ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ ॥
ਤਿਉ ਹਰਿ ਬਿਨੁ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸੁ ॥੧॥
ਬਿਨੁ ਗੁਰ ਇਹੁ ਰਸੁ ਕਿਉ ਲਹਉ ਗੁਰੁ ਮੇਲੈ ਹਰਿ ਦੇਇ ॥ ਰਹਾਉ ॥
ਸੰਤ ਜਨਾ ਮਿਲੁ ਸੰਗਤੀ ਗੁਰਮੁਖਿ ਤੀਰਥੁ ਹੋਇ ॥
ਅਠਸਠਿ ਤੀਰਥ ਮਜਨਾ ਗੁਰ ਦਰਸੁ ਪਰਾਪਤਿ ਹੋਇ ॥੨॥
ਜਿਉ ਜੋਗੀ ਜਤ ਬਾਹਰਾ ਤਪੁ ਨਾਹੀ ਸਤੁ ਸੰਤੋਖੁ ॥
ਤਿਉ ਨਾਮੈ ਬਿਨੁ ਦੇਹੁਰੀ ਜਮੁ ਮਾਰੈ ਅੰਤਰਿ ਦੋਖੁ ॥੩॥
ਸੋਰਠਿਮਹਲਾ੧॥
ਜਿਉਮੀਨਾਬਿਨੁਪਾਣੀਐਤਿਉਸਾਕਤੁਮਰੈਪਿਆਸ॥
ਤਿਉਹਰਿਬਿਨੁਮਰੀਐਰੇਮਨਾਜੋਬਿਰਥਾਜਾਵੈਸਾਸੁ॥੧॥
ਮਨਰੇਰਾਮਨਾਮਜਸੁਲੇਇ॥
ਬਿਨੁਗੁਰਇਹੁਰਸੁਕਿਉਲਹਉਗੁਰੁਮੇਲੈਹਰਿਦੇਇ॥ਰਹਾਉ॥
ਸੰਤਜਨਾਮਿਲੁਸੰਗਤੀਗੁਰਮੁਖਿਤੀਰਥੁਹੋਇ॥
ਅਠਸਠਿਤੀਰਥਮਜਨਾਗੁਰਦਰਸੁਪਰਾਪਤਿਹੋਇ॥੨॥
ਜਿਉਜੋਗੀਜਤਬਾਹਰਾਤਪੁਨਾਹੀਸਤੁਸੰਤੋਖੁ॥
ਤਿਉਨਾਮੈਬਿਨੁਦੇਹੁਰੀਜਮੁਮਾਰੈਅੰਤਰਿਦੋਖੁ॥੩॥
ਸਾਕਤਪ੍ਰੇਮੁਨਪਾਈਐਹਰਿਪਾਈਐਸਤਿਗੁਰਭਾਇ॥
ਸੁਖਦੁਖਦਾਤਾਗੁਰੁਮਿਲੈਕਹੁਨਾਨਕਸਿਫਤਿਸਮਾਇ॥੪॥੭॥
sōrath mahalā 1 .
jiu mīnā bin pānīai tiu sākat marai piās .
tiu har bin marīai rē manā jō birathā jāvai sās .1.
man rē rām nām jas lēi .
bin gur ih ras kiu lahau gur mēlai har dēi . rahāu .
sant janā mil sangatī guramukh tīrath hōi .
athasath tīrath majanā gur daras parāpat hōi .2.
jiu jōgī jat bāharā tap nāhī sat santōkh .
tiu nāmai bin dēhurī jam mārai antar dōkh .3.
sākat prēm n pāīai har pāīai satigur bhāi .
sukh dukh dātā gur milai kah nānak siphat samāi .4.7.
Sorath 1st Guru.
As is a fish without water, so is an apostate, who dies of thirst.
So doest thou die O man, without God, if thy breath goes in vain.
O man utter thou the Lord's Name and praise.
Without the Guru, how shalt thou obtain this Nectar? The Guru unites man with the Lord. Pause.
For the Guru-wards, meeting the society of the pious persons is like visiting a place of pilgrimage.
The merit of ablution at the sixty eight places of pilgrimage is obtained by beholding the Guru.
As is the Yogi without continence and as is penance without truth and contentment,
so is the body without the Lord's Name. Death punishes it, as within it, is sin.
The mammon-worshipper obtains not Lord's love. Through the True Guru, the Lord's love is attained.
Says Nanak, he whom meets Guru, the giver of weal and woe, gets absorbed in the Lord's praise.
Sorat'h, First Mehl:
Like a fish without water is the faithless cynic, who dies of thirst.
So shall you die, O mind, without the Lord, as your breath goes in vain. ||1||
O mind, chant the Lord's Name, and praise Him.
