਅਵਸਥਾ ਦਾ ਅਨੰਦ) ਨਹੀਂ ਮਾਣਿਆ, (ਉਸ ਦੀ) ਜੀਭ ਨੂੰ ਰੱਤਾ ਭਰ ਵੀ (ਨਾਮ) ਰੱਸ ਨਹੀਂ ਆਇਆ।
(ਉਸ ਨੇ) ਮਨ, ਸਰੀਰ ਤੇ ਦੌਲਤ ਨੂੰ ਆਪਣਾ ਕਰਕੇ ਸਮਝਿਆ (ਅਤੇ ਵਾਹਿਗੁਰੂ ਦੇ) ਦਰ ਦੀ ਸੋਝੀ ਨਹੀਂ ਪਾਈ।
(ਜਦੋਂ) ਅੰਨ੍ਹਾਂ ਮਨਮੁਖ ਅੱਖਾਂ ਮੀਟ ਕੇ ਚਲ ਪਿਆ (ਭਾਵ ਜਦ ਮਰ ਗਿਆ, ਉਸ ਵੇਲੇ) ਘਰ ਬਾਰ (ਭੈਣ) ਭਰਾ (ਕੋਈ ਭੀ) ਨਹੀਂ ਦਿਸਦਾ।
ਜਮ ਦੇ ਦਰਵਾਜੇ ਉਤੇ ਬੰਨਿਆਂ ਜਾਂਦਾ ਹੈ (ਬਚਾਉ ਲਈ ਕਿਤੇ ਭੀ) ਟਿਕਾਣਾ ਨਹੀਂ ਪਾ ਸਕਦਾ, ਆਪਣੇ ਕੀਤੇ (ਕਰਮਾਂ) ਦਾ (ਫਲ ਪਾਂਦਾ ਹੈ)।੩।
(ਹੇ ਭਾਈ !) ਜੇ (ਪ੍ਰਭੂ ਆਪਣੀ) ਮਿਹਰ ਦੀ ਨਜ਼ਰ ਕਰੇ ਤਾਂ ਹੀ (ਮੈਂ ਉਸ ਪ੍ਰਭੂ ਨੂੰ) ਅੱਖਾਂ ਨਾਲ ਵੇਖ ਸਕਦਾ ਹਾਂ, (ਪਰ ਉਸ ਦੇ ਗੁਣਾਂ ਦਾ) ਬਿਆਨ ਨਹੀਂ ਕੀਤਾ ਜਾ ਸਕਦਾ।
(ਜੇ ਪ੍ਰਭੂ ਦੀ ਕਿਰਪਾ ਹੋਵੇ) ਤਾਂ (ਮੈਂ) ਕੰਨਾਂ ਨਾਲ (ਉਸ ਦੀ) ਸਿਫਤਿ-ਸਲਾਹ ਸੁਣ ਸੁਣ ਕੇ ਗੁਰੂ ਸ਼ਬਦ ਦੁਆਰਾ (ਉਸ ਦੇ) ਅੰਮ੍ਰਿਤ ਨਾਮ ਨੂੰ ਹਿਰਦੇ ਵਿਚ ਵਸਾ ਸਕਦਾ ਹਾਂ।
(ਉਹ ਪ੍ਰਭੂ) ਭੈ-ਰਹਿਤ, ਨਿਰ-ਅਕਾਰ (ਅਤੇ) ਵੈਰ ਤੋਂ ਰਹਿਤ ਹੈਂ, (ਉਸ ਦੀ) ਪੂਰਨ ਜੋਤਿ (ਸਾਰੇ ਵਿਸ਼ਵ ਵਿੱਚ) ਸਮਾਈ ਹੋਈ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਹੇ ਭਾਈ ! ਗੁਰੂ ਤੋਂ ਬਿਨਾਂ ਭਰਮ ਦੂਰ ਨਹੀਂ ਹੁੰਦਾ, ਸੱਚੇ ਨਾਮ ਵਿਚ (ਜੁੜਿਆ ਹੀ) ਰੱਬੀ ਦਰਗਾਹ ਵਿਚ ਵਡਿਆਈ (ਮਿਲਦੀ ਹੈ)।੪।੩।
ਜੋ ਮਨੁੱਖ ਕਦੇ ਮਾਪਿਆਂ ਦਾ ਪਿਆਰਾ ਪੁੱਤਰ ਸੀ, ਕਦੇ ਸਹੁਰੇ ਦਾ ਸਿਆਣਾ ਜਵਾਈ ਸੀ,
ਕਦੇ ਪੁੱਤਰ ਧੀ ਵਾਸਤੇ ਪਿਆਰਾ ਪਿਉ ਸੀ, ਅਤੇ ਭਰਾ ਦਾ ਬੜਾ (ਸਨੇਹੀ) ਭਰਾ ਸੀ,
ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਉਸ ਨੇ ਘਰ ਬਾਰ (ਸਭ ਕੁਝ) ਛੱਡ ਦਿੱਤਾ ਤੇ ਇੰਜ ਇਕ ਪਲਕ ਵਿਚ ਸਭ ਕੁਝ ਓਪਰਾ ਹੋ ਗਿਆ।
ਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾਹ ਨਾਮ ਜਪਿਆ ਨਾਹ ਸੇਵਾ ਕੀਤੀ ਅਤੇ ਨਾਹ ਪਵਿਤ੍ਰ ਆਚਰਨ ਬਣਾਇਆ ਤੇ ਇਸ ਸਰੀਰ ਦੀ ਰਾਹੀਂ ਖੇਹ-ਖ਼ੁਆਰੀ ਹੀ ਕਰਦਾ ਰਿਹਾ ॥੧॥
ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਵਿਚ ਪਤੀਜਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਅਸਲ ਮਿਤ੍ਰ ਸਮਝਦਾ ਹੈ।
ਮੈਂ ਤਾਂ ਗੁਰੂ ਦੇ ਪੈਰੀਂ ਲੱਗਦਾ ਹਾਂ, ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਇਹ ਸੱਚੀ ਮੱਤ ਦਿੱਤੀ ਹੈ (ਕਿ ਪਰਮਾਤਮਾ ਹੀ ਅਸਲ ਮਿਤ੍ਰ ਹੈ) ॥ ਰਹਾਉ॥
ਮਨਮੁਖ ਦਾ ਮਨ ਜਗਤ ਨਾਲ ਝੂਠੇ ਪਿਆਰ ਵਿਚ ਪ੍ਰੋਇਆ ਰਹਿੰਦਾ ਹੈ, ਸੰਤ ਜਨਾਂ ਨਾਲ ਉਹ ਝਗੜਾ ਖੜਾ ਕਰੀ ਰੱਖਦਾ ਹੈ।
ਮਾਇਆ (ਦੇ ਮੋਹ) ਵਿਚ ਮਸਤ ਉਹ ਦਿਨ ਰਾਤ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਦਾ, ਇਸ ਤਰ੍ਹਾਂ (ਮਾਇਆ ਦੇ ਮੋਹ ਦੀ) ਜ਼ਹਿਰ ਖਾ ਖਾ ਕੇ ਆਤਮਕ ਮੌਤੇ ਮਰ ਜਾਂਦਾ ਹੈ।
ਉਹ ਗੰਦੇ ਗੀਤਾਂ (ਗਾਵਣ ਸੁਣਨ) ਵਿਚ ਮਸਤ ਰਹਿੰਦਾ ਹੈ, ਗੰਦੇ ਗੀਤ ਨਾਲ ਹੀ ਹਿਤ ਕਰਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਵਿਚ ਉਸ ਦੀ ਸੁਰਤ ਨਹੀਂ ਲੱਗਦੀ।
