ਸਤਿਗੁਰੁ ਸੁਖ ਸਾਗਰੁ ਜਗ ਅੰਤਰਿ ਹੋਰ ਥੈ ਸੁਖੁ ਨਾਹੀ ॥
ਹਉਮੈ ਜਗਤੁ ਦੁਖਿ ਰੋਗਿ ਵਿਆਪਿਆ ਮਰਿ ਜਨਮੈ ਰੋਵੈ ਧਾਹੀ ॥੧॥
ਪ੍ਰਾਣੀ ਸਤਿਗੁਰੁ ਸੇਵਿ ਸੁਖੁ ਪਾਇ ॥
ਸਤਿਗੁਰੁ ਸੇਵਹਿ ਤਾ ਸੁਖੁ ਪਾਵਹਿ ਨਾਹਿ ਤ ਜਾਹਿਗਾ ਜਨਮੁ ਗਵਾਇ ॥ ਰਹਾਉ ॥
ਤ੍ਰੈ ਗੁਣ ਧਾਤੁ ਬਹੁ ਕਰਮ ਕਮਾਵਹਿ ਹਰਿ ਰਸ ਸਾਦੁ ਨ ਆਇਆ ॥
ਸੰਧਿਆ ਤਰਪਣੁ ਕਰਹਿ ਗਾਇਤ੍ਰੀ ਬਿਨੁ ਬੂਝੇ ਦੁਖੁ ਪਾਇਆ ॥੨॥
ਸਤਿਗੁਰੁ ਸੇਵੇ ਸੋ ਵਡਭਾਗੀ ਜਿਸ ਨੋ ਆਪਿ ਮਿਲਾਏ ॥
ਹਰਿ ਰਸੁ ਪੀ ਜਨ ਸਦਾ ਤ੍ਰਿਪਤਾਸੇ ਵਿਚਹੁ ਆਪੁ ਗਵਾਏ ॥੩॥
ਸੋਰਠਿਮਹਲਾ੩ਘਰੁ੧॥
ਸਤਿਗੁਰੁਸੁਖਸਾਗਰੁਜਗਅੰਤਰਿਹੋਰਥੈਸੁਖੁਨਾਹੀ॥
ਹਉਮੈਜਗਤੁਦੁਖਿਰੋਗਿਵਿਆਪਿਆਮਰਿਜਨਮੈਰੋਵੈਧਾਹੀ॥੧॥
ਪ੍ਰਾਣੀਸਤਿਗੁਰੁਸੇਵਿਸੁਖੁਪਾਇ॥
ਸਤਿਗੁਰੁਸੇਵਹਿਤਾਸੁਖੁਪਾਵਹਿਨਾਹਿਤਜਾਹਿਗਾਜਨਮੁਗਵਾਇ॥ਰਹਾਉ॥
ਤ੍ਰੈਗੁਣਧਾਤੁਬਹੁਕਰਮਕਮਾਵਹਿਹਰਿਰਸਸਾਦੁਨਆਇਆ॥
ਸੰਧਿਆਤਰਪਣੁਕਰਹਿਗਾਇਤ੍ਰੀਬਿਨੁਬੂਝੇਦੁਖੁਪਾਇਆ॥੨॥
ਸਤਿਗੁਰੁਸੇਵੇਸੋਵਡਭਾਗੀਜਿਸਨੋਆਪਿਮਿਲਾਏ॥
ਹਰਿਰਸੁਪੀਜਨਸਦਾਤ੍ਰਿਪਤਾਸੇਵਿਚਹੁਆਪੁਗਵਾਏ॥੩॥
ਇਹੁਜਗੁਅੰਧਾਸਭੁਅੰਧੁਕਮਾਵੈਬਿਨੁਗੁਰਮਗੁਨਪਾਏ॥
ਨਾਨਕਸਤਿਗੁਰੁਮਿਲੈਤਅਖੀਵੇਖੈਘਰੈਅੰਦਰਿਸਚੁਪਾਏ॥੪॥੧੦॥
sōrath mahalā 3 ghar 1 .
satigur sukh sāgar jag antar hōr thai sukh nāhī .
haumai jagat dukh rōg viāpiā mar janamai rōvai dhāhī .1.
prānī satigur sēv sukh pāi .
satigur sēvah tā sukh pāvah nāh t jāhigā janam gavāi . rahāu .
trai gun dhāt bah karam kamāvah har ras sād n āiā .
sandhiā tarapan karah gāitrī bin būjhē dukh pāiā .2.
satigur sēvē sō vadabhāgī jis nō āp milāē .
har ras pī jan sadā tripatāsē vichah āp gavāē .3.
ih jag andhā sabh andh kamāvai bin gur mag n pāē .
nānak satigur milai t akhī vēkhai gharai andar sach pāē .4.10.
