ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥
ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥
ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥
ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥
ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥
ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥
ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥
ਸੋਰਠਿਮਹਲਾ੫॥
ਖੋਜਤਖੋਜਤਖੋਜਿਬੀਚਾਰਿਓਰਾਮਨਾਮੁਤਤੁਸਾਰਾ॥
ਕਿਲਬਿਖਕਾਟੇਨਿਮਖਅਰਾਧਿਆਗੁਰਮੁਖਿਪਾਰਿਉਤਾਰਾ॥੧॥
ਹਰਿਰਸੁਪੀਵਹੁਪੁਰਖਗਿਆਨੀ॥
ਸੁਣਿਸੁਣਿਮਹਾਤ੍ਰਿਪਤਿਮਨੁਪਾਵੈਸਾਧੂਅੰਮ੍ਰਿਤਬਾਨੀ॥ਰਹਾਉ॥
ਮੁਕਤਿਭੁਗਤਿਜੁਗਤਿਸਚੁਪਾਈਐਸਰਬਸੁਖਾਕਾਦਾਤਾ॥
ਅਪੁਨੇਦਾਸਕਉਭਗਤਿਦਾਨੁਦੇਵੈਪੂਰਨਪੁਰਖੁਬਿਧਾਤਾ॥੨॥
ਸ੍ਰਵਣੀਸੁਣੀਐਰਸਨਾਗਾਈਐਹਿਰਦੈਧਿਆਈਐਸੋਈ॥
ਕਰਣਕਾਰਣਸਮਰਥਸੁਆਮੀਜਾਤੇਬ੍ਰਿਥਾਨਕੋਈ॥੩॥
ਵਡੈਭਾਗਿਰਤਨਜਨਮੁਪਾਇਆਕਰਹੁਕ੍ਰਿਪਾਕਿਰਪਾਲਾ॥
ਸਾਧਸੰਗਿਨਾਨਕੁਗੁਣਗਾਵੈਸਿਮਰੈਸਦਾਗੋੁਪਾਲਾ॥੪॥੧੦॥
sōrath mahalā 5 .
khōjat khōjat khōj bīchāriō rām nām tat sārā .
kilabikh kātē nimakh arādhiā guramukh pār utārā .1.
har ras pīvah purakh giānī .
sun sun mahā tripat man pāvai sādhū anmrit bānī . rahāu .
mukat bhugat jugat sach pāīai sarab sukhā kā dātā .
apunē dās kau bhagat dān dēvai pūran purakh bidhātā .2.
sravanī sunīai rasanā gāīai hiradai dhiāīai sōī .
karan kāran samarath suāmī jā tē brithā n kōī .3.
vadai bhāg ratan janam pāiā karah kripā kirapālā .
sādhasang nānak gun gāvai simarai sadā gōpālā .4.10.
Sorath 5th Guru.
Searching, searching and searching, I have concluded that the Lord's Name alone is he sublime reality.
Contemplating on it, even for an instant, the sins are erased, and turning Guru-word, the mortal is ferried across.
O divine person, quaff thou the Lord's elixir.
Hearing, hearing the ambrosial words of the saints the soul obtains supreme satisfaction. Pause.
Salvation, dainties, and the true way of the life are attained from Lord, the Giver of all bliss.
The Omnipresent Creator Lord blesses His slave with the gift of His meditation.
Hear with Thy ears, and sing with thy tongue the Lord's praise and in thy mind, think thou of Him.
The Lord is Omnipotent to do all the deeds; without Him there is naught else.
By good fortunate, I have obtained the jewel of human life Now, have mercy on me, O Merciful Master.
In the saints society, Nanak sings Lord's praise and ever meditates on Him.
Sorat'h, Fifth Mehl:
I have searched and searched and searched, and found that the Lord's Name is the most sublime reality.
Contemplating it for even an instant, sins are erased; the Gurmukh is carried across and saved. ||1||
Drink in the sublime essence of the Lord's Name, O man of spiritual wisdom.
Listening to the Ambrosial Words of the Holy Saints, the mind finds absolute fulfillment and satisfaction. ||Pause||
Liberation, pleasures, and the true way of life are obtained from the Lord, the Giver of all peace.
The Perfect Lord, the Architect of Destiny, blesses His slave with the gift of devotional worship. ||2||
Hear with your ears, and sing with your tongue, and meditate within your heart on Him.
The Lord and Master is allpowerful, the Cause of causes; without Him, there is nothing at all. ||3||
By great good fortune, I have obtained the jewel of human life; have mercy on me, O Merciful Lord.
