ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ ॥
ਗੁਣ ਅਮੋਲ ਜਿਸੁ ਰਿਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ॥੧॥
ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ ਤਿਸੁ ਲਾਖ ਬੇਦਨ ਜਣੁ ਆਈ ॥ ਰਹਾਉ ॥
ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ॥
ਜਿਹ ਨਰ ਬਿਸਰਿਆ ਪੁਰਖੁ ਬਿਧਾਤਾ ਤੇ ਦੁਖੀਆ ਮਹਿ ਗਨਣੇ ॥੨॥
ਜਿਹ ਗੁਰ ਮਾਨਿ ਪ੍ਰਭੂ ਲਿਵ ਲਾਈ ਤਿਹ ਮਹਾ ਅਨੰਦ ਰਸੁ ਕਰਿਆ ॥
ਜਿਹ ਪ੍ਰਭੂ ਬਿਸਾਰਿ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ॥੩॥
ਸੋਰਠਿਮਹਲਾ੫॥
ਚਰਨਕਮਲਸਿਉਜਾਕਾਮਨੁਲੀਨਾਸੇਜਨਤ੍ਰਿਪਤਿਅਘਾਈ॥
ਗੁਣਅਮੋਲਜਿਸੁਰਿਦੈਨਵਸਿਆਤੇਨਰਤ੍ਰਿਸਨਤ੍ਰਿਖਾਈ॥੧॥
ਹਰਿਆਰਾਧੇਅਰੋਗਅਨਦਾਈ॥
ਜਿਸਨੋਵਿਸਰੈਮੇਰਾਰਾਮਸਨੇਹੀਤਿਸੁਲਾਖਬੇਦਨਜਣੁਆਈ॥ਰਹਾਉ॥
ਜਿਹਜਨਓਟਗਹੀਪ੍ਰਭਤੇਰੀਸੇਸੁਖੀਏਪ੍ਰਭਸਰਣੇ॥
ਜਿਹਨਰਬਿਸਰਿਆਪੁਰਖੁਬਿਧਾਤਾਤੇਦੁਖੀਆਮਹਿਗਨਣੇ॥੨॥
ਜਿਹਗੁਰਮਾਨਿਪ੍ਰਭੂਲਿਵਲਾਈਤਿਹਮਹਾਅਨੰਦਰਸੁਕਰਿਆ॥
ਜਿਹਪ੍ਰਭੂਬਿਸਾਰਿਗੁਰਤੇਬੇਮੁਖਾਈਤੇਨਰਕਘੋਰਮਹਿਪਰਿਆ॥੩॥
ਜਿਤੁਕੋਲਾਇਆਤਿਤਹੀਲਾਗਾਤੈਸੋਹੀਵਰਤਾਰਾ॥
ਨਾਨਕਸਹਪਕਰੀਸੰਤਨਕੀਰਿਦੈਭਏਮਗਨਚਰਨਾਰਾ॥੪॥੪॥੧੫॥
sōrath mahalā 5 .
charan kamal siu jā kā man līnā sē jan tripat aghāī .
gun amōl jis ridai n vasiā tē nar trisan trikhāī .1.
har ārādhē arōg anadāī .
jis nō visarai mērā rām sanēhī tis lākh bēdan jan āī . rahāu .
jih jan ōt gahī prabh tērī sē sukhīē prabh saranē .
jih nar bisariā purakh bidhātā tē dukhīā mah gananē .2.
jih gur mān prabhū liv lāī tih mahā anand ras kariā .
jih prabhū bisār gur tē bēmukhāī tē narak ghōr mah pariā .3.
jit kō lāiā tit hī lāgā taisō hī varatārā .
nānak sah pakarī santan kī ridai bhaē magan charanārā .4.4.15.
Sorath 5th Guru.
They, within whose mind the priceless virtues abide not, those men remain thirsty of worldly desires.
They within whose mind the priceless virtues abide not; those men remain thirsty of wordly desires.
Remembering God, the man becomes disease-free, and happy.
He who forgets my dear Lord, deem him afflicted with lacs of ailments. Pause.
The persons, who hold fast to thy protection, O Lord Master, they are happy in Thine sanctuary.
The men, who forget Lord, the Creator, they are counted amongst the miserable ones.
He, who having faith in the Guru, bears love to the Lord, he enjoys the relish of supreme bliss.
He who having forgotten the Lord forsakes the Guru, he falls in the terrible hell.
As the Lord engages any man, so is he engaged and then is he cast accordingly.
Nanak has grasped the refuge of the saints, and his heart is absorbed in the Lord's feet.
Sorat'h, Fifth Mehl:
Those whose minds are attached to the lotus feet of the Lord those humble beings are satisfied and fulfilled.
