ਸੋਰਠਿਮਹਲਾ੫॥
ਠਾਢਿਪਾਈਕਰਤਾਰੇ॥
ਤਾਪੁਛੋਡਿਗਇਆਪਰਵਾਰੇ॥
ਗੁਰਿਪੂਰੈਹੈਰਾਖੀ॥
ਸਰਣਿਸਚੇਕੀਤਾਕੀ॥੧॥
ਪਰਮੇਸਰੁਆਪਿਹੋਆਰਖਵਾਲਾ॥
ਸਾਂਤਿਸਹਜਸੁਖਖਿਨਮਹਿਉਪਜੇਮਨੁਹੋਆਸਦਾਸੁਖਾਲਾ॥ਰਹਾਉ॥
ਹਰਿਹਰਿਨਾਮੁਦੀਓਦਾਰੂ॥
ਤਿਨਿਸਗਲਾਰੋਗੁਬਿਦਾਰੂ॥
ਅਪਣੀਕਿਰਪਾਧਾਰੀ॥
ਤਿਨਿਸਗਲੀਬਾਤਸਵਾਰੀ॥੨॥
ਪ੍ਰਭਿਅਪਨਾਬਿਰਦੁਸਮਾਰਿਆ॥
ਹਮਰਾਗੁਣੁਅਵਗੁਣੁਨਬੀਚਾਰਿਆ॥
ਗੁਰਕਾਸਬਦੁਭਇਓਸਾਖੀ॥
ਤਿਨਿਸਗਲੀਲਾਜਰਾਖੀ॥੩॥
ਬੋਲਾਇਆਬੋਲੀਤੇਰਾ॥
ਤੂਸਾਹਿਬੁਗੁਣੀਗਹੇਰਾ॥
ਜਪਿਨਾਨਕਨਾਮੁਸਚੁਸਾਖੀ॥
ਅਪੁਨੇਦਾਸਕੀਪੈਜਰਾਖੀ॥੪॥੬॥੫੬॥
sōrath mahalā 5 .
thādh pāī karatārē .
tāp shōd gaiā paravārē .
gur pūrai hai rākhī .
saran sachē kī tākī .1.
paramēsar āp hōā rakhavālā .
sānht sahaj sukh khin mah upajē man hōā sadā sukhālā . rahāu .
har har nām dīō dārū .
tin sagalā rōg bidārū .
apanī kirapā dhārī .
tin sagalī bāt savārī .2.
prabh apanā birad samāriā .
hamarā gun avagun n bīchāriā .
gur kā sabad bhaiō sākhī .
tin sagalī lāj rākhī .3.
bōlāiā bōlī tērā .
tū sāhib gunī gahērā .
jap nānak nām sach sākhī .
apunē dās kī paij rākhī .4.6.56.
Sorath 5th Guru.
The Creator has brought peace to my home,
and fever has left my family.
The Perfect Guru has saved my honour.
I have sought the protection of the True Lord.
The Supreme Lord Himself has become Protector.
Peace, poise and pleasure have welled within me in an instant and my mind has become comfortable for aye. Pause.
The Lord God has given me the medicine of His Name,
which has rid me of all the diseases.
To me the Lord has extended His mercy,
which has regulated all mine affairs.
The Lord has honoured His creed,
and has not taken into account my merits and demerits.
The Guru's world has become manifest unto me,
which has wholly preserved my honour.
I utter what Thou makest me utter Thou,
O Lord art an ocean of excellences.
Nanak, utters the Name and hears the True Guru's instruction.
The Lord has saved the honour of His slaves.
Sorat'h, Fifth Mehl:
The Creator has brought utter peace to my home;
the fever has left my family.
The Perfect Guru has saved us.
I sought the Sanctuary of the True Lord. ||1||
The Transcendent Lord Himself has become my Protector.
Tranquility, intuitive peace and poise welled up in an instant, and my mind was comforted forever. ||Pause||
The Lord, Har, Har, gave me the medicine of His Name,
which has cured all disease.
He extended His Mercy to me,
and resolved all these affairs. ||2||
God confirmed His loving nature;
He did not take my merits or demerits into account.