ਨਾਹ ਉਹ ਪਰਮਾਤਮਾ ਦੇ ਪਿਆਰ ਵਿਚ ਰੰਗੀਜਦਾ ਹੈ, ਨਾਹ ਉਸ ਨੂੰ ਨਾਮ-ਰਸ ਵਿਚ ਖਿੱਚ ਪੈਂਦੀ ਹੈ। ਮਨਮੁਖ ਇਸੇ ਤਰ੍ਹਾਂ ਆਪਣੀ ਇੱਜ਼ਤ ਗਵਾ ਲੈਂਦਾ ਹੈ ॥੨॥
ਸਾਧ ਸੰਗਤ ਵਿਚ ਜਾ ਕੇ ਮਨਮੁਖ ਆਤਮਕ ਅਡੋਲਤਾ ਦਾ ਆਨੰਦ ਕਦੇ ਨਹੀਂ ਮਾਣਦਾ, ਉਸ ਦੀ ਜੀਭ ਨੂੰ ਨਾਮ ਜਪਣ ਦਾ ਸੁਆਦ ਕਦੇ ਰਤਾ ਭੀ ਨਹੀਂ ਆਉਂਦਾ।
ਉਹ ਆਪਣੇ ਮਨ ਨੂੰ ਤਨ ਨੂੰ ਧਨ ਨੂੰ ਹੀ ਆਪਣਾ ਸਮਝੀ ਬੈਠਦਾ ਹੈ, ਪਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਖ਼ਬਰ-ਸੂਝ ਨਹੀਂ ਪੈਂਦੀ।
ਉਹ ਆਤਮਕ-ਸੂਝ ਤੋਂ ਅੰਨ੍ਹਾ (ਜੀਵਨ ਸਫ਼ਰ ਵਿਚ) ਅੱਖਾਂ ਮੀਟ ਕੇ ਹੀ ਤੁਰਿਆ ਜਾਂਦਾ ਹੈ, ਪਰਮਾਤਮਾ ਦਾ ਘਰ ਤੇ ਦਰ ਉਸ ਨੂੰ ਕਦੇ ਦਿੱਸਦਾ ਹੀ ਨਹੀਂ।
ਆਖ਼ਰ ਆਪਣੇ ਕੀਤੇ ਦਾ ਇਹ ਨਫ਼ਾ ਖੱਟਦਾ ਹੈ ਕਿ ਜਮਰਾਜ ਦੇ ਬੂਹੇ ਤੇ ਬੱਝਾ ਹੋਇਆ (ਚੋਟਾਂ ਖਾਂਦਾ ਹੈ, ਇਸ ਸਜ਼ਾ ਤੋਂ ਬਚਣ ਲਈ) ਉਸ ਨੂੰ ਕੋਈ ਸਹਾਰਾ ਨਹੀਂ ਲੱਭਦਾ ॥੩॥
ਜੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰੇ ਤਾਂ ਹੀ ਮੈਂ ਉਸ ਨੂੰ ਅੱਖਾਂ ਨਾਲ ਵੇਖ ਸਕਦਾ ਹਾਂ, ਉਸ ਦੇ ਗੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ।
ਤਾਂ ਕੰਨਾਂ ਨਾਲ ਉਸ ਦੀ ਸਿਫ਼ਤ-ਸਾਲਾਹ ਸੁਣ ਸੁਣ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਮੈਂ ਕਰ ਸਕਦਾ ਹਾਂ, ਤੇ ਅਟੱਲ ਆਤਮਕ ਜੀਵਨ ਦੇਣ ਵਾਲਾ ਉਸ ਦਾ ਨਾਮ ਹਿਰਦੇ ਵਿਚ ਵਸਾ ਸਕਦਾ ਹਾਂ।
ਪ੍ਰਭੂ ਨਿਰਭਉ ਹੈ ਨਿਰ-ਆਕਾਰ ਹੈ ਨਿਰਵੈਰ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪੂਰਨ ਤੌਰ ਤੇ ਵਿਆਪਕ ਹੈ।