But those, within whose hearts the priceless virtue does not abide those men remain thirsty and unsatisfied. ||1||
Worshipping the Lord in adoration, one becomes happy, and free of disease.
But one who forgets my Dear Lord know him to be afflicted with tens of thousands of illnesses. ||Pause||
Those who hold tightly to Your Support, God, are happy in Your Sanctuary.
But those humble beings who forget the Primal Lord, the Architect of Destiny, are counted among the most miserable beings. ||2||
One who has faith in the Guru, and who is lovingly attached to God, enjoys the delights of supreme ecstasy.
One who forgets God and forsakes the Guru, falls into the most horrible hell. ||3||
As the Lord engages someone, so he is engaged, and so does he perform.
Nanak has taken to the Shelter of the Saints; his heart is absorbed in the Lord's feet. ||4||4||15||
ਸੋਰਠਿ ਮਹਲਾ ੫ ॥
(ਹੇ ਭਾਈ !) ਜਿਨ੍ਹਾਂ (ਸੇਵਕਾਂ) ਦਾ ਮਨ (ਪ੍ਰਭੂ ਦੇ) ਚਰਨ ਕਮਲਾਂ ਨਾਲ ਜੁੜ ਗਿਆ ਉਹ ਸੇਵਕ ਪੂਰਨ ਤੌਰ ਤੇ ਰਜ ਗਏ।
(ਪਰ) ਜਿਸ ਹਿਰਦੇ ਵਿਚ (ਪ੍ਰਭੂ ਦੇ) ਅਮੋਲਕ ਗੁਣਾ ਦਾ ਵਾਸਾ ਨਹੀਂ ਹੋਇਆ ਉਹ ਮਨੁੱਖ (ਮਇਕੀ) ਤ੍ਰਿਸ਼ਨਾ ਦੇ ਪਿਆਸੇ ਰਹੇ।੧।
(ਹੇ ਭਾਈ ! ਹਰੀ ਦੇ ਜਨ) ਹਰੀ ਨੂੰ ਸਿਮਰ ਕੇ ਨਵੇਂ ਨਰੋਏ (ਅਤੇ) ਪਰਸੰਨ ਹੋ ਗਏ।
(ਪਰ) ਜਿਸ (ਮਨੁਖ ਨੂੰ) ਮੇਰਾ ਪਿਆਰਾ ਰਾਮ ਵਿਸਰ ਜਾਂਦਾ ਹੈ, ਉਸ ਉਤੇ ਜਾਣੋ ਲਖਾਂ ਪੀੜਾਂ (ਬੀਮਾਰੀਆਂ) ਆ ਪੈਂਦੀਆਂ ਹਨ।ਰਹਾਉ।
ਹੇ ਪ੍ਰਭੂ! ਜਿਨ੍ਹਾਂ ਸੇਵਕਾਂ ਨੇ ਤੇਰੀ ਓਟ ਪਕੜੀ ਹੈ, ਓਹ (ਤੇਰੀ) ਸ਼ਰਨ ਵਿਚ ਸੁਖੀ (ਵਸ ਰਹੇ ਹਨ)।
ਜਿਨ੍ਹਾਂ ਮਨੁਖਾਂ ਨੂੰ ਰਚਨਹਾਰ ਕਰਤਾਰ ਭੁਲ ਗਿਆ ਹੈ ਓਹ ਦੁਖੀਆਂ ਵਿਚ ਗਿਣੇ ਜਾਂਦੇ ਹਨ।੨।