Without the Guru, how will you obtain this juice? The Guru shall unite you with the Lord. ||Pause||
For the Gurmukh, meeting with the Society of the Saints is like making a pilgrimage to a sacred shrine.
The benefit of bathing at the sixtyeight sacred shrines of pilgrimage is obtained by the Blessed Vision of the Guru's Darshan. ||2||
Like the Yogi without abstinence, and like penance without truth and contentment,
so is the body without the Lord's Name; death will slay it, because of the sin within. ||3||
The faithless cynic does not obtain the Lord's Love; the Lord's Love is obtained only through the True Guru.
One who meets with the Guru, the Giver of pleasure and pain, says Nanak, is absorbed in the Lord's Praise. ||4||7||
ਸੋਰਠਿ ਮਹਲਾ ੧ ॥
ਹੇ ਮਨ ! (ਤੂੰ) ਰਾਮ ਨਾਮ ਦਾ ਜਸ ਪ੍ਰਾਪਤ ਕਰ ਲੈ (ਭਾਵ ਪ੍ਰਭੂ ਦੀ (ਸਿਫਤਿ ਦੀ ਸਾਲਾਹ ਕਰ)।
(ਪਰ) ਗੁਰੂ ਦੀ (ਕਿਰਪਾ ਤੋਂ) ਬਿਨਾ ਇਹ (ਨਾਮ ਰਸ) ਕਿਵੇਂ ਲਭ (ਮਿਲ) ਸਕਦਾ ਹੈ? (ਭਾਵ ਨਹੀਂ ਮਿਲ ਸਕਦਾ। ਹਾਂ, ਜੇ ਉਹ) ਹਰੀ, ਗੁਰੂ ਮਿਲਾ ਦੇਵੇ (ਤਾਂ ਉਹ ਗੁਰੂ ਨਾਮ ਰਸ ਬਖਸ਼) ਦੇਂਦਾ ਹੈ।ਰਹਾਉ।
(ਹੇ ਮਨ!) ਸੰਤ ਜਨਾ ਦੀ ਸੰਗਤ ਵਿਚ ਮਿਲ (ਬੈਠ, ਉਹ) ਗੁਰੂ ਦਾ ਤੀਰਥ ਹੈ।
(ਜਿਸ ਨੂੰ) ਗੁਰੂ ਦਾ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ (ਉਸ ਨੂੰ ਸੁਤੇ ਹੀ) ਅਠਾਰਾਂ ਤੀਰਥਾਂ ਦਾ ਇਸ਼ਨਾਨ (ਪ੍ਰਾਪਤ ਹੋ ਜਾਂਦਾ ਹੈ)।੨।
ਜਿਵੇਂ ਜਤ (ਇੰਦ੍ਰਿਆਂ ਨੂੰ ਕਾਬੂ ਰੱਖਣ) ਤੋਂ ਬਿਨਾਂ ਜੋਗੀ ਦਾ (ਜੀਉਣਾ ਕਿਸੇ ਕਮ ਨਹੀਂ), (ਜੇ) ਸਤ ਤੇ ਸੰਤੋਖ (ਪ੍ਰਾਪਤ ਨਹੀਂ ਹੋਇਆ ਤਾਂ ਤਪੀਏ ਦਾ ਸਹੀ ਅਰਥਾਂ ਵਿਚ) ਤਪ ਨਹੀਂ ਹੈ।