In the Saadh Sangat, the Company of the Holy, Nanak sings the Glorious Praises of the Lord, and contemplates Him forever in meditation. ||4||10||
ਸੋਰਠਿ ਮਹਲਾ ੫ ॥
(ਹੇ ਭਾਈ !) ਖੋਜਦਿਆਂ ਖੋਜਦਿਆਂ ਖੋਜ ਕੇ ਇਹ ਵੀਚਾਰਿਆ ਹੈ ਕਿ ਪਰਮੇਸ਼ਰ ਦਾ ਨਾਮ ਹੀ ਸ੍ਰੇਸ਼ਟ ਤਤੁ (ਅਸਲੀਅਤ) ਹੈ।
(ਜਿਸ ਮਨੁੱਖ ਨੇ) ਛਿਨ ਭਰ ਲਈ ਭੀ ਗੁਰੂ ਦੁਆਰਾ (ਪ੍ਰਭੂ ਦਾ) ਨਾਮ ਸਿਮਰਿਆ ਹੈ (ਉਸ ਦੇ ਸਾਰੇ) ਪਾਪ ਕਟੇ ਗਏ (ਅਤੇ ਪਰਮੇਸ਼ਰ ਨੇ ਉਸਨੂੰ) ਸੰਸਾਰ ਸਾਗਰ ਤੋਂ ਪਾਰ ਕਰ ਦਿਤਾ।੧।
ਹੇ ਗਿਆਨਵਾਨ ਪੁਰਸ਼ੋ ! (ਤੁਸੀਂ) ਹਰੀ ਦੇ (ਨਾਮ ਦਾ) ਰੱਸ ਪੀਵੋ
(ਕਿਉਂਕਿ) ਸਾਧ (ਗੁਰੂ) ਦੀ ਅੰਮ੍ਰਿਤ ਬਾਣੀ ਸੁਣ ਸੁਣ ਕੇ (ਮਨੁੱਖੀ ਮਨ) ਵਡੀ ਤ੍ਰਿਪਤੀ ਪ੍ਰਾਪਤ ਕਰਦਾ ਹੈ।ਰਹਾਉ।
(ਹੇ ਭਾਈ !) ਮੁਕਤੀ, ਸੁਖ ਭੋਗਣੇ (ਅਤੇ) ਜੀਵਨ-ਜੁਗਤੀ, (ਉਸ) ਸਚ ਰੂਪ (ਪਰਮੇਸ਼ਰ) ਤੋਂ ਪਾਈਦੀ ਹੈ (ਜੋ) ਸਾਰੇ ਸੁੱਖਾਂ ਦਾ ਦਾਤਾ ਹੈ।
(ਉਹ) ਆਪਣੇ ਸੇਵਕ ਨੂੰ (ਪ੍ਰੇਮਾ) ਭਗਤੀ ਦੀ ਦਾਤ ਬਖਸ਼ਦਾ ਹੈ (ਕਿਉਂਕਿ ਉਹ) ਪੂਰਨ ਪੁਰਖ ਹੈ, (ਸ੍ਰਿਸ਼ਟੀ ਨੂੰ) ਰਚਣਵਾਲਾ ਹੈ।੨।
(ਹੇ ਭਾਈ !) ਕੰਨਾਂ ਨਾਲ (ਪ੍ਰਭੂ ਦਾ ਨਾਮ) ਸੁਣਨਾ ਚਾਹੀਦਾ ਹੈ, ਜੀਭ ਨਾਲ (ਹਰੀ ਜਸ) ਗਾਉਣਾ ਚਾਹੀਦਾ ਹੈ, ਹਿਰਦੇ ਵਿਚ ਉਸ (ਪ੍ਰਭੂ) ਨੂੰ ਧਿਆਉਣਾ ਚਾਹੀਦਾ ਹੈ।
(ਉਹ) ਕਰਣ ਕਾਰਣ (ਪੁਰਖ) ਸਰਬ ਸ਼ਕਤੀਮਾਨ (ਅਜਿਹਾ) ਮਾਲਕ ਹੈ ਜਿਸ ਦੇ (ਦਰ ਤੋਂ) ਕੋਈ (ਜੀਵ) ਖ਼ਾਲੀ ਨਹੀਂ (ਜਾਂਦਾ)।੩।
ਹੇ ਕਿਰਪਾਲੂ (ਪਿਤਾ) ! ਵਡੇ ਭਾਗਾਂ ਨਾਲ (ਇਹ) ਅਮੋਲਕ (ਮਨੁਖਾ) ਜਨਮ ਪ੍ਰਾਪਤ ਹੋਇਆ ਹੈ,
(ਹੁਣ) ਕਿਰਪਾ ਕਰੋ ਹੇ ਗੋਪਾਲ ! ਸਾਧ ਸੰਗਤ ਵਿਚ (ਬੈਠ ਕੇ) ਨਾਨਕ ਤੇਰੇ ਗੁਣ ਗਾਉਂਦਾ (ਅਤੇ ਤੇਰਾ ਨਾਮ) ਸਿਮਰਦਾ ਰਹੇ।੪।੧੦।
ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ।
ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੧॥
ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! (ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ।
(ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ਰਹਾਉ॥
ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੂਲ), ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ।
ਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ ॥੨॥
ਹੇ ਭਾਈ! ਉਸ (ਪ੍ਰਭੂ ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ,
ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ ॥੩॥
ਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ,
ਹੇ ਗੋਪਾਲ! (ਤੇਰਾ ਸੇਵਕ) ਨਾਨਕ ਸਾਧ ਸੰਗਤਿ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ ॥੪॥੧੦॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਭਾਲਦਿਆਂ, ਭਾਲਦਿਆਂ ਅਤੇ ਭਾਲਦਿਆਂ ਮੈਂ ਇਸ ਨਤੀਜੇ ਤੇ ਪੁੱਜਿਆ ਹਾਂ, ਕਿ ਕੇਵਲ ਸਾਹਿਬ ਦਾ ਨਾਮ ਹੀ ਸ੍ਰੇਸ਼ਟ ਅਸਲੀਅਤ ਹੈ।
ਇਕ ਮੁਹਤ ਭਰ ਭੀ ਇਸ ਦਾ ਸਿਮਰਨ ਕਰਨ ਦੁਆਰਾ ਪਾਪ ਕੱਟੇ ਜਾਂਦੇ ਹਨ ਅਤੇ ਗੁਰੂ-ਸਮਰਪਨ ਹੋ ਪ੍ਰਾਣੀ ਪਾਰ ਉੱਤਰ ਜਾਂਦਾ ਹੈ।
ਹੇ ਰੱਬੀ ਵੀਚਾਰ ਵਾਲਿਆ ਪੁਰਸ਼ਾ! ਤੂੰ ਸੁਆਮੀ ਦੇ ਅੰਮ੍ਰਿਤ ਨੂੰ ਪਾਨ ਕਰ।
ਸੰਤਾਂ ਦੇ ਸੁਧਾ-ਅੰਮ੍ਰਿਤ ਬਚਨ ਸੁਨਣ ਦੁਆਰਾ ਆਤਮਾ ਪਰਮ ਸੰਤੁਸ਼ਟਤਾ ਨੂੰ ਪ੍ਰਾਪਤ ਕਰ ਜਾਂਦੀ ਹੈ। ਠਹਿਰਾਉ।
ਕਲਿਆਣ, ਨਿਆਮਤਾਂ ਅਤੇ ਸੱਚੀ ਜੀਵਨ-ਰਹੁ ਰੀਤੀ ਸਾਰੀਆਂ ਖੁਸ਼ੀਆਂ ਦੇ ਦੇਣਹਾਰ ਸੁਆਮੀ ਪਾਸੋਂ ਪ੍ਰਾਪਤ ਹੁੰਦੀਆਂ ਹਨ।
ਸਰਬ-ਵਿਆਪਕ ਸਿਰਜਣਹਾਰ ਸੁਆਮੀ, ਆਪਣੇ ਗੋਲੇ ਨੂੰ ਆਪਣੇ ਸਿਮਰਨ ਦੀ ਦਾਤ ਦਿੰਦਾ ਹੈ।
ਸਾਹਿਬ ਦੀ ਮਹਿਮਾ ਨੂੰ ਆਪਣੇ ਕੰਨਾਂ ਨਾਲ ਸੁਣ, ਆਪਣੀ ਜੀਭ੍ਹਾ ਨਾਲ ਗਾਇਨ ਕਰ ਅਤੇ ਆਪਣੇ ਮਨ ਵਿੱਚ ਤੂੰ ਉਸ ਨੂੰ ਯਾਦ ਕਰ।
ਸਾਹਿਬ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ, ਜਿਸ ਦੇ ਬਗੈਰ ਹੋਰ ਕੋਈ ਭੀ ਨਹੀਂ।
ਚੰਗੇ ਨਸੀਬਾਂ ਰਾਹੀਂ ਮੈਨੂੰ ਮਨੁੱਖੀ ਜੀਵਨ ਦਾ ਹੀਰਾ ਮਿਲਿਆ ਹੈ। ਹੁਣ ਮੇਰੇ ਤੇ ਮਿਹਰ ਧਾਰ, ਹੇ ਮਿਹਰਬਾਨ ਮਾਲਕ!
ਸਤਿ ਸੰਗਤ ਅੰਦਰ ਨਾਨਕ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ ਅਤੇ ਹਮੇਸ਼ਾਂ ਹੀ ਉਸ ਨੂੰ ਆਰਾਧਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.