(ਹੇ ਭਾਈ !) ਜਿਨ੍ਹਾਂ ਨੇ ਗੁਰੂ ਦੀ (ਸਿਖਿਆ) ਮੰਨ ਕੇ (ਪ੍ਰਭੂ ਵਿਚ ਆਪਣੀ) ਸੁਰਤਿ ਜੋੜੀ ਹੈ, ਉਨ੍ਹਾਂ ਨੇ (ਜੀਵਨ ਵਿਚ) ਬਹੁਤ ਅਨੰਦ ਦਾ ਰਸ ਮਾਣਿਆ ਹੈ।
ਜਿਨ੍ਹਾਂ ਨੇ ਪ੍ਰਭੂ ਨੂੰ ਵਿਸਾਰ ਕੇ ਗੁਰੂ ਤੋਂ ਬੇਮੁਖਤਾਈ ਕੀਤੀ ਹੈ, (ਭਾਵ ਮੂੰਹ ਮੋੜ ਲਿਆ ਹੈ)। ਓਹ (ਜਾਣੋ) ਭਿਆਨਕ ਨਰਕ ਵਿਚ ਪਏ ਹੋਏ ਹਨ।੩।
(ਹੇ ਭਾਈ !) ਜਿਸ (ਕੰਮ ਵਿਚ ਕਿਸੇ ਮਨੁਖ ਨੂੰ ਪ੍ਰਭੂ ਨੇ) ਲਾਇਆ ਹੈ, ਉਸੇ ਕੰਮ ਵਿਚ ਹੀ ਓਹ ਲੱਗਾ ਹੋਇਆ ਹੇ (ਅਤੇ ਉਹ) ਉਸੇ ਤਰ੍ਹਾਂ ਹੀ (ਸੰਸਾਰ ਵਿੱਚ) ਵਿਚਰ ਰਿਹਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਨ੍ਹਾਂ ਨੇ) ਸੰਤ ਜਨਾ ਦੀ ਓਟ ਪਕੜੀ ਹੈ, (ਓਹ ਮਨੁਖ ਪ੍ਰਭੂ ਦੇ) ਚਰਨ (ਆਪਣੇ) ਹਿਰਦੇ ਵਿਚ (ਟਿਕਾ ਕੇ) ਮਸਤ ਹੋ ਗਏ ਹਨ (ਭਾਵ ਚਰਨ ਕਮਲ ਦੀ ਮੌਜ ਦਾ ਅਨੰਦ ਮਾਣਦੇ ਹਨ)।੪।੪।੧੫।
ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਮਨ ਪ੍ਰਭੂ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨਾਂ ਨਾਲ ਪਰਚ ਜਾਂਦਾ ਹੈ, ਉਹ ਮਨੁੱਖ (ਮਾਇਆ ਵਲੋਂ) ਪੂਰੇ ਤੌਰ ਤੇ ਸੰਤੋਖੀ ਰਹਿੰਦੇ ਹਨ।
ਪਰ ਜਿਸ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ ਅਮੋਲਕ ਗੁਣ ਨਹੀਂ ਆ ਵੱਸਦੇ, ਉਹ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਿਚ ਫਸੇ ਰਹਿੰਦੇ ਹਨ ॥੧॥
ਹੇ ਭਾਈ! ਪਰਮਾਤਮਾ ਦਾ ਆਰਾਧਨ ਕਰਨ ਨਾਲ ਨਰੋਏ ਹੋ ਜਾਈਦਾ ਹੈ, ਆਤਮਕ ਅਨੰਦ ਬਣਿਆ ਰਹਿੰਦਾ ਹੈ।
ਪਰ ਜਿਸ ਮਨੁੱਖ ਨੂੰ ਮੇਰਾ ਪਿਆਰਾ ਪ੍ਰਭੂ ਭੁੱਲ ਜਾਂਦਾ ਹੈ, ਉਸ ਉਤੇ (ਇਉਂ) ਜਾਣੋ (ਜਿਵੇਂ) ਲੱਖਾਂ ਤਕਲੀਫ਼ਾਂ ਆ ਪੈਂਦੀਆਂ ਹਨ ਰਹਾਉ॥
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੇ ਤੇਰਾ ਆਸਰਾ ਲਿਆ, ਉਹ ਤੇਰੀ ਸ਼ਰਨ ਵਿਚ ਰਹਿ ਕੇ ਸੁਖ ਮਾਣਦੇ ਹਨ।
ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਸਰਬ-ਵਿਆਪਕ ਕਰਤਾਰ ਭੁੱਲ ਜਾਂਦਾ ਹੈ, ਉਹ ਮਨੁੱਖ ਦੁਖੀਆਂ ਵਿਚ ਗਿਣੇ ਜਾਂਦੇ ਹਨ ॥੨॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਆਗਿਆ ਮੰਨ ਕੇ ਪਰਮਾਤਮਾ ਵਿਚ ਸੁਰਤਿ ਜੋੜ ਲਈ, ਉਹਨਾਂ ਨੇ ਬੜਾ ਆਨੰਦ ਬੜਾ ਰਸ ਮਾਣਿਆ।