ਹੇ ਨਾਨਕ! ਪਰ ਗੁਰੂ ਦੀ ਸ਼ਰਨ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ। ਕੇਵਲ ਦੇ ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਟਿਕਿਆਂ ਹੀ ਆਦਰ ਮਿਲਦਾ ਹੈ ॥੪॥੩॥
ਸੋਰਠਿ ਪਹਿਲੀ ਪਾਤਿਸ਼ਾਹੀ। ਚਾਰ ਤੁਕੇ।
ਮਾਤਾ ਪਿਤਾ ਨੂੰ ਆਪਣਾ ਪੁੱਤਰ ਪਿਆਰਾ ਹੈ। ਅਤੇ ਸਹੁਰੇ ਨੂੰ ਸਿਆਣਾ ਜੁਆਈ।
ਬੱਚੇ ਤੇ ਬੱਚੀ ਨੂੰ ਆਪਣਾ ਪਿਤਾ ਬਹੁਤ ਪਿਆਰਾ ਹੈ। ਅਤੇ ਭਰਾ ਨੂੰ ਭਰਾ।
ਸਾਹਿਬ ਦਾ ਫੁਰਮਾਨ ਜਾਰੀ ਹੋਣ ਤੇ ਭਾਣੀ ਘਰ ਤੇ ਬਾਹਰਵਾਰ ਨੂੰ ਤਿਆਗ ਦਿੰਦਾ ਹੈ ਅਤੇ ਇਕ ਮੁਹਤ ਵਿੱਚ ਹਰ ਸ਼ੈ ਬਿਗਾਨੀ ਹੋ ਜਾਂਦੀ ਹੈ।
ਅਧਰਮੀ ਨਾਮ ਨੂੰ ਨਹੀਂ ਸਿਮਰਦਾ, ਪੁੰਨ ਦਾਨ ਨਹੀਂ ਕਰਦਾ, ਅੰਤ੍ਰੀਵ ਗੁਸਲ ਨਹੀਂ ਲੈਦਾ ਤੇ ਇਸ ਲਈ ਉਸ ਦੀ ਦੇਹ ਘੱਟੇ ਵਿੱਚ ਰੁਲਦੀ ਹੈ।
ਸਹਾਇਕ, ਵਾਹਿਗੁਰੂ ਦੇ ਨਾਮ ਨਾਲ ਮੇਰੀ ਜਿੰਦੜੀ ਸੁਖੀ ਹੋ ਗਈ ਹੈ।
ਮੈਂ ਗੁਰਾਂ ਦੇ ਪੈਰੀਂ ਪੈਦਾ ਹਾਂ ਅਤੇ ਉਹਨਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਸੱਚੀ ਸਮਝ ਦਰਸਾ ਦਿੱਤੀ ਹੈ। ਠਹਿਰਾਉ।
ਆਪ-ਹੁਦਰਾ ਪੁਰਸ਼ ਜਗਤ ਦੇ ਕੂੜੇ ਪਿਆਰ ਨਾਲ ਵਿੰਨ੍ਹਿਆਂ ਹੋਇਆ ਹੈ ਅਤੇ ਸੁਆਮੀ ਦੇ ਗੋਲੇ ਨਾਲ ਝਗੜਾ ਖੜਾ ਕਰਦਾ ਹੈ।
ਧਨ-ਦੌਲਤ ਅੰਦਰ ਗਲਤਾਨ ਹੋਇਆ ਹੋਇਆ ਉਹ ਇਸ ਦੇ ਰਸਤੇ ਨੂੰ ਤਕਾਉਂਦਾ ਹੈ। ਨਾਮ ਦਾ ਉਚਾਰਨ ਨਹੀਂ ਕਰਦਾ ਅਤੇ ਜਹਿਰ ਖਾ ਕੇ ਮਰ ਜਾਂਦਾ ਹੈ।
ਗੰਦੀਆਂ ਗੱਲਾਂ ਨਾਲ ਰੰਗੀਜ, ਉਹ ਉਹਨਾਂ ਦਾ ਆਸ਼ਿਕ ਹੋ ਗਿਆ ਹੈ ਅਤੇ ਨਾਮ ਵੱਲ ਧਿਆਨ ਹੀ ਨਹੀਂ ਦਿੰਦਾ।