Sorath 3rd Guru.
The True Guru is the ocean of peace in the world and there is not another abode of peace.
The world is infested with the painful malady of pride and one comes, goes and shrikes aloud.
O mortal, serve thou the True Guru, and attain peace.
If thou servest the True Guru, then alone shalt thou obtain peace, otherwise, losing thy life in vain, thou shalt depart. Pause.
Led by three dispositions, man does myriads of deeds and relishes not the Lord's elixir.
He says vesper prayer makes water-offering and hymns primal sermons, but without gnosis he suffers sorrow.
Very fortunate is he, who serves the True Guru. He alone meets the Guru, whom the Lord Himself makes him meet.
Quaffing the God's elixir, the Lord's slaves ever remain satiated and from within themselves they eradicate their self-conceit.
This world is blind and all act blindly. Without the Guru, they find not the path.
Nanak, when one meets the true Guru then, one sees with one's eyes and finds the True Lord within one's own home.
Sorat'h, Third Mehl, First House:
The True Guru is the ocean of peace in the world; there is no other place of rest and peace.
The world is afflicted with the painful disease of egotism; dying, only to be reborn, it cries out in pain. ||1||
O mind, serve the True Guru, and obtain peace.
If you serve the True Guru, you shall find peace; otherwise, you shall depart, after wasting away your life in vain. ||Pause||