ਇਸੇ ਤਰ੍ਹਾਂ ਨਾਮ ਤੋਂ ਬਿਨਾਂ (ਜੋ ਮਨੁਖਾ) ਦੇਹੀ (ਪਾਈ ਹੈ, ਉਹ ਕਿਸੇ ਅਰਥ ਨਹੀਂ ਹੈ ਕਿਉਂਕਿ ਜੀਵ ਦੇ ਅੰਦਰ ਕੋਈ) ਨਾ ਕੋਈ ਦੋਸ਼ (ਰਹਿ ਜਾਂਦਾ ਹੈ ਜਿਸ ਕਰਕੇ ਇਸਨੂੰ) ਜਮ ਮਾਰਦਾ ਹੈ।੩।
(ਹੇ ਮਨ!) ਸਾਕਤਾਂ ਪਾਸੋਂ (ਪ੍ਰਭੂ ਦਾ) ਪ੍ਰੇਮ ਪ੍ਰਾਪਤ ਨਹੀਂ ਹੁੰਦਾ, ਹਰੀ (ਹਮੇਸ਼ਾਂ) ਸਤਿਗੁਰੂ ਦੇ ਭਾਣੇ ਵਿਚ ਚਲਿਆਂ ਹੀ ਪਾਈਦਾ ਹੈ।
ਨਾਨਕ ! (ਇਹ) ਆਖ (ਕਿ ਜਿਸ ਮਨੁੱਖ ਨੂੰ ਸਖਾਂ ਤੇ ਦੁੱਖਾਂ ਦਾ ਦਾਤਾ ਗੁਰੂ ਮਿਲ ਪੈਂਦਾ ਹੈ (ਉਹ ਮਨੁਖ ਪ੍ਰਭੂ ਦੀ) ਸਿਫਤਿ ਸਲਾਹ ਵਿਚ ਲੀਨ ਹੋ ਜਾਂਦਾ ਹੈ।੪।੭।
ਜਿਵੇਂ ਪਾਣੀ ਤੋਂ ਬਿਨਾ ਮੱਛੀ (ਤੜਫਦੀ) ਹੈ ਤਿਵੇਂ ਮਾਇਆ-ਵੇੜ੍ਹਿਆ ਜੀਵ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਦੁਖੀ ਹੁੰਦਾ ਹੈ।
ਇਸੇ ਤਰ੍ਹਾਂ, ਹੇ ਮਨ! ਹਰੀ-ਸਿਮਰਨ ਤੋਂ ਬਿਨਾ ਜੇਹੜਾ ਭੀ ਸੁਆਸ ਖ਼ਾਲੀ ਜਾਂਦਾ ਹੈ (ਉਸ ਵਿਚ ਦੁਖੀ ਹੋ ਹੋ ਕੇ) ਆਤਮਕ ਮੌਤੇ ਮਰੀਦਾ ਹੈ ॥੧॥
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰ।
(ਪਰ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਆਨੰਦ ਨਹੀਂ ਮਿਲ ਸਕਦਾ। ਪ੍ਰਭੂ (ਮੇਹਰ ਕਰ ਕੇ) ਜਿਸ ਨੂੰ ਗੁਰੂ ਮਿਲਾਂਦਾ ਹੈ ਉਸ ਨੂੰ (ਇਹ ਰਸ) ਦੇਂਦਾ ਹੈ। ਰਹਾਉ॥
(ਹੇ ਮਨ!) ਸੰਤ ਜਨਾਂ ਦੀ ਸੰਗਤ ਵਿਚ ਮਿਲ (ਸਤਸੰਗ ਵਿਚ ਰਹਿ ਕੇ) ਗੁਰੂ ਦੇ ਸਨਮੁਖ ਰਹਿਣਾ ਹੀ (ਅਸਲ) ਤੀਰਥ (-ਇਸ਼ਨਾਨ) ਹੈ।
ਜਿਸ ਮਨੁੱਖ ਨੂੰ ਗੁਰੂ ਦਾ ਦਰਸਨ ਹੋ ਜਾਂਦਾ ਹੈ ਉਸ ਨੂੰ (ਸਮਝੋ) ਅਠਾਹਠ ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ ॥੨॥
ਜਿਸ ਨੇ ਆਪਣੇ ਇੰਦ੍ਰਿਆਂ ਨੂੰ ਵੱਸ ਵਿਚ ਨਹੀਂ ਕੀਤਾ ਉਹ ਜੋਗੀ (ਨਿਸਫਲ ਹੈ), ਜੇ ਅੰਦਰ ਸੰਤੋਖ ਨਹੀਂ, ਉੱਚਾ ਜੀਵਨ ਨਹੀਂ, ਤਾਂ (ਕੀਤਾ ਹੋਇਆ) ਤਪ ਵਿਅਰਥ ਹੈ।
ਇਸੇ ਤਰ੍ਹਾਂ ਜੇ ਪ੍ਰਭੂ ਦਾ ਨਾਮ ਨਹੀਂ ਸਿਮਰਿਆ, ਤਾਂ ਇਹ ਮਨੁੱਖਾ ਸਰੀਰ ਵਿਅਰਥ ਹੈ। ਨਾਮ-ਹੀਣੇ ਮਨੁੱਖ ਦੇ ਅੰਦਰ ਵਿਕਾਰ ਹੀ ਵਿਕਾਰ ਹੈ, ਉਸ ਨੂੰ ਜਮਰਾਜ ਸਜ਼ਾ ਦੇਂਦਾ ਹੈ ॥੩॥