ਪਰ ਜੇਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ ਉਹ ਭਿਆਨਕ ਨਰਕ ਵਿਚ ਪਏ ਰਹਿੰਦੇ ਹਨ ॥੩॥
(ਪਰ ਜੀਵਾਂ ਦੇ ਕੀਹ ਵੱਸ?) ਜਿਸ ਕੰਮ ਵਿਚ ਪਰਮਾਤਮਾ ਕਿਸੇ ਜੀਵ ਨੂੰ ਲਾਂਦਾ ਹੈ ਉਸੇ ਕੰਮ ਵਿਚ ਹੀ ਉਹ ਲੱਗਾ ਰਹਿੰਦਾ ਹੈ, ਹਰੇਕ ਜੀਵ ਉਹੋ ਜਿਹੀ ਵਰਤੋਂ ਹੀ ਕਰਦਾ ਹੈ।
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ (ਪ੍ਰਭੂ ਦੀ ਪ੍ਰੇਰਨਾ ਨਾਲ) ਸੰਤ ਜਨਾਂ ਦਾ ਆਸਰਾ ਲਿਆ ਹੈ ਉਹ ਅੰਦਰੋਂ ਪ੍ਰਭੂ ਦੇ ਚਰਨਾਂ ਵਿਚ ਹੀ ਮਸਤ ਰਹਿੰਦੇ ਹਨ ॥੪॥੪॥੧੫॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਜਿਨ੍ਹਾਂ ਦਾ ਚਿੱਤ ਸੁਆਮੀ ਦੇ ਕੰਵਲ ਪੈਰਾਂ ਵਿੱਚ ਸਮਾਇਆ ਹੋਇਆ ਹੈ, ਉਹ ਪੁਰਸ਼ ਰੱਜੇ ਪੁੱਜੇ ਤੇ ਸੰਤੁਸ਼ਟ ਰਹਿੰਦੇ ਹਨ।
ਜਿਨ੍ਹਾਂ ਦੇ ਚਿੱਤ ਵਿੱਚ ਅਣਮੁਲੀਆਂ ਨੇਕੀਆਂ ਨਹੀਂ ਵਸੀਆਂ, ਉਹ ਬੰਦੇ ਸੰਸਾਰੀ ਖ਼ਾਹਿਸ਼ਾਂ ਦੇ ਤਿਹਾਏ ਰਹਿੰਦੇ ਹਨ।
ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਇਨਸਾਨ ਰੋਗ-ਰਹਿਤ ਅਤੇ ਅਨੰਦਤ ਹੋ ਜਾਂਦਾ ਹੈ।
ਜੋ ਮੇਰੇ ਪਿਆਰੇ, ਪ੍ਰਭੂ ਨੂੰ ਭੁਲਾਉਂਦੇ ਹਨ, ਜਾਣ ਲੈ ਕੇ ਉਸ ਨੂੰ ਲੱਖੂਖਾਂ ਹੀ ਬੀਮਾਰੀਆਂ ਆ ਲੱਗਦੀਆਂ ਹਨ। ਠਹਿਰਾਉ।
ਜਿਹੜੇ ਪੁਰਸ਼ ਤੇਰੀ ਪਨਾਹ ਨੂੰ ਘੁੱਟ ਕੇ ਫੜੀ ਰੱਖਦੇ ਹਨ, ਹੇ ਸੁਆਮੀ ਮਾਲਕ! ਉਹ ਤੇਰੀ ਸ਼ਰਣਾਗਤ ਅੰਦਰ ਖੁਸ਼ ਹਨ।
ਜੋ ਬੰਦੇ ਸਿਰਜਣਹਾਰ ਸੁਆਮੀ ਨੂੰ ਭੁਲਾਉਂਦੇ ਹਨ, ਉਹ ਦੁੱਖੀ ਆਦਮੀਆਂ ਵਿੱਚ ਗਿਣੇ ਜਾਂਦੇ ਹਨ।
ਜੋ ਗੁਰਾਂ ਉਤੇ ਭਰੋਸਾ ਧਾਰ ਕੇ, ਸਾਈਂ ਨਾਲ ਸਨੇਹ ਲਾਉਂਦੇ ਹਨ, ਉਹ ਪਰਮ ਪ੍ਰਸੰਨਤਾ ਦੇ ਸੁਆਦ ਨੂੰ ਮਾਣਦਾ ਹੈ।
ਜੋ ਸੁਆਮੀ ਨੂੰ ਵਿਸਾਰ ਕੇ ਗੁਰੂ ਤੋਂ ਮੂੰਹ ਫੇਰ ਲੈਂਦਾ ਹੈ, ਉਹ ਭਿਆਨਕ ਦੋਜ਼ਕ ਅੰਦਰ ਪੈਂਦਾ ਹੈ।
ਜਿਸ ਤਰ੍ਹਾਂ ਸੁਆਮੀ ਕਿਸੇ ਬੰਦੇ ਨੂੰ ਜੋੜਦਾ ਹੈ, ਉਸੇ ਤਰ੍ਹਾਂ ਹੀ ਉਹ ਜੁੜ ਜਾਂਦਾ ਹੈ ਤੇ ਉਸੇ ਤਰ੍ਹਾਂ ਹੀ ਉਸ ਦੀ ਜੀਵਨ ਰਹੁ-ਰੀਤੀ ਬਣ ਜਾਂਦੀ ਹੈ।
ਨਾਨਕ ਨੇ ਸਾਧੂਆਂ ਦੀ ਪਨਾਹ ਪਕੜੀ ਹੈ ਅਤੇ ਉਸ ਦਾ ਦਿਲ ਪ੍ਰਭੂ ਦੇ ਚਰਨਾਂ ਅੰਦਰ ਲੀਨ ਹੋਇਆ ਹੋਇਆ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.