Led around by the three qualities, he does many deeds, but he does not come to taste and savor the subtle essence of the Lord.
He says his evening prayers, and makes offerings of water, and recites his morning prayers, but without true understanding, he still suffers in pain. ||2||
One who serves the True Guru is very fortunate; as the Lord so wills, he meets with the Guru.
Drinking in the sublime essence of the Lord, His humble servants remain ever satisfied; they eradicate selfconceit from within themselves. ||3||
This world is blind, and all act blindly; without the Guru, no one finds the Path.
O Nanak, meeting with the True Guru, one sees with his eyes, and finds the True Lord within the home of his own being. ||4||10||
ਸੋਰਠਿ ਮਹਲਾ ੩ ਘਰੁ ੧ ॥
(ਹੇ ਪ੍ਰਾਣੀ!) ਜਗਤ ਵਿੱਚ ਸਤਿਗੁਰੂ ਸੁਖਾਂ ਦਾ ਸਮੁੰਦਰ ਹੈ ਹੋਰ ਕਿਸੇ ਜਗ੍ਹਾ ਸੁਖ ਨਹੀਂ ਹੈ।
ਸਾਰਾ ਸੰਸਾਰ ਹਉਮੈ ਦੀ ਬੀਮਾਰੀ ਵਿੱਚ ਗ੍ਰਸਿਆ ਪਿਆ ਹੈ, ਮਰ ਕੇ ਜੰਮਦਾ ਹੈ (ਅਤੇ) ਢਾਹਵਾਂ ਮਾਰ ਕੇ ਰੋਂਦਾ ਹੈ।੧।
ਹੇ ਪ੍ਰਾਣੀ ! ਸਤਿਗੁਰ ਨੂੰ ਸੇਵ ਕੇ (ਆਤਮਿਕ) ਸੁਖ ਪ੍ਰਾਪਤ ਕਰ ਲੈ।
ਸਤਿਗੁਰੂ ਸੇਵੇਂਗਾ ਤਾਂ ਸੁਖ ਪਾਵੇਂਗਾ, ਨਹੀਂ ਤਾਂ (ਆਪਣਾ ਅਮੋਲਕ) ਜਨਮ ਗੁਆ ਕੇ (ਸੰਸਾਰ ਚੋਂ ਖ਼ਾਲੀ ਚਲਾ) ਜਾਏਂਗਾ।ਰਹਾਉ।
(ਹੇ ਭਾਈ!) ਤਿੰਨਾਂ ਗੁਣਾਂ ਵਾਲੀ (ਸੰਸਾਰਕ) ਦੌੜ ਭਜ ਕਰਕੇ (ਲੋਕੀ) ਬਹੁਤ ਕਰਮ ਕਰਦੇ ਹਨ (ਪਰ ਉਨ੍ਹਾਂ ਨੂੰ) ਹਰੀ (ਨਾਮ ਦਾ) ਰਸ, ਸੁਆਦ ਪ੍ਰਾਪਤ ਨਹੀਂ ਹੋਇਆ।
(ਅਜਿਹੇ ਮਨੁੱਖ) ਪਿਤਰਾਂ ਅਤੇ ਦੇਵਤਿਆਂ ਨੂੰ ਤ੍ਰਿਪਤ ਕਰਨ ਲਈ ਤਰਪਣ, ਸੰਧਿਆ, ਗਾਇਤ੍ਰੀ ਦਾ (ਪਾਠ) ਕਰਦੇ ਹਨ ਪਰ ਬਿਨਾ (ਆਤਮ) ਗਿਆਨ ਤੋਂ (ਇਨ੍ਹਾਂ ਨੇ) ਦੁਖ ਹੀ ਪਾਇਆ ਹੈ।੨।
ਜਿਸ ਨੂੰ (ਪਰਮਾਤਮਾ) ਆਪ (ਗੁਰੂ ਨਾਲ) ਮਿਲਾ ਲਏ, (ਜੋ) ਸਤਿਗੁਰੂ ਨੂੰ ਸੇਵੇ ਓਹ ਵਡੇਭਾਗਾਂ ਵਾਲਾ ਹੁੰਦਾ ਹੈ।