The Word of the Guru's Shabad has become manifest,
and through it, my honor was totally preserved. ||3||
I speak as You cause me to speak;
O Lord and Master, You are the ocean of excellence.
Nanak chants the Naam, the Name of the Lord, according to the Teachings of Truth.
God preserves the honor of His slaves. ||4||6||56||
ਸੋਰਠਿ ਮਹਲਾ ੫ ॥
(ਹੇ ਭਾਈ !) ਕਰਤਾਰ ਨੇ (ਪਰਵਾਰ ਵਿਚ) ਠੰਢ ਪਾ ਦਿਤੀ ਹੈ
(ਕਿਉਂਕਿ) ਤਪ ਪਰਵਾਰ ਨੂੰ ਛਡ ਕੇ ਚਲਾ ਗਿਆ ਹੈ (ਜਿਸ ਕਰਕੇ ਸੁਖ ਸ਼ਾਂਤੀ ਹੋ ਗਈ ਹੈ)।
(ਮੈਂ) ਸਚੇ (ਵਾਹਿਗੁਰੂ ਦੀ) ਸ਼ਰਣ ਤੱਕੀ (ਧਾਰੀ ਸੀ
ਤੇ) ਪੂਰੇ ਗੁਰੂ ਨੇ (ਮੇਰੀ ਲਾਜ) ਰਖ ਲਈ ਹੈ।੧।
(ਹੇ ਭਾਈ !) ਪਰਮੇਸ਼ਰ ਆਪ ਹੀ (ਸਾਡਾ) ਰਖਵਾਲਾ ਹੋਇਆ ਹੈ।
ਸ਼ਾਂਤੀ, ਸਹਜ-ਗਿਆਨ, ਅਨੰਦ-ਸੁਖ, (ਇਕ) ਛਿਨ ਵਿਚ ਪੈਦਾ ਹੋ ਗਏ ਹਨ (ਜਿਸ ਕਰਕੇ) ਮਨ ਸਦਾ ਲਈ ਸੁਖੀ ਹੋ ਗਿਆ ਹੈ।੧।ਰਹਾਉ।
(ਹੇ ਭਾਈ ! ਪ੍ਰਭੂ ਨੇ ਮੈਨੂੰ) ਹਰਿ ਹਰਿ ਨਾਮ ਰੂਪੀ ਦਵਾਈ ਦਿਤੀ,
ਉਸ (ਦਵਾਈ) ਨੇ ਸਾਰਾ ਰੋਗ ਨਾਸ਼ ਕਰ ਦਿਤਾ ਹੈ।
(ਵਾਹਿਗੁਰੂ ਨੇ) ਆਪਣੀ ਕਿਰਪਾ ਕੀਤੀ
ਉਸ (ਦੀ ਕਿਰਪਾ) ਨੇ ਸਾਰੀ ਗਲ ਸਵਾਰ ਦਿਤੀ ਹੈ।੨।
ਹੇ ਭਾਈ !) ਪ੍ਰਭੂ ਨੇ ਆਪਣਾ (ਦਇਆ ਵਾਲਾ) ਸੁਭਾਅ ਚੇਤੇ ਰਖਿਆ
(ਅਤੇ) ਸਾਡਾ (ਕਿਸੇ ਪ੍ਰਕਾਰ ਦਾ ਕੋਈ) ਗੁਣ (ਜਾਂ) ਔਗੁਣ ਨਹੀਂ ਵਿਚਾਰਿਆ (ਭਾਵ ਸਭ ਕੁਝ ਅਖੋਂ ਓਹਲੇ ਕਰ ਦਿਤਾ)।
(ਅਸਲ ਵਿਚ) ਗੁਰੂ ਦਾ ਸ਼ਬਦ ਹੀ ਸਾਖਸ਼ਾਤ ਰੂਪ ਵਿਚ ਸਾਡਾ ਸਹਾਈ ਹੋਇਆ
(ਅਤੇ) ਉਸ (ਸ਼ਬਦ) ਨੇ (ਸਾਡੀ) ਲਜਿਆ ਰਖੀ।੩।
(ਹੇ ਪ੍ਰਭੂ ! ਮੈਂ) ਤੇਰਾ ਬੋਲਾਇਆ ਹੀ ਬੋਲਦਾ ਹਾਂ।
ਤੂੰ (ਮੇਰਾ) ਮਾਲਕ ਗੁਣਾ ਕਰਕੇ (ਅਤੀ) ਡੂੰਘਾ ਹੈਂ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਪ੍ਰਭੂ ਦਾ) ਨਾਮ ਸਚ ਰੂਪ ਸਾਖੀ (ਗਵਾਹੀ ਦੇਣ ਵਾਲਾ) ਬਣਿਆ ਹੈ