(ਪ੍ਰਭੂ-ਚਰਨਾਂ ਦਾ) ਪਿਆਰ ਮਾਇਆ-ਵੇੜ੍ਹੇ ਬੰਦਿਆਂ ਤੋਂ ਨਹੀਂ ਮਿਲਦਾ, ਗੁਰੂ ਨਾਲ ਪਿਆਰ ਪਾਇਆਂ ਹੀ ਪਰਮਾਤਮਾ ਮਿਲਦਾ ਹੈ।
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਸਨੂੰ ਸੁਖਾਂ ਦੁੱਖਾਂ ਦਾ ਦੇਣ ਵਾਲਾ ਰੱਬ ਮਿਲ ਪੈਂਦਾ ਹੈ, ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਲੀਨ ਰਹਿੰਦਾ ਹੈ ॥੪॥੭॥
ਸੋਰਠਿ ਪਹਿਲੀ ਪਾਤਿਸ਼ਾਹੀ।
ਜਿਸ ਤਰ੍ਹਾਂ ਮੱਛੀ ਜੱਲ ਦੇ ਬਾਝੋਂ ਹੈ, ਉਸੇ ਤਰ੍ਹਾਂ ਦਾ ਹੀ ਹੈ ਅਧਰਮੀ, ਜੋ ਤਿਹਾਇਆ ਮਰਦਾ ਹੈ।
ਏਸੇ ਤਰ੍ਹਾਂ ਹੀ, ਹੇ ਇਨਸਾਨ! ਵਾਹਿਗੁਰੂ ਦੇ ਬਗੈਰ ਤੂੰ ਮਰ ਵੰਞ, ਜੇਕਰ ਤੇਰਾ ਸੁਆਸ ਬੇਅਰਥ ਜਾਂਦਾ ਹੈ।
ਹੇ ਬੰਦੇ! ਤੂੰ ਪ੍ਰਭੂ ਦੇ ਨਾਮ ਤੇ ਸਿਫ਼ਤ-ਸਨਾ ਦਾ ਉਚਾਰਨ ਕਰ।
ਗੁਰਾਂ ਦੇ ਬਾਝੋਂ ਤੂੰ ਇਸ ਅੰਮ੍ਰਿਤ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਵੇਗਾ? ਗੁਰੂ ਜੀ ਬੰਦੇ ਨੂੰ ਪ੍ਰਕਾਸ਼ਵਾਨ ਪ੍ਰਭੂ ਨਾਲ ਮਿਲਾ ਲੈਂਦੇ ਹਨ। ਠਹਿਰਾਉ।
ਗੁਰੂ-ਸਮਰਪਣਾਂ ਲਈ ਪਵਿੱਤ੍ਰ ਪੁਰਸ਼ਾਂ ਦੀ ਸੰਗਤ ਵਿੱਚ ਜੁੜਨਾ ਹੀ ਇਕ ਯਾਤ੍ਰਾ ਅਸਥਾਨ ਹੈ।
ਅਠਾਹਟ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਦਾ ਮਹਾਤਮ, ਗੁਰਾਂ ਦੀ ਦੀਦਾਰ ਦੁਆਰਾ ਹਾਸਲ ਹੋ ਜਾਂਦਾ ਹੈ।
ਜਿਸ ਤਰ੍ਹਾਂ ਯੋਗੀ ਪ੍ਰਹੇਜਗਾਰੀ ਦੇ ਬਾਝੋਂ ਅਤੇ ਜਿਸ ਤਰ੍ਹਾਂ ਤਪੱਸਿਆ ਸੱਚ ਤੇ ਸਬਰ ਸਿਦਕ ਦੇ ਬਗੈਰ ਹੈ,
ਉਸੇ ਤਰ੍ਹਾਂ ਹੀ ਹੈ ਇਹ ਦੇਹ ਪ੍ਰਭੂ ਦੇ ਨਾਮ ਬਗੈਰ। ਮੌਤ ਇਸ ਨੂੰ ਸਜਾ ਦਿੰਦੀ ਹੈ ਕਿਉਂਕਿ ਇਸ ਦੇ ਅੰਦਰ ਪਾਪ ਹੈ।
ਮਾਇਆ ਦਾ ਉਪਾਸ਼ਕ ਪ੍ਰਭੂ ਦੀ ਪ੍ਰੀਤ ਨੂੰ ਪ੍ਰਾਪਤ ਨਹੀਂ ਹੁੰਦਾ। ਸੱਚੇ ਗੁਰਾਂ ਦੇ ਰਾਹੀਂ ਪ੍ਰਭੂ ਦਾ ਪਿਆਰ ਪ੍ਰਾਪਤ ਹੁੰਦਾ ਹੈ।
ਗੁਰੂ ਜੀ ਫਰਮਾਉਂਦੇ ਹਨ, ਜਿਸ ਨੂੰ ਖੁਸ਼ੀ ਤੇ ਗਮੀ ਦੇਣਹਾਰ ਗੁਰੂ ਜੀ ਮਿਲ ਪੈਂਦੇ ਹਨ, ਉਹ ਪ੍ਰਭੂ ਦੇ ਜੱਸ ਵਿੱਚ ਲੀਨ ਹੋ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.