ਹਰੀ ਦੇ ਦਾਸ ਆਪਣਾ-ਆਪ ਗੁਆ ਕੇ ਹਰੀ ਰਸ ਪੀ ਕੇ ਸਦਾ ਰੱਜੇ ਰਹਿੰਦੇ ਹਨ।੩।
(ਹੇ ਭਾਈ!) ਇਹ ਜਗਤ ਅੰਨ੍ਹਾ ਅਗਿਆਨੀ ਹੈ (ਅਤੇ) ਅਗਿਆਨਤਾ ਵਾਲੇ ਕੰਮ ਕਰਦਾ ਹੈ, ਗੁਰੂ ਤੋਂ ਬਿਨਾ (ਮੁਕਤੀ ਦਾ) ਰਸਤਾ ਨਹੀਂ ਪ੍ਰਾਪਤ ਕਰ ਸਕਦਾ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜੇ ਜੀਵ ਨੂੰ) ਸਤਿਗੁਰੂ ਮਿਲ ਪਵੇ ਤਾਂ (ਉਹ) ਅੱਖਾਂ (ਭਾਵ ਗਿਆਨ ਨੇਤਰਾਂ) ਨਾਲ (ਆਪਣੇ ਪ੍ਰਭੂ ਨੇ ਪਰਤਖ) ਵੇਖ ਲੈਂਦਾ ਹੈ (ਅਤੇ ਹਿਰਦੇ ਵਿੱਚ ਹੀ) ਸੱਚ ਨੂੰ ਪਾ ਲੈਂਦਾ ਹੈ।੪।੧੦।
ਹੇ ਭਾਈ! ਜਗਤ ਵਿਚ ਗੁਰੂ (ਹੀ) ਸੁਖ ਦਾ ਸਮੁੰਦਰ ਹੈ, (ਗੁਰੂ ਤੋਂ ਬਿਨਾ) ਕਿਸੇ ਹੋਰ ਥਾਂ ਸੁਖ ਨਹੀਂ ਮਿਲਦਾ।
ਜਗਤ ਆਪਣੀ ਹਉਮੈ ਦੇ ਕਾਰਨ (ਗੁਰੂ ਤੋਂ ਖੁੰਝ ਕੇ) ਦੁੱਖ ਵਿਚ ਰੋਗ ਵਿਚ ਗ੍ਰਸਿਆ ਰਹਿੰਦਾ ਹੈ, ਮੁੜ ਮੁੜ ਜੰਮਦਾ ਮਰਦਾ ਹੈ, ਧਾਹਾਂ ਮਾਰ ਮਾਰ ਕੇ ਰੋਂਦਾ ਹੈ (ਦੁੱਖੀ ਹੁੰਦਾ ਹੈ) ॥੧॥
ਹੇ ਬੰਦੇ! ਗੁਰੂ ਦੀ ਸਰਨ ਪਉ, ਤੇ, ਆਤਮਕ ਆਨੰਦ ਮਾਣ।
ਜੇ ਤੂੰ ਗੁਰੂ ਦੀ ਦੱਸੀ ਸੇਵਾ ਕਰੇਂਗਾ, ਤਾਂ ਸੁਖ ਪਾਏਂਗਾ। ਨਹੀਂ ਤਾਂ ਆਪਣਾ ਜੀਵਨ ਵਿਅਰਥ ਗੁਜ਼ਾਰ ਕੇ (ਇਥੋਂ) ਚਲਾ ਜਾਏਂਗਾ ਰਹਾਉ॥
ਹੇ ਭਾਈ! ਗੁਰੂ ਤੋਂ ਖੁੰਝੇ ਹੋਏ ਮਨੁੱਖ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਵਿਚ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਆਉਂਦਾ।
ਤਿੰਨੇ ਵੇਲੇ ਸੰਧਿਆ-ਪਾਠ ਕਰਦੇ ਹਨ, ਪਿਤਰਾਂ ਦੇਵਤਿਆਂ ਨੂੰ ਜਲ ਅਰਪਣ ਕਰਦੇ ਹਨ, ਗਾਇਤ੍ਰੀ-ਮੰਤ੍ਰ ਦਾ ਪਾਠ ਕਰਦੇ ਹਨ, ਪਰ ਆਤਮਕ ਜੀਵਨ ਦੀ ਸੂਝ ਤੋਂ ਬਿਨਾ ਉਹਨਾਂ ਨੂੰ ਦੁੱਖ ਹੀ ਮਿਲਦਾ ਹੈ ॥੨॥
ਹੇ ਭਾਈ! ਉਹ ਮਨੁੱਖ ਭਾਗਾਂ ਵਾਲਾ ਹੈ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਹੈ (ਪਰ ਗੁਰੂ ਉਸੇ ਨੂੰ ਮਿਲਦਾ ਹੈ) ਜਿਸ ਨੂੰ ਪਰਮਾਤਮਾ ਆਪ ਮਿਲਾਏ।
(ਗੁਰੂ ਦੀ ਸ਼ਰਨ ਪੈਣ ਵਾਲੇ) ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ (ਗੁਰੂ ਪਾਸੋਂ) ਪਰਮਾਤਮਾ ਦੇ ਨਾਮ ਦਾ ਰਸ ਪੀ ਕੇ ਸਦਾ ਰੱਜੇ ਰਹਿੰਦੇ ਹਨ ॥੩॥
ਹੇ ਭਾਈ! ਇਹ ਜਗਤ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਅੰਨ੍ਹਿਆਂ ਵਾਲਾ ਹੀ ਕੰਮ ਸਦਾ ਕਰਦਾ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵਨ ਦਾ ਸਹੀ) ਰਸਤਾ ਨਹੀਂ ਲੱਭ ਸਕਦਾ।