(ਅਤੇ ਉਸ ਨੇ ਆਪ ਹੀ) ਆਪਣੇ ਦਾਸ ਦੀ ਪੈਜ ਰਖੀ ਹੈ।੪।੬।੫੬।
ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ,
ਉਸ ਦੇ ਪਰਵਾਰ ਨੂੰ (ਉਸ ਦੇ ਗਿਆਨ-ਇੰਦ੍ਰਿਆਂ ਨੂੰ ਵਿਕਾਰਾਂ ਦਾ) ਤਾਪ ਛੱਡ ਜਾਂਦਾ ਹੈ।
ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ,
ਉਸ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਆਸਰਾ ਤੱਕ ਲਿਆ ॥੧॥
ਹੇ ਭਾਈ! ਜਿਸ ਮਨੁੱਖ ਦਾ ਰਾਖਾ ਪਰਮਾਤਮਾ ਆਪ ਬਣ ਜਾਂਦਾ ਹੈ,
ਉਸ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਇਕ ਛਿਨ ਵਿਚ ਆਤਮਕ ਅਡੋਲਤਾ ਦੇ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੇ ਹਨ ਰਹਾਉ॥
ਹੇ ਭਾਈ! (ਵਿਕਾਰ-ਰੋਗਾਂ ਦਾ ਇਲਾਜ ਕਰਨ ਵਾਸਤੇ ਗੁਰੂ ਨੇ ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਦਵਾਈ ਦਿੱਤੀ,
ਉਸ (ਨਾਮ-ਦਾਰੂ) ਨੇ ਉਸ ਮਨੁੱਖ ਦਾ ਸਾਰਾ ਹੀ (ਵਿਕਾਰ-) ਰੋਗ ਕੱਟ ਦਿੱਤਾ।
ਜਦੋਂ ਪ੍ਰਭੂ ਨੇ ਉਸ ਮਨੁੱਖ ਉਤੇ ਆਪਣੀ ਮੇਹਰ ਕੀਤੀ,
ਤਾਂ ਉਸ ਨੇ ਆਪਣੀ ਸਾਰੀ ਜੀਵਨ-ਕਹਾਣੀ ਹੀ ਸੋਹਣੀ ਬਣਾ ਲਈ (ਆਪਣਾ ਸਾਰਾ ਜੀਵਨ ਸੰਵਾਰ ਲਿਆ) ॥੨॥
ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖਿਆ ਹੈ।
ਉਹ ਸਾਡਾ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਦਿਲ ਤੇ ਲਾ ਨਹੀਂ ਰੱਖਦਾ।
(ਪ੍ਰਭੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ) ਗੁਰੂ ਦੇ ਸ਼ਬਦ ਨੇ ਆਪਣਾ ਪ੍ਰਭਾਵ ਪਾਇਆ,
ਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ (ਉਸ ਨੂੰ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚਾ ਲਿਆ) ॥੩॥
ਹੇ ਪ੍ਰਭੂ! ਜਦੋਂ ਤੂੰ ਪ੍ਰੇਰਨਾ ਦੇਂਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।