ਨਾਂ ਹੀ ਉਹ ਪ੍ਰਭੂ ਦੇ ਪ੍ਰੇਮ ਨਾਲ ਰੰਗੀਜਿਆ ਹੈ, ਨਾਂ ਹੀ ਉਹ ਨਾਮ ਦੇ ਸੁਆਦ ਨਾਲ ਵਿੰਨ੍ਹਿਆਂ ਗਿਆ ਹੈ। ਸੋ ਮਲੇਛ ਆਪਣੀ ਇਜਤ ਆਬਰੂ ਗੁਆ ਲੈਦਾ ਹੈ।
ਸਤਿਸੰਗਤ ਅੰਦਰ ਉਹ ਈਸ਼ਵਰੀ ਖੁਸ਼ੀ ਨੂੰ ਨਹੀਂ ਮਾਣਦਾ ਅਤੇ ਉਸ ਦੀ ਜੀਭ ਵਿੱਚ ਭੋਰਾ ਭਰ ਭੀ ਮਿਠਾਸ ਨਹੀਂ।
ਮਨ, ਦੇਹ ਅਤੇ ਦੌਲਤ ਨੂੰ ਉਹ ਆਪਣੇ ਨਿੱਜ ਦੇ ਕਰ ਕੇ ਜਾਣਦਾ ਹੈ ਤੇ ਸਾਈਂ ਦੇ ਦਰਬਾਰ ਦੀ ਉਸ ਨੂੰ ਗਿਆਤ ਨਹੀਂ।
ਅਜਿਹਾ ਬੰਦਾ ਆਪਣੇ ਨੇਤਰ ਬੰਦ ਕਰਕੇ ਅੰਨ੍ਹੇਰੇ (ਅਗਿਆਨਤਾ) ਵਿੱਚ ਟੁਰਦਾ ਹੈ ਅਤੇ ਉਸ ਨੂੰ ਆਪਣਾ ਘਰ ਬਾਰ (ਅਸਲ ਟਿਕਾਣਾ) ਨਹੀਂ ਦਿਸਦਾ, ਹੇ ਵੀਰ!
ਮੌਤ ਦੇ ਬੂਹੇ ਤੇ ਬੰਨ੍ਹੇ ਹੋਏ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ ਤੇ ਉਹ ਆਪਣੇ ਕਰਮਾਂ ਦਾ ਫਲ ਭੁਗਤਦਾ ਹੈ।
ਜਦ ਪ੍ਰਭੂ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਤਦ ਹੀ ਮੈਂ ਆਪਣੀਆਂ ਅੱਖਾਂ ਨਾਲ ਉਸ ਨੂੰ ਵੇਖਦਾ ਹਾਂ ਜੋ ਅਕੱਥ ਅਤੇ ਵਰਣਨ-ਰਹਿਤ ਹੈ।
ਆਪਣਿਆਂ ਕੰਨਾਂ ਨਾਲ ਮੈਂ ਵਾਹਿਗੁਰੂ ਬਾਰੇ ਲਗਾਤਾਰ ਸ੍ਰਵਣ ਕਰਦਾ ਹਾਂ ਅਤੇ ਉਸ ਦੀ ਸਿਫ਼ਤ ਕਰਦਾ ਹਾਂ। ਉਸ ਦਾ ਸੁਧਾ-ਸਰੂਪ ਨਾਮ ਮੈਂ ਆਪਣੇ ਮਨ ਵਿੱਚ ਟਿਕਾਉਂਦਾ ਹਾਂ।
ਮੈਂ ਨਿਡਰ, ਸਰੂਪ-ਰਹਿਤ ਅਤੇ ਦੁਸ਼ਮਣੀ-ਰਹਿਤ ਪ੍ਰਭੂ ਦੇ ਪੂਰੇ ਪ੍ਰਕਾਸ਼ ਅੰਦਰ ਲੀਨ ਹੋ ਗਿਆ ਹੈ।
ਨਾਨਕ, ਗੁਰਾਂ ਦੇ ਬਾਝੋਂ, ਸੰਦੇਹ ਦੂਰ ਨਹੀਂ ਹੁੰਦਾ। ਸੱਚੇ ਨਾਮ ਦੇ ਰਾਹੀਂ ਹੀ ਬਜ਼ੁਰਗੀ ਪ੍ਰਾਪਤ ਹੁੰਦੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.