ਹੇ ਨਾਨਕ! ਜੇ ਇਸ ਨੂੰ ਗੁਰੂ ਮਿਲ ਪਏ, ਤਾਂ (ਪਰਮਾਤਮਾ ਨੂੰ) ਅੱਖਾਂ ਨਾਲ ਵੇਖ ਲੈਂਦਾ ਹੈ, ਆਪਣੇ ਹਿਰਦੇ-ਘਰ ਵਿਚ ਹੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੪॥੧੦॥
ਸੋਰਠਿ ਤੀਜੀ ਪਾਤਿਸ਼ਾਹੀ।
ਸੱਚੇ ਗੁਰੂ ਜੀ ਸੁੱਖ ਦੇ ਸਮੁੰਦਰ ਹਨ ਇਸ ਜਹਾਲ ਅੰਦਰ ਹੋਰ ਕੋਈ ਅਨੰਦ ਨਾਂ ਟਿਕਾਣਾ ਨਹੀਂ।
ਸੰਸਾਰ ਹੰਕਾਰ ਦੀ ਦੁੱਖਦਾਈ ਬੀਮਾਰੀ ਨੇ ਗ੍ਰਸਿਆਂ ਹੋਇਆ ਹੈ। ਇਹ ਆਉਂਦਾ, ਜਾਂਦਾ ਹੈ ਤੇ ਭੁੱਬਾਂ ਮਾਰ ਮਾਰ ਰੋਂਦਾ ਹੈ।
ਹੇ ਜੀਵ! ਤੂੰ ਸੱਚੇ ਗੁਰਾਂ ਦੀ ਟਹਿਲ ਕਮਾ ਤੇ ਆਰਾਮ ਨੂੰ ਪ੍ਰਾਪਤ ਹੋ।
ਜੇਕਰ ਤੂੰ ਸੱਚੇ ਗੁਰਾਂ ਦੀ ਟਹਿਲ ਕਮਾਵਨੂੰਗਾ ਕੇਵਲ ਤਦ ਹੀ ਤੂੰ ਆਰਾਮ ਪਵਨੂੰਗਾ, ਨਹੀਂ ਤਾਂ ਤੂੰ ਆਪਣਾ ਜੀਵਨ ਵਿਅਰਥ ਗੁਆ ਕੇ ਟੁਰ ਜਾਵੇਗਾ। ਠਹਿਰਾਉ।
ਤਿੰਨਾਂ ਸੁਭਾਵਾਂ (ਰਜੋ, ਸਤੋ, ਤਮੋ) ਦੇ ਅਸਰ ਅਧੀਨ ਭੱਜਿਆ ਫਿਰਦਾ ਬੰਦਾ ਅਨੇਕਾਂ ਹੀ ਕੰਮ ਕਰਦਾ ਹੈ ਅਤੇ ਈਸ਼ਵਰੀ ਅੰਮ੍ਰਿਤ ਦਾ ਸੁਆਦ ਨਹੀਂ ਮਾਣਦਾ।
ਉਹ ਆਥਣ ਦੀ ਅਰਦਾਸ ਕਰਦਾ ਹੈ, ਪਾਣੀ-ਭਟੀ ਚੜ੍ਹਾਉਂਦਾ ਹੈ ਅਤੇ ਗਾਇਤਰੀ ਆਦਿ ਭਜਨ ਗਾਇਨ ਕਰਦਾ ਹੈ, ਪਰ ਰੱਬੀ ਗਿਆਤ ਦੇ ਬਾਝੋਂ ਉਹ ਦੁੱਖ ਉਠਾਉਂਦਾ ਹੈ।
ਭਾਰੇ ਚੰਗੇ ਕਰਮਾਂ ਵਾਲਾ ਹੈ ਉਹ, ਜੋ ਸੱਚੇ ਗੁਰਾਂ ਦੀ ਚਾਕਰੀ ਕਮਾਉਂਦਾ ਹੈ। ਕੇਵਲ ਓਹੀ ਗੁਰਾਂ ਨੂੰ ਮਿਲਦਾ ਹੈ, ਜਿਸ ਨੂੰ ਸਾਹਿਬ ਖੁਦ ਮਿਲਾਉਂਦਾ ਹੈ।
ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ ਕੇ, ਸੁਆਮੀ ਦੇ ਗੋਲੇ ਹਮੇਸ਼ਾਂ ਰੱਜੇ ਰਹਿੰਦੇ ਹਨ ਅਤੇ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਦੂਰ ਕਰ ਦਿੰਦੇ ਹਨ।
ਇਹ ਸੰਸਾਰ ਅੰਨ੍ਹਾ ਹੈ, ਅਤੇ ਸਭ ਅੰਨ੍ਹੇਵਾਹ ਹੀ ਕੰਮ ਕਰਦੇ ਹਨ। ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਰਸਤਾ ਨਹੀਂ ਲੱਭਦਾ।
ਨਾਨਕ, ਜਦ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਤਦ ਹੀ ਇਨਸਾਨ ਆਪਣਿਆਂ ਦਿੱਬ ਨੈਣਾਂ ਨਾਲ ਵੇਖਦਾ ਹੈ ਅਤੇ ਸੱਚੇ ਸਾਈਂ ਨੂੰ ਆਪਣੇ ਨਿੱਜ ਦੇ ਗ੍ਰਿਹ ਵਿਚੋਂ ਹੀ ਲੱਭ ਲੈਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.