ਤੂੰ ਸਾਡਾ ਮਾਲਕ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ।
ਹੇ ਨਾਨਕ! ਸਦਾ-ਥਿਰ ਪ੍ਰਭੂ ਦਾ ਨਾਮ ਜਪਿਆ ਕਰ, ਇਹੀ ਸਦਾ ਹਾਮੀ ਭਰਨ ਵਾਲਾ ਹੈ।
ਪ੍ਰਭੂ ਆਪਣੇ ਸੇਵਕ ਦੀ (ਸਦਾ) ਇੱਜ਼ਤ ਰੱਖਦਾ ਆਇਆ ਹੈ ॥੪॥੬॥੫੬॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਸਿਰਜਣਹਾਰ ਨੇ ਮੇਰੇ ਘਰ ਵਿੱਚ ਠੰਢ-ਚੈਨ ਵਰਤਾ ਦਿੱਤੀ ਹੈ,
ਤੇ ਬੁਖਾਰ ਮੇਰੇ ਪਰਿਵਾਰ ਨੂੰ ਛੱਡ ਗਿਆ ਹੈ।
ਪੂਰਨ ਗੁਰਾਂ ਨੇ ਮੇਰੀ ਇੱਜ਼ਤ ਰੱਖ ਲਈ ਹੈ।
ਮੈਂ ਸੱਚੇ ਸਾਹਿਬ ਦੀ ਪਨਾਹ ਲਈ ਹੈ।
ਸ਼੍ਰੋਮਣੀ ਸਾਹਿਬ ਖੁਦ ਮੇਰਾ ਰੱਖਣ ਵਾਲਾ ਹੋ ਗਿਆ ਹੈ।
ਠੰਢ-ਚੈਨ, ਅਡੋਲਤਾ ਅਤੇ ਖੁਸ਼ੀ ਇਕ ਮੁਹਤ ਵਿੱਚ ਮੇਰੇ ਅੰਦਰ ਉਤਪੰਨ ਹੋ ਗਈਆਂ ਅਤੇ ਮੇਰੀ ਆਤਮਾ ਹਮੇਸ਼ਾਂ ਲਈ ਸੁੱਖੀ ਹੋ ਗਈ। ਠਹਿਰਾਉ।
ਸੁਆਮੀ ਵਾਹਿਗੁਰੂ ਨੇ ਮੈਨੂੰ ਆਪਣੇ ਨਾਮ ਦੀ ਦਵਾਈ ਦਿੱਤੀ ਹੈ,
ਜਿਸ ਨੇ ਮੇਰੀਆਂ ਸਾਰੀਆਂ ਬੀਮਾਰੀਆਂ ਦੂਰ ਕਰ ਦਿੱਤੀਆਂ ਹਨ।
ਮੇਰੇ ਉਤੇ ਸਾਈਂ ਨੇ ਆਪਣੀ ਮਿਹਰ ਕੀਤੀ ਹੈ,
ਜਿਸ ਨੇ ਮੇਰੇ ਸਾਰੇ ਕਾਰਜ ਰਾਸ ਕਰ ਦਿੱਤੇ ਹਨ।
ਸੁਆਮੀ ਨੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ,
ਅਤੇ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਹੀਂ ਦਿੱਤਾ।
ਗੁਰਾਂ ਦੀ ਬਾਣੀ ਮੇਰੇ ਤੇ ਪ੍ਰਗਟ ਹੋਈ ਹੈ,
ਜਿਸ ਨੇ ਮੁਕੰਮਲ ਤੌਰ ਤੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।
ਮੈਂ ਉਹੋ ਕੁਛ ਬੋਲਦਾ ਹਾਂ, ਜਿਹੜਾ ਤੂੰ ਮੇਰੇ ਪਾਸੋਂ ਬੁਲਾਉਂਦਾ ਹੈਂ।
ਤੂੰ ਹੇ ਪ੍ਰਭੂ! ਗੁਣਾਂ ਦਾ ਸਮੁੰਦਰ ਹੈ।
ਨਾਨਕ ਨਾਮ ਦਾ ਉਚਾਰਨ ਕਰਦਾ ਹੈ ਅਤੇ ਸੱਚੇ ਗੁਰਾਂ ਦੀ ਸਿੱਖਿਆ ਨੂੰ ਸੁਣਦਾ ਹੈ।
ਪ੍ਰਭੂ ਆਪਣੇ ਦਾਸ ਦੀ ਲਾਜ ਰੱਖਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.